ਪਤੀ-ਪਤਨੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜੋ ਮਿੱਠੇ-ਕੌੜੇ ਤਜ਼ਰਬਿਆਂ ਨਾਲ ਭਰਿਆ ਹੋਇਆ ਹੈ ਇਸ ਰਿਸ਼ਤੇ ’ਚ ਸਭ ਕੁਝ ਮਿੱਠਾ ਵੀ ਸਹੀ ਨਹੀਂ ਲੱਗਦਾ, ਨਾ ਹੀ ਸਿਰਫ਼ ਕੁੜੱਤਣ ਚੰਗੀ ਲੱਗਦੀ ਹੈ ਇਹ ਰਿਸ਼ਤਾ ਵਿਸ਼ਵਾਸ ਅਤੇ ਆਪਣੇਪਣ ’ਤੇ ਹੀ ਟਿੱਕ ਸਕਦਾ ਹੈ ਜਿੱਥੇ ਵਿਸ਼ਵਾਸ ਟੁੱਟਿਆ ਤਾਂ ਇਸ ਪਵਿੱਤਰ ਰਿਸ਼ਤੇ ’ਚ ਦਰਾਰ ਪੈਣ ’ਚ ਸਮਾਂ ਨਹੀਂ ਲੱਗਦਾ। ਦੋਵਾਂ ’ਚੋਂ ਕੋਈ ਵੀ ਕਿਸੇ ਵੀ ਗੱਲ ਨੂੰ ਰਾਈ ਦਾ ਪਹਾੜ ਬਣਾ ਦੇਵੇ ਤਾਂ ਚੰਗੀ-ਭਲੀ ਚੱਲਦੀ ਕਿਸ਼ਤੀ ਡੋਲਣ ਲੱਗਦੀ ਹੈ ਇਸ ਕਿਸ਼ਤੀ ਨੂੰ ਡੋਲਣ ਤੋਂ ਬਚਾਉਣ ਲਈ ਦੋਵਾਂ ਨੂੰ ਆਪਣੀਆਂ ਕਮੀਆਂ ਨੂੰ ਦੂਰ ਕਰਨ ’ਚ ਹੀ ਭਲਾਈ ਹੈ ਆਪਣੇ ’ਚ ਲਿਆਂਦੇ ਕੁਝ ਬਦਲਾਅ ਨਾਲ ਜੇਕਰ ਤੁਹਾਡੀ ਕਿਸ਼ਤੀ ਸੰਭਲਦੀ ਹੈ ਤਾਂ ਦੇਰੀ ਕਿਸ ਗੱਲ ਦੀ ਡੋਲਦੀ ਕਿਸ਼ਤੀ ਨੂੰ ਹੁਣ ਤੋਂ ਹੀ ਸ਼ੁਰੂ ਕਰ ਦਿਓ ਸੰਭਾਲਣਾ। (Married Life)
Table of Contents
ਧਿਆਨ ਦੇਣ ਪਤੀ | Married Life
- ਪਤਨੀ ਦੇ ਪੇਕੇ ਜਾਣ ’ਤੇ ਉਸ ਨੂੰ ਰੋਕ-ਟੋਕ ਨਾ ਕਰੋ।
- ਪਤਨੀ ਦੀਆਂ ਮੰਗਾਂ ਨੂੰ ਬਿਨਾ ਸੋਚੇ ਸਮਝੇ ਮਨ੍ਹਾ ਨਾ ਕਰੋ ਜੋ ਤੁਹਾਡੀ ਜੇਬ੍ਹ ਖੁਸ਼ੀ ਨਾਲ ਸਵੀਕਾਰੇ, ਉਸ ਨੂੰ ਪੂਰੀ ਕਰੋ, ਜੋ ਨਾ ਸਵੀਕਾਰੇ, ਸੁਣਨ ਤੋਂ ਬਾਅਦ ਉਸ ਨੂੰ ਪਿਆਰ ਨਾਲ ਸਮਝਾਓ।
