ਹਰ ਦਿਨ ਖੁਸ਼ਨੁਮਾ ਹੋਵੇ ਜ਼ਿੰਦਗੀ
ਸ੍ਰਿਸ਼ਟੀ ਗਤੀਸ਼ੀਲ ਹੈ ਅਤੇ ਇੱਥੇ ਸਭ ਪਰਿਵਰਤਨਸ਼ੀਲ ਹੈ ਇਹ ਸਭ ਕੁਦਰਤ ਦੇ ਨਿਯਮ ਅਨੁਸਾਰ ਆਪਣੇ-ਆਪ ਹੋ ਰਿਹਾ ਹੈ ਜਦੋਂ ਕਿਸੇ ਬਦਲਾਅ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਉਸਦੇ ਨਜ਼ਾਰੇ ਪ੍ਰਾਣੀ ਨੂੰ ਹੈਰਾਨ ਕਰ ਦੇਣ ਵਾਲੇ ਹੁੰਦੇ ਹਨ ਫੁਰਸਤ ’ਚ ਇਨ੍ਹਾਂ ਨਜ਼ਾਰਿਆਂ ’ਤੇ ਗੌਰ ਤਾਂ ਕਰੋ ਜਿਵੇਂ ਰੁੱਤਾਂ ਦਾ ਬਦਲ-ਬਦਲ ਕੇ ਆਉਣਾ, ਮੌਸਮ-ਬੇਮੌਸਮ ਦਾ ਹੋਣਾ, ਸੂਰਜ ਦਾ ਨਿੱਕਲਣਾ, ਤਾਰਿਆਂ ਦਾ ਟਿਮਟਿਮਾਉਣਾ, ਚੰਦ ਦੀ ਚਾਨਣੀ ਦਾ ਵਰਸਣਾ, ਘੁੱਪ ਹਨੇ੍ਹਰੀ ਰਾਤ ਦਾ ਆ ਜਾਣਾ, ਨਿਰੋਲ ਖਾਲੀ ਆਕਾਸ਼ ਦਾ ਮਨਮੌਜ਼ੀ ਨੀਲਾਪਣ, ਧੁੰਦ ਭਰੇ ਦਿਨ ਅਤੇ ਰਾਤ ਇਹ ਸਭ ਕੁਦਰਤ ਦੇ ਅੱਲ੍ਹੜ ਨਜ਼ਾਰੇ ਹਨ।
ਜੋ ਸਾਡੇ ਜੀਵਨ ਨੂੰ ਰੰਗੀਨ-ਹਸੀਨ ਬਣਾ ਦਿੰਦੇ ਹਨ ਸਭ ਵਾਰੋ-ਵਾਰੀ ਸਾਡੇ ਜੀਵਨ ’ਚ ਆਉਂਦੇ ਹਨ ਅਤੇ ਸਾਨੂੰ ਆਪਣਾ ਸਭ ਕੁਝ ਦੇ ਜਾਂਦੇ ਹਨ ਹੁਣ ਸਰਦ ਰੁੱਤ ਦਾ ਦੌਰ ਹੈ ਜੋ ਆਪਣੇ ਸਿਖ਼ਰ ’ਤੇ ਹੈ ਇਸਦੇ ਠੰਢ ਨਾਲ ਭਰੇ ਨਜ਼ਾਰੇ ਬੜੇ ਜ਼ੋਰਾਵਰ ਹਨ ਇਸ ਦੇ ਸਾਹਮਣੇ ਵੱਡੇ-ਵੱਡੇ ਲੁਕ ਜਾਂਦੇ ਹਨ ਇਸ ਦੇ ਤਿੱਖੇ ਵਾਰ ਸਹਿ ਕੇ ਵੀ ਸ਼ਖ਼ਸ ਮਾਣ ਮਹਿਸੂਸ ਕਰਦਾ ਹੈ ਇਹੀ ਬਦਲਾਅ ਦਾ ਅਜ਼ਬ ਨਜ਼ਾਰਾ ਹੈ ਇਸ ਤੋਂ ਇਲਾਵਾ ਜਿਸ ਬਦਲਾਅ ਦੀ ਚਮਕ ’ਚ ਪੂਰਾ ਜ਼ਮਾਨਾ ਰੰਗਿਆ ਹੋਇਆ ਹੈ ਉਸਦੀ ਆਪਣੀ ਕਹਾਣੀ ਹੈ, ਉਸਦੇ ਆਪਣੇ ਰੁਤਬੇ ਹਨ ਕਹੇ-ਅਣਕਹੇ ਫਲਸਫੇ ਹਨ ਉਹ ਛੁਪੇ ਹੋਏ ਕਿਸੇ ਰੁਸਤਮ ਵਾਂਗ ਹੈ ਬੁੱਝੀਆਂ-ਅਣਬੁੱਝੀਆਂ ਬੁਝਾਰਤਾਂ ਵਰਗਾ ਹੈ ਗੱਲ ਹੈ।

ਕੁਝ ਅਜਿਹੇ ਨਿਸ਼ਾਨ ਜੋ ਉਮਰ ਭਰ ਮਿਟਦੇ ਨਹੀਂ ਕੁਝ ਅਜਿਹੇ ਮੁਕਾਮ, ਉਪਲੱਬਧੀਆਂ ਵੀ ਹਾਸਲ ਹੋਈਆਂ ਹੋਣਗੀਆਂ ਜੋ ਮਾਣ ਨਾਲ ਦੁਨੀਆਂ ਨੂੰ ਦੱਸੀਆਂ ਜਾਣ ਵਾਲੀਆਂ ਹਨ ਇਹ ਸਿਲਸਿਲਾ ਸਾਲ-ਦਰ-ਸਾਲ ਇੰਜ ਹੀ ਚੱਲਦਾ ਜਾ ਰਿਹਾ ਹੈ ਤੇ ਜੀਵਨ ਰੂਪੀ ਗੱਡੀ ਆਪਣੀ ਰਫਤਾਰ ਨਾਲ ਚੱਲਦੀ ਰਹਿੰਦੀ ਹੈ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਇੱਕ-ਇੱਕ ਕਰਕੇ ਸਾਲ ਲੰਘ ਜਾਂਦੇ ਹਨ ਅਤੇ ਫਿਰ ਦਸਤਕ ਦੇਣ ਆ ਜਾਂਦਾ ਹੈ ਜ਼ਿੰਦਗੀ ਦਾ ਨਵਾਂ ਸਾਲ।
