Experiences of Satsangis

ਤੇਰੇ ਤੋਂ ਹੀ ਪੁੱਛਿਆ ਜਾਇਆ ਕਰੇਗਾ’ -ਸਤਿਸੰਗੀਆਂ ਦੇ ਅਨੁਭਵ – ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਪ੍ਰੇਮੀ ਮੁਖਤਿਆਰ ਸਿੰਘ ਇੰਸਾਂ ਪੁੱਤਰ ਸਚਖੰਡਵਾਸੀ ਜੱਗਰ ਸਿੰਘ ਵਾਸੀ ਪਿੰਡ ਦਿਓਣ ਜ਼ਿਲ੍ਹਾ ਬਠਿੰਡਾ (ਪੰਜਾਬ) ਤੋਂ ਪ੍ਰੇਮੀ ਜੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ਅਤੇ ਆਪਣੇ ਪਰਿਵਾਰ ’ਤੇ ਹੋਈ ਰਹਿਮਤ ਦਾ ਇਸ ਤਰ੍ਹਾਂ ਬਿਆਨ ਕਰਦਾ ਹੈ:

ਸੰਨ 1988 ਦੀ ਗੱਲ ਹੈ ਉਸ ਸਮੇਂ ਤੱਕ ਸਾਡੇ ਪਰਿਵਾਰ ’ਚ ਮੈਂ ਅਤੇ ਮੇਰੀ ਪਤਨੀ ਨੇ ਹੀ ਨਾਮ-ਸ਼ਬਦ ਲਿਆ ਹੋਇਆ ਸੀ ਉਸ ਸਮੇਂ ਸਾਡੇ ਉਦੋਂ ਤੱਕ ਤਿੰਨ ਧੀਆਂ ਹੀ ਸਨ, ਬੇਟਾ ਕੋਈ ਨਹੀਂ ਸੀ ਇਸ ਗੱਲ ਨੂੰ ਲੈ ਕੇ ਪਰਿਵਾਰ ਦੇ ਦੂਜੇ ਮੈਂਬਰ ਜੋ ਬਿਨਾਂ ਨਾਮ ਵਾਲੇ ਸਨ, ਸਾਨੂੰ ਤਾਨ੍ਹੇ ਮਾਰਦੇ ਕਿ ਇਹ ਤਾਂ ਸਰਸੇ ਵਾਲੇ ਬਾਬਾ ਦੇ ਕੋਲ ਜਾਂਦੇ ਹਨ ਸੱਚੇ ਸੌਦੇ ਵਾਲਾ ਬਾਬਾ ਇਨ੍ਹਾਂ ਨੂੰ ਲੜਕਾ ਕਿਉਂ ਨਹੀਂ ਦੇ ਦਿੰਦਾ ਅਤੇ ਆਂਢ-ਗੁਆਂਢ ਦੇ ਕੁਝ ਲੋਕ ਅਤੇ ਰਿਸ਼ਤੇਦਾਰ ਵੀ ਅਜਿਹੀਆਂ ਅਜਿਹੀਆਂ ਗੱਲਾਂ ਕਰਦੇ, ਜੋ ਸੁਣ ਕੇ ਸਾਨੂੰ ਬਹੁਤ ਦੁੱਖ ਹੁੰਦਾ

