ਡਿਪਰੈਸ਼ਨ ਨਿਊਰੋ ਨਾਲ ਜੁੜਿਆ ਇੱਕ ਡਿਸਆਰਡਰ ਹੈ ਜੋ ਦਿਮਾਗ ਦੇ ਉਸ ਹਿੱਸੇ ’ਚ ਬਦਲਾਅ ਆਉਣ ’ਤੇ ਹੁੰਦਾ ਹੈ ਜੋ ਮੂਡ ਨੂੰ ਕੰਟਰੋਲ ਕਰਦਾ ਹੈ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ (ਕੈਟ ਰੇਸ) ’ਚ ਇਹ ਸਮੱਸਿਆ ਵਧਦੀ ਜਾ ਰਹੀ ਹੈ ਡਿਪਰੈਸ਼ਨ ਕਿਸੇ ਵੀ ਉਮਰ ’ਚ ਹਾਲਾਤਾਂ ਉਲਟ ਹੋਣ ’ਤੇ ਕਿਸੇ ਨੂੰ ਵੀ ਹੋ ਸਕਦਾ ਹੈ ਡਿਪਰੈਸ਼ਨ ਵੀ ਤਿੰਨ ਤਰ੍ਹਾਂ ਦਾ ਹੁੰਦਾ ਹੈ ਸਾਇਕਲੋਜ਼ੀਕਲ, ਬਾਇਲੋਜ਼ੀਕਲ ਅਤੇ ਫਿਜ਼ੀਕਲ, ਇਨ੍ਹਾਂ ਨੂੰ ਪਹਿਚਾਣ ਕੇ ਹੀ ਲਾਈਫਸਟਾਈਲ ਬਦਲ ਕੇ ਜਾਂ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।

ਸਾਇਕਲੋਜਿਕਲ ਡਿਪਰੈਸ਼ਨ ’ਚ ਰੋਗੀ ਅਕਸਰ ਉਦਾਸ, ਨਿਰਾਸ਼ ਅਤੇ ਪ੍ਰੇਸ਼ਾਨ ਰਹਿੰਦਾ ਹੈ ਉਸ ਨੂੰ ਕਿਸੇ ਨਾਲ ਮਿਲਣਾ ਚੰਗਾ ਨਹੀਂ ਲੱਗਦਾ, ਖੁਸ਼ੀ ਦੇ ਮੌਕੇ ਵੀ ਦੁਖੀ ਰਹਿਣਾ, ਨਕਾਰਾਤਮਕ ਗੱਲਾਂ ਕਰਨਾ, ਆਪਣੇ ਵਿਅਕਤੀਤੱਵ ’ਤੇ ਧਿਆਨ ਨਾ ਦੇਣਾ ਅਤੇ ਖਿਝ ਕੇ ਗੱਲ ਦਾ ਜਵਾਬ ਦਿੰਦਾ ਹੈ ਬਾਇਲੋਜ਼ੀਕਲ ਡਿਪਰੈਸ਼ਨ ’ਚ ਰੋਗੀ ਦੀ ਨੀਂਦ ਜਾਂ ਤਾਂ ਜ਼ਿਆਦਾ ਹੁੰਦੀ ਹੈ ਜਾਂ ਬਹੁਤ ਘੱਟ ਇਸੇ ਤਰ੍ਹਾਂ ਜਾਂ ਤਾਂ ਰੋਗੀ ਬਹੁਤ ਖਾਂਦਾ ਹੈ ਜਾਂ ਖਾਣੇ ਦੀ ਇੱਛਾ ਨਹੀਂ ਹੁੰਦੀ।

