ਊਰਜਾ ਵਧਾਉਂਦੀ ਹੈ ਸਰਦੀ ਦੀ ਧੁੱਪ
ਸਰਦੀਆਂ ’ਚ ਮਨੋਦਸ਼ਾ ਵਿਕਾਰ ਹੋਣਾ ਆਮ ਹੈ ਲੋਕ ਤਣਾਅ ਦਾ ਸ਼ਿਕਾਰ ਹੋਣ ਲਗਦੇ ਹਨ, ਜਿਸ ਨੂੰ ਮੌਸਮੀ ਮਨੋਦਸ਼ਾ ਵਿਕਾਰ (ਸੀਜ਼ਨਲ ਮੂਡ ਡਿਸਆਰਡਰ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਸ ਮੌਸਮ ’ਚ ਮਨੋਦਸ਼ਾ ਖਰਾਬ ਹੋਣ ਤੋਂ ਇਲਾਵਾ ਚਿੜਚਿੜਾਪਣ, ਜ਼ਿਆਦਾ ਨੀਂਦ, ਥਕਾਣ, ਮਿੱਠਾ ਖਾਣ ਦੀ ਚਾਹਤ, ਮਜ਼ਾਕ-ਮਸਤੀ ਦੀ ਕਮੀ, ਉਮੀਦ ਦੀ ਕਮੀ, ਖੁਦ ਨੂੰ ਘੱਟ ਪਰਖਣਾ ਆਦਿ ਮਹਿਸੂਸ ਹੁੰਦਾ ਹੈ ਕਿਉਂਕਿ ਅਜਿਹਾ ਸਰਦੀਆਂ ’ਚ ਜ਼ਿਆਦਾ ਮਹਿਸੂਸ ਹੁੰਦਾ ਹੈ
Table of Contents
ਇਸ ਲਈ ਇਨ੍ਹਾਂ ਨੂੰ ਵਿੰਟਰ ਬਲੂਜ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ
ਕਿਉਂ ਹੁੰਦੇ ਹਨ ਵਿੰਟਰ ਬਲੂਜ
ਧੁੱਪ ਦੀ ਕਮੀ, ਹਨ੍ਹੇਰਾ, ਸਰੀਰਕ ਸੁਸਤੀ, ਖਰਾਬ ਆਹਾਰ ਅਤੇ ਜ਼ਿਆਦਾ ਸੌਣ ਦੀ ਵਜ੍ਹਾ ਨਾਲ ਇਹ ਹੋ ਸਕਦਾ ਹੈ ਹਨੇ੍ਹਰਾਪਣ ਵਿੰਟਰ ਬਲੂਜ ਦਾ ਇੱਕ ਵੱਡਾ ਕਾਰਨ ਹੈ ਹਨ੍ਹੇਰਾ ਵਿਅਕਤੀ ਦੇ ਅੰਦਰ ਦੀ ਊਰਜਾ ਨੂੰ ਘੱਟ ਕਰਦਾ ਹੈ ਅਤੇ ਨਕਾਰਾਤਮਕਤਾ ਨੂੰ ਵਾਧਾ ਦਿੰਦੇ ਹੈ ਕਿਉਂਕਿ ਸਰਦੀਆਂ ’ਚ ਧੁੱਪ ਘੱਟ ਨਿਕਲਦੀ ਹੈ ਅਤੇ ਰਾਤ ਲੰਮੀ ਹੁੰਦੀ ਹੈ,
Also Read :-
ਇਸ ਲਈ ਲੋਕ ਜ਼ਿਆਦਾਤਰ ਲਾਈਟਾਂ ਬੰਦ ਕਰਕੇੇ ਆਪਣੇ-ਆਪਣੇ ਕੰਬਲਾਂ ’ਚ ਹੀ ਰਹਿਣਾ ਪਸੰਦ ਕਰਦੇ ਹਨ ਅਜਿਹੇ ’ਚ ਉਹ ਹਨ੍ਹੇਰੇ ਦੀ ਨਕਾਰਾਤਮਕਤਾ ਦਾ ਸ਼ਿਕਾਰ ਬਣਦੇ ਹਨ ਅਤੇ ਵਿੰਟਰ ਬਲੂਜ ਮਹਿਸੂਸ ਕਰਨ ਲਗਦੇ ਹਨ ਸ਼ੁਰੂਆਤ ’ਚ ਇਹ ਸਿਰਫ਼ ਆਮ ਆਲਸ ਵਰਗਾ ਮਹਿਸੂਸ ਹੁੰਦਾ ਹੈ ਪਰ ਹੌਲੀ-ਹੌਲੀ ਤਣਾਅ ’ਚ ਬਦਲ ਜਾਂਦਾ ਹੈ ਵਿੰਟਰ ਬਲੂਜ ਤੋਂ ਬਚਣ ਦੇ ਉਪਾਅ ਵੀ ਹਨ
