anger-management-strategies-to-calm-down-tips-and-methods

ਕ੍ਰੋਧ ਨੂੰ ਖ਼ਤਮ ਕਰਨ ਲਈ ਲਓ ਨਿਰਜੀਵ ਵਸਤੂਆਂ ਦਾ ਸਹਾਰਾ
ਮਹਾਂਭਾਰਤ ’ਚ ਕੁਰੂਕਸ਼ੇਤਰ ਦੇ ਯੁੱਧ ਦੀ ਸਮਾਪਤੀ ਤੋਂ ਬਾਅਦ ਪਾਂਡਵ ਸ੍ਰੀ ਕ੍ਰਿਸ਼ਨ ਦੇ ਨਾਲ ਧ੍ਰਤਰਾਸ਼ਟਰ ਕੋਲ ਆਏ ਅਤੇ ਅਤਿਅੰਤ ਵਿਨਮਰਤਾਪੂਰਵਕ ਖੜ੍ਹੇ ਹੋ ਗਏ ਧ੍ਰਤਰਾਸ਼ਟਰ ਨੇ ਭੀਮ ਨੂੰ ਆਪਣੇ ਕੋਲ ਬੁਲਾਇਆ ਸ੍ਰੀ ਕ੍ਰਿਸ਼ਨ ਨੇ ਦੇਖਿਆ ਕਿ ਪੁੱਤਰ-ਸੋਗ ਕਾਰਨ ਧ੍ਰਤਰਾਸ਼ਟਰ ਅਤਿਅੰਤ ਕ੍ਰੋਧ ’ਚ ਹੈ ਆਖਰ ਉਨ੍ਹਾਂ ਨੇ ਭੀਮ ਨੂੰ ਧ੍ਰਤਰਾਸ਼ਟਰ ਦੇ ਨੇੜੇ ਭੇਜਣ ਦੀ ਬਜਾਇ ਭੀਮ ਦੀ ਇੱਕ ਲੋਹ-ਪ੍ਰਤਿਮਾ ਦ੍ਰਿਸ਼ਟੀਹੀਣ ਧ੍ਰਤਰਾਸ਼ਟਰ ਦੇ ਸਾਹਮਣੇ ਲਿਆ ਕੇ ਖੜ੍ਹੀ ਕਰ ਦਿੱਤੀ

ਬਜ਼ੁਰਗ ਧ੍ਰਤਰਾਸ਼ਟਰ ਨੇ ਜਿਵੇਂ ਹੀ ਭੀਮ ਦੀ ਲੋਹ-ਪ੍ਰਤਿਮਾ ਨੂੰ ਆਪਣੇ ਆÇਲੰਗਨ ’ਚ ਲਿਆ ਉਵੇਂ ਹੀ ਉਸ ਨੂੰ ਯਾਦ ਆਇਆ ਕਿ ਇਸ ਭੀਮ ਨੇ ਮੇਰੇ ਕਈ ਪੁੱਤਰਾਂ ਨੂੰ ਮਾਰ ਸੁੱਟਿਆ ਹੈ ਇਹ ਵਿਚਾਰ ਮਨ ’ਚ ਆਉਂਦੇ ਹੀ ਧ੍ਰਤਰਾਸ਼ਟਰ ਨੇ ਗੁੱਸੇ ਨਾਲ ਮੂਰਤੀ ਨੂੰ ਛਾਤੀ ਨਾਲ ਲਾ ਕੇ ਕਸ ਲਿਆ ਮੂਰਤੀ ਚੂਰ-ਚੂਰ ਹੋ ਗਈ ਇਸ ਤੋਂ ਬਾਅਦ ਧ੍ਰਤਰਾਸ਼ਟਰ ਨੂੰ ਹੋਸ਼ ਆਇਆ ਤਾਂ ਪਛਤਾਉਣ ਲੱਗੇ ਅਤੇ ਕਹਿਣ ਲੱਗੇ ਕਿ ਹਾਇ ਕ੍ਰੋਧ ’ਚ ਆ ਕੇ ਮੂਰਖਤਾਵਸ਼ ਮੈਂ ਇਹ ਕੀ ਕਰ ਦਿੱਤਾ ਮੈਂ ਭੀਮ ਦੀ ਹੱਤਿਆ ਕਰ ਦਿੱਤੀ ਇਸ ਤੋਂ ਬਾਅਦ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਹਾਲਾਤ ਤੋਂ ਜਾਣੂ ਕਰਾਇਆ ਤਾਂ ਉਨ੍ਹਾਂ ਨੂੰ ਕੁਝ ਦਿਲਾਸਾ ਮਿਲਿਆ ਅਤੇ ਉਨ੍ਹਾਂ ਨੇ ਆਪਣੇ ਕ੍ਰੋਧ ਨੂੰ ਸ਼ਾਂਤ ਕਰਕੇ ਪਾਂਡਵਾ ਨੂੰ ਅਸ਼ੀਰਵਾਦ ਦੇ ਕੇ ਵਿਦਾ ਕੀਤਾ ਕੀ ਰੋਜ਼ਾਨਾ ਦੇ ਜੀਵਨ ’ਚ ਅਸੀਂ ਵੀ ਇਸੇ ਤਰ੍ਹਾਂ ਕ੍ਰੋਧ ਨੂੰ ਤਬਦੀਲ ਕਰਕੇ ਉਸ ਨੂੰ ਅਸ਼ੀਰਵਾਦ ’ਚ ਬਦਲ ਸਕਦੇ ਹਾਂ?

ਸਾਡੇ ਜੀਵਨ ’ਚ ਕਈ ਵਾਰ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਅਸੀਂ ਕਿਸੇ ਦੇ ਵਿਹਾਰ ਤੋਂ ਅਤਿਅੰਤ ਦੁਖੀ ਹੋ ਕੇ ਉਸ ਪ੍ਰਤੀ ਘਿਰਣਾ ਅਤੇ ਕ੍ਰੋਧ ਨਾਲ ਭਰ ਜਾਂਦੇ ਹਾਂ ਮਜ਼ਬੂਰੀ ਵੀ ਅਜਿਹੀ ਹੁੰਦੀ ਹੈ ਕਿ ਨਾ ਤਾਂ ਅਸੀਂ ਆਪਣੇ ਗੁੱਸੇ ਦਾ ਇਜ਼ਹਾਰ ਹੀ ਕਰ ਪਾਉਂਦੇ ਹਾਂ ਅਤੇ ਨਾ ਘਿਰਣਾ ਹੀ ਘੱਟ ਹੋ ਪਾਉਂਦੀ ਹੈ ਘਿਰਣਾ ਅਤੇ ¬ਕ੍ਰੋਧ ਨੂੰ ਲੰਮੇ ਸਮੇਂ ਤੱਕ ਮਨ ’ਚ ਦਬਾਏ ਰੱਖਣਾ ਹੋਰ ਵੀ ਘਾਤਕ ਹੈ ਕਿਉਂਕਿ ਇਹ ਮਨੋਭਾਵ ਅੰਦਰ ਹੀ ਅੰਦਰ ਵਿਸਫੋਟਕ ਰੂਪ ਧਾਰਨ ਕਰ ਲੈਂਦੇ ਹਨ ਜਦੋਂ ਇਨ੍ਹਾਂ ਦਾ ਅਚਾਨਕ ਵਿਸਫੋਟ ਹੁੰਦਾ ਹੈ ਤਾਂ ਸਥਿਤੀ ਕੰਟਰੋਲ ਨਹੀਂ ਹੁੰਦੀ ਹੈ ਵੈਸੇ ਵੀ ਨਕਾਰਾਤਮਕ ਭਾਵ ਸਾਡੇ ਭੌਤਿਕ ਸਰੀਰ ਲਈ ਕਸ਼ਟਕਾਰੀ ਹਨ ਕਿਉਂਕਿ ਇਨ੍ਹਾਂ ਦੇ ਕਾਰਨ ਸਰੀਰ ਦੇ ਸੁਭਾਵਿਕ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਅਸੀਂ ਆਸਾਨੀ ਨਾਲ ਵੱਖ-ਵੱਖ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਾਂ ਆਖਰ ਜਲਦ ਹੀ ਮਨ ’ਚ ਦੱਬੀ ਘਿਰਣਾ ਅਤੇ ਕ੍ਰੋਧ ਨੂੰ ਕੱਢ ਕੇ ਬਾਹਰ ਕਰ ਦੇਣਾ ਅਤਿ ਜ਼ਰੂਰੀ ਹੈ

