ਇੰਜ ਬਚੋ ਲੂ ਦੇ ਥਪੇੜਿਆਂ ਤੋਂ
ਭੋਜਨ ਢਕ ਕੇ ਰੱਖੋ ਤਾਂ ਕਿ ਮੱਖੀਆਂ ਭੋਜਨ ਨੂੰ ਪ੍ਰਦੂਸ਼ਿਤ ਨਾ ਕਰ ਸਕਣ
ਗਰਮੀ ਦੇ ਮੌਸਮ ’ਚ ਤੇਜ਼ ਗਰਮ ਹਵਾਵਾਂ ਦੇ ਸੰਪਰਕ ’ਚ ਆਉਣ ਨਾਲ ਲੂ ਲੱਗ ਜਾਇਆ ਕਰਦੀ ਹੈ ਲੂ ਲੱਗਣ ਨਾਲ ਵਿਅਕਤੀ ਦੀ ਮੌਤ ਤੱਕ ਹੋ ਸਕਦੀ ਹੈ ਇਹ ਜ਼ਰੂਰੀ ਨਹੀਂ ਕਿ ਲੂ ਧੁੱਪ ’ਚ ਨਿਕਲਣ ਨਾਲ ਹੀ ਲੱਗੇ ਘਰ ’ਚ ਰਹਿਣ ਨਾਲ ਵੀ ਲੂ ਲੱਗ ਸਕਦੀ ਹੈ ਅਤੇ ਪ੍ਰੇਸ਼ਾਨ ਕਰ ਸਕਦੀ ਹੈ
ਜ਼ਿਆਦਾ ਤਾਪਮਾਨ ਵਾਲੇ ਕਮਰੇ ’ਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਵੀ ਲੂ ਲੱਗ ਸਕਦੀ ਹੈ ਲੂ ਲੱਗਣ ’ਤੇ ਲੋਕ ਸਰੀਰ ’ਤੇ ਬਰਫ ਮਲਕੇ ਲੂ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੁੰਦਾ ਹੈ ਪਰ ਇਸ ਨਾਲ ਲੂ ਲੱਗੇ ਵਿਅਕਤੀ ’ਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਸਵੇਦ ਗ੍ਰੰਥੀਆਂ ਦੀ ਕਾਰਜ ਸਮੱਰਥਾ ਇਸ ਸਮੇਂ ਪ੍ਰਭਾਵਿਤ ਨਹੀਂ ਹੁੰਦੀ ਹੈ
Also Read :-
- ਗਰਮੀਆਂ ’ਚ ਲੂ ਤੋਂ ਬਚਾਏਗਾ ਨਿੰਬੂ-ਪਾਣੀ
- ਜੁਕਾਮ ਅਤੇ ਖੰਘ ਲਈ ਘਰੇਲੂ ਇਲਾਜ
- ਗਰਮੀਆਂ ’ਚ ਕਰੋ ਚਮੜੀ ਦੀ ਦੇਖਭਾਲ
- ਕੰਪਿਊਟਰ ਸਕ੍ਰੀਨ ਅਤੇ ਅੱਖਾਂ ਦੀ ਸੁਰੱਖਿਆ
- ਗਰਮੀਆਂ ਦਾ ਤੋਹਫ਼ਾ ਗੰਨੇ ਦਾ ਰਸ
- ਮੁੱਢਲੇ ਇਲਾਜ ਕਰ ਰਹੇ ਕੁਝ ਵਿਅਕਤੀ ਇਹ ਨਹੀਂ ਜਾਣਦੇ ਕਿ ਕਿਸ ਹੱਦ ਸਰੀਰ ਦਾ ਤਾਪਮਾਨ ਠੰਡਕ ਪਹੁੰਚਾ ਕੇ ਘੱਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਤਾਪਮਾਨ 37 ਡਿਗਰੀ ’ਚ ਫਾਰੇਨਹਾਈਟ ਹੋ ਗਿਆ ਤਾਂ ਖੂਨ ਦਾ ਸੰਚਾਰ ਐਨਾ ਘੱਟ ਹੋ ਜਾਂਦਾ ਹੈ ਕਿ ਝਟਕੇ ਲੱਗਣ ਨਾਲ ਵੀ ਮੌਤ ਹੋ ਸਕਦੀ ਹੈ
