ਸਬੰਧ-ਸਾਹਿਤ ਕਹਾਣੀ
ਵਿਨੋਦ ਹਾਈਵੇ ’ਤੇ ਗੱਡੀ ਚਲਾ ਰਿਹਾ ਸੀ ਸੜਕ ਦੇ ਕਿਨਾਰੇ ਉਸ ਨੂੰ ਇੱਕ 12-13 ਸਾਲ ਦੀ ਲੜਕੀ ਤਰਬੂਜ ਵੇਚਦੀ ਦਿਖਾਈ ਦਿੱਤੀ ਵਿਨੋਦ ਨੇ ਗੱਡੀ ਰੋਕ ਕੇ ਪੁੱਛਿਆ, ‘‘ਤਰਬੂਜ ਦਾ ਕੀ ਰੇਟ ਹੈ ਬੇਟਾ?’’ ਲੜਕੀ ਬੋਲੀ, ‘‘50 ਰੁਪਏ ਦਾ ਇੱਕ ਤਰਬੂਜ ਹੈ ਸਾਹਿਬ’’
ਪਿਛਲੀ ਸੀਟ ’ਤੇ ਬੈਠੀ ਵਿਨੋਦ ਦੀ ਪਤਨੀ ਬੋਲੀ, ‘‘ਐਨਾ ਮਹਿੰਗਾ ਤਰਬੂਜ ਨਹੀਂ ਲੈਣਾ ਜੀ ਚੱਲੋ ਇੱਥੋਂ’’। ਵਿਨੋਦ ਬੋਲਿਆ, ‘‘ਮਹਿੰਗਾ ਕਿੱਥੇ ਹੈ! ਇਸ ਕੋਲ ਜਿੰਨੇ ਤਰਬੂਜ ਹਨ ਕੋਈ ਵੀ ਪੰਜ ਕਿੱਲੋ ਤੋਂ ਘੱਟ ਦਾ ਨਹੀਂ ਹੋਵੇਗਾ! 50 ਰੁਪਏ ਦਾ ਇੱਕ ਦੇ ਰਹੀ ਹੈ, ਤਾਂ 10 ਰੁਪਏ ਕਿੱਲੋ ਪਵੇਗਾ ਸਾਨੂੰ ਬਾਜ਼ਾਰ ਤੋਂ ਤਾਂ ਵੀਹ ਰੁਪਏ ਕਿੱਲੋ ਵੀ ਲੈ ਆਉਂਦੀ ਹੈਂ’’।
ਵਿਨੋਦ ਦੀ ਪਤਨੀ ਨੇ ਕਿਹਾ, ‘‘ਤੁਸੀਂ ਰੁਕੋ, ਮੈਨੂੰ ਮੁੱਲ-ਭਾਅ ਕਰਨ ਦਿਓ’’ ਫਿਰ ਉਹ ਲੜਕੀ ਨੂੰ ਬੋਲੀ, ‘‘30 ਰੁਪਏ ਦਾ ਇੱਕ ਦੇਣਾ ਹੈ ਤਾਂ ਦਿਓ, ਨਹੀਂ ਤਾਂ ਰਹਿਣ ਦਿਓ’’ ਲੜਕੀ ਬੋਲੀ, ‘‘40 ਰੁਪਏ ਦਾ ਇੱਕ ਤਰਬੂਜ ਤਾਂ ਮੈਂ ਖਰੀਦ ਕੇ ਲਿਆਉਂਦੀ ਹਾਂ ਅੰਟੀ ਤੁਸੀਂ 45 ਰੁਪਏ ਦਾ ਇੱਕ ਲੈ ਲਓ ਇਸ ਤੋਂ ਸਸਤਾ ਮੈਂ ਨਹੀਂ ਦੇ ਸਕਾਂਗੀ’’। ਵਿਨੋਦ ਦੀ ਪਤਨੀ ਬੋਲੀ, ‘‘ਝੂਠ ਨਾ ਬੋਲੋ ਬੇਟਾ! ਸਹੀ ਰੇਟ ਲਾਓ ਦੇਖੋ, ਇਹ ਤੁਹਾਡਾ ਛੋਟਾ ਭਰਾ ਹੈ ਨਾ! ਇਸ ਦੇ ਲਈ ਥੋੜ੍ਹਾ ਸਸਤਾ ਕਰ ਦਿਓ’’ ਉਸਨੇ ਬਾਰੀ ’ਚੋਂ ਝਾਕ ਰਹੇ ਆਪਣੇ ਚਾਰ ਸਾਲ ਦੇ ਬੇਟੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
