Apples ਸੇਬ ਖਾਓ, ਰੋਗ ਭਜਾਓ
‘ਐਨ ਐਪਲ ਏ ਡੇ, ਕੀਪਸ ਡਾਕਟਰ ਅਵੇ’ ਇੰਗਲਿਸ਼ ਦਾ ਇੱਕ ਬਹੁਤ ਪ੍ਰਸਿੱਧ ਵਾਕ ਹੈ, ਜਿਸ ਦੇ ਹਿਸਾਬ ਨਾਲ ਰੋਜ਼ਾਨਾ ਇੱਕ ਸੇਬ ਖਾਣ ਨਾਲ ਡਾਕਟਰ ਨੂੰ ਦੂਰ ਰੱਖਿਆ ਜਾ ਸਕਦਾ ਹੈ ਸੇਬ ਸਵਾਦ ’ਚ ਬਿਹਤਰੀਨ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਸੇਬ ’ਚ ਬਹੁਤ ਹੀ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ ਖਣਿੱਜ ਅਤੇ ਵਿਟਾਮਿਨਾਂ ਨਾਲ ਭਰਪੂਰ ਹੈ
ਇਹ ਸੇਬ ਨਾਲ ਹੀ ਇਸ ਵਿੱਚ ਰੇਸ਼ਿਆਂ ਦੀ ਮਾਤਰਾ ਖੂਬ ਹੁੰਦੀ ਹੈ ਅਤੇ ਇਹ ਕੋਲੈਸਟਰੋਲ ਮੁਕਤ ਵੀ ਹੈ ਸੇਬ ਨੂੰ ਛਿੱਲ ਕੇ ਨਹੀਂ ਖਾਣਾ ਚਾਹੀਦਾ ਜਦੋਂ ਅਸੀਂ ਸੇਬ ਦਾ ਛਿਲਕਾ ਲਾਹੁੰਦੇ ਹਾਂ ਤਾਂ ਛਿਲਕੇ ਦੇ ਬਿਲਕੁਲ ਹੇਠਾਂ ਰਹਿਣ ਵਾਲਾ ਵਿਟਾਮਿਨ-ਸੀ ਕਾਫ਼ੀ ਮਾਤਰਾ ’ਚ ਨਸ਼ਟ ਹੋ ਜਾਂਦਾ ਹੈ ਲੌਹ, ਆਰਸੈਨਿਕ ਅਤੇ ਫਾਸਫੋਰਸ ਵਾਲਾ ਇਹ ਫ਼ਲ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ’ਚ ਬਹੁਤ ਹੀ ਲਾਭਦਾਇਕ ਹੈ।
Table of Contents
ਵਿਗਿਆਨਕ ਅਧਿਐਨ:
ਵਿਗਿਆਨਕ ਅਧਿਐਨ ਅਨੁਸਾਰ ਲਾਲ ਰੰਗ ਦੇ ਸੇਬ ’ਚ ਸੇਬ ਦੀਆਂ ਹੋਰ ਪ੍ਰਜਾਤੀਆਂ ਦੇ ਮੁਕਾਬਲੇ ਜ਼ਿਆਦਾ ਐਂਟੀ–ਆਕਸੀਡੈਂਟ ਹੁੰਦੇ ਹਨ, ਜੋ ਮਨੁੱਖ ਨੂੰ ਕੈਂਸਰ, ਦਿਲ ਦੇ ਰੋਗਾਂ, ਸ਼ੂਗਰ, ਦਿਮਾਗੀ ਅਤੇ ਯਾਦਾਸ਼ਤ ਸਬੰਧੀ ਸਮੱਸਿਆਵਾਂ ’ਚ ਫਾਇਦਾ ਪਹੁੰਚਾਉਂਦੇ ਹਨ ਲਾਲ ਸੇਬ ’ਚ ਐਂਟੀ-ਆਕਸੀਡੈਂਟ ਮੌਜ਼ੂਦ ਹੁੰਦਾ ਹੈ ਅਤੇ ਇਹ ਦਿਮਾਗ ਦੇ ਸੈੱਲਾਂ ਨੂੰ ਸਿਹਤਮੰਦ ਰੱਖਦਾ ਹੈ, ਜਿਸ ਨਾਲ ਪਾਰਕਿੰਸਨ ਅਤੇ ਅਲਜ਼ਾਈਮਰ ਵਰਗੇ ਦਿਮਾਗੀ ਰੋਗਾਂ ਤੋਂ ਬਚਾਅ ਹੁੰਦਾ ਹੈ ਮਾਹਿਰਾਂ ਅਨੁਸਾਰ, ‘ਇੱਕ ਸੇਬ ਰੋਜ਼ ਖਾਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ, ਜਿਸ ਨਾਲ ਕਈ ਰੋਗਾਂ ਤੋਂ ਨਿਜ਼ਾਤ ਮਿਲਦੀ ਹੈ’।
