Old age

ਵਧਦੀ ਉਮਰ ’ਚ ਵੀ ਰਹੋ ਫਿੱਟ Old age 30 ਦੀ ਉਮਰ ਤੋਂ ਬਾਅਦ ਔਰਤਾਂ ਅਤੇ 40 ਦੀ ਉਮਰ ਤੱਕ ਪੁਰਸ਼ ਖੁਦ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਥੱਕਿਆ-ਥੱਕਿਆ ਜਿਹਾ ਮਹਿਸੂਸ ਕਰਨ ਲੱਗਦੇ ਹਨ ਇਹ ਤਾਂ ਤੈਅ ਹੈ ਕਿ ਵਧਦੀ ਉਮਰ ਕਾਰਨ ਸਰੀਰ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਜ਼ਿਆਦਾ ਰੋਕਿਆ ਨਹੀਂ ਜਾ ਸਕਦਾ ਪਰ ਐਕਟਿਵ ਅਤੇ ਜਿੰਦਾਦਿਲ ਰਹਿ ਕੇ ਕਾਫੀ ਸਮੇਂ ਤੱਕ ਚੁਸਤ-ਦਰੁਸਤ ਅਤੇ ਆਕਰਸ਼ਕ ਬਣਿਆ ਰਿਹਾ ਜਾ ਸਕਦਾ ਹੈ।

ਅਜਿਹੇ ਸਦਾਬਹਾਰ ਲੋਕਾਂ ਦੀ ਚੁਸਤੀ-ਫੁਰਤੀ ਅਤੇ ਆਕਰਸ਼ਣ ਦੇ ਪਿੱਛੇ ਮੁੱਖ ਵਜ੍ਹਾ ਉਨ੍ਹਾਂ ਦੀ ਨਿਰੰਤਰ ਸਰਗਰਮੀ ਹੈ ਇਹੀ ਲੋਕ ਵਧਦੀ ਉਮਰ ’ਚ ਹੱਥ ’ਤੇ ਹੱਥ ਧਰ ਕੇ ਬੈਠ ਜਾਣ ਤਾਂ ਉਨ੍ਹਾਂ ਨੂੰ ਬੁਢਾਪਾ ਜਲਦੀ ਹੀ ਅਸਾਨੀ ਨਾਲ ਆਪਣੀ ਗ੍ਰਿਫਤ ’ਚ ਲੈ ਲਵੇਗਾ ਜੀਵਨ ਦੇ ਪ੍ਰਤੀ ਪ੍ਰੇਮ, ਬੁਲੰਦ ਇਰਾਦੇ, ਸਹੀ ਖਾਣ-ਪੀਣ ਅਤੇ ਲਗਾਤਾਰ ਰਚਨਾਤਮਕ ਕੰਮਾਂ ’ਚ ਰੁੱਝੇ ਰਹਿਣ ਨਾਲ ਵਧਦੀ ਉਮਰ ਦੇ ਅਸਰ ’ਤੇ ਜਿੱਤ ਪ੍ਰਾਪਤ ਕਰਨਾ ਸੰਭਵ ਹੈ ਇਹ ਤਜ਼ਰਬਾ ਕੀਤਾ ਸੱਚ ਹੈ ਇਸ ਵਿਸ਼ੇ ’ਤੇ ਕਈ ਵਾਰ ਏਸ਼ੀਆ ਅਤੇ ਯੂਰਪ ’ਚ ਖੋਜਾਂ ਹੋਈਆਂ ਹਨ।

ਇਟਲੀ ’ਚ ਹਾਲ ਹੀ ’ਚ ਹੋਏ ਇੱਕ ਅਧਿਐਨ ’ਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੋਂ ਜਦੋਂ ਉਨ੍ਹਾਂ ਦੇ ਚੁਸਤ-ਦਰੁਸਤ ਹੋਣ ਦੇ ਕਾਰਨ ਪੁੱਛੇ ਗਏ ਤਾਂ 71 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਚੰਗੀ ਜੀਵਨਸ਼ੈਲੀ, ਸਹੀ ਖਾਣ-ਪੀਣ ਅਤੇ ਸਰਗਰਮੀ ਨਾਲ ਉਹ ਸਿਹਤਮੰਦ ਅਤੇ ਸੁੰਦਰ ਹਨ ਤਾਂ 75 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਸੀ ਕਿ ਸਾਫ ਹਵਾ ’ਚ ਕਸਰਤ ਉਨ੍ਹਾਂ ਦੀ ਚੰਗੀ ਸਿਹਤ ਦਾ ਰਾਜ਼ ਹੈ 30 ਫੀਸਦੀਆਂ ਦਾ ਕਹਿਣਾ ਸੀ ਕਿ ਉਹ ਲਗਾਤਾਰ ਰਚਨਾਤਮਕ ਕੰਮਾਂ ’ਚ ਰੁੱਝੇ ਰਹਿੰਦੇ ਹਨ ਇਨ੍ਹਾਂ ਸਾਰਿਆਂ ਨੇ ਇਹ ਕਿਹਾ ਕਿ ਉਨ੍ਹਾਂ ਨੂੰ ਬਿਮਾਰੀਆਂ ਨਾ ਦੇ ਬਰਾਬਰ ਹੁੰਦੀਆਂ ਹਨ ਅਤੇ ਡਾਕਟਰ ਕੋਲ ਉਨ੍ਹਾਂ ਨੂੰ ਕਦੇ-ਕਦਾਈਂ ਜਾਣਾ ਪੈਂਦਾ ਹੈ।

