ਪਸ਼ੂਧਨ ਲਈ ਉੱਭਰਦਾ ਵੱਡਾ ਖਤਰਾ ਲੰਪੀ ਬਿਮਾਰੀ
ਅਸੀਂ ਖਬਰਾਂ ’ਚ ਸੁਣਿਆ ਕਿ ਗਊਆਂ ਨੂੰ ਇੱਕ ਭਿਆਨਕ ਬਿਮਾਰੀ ਲੱਗ ਗਈ ਹੈ ਜਿਸ ਨਾਲ ਬਹੁਤ ਗਊਆਂ ਮਰ ਰਹੀਆਂ ਹਨ ਅਸੀਂ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਇਸ ਬਿਮਾਰੀ ਦੀ ਦਵਾਈ ਕਿਸੇ ਡਾਕਟਰ ਦੇ ਦਿਮਾਗ ’ਚ ਦੱਸ ਦੇਣ ਜਾਂ ਆਪਣੀ ‘ਕ੍ਰਿਪਾ’ ਨਾਲ ਗਊ ਮਾਤਾ ਨੂੰ ਨਿਰੋਗ ਕਰ ਦੇਣ
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (11ਵੇਂ ਸ਼ਾਹੀ ਪੱਤਰ ਰਾਹੀਂ ਸੰਦੇਸ਼)

Also Read :-
- ਡੇਰਾ ਸੱਚਾ ਸੌਦਾ ਦੀ ਪਹਿਲ ਕੋਵਿਡ-19 ਤੋਂ ਬਚਾਅ ਦੇ ਲਈ ਹੈਲਪਲਾਇਨ
- ਕੀ ਕੋਵਿੰਡ-19 ਦਾ ਸੰਕਰਮਣ ਹਵਾ ‘ਚ ਵੀ ਹੁੰਦਾ ਹੈ
- ਕੋਰੋਨਾ ਵੈਕਸੀਨ ਮਿਥਕਾਂ ਤੋਂ ਬਚੋ
- ਕੋਰੋਨਾ ਮਹਾਂਮਾਰੀ: 21ਵੀਂ ਸਦੀ ਦਾ ਆਦਮੀ ਹੈ ਬਹੁਤ ਲਾਪਰਵਾਹ
- ਕੋਰੋਨਾ ਵਾਰੀਅਰਜ਼ ਦੇ ਹੌਸਲੇ ਤੇ ਸਮਰਪਣ ਨੂੰ ਡੇਰਾ ਸੱਚਾ ਸੌਦਾ ਦਾ ਸਲੂਟ
ਗਲੋਬਲ ਅਲਾਇੰਸ ਫਾਰ ਵੈਕਸੀਨਜ਼ ਐਂਡ ਇੰਮਊਨਾਈਜੇਸ਼ਨ (ਗਾਵੀ) ਦੀ ਰਿਪੋਰਟ ਕਹਿੰਦੀ ਹੈ ਕਿ ਲੰਪੀ ਚਮੜੀ ਰੋਗ ਕੈਪਰੀਪੋਕਸ ਵਾਇਰਸ ਕਾਰਨ ਹੁੰਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਦੁਨੀਆਂਭਰ ’ਚ ਪਸ਼ੂਧਨ ਲਈ ਇੱਕ ਵੱਡਾ ਉੱਭਰਦਾ ਹੋਇਆ ਖ਼ਤਰਾ ਹੈ ਲੰਪੀ ਦਾ ਓਰੀਜ਼ਨ ਅਫਰੀਕਾ ਦੱਸਿਆ ਗਿਆ ਹੈ 1929 ’ਚ ਇਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ

ਜ਼ਿਕਰਯੋਗ ਹੈ ਕਿ ਗਾਵਾਂ ਅਤੇ ਮੱਝਾਂ ’ਚ ਲੰਪੀ ਚਮੜੀ ਰੋਗ ਤੋਂ ਪਹਿਲਾਂ ਤੇਜ਼ ਬੁਖਾਰ ਆਉਂਦਾ ਹੈ, ਇਸ ਤੋਂ ਬਾਅਦ ਉਨ੍ਹਾਂ ਦੇ ਚਮੜੀ ’ਤੇ ਦਾਗ-ਧੱਬੇ ਪੈ ਜਾਂਦੇ ਹਨ ਸੰਕਰਮਿਤ ਹੋਣ ਤੋਂ ਬਾਅਦ ਪਸ਼ੂ ਖਾਣਾ-ਪੀਣਾ ਵੀ ਛੱਡ ਦਿੰਦਾ ਹੈ ਪਹਿਲਾਂ ਪਸ਼ੂ ਦੀ ਸਕਿੱਨ, ਫਿਰ ਬਲੱਡ ਅਤੇ ਬਾਅਦ ’ਚ ਦੁੱਧ ’ਤੇ ਅਸਰ ਪੈਂਦਾ ਹੈ
