guru-gaddi-23-september-mahaaparopakaar-divas

ਧੁਰਧਾਮ ਨਾਲ ਜੁੜੇ ਹੁੰਦੇ ਹਨ ਸੰਤ 30ਵੇਂ ਪਾਕ-ਪਵਿੱਤਰ ਮਹਾਂ-ਪਰਉਪਕਾਰ ਦਿਹਾੜੇ ਤੇ ਵਿਸ਼ੇਸ਼ 23rd-september-maha-paropkar-diwas

ਡੇਰਾ ਸੱਚਾ ਸੌਦਾ ਦੇ ਵਾਰਿਸ

ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ‘ਚ ਸ਼ਰੇਆਮ ਫ਼ਰਮਾਇਆ, ਇਹ (ਪੂਜਨੀਕ ਹਜੂਰ ਪਿਤਾ ਜੀ) ਡੇਰਾ ਸੱਚਾ ਸੌਦਾ ਦੇ ਵਾਰਿਸ ਰੂਹਾਨੀ ਖਜ਼ਾਨਿਆਂ ਦੇ ਅਪਾਰ ਭੰਡਾਰ ਹਨ, ਜਿਸ ਨੇ ਜੋ ਲੈਣਾ ਹੈ ਹੁਣ ਇਨ੍ਹਾਂ ਤੋਂ ਹੀ ਲੈਣਾ ਗੁਰਗੱਦੀ ਬਖਸ਼ਿਸ਼ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੇ ਸਾਧ ਸੰਗਤ ‘ਚ ਫਰਮਾਇਆ ਕਿ ‘ਅਸੀਂ ਤਾਂ ਹੁਣ ਮਸਤ ਫਕੀਰ ਹੋ ਗਏ ਹਾਂ ਹੁਣ ਇਹ (ਪੂਜਨੀਕ ਗੁਰੂ) ਜੀ ਜਾਨਣ ਇਨ੍ਹਾਂ?ਦਾ ਕੰਮ’

”ਰੂਹਾਨੀ ਦੌਲਤ ਕਿਸੇ ਬਾਹਰੀ ਦਿਖਾਵੇ ‘ਤੇ ਬਖਸ਼ਿਸ਼ ਨਹੀਂ ਕੀਤੀ ਜਾਂਦੀ ਇਸ ਰੂਹਾਨੀ ਦੌਲਤ ਲਈ ਉਹ ਬਰਤਨ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ ਜਿਸ ਨੂੰ ਸਤਿਗੁਰ ਆਪਣੀ ਨਜ਼ਰ-ਮਿਹਰ ਨਾਲ ਪੂਰਾ ਕਰਦਾ ਹੈ ਅਤੇ ਆਪਣੀ ਹੀ ਨਜ਼ਰ-ਮਿਹਰ ਨਾਲ ਉਹਨਾਂ ਤੋਂ ਉਹ ਕੰਮ ਲੈਂਦਾ ਹੈ ਜਿਸ ਬਾਰੇ ਦੁਨੀਆਂ ਵਾਲੇ ਸੋਚ ਵੀ ਨਹੀਂ ਸਕਦੇ”

ਸਤਿਗੁਰੂ ਅੰਤਰ-ਯਾਮੀ ਹੁੰਦੇ ਹਨ, ਜੋ ਕੁਝ ਵੀ ਉਹ ਕਰ ਸਕਦੇ ਹਨ, ਦੁਨੀਆਂ ਦੀ ਕੋਈ ਵੀ ਤਾਕਤ ਅਜਿਹਾ ਨਹੀਂ ਕਰ ਸਕਦੀ ਉਹ ਦੋ ਜਹਾਨਾਂ ਦੀ ਦੌਲਤ ਦੇ ਸਵਾਮੀ ਹੁੰਦੇ ਹਨ ਇਹ ਰੂਹਾਨੀ ਦੌਲਤ ਉਸੇ ਪਾਤਰ ਨੂੰ ਉਹ ਸੌਂਪਦੇ ਹਨ ਜੋ ਇਸ ਦਾ ਅਧਿਕਾਰੀ ਹੁੰਦਾ ਹੈ ਦੂਜੇ ਸ਼ਬਦਾਂ ‘ਚ ਸਤਿਗੁਰੂ ਪੂਰੇ ਜਾਣਕਾਰ ਹੁੰਦੇ ਹਨ ਇਸ ਰੂਹਾਨੀ ਦੌਲਤ ਲਈ ਸਤਿਗੁਰੂ ਨੇ ਜਿਸ ਨੂੰ ਚੁਣਨਾ ਹੁੰਦਾ ਹੈ ਉਹ ਅਧਿਕਾਰੀ ਹਸਤੀ ਪਹਿਲਾਂ ਤੋਂ ਹੀ ਧੁਰਧਾਮ ਨਾਲ ਜੁੜੀ ਹੁੰਦੀ ਹੈ

ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਦੁਨੀਆਂ ‘ਤੇ ਆਪਣੇ ਉਪਰੋਕਤ ਬਚਨਾਂ ਨੂੰ ਸਾਕਾਰ ਕੀਤਾ 23 ਸਤੰਬਰ 1990 ਦਾ ਉਹ ਮਹਾਂ-ਪਵਿੱਤਰ ਦਿਹਾੜਾ ਜਿਸ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਡੇਰਾ ਸੱਚਾ ਸੌਦਾ ‘ਚ ਤੀਜੇ ਪਾਤਸ਼ਾਹ ਵਜੋਂ ਬਿਰਾਜ਼ਮਾਨ ਕਰਕੇ ਰੂਹਾਨੀ ਇਤਿਹਾਸ ‘ਚ ਇੱਕ ਅਦੁੱਤੀ ਮਿਸਾਲ ਪੇਸ਼ ਕੀਤੀ

guru-gaddi-23-september-mahaaparopakaar-divas23 ਸਤੰਬਰ ਦੀ ਮਹਾਨਤਾ ਨੂੰ ਡੇਰਾ ਸੱਚਾ ਸੌਦਾ ਦਾ ਹਰ ਖੁਸ਼ਕਿਸਮਤ ਪ੍ਰਾਣੀ ਭਲੀ-ਭਾਂਤ ਜਾਣਦਾ ਹੈ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 30 ਸਾਲ ਪਹਿਲਾਂ ਅੱਜ ਦੇ ਦਿਨ ਭਾਵ 23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਸਮੂਹ ਸਾਧ-ਸੰਗਤ ਨੂੰ ਦੱਸ ਦਿੱਤਾ ਕਿ ਅਸੀਂ ਜਵਾਨ ਹੋ ਕੇ ਆ ਗਏ ਹਾਂ ਅਤੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਮੌਜ ਹੁਣ ਪੂਰੀ ਤੂਫਾਨਮੇਲ ਕੰਮ ਕਰੇਗੀ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਇਸ ਪਰਉਪਕਾਰੀ ਕਰਮ ਦੁਆਰਾ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕਰਕੇ ਸਭ ਦੇ ਭਰਮ-ਭੁਲੇਖਿਆਂ, ਸ਼ੰਕਾਵਾਂ ਨੂੰ ਦੂਰ ਕਰ ਦਿੱਤਾ, ਭਰਮਾਂ ਨੂੰ ਤੋੜ ਦਿੱਤਾ ਕਿ ਸਤਿਗੁਰੂ ਖੁਦ ਹੀ ਸਭ ਕੁਝ ਕਰਨ-ਕਰਾਵਨਹਾਰ, ਸਰਵ-ਸਮਰੱਥ ਹਨ ਅਤੇ ਸਤਿਗੁਰੂ ਦੇ ਹੁਕਮ ‘ਚ ਰਹਿ ਕੇ ਹੀ ਹਰ ਖੁਸ਼ੀ ਨੂੰ ਹਾਸਲ ਕੀਤਾ ਜਾ ਸਕਦਾ ਹੈ

