papaya

ਬਹੁਤ ਫਾਇਦੇਮੰਦ ਹੈ ਪਪੀਤਾ ਖਾਣਾ

ਪਪੀਤਾ ਇੱਕ ਅਜਿਹਾ ਸਦਾਬਹਾਰ ਫ਼ਲ ਹੈ ਜੋ ਪੂਰਾ ਸਾਲ ਬਜ਼ਾਰ ’ਚ ਉਪਲੱਬਧ ਰਹਿੰਦਾ ਹੈ, ਇਹ ਫਲ ਮਿੱਠਾ ਹੋਣ ਦੇ ਨਾਲ-ਨਾਲ ਜ਼ਿਆਦਾ ਮਹਿੰਗਾ ਵੀ ਨਹੀਂ ਹੈ ਇਸ ਫਲ ਨੂੰ ਹਰ ਉਮਰ ਦਾ ਵਿਅਕਤੀ ਖਾ ਸਕਦਾ ਹੈ ਹਾਂ ਜਿੱਥੋਂ ਤੱਕ ਹੋ ਸਕੇ, ਰਾਤ ਨੂੰ ਇਸ ਦਾ ਸੇਵਨ ਨਾ ਕਰੋ ਅਮ੍ਰਿਤ ਸਮਾਨ ਇਸ ਫਲ ਦੇ ਕਈ ਫਾਇਦੇ ਹਨ