Table of Contents
HAPPY NEW YEAR ਨਵੇਂ ਤਰਾਨੇ-ਨਵੇਂ ਸੁਫਨੇ:-
ਜ਼ਿੰਦਗੀ ਲਈ ਬੜੇ ਮਾਇਨੇ ਰੱਖਦਾ ਹੈ ਆਉਣ ਵਾਲਾ ਨਵਾਂ ਸਾਲ ਅਸੀਂ ਫਿਰ ਨਵੀਆਂ ਤਿਆਰੀਆਂ ਨਾਲ ਜ਼ਿੰਦਗੀ ਨੂੰ ਸਜਾਉਣਾ, ਸੰਵਾਰਨਾ ਹੈ ਨਵੇਂ ਸਾਲ ਦੇ ਜੋ ਨਵੇਂ ਸੁਫਨੇ ਅਸੀਂ ਸਜਾਏ ਹਨ, ਉਨ੍ਹਾਂ ਨੂੰ ਪੂਰਾ ਕਰਨਾ ਹੈ ਕਿਉਂਕਿ ਨਵਾਂ ਸਾਲ ਸਾਡੀ ਇੱਕ ਪੇ੍ਰਰਨਾ ਹੈ ਜਿਸ ਨਾਲ ਸਾਨੂੰ ਨਵੀਂ ਊਰਜਾ ਮਿਲਦੀ ਹੈ ਜੋ ਕੁਦਰਤ ਦਾ ਇੱਕ ਨਵਾਂ ਰੂਪ ਹੈ ਕੁਦਰਤ ਸਾਡੇ ਲਈ ਕੁਝ ਨਵਾਂ ਲੈ ਕੇ ਆ ਰਹੀ ਹੈ ਹਰ ਨਵਾਂ ਸਾਲ ਸਾਡੀ ਚੇਤਨਾ ਲਈ ਕਿਸੇ ਨਾ ਕਿਸੇ ਮਕਸਦ ਨਾਲ ਜੁੜਿਆ ਹੁੰਦਾ ਹੈ।
ਤਾਂਕਿ ਅਸੀਂ ਉੱਠੀਏ, ਅਸੀਂ ਜਾਗੀਏ ਜੀਵਨ ਨੂੰ ਨਵੀਂ ਉਮੀਦ ਦੇ ਨਾਲ ਜਿਉਂਈਏ-ਸਜਾਈਏ ਨਵੇਂ ਸ਼ਬਦਾਂ ਦੇ ਨਾਲ, ਨਵੇਂ ਅਰਥਾਂ ਦੇ ਨਾਲ ਇਸ ਦੀ ਕਹਾਣੀ ਨੂੰ ਘੜੀਏ ਰੌਚਕਤਾ ਦੇ ਨਾਲ ਕੁਝ ਨਵਾਂਪਣ ਲੈ ਕੇ ਆਈਏ ਕੁਦਰਤ ਨੇ ਸਾਨੂੰ ਜੋ ਮੌਕਾ ਦਿੱਤਾ ਹੈ ਉਸ ਦਾ ਪੂਰਾ ਲਾਹਾ ਲਈਏ ਅਧੂਰੇ ਰਹਿ ਗਏ ਸੁਫਨਿਆਂ ਨੂੰ ਪੂਰਾ ਕਰੀਏ ਯਾਦ ਰੱਖੋ, ਪਿਛਲੇ ਸਾਲ ਕੀ ਕੁਝ ਪ੍ਰਾਪਤ ਕੀਤਾ ਅਤੇ ਕੀ ਗੁਆਇਆ ਹੈ ਉਹ ਸਬਕ ਸਾਡੇ ਲਈ ਬਹੁਤ ਕੰਮ ਦੇ ਹਨ ਹੁਣ ਫਿਰ ਕੁਝ ਬਿਹਤਰ ਕਰਨ ਦਾ ਨਵਾਂ ਮੌਕਾ ਹੱਥ ਆਇਆ ਹੈ।
ਵਿਦਿਆਰਥੀ ਜੀਵਨ ’ਚ ਇਸ ਦਾ ਇੱਕ ਅਲੱਗ ਰੋਮਾਂਚ ਹੈ ਉਨ੍ਹਾਂ ’ਚ ਬਹੁਤ ਕੁਝ ਕਰਨ ਦਾ ਜ਼ਜ਼ਬਾ ਭਰਿਆ ਹੋਇਆ ਹੈ ਜ਼ਿੰਦਗੀ ਦੀ ਜਿਸ ਜਮਾਤ ’ਚੋਂ ਉਹ ਲੰਘ ਰਹੇ ਹਨ, ਬਹੁਤ ਸਾਲ ਹਾਲੇ ਉਨ੍ਹਾਂ ਦੇ ਬਾਕੀ ਹਨ ਉਨ੍ਹਾਂ ਨੇ ਕੁਝ ਵੱਡਾ ਕਰਨਾ ਹੈ ਇਸ ਸਾਲ ਵੀ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਉਨ੍ਹਾਂ ਦੇ ਟੀਚੇ ਵੱਡੇ ਹੋਣਗੇ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਨਵੇਂ ਜੋਸ਼ ਜਨੂੰਨ ਦੇ ਨਾਲ ਮੈਦਾਨ ’ਚ ਉੱਤਰਨਾ ਹੋਵੇਗਾ ਨਵੇਂ ਖੰਭਾਂ ਨਾਲ ਉਡਾਨ ਭਰਨੀ ਹੋਵੇਗੀ ਤਾਂ ਕਿ ਆਉਣ ਵਾਲੇ ਨਵੇਂ ਸਾਲਾਂ ਦੀ ਨੀਂਹ ਮਜ਼ਬੂਤ ਹੋ ਸਕੇ ਜੀਵਨ ਸਾਰਥਿਕ ਬਣ ਸਕੇ।