ਡੇਰਾ ਸੱਚਾ ਸੌਦਾ ਗੁਰਗੱਦੀ ਸੌਂਪਣ ਦੀ ਆਪਣੀ ਮਨਸ਼ਾ ਬਾਬਤ ਪੂਜਨੀਕ ਪਰਮ ਪਿਤਾ ਜੀ ਨੇ ਡੇਢ-ਦੋ ਸਾਲ ਸਾਧ-ਸੰਗਤ ਦੇ ਜ਼ਿੰਮੇਵਾਰਾਂ ਨਾਲ (ਸਾਧ-ਸੰਗਤ ਨਾਲ) ਮੀਟਿੰਗਾਂ ਕੀਤੀਆਂ, ਉਹਨਾਂ ਨਾਲ ਰਾਇ-ਮਸ਼ਵਰਾ ਕੀਤਾ ਇਨਸਾਨ ਤਾਂ ਇਨਸਾਨ ਹੈ ਆਮ ਇਨਸਾਨ ਸਤਿਗੁਰੂ ਦੀਆਂ ਰਮਜ਼ਾਂ ਨੂੰ ਸਮਝ ਨਹੀਂ ਸਕਦਾ ਸੰਤ-ਸਤਿਗੁਰੂ ਸਰਵ-ਸਮਰੱਥ ਹੁੰਦੇ ਹਨ ਅਤੇ ਉਹ ਹਰ ਚੀਜ਼ ਤੋਂ ਪੂਰੇ ਜਾਣਕਾਰ ਹੁੰਦੇ ਹਨ ਇਸ ਰੂਹਾਨੀ ਦੌਲਤ ਲਈ ਸਤਿਗੁਰੂ ਨੇ ਜਿਸ ਨੂੰ ਚੁਣਨਾ ਹੁੰਦਾ ਹੈ ਉਹ ਹਸਤੀ ਪਹਿਲਾਂ ਤੋਂ ਹੀ ਧੁਰ-ਧਾਮ ਨਾਲ ਜੁੜੀ ਹੁੰਦੀ ਹੈ ਬੇਸ਼ੱਕ ਉਹ ਮਹਾਨ ਹਸਤੀ ਆਮ ਇਨਸਾਨਾਂ ਵਾਂਗ ਸੰਸਾਰ-ਸਮਾਜ ‘ਚ ਵਿਚਰਦੀ ਹੈ ਪਰ ਜਦੋਂ ਸਹੀ ਸਮਾਂ ਆਉਂਦਾ ਹੈ

ਤਾਂ ਉਹ ਦੁਨੀਆਂ ‘ਤੇ ਪ੍ਰਗਟ ਹੋ ਜਾਂਦੀ ਹੈ ਇਸੇ ਤਰ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਕ ਮਹਾਨ ਰੂਹਾਨੀ ਹਸਤੀ ਹੁੰਦੇ ਹੋਏ ਵੀ 23 ਸਾਲਾਂ ਤੱਕ ਆਮ ਲੋਕਾਂ ਦੀ ਤਰ੍ਹਾਂ ਉਹਨਾਂ ਵਿੱਚ ਵਿਚਰਦੇ ਰਹੇ ਪਰ ਆਪਣੀ ਉਸ ਉੱਚ ਰੂਹਾਨੀ ਹਸਤੀ ਬਾਰੇ ਕਿਸੇ ਨੂੰ ਵੀ ਭੇਦ ਨਹੀਂ ਲੱਗਣ ਦਿੱਤਾ ‘ਨੰਬਰਦਾਰਾਂ ਦਾ ਕਾਕਾ’ ਹੀ ਲੋਕ ਪੂਜਨੀਕ ਗੁਰੂ ਜੀ ਨੂੰ ਸਮਝਦੇ ਰਹੇ ਅਤੇ ਜਦੋਂ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਸ ਮਹਾਨ ਹਸਤੀ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਡੇਰਾ ਸੱਚਾ ਸੌਦਾ ਵਿੱਚ ਆਪਣਾ ਉੱਤਰਾਧਿਕਾਰੀ ਐਲਾਨ ਕੇ ਦੁਨੀਆਂ ਨੂੰ ਦੱਸ ਦਿੱਤਾ ਕਿ ਇਹ ਉੱਚ ਹਸਤੀ ਧੁਰ-ਧਾਮ ਤੋਂ ਹੀ ਆਈ ਹੈ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ‘ਚ ਸ਼ਰੇਆਮ ਫਰਮਾਇਆ ਇਹ (ਪੂਜਨੀਕ ਹਜ਼ੂਰ ਪਿਤਾ ਜੀ) ਡੇਰਾ ਸੱਚਾ ਸੌਦਾ ਦੇ ਵਾਰਸ, ਰੂਹਾਨੀ ਖਜ਼ਾਨਿਆਂ ਦੇ ਅਪਾਰ ਭੰਡਾਰ ਹਨ, ਜਿਸ ਨੇ ਜੋ ਲੈਣਾ ਹੈ ਹੁਣ ਇਹਨਾਂ ਤੋਂ ਹੀ ਲੈਣਾ ਹੈ

ਗੁਰਗੱਦੀ ਬਖਸ਼ਿਸ਼ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ‘ਚ ਫਰਮਾਇਆ ਕਿ ਅਸੀਂ ਤਾਂ ਹੁਣ ਮਸਤ ਫਕੀਰ ਹੋ ਗਏ ਹਾਂ ਹੁਣ ਇਹ (ਪੂਜਨੀਕ ਗੁਰੂ ਜੀ) ਜਾਣਨ ਅਤੇ ਇਹਨਾਂ ਦਾ ਕੰਮ ਪੂਜਨੀਕ ਪਰਮ ਪਿਤਾ ਜੀ ਨੇ ਉਸੇ ਦਿਨ ਡੇਰਾ ਸੱਚਾ ਸੌਦਾ ਦਰਬਾਰ ਦੇ ਸਾਰੇ ਸੇਵਾ ਕਾਰਜਾਂ ਤੇ ਸਾਧ-ਸੰਗਤ ਨਾਲ ਜੁੜੀ ਹਰ ਜ਼ਿੰਮੇਵਾਰੀ ਆਪਣੇ ਜਾਨਾਸ਼ੀਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਪੁਰਦ ਕਰ ਦਿੱਤੀ ਵਾਕਿਆਈ ਰੂਹਾਨੀਅਤ ਵਿੱਚ ਇਹ ਆਪਣੇ ਆਪ ‘ਚ ਇੱਕ ਬੇਮਿਸਾਲ ਮਿਸਾਲ ਹੈ ਇਸ ਦੇ ਨਾਲ ਹੀ ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆਂ ਨੂੰ ਦੱਸ ਦਿੱਤਾ ਕਿ ਸਤਿਗੁਰੂ ਦੀ ਮਹਿਮਾ ਅਪਾਰ ਹੈ ਸਤਿਗੁਰੂ ਪਰਮ ਪਿਤਾ ਜੀ ਨੇ ਆਪਣੇ ਇਸ ਅਦੁੱਤੀ ਕਾਰਜ ਰਾਹੀਂ ਦੁਨੀਆਂ ਦੇ ਸਭ ਭਰਮ-ਭੁਲੇਖੇ ਮਿਟਾ ਦਿੱਤੇ ਸਿਰਫ ਇਹ ਹੀ ਨਹੀਂ, ਪੂਜਨੀਕ ਪਰਮ ਪਿਤਾ ਜੀ ਗੁਰਗੱਦੀ ਬਖਸ਼ਿਸ਼ ਕਰਨ ਤੋਂ ਬਾਅਦ ਕਰੀਬ 15 ਮਹੀਨੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਨਾਲ ਸੰਗਤ ‘ਚ ਰਹੇ