ਫਿਲਮਾਂ ਦੇ ਕੁਝ ਦ੍ਰਿਸ਼ ਦੇਖੋ ਨਾਇਕ ਅਤੇ ਨਾਇਕਾ ਦੇ ਵਿੱਚ ਮਨਮੁਟਾਅ ਹੋ ਜਾਂਦਾ ਹੈ ਅਤੇ ਇੱਕ-ਦੂਜੇ ’ਤੇ ਬੇਵਫਾਈ ਅਤੇ ਖੁਦਗਰਜ਼ੀ ਦੇ ਦੋਸ਼ ਸ਼ੁਰੂ ਹੋ ਜਾਂਦੇ ਹਨ ਤਾਂ ਕੀ ਹੁੰਦਾ ਹੈ? ਜੋ ਪੀੜਤ ਹੁੰਦਾ ਹੈ ਉਹ ਦੂਜੇ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਜਾਂ ਤਾਂ ਖੁਦ ਨੂੰ ਹਾਨੀ ਪਹੁੰਚਾਉਂਦਾ ਹੈ ਜਾਂ ਫਿਰ ਸਾਹਮਣੇ ਜੋ ਕੁਝ ਵੀ ਆਉਂਦਾ ਹੈ, ਉਸ ਨੂੰ ਤੋੜਣਾ-ਫੋੜਨਾ ਸ਼ੁਰੂ ਕਰ ਦਿੰਦਾ ਹੈ

ਇਸ ਤੋੜ-ਫੋੜ ’ਚ ਵੀ ਉਸ ਨੂੰ ਸਕੂਨ ਮਿਲਦਾ ਹੈ ਇਹ ਹਾਨੀ ਵੀ ਉਸ ਨੂੰ ਲਾਭ ਪਹੁੰਚਾਉਂਦੀ ਹੈ ਕਿਉਂਕਿ ਇਸ ਨਾਲ ਉਸ ਦਾ ਕ੍ਰੋਧ, ਉਸ ਦੀ ਘਿਰਣਾ ਅਤੇ ਉਸ ਦਾ ਦੁੱਖ ਘੱਟ ਹੋ ਜਾਂਦਾ ਹੈ ਜੇਕਰ ਤੁਹਾਡੇ ਮਨ ’ਚ ਵੀ ਕ੍ਰੋਧ, ਘਿਰਣਾ ਅਤੇ ਹਿੰਸਾ ਦੇ ਭਾਵ ਪੈਦਾ ਹੋਣ ਤਾਂ ਅਜਿਹਾ ਹੀ ਕਰੋ ਨਕਾਰਾਤਮਕ ਘਾਤਕ ਮਨੋਭਾਵਾਂ ਨੂੰ ਖ਼ਤਮ ਕਰਨ ਲਈ ਕਿਸੇ ਵਿਅਕਤੀ ਦੀ ਬਜਾਇ ਕਿਸੇ ਜੜ੍ਹ ਜਾਂ ਨਿਰਜੀਵ ਵਸਤੂ ਦਾ ਸਹਾਰਾ ਲਓ ਜੇਕਰ ਗੁੱਸੇ ਅਤੇ ਤਨਾਅ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਇੱਕ ਤਰੀਕਾ ਇਹ ਵੀ ਹੈ

