Bottle Gourd Kofta Curry

ਲੌਕੀ ਕੋਫਤਾ ਕੜ੍ਹੀ

ਸਮੱਗਰੀ:

  • 2 ਕੱਪ ਕੱਦੂਕਸ਼ ਕੀਤੀ ਹੋਈ ਲੌਕੀ,
  • 1 ਕੱਪ ਵੇਸਣ,
  • 1/2 ਚਮਚ ਜੀਰਾ,
  • 1/3 ਛੋਟਾ ਚਮਚ ਹਲਦੀ ਪਾਊਡਰ,
  • 1/3 ਛੋਟਾ ਚਮਚ ਲਾਲ ਮਿਰਚ ਪਾਊਡਰ,
  • 1/4 ਚਮਚ ਗਰਮ ਮਸਾਲਾ

ਕੜ੍ਹੀ ਲਈ ਸਮੱਗਰੀ:

  • 1 ਪਿਆਜ,
  • 2 ਟਮਾਟਰ,
  • 1/2 ਇੰਚ ਅਦਰਕ,
  • 4 ਤੁਰ੍ਹੀਆਂ ਲਸਣ,
  • 2 ਚੂੰਢੀ ਹਿੰਗ,
  • 1/2 ਚਮਚ ਹਲਦੀ ਪਾਊਡਰ,
  • 1/2 ਚਮਚ ਕਸ਼ਮੀਰੀ ਲਾਲ ਮਿਰਚ,
  • 1/2 ਚਮਚ ਗਰਮ ਮਸਾਲਾ,
  • 1/3 ਚਮਚ ਧਨੀਆ ਪਾਊਡਰ,
  • ਲੋੜ ਅਨੁਸਾਰ ਬਰੀਕ ਕੱਟਿਆ ਹਰਾ ਧਨੀਆ,
  • ਸਵਾਦ ਅਨੁਸਾਰ ਨਮਕ,
  • ਲੋੜ ਅਨੁਸਾਰ ਕੁਕਿੰਗ ਆਇਲ ਕੋਫਤੇ ਤਲਣ ਲਈ

ਬਣਾਉਣ ਦਾ ਤਰੀਕਾ:

ਲੌਕੀ ਨੂੰ ਕੱਦੂਕਸ਼ ਕਰ ਲਓ ਅਤੇ ਇਸ ਨੂੰ ਹੱਥ ਨਾਲ ਨਿਚੋੜ ਕੇ ਉਸ ਦਾ ਪਾਣੀ ਕੱਢ ਲਓ ਹੁਣ ਇਸ ਕੱਦੂਕਸ਼ ਕੀਤੀ ਹੋਈ ਲੌਕੀ ’ਚ ਵੇਸਣ, ਜੀਰਾ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਗਰਮ ਮਸਾਲਾ ਅਤੇ ਸਵਾਦ ਅਨੁਸਾਰ ਨਮਕ ਮਿਲਾਓ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਕੋਫਤੇ ਬਣਾ ਲਓ ਦੂਜੇ ਪਾਸੇ ਕੜਾਹੀ ’ਚ ਕੁਕਿੰਗ ਆਇਲ ਗਰਮ ਕਰਕੇ ਮੱਧਮ ਸੇਕੇ ’ਤੇ ਕੋਫਤਿਆਂ ਨੂੰ ਡੀਪ ਫਰਾਈ ਕਰੋ ਅਤੇ ਸੁਨਹਿਰਾ ਹੋਣ ’ਤੇ ਕੱਢ ਲਓ

ਹੁਣ ਪਿਆਜ, ਅਦਰਕ ਅਤੇ ਲਸਣ ਦਾ ਪੇਸਟ ਬਣਾ ਲਓ ਇਸੇ ਤਰ੍ਹਾਂ ਟਮਾਟਰ ਨੂੰ ਵੀ ਪੀਸ ਕੇ ਉਸਦਾ ਪੇਸਟ ਬਣਾ ਲਓ ਹੁਣ ਕੜਾਹੀ ’ਚ ਦੋ ਚਮਚ ਤੇਲ ਪਾ ਕੇ ਗਰਮ ਕਰੋ ਤੇਲ ਦੇ ਗਰਮ ਹੋਣ ’ਤੇ ਹਿੰਗ ਅਤੇ ਜੀਰਾ ਪਾ ਦਿਓ ਕੁਝ ਸੈਕਿੰਡਾਂ ਬਾਅਦ ਪਿਆਜ, ਅਦਰਕ, ਲਸਣ ਵਾਲਾ ਪੇਸਟ ਪਾ ਕੇ ਉਦੋਂ ਤੱਕ ਭੁੰਨ੍ਹੋ, ਜਦੋਂ ਤੱਕ ਕਿ ਉਸਦਾ ਕੱਚਾਪਣ ਨਾ ਨਿੱਕਲ ਜਾਵੇ ਇਸ ਤੋਂ ਬਾਅਦ ਟਮਾਟਰ ਵਾਲਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨ੍ਹ ਲਓ

ਹੁਣ ਦੱਸੇ ਗਏ ਸਾਰੇ ਮਸਾਲੇ ਪਾ ਕੇ 1 ਤੋਂ 2 ਮਿੰਟ ਹੋਰ ਭੁੰਨ੍ਹ ਲਓ ਫਿਰ ਲੋੜ ਅਨੁਸਾਰ ਪਾਣੀ ਪਾ ਦਿਓ ਕੜ੍ਹੀ ’ਚ 1 ਉਬਾਲ ਆਉਣ ’ਤੇ ਹੋਰ 4 ਤੋਂ 5 ਮਿੰਟਾਂ ਤੱਕ ਪੱਕਣ ਦਿਓ, ਫਿਰ ਕੋਫਤੇ ਪਾ ਦਿਓ ਕੋਫਤਿਆਂ ਦੇ ਸਾੱਫਟ ਹੋਣ ’ਤੇ ਉਸ ’ਚ ਹਰਾ ਧਨੀਆ ਪਾ ਦਿਓ ਸਵਾਦਿਸ਼ਟ ਅਤੇ ਘੱਟ ਤੇਲ ’ਚ ਬਣੇ ਲੌਕੀ ਦੇ ਕੋਫਤੇ ਤਿਆਰ ਹਨ ਗਰਮਾ-ਗਰਮ ਰੋਟੀ ਨਾਲ ਸਰਵ ਕਰੋ

Also Read:  ਚੂਹੀ ਤੇ ਚਿੱਬੜਾਂ ਦੀ ਵੇਲ