ਬਿਹਤਰ ਕਮਾਈ ਲਈ ਕਰੋ ਕਾਲੀ ਕਣਕ ਦੀ ਖੇਤੀ cultivate black wheat ਵਧਦੀ ਅਬਾਦੀ ਨਾਲ ਸੰਸਾਰ ’ਚ ਭੋਜਨ-ਅਨਾਜ ਦੀ ਕਮੀ ਅਤੇ ਜ਼ਰੂਰਤ ਦੋਵੇਂ ਤੇਜ਼ੀ ਨਾਲ ਵਧ ਰਹੀਆਂ ਹਨ ਦੂਜੇ ਪਾਸੇ ਜੇਕਰ ਕਣਕ ਦੀ ਗੱਲ ਕਰੀਏ ਤਾਂ ਕਣਕ ਇੱਕ ਮਹੱਤਵਪੂਰਨ ਫਸਲ ਹੈ, ਜੋ ਵਿਸ਼ਵ ਖਾਧ ਜ਼ਰੂਰਤ ਨੂੰ ਪੂਰਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਣਕ ਪੂਰੀ ਦੁਨੀਆਂ ’ਚ ਉਗਾਈ ਜਾਂਦੀ ਹੈ ਪਰ ਕਣਕ ਦੀ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਲਈ ਸੁਧਾਰ ਜ਼ਰੂਰੀ ਹੈ
ਦੇਸ਼ ਦੇ ਕਿਸਾਨ ਹੁਣ ਖੇਤੀ ’ਚ ਖੁਦ ਨਵੀਂ ਵਰਤੋਂ ਕਰਨ ਲੱਗੇ ਹਨ ਇਸ ਤੋਂ ਇਲਾਵਾ ਨਵੀਆਂ-ਨਵੀਆਂ ਚੀਜ਼ਾਂ ਦੀ ਖੇਤੀ ਕਰ ਰਹੇ ਹਨ ਕਿਸਾਨ ਹੁਣ ਨਵੀਂ ਕਿਸਮ ਦੇ ਫਲ, ਸਬਜ਼ੀਆਂ ਅਤੇ ਫਸਲਾਂ ਦੀ ਖੇਤੀ ਕਰ ਰਹੇ ਹਨ ਫਸਲਾਂ ’ਚ ਅੱਜ-ਕੱਲ੍ਹ ਕਾਲੀ ਕਣਕ ਅਤੇ ਕਾਲੇ ਝੋਨੇ ਦੀ ਖੇਤੀ ਵੱਲ ਕਿਸਾਨਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਨਾਲ ਬਿਹਤਰ ਕਮਾਈ ਹੁੰਦੀ ਹੈ ਦੇਸ਼ ’ਚ ਕਣਕ ਦੀਆਂ ਕਈ ਕਿਸਮਾਂ ਮੌਜ਼ੂਦ ਹਨ ਇਸ ’ਚ ਕੁਝ ਕਿਸਮਾਂ ਰੋਗ ਪ੍ਰਤੀਰੋਧਕ ਹਨ ਅਤੇ ਕੁਝ ਦਾ ਉਤਪਾਦਨ ਜ਼ਿਆਦਾ ਹੁੰਦਾ ਹੈ,
ਹਾਲਾਂਕਿ ਉਨ੍ਹਾਂ ਦੇ ਬੀਜ਼ ਇੱਕੋ ਜਿਹੇ ਰਹਿੰਦੇ ਹਨ ਕਾਲੀ ਕਣਕ ਦਾ ਬੀਜ ਆਪਣੇ ਆਪ ਦੇ ਅਨੁਰੂਪ ਕਾਲਾ ਰਹਿੰਦਾ ਹੈ ਪੰਜਾਬ ਦੇ ਮੋਹਾਲੀ ’ਚ ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (ਐੱਨਏਬੀਆਈ) ਦੀ ਵਿਗਿਆਨਕ ਡਾ. ਮੋਨਿਕਾ ਗਰਗ ਨੇ ਕਣਕ ਦੀਆਂ ਤਿੰਨ ਨਵੀਆਂ ਕਿਸਮਾਂ ਵਿਕਸਤ ਕੀਤੀਆਂ ਹਨ- ਕਾਲੀ, ਨੀਲੀ ਅਤੇ ਬੈਂਗਣੀ ਇਸਨੂੰ ਕੁਝ ਸੂਬਿਆਂ ’ਚ ਕਾਠੀਆ ਕਣਕ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਆਪਣੇ ਖਾਸ ਗੁਣਾਂ ਦੇ ਚੱਲਦਿਆਂ ਇਸਦੀ ਮੰਗ ਕਾਫ਼ੀ ਜ਼ਿਆਦਾ ਰਹਿੰਦੀ ਹੈ