ਤੁਸੀਂ ਵੀ ਵੱਖ-ਵੱਖ ਬਿਮਾਰੀਆਂ ’ਚ ਇਸ ਦੀ ਵਰਤੋਂ ਕਰਕੇ ਲਾਭ ਲੈ ਸਕਦੇ ਹੋ:-

  • papayaਜੇਕਰ ਤੁਹਾਡੇ ਦੰਦ ’ਚ ਦਰਦ ਹੈ ਤਾਂ ਪਪੀਤੇ ਤੋਂ ਨਿੱਕਲਣ ਵਾਲੇ ਸਫੇਦ ਦੁੱਧ ਨੂੰ ਰੂੰ ਦੇ ਫੇਹੇ ’ਚ ਭਰ ਕੇ ਦੰਦ ਹੇਠ ਦਬਾ ਲਓ
  • ਇੱਕ ਮੱਧਮ ਦੇ ਅਕਾਰ ਦੇ ਪਪੀਤੇ ’ਚ 120 ਕੈਲੋਰੀ ਹੁੰਦੀ ਹੈ ਅਜਿਹੇ ’ਚ ਜੇਕਰ ਤੁਸੀਂ ਵਜ਼ਨ ਘਟਾਉਣ ਦੀ ਗੱਲ ਸੋਚ ਰਹੇ ਹੋ ਤਾਂ ਆਪਣੀ ਡਾਈਟ ’ਚ ਪਪੀਤੇ ਨੂੰ ਜ਼ਰੂਰ ਸ਼ਾਮਲ ਕਰੋ, ਇਸ ’ਚ ਮੌਜ਼ੂਦ ਫਾਈਬਰਸ ਵਜ਼ਨ ਘਟਾਉਣ ’ਚ ਮੱਦਦਗਾਰ ਹੁੰਦੇ ਹਨ
  • ਰੋਗ ਪ੍ਰਤੀਰੱਖਿਆ ਸਮਰੱਥਾ ਚੰਗੀ ਹੋਵੇ ਤਾਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਪਪੀਤਾ ਤੁਹਾਡੇ ਸਰੀਰ ਲਈ ਵਿਟਾਮਿਨ ਸੀ ਦੀ ਮੰਗ ਨੂੰ ਪੂਰਾ ਕਰਦਾ ਹੈ ਅਜਿਹੇ ’ਚ ਜੇਕਰ ਹਰ ਰੋਜ਼ ਕੁਝ ਮਾਤਰਾ ’ਚ ਪਪੀਤਾ ਖਾਂਦੇ ਹੋ ਤਾਂ ਤੁਹਾਡੇ ਬਿਮਾਰ ਹੋਣ ਦਾ ਡਰ ਘੱਟ ਹੋ ਜਾਵੇਗਾ
  • ਪਪੀਤੇ ’ਚ ਉੱਚ ਮਾਤਰਾ ’ਚ ਫਾਈਬਰ ਮੌਜ਼ੂਦ ਹੁੰਦਾ ਹੈ ਨਾਲ ਹੀ ਇਹ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਨਾਲ ਵੀ ਭਰਪੂਰ ਹੁੰਦਾ ਹੈ ਆਪਣੇ ਇਨ੍ਹਾਂ ਗੁਣਾਂ ਦੇ ਚੱਲਦਿਆਂ ਇਹ ਕੋਲੇਸਟਰਾਲ ਨੂੰ ਕੰਟਰੋਲ ਕਰਨ ’ਚ ਕਾਫੀ ਅਸਰਦਾਰ ਹੈ
  • ਔਰਤਾਂ ਨੂੰ ਜੇਕਰ ਮਾਹਵਾਂਰੀ ਦੇ ਅਨਿਯਮਤ ਹੋਣ ਦੀ ਸਮੱਸਿਆ ਹੈ ਤਾਂ ਉਹ ਇੱਕ ਮਹੀਨੇ ਤੱਕ ਪੱਕਿਆ ਹੋਇਆ ਪਪੀਤਾ ਹਰ ਰੋਜ਼ ਅੱਧਾ ਕਿਲੋ ਦੇ ਹਿਸਾਬ ਨਾਲ ਖਾਣ ਇਹ ਸਮੱਸਿਆ ਹਮੇਸ਼ਾ-ਹਮੇਸ਼ਾ ਲਈ ਖ਼ਤਮ ਹੋ ਜਾਵੇਗੀ
  • ਬੱਚਿਆਂ ਜਾਂ ਵੱਡਿਆਂ ਦੇ ਗਲੇ ’ਚ ਟਾਂਸਿਲਸ ਹੋ ਜਾਣ ਤਾਂ ਕੱਚੇ ਪਪੀਤੇ ਨੂੰ ਦੁੱਧ ’ਚ ਮਿਲਾ ਕੇ ਗਰਾਰੇ ਕਰੋ ਹਫਤਾ ਭਰ ਅਜਿਹਾ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ
  • ਪਪੀਤਾ ਅੱਖਾਂ ਦੇ ਰੋਗਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ’ਚ ਭਰਪੂਰ ਮਾਤਰਾ ’ਚ ਵਿਟਾਮਿਨ ਏ ਦੀ ਮੌਜ਼ੂਦਗੀ ਅੱਖਾਂ ਦੀ ਰੌਸ਼ਨੀ ਨੂੰ ਘੱਟ ਹੋਣ ਤੋਂ ਬਚਾਉਂਦੀ ਹੈ ਇਸ ਦੇ ਸੇਵਨ ਨਾਲ ਅੰਧਰਾਤੇ ਦੀ ਬਿਮਾਰੀ ਠੀਕ ਹੁੰਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਵਧਦੀ ਹੈ
  • ਕੁਝ ਅਧਿਐਨਾਂ ਅਨੁਸਾਰ, ਪਪੀਤੇ ਦੇ ਸੇਵਨ ਨਾਲ ਕੋਲਨ ਅਤੇ ਪ੍ਰੋਜੈਕਟ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਪਪੀਤੇ ’ਚ ਐਂਟੀਆਕਸੀਡੈਂਟ, ਫਾਈਟੋਨਿਊਟ੍ਰੀਐਂਟਸ ਅਤੇ ਫਲੇਵੋਨਾਇਡਸ ਭਰਪੂਰ ਮਾਤਰਾ ’ਚ ਹੁੰਦੇ ਹਨ ਇਸ ਤੋਂ ਇਲਾਵਾ ਇਸ ’ਚ ਮੌਜੂਦ ਵਿਟਾਮਿਨ ਸੀ, ਬੀਟਾ ਕੈਰੋਟੀਨ ਅਤੇ ਵਿਟਾਮਿਨ ਈ ਸਰੀਰ ’ਚ ਕੈਂਸਰ ਸੈੱਲ ਨੂੰ ਬਣਨ ਤੋਂ ਰੋਕਦੇ ਹਨ ਇਸ ਲਈ ਆਪਣੇ ਆਹਾਰ ’ਚ ਪਪੀਤਾ ਸ਼ਾਮਲ ਕਰੋ
  • ਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਸਵੇਰੇ ਖਾਲੀ ਪੇਟ ਪੰਜ ਸੌ ਗ੍ਰਾਮ ਤਾਜਾ ਪਪੀਤਾ ਖਾਣ ਪਰ ਇੱਕ ਡੇਢ ਘੰਟੇ ਤੱਕ ਨਾ ਤਾਂ ਪਾਣੀ ਪੀਣ, ਨਾ ਹੀ ਕੁਝ ਖਾਣ
  • ਜੇਕਰ ਤੁਹਾਡਾ ਹਾਜ਼ਮਾ ਸਹੀ ਨਹੀਂ ਹੈ, ਖੱਟੇ ਡਕਾਰ ਆਉਂਦੇ ਹਨ ਤਾਂ ਰੋਜ਼ ਇੱਕ ਛੋਟਾ ਪਪੀਤਾ ਖਾਣਾ ਖਾਣ ਤੋਂ ਬਾਅਦ ਖਾਓ
  • ਬੱਚਿਆਂ ਦੇ ਪੇਟ ’ਚ ਕੀੜੇ ਹੋ ਜਾਣ ਤਾਂ ਪਪੀਤੇ ਦੇ 1-12 ਬੀਜ ਪੀਸ ਕੇ ਅੱਧਾ ਗਲਾਸ ਪਾਣੀ ’ਚ ਮਿਲਾ ਕੇ 1 ਤੋਂ 15 ਦਿਨਾਂ ਤੱਕ ਲੈਣ ਨਾਲ ਕੀੜੇ ਮਰ ਕੇ ਬਾਹਰ ਨਿੱਕਲ ਆਉਂਦੇ ਹਨ
  • ਜੇਕਰ ਜਿਗਰ ਅਤੇ ਤਿੱਲੀ ਰੋਗ ਹਨ ਤਾਂ ਅੱਧ ਪੱਕੇ ਪਪੀਤੇ ਦੇ ਟੁਕੜਿਆਂ ਨੂੰ ਕੱਟ ਕੇ ਇੱਕ ਹਫਤੇ ਤੱਕ ਸਿਰਕੇ ’ਚ ਭਿਉਂ ਦਿਓ ਇਸ ਤੋਂ ਬਾਅਦ ਇੱਕ-ਇੱਕ ਟੁਕੜਾ ਰੋਜ਼ ਖਾਓ
  • ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੁੱਧ ਦੀ ਮਾਤਰਾ ਘੱਟ ਹੋ ਜਾਂਦੀ ਹੈ ਤਾਂ ਤਿੰਨ ਹਫਤਿਆਂ ਤੱਕ ਰੋਜ਼ ਅੱਧਾ ਕਿੱਲੋ ਤੱਕ ਪਪੀਤਾ ਖਾਣ ਨਾਲ ਭਰਪੂਰ ਦੁੱਧ ਆਵੇਗਾ ਅਤੇ ਬੱਚਾ ਭੁੱਖਾ ਨਹੀਂ ਰਹੇਗਾ
    -ਚੇਤਨ ਚੌਹਾਨ