ਰੌਚਕ ਜਾਣਕਾਰੀਆਂ:
ਮੰਨਿਆ ਜਾਂਦਾ ਹੈ ਕਿ ਸੇਬ ਦੀ ਪੈਦਾਵਾਰ ਮੱਧ ਏਸ਼ੀਆ ਦੇ ਦੇਸ਼ ਕਜ਼ਾਖਿਸਤਾਨ ਦੀਆਂ ਜੰਗਲੀ ਪਹਾੜੀਆਂ ’ਚ ਹੋਈ ਸੀ ਅਤੇ ਉੱਥੋਂ ਸੇਬ ਬਾਕੀ ਦੁਨੀਆ ’ਚ ਪਹੁੰਚਿਆ ਸਿਕੰਦਰ ਜਦੋਂ ਮੱਧ ਏਸ਼ੀਆ ਆਇਆ, ਤਾਂ ਉਸ ਨੇ ਇਸ ਫ਼ਲ ਬਾਰੇ ਜਾਣਿਆ ਅਤੇ ਉਸੇ ਜ਼ਰੀਏ ਸੇਬ ਯੂਰਪ ਸਮੇਤ ਪੂਰੇ ਵਿਸ਼ਵ ’ਚ ਹਰਮਨ ਪਿਆਰਾ ਹੋਇਆ ਸੇਬ ਦਾ ਉਤਪਾਦਨ ਕਰਨ ਵਾਲੇ ਪਹਿਲੇ ਪੰਜ ਦੇਸ਼ ਹਨ: ਚੀਨ, ਅਮਰੀਕਾ, ਤੁਰਕੀ, ਪੋਲੈਂਡ ਅਤੇ ਇਟਲੀ ਦੁਨੀਆ ’ਚ ਲਗਭਗ 7500 ਕਿਸਮਾਂ ਦੇ ਸੇਬ ਪਾਏ ਜਾਂਦੇ ਹਨ।
ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਇੱਕ ਦਿਨ ’ਚ ਇੱਕ ਕਿਸਮ ਦਾ ਸੇਬ ਖਾਓ ਤਾਂ ਹਰ ਕਿਸਮ ਦੇ ਸੇਬ ਖਾਣ ’ਚ ਤੁਹਾਨੂੰ 20 ਸਾਲ ਲੱਗ ਜਾਣਗੇ ਜੇਕਰ ਤੁਸੀਂ ਕਿਸੇ ਤਾਜ਼ੇ ਸੇਬ ਨੂੰ ਪਾਣੀ ’ਚ ਰੱਖਦੇ ਹੋ, ਤਾਂ ਉਹ ਤੈਰਨ ਲੱਗਦਾ ਹੈ, ਇਸ ਦਾ ਕਾਰਨ ਹੈ ਕਿ ਸੇਬ ’ਚ 25 ਫ਼ੀਸਦੀ ਪਾਣੀ ਹੁੰਦਾ ਹੈ ਸੇਬ ਨੂੰ ਅੰਗਰੇਜ਼ੀ ’ਚ ਜਿੱਥੇ ‘ਐਪਲ’ ਕਹਿੰਦੇ ਹਨ, ਉੱਥੇ ਇਸ ਦਾ ਵਿਗਿਆਨਕ ਨਾਂਅ ਹੈ ‘ਮਲੁਸ ਡੋਮੈਸਟਿਕਾ’ ਇੱਕ ਸੇਬ ਦਾ ਰੁੱਖ 4-5 ਸਾਲ ਦੀ ਉਮਰ ’ਚ ਫ਼ਲ ਦੇਣਾ ਸ਼ੁਰੂ ਕਰਦਾ ਹੈ ਅਤੇ ਉਹ 100 ਸਾਲ ਤੱਕ ਜਿੰਦਾ ਰਹਿ ਸਕਦਾ ਹੈ।
ਸੇਬ ਖਾਣ ਦੇ ਫਾਇਦੇ-
ਐਨਰਜ਼ੀ ਵਧਾਵੇ
ਸੇਬ ਊਰਜਾ ਦਾ ਇੱਕ ਬਹੁਤ ਵਧੀਆ ਸਰੋਤ ਹੈ, ਉਂਜ ਇਹ ਫੇਫ਼ੜਿਆਂ ਲਈ ਆਕਸੀਜ਼ਨ ਦੀ ਸਪਲਾਈ ’ਚ ਮੱਦਦ ਕਰਦਾ ਹੈ ਇਸ ਲਈ ਤੁਹਾਨੂੰ ਵਰਕ-ਆਊਟ ਕਰਨ ਤੋਂ ਪਹਿਲਾਂ ਕੁਝ ਸੇਬ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਇਹ ਤੁਹਾਡੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਤੁਹਾਡੀ ਊਰਜਾ ਦੇ ਪੱਧਰ ’ਚ ਵੀ ਵਾਧਾ ਕਰਦਾ ਹੈ।
ਰੋਗ ਰੋਕੂ ਸਮਰੱਥਾ ਵਧਾਵੇ
ਸੇਬ ’ਚ ਐਂਟੀ-ਆਕਸੀਡੈਂਟਸ ਭਰਪੂਰ ਮਾਤਰਾ ’ਚ ਹੁੰਦੇ ਹਨ ਜੋ ਸਾਡੇ ਸਰੀਰ ’ਚ ਰੋਗ ਰੋਕੂ ਸਮਰੱਥਾ ਵਧਾਉਂਦੇ ਹਨ ਇਸ ਨਾਲ ਸਰੀਰ ਨੂੰ ਵੱਖ-ਵੱਖ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੇ ਰੋਗਾਂ ਨਾਲ ਲੜਨ ’ਚ ਸਹਾਇਤਾ ਮਿਲਦੀ ਹੈ।
ਦੰਦਾਂ ਲਈ ਫਾਇਦੇਮੰਦ
ਸੇਬ ’ਚੋਂ ਨਿੱਕਲਣ ਵਾਲਾ ਰਸ ਮੂੰਹ ’ਚ ਬੈਕਟੀਰੀਆ ਨੂੰ ਮਾਰਦਾ ਹੈ ਇਹ ਨਾ ਸਿਰਫ਼ ਦੰਦਾਂ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ, ਸਗੋਂ ਉਨ੍ਹਾਂ ਨੂੰ ਮਜ਼ਬੂਤ ਵੀ ਬਣਾਉਂਦਾ ਹੈ ਦੰਦਾਂ ’ਚ ਸੜਨ ਅਤੇ ਹੋਰ ਸਮੱਸਿਆਵਾਂ ਵੀ ਸੇਬ ਦੇ ਸੇਵਨ ਨਾਲ ਨਹੀਂ ਹੁੰਦੀਆਂ ਹਨ।
ਬੈਡ ਕੋਲੈਸਟਰੋਲ ਨੂੰ ਘਟਾਉਂਦਾ ਹੈ
ਵਜਨ ਘੱਟ ਕਰਨ ਲਈ ਜੇਕਰ ਤੁਸੀਂ ਡਾਈਟਿੰਗ ਕਰਨ ਦੀ ਸੋਚ ਰਹੇ ਹੋ ਤਾਂ ਆਪਣੀ ਡਾਈਟ ’ਚ ਸੇਬ ਨੂੰ ਤਾਂ ਸ਼ਾਮਲ ਕਰ ਹੀ ਲਓ, ਕਿਉਂਕਿ ਸੇਬ ਦੇ ਸੇਵਨ ਨਾਲ ਬੈਡ ਕੋਲੈਸਟਰੋਲ ਦਾ ਪੱਧਰ ਘੱਟ ਹੁੰਦਾ ਹੈ।
ਕੈਂਸਰ ਤੋਂ ਬਚਾਅ
ਵੱਖ-ਵੱਖ ਖੋਜਾਂ ’ਚ ਹੁਣ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਸੇਬ ’ਚ ਅਜਿਹੇ ਕਈ ਤੱਤ ਹਨ ਜੋ ਕੈਂਸਰ ਦੇ ਸੈੱਲਾਂ ਨੂੰ ਰੋਕਣ ’ਚ ਮੱਦਦ ਕਰਦੇ ਹਨ ਹਾਂ, ਸੇਬ ਦਾ ਇਹ ਫਾਇਦਾ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਇਸ ਨੂੰ ਇਸ ਦੇ ਛਿਲਕੇ ਸਮੇਤ ਖਾਓਗੇ।
