ਫੈਸ਼ਨ ਡਿਜ਼ਾਈਨਿੰਗ ’ਚ ਕਰੀਅਰ: Career in Fashion Designing:
ਅੱਜ-ਕੱਲ੍ਹ ਸਾਡੇ ਲਾਈਫਸਟਾਇਲ ਨੂੰ ਆਰਥਿਕ ਵਿਕਾਸ ਅਤੇ ਮਾਡਰਨ ਵੈਲਿਊਜ਼ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੈ ਹੁਣ ਹਰੇਕ ਵਿਅਕਤੀ ਕੱਪੜੇ, ਖਾਣ-ਪੀਣ, ਟ੍ਰੇਵਲ, ਸਿੱਖਿਆ ਅਤੇ ਸੰਬੰਧਾਂ ਦੇ ਮਾਮਲਿਆਂ ’ਚ ਇੱਕ ਵੱਖਰਾ ਅਤੇ ਵਿਸ਼ੇਸ਼ ਲਾਈਫਸਟਾਇਲ ਅਪਣਾਉਣਾ ਚਾਹੁੰਦਾ ਹੈ
ਇਸ ਟਰੈਂਡ ਨੂੰ ਦੇਖਦੇ ਹੋਏ, ਕੁਝ ਸਮੇਂ ਤੋਂ ਫੈਸ਼ਨ ਡਿਜਾਈਨਿੰਗ ਸਭ ਤੋਂ ਜ਼ਿਆਦਾ ਪਸੰਦੀਦਾ ਕਰੀਅਰ ਆੱਪਸ਼ਨ ਦੇ ਤੌਰ ’ਤੇ ਉੱਭਰਿਆ ਹੈ ਹੁਣ ਹਰ ਦੂਜਾ ਵਿਅਕਤੀ ਆਕਰਸ਼ਕ ਅਤੇ ਲਹਿਜ਼ੇਪੂਰਨ ਤਰੀਕੇ ਨਾਲ ਕੱਪੜੇ ਪਹਿਨਣਾ ਅਤੇ ਤਿਆਰ ਹੋਣਾ ਚਾਹੁੰਦਾ ਹੈ ਅਤੇ ਇਸ ਕਾਰਨ ਇਨ੍ਹਾਂ ਦਿਨਾਂ ’ਚ ਫੈਸ਼ਨ ਡਿਜ਼ਾਇਨਰ ਦੀ ਮੰਗ ਬਹੁਤ ਵਧ ਗਈ ਹੈ ਅੱਜ ਦੇ ਇਸ ਆਧੁਨਿਕ ਸਮਾਜ ’ਚ ਫੈਸ਼ਨ ਲੋਕਾਂ ਦੇ ਜੀਵਨ ਦਾ ਇੱਕ ਅਭਿੰਨ ਹਿੱਸਾ ਬਣ ਗਿਆ ਹੈ ਇਸ ਲਈ ਇਸ ਪ੍ਰੋਫੈਸ਼ਨ ’ਚ ਤੁਸੀਂ ਆਪਣਾ ਕਰੀਅਰ ਸ਼ੁਰੂ ਕਰਕੇ ਉਸ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾ ਸਕਦੇ ਹੋ
Table of Contents
ਯੋਗਤਾ:
ਕਿਸੇ ਪ੍ਰਸਿੱਧ ਇੰਸਟੀਚਿਊਟ ਤੋਂ ਫੈਸ਼ਨ ਡਿਜ਼ਾਇਨ ਕੋਰਸ ਕਰਨ ਦੀ ਸਾਧਾਰਨ ਯੋਗਤਾ 12ਵੀਂ ਕਲਾਸ ਪਾਸ ਕਰਨਾ ਹੈ 10+2 ਪਾਸ ਕਰਨ ਤੋਂ ਬਾਅਦ ਤੁਸੀਂ ਦੋ ਕਿਸਮ ਦੇ ਕੋਰਸ ਕਰ ਸਕਦੇ ਹੋ ਜੋ ਹਨ ਫੈਸ਼ਨ ਟੈਕਨਾਲੋਜੀ ’ਚ ਬੈਚਲਰ ਦੀ ਡਿਗਰੀ ਅਤੇ ਫੈਸ਼ਨ ਡਿਜਾਈਨਿੰਗ ’ਚ ਬੈਚਲਰ ਦੀ ਡਿਗਰੀ ਆਪਣੇ ਇੰਟਰਸਟ ਮੁਤਾਬਕ ਤੁਸੀਂ ਇਨ੍ਹਾਂ ’ਚੋਂ ਕੋਈ ਵੀ ਕੋਰਸ ਕਰ ਸਕਦੇ ਹੋ ਇਨ੍ਹਾਂ ਦੋਵਾਂ ਕੋਰਸਾਂ ਦਾ ਸਮਾਂ 4 ਸਾਲ ਹੈ ਇਸ ਪ੍ਰੋਫੈਸ਼ਨ ਨੂੰ ਜੁਆਇਨ ਕਰਨ ਲਈ ਤੁਹਾਡੇ ਕੋਲ ਬਹੁਤ ਹੁਨਰਮੰਦ ਇਮੈਜੀਨੇਟਿਵ ਪਾਵਰ ਹੋਣੀ ਚਾਹੀਦੀ ਹੈ