guru-gaddi-23-september-mahaaparopakaar-divasਆਪ ਜੀ ਨੇ 13 ਦਸੰਬਰ 1991 ਨੂੰ ਆਪਣਾ ਪ੍ਰਗਟ ਸਰੂਪ ਵੀ ਪੂਜਨੀਕ ਗੁਰੂ ਜੀ ਦੇ ਪ੍ਰਗਟ ਸਰੂਪ ਵਿੱਚ ਪ੍ਰਵਰਤਿਤ ਕਰਕੇ ਇਹ ਵੀ ਸਾਬਤ ਕਰ ਦਿੱਤਾ ਕਿ ਸੱਚੇ ਸਤਿਗੁਰੂ ਆਪਣੀ ਮੌਜ ਦੇ ਖੁਦ ਮਾਲਕ ਹੁੰਦੇ ਹਨ ਗੁਰਗੱਦੀ ਦਾ ਸਾਰਾ ਕਾਰਜ ਪੂਜਨੀਕ ਪਰਮ ਪਿਤਾ ਜੀ ਨੇ ਖੁਦ ਆਪਣੀ ਰਜਾ ਵਿੱਚ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸੰਪੂਰਨ ਕਰਵਾਇਆ ਕਿਸੇ ਨੂੰ ਕੋਈ ਕਿੰਤੂ-ਪ੍ਰੰਤੂ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਕਿਉਂਕਿ ਪੂਜਨੀਕ ਪਰਮ ਪਿਤਾ ਜੀ ਨੇ ਇਹ ਪਹਿਲੇ ਦਿਨ ਹੀ ਸਾਧ-ਸੰਗਤ ‘ਚ ਆਖ ਦਿੱਤਾ ਸੀ

ਕਿ ਗੁਰਗੱਦੀ ਦਾ ਸਾਰਾ ਕੰਮ ਅਸੀਂ ਖੁਦ ਆਪਣੇ ਹੱਥੀ ਕਰਾਂਗੇ ਅਤੇ ਅਜਿਹਾ ਕਰਾਂਗੇ ਜੋ ਕਿਸੇ ਨੇ ਵੀ ਅੱਜ ਤੱਕ ਨਹੀਂ ਕੀਤਾ ਹੋਵੇਗਾ ਅਤੇ ਸ਼ਾਇਦ ਹੀ ਕੋਈ ਕਰ ਸਕੇ ਸਾਰਾ ਕੰਮ ਕਾਨੂੰਨ ਅਨੁਸਾਰ ਪੱਕੀ ਲਿਖਤ ਰਾਹੀਂ ਕਰਾਂਗੇ ਅਤੇ ਸੱਚਮੁੱਚ ਹੀ ਪਰਮ ਪਿਤਾ ਜੀ ਨੇ ਸਭ ਕੁਝ ਆਪਣੀ ਰਜ਼ਾ ਅਨੁਸਾਰ ਦੁਨੀਆਂ ਦੇ ਸਾਹਮਣੇ ਕਰਕੇ ਦਿਖਾਇਆ ਸਗੋਂ ਉਸ ਤੋਂ ਵੀ ਵਧੇਰੇ ਗੁਰਗੱਦੀ ਰਸਮ ਬਾਰੇ ਆਪਣਾ ਹਲਫੀਆ ਬਿਆਨ ਭਾਵ ਵਸੀਅਤ ਕਈ ਦਿਨ ਪਹਿਲਾਂ ਹੀ ਤਿਆਰ ਕਰਵਾ ਲਈ ਗਈ ਸੀ ਜਿਸ ਵਿੱਚ ਵਿਸ਼ੇਸ ਤੌਰ ‘ਤੇ ਇਹ ਲਿਖਵਾਇਆ ਗਿਆ ਸੀ ਕਿ ਅੱਜ ਤੋਂ ਹੀ (ਜਿਸ ਦਿਨ ਵਸੀਅਤ ਲਿਖੀ ਗਈ) ਡੇਰਾ ਅਤੇ ਡੇਰੇ ਦੀ ਜ਼ਮੀਨ ਜਾਇਦਾਦ ਅਤੇ ਸਭ ਕੁਝ ਇਹਨਾਂ ਦਾ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ) ਹੈ

ਐਸੀ ਅਦੁੱਤੀ ਵਸੀਅਤ ਅੱਜ ਤੱਕ ਸ਼ਾਇਦ ਹੀ ਕਿਸੇ ਨੇ ਲਿਖਵਾਈ ਹੋਵੇ ਕਿਉਂਕਿ ਸਤਿਗੁਰੂ ਤਾਂ ਸਤਿਗੁਰੂ ਖੁਦ ਕੁੱਲ ਮਾਲਕ ਹੈ ਪੂਜਨੀਕ ਪਰਮ ਪਿਤਾ ਜੀ ਨੇ ਸਾਰਾ ਕੰਮ ਆਪਣੀ ਰਜ਼ਾ ਅਨੁਸਾਰ ਸੰਪੰਨ ਕਰਵਾਇਆ

ਜੀਵਨ-ਝਾਤ:-

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰਾਜਸਥਾਨ ਸੂਬੇ ਦੇ ਇੱਕ ਛੋਟੇ ਜਿਹੇ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਰਹਿਣ ਵਾਲੇ ਹਨ ਆਪ ਜੀ ਨੇ ਪੂਜਨੀਕ ਪਿਤਾ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ

15 ਅਗਸਤ 1967 ਨੂੰ ਜਗਤ ਉੱਧਾਰ ਲਈ ਅਵਤਾਰ ਧਾਰਿਆ ਪਿੰਡ ਦੇ ਅਤੀ ਪੂਜਨੀਕ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਆਪ ਜੀ ਦੇ ਅਵਤਾਰ ਧਾਰਨ ਕਰਨ ਤੋਂ 18 ਸਾਲ ਪਹਿਲਾਂ ਅਤੇ ਅਵਤਾਰ ਧਾਰ ਲੈਣ ਤੋਂ ਬਾਅਦ ਪੂਜਨੀਕ ਬਾਪੂ ਜੀ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਕੋਈ ਆਮ ਬੱਚਾ ਨਹੀਂ ਹੈ ਖੁਦ ਮਾਲਕ ਪਰਮ ਪਿਤਾ ਪਰਮੇਸ਼ਵਰ ਨੇ ਆਪਣਾ ਅਵਤਾਰ ਤੁਹਾਡੇ ਘਰ ਤੁਹਾਡੇ ਬੇਟੇ ਦੇ ਰੂਪ ‘ਚ ਭੇਜਿਆ ਹੈ ਅਤੇ ਨਾਲ ਇਹ ਵੀ ਦੱਸ ਦਿੱਤਾ ਕਿ ਇਹ ਤੁਹਾਡੇ ਕੋਲ ਸਿਰਫ਼ 23 ਸਾਲ ਦੀ ਉਮਰ ਤੱਕ ਹੀ ਰਹਿਣਗੇ, ਉਸ ਤੋਂ ਬਾਅਦ ਆਪਣੇ ਉਦੇਸ਼ ਦੀ ਪੂਰਤੀ ਲਈ ਮਾਨਵਤਾ ਤੇ ਸ੍ਰਿਸ਼ਟੀ ਦੇ ਭਲੇ ਲਈ ਉਹਨਾਂ ਕੋਲ ਚਲੇ ਜਾਣਗੇ ਜਿਨ੍ਹਾਂ ਨੇ ਏਨੇ ਸਾਲਾਂ (18 ਸਾਲਾਂ) ਬਾਅਦ ਤੁਹਾਡੇ ਘਰ ਤੁਹਾਡੀ ਇਕਲੌਤੀ ਸੰਤਾਨ ਦੇ ਰੂਪ ਵਿੱਚ ਇਹਨਾਂ ਨੂੰ ਭੇਜਿਆ ਹੈ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਹਨ ਅਤੇ ਬਹੁਤ ਵੱਡੀ ਜ਼ਮੀਨ-ਜਾਇਦਾਦ ਦੇ ਮਾਲਕ ਹਨ