ਦਿਲ ਲਈ ਫਾਇਦੇਮੰਦ
ਰੋਜ਼ਾਨਾ ਸੇਬ ਦਾ ਸੇਵਨ ਸਰੀਰ ਦੀਆਂ ਨਸਾਂ ਨੂੰ ਸੁਚਾਰੂ ਕਰਦਾ ਹੈ ਇਹ ਫਾਈਬਰ ਦਾ ਵੱਡਾ ਸਰੋਤ ਹੈ ਜੋ ਕੋਲੈਸਟਰੋਲ ਨੂੰ ਕਲਾੱਟ ਹੋਣ ਤੋਂ ਰੋਕਦਾ ਹੈ ਅਤੇ ਦਿਲ ਵੀ ਸਿਹਤਮੰਦ ਰਹਿੰਦਾ ਹੈ।
ਲੀਵਰ ਦਾ ਟਾਕਸਿਨ ਹਟੇਗਾ
ਅਸੀਂ ਭੋਜਨ ’ਚ ਅਕਸਰ ਤਲਿਆ, ਜੰਕ-ਫੂਡ ਅਤੇ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਾਂ ਜੋ ਲੀਵਰ ’ਚ ਕਈ ਤਰ੍ਹਾਂ ਦੇ ਟਾਕਸਿਨ ਛੱਡਦੇ ਹਨ ਸੇਬ ਖਾਣ ਨਾਲ ਲੀਵਰ ਦਾ ਸਾਰਾ ਟਾਕਸਿਨ ਨਿੱਕਲ ਜਾਂਦਾ ਹੈ।
ਮੋਟਾਪਾ ਘਟਾਉਣ ’ਚ ਮੱਦਦਗਾਰ
ਸੇਬ ਫਾਈਬਰ ਵਾਲਾ ਫ਼ਲ ਹੈ, ਜਿਸ ਨੂੰ ਸਾਰੇ ਡਾਇਟੀਸ਼ੀਅਨ ਬਹੁਤ ਮੋਟੇ ਲੋਕਾਂ ਦੇ ਡਾਈਟ ਚਾਰਟ ’ਚ ਸ਼ਾਮਲ ਕਰਦੇ ਹਨ ਇਸ ਨਾਲ ਵਿਅਕਤੀ ਦੀ ਭੁੱਖ ਬਿਨਾ ਜ਼ਿਆਦਾ ਕੈਲੋਰੀ ਦੇ ਸੇਵਨ ਨਾਲ ਸ਼ਾਂਤ ਹੋ ਜਾਂਦੀ ਹੈ।
ਅਨੀਮੀਆ ਭਜਾਵੇ
ਇਹ ਅਨੀਮੀਆ ਵਰਗੀ ਬਿਮਾਰੀ ਦਾ ਇਲਾਜ ਵੀ ਕਰਦਾ ਹੈ, ਕਿਉਂਕਿ ਸੇਬ ’ਚ ਆਇਰਨ ਬਹੁਤ ਵਧੀਆ ਮਾਤਰਾ ’ਚ ਹੁੰਦਾ ਹੈ ਜੇਕਰ ਤੁਸੀਂ ਦਿਨ ’ਚ 2 ਤੋਂ 3 ਸੇਬ ਖਾਂਦੇ ਹੋ, ਤਾਂ ਇਹ ਪੂਰੇ ਦਿਨ ਦੀ ਆਇਰਨ ਕਮੀ ਨੂੰ ਦੂਰ ਕਰਦਾ ਹੈ।
ਇਮਿਊਨ ਸਿਸਟਮ ਨੂੰ ਚੰਗਾ ਰੱਖਦਾ ਹੈ
ਲਾਲ ਸੇਬ ’ਚ ਕਵਰਸਿਟਿਨ ਨਾਮਕ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ ਹਾਲ ਹੀ ਦੇ ਅਧਿਐਨਾਂ ’ਚ ਪਾਇਆ ਗਿਆ ਹੈ ਕਿ ਕਵਰਸਿਟਿਨ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।
ਪੱਥਰੀ ਤੋਂ ਬਚਾਵੇ
ਸੇਬ ਗੁਰਦੇ ਦੀ ਪੱਥਰੀ ਨੂੰ ਬਣਨ ਤੋਂ ਰੋਕਣ ’ਚ ਮੱਦਦ ਕਰਦਾ ਹੈ, ਕਿਉਂਕਿ ਇਸ ਵਿੱਚ ਸਾਈਡਰ ਸਿਰਕਾ ਵਧੀਆ ਮਾਤਰਾ ’ਚ ਹੁੰਦਾ ਹੈ।