ਖੁਸ਼ੀਆਂ ਭਰਿਆ ਤੀਆਂ ਦਾ ਤਿਉਹਾਰ essay on teej festival
ਸਾਉਣ ਦਾ ਮੌਸਮ ਇੱਕ ਅਜੀਬ ਜਿਹੀ ਮਸਤੀ ਅਤੇ ਤਰੰਗ ਲੈ ਕੇ ਆਉਂਦਾ ਹੈ ਚਾਰੇ ਪਾਸੇ ਹਰਿਆਲੀ ਦੀ ਜੋ ਚਾਦਰ ਜਿਹੀ ਖਿੱਲਰ ਜਾਂਦੀ ਹੈ, ਉਸ ਨੂੰ ਦੇਖ ਕੇ ਸਭ ਦਾ ਮਨ ਝੂਮ ਉੱਠਦਾ ਹੈ ਅਜਿਹੇ ਹੀ ਸਾਉਣ ਦੇ ਸੁਹਾਵਣੇ ਮੌਸਮ ’ਚ ਆਉਂਦਾ ਹੈ ‘ਤੀਆਂ ਦਾ ਤਿਉਹਾਰ’ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਨੂੰ ‘ਸਾਉਣੀ ਤੀਆਂ’ ਕਹਿੰਦੇ ਹਨ ਉੱਤਰ ਭਾਰਤ ’ਚ ਇਹ ‘ਹਰਿਆਲੀ ਤੀਆਂ’ ਦੇ ਨਾਂਅ ਨਾਲ ਵੀ ਜਾਣੀਆਂ ਜਾਂਦੀਆਂ ਹਨ
ਸਾਉਣ ਦੀਆਂ ਤੀਆਂ ’ਚ ਔਰਤਾਂ ਵਰਤ ਰੱਖਦੀਆਂ ਹਨ ਇਹ ਵਰਤ ਨੂੰ ਕੁਆਰੀਆਂ ਲੜਕੀਆਂ ਯੋਗ ਵਰ ਪਾਉਣ ਲਈ ਰੱਖਦੀਆਂ ਹਨ ਅਤੇ ਵਿਆਹੁਤਾ ਮਹਿਲਾਵਾਂ ਆਪਣੇ ਸੁਖੀ ਜੋੜੇ ਦੀ ਚਾਹਤ ਲਈ ਰੱਖਦੀਆਂ ਹਨ ਦੇਸ਼ ਦੇ ਪੂਰਬੀ ਇਲਾਕਿਆਂ ’ਚ ਇਸ ਨੂੰ ‘ਕਜਲੀ ਤੀਆਂ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਪਰ ਜ਼ਿਆਦਾਤਰ ਲੋਕ ਇਸ ਨੂੰ ‘ਹਰਿਆਲੀ ਤੀਜ’ ਹੀ ਕਹਿੰਦੇ ਹਨ ਇਸ ਸਮੇਂ ਕੁਦਰਤ ਦੀ ਇਸ ਛਟਾ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਜਗ੍ਹਾ-ਜਗ੍ਹਾ ਝੂਲੇ ਲੱਗਦੇ ਹਨ ਨੌਜਵਾਨ ਲੜਕੀਆਂ ਇਕੱਠੀਆਂ ਹੋ ਗੀਤ ਗਾ ਕੇ ਝੂਲਾ ਝੂਲਦੀਆਂ ਹਨ essay on teej festival