ਧੁਰ-ਧਾਮ ਤੋਂ ਆਉਂਦੀ ਹੈ ਰੱਬੀ ਜੋਤ:-

guru-gaddi-23-september-mahaaparopakaar-divasਸੰਤ ਬਾਬਾ ਤ੍ਰਿਵੈਣੀ ਦਾਸ ਦੇ ਕਥਨ, ਉਹਨਾਂ ਦੀ ਭਵਿੱਖਬਾਣੀ ਅਨੁਸਾਰ ਪੂਜਨੀਕ ਗੁਰੂ ਜੀ ਦੀਆਂ ਬਚਪਨ ਦੀਆਂ ਅਦਭੁੱਤ ਖੇਡਾਂ, ਬਚਪਨ ਦੇ ਸਾਥੀਆਂ ਨਾਲ ਸਹਿਚਾਰ, ਉੱਠਣਾ-ਬੈਠਣਾ, ਬੋਲਚਾਲ ਆਦਿ ਸਾਰੇ ਵਿਹਾਰ ਹੀ ਅਚੰਭਾ ਪੈਦਾ ਕਰਦੇ ਸਨ ਆਪ ਜੀ ਦੇ ਸਾਫ਼-ਸਵੱਛ ਜੀਵਨ, ਆਕਰਸ਼ਕ ਸ਼ਖਸੀਅਤ, ਲਾ-ਮਿਸਾਲ ਰਹਿਣ-ਸਹਿਣ ਨੂੰ ਤੱਕ ਕੇ ਹਰ ਕੋਈ ਕਹਿੰਦਾ ਸੁਣਿਆ ਜਾਂਦਾ ਸੀ ਕਿ ਨੰਬਰਦਾਰਾਂ ਦਾ ਕਾਕਾ ਜ਼ਰੂਰ ਕੋਈ ਵੱਡੀ ਹਸਤੀ ਹੈ

ਗੁਰ-ਮੰਤਰ, ਨਾਮ-ਸ਼ਬਦ:-

ਆਪ ਜੀ ਨੇ ਬਚਪਨ ‘ਚ ਆਪਣੇ ਪੂਜਨੀਕ ਬਾਪੂ ਜੀ ਦੇ ਨਾਲ ਡੇਰਾ ਸੱਚਾ ਸੌਦਾ ਦਰਬਾਰ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਸੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਕੋਲ ਬਿਠਾ ਕੇ ਨਾਮ-ਸ਼ਬਦ ਦੁਆਰਾ ਆਪਣੇ ਬਚਨਾਂ ਤੇ ਪਾਵਨ ਦ੍ਰਿਸ਼ਟੀ ਨਾਲ ਉਸੇ ਦਿਨ ਹੀ ਮਾਲਾਮਾਲ ਕਰ ਦਿੱਤਾ ਭਾਵ ਪੂਜਨੀਕ ਪਰਮ ਪਿਤਾ ਨੇ ਆਪ ਜੀ ਨੂੰ ਆਪਣੇ ਭਾਵੀ ਉੱਤਰਾਧਿਕਾਰੀ ਦੇ ਰੂਪ ‘ਚ ਪਾ ਲਿਆ ਇਸ ਤਰ੍ਹਾਂ ਪਰਮ ਪਿਤਾ ਪਰਮੇਸ਼ਵਰ ਦੀ ਪਵਿੱਤਰ ਮਰਿਆਦਾ ਅਨੁਸਾਰ ਜਿਉਂ ਹੀ ਰੂਹਾਨੀ ਕਲੀ ਨੂੰ ਨਾਮ-ਗੁਰਮੰਤਰ ਦੀ ਜਾਗ ਲੱਗੀ, ਬਹੁਤ ਜਲਦ ਇੱਕ ਮਹਿਕਦੇ ਫੁੱਲ ਦਾ ਆਕਾਰ-ਵਿਸਥਾਰ ਕਰਕੇ ਉਸ ਦੀ ਖੁਸ਼ਬੂ ਹਰ ਜ਼ਰ੍ਹੇ-ਜ਼ਰ੍ਹੇ ਵਿੱਚ ਮਹਿਕਣ ਲੱਗ ਪਈ

ਗੁਰਗੱਦੀ ਦੀ ਬਖਸ਼ਿਸ਼:-

ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਪੂਜਨੀਕ ਬੇਪਰਵਾਹ ਪਰਮ ਪਿਤਾ ਜੀ ਨੇ ਆਪਣੀਆਂ ਅਨੋਖੀਆਂ ਤੇ ਗੁੱਝੀਆਂ ਅਨੇਕਾਂ ਪ੍ਰੀਖਿਆਵਾਂ ਵਿੱਚੋਂ ਗੁਜ਼ਾਰ ਕੇ ਆਪ ਜੀ ਨੂੰ ਹਰ ਤਰ੍ਹਾਂ ਨਾਲ ਸੰਪੰਨ ਪਾਇਆ ਸਮਾਂ ਹੁਣ ਆ ਗਿਆ ਸੀ ਆਪਣੇ ਉਦੇਸ਼ ਪੂਰਤੀ ਦਾ ਜਿਵੇਂ ਹੀ ਆਪ ਜੀ ਨੂੰ ਆਪਣੇ ਪਿਆਰੇ ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਸੱਦੇ ਦਾ ਪਵਿੱਤਰ ਸੁਨੇਹਾ ਮਿਲਿਆ ਆਪ ਜੀ ਉਸੇ ਵੇਲੇ ਆਪਣੇ ਪੂਜਨੀਕ ਮਾਤਾ-ਪਿਤਾ ਜੀ ਪਾਸੋਂ ਆਪਣੀ ਵਿਦਾਇਗੀ ਲਈ ਉਹਨਾਂ ਨੂੰ ਮਿਲੇ

ਇਹ ਗੱਲ 22 ਸਤੰਬਰ 1990 ਦੀ ਹੈ ਪੂਜਨੀਕ ਗੁਰੂ ਜੀ ਆਪਣੇ ਪੂਜਨੀਕ ਮਾਤਾ-ਪਿਤਾ ਨਾਲ ਆਪਣੇ ਪੂਜਨੀਕ ਮੁਰਸ਼ਿਦ ਪਿਆਰੇ ਦੀ ਹਜ਼ੂਰੀ ਵਿੱਚ ਡੇਰਾ ਸੱਚਾ ਸੌਦਾ ਸਰਸਾ ਪਹੁੰਚੇ 23 ਸਾਲ ਦੀ ਨੌਜਵਾਨ ਅਵਸਥਾ, ਇੰਨੇ ਵੱਡੇ ਖਾਨਦਾਨ ਦੇ ਇਕੱਲੇ ਵਾਰਸ ਅਤੇ ਪੂਜਨੀਕ ਬਾਪੂ ਜੀ ਦੇ ਅਤੀ ਲਾਡਲੇ, ਨਿੱਕੇ-ਨਿੱਕੇ ਸਾਹਿਬਜ਼ਾਦੇ ਤੇ ਸਾਹਿਬਜ਼ਾਦੀਆਂ, ਭਰਿਆ-ਪੂਰਾ ਪਰਿਵਾਰ, 18 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਜਿਸ ਨੂੰ ਔਲਾਦ ਦਾ ਸੁੱਖ ਮਿਲਿਆ ਹੋਵੇ, ਉਹ ਵੀ ਇਕਲੌਤਾ, ਕਹਿਣਾ ਹੀ ਸੌਖਾ ਹੈ, ਪਤਾ ਨਹੀਂ ਕਿਵੇਂ ਪੱਥਰ ਰੱਖਿਆ ਹੋਵੇਗਾ ਪੂਜਨੀਕ ਬਾਪੂ ਜੀ ਨੇ ਆਪਣੇ ਦਿਲ ‘ਤੇ ਜੋ ਹਰ ਸਮੇਂ ਆਪਣੇ ਲਾਡਲੇ ਨੂੰ ਆਪਣੀ ਜਾਨ ਨਾਲ ਲਾ ਕੇ ਰੱਖਦੇ ਸਨ ਪਰ ਪੂਜਨੀਕ ਪਰਮ ਪਿਤਾ ਜੀ ਨੇ ਖੁਦ ਹੀ ਇਸ ਸਾਰੇ ਸ਼ਾਹੀ ਪਰਿਵਾਰ ਨੂੰ ਆਪਣਾ ਸਹਾਰਾ, ਪਿਆਰ ਤੇ ਹੌਂਸਲਾ ਦਿੱਤਾ ਪੂਜਨੀਕ ਮਾਤਾ ਜੀ ਨੇ ਪਿਆਰੇ ਮੁਰਸ਼ਿਦ ਦੇ ਪੁੱਛਣ ‘ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਜੋ ਵੀ ਕਹੋਗੇ, ਜੋ ਵੀ ਕਰੋਗੇ ਸਾਨੂੰ ਉਵੇਂ ਹੀ ਮਨਜ਼ੂਰ ਹੈ