Also Read :-
- ਗਰਮੀ ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
- ਘਰੇਲੂ ਖਰਚਿਆਂ ਤੇ ਲਾਓ ਲਗਾਮ
- ਘੰਟਿਆਂ ਤੱਕ ਮੋਬਾਇਲ ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ
Table of Contents
ਦੂਜੇ ਪਾਸੇ ਇਸਦੀ ਸਪਲਾਈ ਸੀਮਤ ਹੋਣ ਕਾਰਨ ਇਸਦੀ ਕੀਮਤ ਕਾਫ਼ੀ ਜ਼ਿਆਦਾ ਮਿਲਦੀ ਹੈ
ਭਾਰਤ ’ਚ ਕਾਲੀ ਕਣਕ ਦੀ ਖੇਤੀ cultivate black wheat
ਸਾਡੇ ਦੇਸ਼ ’ਚ ਕਾਲੀ ਕਣਕ ਦੀ ਖੇਤੀ ਉਨ੍ਹਾਂ ਸਾਰੇ ਸੂਬਿਆਂ ’ਚ ਕੀਤੀ ਜਾ ਸਕਦੀ ਹੈ, ਜਿੱਥੇ ਆਮ ਕਣਕ ਪੈਦਾ ਕੀਤੀ ਜਾਂਦੀ ਹੈ ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ਸਮੇਤ ਭਾਰਤ ਦੇ ਸਾਰੇ ਕਣਕ ਉਤਪਾਦਕ ਸੂਬਿਆਂ ਦੀ ਜਲਵਾਯੂ ਅਤੇ ਮਿੱਟੀ, ਇਸ ਦੀ ਪੈਦਾਵਾਰ ਲਈ ਲਾਭਕਾਰੀ ਹੈ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ’ਚ ਇਸਦੀ ਖੇਤੀ ਵੱਡੇ ਪੈਮਾਨੇ ’ਤੇ ਸ਼ੁਰੂ ਕੀਤੀ ਜਾ ਚੁੱਕੀ ਹੈ
ਰੰਗ ਦਾ ਕਾਰਨ
‘‘ਐਂਥੋਸਾਇਨਿਨ’’, ਜੋ ਫਲਾਂ ਅਤੇ ਸਬਜ਼ੀਆਂ ਦੇ ਰੰਗ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਹ ਐਂਥੋਸਾਇਨਿਨ ਕੁਦਰਤੀ ਰੂਪ ਨਾਲ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਜੋ ਅਨਾਜ ਭਰਨ ਦੌਰਾਨ ਇੱਕ ਖੇਤ ’ਚ ਬਣਦੇ ਹਨ ਇਸ ਤਰ੍ਹਾਂ ਕਣਕ ’ਚ ਐਂਥੋਸਾਇਨਿਨ ਦੀ ਮਾਤਰਾ 5 ਪੀਪੀਐੱਮ (ਹਰ ਹਿੱਸਾ) ਹੁੰਦੀ ਹੈ, ਕਾਲੀ ਕਣਕ ਦੇ ਦਾਣੇ ’ਚ ਐਂਥੋਸਾਇਨਿਨ ਦੀ ਮਾਤਰਾ ਲਗਭਗ 100-200 ਪੀਪੀਐੱਮ ਹੋਣ ਦਾ ਅਨੁਮਾਨ ਹੈ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕਾਲੀ ਕਣਕ ਇੱਕ ਚੰਗੀ ਸਿਹਤ ਦਾ ਬਦਲ ਹੈ