ਵਾਇਰਸ ਐਨਾ ਖ਼ਤਰਨਾਕ ਹੈ ਕਿ ਇੰਫੈਕਟ ਹੋਣ ਦੇ 15 ਦਿਨ ਅੰਦਰ ਤੜਫ-ਤੜਫ ਕੇ ਗਾਵਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਲੰਪੀ ਵਾਇਰਸ ਨਾਲ ਇੰਫੈਕਟਡ ਪਸ਼ੂ ਦਾ ਦੁੱਧ ਪੀਣ ਨਾਲ ਇਨਸਾਨ ’ਤੇ ਅਸਰ ਦਾ ਕਿਤੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਸ਼ੂਪਾਲਣ ਵਿਭਾਗ ਸਰਸਾ ਦੇ ਡਿਪਟੀ ਡਾਇਰੈਕਟਰ ਡਾ. ਵਿੱਦਿਆ ਸਾਗਰ ਬੰਸਲ ਦਾ ਕਹਿਣਾ ਹੈ ਕਿ ਲੰਪੀ ਸਕਿੱਨ ਡਿਜ਼ੀਜ਼ ਇੱਕ ਵਾਇਰਸ ਬਿਮਾਰੀ ਹੈ ਇਹ ਕੈਪਰੀ ਪਾੱਕਸ ਵਾਇਰਸ ਨਾਲ ਹੁੰਦੀ ਹੈ ਇਹ ਮੱਖੀਆਂ ਅਤੇ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ ਇਸ ਬਿਮਾਰੀ ’ਚ ਸ਼ੁਰੂ ’ਚ ਦੋ-ਤਿੰਨ ਦਿਨ ਤੱਕ ਬੁਖਾਰ ਆਉਂਦਾ ਹੈ

Table of Contents
ਵਰਤੋਂ ਸਾਵਧਾਨੀਆਂ:
- ਇਸ ਬਿਮਾਰੀ ਨਾਲ ਗ੍ਰਸਤ ਪਸ਼ੂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ
- ਜਿਸ ਪਸ਼ੂ ਦੇ ਸਰੀਰ ’ਤੇ ਇਸ ਤਰ੍ਹਾਂ ਦੀਆਂ ਗੰਢਾਂ ਹੋਣ ਉਸ ਪਸ਼ੂ ਨੂੰ ਪਸ਼ੂ ਵਾੜੇ ’ਚ ਅੰਦਰ ਨਹੀਂ ਰੱਖਣਾ ਚਾਹੀਦਾ
- ਮੱਖੀਆਂ, ਮੱਛਰਾਂ ਅਤੇ ਚਿੱਚੜੀਆਂ ਨੂੰ ਕੰਟਰੋਲ ਕਰਨ ਲਈ ਵਧੀਆ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ
- ਪਸ਼ੂ ਮੇਲਾ ਅਤੇ ਪਸ਼ੂ ਮੰਡੀਆਂ ਦੇ ਆਯੋਜਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਪਸ਼ੂਆਂ ਦੇ ਆਵਾਗਮਨ ’ਤੇ ਰੋਕ ਲੱਗ ਸਕੇ
