Cleaning The House

ਜ਼ਰੂਰੀ ਹੈ ਘਰ ’ਚ ਸਫਾਈ ਅਭਿਆਨ Cleaning The House  ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ’ਚ ਹਰ ਵਿਅਕਤੀ ਦੇ ਜਿਉਣ ਦਾ ਅੰਦਾਜ਼ ਪੁਰਾਣੇ ਦਿਨਾਂ ਦੀ ਤੁਲਨਾ ’ਚ ਬਦਲ ਚੁੱਕਾ ਹੈ ਉਸਦੇ ਰਹਿਣ, ਖਾਣ, ਕੰਮਕਾਜ ਆਦਿ ਦੇ ਤਰੀਕਿਆਂ ’ਚ ਆਧੁਨਿਕਤਾ ਆ ਚੁੱਕੀ ਹੈ ਇਸ ਆਧੁਨਿਕਤਾ ਦਾ ਹੀ ਪ੍ਰਮਾਣ ਹੈ ਕਿ ਲੋਕਾਂ ਵੱਲੋਂ ਹੁਣ ਫਲੈਟਸ ਸੱਭਿਆਚਾਰ ਅਪਣਾਇਆ ਜਾ ਰਿਹਾ ਹੈ ਪਰ ਸਮੇਂ ਦੀ ਕਮੀ ਕਾਰਨ ਉਹ ਆਪਣੇ ਘਰਾਂ ਦੀ ਸਫਾਈ ’ਤੇ ਕੋਈ ਖਾਸ ਧਿਆਨ ਨਹੀਂ ਦੇ ਪਾਉਂਦੇ

ਉਂਜ ਤਾਂ ਘਰ ਦੀ ਸਫਾਈ ਦਾ ਕੰਮ ਕੋਈ ਆਕਰਸ਼ਕ ਕੰਮ ਨਹੀਂ ਹੈ ਅਤੇ ਇਹ ਕੰਮ ਜ਼ਿਆਦਾਤਰ ਲੋਕਾਂ ਨੂੰ ਬੋਝ ਨਜ਼ਰ ਆਉਂਦਾ ਹੈ ਪਰ ਥੋੜ੍ਹੀ ਪਲਾਨਿੰਗ ਦੇ ਨਾਲ ਸਾਰੇ ਮੈਂਬਰ ਰਲ-ਮਿਲ ਕੇ ਤਾਂ ਇਹ ਸਫਾਈ ਵਰਗਾ ਮਾਮੂਲੀ ਜਿਹਾ ਕੰਮ ਕਦੇ ਰਿਸ਼ਤਿਆਂ ਨੂੰ ਕਰੀਬ ਲੈ ਆਉਂਦਾ ਹੈ

ਵਰਤੋਂ ਦੇ ਆਧਾਰ ’ਤੇ:

ਸਫਾਈ ਅਭਿਆਨ ਦੀ ਸ਼ੁਰੂਆਤ ਸਾਮਾਨ ਦੀ ਵਰਤੋਂ ਦੇ ਆਧਾਰ ’ਤੇ ਕਰੋ ਉਂਜ ਜਿਸ ਸਾਮਾਨ ਨੂੰ ਦੋ ਸਾਲਾਂ ’ਚ ਇੱਕ ਵਾਰ ਵੀ ਇਸਤੇਮਾਲ ਨਾ ਕੀਤਾ ਹੋਵੇ, ਉਸ ਨੂੰ ਤੁਰੰਤ ਹਟਾ ਦਿਓ ਕਈ ਵਾਰ ਨਵਾਂ ਟੀਵੀ ਜਾਂ ਫਰਿੱਜ਼ ਲੈਣ ਤੋਂ ਬਾਅਦ ਵੀ ਪੁਰਾਣੇ ਨੂੰ ਬੰਦ ਕਰਕੇ ਰੱਖਿਆ ਜਾਂਦਾ ਹੈ ਅਜਿਹੇ ਸਾਮਾਨ ਨੂੰ ਕਬਾੜੀਏ ਨੂੰ ਦੇ ਦਿਓ ਪੁਰਾਣੇ ਕੱਪੜੇ ਅਤੇ ਜਿਨ੍ਹਾਂ ਨੂੰ ਪਹਿਨਣਾ ਛੱਡ ਦਿੱਤਾ ਹੋਵੇ, ਪੁਰਾਣੀਆਂ ਕਿਤਾਬਾਂ, ਅਖਬਾਰ, ਸ਼ੋ-ਪੀਸ ਅਤੇ ਬੱਚਿਆਂ ਦੇ ਖਿਡੌਣਿਆਂ ਦੀ ਵਰਤੋਂ ਨਾ ਹੋਣੀ ਹੋਵੇ, ਕਬਾੜੀਏ ਨੂੰ ਬੁਲਾ ਕੇ ਵੇਚੋ ਇਸ ਤਰ੍ਹਾਂ ਘਰ ਵੀ ਸਾਫ ਹੋਵੇਗਾ ਅਤੇ ਪੈਸੇ ਵੀ ਬਣਨਗੇ