ਵਧੀਆ ਮਾਸਟਰਪੀਸ ਤਿਆਰ ਕਰਨ ਲਈ ਫੈਬਰਿਕਸ, ਕਲਰ ਅਤੇ ਸਟਾਇਲ ਦੇ ਮਿਲਾਨ ਲਈ ਤੁਹਾਡੇ ਕੋਲ ਆਰਟੀਸਟਿੱਕ ਵਿਊ-ਪੁਆਇੰਟ ਦੇ ਨਾਲ ਹੀ ਅਸਾਧਾਰਨ ਵਿਜ਼ੂਅਲਾਈਜੇਸ਼ਨ ਸਮਰੱਥਾਵਾਂ ਹੋਣੀਆਂ ਚਾਹੀਦੀਆਂ ਹੈ ਇਸ ਤੋਂ ਇਲਾਵਾ ਤੁਹਾਨੂੰ ਇਸ ਖੇਤਰ ’ਚ ਹੋਣ ਵਾਲੇ ਮੁਕਾਬਲਿਆਂ ਅਤੇ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਹੋਵੇਗਾ ਤੁਹਾਨੂੰ ਯੂਜ਼ਰਾਂ ਦੇ ਫੈਸ਼ਨ ਟੇਸਟ ਅਤੇ ਲੇਟੈਸਟ ਟਰੈਂਡਜ਼ ਦੇ ਨਾਲ ਖੁਦ ਨੂੰ ਜ਼ਰੂਰ ਅਪਡੇਟਡ ਰੱਖਣਾ ਹੋਵੇਗਾ
ਵਿੱਦਿਅਕ ਸੰਸਥਾਨ:
- ਸੀਈਪੀਜੈੱਡ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ, ਮੁੰਬਈ
- ਜੇਡੀ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਵੱਖ-ਵੱਖ ਸ਼ਹਿਰ)
- ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਡਿਜ਼ਾਇਨ, ਕਲਕੱਤਾ
- ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਵੀਂ ਦਿੱਲੀ, ਮੁੰਬਈ ਕਲਕੱਤਾ, ਚੇਨੱਈ, ਬੰਗਲੌਰ, ਹੈਦਰਾਬਾਦ, ਗਾਂਧੀਨਗਰ)
- ਪਰਲ ਅਕੈਡਮੀ ਆਫ਼ ਫੈਸ਼ਨ, ਨਵੀਂ ਦਿੱਲੀ
ਜਾੱਬਸ:
ਜੇਕਰ ਤੁਸੀਂ ਕਲਾਤਮਕ ਹੋ ਅਤੇ ਤੁਹਾਡੇ ਕੋਲ ਬਿਹਤਰੀਨ ਫੈਸ਼ਨ ਸੈਂਸ ਹੈ, ਤਾਂ ਇਸ ਪ੍ਰੋਫੈਸ਼ਨ ’ਚ ਤੁਸੀਂ ਆਸਮਾਨ ਛੂਹ ਸਕਦੇ ਹੋ ਇੱਕ ਕੁਸ਼ਲ ਅਤੇ ਟੈਲੰਟਡ ਫੈਸਨ ਡਿਜ਼ਾਇਨਰ ਨੂੰ ਅਪੈਰਲ ਕੰਪਨੀਆਂ, ਐਕਸਪੋਰਟ ਹਾਊਸੇਜ਼ ਅਤੇ ਰਾੱਅ ਮਟੀਰੀਅਲ ਇੰਡਸਟੀਰਅਲ ’ਚ ਇੱਕ ਸਟਾਈਲਿਸਟ ਜਾਂ ਡਿਜਾਇਨਰ ਦੇ ਤੌਰ ’ਤੇ ਜਾੱਬ ਮਿਲ ਸਕਦੀ ਹੈ ਇਸ ਪੇਸ਼ੇ ਦੀ ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਕੁਝ ਸਾਲਾਂ ਦਾ ਅਨੁਭਵ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਆਪਣਾ ਫੈਸ਼ਨ ਬੁਟੀਕ ਖੋਲ੍ਹ ਸਕਦੇ ਹੋ ਕਿਸੇ ਫੈਸ਼ਨ ਡਿਜ਼ਾਈਨਿੰਗ ਗ੍ਰੈਜੂਏਟ ਲਈ ਵਿਜ਼ੂਅਲ ਮਾਰਕਡਾਈਜਿੰਗ, ਕਾਸਟਊਮ, ਡਿਜ਼ਾਈਨਿੰਗ ਅਤੇ ਫੈਸ਼ਨ ਰਾਈਟਿੰਗ ਹੋਰ ਬਿਹਤਰੀਨ ਕਰੀਅਰ ਆੱਪਸ਼ਨਜ਼ ਹਨ