ਪੂਜਨੀਕ ਮਾਤਾ ਜੀ ਨੇ ਦੂਜੀ ਬੇਨਤੀ ਇਹ ਕੀਤੀ ਕਿ ਸਾਨੂੰ ਬਸ ਇਹਨਾਂ (ਆਪਣੇ ਲਾਡਲੇ ਪੂਜਨੀਕ ਗੁਰੂ ਜੀ) ਦੇ ਦਰਸ਼ਨ ਹੋ ਜਾਇਆ ਕਰਨ ਇਹ ਸਾਰਾ ਭਾਵਨਾਪੂਰਣ ਦ੍ਰਿਸ਼ਟਾਂਤ 22 ਸਤੰਬਰ ਸ਼ਾਮ ਦਾ ਹੈ ਵਾਲੀ ਦੋ ਜਹਾਨ ਪਰਮ ਪਿਤਾ ਜੀ ਨੇ (ਉਸੇ ਦਿਨ) ਆਪਣੇ ਪਿਆਰ ਭਰੇ ਬਚਨਾਂ ‘ਚ ਫਰਮਾਇਆ, ”ਬੇਟਾ! ਫਿਕਰ ਨਾ ਕਰੋ ਅਸੀਂ ਅੱਜ ਤੋਂ ਹੀ ਦੋਹਾਂ ਜਹਾਨਾਂ ਦੀ ਦੌਲਤ ਇਹਨਾਂ (ਪੂਜਨੀਕ ਗੁਰੂ ਜੀ) ਦੀ ਝੋਲੀ ਵਿੱਚ ਪਾ ਦਿੱਤੀ ਹੈ” ਅਗਲੇ ਦਿਨ 23 ਸਤੰਬਰ ਨੂੰ ਗੁਰਗੱਦੀ ਬਖਸ਼ਿਸ਼ ਦਾ ਦਿਨ ਮੁਕੱਰਰ ਸੀ ਵਰਣਨਯੋਗ ਹੈ ਕਿ ਗੁਰਗੱਦੀ ਬਖਸ਼ਿਸ਼ ਦੀ ਕਾਰਵਾਈ ਕੋਈ ਇੱਕ-ਦੋ ਦਿਨ ‘ਚ ਹੀ ਪੂਰੀ ਨਹੀਂ ਹੋਈ ਸੀ, ਸਗੋਂ ਪਿਛਲੇ ਕਰੀਬ ਡੇਢ-ਦੋ ਸਾਲ ਤੋਂ ਸਾਧ-ਸੰਗਤ ਜ਼ਿੰਮੇਵਾਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਸੀ ਜਿਵੇਂ ਕਿ ਪਿੱਛੇ ਦੱਸ ਆਏ ਹਾਂ, ਗੁਰਗੱਦੀ ਸੰਬੰਧੀ ਸਾਰੀ ਕਾਰਵਾਈ ਕਾਨੂੰਨ ਤੇ ਨਿਯਮਾਂ ਅਨੁਸਾਰ ਲਿਖਤੀ ਰੂਪ ‘ਚ ਪੂਜਨੀਕ ਪਰਮ ਪਿਤਾ ਜੀ ਨੇ ਕਈ ਦਿਨ ਪਹਿਲਾਂ ਹੀ ਪੂਰੀ ਕਰਵਾ ਲਈ ਸੀ

ਮਹਾਂ ਪਰਉਪਕਾਰੀ ਦਾ ਪਰ-ਉਪਕਾਰ ਆਪਣਾ ਵਾਰਸ ਬਣਾਇਆ:-

ਮਿਤੀ 23 ਸਤੰਬਰ 1990 ਨੂੰ ਸਵੇਰੇ ਕਰੀਬ ਨੌਂ ਵਜੇ ਪੂਜਨੀਕ ਪਰਮ ਪਿਤਾ ਜੀ ਸ਼ਾਹੀ ਸਟੇਜ ‘ਤੇ ਬਿਰਾਜ਼ਮਾਨ ਹੋਏ ਅਤੇ ਆਪਣੇ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਨੂੰ ਤੇਰਾਵਾਸ ‘ਚੋਂ ਆਦਰਪੂਰਵਕ ਲੈ ਕੇ ਆਉਣ ਲਈ ਹੁਕਮ ਦਿੱਤਾ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਜੀ ਨੂੰ ਆਪਣੇ ਨਾਲ ਸਟੇਜ਼ ‘ਤੇ ਬਿਰਾਜ਼ਮਾਨ ਕੀਤਾ ਅਤੇ ਇਸ ਦੇ ਨਾਲ ਹੀ ਗੱਦੀ ਰਸਮ ਦੀ ਪੂਰੀ ਕਾਰਵਾਈ ਆਪਣੀ ਨਜ਼ਰ-ਮਿਹਰ ਹੇਠ ਆਪਣੇ ਹੁਕਮ ਦੁਆਰਾ ਸ਼ੁਰੂ ਕਰਵਾਈ
ਗੁਰਗੱਦੀ ਬਖਿਸ਼ਸ਼ ਦਾ ਆਪਣਾ ਇੱਕ ਹੁਕਮਨਾਮਾ ਪੂਜਨੀਕ ਪਰਮ ਪਿਤਾ ਜੀ ਨੇ ਪਹਿਲਾਂ ਹੀ ਖੁਦ ਤਿਆਰ ਕੀਤਾ ਹੋਇਆ ਸੀ ਜੋ ਕਿ ਉਸ ਮੌਕੇ ‘ਤੇ ਸਾਰੀ ਸਾਧ-ਸੰਗਤ ਵਿੱਚ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਮੇਂ ਦੇ ਇੱਕ ਬਹੁਤ ਹੀ ਸਿਦਕੀ ਸੇਵਾਦਾਰ-ਭਾਈ ਰਾਹੀਂ ਮਾਈਕ ਤੋਂ ਪੜ੍ਹ ਕੇ ਸੁਣਾਇਆ ਗਿਆ

ਇਹ ਹੈ ਉਹ ਪਵਿੱਤਰ ਹੁਕਮਨਾਮਾ:-

‘ਸੰਤ ਸ੍ਰੀ ਗੁਰਮੀਤ ਸਿੰਘ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਦੁਆਰਾ ਜੋ ਇਹ ਬਖਸ਼ਿਸ਼ ਕੀਤੀ ਗਈ ਹੈ, ਸਤਿਪੁਰਸ਼ ਨੂੰ ਮਨਜ਼ੂਰ ਸੀ

  • ਜਿਹੜਾ ਜੀਵ ਇਹਨਾਂ (ਪੂਜਨੀਕ ਗੁਰੂ ਜੀ) ਨਾਲ ਪ੍ਰੇਮ ਕਰੇਗਾ ਉਹ ਮੰਨੋ ਸਾਡੇ (ਪੂਜਨੀਕ ਪਰਮ ਪਿਤਾ ਜੀ) ਨਾਲ ਪ੍ਰੇਮ ਕਰਦਾ ਹੈ
  • ਜਿਹੜਾ ਵੀ ਜੀਵ ਇਹਨਾਂ ਦਾ ਹੁਕਮ ਮੰਨੇਗਾ, ਮੰਨੋ ਸਾਡਾ ਹੁਕਮ ਮੰਨਦਾ ਹੈ
  • ਜਿਹੜਾ ਜੀਵ ਇਹਨਾਂ ‘ਤੇ ਵਿਸ਼ਵਾਸ ਕਰੇਗਾ, ਮੰਨੋ ਸਾਡੇ ‘ਤੇ ਵਿਸ਼ਵਾਸ ਕਰਦਾ ਹੈ
  • ਜਿਹੜਾ ਇਹਨਾਂ ਨਾਲ ਭੇਦ-ਭਾਵ ਕਰੇਗਾ, ਮੰਨੋ ਉਹ ਸਾਡੇ ਨਾਲ ਭੇਦ-ਭਾਵ ਕਰਦਾ ਹੈ