- ਪਸ਼ੂ ਵਾੜਿਆਂ ’ਚ ਸਫਾਈ ਦਾ ਵਿਸ਼ੇੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਪਸ਼ੂਆਂ ਦੇ ਹੇਠਾਂ ਜਿੱਥੋਂ ਤੱਕ ਸੰਭਵ ਹੋ ਸਕੇ, ਫਰਸ਼ ਸੁੱਕਾ ਰੱਖਣਾ ਚਾਹੀਦਾ ਹੈ
- ਪਸ਼ੂਸ਼ਾਲਾ/ਪਸ਼ੂਵਾੜਿਆਂ ਦੀ ਸਫਾਈ ਲਈ ਕਲੋਰੋਫਾਰਮ, ਫਾਰਮੇਲਿਨ, ਫਿਨਾਲ ਅਤੇ ਸੋਡੀਅਮ ਹਾਈਪੋਕਲੋਰਾਈਟ ਵਰਗੇ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ
ਰੋਗ ਗ੍ਰਸਤ ਪਸ਼ੂ ਦਾ ਇਲਾਜ
ਵਾਇਰਲ ਬਿਮਾਰੀ ਹੋਣ ਕਾਰਨ ਇਸ ਦਾ ਕੋਈ ਸਪੇਸਿਫਿਕ ਇਲਾਜ ਨਹੀਂ ਹੈ, ਬਿਮਾਰ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖ ਰੱਖਿਆ ਜਾਂਦਾ ਹੈ ਅਤੇ ਲੱਛਣ ਅਨੁਸਾਰ ਪਸ਼ੂਅ ਦਾ ਇਲਾਜ ਕੀਤਾ ਜਾਂਦਾ ਹੈ ਜੇਕਰ ਪਸ਼ੂ ਨੂੰ ਬੁਖਾਰ ਹੈ ਤਾਂ ਬੁਖਾਰ ਦੀ ਦਵਾਈ, ਜੇਕਰ ਪਸ਼ੂ ਦੇ ਦਰਦ ਹੈ ਤਾਂ ਦਰਦ ਦੀ ਦਵਾਈ ਅਤੇ ਸੋਜਸ਼ ਹੈ ਤਾਂ ਉਸ ਦੀ ਦਵਾਈ ਦਿੱਤੀ ਜਾਂਦੀ ਹੈ ਚਮੜੀ ਦੇ ਉੱਪਰ ਗੰਢਾਂ ’ਤੇ ਐਂਟੀਸੇਪਟਿਕ ਦਵਾਈ ਦਾ ਲੇਪ ਲਗਾਉਣਾ ਚਾਹੀਦਾ ਹੈ ਤਰਲ ਅਤੇ ਨਰਮ ਭੋਜਨ ਖੁਆਉਣਾ ਚਾਹੀਦਾ ਅਤੇ ਹਰੇ ਚਾਰੇ ਦੀ ਮਾਤਰਾ ਭਰਪੂਰ ਮਾਤਰਾ ’ਚ ਹੋਣੀ ਚਾਹੀਦੀ ਹੈ
ਸੰਕਰਮਿਤ ਗਾਂ-ਮੱਝ ਦਾ ਦੁੱਧ ਉੱਬਾਲ ਕੇ ਪੀਓ
ਡਾਕਟਰਾਂ ਅਨੁਸਾਰ, ਹਾਲੇ ਤੱਕ ਦੀ ਸਟੱਡੀ ’ਚ ਲੰਪੀ ਵਾਇਰਸ ਨਾਲ ਇੰਫੈਕਟਿਡ ਪਸ਼ੂ ਦਾ ਦੁੱਧ ਪੀਣ ਨਾਲ ਇਨਸਾਨ ’ਤੇ ਅਸਰ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਇਸ ਦਾ ਵੱਡਾ ਕਾਰਨ ਹੈ ਕਿ ਅਸੀਂ ਦੁੱਧ ਨੂੰ ਗਰਮ ਕਰਕੇ ਹੀ ਪੀਂਦੇ ਹਾਂ ਗਰਮ ਕਰਨ ’ਤੇ ਦੁੱਧ ’ਚ ਮੌਜ਼ੂਦ ਬੈਕਟੀਰੀਆ ਅਤੇ ਵਾਇਰਸ ਨਸ਼ਟ ਹੋ ਜਾਂਦੇ ਹਨ ਨਾਲ ਹੀ ਹਿਊਮਨ ਬਾੱਡੀ ’ਚ ਇੱਕ ਅਜਿਹਾ ਐਸਿਡ ਹੁੰਦਾ ਹੈ, ਜੋ ਖੁਦ ਹੀ ਅਜਿਹੇ ਵਾਇਰਸ ਨੂੰ ਖ਼ਤਮ ਕਰ ਦਿੰਦਾ ਹੈ ਹਾਲਾਂਕਿ ਬਿਮਾਰ ਪਸ਼ੂ ਦਾ ਦੁੱਧ ਪੀਣ ’ਤੇ ਵੱਛੜੇ ਜ਼ਰੂਰ ਸੰਕਰਮਿਤ ਹੋ ਸਕਦੇ ਹਨ ਦੂਜੇ ਪਾਸੇ ਇਨਸਾਨ ਵੀ ਬਿਮਾਰ ਪਸ਼ੂ ਦੇ ਸਿੱਧੇ ਸੰਪਰਕ ’ਚ ਆਉਣ ਨਾਲ ਪ੍ਰਭਾਵਿਤ ਹੋ ਸਕਦੇ ਹਨ
ਕੌਮੀ ਅਸ਼ਵ ਖੋਜ ਸੈਂਟਰ ਦੇ ਵਿਗਿਆਨਕਾਂ ਨੇ ਤਿਆਰ ਕੀਤੀ ਸਵਦੇਸ਼ੀ ਵੈਕਸੀਨ
ਇੰਡੀਅਨ ਕਾਊਂਸਿਲ ਆਫ਼ ਐਗਰੀਕਲਚਰ ਰਿਸਰਚ (ਆਈਸੀਏਆਰ) ਦੇ ਕੌਮੀ ਅਸ਼ਵ ਖੋਜ ਸੰਸਥਾਨ ਦੇ ਵਿਗਿਆਨਕਾਂ ਨੇ ਲੰਪੀ ਰੋਗ ਦੀ ਰੋਕਥਾਮ ਲਈ ਸਵਦੇਸ਼ੀ ਵੈਕਸੀਨ ਤਿਆਰ ਕੀਤੀ ਹੈ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ 10 ਅਗਸਤ ਨੂੰ ਵੈਕਸੀਨ ਲਾਂਚ ਕਰਦੇ ਹੋਏ ਕਿਹਾ ਕਿ ਇਹ ਵੈਕਸੀਨ ਜਲਦ ਪਸ਼ੂਪਾਲਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ
ਸੰਸਥਾਨ ਦੇ ਨਿਦੇਸ਼ਕ ਯਸ਼ਪਾਲ ਨੇ ਦੱਸਿਆ ਕਿ ਇਸ ਬਿਮਾਰੀ ਦਾ ਪਹਿਲਾ ਲੱਛਣ ਓੜੀਸਾ ’ਚ ਦੇਖਿਆ ਸੀ ਇਸ ਤੋਂ ਬਾਅਦ ਸਾਲ 2019 ’ਚ ਝਾਰਖੰਡ ਦੇ ਰਾਂਚੀ ’ਚ ਗਾਵਾਂ ’ਚ ਇਸ ਨੂੰ ਦੇਖਿਆ ਗਿਆ ਉਨ੍ਹਾਂ ਦਿਨਾਂ ’ਚ ਪਹਿਲਾ ਸੈਂਪਲ ਲੈ ਕੇ ਸੰਸਥਾਨ ਨੇ ਵੈਕਸੀਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਉਨ੍ਹਾਂ ਦੱਸਿਆ ਕਿ ਵੈਕਸੀਨ ਦੀ ਤਕਨੀਕ ਨਿੱਜੀ ਅਤੇ ਸਰਕਾਰੀ ਕੰਪਨੀ ਨੂੰ ਸੌਂਪਣ ਦਾ ਕੰਮ ਜਲਦ ਪੂਰਾ ਕਰ ਲਿਆ ਜਾਏਗਾ ਵੈਕਸੀਨ ਬਣਾਉਣ ਵਾਲੇ ਕੌਮੀ ਅਸਵ ਖੋਜ ਸੰਸਥਾਨ ਹਿਸਾਰ ਦੇ ਵਿਗਿਆਨਕਾਂ ਦੀ ਟੀਮ ’ਚ ਨਵੀਨ ਕੁਮਾਰ, ਡਾ. ਸੰਜੇੇ ਬਰੂਆ ਅਤੇ ਅਮਿਤ ਕੁਮਾਰ ਸ਼ਾਮਲ ਹਨ
































