ਫਿਜ਼ੀਕਲ

ਫਿਜ਼ੀਕਲ ਡਿਪਰੈਸ਼ਨ ’ਚ ਰੋਗੀ ਹਰ ਸਮੇਂ ਥੱਕਿਆ-ਥੱਕਿਆ ਰਹਿੰਦਾ ਹੈ ਵਜ਼ਨ ਜਾਂ ਤਾਂ ਵਧ ਜਾਂਦਾ ਹੈ ਜਾਂ ਅਚਾਨਕ ਘੱਟ ਹੋ ਜਾਂਦਾ ਹੈ, ਰੋਗੀ ਨੂੰ ਸਰੀਰ ’ਚ ਦਰਦ ਅਤੇ ਸਿਰ ਦਰਦ ਦੀ ਸ਼ਿਕਾਇਤ ਬਣੀ ਰਹਿੰਦੀ ਹੈ।

ਕਿਉਂ ਹੁੰਦਾ ਹੈ ਡਿਪਰੈਸ਼ਨ

  • ਨੌਕਰੀ ਜਾਂ ਕਾਰੋਬਾਰ ’ਚ ਸਹੀ ਤਾਲਮੇਲ ਨਾ ਹੋਣਾ, ਕਾਰੋਬਾਰ ’ਚ ਪੈਸਿਆਂ ਦਾ ਨੁਕਸਾਨ ਹੋਣਾ।
  • ਕਿਸੇ ਵੱਡੀ ਬਿਮਾਰੀ ਦਾ ਡਰ ਹੋਣਾ।
  • ਬੱਚਿਆਂ ’ਚ ਰਿਜ਼ਲਟ ਖਰਾਬ ਆਉਣਾ।
  • ਕਿਸੇ ਕਰੀਬੀ ਤੋਂ ਵਿੱਛੜਨਾ ਜਾਂ ਕਰੀਬੀ ਦੀ ਅਚਾਨਕ ਮੌਤ ਹੋ ਜਾਣਾ।
  • ਭਵਿੱਖ ਪ੍ਰਤੀ ਬੇਯਕੀਨੀ।
  • ਹਾਰਮੋਨਸ ’ਚ ਬਦਲਾਅ ਹੋਣ ’ਤੇ।
  • ਵਿਆਹ ਤੋਂ ਬਾਅਦ ਤਲਾਕ ਹੋਣ ’ਤੇ।
  • ਜੀਨਸ ’ਚ ਕਿਸੇ ਤਰ੍ਹਾਂ ਦੀ ਗੜਬੜੀ ਹੋਣਾ।
  • ਲੰਮੀ ਬਿਮਾਰੀ ਝੱਲਣ ਨਾਲ।
  • ਰਿਟਾਇਰਮੈਂਟ ਤੋਂ ਬਾਅਦ ਖੁਦ ਨੂੰ ਬੇਕਾਰ ਸਮਝਣਾ।
  • ਪੈਸਾ ਡੁੱਬਣ ’ਤੇ ਜਾਂ ਕਰਜ਼ਾ ਨਾ ਚੁਕਾ ਸਕਣ ’ਤੇ।

ਡਾਕਟਰ ਨੂੰ ਕਦੋਂ ਮਿਲੀਏ:-

10-15 ਦਿਨਾਂ ਤੱਕ ਲਗਾਤਾਰ ਉਦਾਸ ਰਹਿਣ ’ਤੇ ਡਾਕਟਰ ਕੋਲ ਜਾ ਕੇ ਸਲਾਹ ਲੈਣੀ ਚਾਹੀਦੀ ਹੈ ਜਿਵੇਂ ਅਸੀਂ ਹੋਰ ਬਿਮਾਰੀਆਂ ਲਈ ਡਾਕਟਰ ਤੋਂ ਜਾਂਚ ਕਰਵਾ ਕੇ ਦਵਾਈ ਲੈਂਦੇ ਹਾਂ, ਇਸੇ ਤਰ੍ਹਾਂ ਡਿਪਰੈਸ਼ਨ ਹੋਣ ’ਤੇ ਡਾਕਟਰ ਕੋਲ ਜਾਣ ਤੋਂ ਨਾ ਘਬਰਾਓ ਜੇਕਰ ਮਾਮਲੇ ਦੀ ਹਾਲੇ ਸ਼ੁਰੂਆਤ ਹੈ ਤਾਂ ਸਾਈਕੋਲਜਿਸਟ ਨੂੰ ਮਿਲਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਮਰੀਜ਼ ਦੀ ਕਾਊਂਸÇਲੰਗ ਕਰਕੇ ਡਿਪਰੈਸ਼ਨ ਤੋਂ ਬਾਹਰ ਆਉਣ ’ਚ ਮੱਦਦ ਕਰਦਾ ਹੈ ਜੇਕਰ ਮਾਮਲਾ ਪੁਰਾਣਾ ਹੋ ਜਾਵੇ ਤਾਂ ਸਾਇਕੈਟ੍ਰਿਸਟ ਤੋਂ ਮੱਦਦ ਲੈਣੀ ਪੈਂਦੀ ਹੈ ਜੋ ਕਾਊਂਸÇਲੰਗ ਨਾਲ ਰੋਗੀ ਨੂੰ ਦਵਾਈ ਵੀ ਦਿੰਦਾ ਹੈ।