- ਗਰਮੀ ਦੇ ਦਿਨਾਂ ’ਚ ਬਾਹਰਲੇ ਵਾਤਾਵਰਨ ਦਾ ਤਾਪਮਾਨ 50 ਡਿਗਰੀ ਤੱਕ ਵੀ ਪਹੁੰਚ ਜਾਇਆ ਕਰਦਾ ਹੈ ਜਦਕਿ ਸਰੀਰ ਦਾ ਆਮ ਤਾਪਮਾਨ 37 ਡਿਗਰੀ ਹੀ ਰਹਿੰਦਾ ਹੈ ਧੁੱਪ ’ਚ ਰੱਖੀਆਂ ਵਸਤੂਆਂ ਐਨੀਆਂ ਜ਼ਿਆਦਾ ਗਰਮ ਹੋ ਜਾਂਦੀਆਂ ਹਨ ਕਿ ਛੂੰਹਦੇ ਹੀ ਹੱਥ ਜਲਣ ਲਗਦੇ ਹਨ ਪਰ ਕੰਟਰੋਲ ਕੇਂਦਰ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਵਧਣ ਹੀ ਨਹੀਂ ਦਿੰਦਾ ਜ਼ਿਆਦਾ ਗਰਮੀ ਸਰੀਰ ’ਚੋਂ ਨਿਕਲਦੀ ਰਹਿੰਦੀ ਹੈ ਅਤੇ ਨਾਲ-ਨਾਲ ਚਮੜੀ ’ਚ ਸਥਿਤ ਸਵੇਦ ਗ੍ਰੰਥੀਆਂ ਵੀ ਢੇਰ ਸਾਰਾ ਪਸੀਨਾ ਪੈਦਾ ਕਰ ਦਿੰਦੀਆਂ ਹਨ ਜੋ ਵਾਤਾਵਰਨ ’ਚ ਵਾਸ਼ਪੀਕ੍ਰਿਤ ਹੁੰਦਾ ਰਹਿੰਦਾ ਹੈ ਜਿਸ ਨਾਲ ਚਮੜੀ ਨੂੰ ਠੰਡਕ ਪਹੁੰਚਦੀ ਰਹਿੰਦੀ ਹੈ ਅਤੇ ਬਾਹਰੀ ਚਮੜੀ ਦਾ ਵੀ ਤਾਪਮਾਨ ਵਧ ਨਹੀਂ ਪਾਉਂਦਾ ਇਹ ਕੰਟਰੋਲ ਕੇਂਦਰ ਦਿਮਾਗ ’ਚ ਹੀ ਸਥਿਤ ਰਹਿੰਦਾ ਹੈ ਅਤੇ ਉਸ ਦੇ ਆਦੇਸ਼ ’ਤੇ ਕੰਮ ਕਰਦਾ ਰਹਿੰਦਾ ਹੈ
- ਸਰੀਰ ’ਚ ਗਰਮੀ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਉਸ ਸਮੇਂ ਹੁੰਦੀ ਹੈ ਜਦੋਂ ਕੋਈ ਵਿਅਕਤੀ ਬਿਨਾਂ ਕੁਝ ਖਾਧੇ-ਪੀਤੇ ਅਤੇ ਬਿਨਾਂ ਸਿਰ ਢਕੇ ਤੇਜ਼ ਧੁੱਪ ’ਚ ਬਾਹਰ ਨਿਕਲ ਜਾਂਦਾ ਹੈ ਅਤੇ ਦੇਰ ਤੱਕ ਗਰਮ ਵਾਤਾਵਰਨ ’ਚ ਰਹਿੰਦਾ ਹੈ ਸਿਰ ਦੇ ਢਕੇ ਨਾ ਰਹਿਣ ਨਾਲ ਗਰਮੀ ਅਤੇ ਗਰਮ ਹਵਾ ਦਿਮਾਗ ਦੇ ਸੰਪਰਕ ’ਚ ਆ ਕੇ ਖੂਨ ਨਾੜੀਆਂ ਨੂੰ ਫੈਲਾ ਦਿੰਦਾ ਹੈ ਜਿਸ ਨਾਲ ਬਹੁਤ ਸਾਰਾ ਖੂਨ ਇਨ੍ਹਾਂ ਖੂਨ ਨਾੜੀਆਂ ’ਚ ਜਮ੍ਹਾ ਹੋ ਜਾਂਦਾ ਹੈ, ਜਿਸ ਦੇ ਕਾਰਨ ਦਿਮਾਗ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਪਮਾਨ ਵਧ ਜਾਂਦਾ ਹੈ ਅਤੇ ਸਰੀਰ ’ਚ ਉਥਲ-ਪੁਥਲ ਸ਼ੁਰੂ ਹੋ ਜਾਂਦੀ ਹੈ ਜੇਕਰ ਗਰਮੀ ਦਾ ਪ੍ਰਭਾਵ ਦਿਲ, ਸਾਹ ਅਤੇ ਖੂਨ ਨਾੜੀਆਂ ਦੇ ਕੰਟਰੋਲ ਕੇਂਦਰ ’ਤੇ ਪੈਂਦਾ ਰਿਹਾ ਤਾਂ ਪ੍ਰਭਾਵਿਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ
- ਲੂ ਬਹੁਤ ਹੀ ਗੰਭੀਰ ਪ੍ਰਕਾਰ ਦਾ ਰੋਗ ਹੈ ਜਿਸ ਦਾ ਹਮਲਾ ਅਚਾਨਕ ਹੁੰਦਾ ਹੈ ਅਤੇ ਰੋਗੀ ਬੇਹੋਸ਼ ਹੋਣ ਲਗਦਾ ਹੈ ਸਰੀਰ ਦਾ ਤਾਪਮਾਨ ਵੀ 103 ਡਿਗਰੀ ਤੋਂ ਜ਼ਿਆਦਾ ਹੋ ਜਾਂਦਾ ਹੈ ਜਿਸ ਨਾਲ ਸਰੀਰ ਬੁਰੀ ਤਰ੍ਹਾਂ ਤਪਣ ਲਗਦਾ ਹੈ ਪਰ ਪਸੀਨਾ ਨਹੀਂ ਨਿੱਕਲਦਾ ਅਤੇ ਇਸ ਕਾਰਨ ਸਰੀਰਕ ਤਾਪਮਾਨ ਹੋਰ ਜ਼ਿਆਦਾ ਵਧ ਜਾਂਦਾ ਹੈ ਰੋਗੀ ਬਹੁਤ ਪ੍ਰੇਸ਼ਾਨ ਜਿਹਾ ਦਿਸਦਾ ਹੈ ਅਤੇ ਬਿਨਾਂ ਕਿਸੇ ਉਦੇਸ਼ ਦੇ ਹਰਕਤਾਂ ਕਰਦਾ ਹੈ ਸਾਹ ਜ਼ਿਆਦਾ ਤੇਜ਼ ਹੋ ਜਾਂਦਾ ਹੈ ਚਮੜੀ ਦੀ ਗਰਮੀ ਜ਼ਿਆਦਾ ਵਧ ਜਾਂਦੀ ਹੈ ਉਸ ਦੀ ਖੂਨ ਨਾੜੀਆਂ ਫੈਲਣ ਦੀ ਥਾਂ ’ਤੇ ਹੋਰ ਜ਼ਿਆਦਾ ਸੁੰਗੜ ਜਾਂਦੀਆਂ ਹਨ ਜਿਸ ਨਾਲ ਸਰੀਰ ਦੀ ਗਰਮੀ ਬਾਹਰ ਨਹੀਂ ਹੋ ਪਾਉਂਦੀ ਹੈ ਅਤੇ ਤਾਪਮਾਨ ਵਧਦੇ-ਵਧਦੇ 110 ਡਿਗਰੀ ਤੱਕ ਪਹੁੰਚ ਜਾਂਦਾ ਹੈ ਇਸ ਸਥਿਤੀ ਦੇ ਦੋ ਘੰਟੇ ਅੰਦਰ ਹੀ ਰੋਗੀ ਦੀ ਮੌਤ ਤੱਕ ਹੋ ਸਕਦੀ ਹੈ
Table of Contents
ਗਰਮੀ ਤੋਂ ਸਾਰੇ ਪ੍ਰਭਾਵਿਤ ਨਹੀਂ ਹੁੰਦੇ ਸਗੋਂ ਜੋ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਉਹ ਇਸ ਪ੍ਰਕਾਰ ਹਨ:-
