ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਹੀ ਸਰੀਰ ਸ਼ੁੱਧ ਕਰਨਾ ਜਾਂ ਡਿਟਾਕਸ ਕਰਨਾ ਹੈ ਇਹ ਕਿਵੇਂ ਪਤਾ ਲੱਗਦਾ ਹੈ ਕਿ ਹੁਣ ਸਰੀਰ ਨੂੰ ਡਿਟਾਕਸ ਕਰਨ ਦੀ ਜ਼ਰੂਰਤ ਹੈ? ਜਦੋਂ ਅਸੀਂ ਬਿਨਾ ਕਿਸੇ ਕਾਰਨ ਸੁਸਤੀ ਮਹਿਸੂਸ ਕਰਦੇ ਹਾਂ, ਖਾਣਾ ਠੀਕ ਤਰ੍ਹਾਂ ਨਹੀਂ ਪਚਦਾ, ਢਿੱਡ ਭਰਿਆ-ਭਰਿਆ ਜਿਹਾ ਮਹਿਸੂਸ ਹੁੰਦਾ ਹੈ, ਤਾਂ ਸਰੀਰ ਡਿਟਾਕਸ ਮੰਗਦਾ ਹੈ ਜੇਕਰ ਫਿਰ ਵੀ ਸਾਵਧਾਨ ਨਹੀਂ ਹੋਵੋਗੇ ਤਾਂ ਉਹ ਜ਼ਹਿਰੀਲੇ ਤੱਤ ਤੁਹਾਡੇ ਸਰੀਰ ਨੂੰ ਬਿਮਾਰ ਕਰ ਦੇਣਗੇ ਬਿਹਤਰ ਹੈ ਤੁਸੀਂ ਆਪਣਾ ਬਚਾਅ ਕਰੋ, ਖੁਦ ਨੂੰ ਨਿਰੋਗੀ ਬਣਾਓ ਅਤੇ ਸਮੇਂ-ਸਮੇਂ ’ਤੇ ਸਰੀਰ ਨੂੰ ਸ਼ੁੱਧ ਕਰਦੇ ਰਹੋ ਅੰਦਰੂਨੀ ਸ਼ੁੱਧੀ ਨਾਲ ਅਸੀਂ ਨਿਰੋਗੀ ਅਤੇ ਸੁੰਦਰ ਰਹਿ ਸਕਦੇ ਹਾਂ। (Detox Your Body)
Table of Contents
ਪਾਣੀ ਖੂਬ ਪੀਓ:- | Detox Your Body
ਸਰੀਰ ਦੀ ਅੰਦਰੂਨੀ ਸ਼ੁੱਧੀ ਲਈ ਪਾਣੀ ਦਾ ਜ਼ਿਆਦਾ ਸੇਵਨ ਸਭ ਤੋਂ ਵਧੀਆ ਤਰੀਕਾ ਹੈ ਦਿਨ ਭਰ ’ਚ 10 ਤੋਂ 12 ਗਲਾਸ ਪਾਣੀ ਪੀਓ ਅਜਿਹਾ ਕਰਨ ਨਾਲ ਸਰੀਰ ’ਚ ਮੌਜੂਦ ਜ਼ਹਿਰੀਲੇ ਤੱਤ ਮੂਤਰ ਅਤੇ ਮੁੜ੍ਹਕੇ ਰਾਹੀਂ ਬਾਹਰ ਨਿੱਕਲ ਜਾਂਦੇ ਹਨ ਅਤੇ ਪੇਟ ਸਾਫ ਹੋ ਜਾਂਦਾ ਹੈ ਦਿਨ ਵਿਚ ਇੱਕ ਵਾਰ ਇੱਕ ਗਲਾਸ ਨਿੰਬੂ ਪਾਣੀ ਪੀਓ ਕਿਉਂਕਿ ਨਿੰਬੂ ਪਾਣੀ ਇੱਕ ਉੱਤਮ ਡਿਟਾਕਸ ਮੰਨਿਆ ਜਾਂਦਾ ਹੈ ਨਿੰਬੂ ਦੇ ਸੇਵਨ ਨਾਲ ਸਰੀਰ ’ਚ ਖਾਰ ਦੀ ਮਾਤਰਾ ਵਧਦੀ ਹੈ ਜੋ ਸਰੀਰ ਦੀ ਸਫਾਈ ਲਈ ਠੀਕ ਹੈ।
ਫਲਾਂ ਅਤੇ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰੋ:- | Detox Your Body