ਇਸ ਤਰ੍ਹਾਂ ਦਾ ਅਨਾਜ ਕਾਲੇ ਤੋਂ ਇਲਾਵਾ ਬੈਂਗਣੀ ਅਤੇ ਨੀਲੇ ਰੰਗ ’ਚ ਵੀ ਉਪਲਬੱਧ ਹੈ ਕਾਰਨ ਇਹ ਹੈ ਕਿ ਰੰਗ ਅੰਤਰ ਤੋਂ ਇਲਾਵਾ, ਕਾਲੀ ਕਣਕ ਦੇ ਉੱਚ ਪੋਸ਼ਣ ਸਬੰਧੀ ਲਾਭ ਹੁੰਦੇ ਹਨ ਐਂਥੋਸਾਇਨਿਨ ਤੋਂ ਇਲਾਵਾ ਕਾਲੀ ਕਣਕ ’ਚ ਜਿੰਕ ਅਤੇ ਆਇਰਨ ਦੀ ਮਾਤਰਾ ’ਚ ਵੀ ਅੰਤਰ ਹੁੰਦਾ ਹੈ ਕਾਲੀ ਕਣਕ ’ਚ ਆਮ ਕਣਕ ਦੀ ਤੁਲਨਾ ’ਚ 60 ਫੀਸਦੀ ਆਇਰਨ ਜ਼ਿਆਦਾ ਹੁੰਦਾ ਹੈ ਹਾਲਾਂਕਿ ਪ੍ਰੋਟੀਨ, ਸਟਾਰਚ ਅਤੇ ਦੂਜੇ ਪੋਸ਼ਕ ਤੱਤ ਸਮਾਨ ਮਾਤਰਾ ’ਚ ਹੁੰਦੇ ਹਨ
ਇਹ ਕਿਵੇਂ ਉਗਾਈ ਜਾਂਦੀ ਹੈ
ਕਾਲੀ ਕਣਕ ਆਮ ਕਣਕ ਵਾਂਗ ਹੀ ਉਗਾਈ ਜਾਂਦੀ ਹੈ ਪੌਦਾ ਅਤੇ ਸਿੱਟਾ ਕਾਲਾ ਹੁੰਦਾ ਹੈ, ਪਰ ਜਦੋਂ ਸਿੱਟਾ ਦਾ ਦਾਣਾ ਪੱਕ ਜਾਂਦਾ ਹੈ, ਤਾਂ ਉਸਦੀ ਚਮਕ ’ਤੇ ਇੱਕ ਕਾਲਾ ਰੰਗ ਦਿਖਾਈ ਦਿੰਦਾ ਹੈ ਇਸਨੂੰ ਪੱਕਣ ’ਚ ਲਗਭਗ 130-135 ਦਿਨ ਲੱਗਦੇ ਹਨ ਅਤੇ ਇਸ ਦੇ ਦਾਣੇ ਛੋਟੇ ਹੁੰਦੇ ਹਨ
ਕਾਲੀ ਕਣਕ ਦੀ ਖੇਤੀ ’ਚ ਮੁਨਾਫਾ
ਕਾਲੀ ਕਣਕ ਬਜ਼ਾਰ ’ਚ ਵੱਧ ਭਾਅ ’ਤੇ ਵਿੱਕਦੀ ਹੈ, ਕਿਉਂਕਿ ਇਸਦੇ ਫਾਇਦੇ ਬਹੁਤ ਜ਼ਿਆਦਾ ਹਨ ਕਾਲੀ ਕਣਕ ਬਜ਼ਾਰ ’ਚ 7-8 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿੱਕਦੀ ਹੈ ਭਾਵ ਪ੍ਰਤੀ ਕਿੱਲੋ ਦੀ ਲਾਗਤ ਕਰੀਬ 70-80 ਰੁਪਏ ਦੂਜੇ ਪਾਸੇ ਆਮ ਕਣਕ 1700-2000 ਰੁਪਏ ਪ੍ਰ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿੱਕਦੀ ਹੈ ਹਾਲਾਂਕਿ, ਇਸ ਕਣਕ ਦੀ ਪੈਦਾਵਾਰ ’ਚ ਆਮ ਕਣਕ ਦੇ ਮੁਕਾਬਲੇ ਲਾਗਤ ਥੋੜ੍ਹੀ ਜ਼ਿਆਦਾ ਹੁੰਦੀ ਹੈ, ਪਰ ਵੱਧ ਕੀਮਤ ’ਤੇ ਵਿੱਕਣ ਕਾਰਨ ਮੁਨਾਫਾ ਕਾਫ਼ੀ ਜ਼ਿਆਦਾ ਹੁੰਦਾ ਹੈ
ਬਿਜਾਈ ਕਦੋਂ ਕਰੀਏ?
