ਗਾਜ਼ਰ-ਚੁਕੰਦਰ ਸੂਪ Gajer Chukandar Soup
ਗਾਜ਼ਰ ਅਤੇ ਚੁਕੰਦਰ ਦਾ ਜੂਸ ਤਾਂ ਫਾਇਦੇਮੰਦ ਹੈ ਹੀ, ਨਾਲ ਹੀ ਸਰਦੀਆਂ ਵਿੱਚ ‘ਗਾਜ਼ਰ-ਚੁਕੰਦਰ ਸੂਪ’ ਦਾ ਵੀ ਆਪਣਾ ਹੀ ਮਜ਼ਾ ਹੈ ਇਹ ਹੈਲਦੀ ਵੀ ਹੈ ਅਤੇ ਟੇਸਟੀ ਵੀ
Table of Contents
ਤਾਂ ਆਓ ਬਣਾਉਂਦੇ ਹਾਂ ਗਾਜ਼ਰ-ਚੁਕੰਦਰ ਦਾ ਸੂਪ:
ਜ਼ਰੂਰੀ ਸਮੱਗਰੀ:- Gajer Chukandar Soup
- ਇੱਕ ਚੁੰਕਦਰ (ਛੋਟਾ-ਛੋਟਾ ਕੱਟਿਆ ਹੋਇਆ),
- ਇੱਕ ਕੌਲੀ ਕੱਟੀ ਹੋਈ ਲਾਲ ਪੱਤਾ ਗੋਭੀ,
- ਇੱਕ ਗਾਜ਼ਰ (ਛੋਟੀ-ਛੋਟੀ ਕੱਟੀ ਹੋਈ),
- ਇੱਕ ਲਾਲ ਸ਼ਿਮਲਾ ਮਿਰਚ (ਛੋਟੀ-ਛੋਟੀ ਕੱਟੀ ਹੋਈ),
- 4-5 ਬੇਬੀ ਕੌਰਨ ਲੰਮੇ-ਲੰਮੇ ਟੁਕੜੇ ਕੱਟੇ ਹੋਏ,
- ਇੱਕ ਛੋਟੀ ਕੌਲੀ ਕੱਟੀ ਹੋਈ ਬ੍ਰੋਕਲੀ,
- ਇੱਕ ਵੱਡਾ ਚਮਚ ਕੌਰਨ-ਫਲੋਰ (ਮੱਕੀ ਦਾ ਆਟਾ),
- 2 ਟੇਬਲ ਸਪੂਨ ਮੱਖਣ,
- ਅਦਰਕ-(1 ਇੰਚ ਲੰਮਾ ਟੁਕੜਾ ਕੱਦੂਕਸ ਕਰ ਲਓ ਜਾਂ ਪੇਸਟ ਬਣਾ ਲਓ),
- ਅੱਧਾ ਛੋਟਾ ਚਮਚ ਲਾਲ ਮਿਰਚ,
- ਅੱਧਾ ਛੋਟਾ ਚਮਚ ਕਾਲੀ ਮਿਰਚ,
- ਨਮਕ ਸਵਾਦ ਅਨੁਸਾਰ,
- 1 ਵੱਡਾ ਚਮਚ ਚਿੱਲੀ ਸੌਸ ਅਤੇ ਨਿੰਬੂ ਦਾ ਰਸ ਸਵਾਦ ਅਨੁਸਾਰ
Also Read :-
- ਸਿਹਤ ਦਾ ਸਿਕੰਦਰ ‘ਚੁਕੰਦਰ
- ਸਿਹਤ ਅਤੇ ਸੁੰਦਰਤਾ ਦਾ ਖ਼ਜ਼ਾਨਾ ਹੈ ਸ਼ਹਿਦ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਕੀ ਤੁਸੀਂ ਸ਼ਕਰਕੰਦ ਦੇ ਫਾਇਦਿਆਂ ਬਾਰੇ ਜਾਣਦੇ ਹੋ?
- ਖਾਣੇ ’ਤੇ ਕੰਟਰੋਲ ਜ਼ਰੂਰੀ, ਨਹੀਂ ਤਾਂ…
ਬਣਾਉਣ ਦਾ ਢੰਗ: Gajer Chukandar Soup
ਸਾਰੀਆਂ ਸਬਜ਼ੀਆਂ ਨੂੰ ਧੋ ਕੇ ਕੱਟ ਲਓ ਹੁਣ ਅੱਧੀ ਕੌਲੀ ਪਾਣੀ ਵਿੱਚ ਕੌਰਨ-ਫਲੋਰ ਚੰਗੀ ਤਰ੍ਹਾਂ ਮਿਲਾ ਲਓ ਤਾਂ ਕਿ ਡਲੀਆਂ ਨਾ ਬਣਨ
ਇੱਕ ਮੋਟੇ ਤਲੇ ਵਾਲੇ ਪੈਨ ਵਿੱਚ 1 ਚਮਚ ਮੱਖਣ ਪਾ ਕੇ ਗਰਮ ਕਰੋ ਅਤੇ ਇਸ ਵਿੱਚ ਅਦਰਕ ਦਾ ਪੇਸਟ ਅਤੇ ਚੁਕੰਦਰ ਪਾ ਕੇ 2 ਮਿੰਟ ਤੱਕ ਮੱਠੇ ਸੇਕ ’ਤੇ ਭੁੰਨ ਲਓ ਹੁਣ ਇਸੇ ਪੈਨ ਵਿੱਚ ਬਾਕੀ ਸਾਰੀਆਂ ਸਬਜ਼ੀਆਂ ਵੀ ਪਾ ਦਿਓ ਅਤੇ ਉਨ੍ਹਾਂ ਨੂੰ ਹਲਾਉਂਦੇ ਹੋਏ 2-3 ਮਿੰਟ ਤੱਕ ਭੁੰਨੋ ਹੁਣ ਇਨ੍ਹਾਂ ਨੂੰ ਢਕ ਕੇ 2 ਮਿੰਟ ਲਈ ਮੱਠੇ ਸੇਕ ’ਤੇ ਪਕਾਓ
ਇਸ ਵਿੱਚ 700 ਗ੍ਰਾਮ ਪਾਣੀ ਪਾ ਲਓ ਕਾਰਨ-ਫਲੋਰ ਦਾ ਘੋਲ, ਨਮਕ, ਲਾਲ ਮਿਰਚ,ਕਾਲੀ ਮਿਰਚ ਅਤੇ ਚਿੱਲੀ ਸੌਸ ਪਾ ਕੇ ਮਿਲਾ ਲਓ ਅਤੇ ਉਬਾਲਾ ਆਉਣ ਤੱਕ ਸੂਪ ਨੂੰ ਹਿਲਾਉਂਦੇ ਹੋਏ ਪਕਾਓ ਉਬਾਲਾ ਆਉਣ ਤੋਂ ਬਾਅਦ ਵੀ 3-4 ਮਿੰਟ ਲਈ ਹੋਰ ਪਕਾਓ ਸੂਪ ਤਿਆਰ ਹੈ ਗੈਸ ਬੰਦ ਕਰਕੇ ਇਸ ਵਿੱਚ ਨਿੰਬੂ ਦਾ ਰਸ ਮਿਲਾ ਲਓ ਗਰਮਾ-ਗਰਮ ਸੂਪ ਨੂੰ ਬਾਊਲ ਵਿੱਚ ਪਾਓ ਮੱਖਣ ਅਤੇ ਧਨੀਏ ਨਾਲ ਸਜਾ ਕੇ ਪਰੋਸੋ ਅਤੇ ਇਸ ਦਾ ਮਜ਼ਾ ਲਓ