ਤੀਆਂ ’ਤੇ ਮਹਿੰਦੀ ਲਗਾਉਣ, ਹਰੀਆਂ ਚੂੜੀਆਂ ਪਹਿਨਣ, ਝੂਲਾ ਝੂਲਣ ਅਤੇ ਲੋਕ ਗੀਤ ਗਾਉਣ ਦਾ ਵਿਸ਼ੇਸ਼ ਮਹੱਤਵ ਹੈ ਤੀਆਂ ਦੇ ਤਿਉਹਾਰ ਵਾਲੇ ਦਿਨ ਖੁੱਲ੍ਹੇ ਸਥਾਨਾਂ ’ਤੇ ਵੱਡੇ-ਵੱਡੇ ਦਰੱਖਤਾਂ ਦੀਆਂ ਟਹਿਣੀਆਂ ’ਤੇ, ਘਰ ਦੀ ਛੱਤ ਦੇ ਕੜਿਆਂ ਜਾਂ ਬਰਾਮਦਿਆਂ ਦੇ ਕੜਿਆਂ ’ਚ ਝੂਲੇ ਲਗਾਏ ਜਾਂਦੇ ਹਨ, ਜਿਸ ਨੂੰ ਪੰਜਾਬੀ ’ਚ ‘ਪੀਂਘਾਂ’ ਕਹਿੰਦੇ ਹਨ ਇਨ੍ਹਾਂ ’ਤੇ (ਮੁਟਿਆਰਾਂ) ਕੁੜੀਆਂ ਝੂਲਾ ਝੂਲਦੀਆਂ ਹਨ ਹਰਿਆਲੀ ਤੀਆਂ ਦੇ ਦਿਨ ਕਈ ਸਥਾਨਾਂ ’ਤੇ ਮੇਲੇ ਵੀ ਲਗਦੇ ਹਨ
Also Read :-
- ਅਟੁੱਟ ਵਿਸ਼ਵਾਸ ਦਾ ਪ੍ਰਤੀਕ: ਰੱਖੜੀ ਦਾ ਤਿਉਹਾਰ
- ਆਇਆ ਤੀਆਂ ਦਾ ਤਿਉਹਾਰ…
- ਇੰਜ ਆਸਾਨ ਹੋਣਗੀਆਂ ਟੀਨਏੇਜ਼ ਬੱਚਿਆਂ ਦੀਆਂ ਮੁਸ਼ਕਲਾਂ
- ਰੋਮ-ਰੋਮ ’ਚ ਤਾਜ਼ਗੀ ਭਰਦਾ ਸਾਉਣ ਦਾ ਮੀਂਹ
ਤਪਦੀ ਗਰਮੀ ਤੋਂ ਰਿਮਝਿਮ ਫੁਹਾਰੇ ਰਾਹਤ ਦਿੰਦੇ ਹਨ ਅਤੇ ਚਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ ਜੇਕਰ ਤੀਆਂ ਦੇ ਦਿਨ ਬਾਰਸ਼ ਹੋ ਰਹੀ ਹੈ ਤਾਂ ਇਹ ਦਿਨ ਹੋਰ ਵੀ ਵਿਸ਼ੇਸ਼ ਹੋ ਜਾਂਦਾ ਹੈ ਜਿਵੇਂ ਮਾਨਸੂਨ ਆਉਣ ’ਤੇ ਮੋਰ ਨੱਚ ਕੇ ਖੁਸ਼ੀ ਪ੍ਰਦਰਸ਼ਿਤ ਕਰਦੇ ਹਨ, ਉਸੇ ਤਰ੍ਹਾਂ ਮਹਿਲਾਵਾਂ ਵੀ ਬਾਰਸ਼ ’ਚ ਝੂਲੇ ਝੂਲਦੀਆਂ ਹਨ, ਲੋਕ ਗੀਤ ਗਾਉਂਦੀਆਂ ਹਨ ਗੀਤਾਂ ਦੀ ਲੰਬੀ ਹੇਕ, ਗਿੱਧਾ ਅਤੇ ਹਾਸਿਆਂ-ਠਾਠਿਆਂ ਨਾਲ ਸਾਰਾ ਵਾਤਾਵਰਨ ਖੁਸ਼ੀਆਂ ਨਾਲ ਭਰ ਜਾਂਦਾ ਹੈ
ਤੀਆਂ ਦਾ ਤਿਉਹਾਰ ਅਸਲ ’ਚ ਔਰਤਾਂ ਨੂੰ ਸੱਚਾ ਆਨੰਦ ਦਿੰਦਾ ਹੈ ਇਸ ਦਿਨ ਉਹ ਰੰਗ-ਬਿਰੰਗੇ ਕੱਪੜੇ ਅਤੇ ਗਹਿਣੇ ਪਹਿਨ ਕੇ ਦੁੱਲਹਣ ਵਾਂਗ ਸਜੀਆਂ ਹੁੰਦੀਆਂ ਹਨ ਅੱਜ-ਕੱਲ੍ਹ ਤਾਂ ਕੁਝ ਵਿਸ਼ੇਸ਼ ਨਜ਼ਰ ਆਉਣ ਦੀ ਚਾਹਤ ’ਚ ਬਿਊਟੀ ਪਾਰਲਰ ਜਾਣਾ ਇੱਕ ਆਮ ਗੱਲ ਹੋ ਗਈ ਹੈ ਨਵ-ਵਿਆਹੁਤਾ ਇਸ ਦਿਨ ਆਪਣੇ ਸ਼ਾਦੀ ਦੇ ਜੋੜੇ ਨੂੰ ਵੀ ਚਾਅ ਨਾਲ ਪਹਿਨਦੀਆਂ ਹਨ ਵੈਸੇ ਤੀਆਂ ਦੇ ਮੁੱਖ ਰੰਗ ਗੁਲਾਬੀ, ਲਾਲ ਅਤੇ ਹਰਾ ਹਨ ਤੀਆਂ ’ਤੇ ਹੱਥਾਂ-ਪੈਰਾਂ ’ਚ ਮਹਿੰਦੀ ਵੀ ਜ਼ਰੂਰ ਲਗਾਈ ਜਾਂਦੀ ਹੈ
ਤੀਆਂ ਦੇ ਦਿਨ ਖਾਸ ਕਿਸਮ ਦੇ ਪਕਵਾਨ ਬਣਾਏ ਜਾਂਦੇ ਹਨ ਮਠਿਆਈਆਂ ’ਚ ਘੇਵਰ, ਫਿਰਨੀ ਅਤੇ ਬੂੰਦੀ ਤੇ ਭੁਜੀਆ ਦੀ ਪ੍ਰਮੁੱਖਤਾ ਹੈ ਜਿਸ ਬੇਟੀ ਦੀ ਨਵੀਂ ਸ਼ਾਦੀ ਹੋਈ ਹੁੰਦੀ ਹੈ, ਉਸ ਦੇ ਘਰ ਮਾਇਕੇ ਵਾਲੇ ਗੁਜੀਆ, ਘੇਵਰ ਅਤੇ ਸਿੰਧਾਰਾ ਲੈ ਕੇ ਜਾਂਦੇ ਹਨ ਤੀਆਂ ਦਾ ਤਿਉਹਾਰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਨੇਪਾਲ ’ਚ ਵੀ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ
ਪੰਜਾਬ, ਹਰਿਆਣਾ, ਮਹਾਂਰਾਸ਼ਟਰ, ਗੁਜਰਾਤ, ਰਾਜਸਥਾਨ ਸਮੇਤ ਹੋਰ ਸੂਬਿਆਂ ’ਚ ਤੀਆਂ ਦਾ ਤਿਉਹਾਰ ਆਪਣੀ-ਆਪਣੀ ਸੰਸਕ੍ਰਿਤੀ, ਤਰੀਕਿਆਂ ਅਤੇ ਰੀਤੀ-ਰਿਵਾਜ਼ਾਂ ਨਾਲ ਮਨਾਇਆ ਜਾਂਦਾ ਹੈ ਤੀਆਂ ਨੂੰ ਗੁਜਰਾਤ ’ਚ ‘ਗਰਬਾ’, ਰਾਜਸਥਾਨ ’ਚ ‘ਸਾਉਣ ਦਾ ਤਿਉਹਾਰ’ ਅਤੇ ਪੰਜਾਬ ’ਚ ‘ਤੀਆਂ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਨੇਪਾਲ ਦੇ ਲੋਕ ਇਸ ਤਿਉਹਾਰ ਨੂੰ ਤਿੰਨ ਦਿਨਾਂ ਤੱਕ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਇਸ ਪ੍ਰਕਾਰ ਇਹ ਤਿਉਹਾਰ ਨਾ ਸਿਰਫ਼ ਸਾਡੀ ਸੰਸਕ੍ਰਿਤਕ ਵਿਰਾਸਤ ਦੇ ਤਾਰਿਆਂ ਨੂੰ ਜੋੜਦਾ ਹੈ ਸਗੋਂ ਭੂਗੋਲਿਕ ਅਤੇ ਸਮਾਜਿਕ ਤਾਣੇ-ਬਾਣੇ ਨੂੰ ਵੀ ਇੱਕ ਧਾਗੇ ’ਚ ਪਿਰੋਣ ਦਾ ਕੰਮ ਕਰਦਾ ਹੈ
Table of Contents
ਕੱਪੜੇ ਵੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੰਦੇ ਹਨ:-
ਤੁਸੀਂ ਕਿੰਨੇ ਵੀ ਖੁੱਲ੍ਹੇ ਮਾਹੌਲ ’ਚ ਪਲੇ-ਵਧੇ ਹੋ, ਪਰ ਕੱਪੜੇ ਅਤੇ ਮੇਕਅੱਪ ਮੌਕੇ ਦੇ ਅਨੁਕੂਲ ਹੀ ਹੋਣੇ ਚਾਹੀਦੇ ਹਨ ਇਸ ਨਾਲ ਖੂਬਸੂਰਤੀ ’ਚ ਤਾਂ ਨਿਖਾਰ ਆਉਂਦਾ ਹੀ ਹੈ, ਇੱਕ ਖਾਸ ਕਿਸਮ ਦੀ ਗਰਿਮਾ ਵੀ ਮਿਲਦੀ ਹੈ ਲੇਟੈਸਟ ਟਰੈਂਡ ਦੀ ਜਾਣਕਾਰੀ ਰੱਖੋ, ਜਿਸ ਨਾਲ ਤੁਸੀਂ ਤਿਉਹਾਰ ਦੇ ਖਾਸ ਮੌਕੇ ’ਤੇ ਅਲੱਗ-ਥਲੱਗ ਮਹਿਸੂਸ ਨਾ ਕਰੋ ਘਰ ’ਚ ਤੀਆਂ ਦੀ ਪੂਜਾ ਹੈ, ਤਾਂ ਤੁਸੀਂ ਐਥਨਿਕ ਪੌਸ਼ਾਕ ’ਚ ਵਧੀਆ ਲੱਗੋਗੇ ਅਜਿਹੇ ’ਚ ਕਾੱਟਨ ਦਾ ਸ਼ਾਰਟ ਕੁੜਤਾ ਅਤੇ ਪਟਿਆਲਾ ਸਲਵਾਰ ਸਭ ਤੋਂ ਵਧੀਆ ਚੁਆਇਸ ਰਹੇਗੀ ਇਸ ਨਾਲ ਤੁਹਾਡਾ ਲੁੱਕ ਬਹੁਤ ਹੀ ਸ਼ਾਨਦਾਰ ਅਤੇ ਲੁਭਾਵਨਾ ਦਿਸਦਾ ਹੈ ਤੁਸੀਂ ਪਰੰਪਰਾ ਅਨੁਸਾਰ ਚੂੜੀਦਾਰ ’ਤੇ ਫੈਸ਼ਨੇਬਲ ਕੁੜਤਾ ਵੀ ਪਹਿਨ ਸਕਦੇ ਹੋ ਪਲੇਟਿਡ ਪੈਂਟ ਨਾਲ ਕਢਾਈ ਵਾਲੀ ਚੋਲੀ ਜਾਂ ਸਮਾਰਟ ਟੀ-ਸ਼ਰਟ ਵੀ ਸਟਾਈਲਿਸ਼ ਬਦਲ ਹੈ