ਕਾਲੀ ਕਣਕ ਦੀ ਖੇਤੀ ਵੀ ਰਬੀ (ਹਾੜੀ) ਮੌਸਮ ’ਚ ਕੀਤੀ ਜਾਂਦੀ ਹੈ, ਹਾਲਾਂਕਿ ਇਸਦੀ ਬਿਜਾਈ ਲਈ ਨਵੰਬਰ ਦਾ ਮਹੀਨਾ ਸਭ ਤੋਂ ਸਹੀ ਮੰਨਿਆ ਜਾਂਦਾ ਹੈ ਕਾਲੀ ਕਣਕ ਲਈ ਨਮੀ ਬੇਹੱਦ ਜ਼ਰੂਰੀ ਹੁੰਦੀ ਹੈ ਨਵੰਬਰ ਤੋਂ ਬਾਅਦ ਕਾਲੀ ਕਣਕ ਦੀ ਬਿਜਾਈ ਕਰਨ ’ਤੇ ਪੈਦਾਵਾਰ ’ਚ ਕਮੀ ਆਉਂਦੀ ਹੈ ਕਾਲੀ ਕਣਕ ਦੀ ਬਿਜਾਈ ਸਮੇਂ ’ਤੇ ਅਤੇ ਲੋਂੜੀਦੀ ਨਮੀ ਹੋਣ ’ਤੇ ਕਰਨੀ ਚਾਹੀਦੀ ਪਿਛੇਤੀ ਬਿਜਾਈ ਕਰਨ ’ਤੇ ਪੈਦਾਵਾਰ ’ਚ ਕਮੀ ਹੁੰਦੀ ਹੈ ਜਿਉੇਂ-ਜਿਉਂ ਬਿਜਾਈ ’ਚ ਦੇਰੀ ਹੁੰਦੀ ਜਾਂਦੀ ਹੈ, ਕਣਕ ਦੀ ਪੈਦਾਵਾਰ ਘਟਣ ਦੀ ਦਰ ਵਧਦੀ ਜਾਂਦੀ ਹੈ
ਦਸੰਬਰ ’ਚ ਬਿਜਾਈ ਕਰਨ ’ਤੇ ਕਣਕ ਦੀ ਪੈਦਾਵਾਰ 3 ਤੋਂ 4 ਕੁ/ਹੈਕ. ਅਤੇ ਜਨਵਰੀ ’ਚ ਬਿਜਾਈ ਕਰਨ ’ਤੇ 4 ਤੋਂ 5 ਕੁ/ ਹੈਕ. ਪ੍ਰਤੀ ਹਫਤੇ ਦੀ ਦਰ ਨਾਲ ਘੱਟਦੀ ਹੈ ਕਣਕ ਦੀ ਬਿਜਾਈ ਸੀਡ ਡਰਿੱਲ ਨਾਲ ਕਰਨ ’ਤੇ ਖਾਦ ਅਤੇ ਬੀਜ ਦੀ ਬੱਚਤ ਕੀਤੀ ਜਾ ਸਕਦੀ ਹੈ ਕਾਲੀ ਕਣਕ ਦੀ ਪੈਦਾਵਾਰ ਆਮ ਕਣਕ ਦੀ ਤਰ੍ਹਾਂ ਹੀ ਹੁੰਦੀ ਹੈ ਇਸਦੀ ਉੱਪਜ 10-12 ਕੁਇੰਟਲ/ਬਿੱਘਾ ਹੁੰਦੀ ਹੈ ਆਮ ਕਣਕ ਦੀ ਔਸਤਨ ਪੈਦਾਵਾਰ ਇੱਕ ਬਿੱਘੇ ’ਚ 10-12 ਕੁਇੰਟਲ ਹੁੰਦੀ ਹੈ
ਬੀਜ ਦੀ ਮਾਤਰਾ ਅਤੇ ਬੀਜ ਸੁਧਾਈ
ਲਾਈਨਵਾਰ ਬਿਜਾਈ ਕਰਨ ’ਤੇ ਆਮ ਤੌਰ ’ਤੇ ਇੱਕ ਕੁਇੰਟਲ ਅਤੇ ਮੋਟਾ ਬੀਜ ਸਵਾ ਕੁਇੰਟਲ ਪ੍ਰਤੀ ਹੈਕਟੇਅਰ ਅਤੇ ਛਿੱਟਾ-ਬਿਜਾਈ ਲਈ ਕਣਕ ਦਾ ਆਮ ਬੀਜ ਸਵਾ ਕੁਇੰਟਲ ਮੋਟਾ ਬੀਜ ਡੇਢ ਕੁਇੰਟਲ ਪ੍ਰਤੀ ਹੈਕ. ਦੀ ਮਾਤਰਾ ਨਾਲ ਵਰਤਣਾ ਚਾਹੀਦਾ ਬਿਜਾਈ ਤੋਂ ਪਹਿਲਾਂ ਜਮਾਅ ਪ੍ਰਤੀਸ਼ਤ ਜ਼ਰੂਰ ਦੇਖ ਲਓ ਜੇਕਰ ਬੀਜ ਪ੍ਰਮਾਣਿਤ ਨਾ ਹੋਵੇ ਤਾਂ ਉਸਦੀ ਸੋਧ ਕਰੋ