- ਪਤਨੀ ਜੇਕਰ ਆਤਮ-ਨਿਰਭਰ ਬਣਨਾ ਚਾਹੇ ਤਾਂ ਉਸ ਨੂੰ ਸਹਿਯੋਗ ਕਰੋ।
- ਦੂਜਿਆਂ ਦੇ ਸਾਹਮਣੇ ਪਤਨੀ ਦੀਆਂ ਕਮੀਆਂ ਦਾ ਜ਼ਿਕਰ ਨਾ ਕਰੋ ਕੋਈ ਕਮੀ ਮਹਿਸੂਸ ਹੋਣ ’ਤੇ ਇਕੱਲੇ ’ਚ ਪਿਆਰ ਨਾਲ ਸਮਝਾਓ।
- ਪਤਨੀ ਦੇ ਜਨਮਦਿਨ ਨੂੰ ਨਾ ਭੁੱਲੋ ਵਿਚ-ਵਿੱਚ ਦੀ ਛੋਟੇ-ਛੋਟੇ ਗਿਫਟ ਉਸ ਦੀ ਪਸੰਦ ਨੂੰ ਧਿਆਨ ’ਚ ਰੱਖਦੇ ਹੋਏ ਦਿੰਦੇ ਰਹੋ।
- ਪਤਨੀ ਦੇ ਬਣਾਏ ਖਾਣੇ ’ਚ ਬਿਨਾਂ ਮਤਲਬ ਦੇ ਕਮੀ ਨਾ ਕੱਢੋ ਕੋਈ ਕਮੀ ਰਹਿ ਗਈ ਹੋਵੇ ਤਾਂ ਕਦੇ-ਕਦੇ ਸਮਝੌਤਾ ਕਰ ਲਓ।
- ਜੇਕਰ ਪਤਨੀ ਕੰਮਕਾਜੀ ਹੈ ਤਾਂ ਘਰ ਦੇ ਕੰਮਾਂ ’ਚ ਥੋੜ੍ਹਾ ਹੱਥ ਵੰਡਾਓ।
- ਬੱਚਿਆਂ, ਨੌਕਰ ਜਾਂ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਉਸ ਨੂੰ ਸ਼ਰਮਿੰਦਾ ਨਾ ਕਰੋ।
- ਪਤਨੀ ਵੱਲੋਂ ਕੱਢੇ ਕੱਪੜਿਆਂ ਦੀ ਚੋਣ ਦਾ ਮਜ਼ਾਕ ਨਾ ਉਡਾਓ ਉਸ ਦੀ ਪਸੰਦ ਦੇ ਕੱਪੜਿਆਂ ਨੂੰ ਪਹਿਨੋ।
- ਆਪਣੇ ਬੂਟ, ਟਾਈ, ਜ਼ੁਰਾਬਾਂ, ਰੁਮਾਲ ਇੱਧਰ-ਉੱਧਰ ਖਿਲਾਰ ਕੇ ਨਾ ਰੱਖੋ ਉਨ੍ਹਾਂ ਨੂੰ ਸਹੀ ਥਾਂ ’ਤੇ ਸੰਭਾਲੋ।
- ਗਿੱਲੇ ਤੌਲੀਏ ਨੂੰ ਬਿਸਤਰੇ ’ਤੇ ਨਾ ਸੁੱਟੋ।
- ਪਹਿਲਾਂ ਤੋਂ ਤੈਅ ਪ੍ਰੋਗਰਾਮ ’ਚ ਅਖੀਰ ਸਮੇਂ ’ਚ ਬਦਲਾਅ ਨਾ ਕਰੋ।
- ਪਤਨੀ ਕਿਸੇ ਪੁਰਸ਼ ਸਹਿਕਰਮੀ ਨਾਲ ਗੱਲ ਕਰ ਰਹੀ ਹੋਵੇ ਤਾਂ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖੋ ਨਾਲ ਕੰਮ ਕਰਨ ’ਤੇ ਗੱਲਬਾਤ ਕਰਨਾ ਸੁਭਾਵਿਕ ਹੈ।