ਇੱਕ ਦਿਨ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਸ਼ਾਹ ਮਸਤਾਨਾ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਪਹੁੰਚ ਗਿਆ ਸ਼ਾਮ ਦਾ ਸਮਾਂ ਸੀ ਪੂਜਨੀਕ ਪਰਮ ਪਿਤਾ ਜੀ ਸਚਖੰਡ ਹਾਲ ਦੀ ਛਾਂ ’ਚ ਤੇਰਾਵਾਸ (ਗੁਫਾ) ਦੇ ਵਿਚਕਾਰ ਵਾਲੇ ਪੰਡਾਲ ’ਚ ਗੁਫਾ ਦੇ ਕੋਲ ਬਾਹਰ ਹੀ ਬੈਠੇ ਹੋਏ ਸਨ ਕੁਝ ਸੰਗਤ ਵੀ ਪੂਜਨੀਕ ਪਰਮਪਿਤਾ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਹੋਈ ਸੀ ਸੰਗਤ ਥੋੜ੍ਹੀ ਜਿਹੀ ਸੀ, ਇਸ ਲਈ ਸਾਨੂੰ ਸਟੇਜ ਦੇ ਬਿਲਕੁਲ ਨਜ਼ਦੀਕ ਜਗ੍ਹਾ ਮਿਲ ਗਈ ਜਦੋਂ ਮੈਂ ਪੂਜਨੀਕ ਪਰਮਪਿਤਾ ਜੀ ਨੂੰ ਨਮਨ ਕਰਦੇ ਹੋਏ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਗਾ ਕੇ ਬੈਠਣ ਲੱਗਿਆ ਤਾਂ ਸਤਿਗੁਰੂ ਜੀ ਨੇ ਫਰਮਾਇਆ ਕਿ ‘ਭਾਈ ਕਿੱਥੋਂ ਆਏ ਹੋ’? ਮੈਂ ਹੱਥ ਜੋੜ ਕੇ ਅਰਜ਼ ਕੀਤੀ ਕਿ ਪਿਤਾ ਜੀ, ਅਸੀਂ ਪਿੰਡ ਦਿਓਣ ਜ਼ਿਲ੍ਹਾ ਬਠਿੰਡਾ ਤੋਂ ਆਏ ਹਾਂ

ਪੂਜਨੀਕ ਪਰਮ ਪਿਤਾ ਜੀ ਨੇ ਫਿਰ ਪੁੱਛਿਆ ਕਿ ਭਾਈ, ਕੀ ਕੰਮ ਕਰਦੇ ਹੋ? ਮੈਂ ਦੱਸਿਆ ਕਿ ਪਿਤਾ ਜੀ, ਮੈਂ ਥਰਮਲ ਪਲਾਂਟ ਬਠਿੰਡਾ ’ਚ ਨੌਕਰੀ ਕਰਦਾ ਹਾਂ ਪਰਮਪਿਤਾ ਜੀ ਨੇ ਬਚਨ ਫਰਮਾਇਆ ਕਿ ‘ਭਾਈ! ਤੂੰ ਬਿਜਲੀ ਤਾਂ ਸਾਨੂੰ ਦਿੰਦਾ ਨਹੀਂ! ਮੈਂ ਅਰਜ਼ ਕੀਤੀ ਕਿ ਪਿਤਾ ਜੀ, ਮੈਂ ਤਾਂ ਇੱਕ ਵਰਕਰ ਹਾਂ, ਬਿਜਲੀ ਦੇਣਾ ਮੇਰੇ ਵੱਸ ਦਾ ਨਹੀਂ ਹੈ ਜੀ ਤਿੰਨਚ ਕਾਲਾਂ ਦੀ ਜਾਣਨਹਾਰ (ਤ੍ਰਿਕਾਲਦਰਸ਼ੀ)  ਸਤਿਗੁਰੂ ਜੀ ਨੇ ਫਰਮਾਇਆ ਕਿ ਭਾਈ, ਇੱਥੇ ਅਲੱਗ-ਅਲੱਗ ਜਗ੍ਹਾ ’ਤੇ ਦੋ ਪਲਾਂਟ ਹੋਰ ਲੱਗਣਗੇ ਉਨ੍ਹਾਂ ਤਿੰਨਾਂ ਥਰਮਲ ਪਲਾਂਟਾਂ ਵਿੱਚ ਤੇਰਾ ਨਾਂਅ ਹੋਵੇਗਾ ਅਤੇ ਤੇਰੇ ਤੋਂ ਹੀ ਪੁੱਛਿਆ ਜਾਇਆ ਕਰੇਗਾ ਉਸ ਸਮੇਂ ਇਹ ਕਹਾਣੀ ਮੇਰੀ ਸਮਝ ਤੋਂ ਬਾਹਰ ਸੀ