ਤੁਹਾਡੀ ਸਿਹਤ ਅਤੇ ਸੁੰਦਰਤਾ ਕਾਫੀ ਸਾਲਾਂ ਤੱਕ ਚੰਗੀ ਰਹੇ, ਇਸ ਲਈ ਵਧਦੀ ਉਮਰ ’ਚ ਜੇਕਰ ਤੁਹਾਡੇ ਕੋਲ ਲੋਂੜੀਦਾ ਸਮਾਂ ਹੈ ਤਾਂ ਹੇਠ ਲਿਖੇ ਕੰਮ ਕਰ ਸਕਦੇ ਹੋ ਇਸ ਸੱਚ ਨੂੰ ਤਾਂ ਤੁਸੀਂ ਮੰਨ ਹੀ ਲਓ ਕਿ ਵਧਦੀ ਉਮਰ ਦੇ ਪ੍ਰਭਾਵ ਹੁਣ ਨਹੀਂ ਰੁਕਣਗੇ ਪਰ ਦ੍ਰਿੜਤਾ ਨਾਲ ਤੁਸੀਂ ਉਨ੍ਹਾਂ ਨੂੰ ਕਮਜ਼ੋਰ ਕਰਨਾ ਹੈ-ਉਨ੍ਹਾਂ ਦਾ ਮੁਕਾਬਲਾ ਕਰਨਾ ਹੈ ਬਦਲਾਵਾਂ ਨੂੰ ਆਪਣੇ ਦਿਲੋ-ਦਿਮਾਗ ’ਤੇ ਕਾਬੂ ਨਾ ਕਰਨ ਦਿਓ ਤੁਹਾਡੇ ਦਿਮਾਗ ’ਚ ਅਜਿਹੀ ਧਾਰਨਾ ਨਾ ਘਰ ਕਰ ਜਾਵੇ ਕਿ ‘ਹੁਣ ਕੁਝ ਨਹੀਂ ਹੋ ਸਕਦਾ’ ਸਗੋਂ ਮਨੋਬਲ ਇਸ ਤਰ੍ਹਾਂ ਦਾ ਹੋਵੇ ਕਿ ‘ਹੁਣ ਬਹੁਤ ਕੁਝ ਹੋ ਸਕਦਾ ਹੈ’ ਜਿਵੇਂ ਅੱਗ ਲੱਗਣ ’ਤੇ ਅਸੀਂ ਉਸਨੂੰ ਬੁਝਾਉਣ ਲਈ ਬੜੀ ਤੇਜ਼ੀ ਨਾਲ ਉਸ ’ਤੇ ਪਾਣੀ ਪਾਉਂਦੇ ਹਾਂ ਅਤੇ ਅੱਗ ’ਤੇ ਕਾਬੂ ਪਾ ਲੈਂਦੇ ਹਾਂ ਅੱਗ ਲੱਗਣ ’ਤੇ ਮਨੋਬਲ ਅਜਿਹਾ ਹੁੰਦਾ ਹੈ।

ਕਿ ਪਾਣੀ ਨਾਲ ਅਸੀਂ ਜ਼ਰੂਰ ਹੀ ਅੱਗ ਬੁਝਾ ਦੇਵਾਂਗੇ ਕੁਝ ਅਜਿਹਾ ਹੀ ਮਨੋਬਲ ਉਮਰ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਵੀ ਹੋਣਾ ਚਾਹੀਦਾ ਹੈ ਅਤੇ ਇਹ ਸੱਚ ਹੈ ਕਿ ਤੁਹਾਡੀ ਇਹ ਸੋਚ ਵੀ ਟਾਨਿਕ ਦਾ ਕੰਮ ਕਰੇਗੀ। ਵਧਦੀ ਉਮਰ ’ਚ ਤੁਸੀਂ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਨਾ ਹੋਵੋਂ ਕਿ ਜਿਹੜੇ ਕੰਮਾਂ ਨੂੰ ਤੁਸੀਂ ਜਵਾਨੀ ਦੇ ਦਿਨਾਂ ’ਚ ਜਿਸ ਬਿਹਤਰ ਤਰੀਕੇ ਨਾਲ ਕਰ ਸਕਦੇ ਸੀ, ਓਨਾ ਬਿਹਤਰ ਹੁਣ ਨਹੀਂ ਕਰ ਸਕਦੇ ਦੁਸ਼ਯੰਤ ਕੁਮਾਰ ਦਾ ਇੱਕ ਸ਼ੇਅਰ ਹੈ- ਕੌਣ ਕਹਿਤਾ ਹੈ ਆਸਮਾਂ ਮੇਂ ਛੇਦ ਨਹੀਂ ਹੋ ਸਕਤਾ ਏਕ ਪੱਥਰ ਤੋ ਹਿੰਮਤ ਸੇ ਉਛਾਲੋ ਯਾਰੋ ਕੋਈ ਵੀ ਕੰਮ ਦਿਲ ਨਾਲ, ਲਗਨ ਨਾਲ, ਸੂਝ-ਬੂਝ ਨਾਲ ਅਤੇ ਹਿੰਮਤ ਨਾਲ ਕਰੋਗੇ ਤਾਂ ਤੁਸੀਂ ਸਫਲ ਹੋਵੋਗੇ।