ਸੋਹਣੇ ਜਿਹੇ ਬੱਚੇ ਨੂੰ ਦੇਖ ਕੇ ਲੜਕੀ ਇੱਕ ਤਰਬੂਜ ਹੱਥਾਂ ’ਚ ਲੈ ਕੇ ਗੱਡੀ ਦੇ ਨੇੜੇ ਆ ਗਈ ਫਿਰ ਲੜਕੇ ਦੀਆਂ ਗੱਲ੍ਹਾਂ ’ਤੇ ਹੱਥ ਫੇਰ ਕੇ ਬੋਲੀ, ‘‘ਸੱਚਮੁੱਚ, ਮੇਰਾ ਭਰਾ ਤਾਂ ਬਹੁਤ ਸੋਹਣਾ ਹੈ ਅੰਟੀ’’। ਵਿਨੋਦ ਦੀ ਪਤਨੀ ਬੱਚੇ ਨੂੰ ਬੋਲੀ, ‘‘ਦੀਦੀ ਨੂੰ ਨਸਮਤੇ ਬੋਲੋ ਬੇਟਾ’’ ਬੱਚਾ ਪਿਆਰ ਨਾਲ ਬੋਲਿਆ, ‘‘ਨਮਸਤੇ ਦੀਦੀ!’’ ਲੜਕੀ ਨੇ ਗੱਡੀ ਦੀ ਬਾਰੀ ਖੋਲ੍ਹ ਕੇ ਬੱਚੇ ਨੂੰ ਬਾਹਰ ਕੱਢ ਲਿਆ ਫਿਰ ਬੋਲੀ, ‘‘ਤੁਹਾਡਾ ਨਾਂਅ ਕੀ ਹੈ ਵੀਰੇ?’’। ਲੜਕਾ ਬੋਲਿਆ, ‘‘ਮੇਰਾ ਨਾਂਅ ਗੋਲੂ ਹੈ ਦੀਦੀ’’ ਬੇਟੇ ਨੂੰ ਬਾਹਰ ਕੱਢਣ ਕਾਰਨ ਵਿਨੋਦ ਦੀ ਪਤਨੀ ਕੁਝ ਅਸਹਿਜ਼ ਹੋ ਗਈ ਤੁਰੰਤ ਬੋਲੀ, ‘‘ਅਰੇ ਬੇਟਾ, ਇਸ ਨੂੰ ਵਾਪਸ ਅੰਦਰ ਭੇਜੋ ਇਸ ਨੂੰ ਡਸਟ ਤੋਂ ਐਲਰਜ਼ੀ ਹੈ’’।
ਲੜਕੀ ਉਸਦੀ ਆਵਾਜ਼ ’ਤੇ ਧਿਆਨ ਨਾ ਦਿੰਦੇ ਹੋਏ ਲੜਕੇ ਨੂੰ ਬੋਲੀ, ‘‘ਤੂੰ ਤਾਂ ਸੱਚਮੁੱਚ ਗੋਲ-ਮਟੋਲ ਹੈਂ ਵੀਰੇ! ਤਰਬੂਜ ਖਾਏਂਗਾ?’’ ਲੜਕੇ ਨੇ ਹਾਂ ’ਚ ਧੌਣ ਹਿਲਾਈ ਲੜਕੀ ਨੇ ਤਰਬੂਜ ਉਸਦੇ ਹੱਥਾਂ ’ਚ ਫੜਾ ਦਿੱਤਾ। ਪੰਜ ਕਿੱਲੋ ਦਾ ਤਰਬੂਜ ਗੋਲੂ ਨਹੀਂ ਸੰਭਾਲ ਸਕਿਆ ਤਰਬੂਜ ਤਿਲ੍ਹਕ ਕੇ ਉਸਦੇ ਹੱਥੋਂ ਹੇਠਾਂ ਡਿੱਗ ਗਿਆ ਅਤੇ ਟੁੱਟ ਕੇ ਤਿੰਨ-ਚਾਰ ਟੁਕੜਿਆਂ ’ਚ ਵੰਡਿਆ ਗਿਆ ਤਰਬੂਜ ਦੇ ਡਿੱਗ ਕੇ ਟੁੱਟ ਜਾਣ ਨਾਲ ਲੜਕਾ ਰੋਣ ਲੱਗਾ ਲੜਕੀ ਉਸਨੂੰ ਪੁਚਕਾਰਦੇ ਹੋਏ ਬੋਲੀ, ‘‘ਓਏ ਵੀਰੇ ਰੋ ਨਾ ਮੈਂ ਦੂਜਾ ਲਿਆਉਂਦੀ ਹਾਂ’’ ਫਿਰ ਉਹ ਭੱਜ ਕੇ ਗਈ ਤੇ ਇੱਕ ਹੋਰ ਵੱਡਾ ਸਾਰਾ ਤਰਬੂਜ ਚੁੱਕ ਲਿਆਈ।
ਜਦੋਂ ਤੱਕ ਉਹ ਤਰਬੂਜ ਚੁੱਕ ਕੇ ਲਿਆਉਂਦੀ, ਐਨੀ ਦੇਰ ’ਚ ਵਿਨੋਦ ਦੀ ਪਤਨੀ ਨੇ ਬੱਚੇ ਨੂੰ ਅੰਦਰ ਗੱਡੀ ’ਚ ਖਿੱਚ ਕੇ ਬਾਰੀ ਬੰਦ ਕਰ ਲਈ ਲੜਕੀ ਖੁੱਲ੍ਹੇ ਹੋਏ ਸ਼ੀਸ਼ੇ ’ਚੋਂ ਤਰਬੂਜ ਅੰਦਰ ਦਿੰਦੇ ਹੋਏ ਬੋਲੀ, ‘‘ਲੈ ਵੀਰੇ, ਇਹ ਬਹੁਤ ਮਿੱਠਾ ਨਿੱਕਲੇਗਾ’’ ਵਿਨੋਦ ਚੁੱਪਚਾਪ ਬੈਠਾ ਲੜਕੀ ਦੀਆਂ ਹਰਕਤਾਂ ਦੇਖ ਰਿਹਾ ਸੀ। ਵਿਨੋਦ ਦੀ ਪਤਨੀ ਬੋਲੀ, ‘‘ਜੋ ਤਰਬੂਜ ਟੁੱਟਿਆ ਹੈ, ਮੈਂ ਉਸਦੇ ਪੈਸੇ ਨਹੀਂ ਦੇਵਾਂਗੀ ਉਹ ਤੇਰੀ ਗਲਤੀ ਨਾਲ ਟੁੱਟਿਆ ਹੈ’’ ਲੜਕੀ ਮੁਸਕਰਾਉਂਦੇ ਹੋਏ ਬੋਲੀ, ‘‘ਉਸਨੂੰ ਛੱਡੋ ਅੰਟੀ ਤੁਸੀਂ ਇਸ ਤਰਬੂਜ ਦੇ ਪੈਸੇ ਵੀ ਨਾ ਦੇਣਾ ਇਹ ਮੈਂ ਆਪਣੇ ਭਰਾ ਲਈ ਦਿੱਤਾ ਹੈ’’ ਐਨਾ ਸੁਣਦੇ ਹੀ ਵਿਨੋਦ ਤੇ ਉਸਦੀ ਪਤਨੀ ਦੋਵੇਂ ਇਕੱਠੇ ਹੈਰਾਨ ਹੋ ਗਏ ਵਿਨੋਦ ਬੋਲਿਆ, ‘‘ਨਹੀਂ ਬੇਟਾ, ਤੁਸੀਂ ਆਪਣੇ ਦੋਵਾਂ ਤਰਬੂਜਾਂ ਦੇ ਪੈਸੇ ਲਓ’’ ਫਿਰ ਸੌ ਦਾ ਨੋਟ ਉਸ ਲੜਕੀ ਵੱਲ ਵਧਾ ਦਿੱਤਾ ਲੜਕੀ ਹੱਥ ਦੇ ਇਸ਼ਾਰੇ ਨਾਲ ਮਨ੍ਹਾ ਕਰਦੇ ਹੋਏ ਉੱਥੋਂ ਹਟ ਗਈ ਅਤੇ ਆਪਣੇ ਬਾਕੀ ਬਚੇ ਤਰਬੂਜਾਂ ਕੋਲ ਜਾ ਕੇ ਖੜ੍ਹੀ ਹੋ ਗਈ।