Also Read:  ਵਾਲਾਂ ਨੂੰ ਕਾਲੇ ਤੇ ਮਜ਼ਬੂਤ ਬਣਾਉਣਗੇ ਨੈਚੁਰਲ ਤੇਲ

ਪੂਜਨੀਕ ਸੱਚੇ ਰਹਿਬਰ ਪਰਮ ਪਿਤਾ ਜੀ ਦੇ ਬਚਨ ਅਨੁਸਾਰ ਰੋਪੜ ਅਤੇ ਲਹਿਰਾ ਵਿਖੇ ਦੋ ਥਰਮਲ ਪਲਾਂਟ ਲੱਗ ਗਏ ਸਮਾਂ ਲੰਘਦਾ ਰਿਹਾ ਅਤੇ ਮੇਰੀ ਤਰੱਕੀ ਹੁੰਦੀ ਗਈ ਅਤੇ ਇਸਦੇ ਨਾਲ ਹੀ ਮੇਰੀ ਜਿੰਮੇਵਾਰੀ ਵੀ ਵਧਦੀ ਗਈ ਸਰਵ-ਸਮਰਥ ਸਤਿਗੁਰੂ ਪਰਮ ਪਿਤਾ ਜੀ ਦੇ ਬਚਨ ਅਨੁਸਾਰ ਤਿੰਨੋਂ ਥਰਮਲ ਪਲਾਂਟਾਂ ਬਠਿੰਡਾ-ਰੋਪੜ ਤੇ ਲਹਿਰਾ ’ਚ ਕੰਮ ਲਈ ਮੈਨੂੰ ਬੁਲਾਇਆ ਜਾਂਦਾ ਸੀ ਮੈਨੂੰ ਹੀ ਪੁੱਛਿਆਂ ਜਾਂਦਾ ਸੀ ਮੇਰੀ ਹੀ ਸਲਾਹ ਲਈ ਜਾਂਦੀ ਸੀ

ਪੂਜਨੀਕ ਪਰਮਪਿਤਾ ਜੀ ਨੇ ਫਿਰ ਮੇਰੇ ਤੋਂ ਪੁੱਛਿਆ ਕਿ ‘ਭਾਈ’, ਕੀ ਕੰਮ ਆਏ ਹੋ?’ ਮੈਂ ਅਸਲ ਗੱਲ ਨੂੰ ਨਾ ਦੱਸਦੇ ਹੋਏ ਪ੍ਰਾਰਥਨਾ ਕੀਤੀ ਕਿ ਪਿਤਾ ਜੀ, ਦਰਸ਼ਨ ਹੀ ਕਰਨ ਆਏ ਹਾਂ ਜੀ ਘਟ-ਘਟ ਦੀ ਜਾਣਨਹਾਰ ਸਤਿਗੁਰੂ ਜੀ ਨੇ ਪੁੱਛਿਆ ਕਿ ‘ਭਾਈ, ਆਏ ਤਾਂ ਕੰਮ ਹੋ! ਫਿਰ ਦੱਸਦੇ ਕਿਉਂ ਨਹੀਂ! ਤੇਰੇ ਨਾਲ ਹੋਰ ਕੌਣ-ਕੌਣ ਹੈ? ਮੈਂ ਅਰਜ਼ ਕੀਤੀ ਕਿ ਪਿਤਾ ਜੀ, ਮੇਰੇ ਨਾਲ ਮੇਰੀ ਘਰਵਾਲੀ ਬੀਬੀ ਹੈ ਇਹ ਸੁਣ ਕੇ ਦਿਆਲੂ ਦਾਤਾ ਜੀ ਖਿੜਖਿੜਾ ਕੇ ਹੱਸਣ ਲੱਗੇ ਪਰਮ ਪਿਤਾ ਜੀ ਨੂੰ ਹੱਸਦੇ ਦੇਖ ਕੇ ਉੱਥੇ ਮੌਜ਼ੂਦ ਸਾਰੀ ਸੰਗਤ ਵੀ ਹੱਸਣ ਲੱਗੀ ਫਿਰ ਸੇਵਾਦਾਰ ਮਹਾਂਸਿੰਘ ਜੀ ਨੂੰ ਮੁਖਤਿਬ ਕਰਕੇ ਪੂਜਨੀਕ ਪਿਤਾ ਜੀ ਫਰਮਾਉਣ ਲੱਗੇ ਕਿ ਭਾਈ ਮਹਾਂਸਿੰਘ, ਦੇਖ, ਭੋਲਾ ਘਰਵਾਲੀ ਨੂੰ ਬੀਬੀ ਕਹਿੰਦਾ ਹੈ!