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਡਿਪਰੈਸ਼ਨ ’ਚ ਰਹਿਣਾ ਫਲਾਣੇ ਦੀ ਆਦਤ ਹੈ ਇਹ ਗਲਤ ਹੈ ਇਹ ਆਦਤ ਨਹੀਂ, ਨਿਊਰੋ ਨਾਲ ਜੁੜੀ ਬਿਮਾਰੀ ਹੈ ਸਹੀ ਇਲਾਜ ਕਰਕੇ ਠੀਕ ਹੋ ਸਕਦੇ ਹੋ ਜੇਕਰ ਇਸਨੂੰ ਨਜ਼ਰਅੰਦਾਜ਼ ਕਰੋਗੇ ਤਾਂ ਇਹ ਨੁਕਸਾਨਦੇਹ ਵੀ ਹੋ ਸਕਦਾ ਹੈ ਕਈ ਲੋਕਾਂ ਅਨੁਸਾਰ ਡਿਪਰੈਸ਼ਨ ਪਾਗਲਪਣ ਹੈ, ਨਹੀਂ, ਇਹ ਪਾਗਲਪਣ ਨਹੀਂ ਹੈ ਇਸ ਦੀ ਦਵਾਈ ਠੀਕ ਹੋਣ ’ਤੇ ਡਾਕਟਰ ਬੰਦ ਕਰ ਦਿੰਦੇ ਹਨ ਇਸ ਦੀ ਦਵਾਈ ਲੈਣ ਨਾਲ ਸਾਈਡ ਇਫੈਕਟ ਨਹੀਂ ਹੁੰਦਾ।