ਵਿਨੋਦ ਗੱਡੀ ’ਚੋਂ ਨਿੱਕਲ ਕੇ ਉੱਥੇ ਆ ਗਿਆ ਆਉਂਦੇ ਹੀ ਬੋਲਿਆ, ‘‘ਪੈਸੇ ਲੈ ਲਓ ਬੇਟਾ, ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ’’ ਲੜਕੀ ਬੋਲੀ, ‘‘ਮਾਂ ਕਹਿੰਦੀ ਹੈ, ਜਦੋਂ ਗੱਲ ਸਬੰਧਾਂ ਦੀ ਹੋਵੇ ਤਾਂ ਨਫ਼ਾ-ਨੁਕਸਾਨ ਨਹੀਂ ਦੇਖਿਆ ਜਾਂਦਾ ਤੁਸੀਂ ਗੋਲੂ ਨੂੰ ਮੇਰਾ ਭਰਾ ਦੱਸਿਆ, ਮੈਨੂੰ ਬਹੁਤ ਵਧੀਆ ਲੱਗਾ ਮੇਰਾ ਵੀ ਇੱਕ ਛੋਟਾ ਜਿਹਾ ਭਰਾ ਸੀ, ਪਰ…’’ ਵਿਨੋਦ ਬੋਲਿਆ, ‘‘ਕੀ ਹੋਇਆ ਤੁਹਾਡੇ ਭਰਾ ਨੂੰ?’’
ਉਹ ਬੋਲੀ, ‘‘ਜਦੋਂ ਉਹ ਦੋ ਸਾਲ ਦਾ ਸੀ, ਉਦੋਂ ਉਸਨੂੰ ਰਾਤ ਨੂੰ ਬੁਖਾਰ ਹੋਇਆ ਸੀ ਸਵੇਰੇ ਮਾਂ ਹਸਪਤਾਲ ’ਚ ਲੈ ਕੇ ਜਾਂਦੀ, ਉਸ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਸੀ ਮੈਨੂੰ ਮੇਰੇ ਭਰਾ ਦੀ ਬਹੁਤ ਯਾਦ ਆਉਂਦੀ ਹੈ ਉਸ ਤੋਂ ਇੱਕ ਸਾਲ ਪਹਿਲਾਂ ਪਾਪਾ ਵੀ ਐਵੇਂ ਹੀ ਸਾਨੂੰ ਛੱਡ ਕੇ ਚਲੇ ਗਏ ਸਨ’’।
ਵਿਨੋਦ ਦੀ ਪਤਨੀ ਬੋਲੀ, ‘‘ਲੈ ਬੇਟਾ ਆਪਣੇ ਪੈਸੇ ਲੈ’’ ਲੜਕੀ ਬੋਲੀ, ‘‘ਪੈਸੇ ਨਹੀਂ ਲਵਾਂਗੀ ਅੰਟੀ’’ ਵਿਨੋਦ ਦੀ ਪਤਨੀ ਗੱਡੀ ’ਚ ਗਈ ਅਤੇ ਆਪਣੇ ਬੈਗ ’ਚੋਂ ਇੱਕ ਪੰਜੇਬ ਦੀ ਜੋੜੀ ਕੱਢੀ, ਜੋ ਉਸਨੇ ਆਪਣੀ ਅੱਠ ਸਾਲ ਦੀ ਬੇਟੀ ਲਈ ਅੱਜ ਹੀ ਤਿੰਨ ਹਜ਼ਾਰ ’ਚ ਖਰੀਦੀ ਸੀ ਤੇ ਲੜਕੀ ਨੂੰ ਦਿੰਦੇ ਹੋਏ ਬੋਲੀ, ‘‘ਤੁਸੀਂ ਗੋਲੂ ਨੂੰ ਭਰਾ ਮੰਨਿਆ, ਤਾਂ ਮੈਂ ਤੇਰੀ ਮਾਂ ਵਰਗੀ ਹੋਈ ਨਾ! ਹੁਣ ਤੂੰ ਇਹ ਲੈਣ ਤੋਂ ਇਨਕਾਰ ਨਹੀਂ ਕਰ ਸਕਦੀ’’ ਲੜਕੀ ਨੇ ਹੱਥ ਨਹੀਂ ਵਧਾਇਆ, ਤਾਂ ਉਸਨੇ ਜ਼ਬਰਦਸਤੀ ਲੜਕੀ ਦੀ ਗੋਦ ’ਚ ਪੰਜੇਬ ਰੱਖਦੇ ਹੋਏ ਕਿਹਾ, ‘‘ਰੱਖ ਲੈ! ਜਦੋਂ ਵੀ ਪਹਿਨੇਂਗੀ ਤੈਨੂੰ ਸਾਡੀ ਸਭ ਦੀ ਯਾਦ ਆਵੇਗੀ’’ ਐਨਾ ਕਹਿ ਕੇ ਉਹ ਵਾਪਸ ਗੱਡੀ ’ਚ ਜਾ ਕੇ ਬੈਠ ਗਈ।