- ਪਤਨੀ ਨੂੰ ਪਿਆਰ ਦੇ ਨਾਂਅ ਨਾਲ ਬੁਲਾਓ ਜੋ ਤੁਹਾਡੇ ਵੱਲੋਂ ਹੀ ਦਿੱਤਾ ਗਿਆ ਹੋਵੇ ਇਸ ਨਾਲ ਉਸ ਨਾਲ ਤੁਸੀਂ ਹੋਰ ਆਪਣਾਪਣ ਦਿਖਾ ਸਕਦੇ ਹੋ।
ਪਤਨੀ ਲਈ | Married Life
- ਪਤਨੀ ਨੂੰ ਚਾਹੀਦੈ ਕਿ ਆਪਣੀ ਚਾਦਰ ਦੇਖ ਕੇ ਹੀ ਪੈਰ ਫੈਲਾਓ ਫਿਜ਼ੂਲਖਰਚੀ ਨਾ ਕਰੋ।
- ਪੇਕੇ ਪਰਿਵਾਰ ਸਾਹਮਣੇ ਆਪਣੀਆਂ ਆਰਥਿਕ ਸਮੱਸਿਆਵਾਂ ਦਾ ਰੋਣਾ ਨਾ ਰੋਵੋ।
- ਪਤੀ ਦੀਆਂ ਕਮੀਆਂ ਨੂੰ ਦੂਜਿਆਂ ਅੱਗੇ ਉਜਾਗਰ ਨਾ ਕਰੋ।
- ਘਰ ਆਏ ਮਹਿਮਾਨ ਦਾ ਸਵਾਗਤ ਖੁਸ਼ੀ ਨਾਲ ਕਰੋ।
- ਦੇਰ ਨਾਲ ਘਰ ਆਏ ਪਤੀ ’ਤੇ ਆਉਂਦੇ ਹੀ ਸਵਾਲਾਂ ਦੀ ਵਾਛੜ ਨਾ ਕਰੋ।
- ਪਤੀ ਨੂੰ ਨੀਚਾ ਦਿਖਾਉਣ ਲਈ ਹੋਰਾਂ ਦੀ ਪ੍ਰਸੰਸਾ ਨਾ ਕਰੋ ਤੁਲਨਾ ਹਮੇਸ਼ਾ ਕਲੇਸ਼ ਦਾ ਕਾਰਨ ਹੁੰਦੀ ਹੈ।
- ਭੋਜਨ ਬਣਾਉਂਦੇ ਸਮੇਂ ਪਤੀ ਦੀ ਪਸੰਦ-ਨਾਪਸੰਦ ਦਾ ਧਿਆਨ ਰੱਖੋ।
- ਘੁੰਮਣ ਜਾਂਦੇ ਸਮੇਂ ਪਤੀ ਦੀ ਪਸੰਦ ਦੀ ਸਾੜ੍ਹੀ ਜਾਂ ਸੂਟ ਪਹਿਨੋ ਪਤੀ ਵੱਲੋਂ ਲਿਆਂਦੇ ਗਿਫਟ ਦੀ ਤੁਲਨਾ ਨਾ ਕਰੋ।
- ਪਤੀ ’ਤੇ ਹਾਵੀ ਨਾ ਹੋਵੋ ਆਪਣੀ ਸਲਾਹ ਦਿਓ ਪਰ ਉਸ ਨੂੰ ਫੈਸਲਾ ਲੈਣ ਨੂੰ ਮਜ਼ਬੂਰ ਨਾ ਕਰੋ।
- ਪਤੀ ਤੋਂ ਬਿਨਾਂ ਪੁੱਛੇ ਉਨ੍ਹਾਂ ਦੇ ਜ਼ਰੂਰੀ ਕਾਗਜ਼, ਮੈਗਜ਼ੀਨਾਂ ਆਦਿ ਇੱਧਰ-ਉੱਧਰ ਨਾ ਰੱਖੋ।
- ਪਤੀ ਨੂੰ ਆਪਣਾ ਪਿੱਛਲੱਗੂ ਨਾ ਬਣਾਓ ਉਸਨੂੰ ਵੀ ਆਜ਼ਾਦ ਜੀਵਨ ਜਿਉਣ ਦਾ ਅਧਿਕਾਰ ਹੈ।