ਵੈਸੇ ਹਰ ਕਿਸੇ ਦੀ ਚਾਹ ਹੁੰਦੀ ਹੈ ਕਿ ਹਰ ਸਾਲ ਉਸ ਦੀਆਂ ਸਫਲਤਾਵਾਂ ਵਧਦੀਆਂ ਰਹਿਣ, ਚਾਹੇ ਮਾਰਕਸ ਪਰਸੈਂਟੇਜ਼ ਹੋਵੇ, ਗੇਮਸ ’ਚ ਮੈਡਲ ਜਾਂ ਕੰਮ ’ਚ ਮੁਨਾਫ਼ਾ ਨਵਾਂ ਸਾਲ ਸਭ ਦੇ ਹੋਂਸਲਿਆਂ ਨੂੰ ਵਧਾ-ਚੜ੍ਹਾ ਕੇ ਲੈ ਕੇ ਆਉਂਦਾ ਹੈ ਹਰ ਇਮਿਤਹਾਨ ਨੂੰ ਹੌਂਸਲੇ ਨਾਲ ਪਾਰ ਕਰਨਾ ਹੋਵੇਗਾ ਮਿਹਨਤ ਨਾਲ ਦਿਨ-ਰਾਤ ਇੱਕ ਕਰਨਾ ਹੋਵੇਗਾ ਲਗਨ ਨਾਲ ਅੱਗੇ ਵਧਣਾ ਹੋਵੇਗਾ ਫਿਰ ਇਹ ਨਵਾਂ ਸਾਲ ਬੜਾ ਮੁਫੀਦ ਸਾਬਤ ਹੋਵੇਗਾ ਫਿਰ ਇਸ ਸਾਲ ਨਾਲ ਕਿਸੇ ਨੂੰ ਸ਼ਿਕਾਇਤ ਨਹੀਂ ਹੋਵੇਗੀ ਇਸ ਲਈ ਹੁਣ ਤੋਂ ਤਕੜੀਆਂ ਤਿਆਰੀਆਂ ਨਾਲ ਚੱਲਣਾ ਹੋਵੇਗਾ ਇਹ ਸਾਲ ਬਿਹਤਰ ਹੋਵੇ, ਇਸ ਲਈ ਹਰ ਦਿਨ ਦਾ ਖਾਸ ਸ਼ਡਿਊਲ ਬਣਾਓ।
HAPPY NEW YEAR ਨਵੇਂ ਕਾਇਦੇ-ਨਵੇਂ ਵਾਅਦੇ:-
ਪਿਛਲਾ ਸਾਲ ਚੰਗਾ ਰਿਹਾ ਤਾਂ ਵੀ ਠੀਕ, ਨਹੀਂ ਰਿਹਾ ਤਾਂ ਵੀ ਠੀਕ ਉਸ ’ਤੇ ਜ਼ਿਆਦਾ ਨਾ ਜਾਓ ਕਿਉਂਕਿ ਜੋ ਗਿਆ ਸੋ ਗਿਆ ਗੱਲ ਹੈ ਆਉਣ ਵਾਲੇ ਕੱਲ੍ਹ ਦੀ ਧਿਆਨ ਉਸ ’ਤੇ ਦੇਣਾ ਜ਼ਰੂਰੀ ਹੈ ਆਉਣ ਵਾਲੇ ਕੱਲ੍ਹ ਨੂੰ ਚੰਗਾ ਬਣਾਉਣਾ ਹੈ ਉਸਨੂੰ ਅੱਜ ਹੀ ਇੱਕ ਢੰਗ ਨਾਲ ਸੁੰਦਰ ਡਿਜ਼ਾਇਨ ਦਿਓ ਉਸ ਦੀ ਮੀਨਾਕਾਰੀ ਦਿਲ ਦੇ ਅਜ਼ੀਜ਼ ਰਿਸ਼ਤੇ ਨਾਲ ਹੋਵੇ ਯਾਦ ਕਰੋ ਕਿ ਪਿਛਲੇ ਸਾਲ ਤੁਸੀਂ ਕੋਈ ਵਾਅਦਾ ਕੀਤਾ ਜਿਸ ਨੂੰ ਪੂਰਾ ਨਾ ਕਰ ਸਕੇ ਹੋਵੋ ਜੇਕਰ ਨਹੀਂ ਕੀਤਾ ਤਾਂ ਇਸ ਵਾਰ ਕਰੋ ਆਪਣੇ-ਆਪ ਨਾਲ ਕਰੋ ਜਾਂ ਆਪਣੇ ਕਿਸੇ ਖਾਸ ਨਾਲ ਕਰੋ।
ਪ੍ਰੋਮਿਸ, ਵਾਅਦਾ ਜੋ ਵੀ ਅਸੀਂ ਕਰਦੇ ਹਾਂ, ਉਸਨੂੰ ਸੰਜ਼ੀਦਗੀ ਨਾਲ ਨਿਭਾਓ ਵੀ ਮਨ ’ਚ ਸੰਕਲਪ ਕਰੋ ਕਿ ਇਸ ਸਾਲ ਅਸੀਂ ਕੀ ਕੁਝ ਕਰਨਾ ਹੈ ਜਿਸ ਨਾਲ ਸਭ ਦਾ ਭਲਾ ਹੋਵੇ ਜੋ ਸਭ ਲਈ ਫਾਇਦੇਮੰਦ ਸਾਬਤ ਹੋਵੇ ਅਸੀਂ ਮਨੁੱਖ ਹਾਂ ਅਤੇ ਭਗਵਾਨ ਨੇ ਸਾਨੂੰ ਬਹੁਤ ਸਮਝਦਾਰ ਬਣਾਇਆ ਹੈ ਇਸ ਲਈ ਅਸੀਂ ਸਮਝਦਾਰੀ ਅਤੇ ਸੂਝਬੂਝ ਨਾਲ ਅੱਗੇ ਵਧਣਾ ਹੈ ਆਪਣੇ ਲਈ, ਸਮਾਜ ਲਈ ਕੁਝ ਚੰਗਾ ਕਰਨਾ ਹੈ ਇਸ ਲਈ ਆਪਣੇ-ਆਪ ਨਾਲ ਵਾਅਦਾ ਕਰੋ ਅਤੇ ਬਿਨਾਂ ਕਿਸੇ ਨਾਂਹ-ਨੁੱਕਰ ਦੇ ਉਸਨੂੰ ਸਿਰੇ ਵੀ ਚੜ੍ਹਾਓ ਨਵੇਂ ਸਾਲ ਦੇ ਨਵੇਂ ਕੰਮ ਪੂਰੇ ਕਰੋ ਕਰਨ ਨੂੰ ਬਹੁਤ ਕੁਝ ਹੈ ਪਰ ਫਿਰ ਵੀ ਅਜਿਹਾ ਯਤਨ ਰਹੇ ਕਿ ਸਮਾਜ ਹਿੱਤ ’ਚ ਵੀ ਆਪਣਾ ਕੁਝ ਯੋਗਦਾਨ ਹੋਵੇ ਜਿਵੇਂ ਕਿ ਪ੍ਰਦੂਸ਼ਣ ਮੁਕਤ ਵਾਤਾਵਰਨ ਬਣਾਓ।