ਇਹ ਰੂਹਾਨੀ ਦੌਲਤ ਕਿਸੇ ਬਾਹਰੀ ਦਿਖਾਵੇ ‘ਤੇ ਬਖਸ਼ਿਸ਼ ਨਹੀਂ ਕੀਤੀ ਜਾਂਦੀ ਇਸ ਰੂਹਾਨੀ ਦੌਲਤ ਲਈ ਉਹ ਬਰਤਨ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ, ਜਿਸ ਨੂੰ ਸਤਿਗੁਰੂ ਆਪਣੀ ਨਜ਼ਰ ਮਿਹਰ ਨਾਲ ਪੂਰਾ ਕਰਦਾ ਹੈ ਅਤੇ ਆਪਣੀ ਹੀ ਨਜ਼ਰ-ਮਿਹਰ ਨਾਲ ਉਹਨਾਂ ਤੋਂ ਉਹ ਕੰਮ ਲੈਂਦਾ ਹੈ, ਜਿਸ ਬਾਰੇ ਦੁਨੀਆਂ ਵਾਲੇ ਸੋਚ ਵੀ ਨਹੀਂ ਸਕਦੇ ਜਿਵੇਂ ਕਿ ਇੱਕ ਮੁਸਲਮਾਨ ਫਕੀਰ ਦੇ ਬਚਨ ਹਨ

ਵਿੱਚ ਸ਼ਰਾਬੇ ਰੰਗ ਮੁਸੱਲਾ, ਜੇ ਮੁਰਸ਼ਦ ਫਰਮਾਵੇ
ਵਾਕਿਫਕਾਰ ਕਦੀਮੀ ਹੁੰਦਾ, ਗਲਤੀ ਕਦੀ ਨਾ ਖਾਵੇ

ਇਹ ਸਭ ਪਹਿਲਾਂ ਵੀ ਤੁਹਾਡੇ ਸਭ ਦੇ ਸਾਹਮਣੇ ਹੋਇਆ, ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੋ ਖੇਡ ਖੇਡਿਆ, ਉਸ ਵਕਤ ਕਿਸੇ ਦੇ ਵੀ ਸਮਝ ਵਿੱਚ ਨਹੀਂ ਆਇਆ ਜੋ ਬਖਸ਼ਿਸ਼ ਸ਼ਹਿਨਸ਼ਾਹ ਮਸਤਾਨਾ ਜੀ ਨੇ ਆਪਣੀ ਦਇਆ-ਮਿਹਰ ਨਾਲ ਕੀਤੀ, ਉਸ ਨੂੰ ਕੋਈ ਵੀ ਤਾਕਤ ਹਿਲਾ-ਡੁਲਾ ਨਾ ਸਕੀ ਜੋ ਜੀਵ ਸਤਿਗੁਰ ਦੇ ਬਚਨਾਂ ‘ਤੇ ਭਰੋਸਾ ਕਰੇਗਾ, ਉਹ ਸੁੱਖ ਪਾਵੇਗਾ ਮਨ ਤੁਹਾਨੂੰ ਮਿੱਤਰ ਬਣ ਕੇ ਧੋਖਾ ਦੇਵੇਗਾ ਇਸ ਲਈ ਜੋ ਪ੍ਰੇਮੀ ਸਤਿਗੁਰ ਦਾ ਬਚਨ ਸਾਹਮਣੇ ਰੱਖੇਗਾ, ਮਨ ਤੋਂ ਉਹ ਹੀ ਬਚ ਸਕੇਗਾ ਅਤੇ ਸਤਿਗੁਰ ਸਦਾ ਉਸ ਦੇ ਅੰਗ-ਸੰਗ ਰਹੇਗਾ’

ਇੱਥੇ ਇਹ ਵੀ ਵਰਣਨਯੋਗ ਹੈ, ਜਿਵੇਂ ਕਿ ਦੱਸਿਆ ਗਿਆ ਹੈ ਕਿ ਪੂਜਨੀਕ ਪਰਮ ਪਿਤਾ ਜੀ ਨੇ ਸੇਵਾਦਾਰਾਂ ਨਾਲ ਆਪਣੀ ਪਹਿਲੀ ਮੀਟਿੰਗ (ਗੁਰਗੱਦੀ ਸੰਬੰਧੀ) ਵਿੱਚ ਸਪੱਸ਼ਟ ਤੌਰ ‘ਤੇ ਇਹ ਵੀ ਫਰਮਾਇਆ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਗੁਰਗੱਦੀ ਨੂੰ ਲੈ ਕੇ ਸਾਡੇ ਪਿੱਛੋਂ ਕਿਸੇ ਤਰ੍ਹਾਂ ਦਾ ਝਗੜਾ ਜਾਂ ਕੋਈ ਕਲੇਸ਼ ਹੋਵੇ ਜੋ ਕਿ ਦੁਨੀਆਂ ‘ਚ ਅਕਸਰ ਹੁੰਦਾ ਆਇਆ ਹੈ ਸ਼ਹਿਨਸ਼ਾਹ ਜੀ ਨੇ ਜੋਰ ਦੇ ਕੇ ਇਹ ਫਰਮਾਇਆ ਜਦੋਂ ਅਸੀਂ ਸਾਰਾ ਕੁਝ ਖੁਦ ਆਪਣੇ ਹੱਥੀਂ ਪੱਕੀ ਲਿਖਤ ਰਾਹੀਂ ਕਰਾਂਗੇ ਤਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ

ਜਦੋਂ ਸਹੀਂ ਸਮਾਂ ਆਇਆ ਭਾਵ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਬਚਨਾਂ ਅਨੁਸਾਰ ਹੂ-ਬ-ਹੂ (ਸਾਧ-ਸੰਗਤ ਦੀ ਹਾਜ਼ਰੀ ‘ਚ) ਕਰਕੇ ਦਿਖਾ ਦਿੱਤਾ ਕਿ ਸੰਤ ਸਤਿਗੁਰ ਦੀ ਕਰਨੀ ਤੇ ਕਥਨੀ ਵਿੱਚ ਜ਼ਰਾ ਜਿੰਨਾ ਵੀ ਅੰਤਰ ਨਹੀਂ ਹੁੰਦਾ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਚਮਕੀਲੇ ਫੁੱਲਾਂ ਦਾ ਇੱਕ ਸੁੰਦਰ ਹਾਰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੂਜਨੀਕ ਗੁਰੂ ਜੀ ਦੇ ਗਲ ਵਿੱਚ ਪਾਇਆ ਅਤੇ ਆਪਣੀ ਪਾਕ-ਪਵਿੱਤਰ ਦ੍ਰਿਸ਼ਟੀ ਦਾ ਪ੍ਰਸ਼ਾਦ (ਹਲਵੇ ਦਾ ਪ੍ਰਸ਼ਾਦ) ਭੇਂਟ ਕੀਤਾ ਜੋ ਪਾਵਨ ਹੁਕਮ ਦੁਆਰਾ ਉਸ ਪਵਿੱਤਰ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਸੀ

ਇਸ ਤੋਂ ਬਾਅਦ ਮੌਜ਼ੂਦ ਸਾਰੀ ਸੰਗਤ ਵਿੱਚ ਵੀ ਉਹ ਪਵਿੱਤਰ ਪ੍ਰਸ਼ਾਦ ਵੰਡਿਆ ਗਿਆ ਸੀ ਇਸ ਮੌਕੇ ‘ਤੇ ਸੱਚੇ ਪਾਤਸ਼ਾਹ ਜੀ ਨੇ ਸਾਧ-ਸੰਗਤ ‘ਚ ਫਰਮਾਇਆ, ‘ਹੁਣ ਅਸੀਂ ਜਵਾਨ ਬਣ ਕੇ ਆਏ ਹਾਂ ਇਸ ਬਾਡੀ ਵਿਚ ਅਸੀਂ ਖੁਦ ਕੰਮ ਕਰਾਂਗੇ ਕਿਸੇ ਨੇ ਘਬਰਾਉਣਾ ਨਹੀਂ ਇਹ ਸਾਡਾ ਹੀ ਰੂਪ ਹਨ ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਪਹਿਲਾਂ ਤੋਂ ਕਈ ਗੁਣਾ ਵਧ ਕੇ ਹੋਵੇਗੀ ਡੇਰਾ ਤੇ ਸਾਧ-ਸੰਗਤ ਅਤੇ ਨਾਮ ਵਾਲੇ ਜੀਵ ਦਿਨ ਦੁੱਗਣੀ ਰਾਤ ਚੌਗੁਣੀ, ਕਈ ਗੁਣਾ ਵਧਣਗੇ ਕਿਸੇ ਨੇ ਫਿਕਰ ਚਿੰਤਾ ਨਹੀਂ ਕਰਨੀ ਅਸੀਂ ਕਿਤੇ ਜਾਂਦੇ ਨਹੀਂ, ਹਰ ਸਮੇਂ ਤੇ ਹਮੇਸ਼ਾ ਸਾਧ-ਸੰਗਤ ਦੇ ਨਾਲ ਹਾਂ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਰਸਮ ਨੂੰ ਮਰਿਆਦਾ ਪੂਰਵਕ ਸੰਪੰਨ ਕਰਵਾਇਆ, ਉੱਥੇ ਨਾਲ ਹੀ ਡੇਰਾ ਸੱਚਾ ਸੌਦਾ ਅਤੇ ਸਮੂਹ ਸਾਧ-ਸੰਗਤ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ ਕਈ ਗੁਣਾ ਵੱਧ ਸੇਵਾ ਤੇ ਸੰਭਾਲ ਦੇ ਬਚਨ ਵੀ ਕੀਤੇ

ਪਰਉਪਕਾਰ ਹੀ ਇਕੋ-ਇੱਕ ਉਦੇਸ਼:-

ਸੰਤ-ਜਨ ਜੀਵ-ਸ਼੍ਰਿਸ਼ਟੀ ਦੇ ਉੱਧਾਰ ਲਈ ਜਗਤ ‘ਤੇ ਅਵਤਾਰ ਧਾਰਨ ਕਰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਡੇਰਾ ਸੱਚਾ ਸੌਦਾ ਵਿੱਚ ਬਤੌਰ ਤੀਜੇ ਪਾਤਸ਼ਾਹ ਗੁਰਗੱਦੀ ‘ਤੇ ਬਿਰਾਜਮਾਨ ਹੁੰਦੇ ਹੀ ਆਪਣੇ ਸਤਿਗੁਰੂ ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਹੁਕਮ ਅਨੁਸਾਰ ਜਿੱਥੇ ਡੇਰਾ ਸੱਚਾ ਸੌਦਾ ਦੇ ਹਰ ਛੋਟੇ-ਵੱਡੇ ਕਾਰਜਾਂ ਵੱਲ ਪੂਰਨ ਤੌਰ ‘ਤੇ (ਸਾਧ-ਸੰਗਤ ਦੀ ਸੇਵਾ, ਸੁੱਖ-ਸੁਵਿਧਾ ਅਤੇ ਹਰ ਤਰ੍ਹਾਂ ਦੀ ਸੰਭਾਲ) ਵਿਸ਼ੇਸ਼ ਧਿਆਨ ਦਿੱਤਾ, ਉੱਥੇ ਸਤਿਸੰਗ ਆਦਿ ਰੂਹਾਨੀ ਕਾਰਜਾਂ ਅਤੇ ਇਸ ਦੇ ਨਾਲ-ਨਾਲ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਵੀ ਤੂਫਾਨਮੇਲ ਗਤੀਮਾਨ ਕੀਤਾ

ਪੂਰਨ ਸੰਤਾਂ ਦਾ ਹਰ ਕਾਰਜ ਮਨੁੱਖਤਾ ਦੀ ਭਲਾਈ ਨਾਲ ਹੀ ਜੁੜਿਆ ਹੁੰਦਾ ਹੈ ਉਹ ਸੰਸਾਰ ਸਮਾਜ ਵਿੱਚ ਰਹਿ ਕੇ ਨਿਹਸੁਆਰਥ ਭਾਵ ਨਾਲ ਲੋਕ ਭਲਾਈ ਦੇ ਕਾਰਜ ਕਰਦੇ ਹਨ ਜ਼ਾਹਿਰ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਡੇਰਾ ਸੱਚਾ ਸੌਦਾ ਰਾਹੀਂ ਚਲਾਏ ਲੋਕ ਭਲਾਈ ਕਾਰਜਾਂ ਤੋਂ ਜ਼ਰੂਰਤਮੰਦ ਲੱਖਾਂ ਲੋਕ ਲਾਭਪਾਤਰੀ ਬਣੇ ਹਨ, ਉੱਥੇ ਹੀ ਮਾਨਵਤਾ-ਭਲਾਈ ਕਾਰਜਾਂ ਦੇ ਦਰਜ਼ਨਾਂ ਵਿਸ਼ਵ-ਰਿਕਾਰਡ ਪੂਜਨੀਕ ਪਾਵਨ ਹਜ਼ੂਰੀ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ‘ਤੇ ਦਰਜ ਹੋਏ ਹਨ ਖੂਨਦਾਨ ਦੇ ਖੇਤਰ (ਸਮਾਜ-ਸੇਵਾ) ਦੀ ਗੱਲ ਕੀਤੀ ਜਾਵੇ ਤਾਂ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਲਈ ਸਾਡੇ ਪੰਜ ਲੱਖ ਯੂਨਿਟ ਤੋਂ ਵੱਧ ਖੂਨਦਾਨ ਅਰਪਣ ਕੀਤਾ ਜਾ ਚੁੱਕਿਆ ਹੈ ਇਸ ਪਰਉਪਕਾਰੀ ਕਾਰਜ ਲਈ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਵਿਸ਼ਵ ਰਿਕਾਰਡ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹਨ ਇਸ ਤੋਂ ਇਲਾਵਾ ਵਾਤਾਵਰਨ ਸੁਰੱਖਿਆ ਤੇ ਸੰਭਾਲ ਦੇ ਵਿਸ਼ੇ ‘ਤੇ ਗੱਲ ਕੀਤੀ ਜਾਵੇ ਤਾਂ ਕਰੀਬ ਸਵਾ ਚਾਰ ਕਰੋੜ ਪੇੜ-ਪੌਦੇ ਸਾਧ-ਸੰਗਤ ਵੱਲੋਂ ਧਰਤੀ ਨੂੰ ਹਰਾ-ਭਰਾ ਕਰਨ ਲਈ ਲਾਏ ਗਏ ਹਨ ਇਸ ਖੇਤਰ ਵਿੱਚ ਡੇਰਾ ਸੱਚਾ ਸੌਦਾ ਦੇ ਨਾਂਅ ਚਾਰ ਵਿਸ਼ਵ-ਰਿਕਾਰਡ ਗਿੰਨੀਜ਼ ਬੁੱਕ ‘ਚ ਦਰਜ ਹਨ