ਡਿਪਰੈਸ਼ਨ ’ਚ ਇੰਝ ਕਰੋ ਮੱਦਦ

  1. ਪਾਲਤੂ ਜਾਨਵਰ ਨੂੰ ਪਾਲੋ ਤਾਂ ਕਿ ਉਸ ਨੂੰ ਘੁਮਾਉਣ, ਉਸਦਾ ਧਿਆਨ ਰੱਖਣ ’ਚ ਕਾਫੀ ਸਮਾਂ ਬੀਤ ਜਾਵੇ।
  2. ਜੋ ਸਾਡੇ ਕੋਲ ਹੈ ਉਸਦੇ ਲਈ ਰੱਬ ਦਾ ਸ਼ੁਕਰਾਨਾ ਕਰੋ ਬਹੁਤਿਆਂ ਕੋਲ ਉਹ ਵੀ ਨਹੀਂ ਹੈ।
  3. ਹਰ ਰੋਜ਼ ਧੁੱਪ ਦਾ ਸੇਵਨ ਕਰੋ ਇਸ ਨਾਲ ਡਿਪਰੈਸ਼ਨ ਘੱਟ ਹੁੰਦਾ ਹੈ।
  4. ਆਪਣੇ ਕਿਸੇ ਸ਼ੌਂਕ ਨੂੰ ਪੂਰਾ ਕਰਨ ’ਚ ਸਮੇਂ ਦੀ ਸੁਚੱਜੀ ਵਰਤੋਂ ਕਰੋ।
  5. ਉਧਾਰ ਨਾ ਲਓ ਉਧਾਰ ਲੈਣ ’ਤੇ ਵੀ ਡਿਪਰੈਸ਼ਨ ਹੁੰਦਾ ਹੈ ਆਪਣੀ ਚਾਦਰ ਅਨੁਸਾਰ ਪੈਰ ਪਸਾਰੋ।
  6. ਚਿਹਰੇ ’ਤੇ ਮੁਸਕਾਨ ਬਣਾਈ ਰੱਖੋ।
  7. ਮੱਦਦ ਕਰਨ ਦਾ ਯਤਨ ਕਰੋ, ਖੁਸ਼ੀ ਮਿਲਦੀ ਹੈ ਜੇਕਰ ਤੁਹਾਡੀ ਕੋਈ ਮੱਦਦ ਕਰਦਾ ਹੈ ਤਾਂ ਧੰਨਵਾਦ ਕਰਨਾ ਨਾ ਭੁੱਲੋ।
  8. ਆਪਣੇ ਜੀਵਨ ’ਚ ਈਗੋ ਨੂੰ ਥਾਂ ਨਾ ਦਿਓ ਆਈ (ਮੈਂ) ਨੂੰ ਮਿਟਾ ਕੇ ਵੀ (ਅਸੀਂ) ਅਪਣਾਓ ਆਈ ਇਲਨੈੱਸ ਦਿੰਦੀ ਹੈ ਅਤੇ ਵੀ ਵੈਲਨੈੱਸ ਦਿੰਦੀ ਹੈ।
  9. ਆਪਣਿਆਂ ਨਾਲ ਸਮਾਂ ਬਿਤਾਓ ਉਨ੍ਹਾਂ ਨਾਲ ਸੰਪਰਕ ਬਣਾ ਕੇ ਰੱਖੋ, ਮਿਲਦੇ-ਗਿਲਦੇ ਰਹੋ।
  10. ਸਕਾਰਾਤਮਕ ਸੋਚ ਰੱਖੋ।
  11. ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰੋ ਭਾਵੇਂ ਉਹ ਇੰਟਰਨੈੱਟ ਸਰਫਿੰਗ ਹੋਵੇ, ਮੋਬਾਈਲ ਗੇਮ ਜਾਂ ਸੋਸ਼ਲ ਨੈੱਟ ਵਰਕਿੰਗ ਇਨ੍ਹਾਂ ਦੀ ਸੀਮਤ ਵਰਤੋਂ ਹੀ ਸਿਹਤ ਲਈ ਚੰਗੀ ਹੈ।
  12. ਲਗਾਤਾਰ ਕਸਰਤ ਕਰੋ ਕੋਈ ਹੋਰ ਡਿਪਰੈਸ਼ਨ ’ਚ ਹੈ ਤਾਂ ਉਸਦੇ ਨਾਲ ਮਿਲ ਕੇ ਕਸਰਤ ਕਰੋ ਇਸ ਲਾਲ ਐਂਡਾਰਫਿਨ ਹਾਰਮੋਨ ਨਿੱਕਲਦੇ ਹਨ ਜੋ ਡਿਪਰੈਸ਼ਨ ਤੋਂ ਰਾਹਤ ਦਿਵਾਉਂਦੇ ਹਨ।
  13. ਮੂਡ ਨੂੰ ਬਿਹਤਰ ਬਣਾਉਣ ਵਾਲਾ ਆਹਾਰ ਲਓ, ਥੋੜ੍ਹਾ ਚਾਕਲੇਟ ਦਾ ਸੇਵਨ ਕਰੋ ਇਸ ਤੋਂ ਇਲਾਵਾ ਪੌਸ਼ਟਿਕ ਆਹਾਰ ਲਗਾਤਾਰ ਲਓ ਜਿਵੇਂ ਓਟਸ, ਕਣਕ, ਦੁੱਧ, ਦੁੱਧ ਨਾਲ ਬਣੇ ਪਦਾਰਥ, ਨਟਸ, ਸ਼ਕਰਕੰਦੀ, ਜਾਮੁਨ, ਬਲੂਬੇਰੀ, ਕੀਵੀ, ਪਾਲਕ, ਸੰਤਰਾ, ਗਾਜਰ, ਟਮਾਟਰ, ਫਲੈਕਸ ਸੀਡਸ ਆਦਿ।
  14. ਰੋਗੀ ਦੀ ਤਾਰੀਫ ਕਰੋ ਤਾਂ ਕਿ ਉਸ ਦਾ ਆਤਮ-ਵਿਸ਼ਵਾਸ ਵਧੇ ਅਤੇ ਉਸ ’ਚ ਉਤਸ਼ਾਹ ਦਾ ਸੰਚਾਰ ਹੋਵੇ।
  15. ਮਰੀਜ਼ ਦੀ ਗੱਲ ਸੁਣੋ, ਉਸਦੀਆਂ ਭਾਵਨਾਵਾਂ ਸਮਝੋ ਮਜ਼ਾਕ ਨਾ ਬਣਾਓ ਦੋਸਤੀ ਦਾ ਮਾਹੌਲ ਬਣਾਓ ਰੋਗੀ ਨਾਲ ਆਰਾਮ ਨਾਲ ਗੱਲ ਕਰੋ, ਆਪਣਾ ਸੰਯਮ ਬਣਾ ਕੇ ਰੱਖੋ ਪਿਆਰ ਨਾਲ ਗੱਲ ਕਰਨ ਨਾਲ ਰੋਗੀ ਦਾ ਮਨ ਸ਼ਾਂਤ ਹੋ ਜਾਵੇਗਾ।
  16. ਰੋਗੀ ਨੂੰ ਕਿਸੇ ਵੀ ਕੰਮ ਲਈ ਜ਼ਬਰਦਸਤੀ ਨਾ ਕਰੋ ਜਿਵੇਂ ਬਾਹਰ ਲਿਜਾਣ ਲਈ, ਜ਼ਬਰਦਸਤੀ ਹੋਰਾਂ ਨਾਲ ਗੱਲ ਕਰਨ ਲਈ ਆਦਿ।
  17. ਜੇਕਰ ਰੋਗੀ ਨੂੰ ਲੱਗੇ ਕਿ ਉਸ ਦੇ ਨਾਲ ਹੀ ਬੁਰਾ ਕਿਉਂ ਹੁੰਦਾ ਹੈ ਤਾਂ ਉਸਦਾ ਹੱਥ ਆਪਣੇ ਹੱਥਾਂ ’ਚ ਲਓ, ਤਸੱਲੀ ਦਿਓ ਮਨ ਠੀਕ ਹੋਣ ’ਤੇ ਦੱਸੋ ਕਿ ਬੁਰਾ ਸਭ ਦੇ ਨਾਲ ਕੁਝ ਨਾ ਕੁਝ ਹੁੰਦਾ ਹੈ ਇਹ ਸਮਾਂ ਵੀ ਗੁਜ਼ਰ ਜਾਵੇਗਾ ਸਭ ਠੀਕ ਹੋਵੇਗਾ।
  18. ਜੇਕਰ ਸਾਰੀਆਂ ਕੋਸ਼ਿਸ਼ਾਂ ਨਾਕਾਮਯਾਬ ਹੋਣ ਤਾਂ ਡਾਕਟਰ ਕੋਲ ਲੈ ਜਾਓ ਅਤੇ ਮਾਹਿਰ ਦੀ ਸਲਾਹ ਅਨੁਸਾਰ ਚੱਲੋ ਉਸਨੂੰ ਦੱਸ ਕੇ ਡਾਕਟਰ ਕੋਲ ਲੈ ਜਾਓ ਇਹ ਮੰਨ ਕੇ ਚੱਲੋ ਕਿ ਉਸਨੂੰ ਨਿਊਰੋ ਸਬੰਧੀ ਬਿਮਾਰੀ ਹੈ ਉਸ ਲਈ ਸਹੀ ਇਲਾਜ ਕਰਵਾਉਣਾ ਜਰੂਰੀ ਹੈ।

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