ਪਰਮ ਪਿਤਾ ਜੀ ਦੇ ਬਚਨ ਸੁਣ ਕੇ ਸੰਗਤ ਖੂਬ ਜ਼ੋਰ ਜ਼ੋਰ ਦੀ ਹੱਸਣ ਲੱਗੀ ਸੱਚੇ ਰਹਿਬਰ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਬਚਨਾਂ ਨੂੰ ਦੁਹਰਾਉਂਦੇ ਹੋਏ ਫਿਰ ਫਰਮਾਇਆ ਕਿ ‘ਆਏ ਤਾਂ ਕਿਸੇ ਖਾਸ ਕੰਮ ਲਈ ਹੋ! ਹੁਣ ਦੱਸਦੇ ਕਿਉਂ ਨਹੀਂ? ਮੈਂ ਆਪਣੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਇੱਕ ਲੜਕੇ ਦੀ ਇੱਛਾ ਲੈ ਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਸਰਵ-ਸਮਰੱਥ ਸਤਿਗੁਰੂ ਜੀ ਨੇ ਮੁਸਕੁਰਾਉਂਦੇ ਹੋਏ ਫਰਮਾਇਆ ਕਿ ‘ਬਸ! ਇਹੀ ਗੱਲ ਸੀ’! ਉਸ ਤੋਂ ਬਾਅਦ ਪਰਮ ਪਿਤਾ ਜੀ ਨੇ ਇੱਕ ਜੀਐੱਸਐੱਮ ਸੇਵਾਦਾਰ ਤੋਂ ਦੋ ਸੇਬ ਮੰਗਵਾਏ ਸੱਚੇ ਦਾਤਾ ਜੀ ਨੇ ਮੈਨੂੰ ਇੱਕ ਸੇਬ ਦਾ ਪ੍ਰਸ਼ਾਦ ਦਿੰਦੇ ਹੋਏ ਫਰਮਾਇਆ ਕਿ ‘‘ਲੈ ਭਾਈ ਲੜਕਾ’’ ਫਿਰ ਪੂਜਨੀਕ ਪਰਮਪਿਤਾ ਜੀ ਨੇ ਦੂਜੇ ਸੇਬ ਦਾ ਪ੍ਰਸ਼ਾਦ ਮੇਰੀ ਪਤਨੀ ਨੂੰ ਦਿੱਤਾ ਅਸੀਂ ਦੋਵੇਂ ਆਪਣੇ ਮਾਲਕ-ਸਤਿਗੁਰੂ ਦੇ ਪਵਿੱਤਰ ਕਰ-ਕਮਲਾਂ ਦਾ ਪ੍ਰਸ਼ਾਦ ਲੈ ਕੇ ਅਤਿਅੰਤ ਖੁਸ਼ ਹੋਏ