ਜਲਵਾਯੂ ਅਤੇ ਮਿੱਟੀ
ਭਾਰਤ ’ਚ ਕਾਲੀ ਕਣਕ ਦੀ ਖੇਤੀ ਕਰਨ ਲਈ ਜਲਵਾਯੂ ਅਤੇ ਮਿੱਟੀ ਦੀ ਗੁਣਵੱਤਾ ’ਤੇ ਮਾਹਿਰਾਂ ਦੀ ਰਾਇ ਹੈ ਕਿ ਨਵੰਬਰ ਮਹੀਨੇ ਦਾ ਮੌਸਮ ਕਾਲੀ ਕਣਕ ਦੀ ਬਿਜਾਈ ਲਈ ਸਰਵੋਤਮ ਸਮਾਂ ਹੈ ਇਸ ਸਮੇਂ ਖੇਤਾਂ ’ਚ ਮੌਜ਼ੂਦ ਲੋਂੜੀਦੀ ਨਮੀ ਬੀਜਾਂ ਦੇ ਪੁੰਗਰਣ ਅਤੇ ਅੱਗੇ ਜਾ ਕੇ ਵਧੀਆ ਪੈਦਾਵਾਰ ਦੇਣ ’ਚ ਸਹਾਇਕ ਹੁੰਦੀ ਹੈ ਮਤਲਬ ਜੇਕਰ ਤੁਸੀਂ ਆਮ ਕਣਕ ਦੀ ਖੇਤੀ ਕਰਦੇ ਹੋ ਤਾਂ ਤੁਸੀਂ ਉੇਸੇ ਸਮੇਂ ’ਚ ਇਸਦੀ ਖੇਤੀ ਕਰ ਸਕਦੇ ਹੋ, ਕਿਉਂਕਿ ਆਮ ਤੌਰ ’ਤੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਅਕਤੂਬਰ ਅਤੇ ਨਵੰਬਰ ਦੇ ਦਿਨਾਂ ’ਚ ਹੀ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ
ਇੰਜ ਕਰੋ ਖੇਤ ਤਿਆਰ
- ਇਸਦੇ ਬੀਜ ਦੀ ਬਿਜਾਈ ਕਰਨ ਤੋਂ ਪਹਿਲਾਂ ਜ਼ਮੀਨ ’ਚ ਨਮੀ ਘੱਟ ਹੈ ਤਾਂ ਉਸਨੂੰ ਪਾਣੀ ਦੇ ਕੇ ਦੋ ਵਾਰ ਵਾਹ ਲਓ
- ਉਸ ਤੋਂ ਬਾਅਦ ਪੁੰਗਰਣ ਯੋਗ ਨਮੀ ਹੋਣ ’ਤੇ ਕਾਲੀ ਕਣਕ ਦੀ ਬਿਜਾਈ ਕਰ ਦਿਓ
- ਜੇਕਰ ਅਕਤੂਬਰ-ਨਵੰਬਰ ਤੱਕ ਖੇਤਾਂ ’ਚ ਕੁਦਰਤੀ ਨਮੀ ਬਣੀ ਹੋਈ ਹੋਵੇ ਤਾਂ ਉਸ ਨਮੀ ਨਾਲ ਬਿਜਾਈ ਕੀਤੀ ਜਾ ਸਕਦੀ ਹੈ