ਬੂਹੇ-ਬਾਰੀਆਂ ’ਤੇ ਖਾਸ ਨਜ਼ਰ:

ਜਦੋਂ ਵੀ ਸਾਡੇ ਘਰ ’ਚ ਕੋਈ ਆਉਂਦਾ ਹੈ ਤਾਂ ਪਹਿਲਾਂ ਬੂਹਾ ਖੋਲਦੇ ਹੋ ਅਜਿਹੇ ’ਚ ਆਉਣ ਵਾਲੇ ਦੀ ਨਜ਼ਰ ਪਰਦੇ ’ਤੇ ਵੀ ਪੈਂਦੀ ਹੈ, ਇਸ ਲਈ ਸਮੇਂ-ਸਮੇਂ ’ਤੇ ਬੂਹਿਆਂ ਅਤੇ ਬਾਰੀਆਂ ਤੋਂ ਸਾਰੇ ਪਰਦੇ ਲਾਹ ਕੇ ਲਾਂਡਰੀ ਲਈ ਦਿਓ ਜਾਂ ਘਰੇ ਸਾਫ ਕਰੋ ਸਰਦੀ, ਗਰਮੀ ਵਰਗਾ ਮੌਸਮ ਹੋਵੇ, ਉਸਦੇ ਅਨੁਸਾਰ ਪਰਦੇ ਲਾ ਸਕਦੇ ਹੋ ਅਕਸਰ ਦੇਖਿਆ ਜਾਂਦਾ ਹੈ ਕਿ ਬੈੱਡ ਸ਼ੀਟ ਤਾਂ ਧੋ ਲੈਂਦੇ ਹੋ ਪਰ ਸਿਰ੍ਹਾਣੇ ਦਾ ਕਵਰ ਭੁੱਲ ਜਾਂਦੇ ਹੋ, ਇਸ ਲਈ ਸਿਰ੍ਹਾਣੇ ਦਾ ਕਵਰ ਵੀ ਨਾਲ ਧੋਵੋ

Also Read:  Kitchen Tips in Punjabi: ਰਸੋਈ ਨਾਲ ਜੁੜੀਆਂ ਕੁਝ ਕੰਮ ਦੀਆਂ ਗੱਲਾਂ

ਇਲੈਕਟ੍ਰਾਨਿਕ ਸਾਮਾਨ ਦਾ ਰੱਖ-ਰਖਾਅ ਸੀਜ਼ਨ ਅਨੁਸਾਰ ਕਰੋ:

ਹਰੇਕ ਸੀਜ਼ਨ ’ਚ ਅਲੱਗ-ਅਲੱਗ ਇਲੈਕਟ੍ਰਾਨਿਕ ਚੀਜ਼ਾਂ ਵਰਤੋਂ ’ਚ ਆਉਂਦੀਆਂ ਹਨ ਜਿਵੇਂ ਗਰਮੀ ’ਚ ਕੂਲਰ, ਪੱਖਾ, ਏਸੀ ਆਦਿ ਇਸ ਲਈ ਜਦੋਂ ਗਰਮੀ ਚਲੀ ਜਾਵੇ ਤਾਂ ਕੂਲਰ, ਪੱਖਾ, ਏਸੀ ਆਦਿ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਕਿਸੇ ਕੱਪੜੇ ਜਾਂ ਗੱਤੇ ਨਾਲ ਕਵਰ ਕਰਕੇ ਰੱਖ ਦਿਓ ਤਾਂ ਕਿ ਸਰਦੀ ’ਚ ਜਦੋਂ ਇਸਤੇਮਾਲ ਨਾ ਹੋਵੇ, ਉਦੋਂ ਇਹ ਗੰਦੇ ਨਾ ਹੋਣ ਅਤੇ ਸਮੇਂ-ਸਮੇਂ ’ਤੇ ਫਰਿੱਜ਼ ਦੀ ਸਫਾਈ ਵੀ ਕਰੋ

ਇੱਕ ਅਤੇ ਇੱਕ ਗਿਆਰ੍ਹਾਂ:

ਜਦੋਂ ਵੀ ਸਫਾਈ ਅਭਿਆਨ ਚਲਾਓ ਤਾਂ ਕਦੇ ਵੀ ਕਿਸੇ ਇੱਕ ਮੈਂਬਰ ’ਤੇ ਹੀ ਇਸ ਦਾ ਜਿੰਮਾ ਨਾ ਪਾਓ ਕਿਉਂਕਿ ਹੋ ਸਕਦਾ ਹੈ ਕਿ ਇਹ ਕੰਮ ਉਸ ਲਈ ਪੇ੍ਰਸ਼ਾਨੀ ਬਣੇ ਜਾਂ ਹੋ ਸਕਦਾ ਹੈ ਕਿ ਸਮਾਂ ਵੀ ਖਰਾਬ ਹੋਵੇ ਅਤੇ ਸਫਾਈ ਵੀ ਠੀਕ ਨਾ ਹੋਵੇ, ਇਸ ਲਈ ਕੰਮ ਨੂੰ ਮਿਲ ਕੇ ਵੰਡ ਲਓ ਜਿਵੇਂ ਬੱਚੇ ਹਨ ਤਾਂ ਉਨ੍ਹਾਂ ਤੋਂ ਕੱਪੜੇ, ਕਿਤਾਬਾਂ ਆਦਿ ਇਕੱਠੇ ਕਰਵਾ ਕੇ ਰੱਖ ਸਕਦੇ ਹੋ ਔਰਤਾਂ ਘਰ ’ਚ ਰਸੋਈ ’ਚ ਰੱਖੇ ਬੇਲੋੜੇ ਡੱਬੇ, ਥੈਲੀਆਂ, ਖਿੱਲਰੇ ਭਾਂਡੇ ਆਦਿ ਰੱਖ ਸਕਦੀਆਂ ਹਨ ਅਤੇ ਪੁਰਸ਼ ਖੁਦ ਛੱਤਾਂ ਨੂੰ ਬਹੁਕਰ ਨੂੰ ਡੰਡੇ ’ਚ ਬੰਨ੍ਹ ਕੇ ਸਾਫ ਕਰ ਸਕਦੇ ਹਨ ਇਸ ਤਰ੍ਹਾਂ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਸਫਾਈ ਵੀ ਹੋ ਜਾਵੇ ਪ੍ਰੇਸ਼ਾਨੀ ਵੀ ਨਾ ਹੋਵੇ

ਸਿਉਂਕ, ਕਾਕਰੋਚ ਤੋਂ ਛੁਟਕਾਰਾ:

ਜੇਕਰ ਰਸੋਈ ’ਚ ਤੁਸੀਂ ਹਰ ਹਫਤੇ ਸਫਾਈ ਕਰੋ ਤਾਂ ਕਾਕਰੋਚ ਤੋਂ ਛੁਟਕਾਰਾ ਮਿਲ ਸਕਦਾ ਹੈ ਜੇਕਰ ਰਸੋਈ ’ਚ ਇੱਕ-ਦੋ ਕਾਕਰੋਚ ਦਿਖਾਈ ਦੇਣ ਤਾਂ ਸਪਰੇਅ ਨਾਲ ਕੰਮ ਚੱਲ ਸਕਦਾ ਹੈ ਜੇਕਰ ਜ਼ਿਆਦਾ ਹਨ ਤਾਂ ਪੇਸਟ ਕੰਟਰੋਲ ਟ੍ਰੀਟਮੈਂਟ ਕਰਵਾ ਸਕਦੇ ਹੋ ਜਿਸ ਦਾ ਅਸਰ ਇੱਕ ਮਹੀਨੇ ਤੱਕ ਰਹਿੰਦਾ ਹੈ ਫ਼ਰਨੀਚਰ ਆਦਿ ’ਚ ਲੱਗਣ ਵਾਲੀ ਸਿਉਂਕ ਨੂੰ ਤਾਂ ਘਰ ’ਚ ਹੀ ਕੰਟਰੋਲ ਕੀਤਾ ਜਾ ਸਕਦਾ ਹੈ ਜਾਂ ਪੇਸਟ ਕੰਟਰੋਲ ਕਰਵਾ ਸਕਦੇ ਹੋ -ਵਿਵੇਕ ਸ਼ਰਮਾ

Also Read:  Mustard Crop: 25 ਡਿਗਰੀ ਤਾਪਮਾਨ ਸਹਿਣ ਦੀ ਸਮਰੱਥਾ ਰੱਖਦੀ ਹੈ ਸਰ੍ਹੋਂ ਦੀ ਫਸਲ