ਸੱਚੇ ਪਾਤਸਾਹ ਜੀ ਦੀ ਅਪਾਰ ਕ੍ਰਿਪਾ ਨਾਲ ਸਾਡੇ ਘਰ ਅਗਲੇ ਸਾਲ ਇੱਕ ਬੇਟੇ ਨੇ ਜਨਮ ਲਿਆ ਜਨਮ ਤੋਂ ਪੰਦਰਾਂ ਦਿਨਾਂ ਬਾਅਦ ਮੈਂ ਦਰਬਾਰ ’ਚ ਆਇਆ ਉਸ ਸਮੇਂ ਪੂਜਨੀਕ ਪਰਮਪਿਤਾ ਜੀ ਗੁਫਾ (ਤੇਰਾਵਾਸ) ’ਚ ਬਿਰਾਜਮਾਨ ਸਨ ਮੈਂ ਪੂਜਨੀਕ ਸਤਿਗੁਰੂ ਪਰਮਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਪ੍ਰਾਰਥਨਾ ਕੀਤੀ ਕਿ ਪਿਤਾ ਜੀ, ਆਪ ਜੀ ਦੀ ਅਪਾਰ ਕ੍ਰਿਪਾ ਨਾਲ ਲੜਕੇ ਨੇ ਜਨਮ ਲਿਆ ਹੈ ਤਾਂ ਪਰਮ ਪਿਤਾ ਜੀ ਨੇ ਬਚਨ ਫਰਮਾਇਆ ਕਿ ‘ਬੇਟਾ, ਲੜਕਾ ਸ਼ਾਹ ਮਸਤਾਨਾ ਜੀ ਦੀ ਕ੍ਰਿਪਾ ਨਾਲ ਹੋਇਆ ਹੈ’ ਤਾਂ ਮੈਂ ਸੁਭਾਵਿਕ ਹੀ ਕਹਿ ਦਿੱਤਾ ਕਿ ਪਿਤਾ ਜੀ, ਦਿੱਤਾ ਤਾਂ ਆਪ ਜੀ ਨੇ ਹੀ ਹੈ, ਪਰ ਨਾਂਅ ਸਾਈਂ ਮਸਤਾਨਾ ਜੀ ਦਾ ਆਪ ਲਈ ਜਾ ਰਹੇ ਹੋ! ਇਸ ’ਤੇ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਪਰਮਪਿਤਾ ਜੀ ਨੇ ਮੈਨੂੰ ਬਰਫੀ ਦਾ ਪ੍ਰਸ਼ਾਦ ਦਿੱਤਾ ਅਤੇ ਮਾਂ ਤੇ ਬੇਟੇ ਲਈ ਵੀ ਅਤੇ ਬਚਨ ਫਰਮਾਇਆ ਕਿ ਇਹ ਮਾਂ-ਬੇਟੇ ਨੂੰ ਦੇਣਾ ਹੈ ਫਿਰ ਸਤਿਗੁਰੂ ਜੀ ਨੇ ਫਰਮਾਇਆ ਕਿ ਉਸਦਾ ਨਾਂਅ ਕੀ ਰੱਖਿਆ ਹੈ?