ਭਾਰਤੀ ਮਹਿਲਾਵਾਂ ਦਾ ਤਿਉਹਾਰਾਂ ’ਤੇ ਸਾੜੀ ਪਹਿਨਣਾ ਤੈਅ ਹੈ, ਉਨ੍ਹਾਂ ਲਈ ਪ੍ਰੀ-ਪਲੇਟਿਡ ਸਾੜੀ ਵਧੀਆ ਬਦਲ ਹੈ ਤੀਆਂ ’ਤੇ ਖੁੱਲ੍ਹੇ ਅਤੇ ਲਹਿਰਾਉਣ ਵਾਲੇ ਕੱਪੜੇ ਬੇਹੱਦ ਖੂਬਸੂਰਤ ਦਿਸਦੇ ਹਨ ਆਰਾਮਦਾਇਕ ਕੱਪੜਿਆਂ ਦੀ ਚੋਣ ਕਰੋ ਤੇਜ ਰੰਗ ਤੀਜ ਦੇ ਮੌਕੇ ਨੂੰ ਰੰਗੀਨ ਬਣਾ ਦਿੰਦੇ ਹਨ ਤਿਉਹਾਰਾਂ ਮੌਕੇ ਤੇਜ ਰੰਗ ਭਾਵ ਬਰਾਈਟ ਕਲਰਸ ਵਧੀਆ ਲਗਦੇ ਹਨ ਬਰਾਈਟ ਕਲਰ ਦੀ ਡਰੈੱਸ ਅਤੇ ਮੇਕਅੱਪ ਨਾਲ ਤੁਹਾਡੇ ਆਸ-ਪਾਸ ਦਾ ਮਾਹੌਲ ਖੂਬਸੂਰਤ ਹੋ ਜਾਏਗਾ ਡਰੈੱਸ ਦਾ ਕਲਰ ਹਮੇਸ਼ਾ ਆਪਣੇ ਕਲਰ ਟੋਨ ਅਨੁਸਾਰ ਹੀ ਤੈਅ ਕਰੋ ਪਰ ਧਿਆਨ ਰੱਖੋ, ਡਾਰਕ ਕਲਰ ਦੀ ਡਰੈੱਸ ਨਾਲ ਲਾਈਟ ਕਲਰ ਨੂੰ ਵੀ ਸ਼ਾਮਲ ਕਰ ਲਿਆ ਜਾਏ,
ਤਾਂ ਤੁਸੀਂ ਬੇਹੱਦ ਆਕਰਸ਼ਕ ਦਿਖੋਗੇ ਲਾਈਟ ਅਤੇ ਡਾਰਕ ਕਲਰ ਕਾੱਮਬੀਨੇਸ਼ਨ ਨਾਲ ਬਣੀ ਤੁਹਾਡੀ ਡਰੈੱਸ ਤੁਹਾਡੀ ਲੁੱਕ ਨੂੰ ਚਾਰ ਚੰਨ ਲਗਾ ਦੇਵੇਗੀ ਪੀਚ ਕਲਰ ਨਾਲ ਰਾੱਇਲ ਬਲਿਊ, ਰੈੱਡ ਨਾਲ ਵਾਈਨ, ਪੀਚ ਨਾਲ ਨਿਓਨ ਆਰੈਂਜ ਕਲਰ ਇੰਡੀਅਨ ਡਰੈੱਸਾਂ ਲਈ ਇੱਕਦਮ ਪਰਫੈਕਟ ਹਨ ਜੇਕਰ ਤੁਸੀਂ ਬਰਾਈਟ ਕਲਰ ਦੀ ਡਰੈੱਸ ਪਹਿਨ ਰਹੇ ਹੋ ਤਾਂ ਧਿਆਨ ਰੱਖੋ ਕਿ ਉਸ ’ਚ ਕਢਾਈ ਘੱਟ ਹੋਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਲਾਈਟ ਕਲਰ ਚੁਣ ਰਹੇ ਹੋ ਤਾਂ ਕਢਾਈ ਹੈਵੀ ਹੋਣੀ ਚਾਹੀਦੀ ਹੈ