- ਖੇਤ ’ਚ ਜਿੰਕ ਅਤੇ ਯੂਰੀਆ ਦੇ ਨਾਲ-ਨਾਲ ਡੀਏਪੀ ਡਰਿੱਲ ਨਾਲ ਪਾਓ
- 50 ਕਿੱਲੋ ਡੀਏਪੀ, 45 ਕਿੱਲੋ ਯੂਰੀਆ, 20 ਕਿੱਲੋ ਮਿਊਰੇਟ ਪੋਟਾਸ਼ ਅਤੇ 10 ਕਿੱਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਬਿਜਾਈ ’ਚ ਵਰਤੋੋ
- ਪਹਿਲਾ ਪਾਣੀ ਦੇਣ ਸਮੇਂ 60 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
ਫਸਲ ਦੀ ਸਿੰਚਾਈ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਧੀਆ ਗੁਣਵੱਤਾ ਵਾਲੀ ਫਸਲ ਲਈ ਉਸਦੀ ਸਮੇਂ ’ਤੇ ਸਿੰਚਾਈ (ਪਾਣੀ ਲਾਉਣਾ) ਹੋਣੀ ਵੀ ਜ਼ਰੂਰੀ ਹੈ ਫਸਲ ਨੂੰ ਪਹਿਲਾ ਪਾਣੀ ਤਿੰਨ ਹਫ਼ਤਿਆਂ ਪਿਛੋਂ ਲਾਓ ਫੁਟਾਅ, ਗੰਢਾਂ ਬਣਦੇ ਸਮੇਂ, ਬੱਲੀਆਂ ਨਿਕਲਣ ਤੋਂ ਠੀਕ ਪਹਿਲਾਂ, ਦੁਧੀਆ ਹਾਲਤ ਅਤੇ ਦਾਣਾ ਪੱਕਣ ਸਮੇਂ ਸਿੰਚਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਤੁਸੀਂ ਵੱਧ ਤੋਂ ਵੱਧ ਕਣਕ ਦਾ ਝਾੜ ਪ੍ਰਾਪਤ ਕਰ ਸਕਦੇ ਹੋ
ਕਾਲੀ ਕਣਕ ਦੀ ਕੀਮਤ ਅਤੇ ਕਮਾਈ
ਅਨਾਜ ਮੰਡੀ ’ਚ ਕਾਲੀ ਕਣਕ 5,000 ਤੋਂ 7,000 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕਦੀ ਹੈ, ਜੋ ਕਿ ਆਮ ਕਣਕ ਨਾਲ ਦੁੱਗਣਾ ਹੈ ਜੇਕਰ 2-3 ਬਿੱਘੇ ਜ਼ਮੀਨ ’ਚੋਂ ਤੁਸੀਂ 30 ਕੁਇੰਟਲ ਤੋਂ ਜ਼ਿਆਦਾ ਦੀ ਫਸਲ ਲੈਂਦੇ ਹੋ ਤਾਂ ਦੋ ਤੋਂ ਢਾਈ ਲੱਖ ਰੁਪਏ ਦੀ ਕਮਾਈ ਅਸਾਨੀ ਨਾਲ ਕਰ ਸਕਦੇ ਹੋ ਕਿਸਾਨ ਵੀਰ ਆਪਣੀ ਫਸਲ ਨੂੰ ਆਪਣੇ ਨੇੜੇ ਦੀਆਂ ਮੰਡੀਆਂ ਜਾਂ ਕਾਲੀ ਕਣਕ ਖਰੀਦਣ ਵਾਲੀਆਂ ਸੰਸਥਾਵਾਂ ਨੂੰ ਸਿੱਧੇ ਵੇਚ ਸਕਦੇ ਹਨ ਸੰਸਥਾਵਾਂ ਵੱਲੋਂ ਵੀ ਇਸਦੇ ਵਧੀਆ ਰੇਟ ਦਿੱਤੇ ਜਾਂਦੇ ਹਨ