ਸਰੀਰਕ ਤੌਰ ’ਤੇ ਐਕਟਿਵ ਰਹੋ:
ਸਰਦੀਆਂ ’ਚ ਅਸੀਂ ਥੋੜ੍ਹਾ ਡੀ-ਐਕਟਿਵ ਹੋਣ ਲਗਦੇ ਹਨ ਇੱਕ ਜਗ੍ਹਾ ਬੈਠੇ ਰਹਿਣਾ ਅਤੇ ਗਤੀ ਨਾ ਕਰਨ ਦੀ ਇੱਛਾ ਆਮ ਹੈ ਪਰ ਇਹੀ ਮੁਸ਼ਕਲ ਦੀ ਜੜ ਵੀ ਹੈ ਕਿਉਂਕਿ ਐਕਟਿਵਤਾ ਜ਼ਰੂਰੀ ਹੈ ਸਰੀਰਕ ਐਕਟਿਵਤਾ ਸਰਦੀਆਂ ’ਚ ਹੋਣ ਵਾਲੇ ਤਣਅ ਤੋਂ ਬਚਣ ਦਾ ਇੱਕ ਖਾਸ ਅਤੇ ਕਾਰਗਰ ਉਪਾਅ ਹੈ ਲਗਾਤਾਰ ਕਸਰਤ, ਯੋਗ, ਨਾਚ, ਖੇਡਾਂ ਆਦਿ ਨਾਲ ਸਰੀਰ ’ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਇਹ ਸਾਰੀਆਂ ਗਤੀਵਿਧੀਆਂ ਮਨੋਰੰਜਕ ਹੋਣ ਦੇ ਨਾਲ-ਨਾਲ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਰੂਪ ਨਾਲ ਵੀ ਫਿੱਟ ਰਹਿਣ ’ਚ ਸਹਾਇਕ ਹੁੰਦੀ ਹੈ
ਤਿਉਹਾਰ ਅਤੇ ਜਸ਼ਨ ’ਚ ਸ਼ਾਮਲ ਰਹੋ:
ਸਰਦੀ ਦਾ ਮੌਸਮ ਜੇਕਰ ਮਨੋਵਿਕਾਰ ਦਾ ਕਾਰਨ ਬਣਦਾ ਹੈ, ਤਾਂ ਇਹ ਜਸ਼ਨ ਦੇ ਵੀ ਕਈ ਕਾਰਨ ਦਿੰਦਾ ਹੈ ਇਹ ਮੌਸਮ ਨਵਾਂ ਸਾਲ (ਨਿਊ ਈਅਰ), ਲੋਹੜੀ, ਸੰਕਰਾਂਤੀ ਆਦਿ ਦਾ ਜਸ਼ਨ ਮਨਾਉਣ ਦਾ ਮੌਕਾ ਦਿੰਦਾ ਹੈ ਤਿਆਰੀਆਂ ’ਚ ਸ਼ਾਮਲ ਹੋਵੋ, ਜਸ਼ਨ ਮਨਾਓ, ਜੋ ਵਿੰਟਰ ਬਲੂਜ ਨਾਲ ਲੜਨ ’ਚ ਮੱਦਦ ਮਿਲ ਸਕਦੀ ਹੈ ਅਜਿਹੇ ’ਚ ਇਸ ਮੌਸਮ ਨੂੰ ਸਕਾਰਾਤਮਕ ਰੂਪ ’ਚ ਲੈਂਦੇ ਹੋਏ ਇਸ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰੋ
ਬਲੂਜ ਨਾਲ ਲੜਨ ਲਈ ਲਾਈਟ ਥੈਰੇਪੀ:
ਲਾਈਟ ਥੈਰੇਪੀ ਬਲੂਜ ਨਾਲ ਲੜਨ ਦਾ ਇੱਕ ਪੁਰਾਣਾ ਅਤੇ ਕਾਰਗਰ ਇਲਾਜ ਹੈ ਕਿਉਂਕਿ ਸਰਦੀਆਂ ’ਚ ਧੁੱਪ ਘੱਟ ਨਿਕਲਦੀ ਹੈ ਅਤੇ ਲੋਕ ਜ਼ਿਆਦਾਤਰ ਲਾਈਟਾਂ ਬੰਦ ਕਰਦੇ ਕੰਬਲ ’ਚ ਸੁੱਤੇ ਰਹਿੰਦੇ ਹਨ ਇਸ ਲਈ ਹਨੇ੍ਹਰਾ ਬਣਿਆ ਰਹਿੰਦਾ ਹੈ ਦੂਜੇ ਪਾਸੇ ਸ਼ਾਮ ਨੂੰ ਜਲਦੀ ਹਨ੍ਹੇਰਾ ਹੋ ਜਾਂਦਾ ਹੈ, ਜੋ ਮਨ ’ਚ ਤਣਾਅ ਪੈਦਾ ਕਰਨ ਲੱਗਦਾ ਹੈ ਵਿੰਟਰ ਬਲੂਜ ਤੋਂ ਬਚਣ ਲਈ, ਜੇਕਰ ਧੁੱਪ ਨਿਕਲੀ ਹੋਵੇ, ਤਾਂ ਉਸ ’ਚ ਕੁਝ ਦੇਰ ਜ਼ਰੂਰ ਬੈਠੋ ਘਰ ’ਚ ਸਵੇਰ ਦੀ ਰੌਸ਼ਨੀ ਅਤੇ ਧੁੱਪ ਆਉਣ ਦਿਓ ਰੌਸਨੀ ਦਿਸਦੀ ਰਹੀ ਅਤੇ ਘਰ ’ਚ ਵੀ ਬਣੀ ਰਹੇ, ਇਸ ਦੀ ਕੋਸ਼ਿਸ਼ ਕਰੋ
ਜੀਵਨਸ਼ੈਲੀ ਅਤੇ ਖਾਣ-ਪੀਣ ਸੁਧਾਰੋ:
ਸਰਦੀਆਂ ’ਚ ਲੋਕ ਤਲਿਆ-ਭੁੰਨਿਆ ਜ਼ਿਆਦਾ ਖਾਣ ਲਗਦੇ ਹਨ, ਤਾਂ ਦੂਜੇ ਪਾਸੇ ਆਰਾਮ ਵੀ ਜ਼ਿਆਦਾ ਕਰਦੇ ਹਨ, ਜੋ ਉਨ੍ਹਾਂ ’ਚ ਆਲਸ ਪੈਦਾ ਕਰਦਾ ਹੈ ਇਹ ਆਲਸ ਹੌਲੀ-ਹੌਲੀ ਤਨਾਅ ਦਾ ਕਾਰਨ ਬਣਦਾ ਹੈ ਇਸ ਲਈ ਇਸ ਮੌਸਮ ’ਚ ਰੂਟੀਨ ਨੂੰ ਸਹੀ ਰੱਖੋ ਅਤੇ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ ਇਨ੍ਹਾਂ ਉਪਾਆਂ ਨਾਲ ਸਮੱਸਿਆ ਦਾ ਹੱਲ ਹੋ ਜਾਂਦਾ ਹੈ
ਮਸਤੀ ’ਚ ਰਹੋ:
ਹਾਸਾ-ਮਜ਼ਾਕ ਖਰਾਬ ਤੋਂ ਖਰਾਬ ਮਨ ਨੂੰ ਠੀਕ ਕਰ ਸਕਦਾ ਹੈ ਕੋਰੋਨਾ ਕਾਰਨ ਘਰ ’ਚ ਜ਼ਿਆਦਾ ਸਮਾਂ ਬਿਤਾ ਰਹੇ ਹੋ, ਤਾਂ ਪਰਿਵਾਰ ਦੇ ਨਾਲ ਬੈਠ ਕੇ ਮਜ਼ਾਕ-ਮਸਤੀ ਕਰੋ ਦੋਸਤਾਂ ਨਾਲ ਗੱਲ ਕਰਨਾ ਪਸੰਦ ਹੈ ਤਾਂ ਫੋਨ ’ਤੇ ਜਾਂ ਕਦੇ ਉਨ੍ਹਾਂ ਨਾਲ ਮਿਲ-ਬੈਠ ਕੇ ਹਾਸਾ ਮਜ਼ਾਕ ਕਰ ਸਕਦੇ ਹੋ