  • ਸਵੇਰੇ ਲੰਮੀ ਸੈਰ ਦਾ ਨਿਯਮ ਬਣਾ ਲਓ ਕਸਰਤ ਹੋਵੇਗੀ, ਫੇਫੜਿਆਂ ਨੂੰ ਸ਼ੁੱਧ ਹਵਾ ਮਿਲੇਗੀ ਅਤੇ ਤੁਹਾਡਾ ਜਾਣ-ਪਹਿਚਾਣ ਦਾ ਘੇਰਾ ਵਧੇਗਾ ਇਸ ਦੌਰਾਨ ਜਾਣ-ਪਹਿਚਾਣ ਵਧਾਉਣ ’ਚ ਕੰਜੂਸੀ ਨਹੀਂ, ਉਦਾਰਤਾ ਵਰਤੋ ਨਵੇਂ ਲੋਕਾਂ ਨਾਲ ਗੱਲਬਾਤ ਕਰਕੇ ਨਵੀਂ ਊਰਜਾ ਮਿਲਦੀ ਹੈ।
  • ਖਾਲੀ ਸਮੇਂ ਕਿਤਾਬਾਂ ਅਤੇ ਪੱਤਰ-ਪੱਤ੍ਰਿਕਾਵਾਂ ਪੜ੍ਹੋ ਕੋਸ਼ਿਸ਼ ਕਰੋ ਕਿ ਪੱਤਰ-ਪੱਤ੍ਰਿਕਾਵਾਂ ’ਚ ਛਪੀ ਸਮੱਗਰੀ ’ਤੇ ਸੰਪਾਦਕ ਨੂੰ ਪ੍ਰਤੀਕਿਰਿਆਵਾਂ ਭੇਜੋ ਲੋਕ ਤੁਹਾਡੇ ਵਿਚਾਰ ਜਾਣਨਗੇ ਪੱਤਰ ਛਪਣ ’ਤੇ ਤੁਹਾਨੂੰ ਚੰਗਾ ਵੀ ਲੱਗੇਗਾ।
  • ਤੁਸੀਂ ਖਾਲੀ ਸਮੇਂ ’ਚ ਕੋਚਿੰਗ ਕਲਾਸ ਚਲਾ ਸਕਦੇ ਹੋ ਇਸ ਤਰ੍ਹਾਂ ਆਪਣਾ ਗਿਆਨ ਵੰਡ ਕੇ ਨਾ ਸਿਰਫ ਆਪਣਾ ਟਾਈਮਪਾਸ ਕਰ ਸਕਦੇ ਹੋ ਸਗੋਂ ਕੁਝ ਪੈਸਾ ਅਤੇ ਸਮਾਜ ’ਚ ਇੱਜ਼ਤ ਵੀ ਪ੍ਰਾਪਤ ਕਰ ਸਕੋਗੇ।
  • ਜੇਕਰ ਤੁਹਾਨੂੰ ਲੇਖਨ, ਚਿੱਤਰਕਾਰੀ, ਗਾਇਨ ਜਾਂ ਸੰਗੀਤ ਦਾ ਸ਼ੌਂਕ ਹੈ ਤਾਂ ਵਧਦੀ ਉਮਰ ’ਚ ਇਸ ਸ਼ੌਂਕ ਨੂੰ ਪੂਰਾ ਕਰਕੇ ਰੁੱਝੇ ਰਹਿਣ ਦਾ ਮੌਕਾ ਮਿਲ ਸਕਦਾ ਹੈ ਇਸ ਲਈ ਆਪਣੀ ਪ੍ਰਤਿਭਾ ਨਿਖਾਰੋ ਅਤੇ ਸ਼ੌਂਕ ਪੂਰਾ ਕਰਕੇ ਰੁੱਝੇ ਰਹੋ।

-ਅਯੋਧਿਆ ਪ੍ਰਸਾਦ ‘ਭਾਰਤੀ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!