ਅਮਲ ਨਿਰੋਧਕ ਦਵਾਈਆਂ ਦੇ ਸੇਵਨ ਕਰਨ ਵਾਲੇ ਵਿਅਕਤੀ ਗਰਮੀ ’ਚ ਲੂ ਦੇ ਪ੍ਰਭਾਵ ’ਚ ਆ ਸਕਦੇ ਹਨ ਜੋ ਵਿਅਕਤੀ ਆਮਾਸ਼ਯ ਅਮਲ ਰਸ ਨਿਰੋਧਕ ਦਵਾਈਆਂ ਆਦਿ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਸਵੇਦ ਗ੍ਰੰਥੀਆਂ ਦੀ ਕਾਰਜਸਮੱਰਥਾ ਪ੍ਰਭਾਵਿਤ ਹੋਣ ਨਾਲ ਲੋਂੜੀਦੀ ਮਾਤਰਾ ’ਚ ਪਸੀਨਾ ਨਹੀਂ ਨਿਕਲ ਪਾਉਂਦਾ ਜਿਸ ਨਾਲ ਚਮੜੀ ਠੰਡੀ ਨਾ ਹੋ ਪਾਉਣ ਕਾਰਨ ਅੰਦਰੂਨੀ ਗਰਮੀ ਨੂੰ ਕੱਢ ਨਹੀਂ ਸਕਦੀ ਅਤੇ ਅਜਿਹੇ ਵਿਅਕਤੀ ਗਰਮੀ ਤੋਂ ਪ੍ਰੇਸ਼ਾਨ ਹੋ ਕੇ ਲੂ ਦੀ ਚਪੇਟ ’ਚ ਆ ਜਾਂਦੇ ਹਨ ਜ਼ਿਆਦਾ ਮਾਤਰਾ ’ਚ ਪਾਣੀ ਨਾ ਪੀਣ ਨਾਲ ਸਰੀਰ ਦਾ ਪਾਣੀ ਹੌਲੀ-ਹੌਲੀ ਡੀਹਾਈਡੇ੍ਰਸ਼ਨ ਵੱਲ ਵਧਣ ਲਗਦਾ ਹੈ ਸਿੱਟੇ ਵਜੋਂ ਲੂ ਦੀ ਚਪੇਟ ’ਚ ਆ ਜਾਂਦਾ ਹੈ
ਗਰਮੀ ਦੇ ਦਿਨਾਂ ’ਚ ਭੱਜ-ਦੌੜ, ਨੱਚਣਾ-ਕੁੱਦਣਾ, ਜ਼ਿਆਦਾ ਕਸਰਤ ਆਦਿ ਕਰਨ ਨਾਲ ਵੀ ਲੂ ਦਾ ਪ੍ਰਕੋਪ ਹੋ ਜਾਂਦਾ ਹੈ
ਲੂ ਬਹੁਤ ਹੀ ਗੰਭੀਰ ਪ੍ਰਕਾਰ ਦਾ ਰੋਗ ਹੈ ਜਿਸ ਦਾ ਹਮਲਾ ਅਚਾਨਕ ਹੁੰਦਾ ਹੈ ਅਤੇ ਰੋਗੀ ਬੇਹੋਸ਼ ਹੋਣ ਲਗਦਾ ਹੈ ਸਰੀਰ ਦਾ ਤਾਪਮਾਨ ਵੀ 103 ਡਿਗਰੀ ਤੋਂ ਜ਼ਿਆਦਾ ਹੋ ਜਾਂਦਾ ਹੈ ਜਿਸ ਨਾਲ ਸਰੀਰ ਬੁਰੀ ਤਰ੍ਹਾਂ ਤਪਣ ਲਗਦਾ ਹੈ ਪਰ ਪਸੀਨਾ ਨਹੀਂ ਨਿੱਕਲਦਾ ਅਤੇ ਇਸ ਕਾਰਨ ਸਰੀਰਕ ਤਾਪਮਾਨ ਹੋਰ ਜ਼ਿਆਦਾ ਵਧ ਜਾਂਦਾ ਹੈ ਰੋਗੀ ਬਹੁਤ ਪ੍ਰੇਸ਼ਾਨ ਜਿਹਾ ਦਿਸਦਾ ਹੈ ਅਤੇ ਬਿਨਾਂ ਕਿਸੇ ਉਦੇਸ਼ ਦੇ ਹਰਕਤਾਂ ਕਰਦਾ ਹੈ
ਲੂ ਦਾ ਇਲਾਜ