ਅਕਸੈਸਰੀਜ਼ ਅਤੇ ਜਵੈਲਰੀ ਨਾਲ ਬਣੇਗੀ ਗੱਲ:-
ਡਰੈੱਸ ਦੀ ਖੂਬਸੂਰਤੀ ਉਦੋਂ ਤੱਕ ਅਧੂਰੀ ਰਹਿੰਦੀ ਹੈ, ਜਦੋਂ ਤੱਕ ਕਿ ਇਸ ਦੇ ਨਾਲ ਮੈਚਿੰਗ ਜਵੈਲਰੀ ਦਾ ਕਾੱਮਬੀਨੇਸ਼ਨ ਨਾ ਹੋਵੇ ਪਰ ਇਹ ਸੋਚ ਵੀ ਗਲਤ ਹੈ ਕਿ ਬਹੁਤ ਸਾਰੇ ਅਕਸੈਸਰੀਜ਼ ਪਹਿਨਣ ’ਤੇ ਤੁਹਾਡੀ ਡਰੈੱਸ ਦੀ ਲੁੱਕ ਖਿਲ ਉੱਠੇਗੀ ਜਾਂ ਤੁਸੀਂ ਵਧੀਆ ਲੱਗੋਗੇ
ਅਕਸੈਸਰੀ ਆਪਣੀ ਡਰੈੱਸ ਮੁਤਾਬਕ ਚੁਣੋ ਐਥਨਿਕ ਪਹਿਨਾਵੇ ਨਾਲ ਓਲਡ ਸਟਾਇਲ ਦੀ ਜਵੈਲਰੀ ਜ਼ਿਆਦਾ ਫਬਦੀ ਹੈ
ਕੰਨਾਂ ’ਚ ਇੱਕ ਕੁੰਡਲ ਜਾਂ ਹੈਵੀ ਲੁੱਕ ਵਾਲੇ ਈਅਰਿੰਗ ਸੁੰਦਰ ਦਿਸਦੇ ਹਨ ਜੇਕਰ ਤੁਸੀਂ ਗਲੇ ’ਚ ਕੁਝ ਭਾਰੀ ਜਿਹਾ ਪਹਿਨਿਆ ਹੈ, ਤਾਂ ਕੰਨ ਦੇ ਟਾੱਪਸ ਛੋਟੇ ਰੱਖੋ ਹੱਥਾਂ ’ਚ ਹਲਕੀਆਂ ਜਿਹੀਆਂ ਚੂੜੀਆਂ ਹੀ ਕਾਫ਼ੀ ਹਨ
ਮੇਕਅੱਪ ਅਤੇ ਹੇਅਰ ਸਟਾਇਲ ਹੋਵੇ ਜ਼ਰਾ ਹਟ ਕੇ:-
ਹੈਵੀ ਮੇਕਅੱਪ ਦਾ ਮਤਲਬ ਖੂਬਸੂਰਤੀ ਨਹੀਂ ਹੈ ਤੁਹਾਡੀ ਸਕਿੱਨ ਅਤੇ ਪਹਿਨਾਵੇੇ ਅਨੁਸਾਰ ਮੇਕਅੱਪ ਟਰਾਈ ਕਰੋ ਅੱਖਾਂ ਨੂੰ ਹਾਈਲਾਈਟ ਕਰਨ ਲਈ ਆਕਰਸ਼ਕ ਮੇਕਅੱਪ ਨਾਲ ਸਜਾਓ ਬਰਾਈਟ ਕਲਰ ਦੀ ਲਿਪਸਟਿੱਕ ਲਗਾਓ ਅਤੇ ਐਥਨਿਕ ਡਰੈੱਸ ਨਾਲ ਬਿੰਦੀ ਲਗਾਉਣਾ ਨਾ ਭੁੱਲੋ ਵਾਲਾਂ ਦਾ ਜੂਡਾ ਉਦੋਂ ਤੱਕ ਨਾ ਬਣਾਓ, ਜਦੋਂ ਤੱਕ ਕਿ ਤੁਹਾਡੇ ’ਤੇ ਫੱਬੇ ਨਾ ਵਾਲਾਂ ਅੱਗੇ ਪਫ਼ ਬਣਾ ਕੇ ਵਾਲ ਖੁੱਲ੍ਹੇ ਛੱਡ ਸਕਦੇ ਹੋ
ਫੁਟਵੀਅਰ ਵੀ ਹੋਣ ਖਾਸ:-
ਹਰ ਤਰ੍ਹਾਂ ਦੇ ਪਹਿਨਾਵਿਆਂ ਨਾਲ ਹਾਈ ਹੀਲਸ ਖੂਬ ਸੂਟ ਕਰਦੇ ਹਨ ਇਨ੍ਹਾਂ ’ਚ ਜੇਕਰ ਐਨੀਮਲ ਅਤੇ ਫਲੋਰਸ ਪ੍ਰਿੰਟਰਸ ਦੇ ਫੁਟਵੇਅਰਜ਼ ਹੋਣ ਤਾਂ ਉਹ ਤੁਹਾਡੀ ਡਰੈੱਸ ਨੂੰ ਹੋਰ ਵੀ ਖੂਬਸੂਰਤ ਬਣਾ ਦੇਣਗੇ ਤੁਸੀਂ ਪਲੇਟਫਾਰਮ ਨਾਲ ਟੀ-ਸਟਰੇਪ ’ਚ ਸੈਂਡਲ ਟਰਾਈ ਕਰ ਸਕਦੇ ਹੋ ਕਰਾੱਸ ਸਟੈੱਪ ਅਤੇ ਮਲਟੀ ਸਟੈੱਪ ਦਾ ਆੱਪਸ਼ਨ ਵੀ ਵਧੀਆ ਹੋ ਸਕਦਾ ਹੈ ਐਥਨਿਕ ਡਰੈੱਸ ਪਹਿਨ ਰਹੇ ਹੋ ਤਾਂ ਪੰਜਾਬੀ ਜੁੱਤੀ ਤੁਹਾਡੇ ’ਤੇ ਜ਼ਿਆਦਾ ਫੱਬੇਗੀ
ਇਨ੍ਹਾਂ ਸਭ ਤੋਂ ਇਲਾਵਾ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਹਾਡਾ ਚਿਹਰਾ ਕਮਲ ਦੇ ਫੁੱਲ ਵਾਂਗ ਮੁਸਕਰਾਉਂਦਾ ਹੋਇਆ ਹੋਵੇ ਚਿਹਰੇ ’ਤੇ ਹਮੇਸ਼ਾ 10:10 ਵੱਜੇ ਹੋਣੇ ਚਾਹੀਦੇ ਹਨ, ਫਿਰ ਇਹ ਪਹਿਨਾਵੇ, ਚਾਹੇ ਉਹ ਸਸਤੇ ਹੀ ਕਿਉਂ ਨਾ ਹੋਣ, ਤੁਹਾਡੀ ਖੂਬਸੂਰਤੀ ਨੂੰ ਹੋਰ ਆਕਰਸ਼ਕ ਬਣਾ ਸਕਦੇ ਹਨ
ਮਹਿੰਦੀ ਲਗਾਉਣ ਦਾ ਤਿਉਹਾਰ
ਇਸ ਮੌਕੇ ਲੜਕੀਆਂ ਹੱਥਾਂ ’ਚ ਮਹਿੰਦੀ ਲਗਾਉਂਦੀਆਂ ਹਨ ਤੀਆਂ ਦੇ ਗੀਤ, ਹੱਥਾਂ ’ਚ ਮਹਿੰਦੀ ਲਗਾਉਂਦੇ ਹੋਏ ਗਾਏ ਜਾਂਦੇ ਹਨ ਸਮੁੱਚਾ ਵਾਤਾਵਰਨ ਸੋਲ੍ਹਾਂ ਸ਼ਿੰਗਾਰ ਨਾਲ ਭਾਵੁਕ ਹੋ ਉੱਠਦਾ ਹੈ ਇਸ ਮੌਕੇ ਪੈਰਾਂ ’ਚ ਆਲਤਾ ਲਗਾਉਣ ਦੀ ਵੀ ਪਰੰਪਰਾ ਹੈ ਇਸ ਨੂੰ ‘ਸੁਹਾਗ ਦੀ ਨਿਸ਼ਾਨੀ’ ਮੰਨਿਆ ਜਾਂਦਾ ਹੈ ਰਾਜਸਥਾਨ ’ਚ ਹੱਥਾਂ ਅਤੇ ਪੈਰਾਂ ’ਚ ਵੀ ਵਿਆਹੁਤਾ ਮਹਿੰਦੀ ਲਗਾਉਂਦੀਆਂ ਹਨ ਰਾਜਸਥਾਨੀ ਲੜਕੀਆਂ ਦੂਰ ਦੇਸ਼ ਗਏ ਆਪਣੇ ਪਤੀ ਦੇ ਤੀਆਂ ’ਤੇ ਆਉਣ ਦੀ ਕਾਮਨਾ ਕਰਦੀਆਂ ਹਨ ਅਤੇ ਉਨ੍ਹਾਂ ਦੀ ਇਹ ਕਾਮਨਾ ਉੱਥੋਂ ਦੇ ਲੋਕ ਗੀਤਾਂ ’ਚ ਵੀ ਦਰਸ਼ਾਈ ਜਾਂਦੀ ਹੈ ਪੂਰਬੀ ਉੱਤਰ ਪ੍ਰਦੇਸ਼ ’ਚ ਵੀ, ਇਹ ਲੜਕੀਆਂ ਸਹੁਰੇ ਘਰ ’ਚ ਹਨ,
ਤਾਂ ਪੇਕੇ ਤੋਂ ਜੇਕਰ ਪੇਕੇ ’ਚ ਹਨ, ਤਾਂ ਸਹੁਰੇ ਘਰ ਤੋਂ ਮਠਿਆਈ, ਕੱਪੜੇ ਆਦਿ ਭੇਜਣ ਦੀ ਪਰੰਪਰਾ ਹੈ ਇਸ ਨੂੰ ਸਥਾਨਕ ਭਾਸ਼ਾ ’ਚ ‘ਤੀਆਂ ਦੀ ਭੇਂਟ’ ਕਿਹਾ ਜਾਂਦਾ ਹੈ ਰਾਜਸਥਾਨ ਹੋਵੇ ਜਾਂ ਪੂਰਬੀ ਉੱਤਰ ਪ੍ਰਦੇਸ਼, ਨਵ-ਵਿਅਹੁਤਾ ਲੜਕੀਆਂ ਨੂੰ ਸਾਉਣ ’ਚ ਸਹੁਰੇ ਘਰ ਤੋਂ ਪੇਕੇ ਬੁਲਾ ਲੈਣ ਦੀ ਪਰੰਪਰਾ ਹੈ ਸਾਰੀਆਂ ਵਿਆਹੁਤਾ ਸ਼ਾਮ ਨੂੰ ਬਣ-ਠਣ ਕੇ ਸਰੋਵਰ ਦੇ ਕਿਨਾਰੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ ਅਤੇ ਪਾਰਕਾਂ ’ਚ ਝੂਲਾ ਝੂਲਦੇ ਹੋਏ ਕਜਲੀ ਦੇ ਗੀਤ ਗਾਉਂਦੀਆਂ ਹਨ
ਆਇਆ ਤੀਆਂ ਦਾ ਤਿਉਹਾਰ
ਅੱਜ ਮੇਰਾ ਵੀਰਾ ਆਵੇਗਾ
ਸਾਵਣ ’ਚ ਬੱਦਲ ਛਾਏ
ਸਖੀਆਂ ਨੇ ਝੂਲੇ ਪਾਏ
ਮੈਂ ਕਰ ਲਵਾਂ ਮੌਜ ਬਹਾਰ
ਅੱਜ ਮੇਰਾ ਵੀਰਾ ਆਵੇਗਾ
ਆਇਆ ਤੀਆਂ ਦਾ ਤਿਉਹਾਰ
ਅੱਜ ਮੇਰਾ ਵੀਰਾ ਆਵੇਗਾ
ਮੇਰੇ ਮਨ ’ਚ ਚਾਅ ਆ ਗਿਆ
ਕੀ ਸੁੰਦਰ ਸਮਾਂ ਛਾ ਗਿਆ
ਮੈਨੂੰ ਕਰ ਦਿਓ ਤੁਰੰਤ ਤਿਆਰ,
ਅੱਜ ਮੇਰਾ ਵੀਰਾ ਆਵੇਗਾ
ਆਇਆ ਤੀਆਂ ਦਾ ਤਿਉਂਹਾਰ
ਅੱਜ ਮੇਰਾ ਵੀਰਾ ਆਵੇਗਾ