ਪਾਣੀ ਦੀ ਸੁਚੱਜੀ ਵਰਤੋਂ ਹੋਵੇ ਅਤੇ ਮਿੱਟੀ-ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਓ ਕਿਉਂਕਿ ਅੱਜ ਦੀ ਇਹ ਜ਼ਰੂਰਤ ਹੈ ਧਰਤੀ ਨੂੰ ਸਾਫ-ਸੁਥਰਾ ਬਣਾਉਣਾ ਸਾਡਾ ਨੈਤਿਕ ਫਰਜ਼ ਵੀ ਹੈ ਆਪਣੇ ਆਸ-ਪਾਸ ਸਾਫ-ਸਫਾਈ ਰੱਖਣਾ ਵੀ ਸਮਾਜ ਵੱਲ ਵਧਾਇਆ ਗਿਆ ਇੱਕ ਕਦਮ ਹੈ ਇਸ ਸਾਲ ਅਜਿਹਾ ਕੁਝ ਬਿਹਤਰ ਕਰੋ ਜੋ ਆਪਣੇ ਨਿੱਜੀ ਪੇਸ਼ੇ ਤੋਂ ਹਟ ਕੇ ਸਮਾਜ ਲਈ ਵੀ ਹੋਵੇ ਕਿਸੇ ਦੀ ਮੱਦਦ ਲਈ ਹੱਥ ਵਧਾਓ ਮੱਦਦ ਵੀ ਕਈ ਤਰੀਕਿਆਂ ਨਾਲ ਹੋ ਸਕਦੀ ਹੈ ਭਲੇ ਹੀ ਗੁਆਂਢੀ ਦੀ ਮੱਦਦ ਹੋਵੇ ਜਾਂ ਕਿਸੇ ਅਨਜਾਣ ਵਿਅਕਤੀ ਦੀ ਕੀਤੀ ਗਈ ਮੱਦਦ ਸਭ ਤੋਂ ਖਾਸ ਇਹ ਹੈ ਕਿ ਆਪਣੇ ਹੱਥਾਂ ਨਾਲ ਕੀਤੀ ਗਈ ਸੱਚੀ ਸੇਵਾ ਸੁਖ ਦੇਣ ਵਾਲੀ ਹੈ।
ਜੇਕਰ ਧਨ ਨਾਲ ਮੱਦਦ ਕਰਨ ਦੇ ਯੋਗ ਹੋ ਤਾਂ ਇਹ ਵੀ ਕਰ ਸਕਦੇ ਹੋ ਕਿਸੇ ਨੂੰ ਭੋਜਨ ਕਰਵਾ ਸਕਦੇ ਹੋ ਕੱਪੜੇ ਦੇ ਸਕਦੇ ਹੋ ਆਪਣੇ ਉਹ ਕੱਪੜੇ ਜੋ ਤੁਹਾਡੇ ਲਈ ਫਾਲਤੂ ਦੀ ਲਿਸਟ ’ਚ ਆ ਗਏ ਹਨ, ਗਰੀਬ ਨੂੰ ਦੇ ਦਿਓ ਉਨ੍ਹਾਂ ਦਾ ਵੀ ਤਨ ਢੱਕਿਆ ਜਾਵੇਗਾ ਅਤੇ ਤੁਹਾਡੇ ਲਈ ਪੁੰਨ ਦਾ ਕੰਮ ਹੋ ਜਾਵੇਗਾ ਦੂਜੇ ਪਾਸੇ ਪਸ਼ੂਆਂ ਨੂੰ ਚਾਰਾ ਆਦਿ ਵੀ ਪਾਓ ਰੁੱਖ-ਬੂਟੇ ਲਾਓ, ਉਨ੍ਹਾਂ ਦੀ ਸੰਭਾਲ ਕਰੋ ਕਿਉਂਕਿ ਸਾਡੀ ਜ਼ਿੰਦਗੀ ਦੇ ਸਾਹ ਇਨ੍ਹਾਂ ਨਾਲ ਬਿਹਤਰ ਚੱਲਦੇ ਹਨ ਰੁੱਖਾਂ-ਬੂਟਿਆਂ ਦਾ ਸਾਥ ਨਾ ਹੋਵੇ ਤਾਂ ਸਾਨੂੰ ਜਿਉਣ ਦੇ ਲਾਲੇ ਪੈ ਜਾਣਗੇ ਇਸ ਲਈ ਸਾਡਾ ਹੀ ਫਰਜ਼ ਹੈ ਕਿ ਅਸੀਂ ਇਨ੍ਹਾਂ ਦੀ ਸੰਭਾਲ ਕਰੀਏ ਅਸੀਂ ਆਪਣੇ ਬਹੁਤ ਹੋਰ ਸ਼ੌਂਕ ਪਾਲ ਰੱਖੇ ਹਨ ਤਾਂ ਕਿਉਂ ਨਾ ਇਸ ਸਾਲ ਸਾਡੇ ਲਈ ਰੁੱਖ-ਬੂਟੇ ਲਾਉਣ ਅਤੇ ਇਨ੍ਹਾਂ ਨੂੰ ਸੰਭਾਲਣ ਦਾ ਸ਼ੌਂਕ ਵੀ ਸਾਡੀ ਨਵੀਂ ਪਹਿਚਾਣ ਬਣੇ ਨਵੇਂ ਸਾਲ ਦੇ ਮੌਕੇ ’ਤੇ ਸਾਨੂੰ ਅਜਿਹੇ ਸੰਕਲਪ ਖੁਦ ਵੀ ਧਾਰਨ ਕਰਨੇ ਚਾਹੀਦੇ ਹਨ ਅਤੇ ਦੋਸਤਾਂ-ਮਿੱਤਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਮਾਨਵਤਾ ਹਿੱਤ ਕੀਤੇ ਗਏ ਅਜਿਹੇ ਕੰਮ ਸਾਨੂੰ ਸਕੂਨ ਨਾਲ ਭਰ ਦਿੰਦੇ ਹਨ ਦੇਖਿਆ ਜਾਵੇ ਤਾਂ ਦੁਨੀਆਂ ’ਚ ਬਹੁਤ ਘੱਟ ਹੀ ਲੋਕ ਹੋਣਗੇ ਜੋ ਇਸ ਤਰ੍ਹਾਂ ਆਪਣਾ ਸਹਿਯੋਗ ਦੇ ਰਹੇ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਾ ਹੋਵੇਗਾ ਕਿਉਂਕਿ ਲੋਕ ਆਪਣੇ ਹਰ ਸਾਲ ਦੇ ਕੁਝ ਨਵੇਂ ਟੀਚੇ, ਟਾਰਗੇਟ ਤੈਅ ਕਰਦੇ ਹਨ, ਜਿਵੇਂ ਕਿਸੇ ਦਾ ਘਰ ਬਣਾਉਣ ਦਾ ਪਲਾਨ, ਕਿਸੇ ਦੀ ਨੌਕਰੀ ਦਾ ਪਲਾਨ ਮਤਲਬ ਆਪਣੇ ਲਈ ਅਸੀਂ ਸਭ ਪਲਾਨ ਕਰ ਲੈਂਦੇ ਹਾਂ ਪਰ ਆਪਣੇ ਇਲਾਵਾ ਸਮਾਜ ਨੂੰ ਦੇਣ ਲਈ ਸਾਡੇ ਕੋਲ ਕੀ ਪਲਾਨ ਹੈ, ਇਸ ਬਾਰੇ ਕਦੇ ਨਹੀਂ ਸੋਚਦੇ ਤਾਂ ਆਓ! ਇਸ ਸਾਲ ਜ਼ਿਆਦਾ ਨਹੀਂ, ਚੱਲੋ ਥੋੜ੍ਹਾ-ਬਹੁਤ ਹੀ ਨਿੱਜੀ ਸਵਾਰਥਾਂ ਤੋਂ ਹਟ ਕੇ ਦੂਜਿਆਂ ਲਈ ਵੀ ਕੁਝ ਪਲਾਨ ਹੋ ਜਾਵੇ, ਦੇਖਿਓ ਜ਼ਿੰਦਗੀ ਕਿੰਨੀ ਖੂਬਸੂਰਤ ਹੋ ਜਾਵੇਗੀ।
HAPPY NEW YEAR ਨਿਊ ਸੈਲੀਬ੍ਰੇਸ਼ਨ:-
ਨਵਾਂ ਸਾਲ ਹੈ ਤਾਂ ਇਸ ਦਾ ਸੈਲੀਬ੍ਰੇਸ਼ਨ ਲਾਜ਼ਮੀ ਹੋ ਜਾਂਦਾ ਹੈ ਇਸ ਦਾ ਆਗਮਨ ਇੱਕ ਖਾਸ ਮਹਿਮਾਨ ਵਰਗਾ ਹੈ ਮਹਿਮਾਨ ਦੀ ਆਓ ਭਗਤ ’ਚ ਅਸੀਂ ਪੂਰੀ ਤਰ੍ਹਾਂ ਰੁੱਝ ਜਾਂਦੇ ਹਾਂ ਅਜਿਹਾ ਹੀ ਕੁਝ ਨਜ਼ਾਰਾ ਨਵੇਂ ਸਾਲ ਦੇ ਮੌਕੇ ’ਤੇ ਹੋ ਜਾਂਦਾ ਹੈ ਨਵੇਂ ਸਾਲ ਨੂੰ ਮਨਾਉਣ ਦਾ ਇਹ ਨਜ਼ਾਰਾ ਪੱਛਮੀ ਸੱਭਿਆਚਾਰ ਦੀ ਦੇਣ ਹੈ। ਜੋ ਹੁਣ ਸਾਡੇ ਲਈ ਵੀ ਖਾਸ ਤਿਉਹਾਰ ਵਾਂਗ ਹੋ ਗਿਆ ਹੈ ਕਿਉਂਕਿ ਇਸ ਦੀ ਸ਼ੁਰੂਆਤ ਪੱਛਮੀ ਦੇਸ਼ਾਂ ਤੋਂ ਹੋਈ ਹੈ, ਇਸ ਲਈ ਉਨ੍ਹਾਂ ਦੇਸ਼ਾਂ ’ਚ ਇਸ ਸੈਲੀਬ੍ਰੇਸ਼ਨ ਪ੍ਰਤੀ ਦੀਵਾਨਗੀ ਦਾ ਜਨੂੰਨ ਬੇਮਿਸਾਲ ਹੁੰਦਾ ਹੈ ਪੂਰਾ ਮਹੀਨਾ ਇਸਦੇ ਸੈਲੀਬ੍ਰੇਸ਼ਨ ’ਚ ਲੋਕ ਰੁੱਝੇ ਰਹਿੰਦੇ ਹਨ ਇਸ ਨੂੰ ਮਨਾਉਣ ਦੇ ਸਭ ਦੇ ਆਪੋ-ਆਪਣੇ ਅੰਦਾਜ਼ ਹਨ ਵੱਡੀਆਂ ਮਹਿਫਲਾਂ ਲੱਗਦੀਆਂ ਹਨ।