ਕਿ ਘਰ ਦੇ ਅਧੂਰੇ ਪਏ ਕੰਮਾਂ ਅਤੇ ਕਬਾੜ ’ਤੇ ਹੱਥ ਅਜ਼ਮਾਓ ਕਈ ਵਾਰ ਕੁਝ ਅਧੂਰੇ ਕੰਮ ਪਏ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਨਿਪਟਾਉਣਾ ਚਾਹੁੰਦੇ ਹਾਂ ਅਤੇ ਸਾਫ਼-ਸਫਾਈ ਕਰਨਾ ਚਾਹੁੰਦੇ ਹਾਂ ਗੁੱਸੇ ਅਤੇ ਘਿਰਣਾ ਦੀ ਅਵਸਥਾ ਅਸੀਂ ਘਰ ਦੇ ਕੂੜੇ-ਕਬਾੜੇ ਤੋਂ ਅਸਾਨੀ ਨਾਲ ਮੁਕਤੀ ਪਾ ਸਕਦੇ ਹਾਂ ਜਿਵੇਂ ਪੁਰਾਣਾ ਟੁੱਟਿਆ ਫਰਨੀਚਰ, ਪੁਰਾਣੇ ਕੱਪੜੇ, ਪੁਰਾਣੇ ਅਖ਼ਬਾਰ, ਰਸਾਲਿਆਂ ਤੇ ਅਣਚਾਹੀਆਂ ਪੁਸਤਕਾਂ, ਪੁਰਾਣੇ ਬਿੱਲ, ਰਸੀਦਾਂ ਤੇ ਗਰੰਟੀ ਕਾਰਡ ਅਤੇ ਅਜਿਹੇ ਦਸਤਾਵੇਜ਼ ਜੋ ਕਿਸੇ ਵੀ ਤਰ੍ਹਾਂ ਜ਼ਰੂਰੀ ਨਹੀਂ ਹੁੰਦੇ ਕਈ ਵਾਰ ਮੋਹਵੱਸ ਅਸੀਂ ਘਰ ਦੀਆਂ ਪੁਰਾਣੀਆਂ ਅਤੇ ਬੇਕਾਰ ਚੀਜ਼ਾਂ ਨੂੰ ਇਕੱਠਾ ਕਰਦੇ ਰਹਿੰਦੇ ਹਾਂ

ਜਦੋਂ ਅਸੀਂ ਗੁੱਸੇ ਜਾਂ ਘਿਰਣਾ ਦੀ ਅਵਸਥਾ ’ਚ ਹੁੰਦੇ ਹਾਂ ਤਾਂ ਥੋੜ੍ਹਾ ਬੇਰਹਿਮ ਹੋ ਜਾਂਦੇ ਹਾਂ ਅਜਿਹੀ ਅਵਸਥਾ ’ਚ ਬੇਕਾਰ ਚੀਜ਼ਾਂ ਪ੍ਰਤੀ ਮੋਹ ਕੁਝ ਹੱਦ ਤੱਕ ਘੱਟ ਹੋ ਜਾਂਦਾ ਹੈ ਜਿਸ ਨਾਲ ਅਣਉਪਯੋਗੀ ਅਤੇ ਰੁਕਾਵਟ ਪਾਉਣ ਵਾਲੀਆਂ ਵਸਤੂਆਂ ਤੋਂ ਛੁਟਕਾਰਾ ਪਾਉਣਾ ਸਰਲ ਹੋ ਜਾਂਦਾ ਹੈ ਬੇਕਾਰ ਦੀਆਂ ਚੀਜ਼ਾਂ ਨੂੰ ਤੋੜਨ-ਫੋੜਨ ਅਤੇ ਕਾਗਜ਼ਾਂ ਨੂੰ ਫਾੜ ਕੇ ਸੁੱਟਣ ਦੀ ਪਕਿਰਿਆ ’ਚ ਗੁੱਸਾ ਅਤੇ ਘਿਰਣਾ ਵਰਗੇ ਮਨੋਭਾਵ ਵੀ ਤਰਲ ਹੋ ਕੇ ਅਲੋਪ ਹੋ ਜਾਂਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!