ਰੋਗੀ ਨੂੰ ਠੰਡੀ ਜਗ੍ਹਾ ’ਤੇ ਲੈ ਜਾ ਕੇ ਲਿਟਾ ਦੇਣਾ ਚਾਹੀਦਾ ਹੈ ਉਸ ਦੇ ਸਾਰੇ ਕੱਪੜਿਆਂ ਨੂੰ ਤੁਰੰਤ ਉਤਾਰ ਦੇਣਾ ਚਾਹੀਦਾ ਹੈ ਅਤੇ ਪਾਣੀ ਨਾਲ ਭਿੱਜੀ ਹੋਈ ਚਾਦਰ ਨੂੰ ਰੋਗੀ ਦੇ ਉੱਪਰ ਪਾ ਦੇਣਾ ਚਾਹੀਦਾ ਹੈ ਰੋਗੀ ਦੇ ਉੱਪਰ ਲਗਾਤਾਰ ਠੰਡਾ ਪਾਣੀ ਪਾ ਕੇ ਚਾਦਰ ਨੂੰ ਗਿੱਲਾ ਰੱਖਣਾ ਚਾਹੀਦਾ ਹੈ ਸਿਰ ’ਤੇ ਠੰਡੇ ਪਾਣੀ ਦੀ ਪੱਟੀ ਲਗਾਉਣੀ ਚਾਹੀਦੀ ਹੈ ਪੱਖੇ ਨੂੰ ਪੂਰੀ ਰਫ਼ਤਾਰ ’ਤੇ ਚਲਾ ਦਿਓ ਜਾਂ ਹੱਥ ਦਾ ਪੱਖਾ ਝੱਲੋ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿਧੀਆਂ ਨਾਲ ਸਰੀਰ ਦਾ ਤਾਪਮਾਨ 102 ਡਿਗਰੀ ਤੋਂ ਹੇਠਾਂ ਨਾ ਆਵੇ ਨਹੀਂ ਤਾਂ ਬਲੱਡ ਪ੍ਰੈਸ਼ਰ ਨਾਲ ਮੌਤ ਤੱਕ ਹੋ ਸਕਦੀ ਹੈ
ਰੋਗੀ ਦੇ ਹੋਸ਼ ’ਚ ਆਉਣ ’ਤੇ ਹੇਠ ਲਿਖੇ ਪੀਣ ਵਾਲੇ ਪਦਾਰਥਾਂ ਨੂੰ ਦੇਣਾ ਚਾਹੀਦਾ ਹੈ
- ਲੱਸੀ, ਸ਼ਰਬੱਤ, ਜਲਜੀਰਾ ਆਦਿ ਪੀਣ ਵਾਲੇ ਪਦਾਰਥਾਂ ਨੂੰ ਪਿਆਉਣਾ ਚਾਹੀਦਾ ਹੈ ਪਰ ਇਹ ਧਿਆਨ ਰੱਖਣਾ ਚਾਹੀਦਾ ਕਿ ਪਿਆਇਆ ਜਾਣ ਵਾਲਾ ਪਦਾਰਥ ਜ਼ਿਆਦਾ ਊਰਜਾ ਪੈਦਾ ਕਰਨ ਵਾਲਾ ਨਾ ਹੋਵੇ ਗੰਨੇ ਦੇ ਸ਼ੁੱਧ ਅਤੇ ਤਾਜ਼ੇ ਰਸ ਨੂੰ ਰੋਗੀ ਨੂੰ ਪਿਆਉਣਾ ਚਾਹੀਦਾ ਹੈ ਗੰਨੇ ਨੂੰ ਚੂਸਨਾ ਜਿਆਦਾ ਲਾਭਕਾਰੀ ਹੁੰਦਾ ਹੈ
- ਗਰਮੀ ਦੇ ਆਉਂਦੇ ਹੀ ਪਾਣੀ ਪੀਣ ਦੀ ਮਾਤਰਾ ਨੂੰ ਵਧਾ ਦੇਣਾ ਚਾਹੀਦਾ ਹੈ ਧੁੱਪ ’ਚ ਨਿਕਲਣ ਤੋਂ ਪਹਿਲਾਂ ਪਾਣੀ ਪੀ ਲੈਣਾ ਲਾਭਕਾਰੀ ਹੁੰਦਾ ਹੈ
- ਕੱਚੇ ਅੰਬ ਨੂੰ ਪਕਾ ਕੇ ਉਸ ’ਚ ਲੂਣ ਪਾ ਕੇ, ਉਸ ਦੇ ਸ਼ਰਬੱਤ ਨੂੰ ਪੀਣਾ ਲੂ ਲਈ ਰਾਮਬਾਣ ਦਵਾਈ ਹੁੰਦੀ ਹੈ ਧੁੱਪ ’ਚ ਨਿਕਲਦੇ ਸਮੇਂ ਸਿਰ ’ਤੇ ਟੋਪੀ, ਤੌਲੀਆ ਆਦਿ ਰੱਖ ਕੇ ਨਿਕਲਣਾ ਚਾਹੀਦਾ ਹੈ
ਆਨੰਦ ਕੁਮਾਰ