Also Read:  ਪਰਮਾਰਥੀ ਦਿਵਸ ਦੇ ਰੂਪ ’ਚ ਦਿੱਤੀ ਸ਼ਰਧਾਂਜਲੀ, ਲਾਇਆ ਖੂਨਦਾਨ ਕੈਂਪ

ਇਸ ’ਤੇ ਮੈਂ ਬੇਨਤੀ ਕੀਤੀ ਕਿ ਪਿਤਾ ਜੀ, ਅਸੀਂ ਤਾਂ ਉਸਨੂੰ ਪ੍ਰੇਮੀ ਹੀ ਕਹਿੰਦੇ ਹਾਂ ਸੱਚੇ ਪਾਤਸ਼ਾਹ ਜੀ ਨੇ ਬੱਚੇ ਦਾ ਨਾਂਅ ਰੱਖਦੇ ਹੋਏ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਫਰਮਾਇਆ ਕਿ ‘ਭਾਈ ਇਸ ਬੱਚੇ ਦਾ ਨਾਂਅ ਮਨਪ੍ਰੀਤ ਹੈ ਦੂਜੇ ਲੜਕੇ ਦਾ ਨਾਂਅ ਸੁਖਜੀਤ ਰੱਖ ਲੈਣਾ ਇਸ ’ਤੇ ਮੈਂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ, ਲੜਕਾ ਤਾਂ ਇੱਕ ਹੈ! ਨਾਂਅ ਦੋ ਰੱਖ ਦਿੱਤੇ ਹਨ ਜੀ! ਤਾਂ ਸਤਿਗੁਰੂ ਜੀ ਨੇ ਫਰਮਾਇਆ ਕਿ ਬੇਟਾ! ਤੂੰ ਭੁੱਲ ਗਿਆ ਤੇਰੀ ਈਮਾਨਦਾਰੀ, ਤੇਰਾ ਪ੍ਰੇਮ ਦੇਖ ਕੇ ਤੁਹਾਨੂੰ ਦੋ ਪੁੱਤਰ ਦਿੱਤੇ ਸਨ ਇਸ ਤਰ੍ਹਾਂ ਸਰਵ-ਸਮਰੱਥ ਸਤਿਗੁਰੂ ਜੀ ਨੇ ਮੇਰੇ ਦੂਜੇ ਲੜਕੇ ਦਾ ਨਾਂਅ ਪਹਿਲਾਂ ਹੀ ਰੱਖ ਦਿੱਤਾ,

ਜਦਕਿ ਪਹਿਲਾ ਬੱਚਾ ਸਿਰਫ ਪੰਦਰਾਂ ਦਿਨਾਂ ਦਾ ਹੀ ਸੀ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਮੇਰੇ ਘਰ ਉਸ ਤੋਂ ਕਰੀਬ ਡੇਢ ਸਾਲ ਬਾਅਦ ਦੂਜੇ ਲੜਕੇ ਨੇ ਜਨਮ ਲਿਆ ਸਾਡਾ ਸਾਰਾ ਪਰਿਵਾਰ ਮਾਲਕ ਦੀ ਰਹਿਮਤ ਨੂੰ ਪਾ ਕੇ ਬਹੁਤ ਖੁਸ਼ ਹੋਇਆ ਅਸੀਂ ਦੂਜੇ ਲੜਕੇ ਦਾ ਨਾਂਅ ਪੂਜਨੀਕ ਪਰਮਪਿਤਾ ਜੀ ਦੇ ਹੁਕਮ ਅਨੁਸਾਰ ਸੁਖਜੀਤ ਹੀ ਰੱਖਿਆ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਉਹ ਲੋਕ ਵੀ ਨਾਮਦਾਨ ਪ੍ਰਾਪਤ ਕਰਕੇ ਪ੍ਰੇਮੀ ਬਣ ਗਏ ਜੋ ਅਕਸਰ ਮੈਨੂੰ ਸਤਿਗੁਰੂ ਦੇ ਨਾਮ ’ਤੇ ਤਾਹਨੇ ਮਾਰਿਆ ਕਰਦੇ ਸਨ ਅੱਜ ਉਹ ਦਰਬਾਰ ’ਚ ਸੇਵਾਦਾਰ ਹਨ ਸਰਵ ਸਮਰੱਥ ਪੂਜਨੀਕ ਪਰਮਪਿਤਾ ਜੀ ਦੇ ਮੌਜੂਦਾ ਸਵਰੂਪ ਹਜ਼ੂਰ ਪਿਤਾ ਦੇ ਚਰਨਾਂ ’ਚ ਮੇਰੀ ਇਹੀ ਅਰਦਾਸ ਹੈ ਕਿ ਪਰਿਵਾਰ ਤੇ ਇਸੇ ਤਰ੍ਹਾਂ ਹੀ ਆਪਣੀ ਦਇਆ-ਮਿਹਰ, ਰਹਿਮਤ ਬਣਾਈ ਰੱਖਣਾ ਜੀ ਅਤੇ ਮਾਨਵਤਾ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ-ਕਰਦੇ ਸਮਾਂ ਆਉਣ ’ਤੇ ਸਾਡੀ ਓੜ ਨਿਭਾ ਦੇਣਾ ਜੀ