ਪਨੀਰ ਅਦਰਕੀ

Table of Contents

ਸਮੱਗਰੀ :

  • ਅਦਰਕ : 2 (1 ਇੰਚ ਪੀਸ ’ਚ ਛਿੱਲਿਆ ਤੇ ਸਲਾਈਸ ਕੀਤਾ ਹੋਇਆ),
  • ਪਨੀਰ-200 ਗ੍ਰਾਮ,
  • ਪਿਆਜ਼-3,
  • ਅਦਰਕ ਪੇਸਟ-1 ਚਮਚ,
  • ਲਸਣ ਪੇਸਟ-1 ਚਮਚ,
  • ਹਰੀ ਮਿਰਚ-2,
  • ਟਮਾਟਰ-3,
  • ਹਲਦੀ -1 ਚਮਚ,
  • ਕਾਲੀ ਮਿਰਚ ਪਾਊਡਰ-1 ਚਮਚ,
  • ਗਰਮ ਮਸਾਲਾ-1 ਚਮਚ,
  • ਨਿੰਬੂ ਰਸ-1 ਚਮਚ,
  • ਜੀਰਾ-1 ਚਮਚ,
  • ਖਸਖਸ-1 ਚਮਚ
  • ਧਨੀਆ ਪੱਤੀ-1 ਚਮਚ,
  • ਨਮਕ ਸਵਾਦ ਅਨੁਸਾਰ,
  • ਖਾਣ ਵਾਲਾ ਤੇਲ-1 ਚਮਚ,
  • ਪਾਣੀ-1 ਕੱਪ

ਵਿਧੀ :-

ਸਭ ਤੋਂ ਪਹਿਲਾਂ ਖਸਖਸ ਤੇ ਜ਼ੀਰਾ ਇਕੱਠੇ ਪੀਸ ਲਓ ਤੇ ਪਾਸੇ ਰੱਖ ਦਿਓ ਕੜਾਹੀ ’ਚ ਤੇਲ ਗਰਮ ਕਰੋ, ਉਸ ’ਚ ਪਿਆਜ ਪਾ ਕੇ ਭੁੰਨੋ ਫਿਰ ਅਦਰਕ ਤੇ ਲਸਣ ਦਾ ਪੇਸਟ ਪਾ ਕੇ ਭੁੰਨੋ ਫਿਰ ਉਸ ’ਚ ਅੱਧੀ ਸਲਾਈਸ ਕੱਟੀ ਹੋਈ ਅਦਰਕ ਪਾ ਕੇ 2 ਮਿੰਟ ਲਈ ਪਕਾਓ ਹੁਣ ਇਸ ’ਚ ਹਲਦੀ , ਨਮਕ, ਹਰੀ ਮਿਰਚ ਪਾ ਕੇ 5 ਮਿੰਟ ਭੁੰਨੋ

ਉਸ ਤੋਂ ਬਾਅਦ ਇਸ ’ਚ ਖਸਖਸ ਵਾਲਾ ਪੇਸਟ ਤੇ ਕਾਲੀ ਮਿਰਚ ਪਾਊਡਰ, ਨਿੰਬੂ ਰਸ ਪਾ ਕੇ ਪਕਾਓ ਹੁਣ ਇਸ ’ਚ ਪਨੀਰ ਦੇ ਟੁਕੜੇ ਪਾ ਕੇ ਮੱਠੀ ਅੱਗ ’ਤੇ ਭੁੰਨੋ ਫਿਰ ਇਸ ’ਚ ਪਾਣੀ ਪਾ ਕੇ ਢੱਕਣ ਨਾਲ ਢੱਕ ਕੇ ਅੱਗ ਮੱਠੀ ਕਰ ਦਿਓ ਜਦੋਂ ਇਹ ਬਣ ਜਾਵੇ, ਉਦੋਂ ਉੱਪਰ ਗਰਮ ਮਸਾਲਾ ਪਾਊਡਰ ਪਾਓ ਤੇ ਮਿਕਸ ਕਰੋ ਅੱਗ ਬੰਦ ਕਰ ਦਿਓ ਤੇ ਸਰਵ ਕਰੋ

Also Read:  ...ਤਾਕਿ ਤੁਸੀਂ ਵੀ ਰਹੋਂ ਸਿਹਤਮੰਦ ਕੋਰੋਨਾ ਵਾਰੀਅਰਸ ਨੂੰ ‘ਸੱਚੀ ਸ਼ਿਕਸ਼ਾ’ ਟੀਮ ਨੇ ਵੰਡੀਆਂ ਸਿਹਤਵਰਦਕ ਕਿੱਟਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