ਲੋਕ ਨਾਈਟ ਕਲੱਬਾਂ ’ਚ ਪੂਰੀ-ਪੂਰੀ ਰਾਤ ਡਾਂਸ ਕਰਦੇ ਹਨ, ਪਾਰਟੀਆਂ ਕਰਦੇ ਹਨ ਸ਼ਹਿਰ ਦੇ ਸ਼ਹਿਰ ਇਸਦੇ ਨਜ਼ਾਰਿਆਂ ’ਚ ਰੰਗੇ ਹੋਏ ਨਜ਼ਰ ਆਉਂਦੇ ਹਨ ਵੈਸਟਰਨ ਕਲਚਰ ’ਚ ਇਸ ਦੀ ਜੋ ਰੰਗ-ਰੌਣਕ ਹੈ ਹੁਣ ਪੂਰੀ ਦੁਨੀਆਂ ’ਚ ਚਮਕ ਰਹੀ ਹੈ ਭਾਰਤੀ ਸੱਭਿਆਚਾਰ ਵੀ ਹੁਣ ਇਸ ਨਵੇਂ ਦੌਰ ਦੇ ਜਸ਼ਨ ’ਚ ਰੱਚ-ਵੱਸ ਰਿਹਾ ਹੈ ਭਾਰਤ ’ਚ ਵੀ ਇਸ ਨਵੇਂ ਮਹਿਮਾਨ ਦੇ ਸਵਾਗਤ ’ਚ ਲੋਕ ਇਕੱਠੇ ਹੋ ਕੇ ਜਸ਼ਨ ਮਨਾ ਰਹੇ ਹਨ ਪੂਰਾ ਮਹੀਨਾ ਇਸਦੇ ਜਸ਼ਨਾਂ ’ਚ ਬਤੀਤ ਹੋ ਜਾਂਦਾ ਹੈ ਨਵਾਂ ਸਾਲ ਜੀਵਨ ਦੀ ਨਵੀਂ ਸਵੇਰ ਲਿਆਉਣ ਵਾਲਾ ਹੈ ਇਸ ਨੂੰ ਮਨਾਉਣ ਦੀਆਂ ਤਿਆਰੀਆਂ ਵੀ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ।
ਹਰ ਕੋਈ ਇਸ ਸੈਲੀਬ੍ਰੇਸ਼ਨ ਨੂੰ ਯਾਦਗਾਰ ਬਣਾਉਣ ਨੂੰ ਤਿਆਰ ਰਹਿੰਦਾ ਹੈ ਕੋਈ ਸੁੰਦਰ ਬਰਫੀਲੀਆਂ ਪਹਾੜੀਆਂ ’ਚ ਤਾਂ ਕੋਈ ਰੇਗਿਸਤਾਨ ਦੀ ਸੁਨਹਿਰੀ ਰੇਤ ਦੇ ਟਿੱਬਿਆਂ ’ਚ ਇਸਨੂੰ ਮਨਾ ਕੇ ਲੁਤਫ ਲੈਂਦਾ ਹੈ ਵੱਡੇ ਸ਼ਹਿਰਾਂ ’ਚ ਨੌਜਵਾਨਾਂ ਦਾ ਕਰੇਜ਼ ਦੇਖਦੇ ਹੀ ਬਣਦਾ ਹੈ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਵੀ ਇਸ ਸੈਲੀਬ੍ਰੇਸ਼ਨ ਦੀ ਮਾਰਕੀਟਿੰਗ ’ਚ ਵਧ-ਚੜ੍ਹ ਕੇ ਫਾਇਦਾ ਲੈ ਰਹੀਆਂ ਹਨ ਨੌਜਵਾਨਾਂ ’ਚ ਇਸ ਰੰਗ-ਰੰਗੀਲੇ ਮੌਕੇ ਨੂੰ ਮਨਾਉਣਾ ਉਨ੍ਹਾਂ ਦਾ ਸ਼ੌਂਕ ਬਣ ਚੁੱਕਾ ਹੈ।
ਵੱਡੇ-ਵੱਡੇ ਕਲਚਰ ਪ੍ਰੋਗਰਾਮ ਅਤੇ ਸਟੇਜ ਸ਼ੋਅ ਕਰਕੇ ਆਪਣੇ ਬ੍ਰਾਂਡਾਂ ਨੂੰ ਹਰਮਨ ਪਿਆਰਾ ਬਣਾਉਣ ਦਾ ਜ਼ਰੀਆ ਵੀ ਇਹ ਸੈਲੀਬ੍ਰੇਸ਼ਨ ਬਣ ਚੁੱਕਾ ਹੈ ਨਵੇਂ ਸਾਲ ਦੇ ਆਉਣ ਦਾ ਇਹ ਕਰੇਜ਼ ਹਰ ਸਾਲ ਰੰਗੀਨ ਹੁੰਦਾ ਜਾ ਰਿਹਾ ਹੈ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਇਹ ਇੱਕ ਪਸੰਦੀਦਾ ਫੈਸ਼ਨ ਹੋ ਗਿਆ ਹੈ ਖੁਸ਼ੀ ਭਰੇ ਇਸ ਮੌਕੇ ਨੂੰ ਮਨਾਉਣਾ ਮਾੜੀ ਗੱਲ ਨਹੀਂ ਹੈ ਸਗੋਂ ਸਭ ਨੂੰ ਮਨਾਉਣਾ ਚਾਹੀਦਾ ਹੈ ਭੁੱਲੀਆਂ-ਵਿੱਸਰੀਆਂ ਅਤੇ ਨਕਾਰਾਤਮਕ ਚੀਜ਼ਾਂ ਨੂੰ ਦੂਰ ਕਰਕੇ ਇਸ ਸੈਲੀਬ੍ਰੇਸ਼ਨ ਦਾ ਹਿੱਸਾ ਬਣਨਾ ਮੂਡ ਨੂੰ ਚੰਗਾ ਕਰਦਾ ਹੈ ਖੁਸ਼ੀ ਕੋਈ ਵੀ ਹੋਵੇ ਉਸਨੂੰ ਮਨਾਓ ਮੌਜ਼-ਮਸਤੀ ਕਰੋ ਬੇਫਿਕਰੀ ਨਾਲ ਜੀਓ ਕੱਲ੍ਹ ਹੋਵੇਗਾ ਜੋ ਹੋਵੇਗਾ।