- ਪਤੀ ’ਤੇ ਸ਼ੱਕ ਨਾ ਕਰੋ ਸ਼ੱਕ ਇੱਕ ਅਜਿਹਾ ਘੁਣ ਹੈ ਜੋ ਪਤੀ-ਪਤਨੀ ਦੇ ਜੀਵਨ ਨੂੰ ਖੋਖਲਾ ਕਰ ਦਿੰਦਾ ਹੈ।
- ਪਤੀ ਦੇ ਪਰਿਵਾਰ ਵਾਲਿਆਂ ਦੀ ਬੁਰਾਈ ਜਾਂ ਕਮੀਆਂ ਵਾਰ-ਵਾਰ ਨਾ ਗਿਣਾਉਂਦੇ ਰਹੋ।
- ਬੱਚਿਆਂ ਅਤੇ ਨੌਕਰਾਂ ਸਾਹਮਣੇ ਪਤੀ ਨੂੰ ਪੂਰੀ ਇੱਜ਼ਤ ਦਿਓ।
ਦੋਵਾਂ ਲਈ | Married Life
ਦੋਵਾਂ ਨੂੰ ਚਾਹੀਦੈ ਕਿ ਪੁਰਾਣੀਆਂ ਗਲਤੀਆਂ ਅਤੇ ਪੁਰਾਣੇ ਝਗੜਿਆਂ ਨੂੰ ਵਾਰ-ਵਾਰ ਨਾ ਦੁਹਰਾਇਆ ਜਾਵੇ ਇਸ ਨਾਜ਼ੁਕ ਰਿਸ਼ਤੇ ’ਚ ਹੰਕਾਰ ਨੂੰ ਆੜੇ ਨਾ ਆਉਣ ਦਿਓ ਦੋਵਾਂ ਨੂੰ ਇੱਕ-ਦੂਜੇ ਦੇ ਸਾਕ-ਸਬੰਧੀਆਂ ਅਤੇ ਸਹਿਕਰਮੀਆਂ ਦਾ ਖੁੱਲ੍ਹੇ ਮਨ ਨਾਲ ਸਵਾਗਤ ਕਰਨਾ ਚਾਹੀਦਾ ਹੈ ਦੋਵਾਂ ਨੂੰ ਚਾਹੀਦੈ ਕਿ ਜੇਕਰ ਇੱਕ ਨੂੰ ਗੁੱਸਾ ਆ ਰਿਹਾ ਹੋਵੇ ਤਾਂ ਦੂਜਾ ਚੁੱਪ ਰਹੇ ਮੌਕਾ ਆਉਣ ’ਤੇ ਦੂਜੇ ਦੀ ਗਲਤੀ ਦਾ ਅਹਿਸਾਸ ਠਰ੍ਹੰਮੇ ਨਾਲ ਕਰਵਾਓ ਦੋਵਾਂ ਨੂੰ ਆਪਣੀ ਗਲਤੀ ਮੰਨਣ ’ਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਪਤੀ-ਪਤਨੀ ਇੱਕ ਗੱਡੀ ਦੇ ਦੋ ਪਹੀਏ ਹੁੰਦੇ ਹਨ ਖਰਾਬ ਹੋਣ ’ਤੇ ਉਸ ਦੀ ਮੁਰੰਮਤ ਵੀ ਮਿਲ-ਜੁਲ ਕੇ ਕਰਨੀ ਚਾਹੀਦੀ ਹੈ ਦੋਵਾਂ ਨੂੰ ਇੱਕ-ਦੂਜੇ ਪ੍ਰਤੀ ਪ੍ਰੇਮ ਅਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। (Married Life)
ਨੀਤੂ ਗੁਪਤਾ