ਇਸ ਤੋਂ ਇਲਾਵਾ ਦਰਜ਼ਨਾਂ ਹੋਰ ਰਿਕਾਰਡ ਲਿਮਕਾ ਬੁੱਕ, ਏਸ਼ੀਆ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ‘ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਲਈ ਵੱਖ-ਵੱਖ ਸਮੇਂ ‘ਤੇ ਦਰਜ ਕੀਤੇ ਗਏ ਹਨ ਡੇਰਾ ਸੱਚਾ ਸੌਦਾ ਦੇ ਪਰ-ਉਪਕਾਰੀ ਕਾਰਜਾਂ ਦੀ ਗੱਲ ਅੱਜ ਕਿਸੇ ਤੋਂ ਵੀ ਛੁਪੀ ਹੋਈ ਨਹੀਂ ਹੈ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਦੇ ਪਰ-ਉਪਕਾਰੀ ਕਾਰਜਾਂ ਦੀ ਗਿਣਤੀ ਕਰੀਏ ਤਾਂ 134 ਮਾਨਵਤਾ ਭਲਾਈ ਦੇ ਕਾਰਜ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਵੱਲੋਂ ਦਿਨ-ਰਾਤ ਕੀਤੇ ਜਾ ਰਹੇ ਹਨ ਅਤੇ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ਦਾ ਸਰਵਪੱਖੀ ਵਿਕਾਸ ਹੋਇਆ ਹੈ

ਪੂਜਨੀਕ ਗੁਰੂ ਜੀ ਦੇ ਛੇ ਕਰੋੜ ਤੋਂ ਵੱਧ ਨਾਮਲੇਵਾ ਸਤਿਸੰਗੀ ਸ਼ਰਧਾਲੂ ਹਨ ਜੋ ਅੱਜ ਵੀ ਤਨ-ਮਨ-ਧਨ ਤੇ ਪੂਰੇ ਸਿਦਕ ਨਾਲ ਆਪਣੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਜੁੜ ਕੇ ਸਮਾਜ ਸੇਵਾ ਨੂੰ ਆਪਣਾ ਧਰਮ ਮੰਨਦੇ ਹਨ ਪੂਜਨੀਕ ਗੁਰੂ ਜੀ ਵੱਲੋਂ ਗਠਿਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਪੂਰੇ ਵਿਸ਼ਵ ‘ਚ ਆਪਣੀ ਪਛਾਣ ਹੈ ਕਿਸੇ ਵੀ ਸੰਕਟ ਦੀ ਘੜੀ ਵਿੱਚ ਜਦ ਇਹ ਸੇਵਾਦਾਰ ਮੱਦਦ ਲਈ ਉੱਥੇ ਆ ਖੜ੍ਹਦੇ ਹਨ ਤਾਂ ਲੋਕਾਂ ਦਾ ਹੌਂਸਲਾ ਵਧ ਜਾਂਦਾ ਹੈ ਅਤੇ ਯਕੀਨ ਵੀ ਹੋ ਜਾਂਦਾ ਹੈ ਕਿ ਹੁਣ ਗੁਰੂ ਜੀ ਦੇ ਸੇਵਾਦਾਰ ਆ ਗਏ ਹਨ, ਇਸ ਮੁਸੀਬਤ ਵਿੱਚੋਂ ਹੁਣ ਅਸੀਂ ਸੁਰੱਖਿਅਤ ਹਾਂ ਅਤੇ ਅਜਿਹਾ ਸੇਵਾਦਾਰਾਂ ਨੇ ਆਪਣੀ ਨਿਸ਼ਕਾਮ ਸੇਵਾ ਰਾਹੀਂ ਦੁਨੀਆਂ ਨੂੰ ਕਰਕੇ ਵੀ ਦਿਖਾਇਆ ਹੈ

ਚਾਹੇ ਕਿਤੇ ਡੂੰਘੇ ਬੋਰਵੈੱਲ ਵਿੱਚ ਫਸੇ ਬੱਚੇ ਨੂੰ ਬਚਾਉਣ ਦੀ ਗੱਲ ਹੈ ਜਾਂ ਕਿਤੇ ਵੱਡੇ-ਵੱਡੇ ਸ਼ੋਅ ਰੂਮਾਂ, ਫੈਕਟਰੀਆਂ, ਬਹੁਮੰਜ਼ਿਲਾ ਇਮਾਰਤਾਂ ਦੀ ਅੱਗਜਨੀ ਦੀ ਗੱਲ ਹੋਵੇ, ਹੜ੍ਹ, ਭੂਚਾਲ ਪੀੜਤਾਂ ਅਤੇ ਅਜਿਹੀਆਂ ਹੋਰ ਆਪਦਾਵਾਂ ਵਿੱਚ ਪੀੜਤ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਗੱਲ ਹੈ, ਪੂਜਨੀਕ ਗੁਰੂ ਜੀ ਦੇ ਇਹ ਸੇਵਾਦਾਰ ਲੋਕਾਂ ਦੀ ਸੇਵਾ ‘ਚ ਦਿਨ-ਰਾਤ ਇੱਕ ਕਰ ਦਿੰਦੇ ਹਨ ਇਹਨਾਂ ਸੇਵਾਦਾਰਾਂ ਦੇ ਹੌਂਸਲਿਆਂ ਅੱਗੇ ਵੱਡੇ-ਵੱਡੇ ਦਰਿਆ, ਨਦੀਆਂ, ਨਾਲੇ ਵੀ ਉਦੋਂ ਨਤਮਸਤਕ ਹੋ ਜਾਂਦੇ ਹਨ, ਜਦੋਂ ਇਹ ਟੁੱਟੇ ਬੰਨ੍ਹਾਂ ਨੂੰ ਘੰਟਿਆਂ ਦੀ ਮਿਹਨਤ ਨਾਲ ਬੰਨ੍ਹ ਕੇ ਲੋਕਾਂ ਅਤੇ ਉਹਨਾਂ ਦੀਆਂ ਫਸਲਾਂ ਨੂੰ ਡੁੱਬਣ ਤੋਂ ਬਚਾ ਲੈਂਦੇ ਹਨ ਮੁੱਕਦੀ ਗੱਲ ਇਹ ਹੈ ਕਿ ਪੂਜਨੀਕ ਗੁਰੂ ਜੀ ਦੇ ਇਹ ਸੇਵਾਦਾਰ ਹਰ ਸੰਕਟ ਵਿੱਚ ਪੀੜਤਾਂ, ਜ਼ਰੂਰਤਮੰਦਾਂ ਦੇ ਮਸੀਹਾ ਸਾਬਤ ਹੁੰਦੇ ਹਨ

ਵਿਸ਼ੇਸ਼ ਟ੍ਰੇਨਿੰਗ ਪ੍ਰਾਪਤ ਇਹ ਸੇਵਾਦਾਰ ਸਿਰਫ਼ ਦੇਸ਼ ਭਾਰਤ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਹਨ ਅਤੇ ਇਹੀ ਇਹਨਾਂ ਦੀ ਪਛਾਣ ਵੀ ਹੈ ਇਹਨਾਂ ਸੇਵਾਦਾਰਾਂ ਅੰਦਰ ਹੌਂਸਲਾ ਤੇ ਸੇਵਾ ਦਾ ਜਜ਼ਬਾ ਪੂਜਨੀਕ ਗੁਰੂ ਜੀ ਦੀ ਹੀ ਦੇਣ ਹੈ ਪੂਜਨੀਕ ਗੁਰੂ ਜੀ ਹੀ ਇਹਨਾਂ ਦੇ ਮਸੀਹਾ ਹਨ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਦੇ ਮਹਾਂ ਪਰਉਪਕਾਰਾਂ ਦਾ ਵਰਣਨ ਲਿਖਣ-ਪੜ੍ਹਨ ਤੋਂ ਬਾਹਰ ਹੈ

ਪਵਿੱਤਰ ਮਹਾਂ-ਪਰਉਪਕਾਰ ਦਿਹਾੜੇ ਦੀਆਂ ਸਾਰੀ ਸਾਧ-ਸੰਗਤ ਨੂੰ ਵਧਾਈਆਂ ਹੋਣ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!