ਅੱਜ ਨੂੰ ਮਜ਼ੇੇਦਾਰ ਬਣਾਓ ਇਹ ਜ਼ਿੰਦਗੀ ਹੈ, ਇਸ ਨੂੰ ਕਲਾਤਮਕ ਬਣਾਓ ਜਿੰਨਾ ਹੋ ਸਕੇ, ਇਸ ਨੂੰ ਖੁਸ਼ੀਆਂ ਨਾਲ ਭਰੋ ਆਪਣੀਆਂ ਖੁਸ਼ੀਆਂ ਸਭ ’ਚ ਵੰਡੋ ਨੱਚੋ, ਗਾਓ ਜੀਅ ਭਰ ਕੇ ਇੰਜੁਆਏ ਕਰੋ ਪਰ ਯਾਦ ਰੱਖੋ ਕਿ ਸਾਡਾ ਭਾਰਤੀ ਸੱਭਿਆਚਾਰ ਰਿਸ਼ੀਆਂ-ਮੁਨੀਆਂ ਦਾ ਮਾਣਮੱਤੀ ਸੱਭਿਆਚਾਰ ਹੈ ਆਪਣੀ ਮੌਜ਼ ਮਸਤੀ ਦੀ ਆੜ ’ਚ ਇਸ ਦੀ ਮਰਿਆਦਾ ਨੂੰ ਠੇਸ ਨਾ ਪਹੁੰਚੇ ਤਿਉਹਾਰਾਂ ਨੂੰ ਮਨਾਉਣਾ, ਨੱਚਣਾ ਗਾਉਣਾ ਇੱਕ ਪਰੰਪਰਾ ਹੈ ਇਸ ’ਚ ਫੁਕਰਾਪੰਤੀ, ਨਸ਼ੇ ਦਾ ਪ੍ਰਚਲਣ ਸਹੀ ਨਹੀਂ ਹੈ।
ਇਸ ਤੋਂ ਬਚਣਾ ਚਾਹੀਦਾ ਹੈ ਇਸ ਤੋਂ ਬਚਣ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸੋਹਬਤ ਨੂੰ ਸਹੀ ਦਿਸ਼ਾ ’ਚ ਲੈ ਕੇ ਜਾਣ ਆਪਣੇ-ਆਪ ਨੂੰ ਧਰਮ-ਕਰਮ ਵੱਲ ਮੋੜਨ ਸੱਜਣ ਪੁਰਸ਼ਾਂ ਨਾਲ ਆਪਣਾ ਸੰਗ ਜੋੜਨ ਫੂਹੜਪਣ ਨਾਲ ਭਰੇ ਸੈਲੀਬ੍ਰੇਸ਼ਨ ਨੂੰ ਤਿਆਗ ਕਿਤੇ ਅਧਿਆਤਮਿਕ ਸੁਰਾਂ ਨਾਲ ਸਜੀ ਮਹਿਫਲ ਦਾ ਹਿੱਸਾ ਬਣਨ ਲੋਕ ਵਾਣੀ, ਲੋਕ ਸੰਗੀਤ, ਸ਼ਬਦ ਕੀਰਤਨ ਜਾਂ ਕੋਈ ਧਾਰਮਿਕ ਸਮਾਗਮ ਆਸ-ਪਾਸ ਹੋ ਰਿਹਾ ਹੈ ਤਾਂ ਉਸ ’ਚ ਸ਼ਿਰਕਤ ਕਰੋ ਕਿਉਂਕਿ ਅੱਜ-ਕੱਲ੍ਹ ਇਹ ਵੀ ਸੈਲੀਬ੍ਰੇਸ਼ਨ ਦਾ ਅੰਗ ਬਣ ਚੁੱਕੇ ਹਨ ਜੋ ਕਿ ਸਮੇਂ ਦੇ ਅਨੁਸਾਰ ਇੱਕ ਜ਼ਰੂਰਤ ਵੀ ਹੈ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਇੱਕ ਸਹੀ ਮਾਰਗਦਰਸ਼ਨ ਮਿਲ ਸਕੇ ਇਸ ਲਈ ਅਸੀਂ ਨਵੇਂ ਸਾਲ ਦੇ ਸੈਲੀਬ੍ਰੇਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਤਾਂ ਜ਼ਰੂਰ ਬਣੀਏ ਪਰ ਕਿਸ ਤਰ੍ਹਾਂ ਦੇ ਸੈਲੀਬੇ੍ਰਸ਼ਨ ਦਾ ਹਿੱਸਾ ਬਣਨਾ ਹੈ ਤਾਂ ਉਹ ਆਪਣੇ ਵਿਵੇਕ ਤੋਂ ਕੰਮ ਲਓ।
HAPPY NEW YEAR ਖੁਸ਼ਹਾਲ ਸੈਲੀਬ੍ਰੇਸ਼ਨ:-