ਫਿਰ ਵਿਨੋਦ ਨੇ ਗੱਡੀ ਸਟਾਰਟ ਕੀਤੀ ਅਤੇ ਲੜਕੀ ਨੂੰ ‘ਬਾਏ’ ਬੋਲਦੇ ਹੋਏ ਉਹ ਤੁਰ ਪਏ ਵਿਨੋਦ ਗੱਡੀ ਚਲਾਉਂਦੇ ਹੋਏ ਸੋਚ ਰਿਹਾ ਸੀ ਕਿ ਭਾਵੁਕਤਾ ਵੀ ਕੀ ਚੀਜ਼ ਹੈ! ਕੁਝ ਦੇਰ ਪਹਿਲਾਂ ਉਸਦੀ ਪਤਨੀ ਦਸ-ਵੀਹ ਰੁਪਏ ਬਚਾਉਣ ਲਈ ਹੱਥਕੰਡੇ ਅਪਣਾ ਰਹੀ ਸੀ ਅਤੇ ਹੁਣ ਕੁਝ ਹੀ ਦੇਰ ’ਚ ਐਨੀ ਬਦਲ ਗਈ ਕਿ ਤਿੰਨ ਹਜ਼ਾਰ ਰੁਪਏ ਦੀ ਪੰਜੇਬ ਦੇ ਆਈ ਅਤੇ ਇਹੀ ਨਹੀਂ, ਉਹ ਪਹਿਲਾਂ ਤੋਂ ਵੀ ਜ਼ਿਆਦਾ ਖੁਸ਼ ਲੱਗ ਰਹੀ ਸੀ ਅਤੇ ਬੇਟੇ ਨਾਲ ਖੇਡ ਰਹੀ ਸੀ।
ਫਿਰ ਅਚਾਨਕ ਵਿਨੋਦ ਨੂੰ ਲੜਕੀ ਦੀ ਇੱਕ ਗੱਲ ਯਾਦ ਆਈ, ‘‘ਸਬੰਧਾਂ ’ਚ ਨਫ਼ਾ-ਨੁਕਸਾਨ ਨਹੀਂ ਦੇਖਿਆ ਜਾਂਦਾ’’ ਵਿਨੋਦ ਦਾ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਆਪਣੇ ਹੀ ਵੱਡੇ ਭਰਾ ਨਾਲ ਕੋਰਟ ’ਚ ਮੁਕੱਦਮਾ ਚੱਲ ਰਿਹਾ ਸੀ ਉਸਨੇ ਤੁਰੰਤ ਆਪਣੇ ਵੱਡੇ ਭਰਾ ਨੂੰ ਫੋਨ ਮਿਲਾਇਆ ਫੋਨ ਚੁੱਕਦੇ ਹੀ ਬੋਲਿਆ, ‘‘ਵੀਰੇ, ਮੈਂ ਵਿਨੋਦ ਬੋਲ ਰਿਹਾ ਹਾਂ’’। ਭਰਾ ਬੋਲਿਆ, ‘‘ਫੋਨ ਕਿਉਂ ਕੀਤਾ?’’ ਵਿਨੋਦ ਬੋਲਿਆ, ‘‘ਵੀਰੇ ਤੁਸੀਂ ਉਹ ਮੇਨ ਮਾਰਕਿਟ ਵਾਲੀ ਦੁਕਾਨ ਲੈ ਲਓ ਮੇਰੇ ਲਈ ਮੰਡੀ ਵਾਲੀ ਛੱਡ ਦਿਓ ਅਤੇ ਉਹ ਵੱਡਾ ਪਲਾਟ ਵੀ ਤੁਸੀਂ ਲੈ ਲਓ ਮੈਂ ਛੋਟਾ ਲੈ ਲਵਾਂਗਾ ਮੈਂ ਕੱਲ੍ਹ ਹੀ ਮੁਕੱਦਮਾ ਵਾਪਸ ਲੈ ਰਿਹਾ ਹਾਂ’’ ਸਾਹਮਣਿਓਂ ਕਾਫੀ ਦੇਰ ਤੱਕ ਆਵਾਜ਼ ਨਹੀਂ ਆਈ।