ਸਿਹਤ ਲਾਭ
- ਕਾਲੀ ਕਣਕ ਬਲੱਡ ਪ੍ਰੈਸ਼ਰ, ਸਰਦੀ, ਪਿਸ਼ਾਬ ਰੋਗ ਅਤੇ ਦਿਲ ਦੇ ਰੋਗ ਵਰਗੀਆਂ ਕਈ ਬਿਮਾਰੀਆਂ ਨਾਲ ਲੜਨ ’ਚ ਮੱਦਦ ਕਰਦਾ ਹੈ
- ਇਸ ’ਚ ਆਮ ਕਣਕ ਦੀ ਤੁਲਨਾ ’ਚ ਜ਼ਿਆਦਾ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਸਾਡੇ ਸਰੀਰ ’ਚ ਐਂਟੀਬਾਡੀ ਅਤੇ ਫਰੀ-ਰੈਡੀਕਲਸ ਕੰਟਰੋਲ ਕਰਨ ’ਚ ਮੱਦਦ ਕਰਦਾ ਹੈ
- ਕੈਂਸਰ ਤੋਂ ਬਚਣ ਤੋਂ ਇਲਾਵਾ ਕਾਲੀ ਕਣਕ ਮੋਟਾਪਾ, ਅੱਖਾਂ ਦੇ ਰੋਗ ਅਤੇ ਰੋਗ ਰੋਕੂ ਸਮੱਰਥਾ ਵਰਗੇ ਕਈ ਤਰ੍ਹਾਂ ਦੇ ਵਿਕਾਰਾਂ ਨੂੰ ਵੀ ਠੀਕ ਕਰਦਾ ਹੈ
- ਕਾਲੀ ਕਣਕ ਇੱਕ ਬਿਹਤਰ ਖੁਰਾਕ ਪੂਰਕ ਹੈ, ਜੋ ਉਮਰ ਵਧਣ ਦੀ ਪ੍ਰਕਿਰਿਆ ਨੂੰ ਘੱਟ ਕਰਨ ’ਚ ਅਤੇ ਲੋਅ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰਾਲ ਦਾ ਪੱਧਰ ਘੱਟ ਕਰਨ ’ਚ ਮੱਦਦ ਕਰਦਾ ਹੈ ਇਸਦੀ ਰੋਟੀ ਕਬਜ਼ ਅਤੇ ਹੋਰ ਪਚਣ-ਸਮੱਸਿਆਵਾਂ ਤੋਂ ਰਾਹਤ ਦਿਵਾਉਣ ’ਚ ਮੱਦਦ ਕਰਦੀ ਹੈ
- ਕਾਲੀ ਕਣਕ ’ਚ ਅਸੰਤੁਸ਼ਟ ਫੈਟੀ ਐਸਿਡ ਦੀ ਹਾਜ਼ਰੀ ਸ਼ੂਗਰ, ਦਿਲ ਦੇ ਰੋਗਾਂ ਸਬੰਧੀ ਸਮੱਸਿਆਵਾਂ (ਬਲੱਡ ਪ੍ਰੈਸ਼ਰ, ਸਟਰੋਕ, ਫਲੈਹਰੀ ਰੋਗ ਅਤੇ ਕੋਰੋਨੇਰੀ ਧੰਮਣੀ ਰੋਗ ਆਦਿ) ਦੇ ਖਤਰੇ ਨੂੰ ਘੱਟ ਕਰਦੀ ਹੈ -ਗੁਰਜੰਟ ਧਾਲੀਵਾਲ