ਜਿੱਥੇ ਦੇਸ਼ ਦੁਨੀਆਂ ’ਚ ਸੈਲੀਬ੍ਰੇਸ਼ਨ ਦਾ ਇਹ ਦੌਰ ਹੈ, ਉੱਥੇ ਡੇਰਾ ਸੱਚਾ ਸੌਦਾ ਵੀ ਨਵੇਂ ਸਾਲ ਦੇ ਆਗਮਨ ’ਤੇ ਆਪਣੀ ਰੂਹਾਨੀਅਤ ਨਾਲ ਦੁਨੀਆਂ ਨੂੰ ਮੰਤਰਮੁਗਧ ਬਣਾ ਰਿਹਾ ਹੈ ਨਵੇਂ ਸਾਲ ਦਾ ਇਹ ਜਸ਼ਨ ਜੋ ਡੇਰਾ ਸੱਚਾ ਸੌਦਾ ’ਚ ਮਨਾਇਆ ਜਾਂਦਾ ਹੈ ਉਹ ਦੁਨੀਆਂ ਲਈ ਇੱਕ ਅਨੋਖਾ ਉਦਾਹਰਨ ਹੈ ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਸਜੀਆਂ ਰੂਹਾਨੀ ਮਹਿਫਲਾਂ ਪੂਰਾ ਜਨਵਰੀ ਮਹੀਨਾ ਆਪਣੀ ਰੌਣਕ ਨਾਲ ਲਬਰੇਜ਼ ਕਰੀ ਰੱਖਦੀਆਂ ਹਨ ਸ਼ੁੱਭ ਜਨਵਰੀ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ ਨੱਚਦੀ ਹੈ, ਗਾਉਂਦੀ ਹੈ ਅਤੇ ਮਰਿਆਦਾ ’ਚ ਰਹਿੰਦੇ ਹੋਏ ਪੂਰੀ ਧੂਮਧਾਮ ਨਾਲ ਇਸਦਾ ਸਵਾਗਤ ਕਰਦੀ ਹੈ।
ਇਸ ਦੇ ਨਾਲ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਨੇਕੀ-ਭਲਾਈ ਦੇ ਕਾਰਜ ਕਰਕੇ ਦੁਨੀਆਂ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਕਿ ਆਓ! ਸਭ ਰਲ-ਮਿਲ ਕੇ ਖੁਸ਼ੀਆਂ ਮਨਾਈਏ ਵਾਂਝਿਆਂ, ਬੇਸਹਾਰਿਆਂ ਨੂੰ ਵੀ ਇਨ੍ਹਾਂ ਖੁਸ਼ੀਆਂ ਦਾ ਹਿੱਸਾ ਬਣਾਈਏ ਇਸਦੇ ਲਈ ਉਨ੍ਹਾਂ ਨੂੰ ਰੋਟੀ, ਕੱਪੜੇ ਅਨਾਜ ਆਦਿ, ਜਿਸ ਦੀ ਵੀ ਉਨ੍ਹਾਂ ਨੂੰ ਜ਼ਰੂਰਤ ਹੈ, ਦਿੱਤਾ ਜਾਂਦਾ ਹੈ ਸਾਧ-ਸੰਗਤ ਆਪਣੇ ਆਸ-ਪਾਸ ਵਧ-ਚੜ੍ਹ ਕੇ ਇਸ ਪੁੰਨ ਦੇ ਕਾਰਜ ਨੂੰ ਕਰਕੇ ਇਸ ਖੁਸ਼ੀ ਮੌਕੇ ਨੂੰ ਮਨਾਉਂਦੀ ਹੈ ਪਿੰਡਾਂ-ਸ਼ਹਿਰਾਂ ਰੂਹਾਨੀ ਸੁਰਾਂ ਦੀ ਮਹਿਫਲ ਚੱਲਦੀ ਹੈ।
ਜਿਸ ਨੂੰ ਨਾਮ ਚਰਚਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਜੋ ਦੇਸ਼-ਵਿਦੇਸ਼ ’ਚ ਆਨਲਾਈਨ ਹੁੰਦੀ ਹੈ ਘਰ-ਘਰ ’ਚ ਆਪਣੇ ਤੌਰ-ਤਰੀਕਿਆਂ ਨਾਲ ਇਸ ਪਵਿੱਤਰ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਲੋਕ ਕੇਕ ਕੱਟਦੇ ਹਨ, ਮਠਿਆਈਆਂ ਵੰਡਦੇ ਹਨ ਅਤੇ ਆਪਣੇ ਸਤਿਗੁਰੂ ਦਾ ਲੱਖਾਂ ਵਾਰ ਸ਼ੁਕਰਾਨਾ ਅਦਾ ਕਰਦੇ ਹਨ, ਜਿਨ੍ਹਾਂ ਦੀ ਪਵਿੱਤਰ ਸਿੱਖਿਆ ਨਾਲ ਉਹ ਇਸ ਮਹਾਨ ਸੈਲੀਬ੍ਰੇਸ਼ਨ ਨੂੰ ਮਨਾਉਣ ਦਾ ਹਿੱਸਾ ਬਣ ਸਕੇ ਹਨ, ਜੋ ਸਮਾਜ ਲਈ ਇੱਕ ਸਿਹਤਮੰਦ ਅਤੇ ਖੁਸ਼ਹਾਲ ਪਰੰਪਰਾ ਦੀ ਨਵੀਂ ਮਿਸਾਲ ਹੈ।
































