ਫਿਰ ਉਸਦੇ ਵੱਡੇ ਭਰਾ ਨੇ ਸੰਭਲਦੇ ਹੋਏ ਹੌਲੀ ਜਿਹੀ ਆਵਾਜ ’ਚ ਹੈਰਾਨ ਹੁੰਦੇ ਹੋਏ ਕਿਹਾ, ‘‘ਇਸ ਨਾਲ ਤਾਂ ਤੈਨੂੰ ਬਹੁਤ ਨੁਕਸਾਨ ਹੋ ਜਾਵੇਗਾ ਛੋਟੇ?’’ ਵਿਨੋਦ ਬੋਲਿਆ, ‘‘ਵੀਰੇ, ਅੱਜ ਮੈਨੂੰ ਸਮਝ ਆ ਗਿਆ ਹੈ ਕਿ ਸਬੰਧਾਂ ’ਚ ਨਫ਼ਾ-ਨੁਕਸਾਨ ਨਹੀਂ ਦੇਖਿਆ ਜਾਂਦਾ ਇੱਕ-ਦੂਜੇ ਦੀ ਖੁਸ਼ੀ ਦੇਖੀ ਜਾਂਦੀ ਹੈ’’ ਉੱਧਰ ਫਿਰ ਚੁੱਪ ਛਾ ਗਈ ਫਿਰ ਵਿਨੋਦ ਨੂੰ ਵੱਡੇ ਭਰਾ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਵਿਨੋਦ ਬੋਲਿਆ, ‘‘ਰੋ ਰਹੇ ਹੋ ਵੀਰੇ?’’ ਵੱਡਾ ਭਰਾ ਭਾਵੁਕਤਾ ਦੇ ਸਮੁੰਦਰ ’ਚ ਗੋਤੇ ਖਾ ਰਿਹਾ ਸੀ, ਬੱਸ ਅੱਖਾਂ ’ਚੋਂ ਹੰਝੂ ਵਗੀ ਜਾ ਰਹੇ ਸਨ।
ਸ਼ਾਇਦ ਉਨ੍ਹਾਂ ਨੂੰ ਵੀ ਆਪਣੀ ਗਲਤੀ ਸਮਝ ਆ ਰਹੀ ਸੀ ਪਛਤਾਵਾ ਅਤੇ ਭਾਵੁਕ ਹੁੰਦੇ ਹੋਏ ਭਰਾ ਬੋਲਿਆ, ‘‘ਐਨੇ ਪਿਆਰ ਨਾਲ ਪਹਿਲਾਂ ਗੱਲ ਕਰਦਾ, ਤਾਂ ਸਭ ਕੁਝ ਮੈਂ ਤੈਨੂੰ ਦੇ ਦਿੰਦਾ… ਹੁਣ ਘਰ ਆ ਜਾ ਦੋਵੇਂ ਪਿਆਰ ਨਾਲ ਬੈਠ ਕੇ ਵੰਡ ਕਰਾਂਗੇ’’ ਐਨੀ ਵੱਡੀ ਕੜਵਾਹਟ ਕੁਝ ਮਿੱਠੇ ਬੋਲ ਬੋਲਦੇ ਹੀ ਪਤਾ ਨਹੀਂ ਕਿੱਥੇ ਚਲੀ ਗਈ ਸੀ! ਕੱਲ੍ਹ ਤੱਕ ਜੋ ਇੱਕ-ਇੱਕ ਇੰਚ ਜ਼ਮੀਨ ਲਈ ਲੜ ਰਹੇ ਸਨ, ਉਹ ਅੱਜ ਭਰਾ ਨੂੰ ਸਭ ਕੁਝ ਦੇਣ ਲਈ ਤਿਆਰ ਹੋ ਗਏ ਸਨ।
-ਸੋਸ਼ਲ ਮੀਡੀਆ ਤੋਂ ਸਾਭਾਰ