ਆਪਣੀ ਨਿਯਮਿਤ ਡਾਈਟ ’ਚ ਫ਼ਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ ਅਜਿਹਾ ਕਰਨ ਨਾਲ ਲੀਵਰ ਐਂਜਾਈਮ ਸਰਗਰਮ ਹੁੰਦੇ ਹਨ ਜਿਸ ਨਾਲ ਸਰੀਰ ’ਚ ਮੌਜ਼ੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮੱਦਦ ਮਿਲਦੀ ਹੈ ਜ਼ਿਆਦਾ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਨਾਲ ਸਰੀਰ ਨੂੰ ਭਰਪੂਰ ਮਾਤਰਾ ’ਚ ਫਾਈਬਰ ਵੀ ਮਿਲਦਾ ਹੈ, ਵਜ਼ਨ ਕੰਟਰੋਲ ’ਚ ਰਹਿੰਦਾ ਹੈ ਅਤੇ ਅਸੀਂ ਸਿਹਤਮੰਦ ਬਣੇ ਰਹਿੰਦੇ ਹਾਂ।
ਕਸਰਤ ਅਤੇ ਬ੍ਰੀਦਿੰਗ ਐਕਸਰਸਾਈਜ਼ ਕਰੋ:- | Detox Your Body
ਨਿਯਮਿਤ ਰੂਪ ਨਾਲ 45 ਮਿੰਟ ਦੀ ਕਸਰਤ ਸਾਡੀ ਬਾਡੀ ਨੂੰ ਡਿਟਾਕਸ ਕਰਨ ’ਚ ਮੱਦਦ ਕਰਦੀ ਹੈ ਕਸਰਤ ਵੀ ਵਧੀਆ ਜ਼ਰੀਆ ਹੈ ਬਾਡੀ ਨੂੰ ਸ਼ੁੱਧ ਕਰਨ ਦਾ ਕਸਰਤ ਕਰਨ ਨਾਲ ਸਰੀਰ ਦੇ ਨਾਲ-ਨਾਲ ਦਿਮਾਗ ਵੀ ਤੰਦਰੁਸਤ ਹੁੰਦਾ ਹੈ ਆਪਣੇ ਦਿਨ ਦੀ ਸ਼ੁਰੂਆਤ ਵਾਕਿੰਗ, ਰਨਿੰਗ, ਬਰਿੱਕਸ ਵਾਕ ਜਾਂ ਸਾਈਕÇਲੰਗ ਨਾਲ ਕਰ ਸਕਦੇ ਹੋ ਲੰਬੇ ਸਾਹਾਂ ਦੇ ਅਭਿਆਸ ਨਾਲ ਸਰੀਰ ’ਚ ਆਕਸੀਜ਼ਨ ਦਾ ਸੰਚਾਰ ਸੁਚਾਰੂ ਰਹਿੰਦਾ ਹੈ ਨਿਯਮਿਤ ਰੂਪ ਨਾਲ ਡੀਪ ਬ੍ਰੀਦਿੰਗ ਦਾ ਅਭਿਆਸ ਕਰਕੇ ਖੁਦ ਨੂੰ ਤੰਦਰੁਸਤ ਰੱਖੋ।
ਤਲ਼ੇ ਹੋਏ ਖੁਰਾਕ ਪਦਾਰਥਾਂ ਨੂੰ ਕਹੋ ਬਾਏ:- | Detox Your Body
ਤਲ਼ਿਆ ਹੋਇਆ ਮਸਾਲੇਦਾਰ ਖਾਣਾ ਸਾਰਿਆਂ ਨੂੰ ਸੁਆਦ ਲੱਗਦਾ ਹੈ ਪਰ ਸਿਹਤ ਲਈ ਇਹ ਠੀਕ ਨਹੀਂ ਹੈ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਅਤੇ ਸਰੀਰ ’ਚ ਜ਼ਹਿਰੀਲੇ ਤੱਤਾਂ ਤੋਂ ਮੁਕਤੀ ਚਾਹੁੰਦੇ ਹੋ ਤਾਂ ਤਲ਼ੇ ਖੁਰਾਕੀ ਪਦਾਰਥਾਂ ਦੀ ਵਰਤੋਂ ਨਾ ਕਰੋ।
ਖਾਣਾ ਹੌਲੀ-ਹੌਲੀ ਖਾਓ:- | Detox Your Body
ਜੇਕਰ ਖਾਣਾ ਹੌਲੀ-ਹੌਲੀ ਚਬਾ ਕੇ ਖਾਓਗੇ ਤਾਂ ਖਾਣੇ ਦਾ ਸਰੀਰ ਨੂੰ ਪੂਰਾ ਲਾਭ ਮਿਲੇਗਾ ਪੂਰੀ ਤਰ੍ਹਾਂ ਖਾਣਾ ਪਚਾਉਣ ਲਈ ਖਾਣਾ ਹੌਲੀ ਅਤੇ ਚਬਾ ਕੇ ਖਾਣਾ ਚਾਹੀਦਾ ਹੈ ਇਸ ਨਾਲ ਸਾਡੀ ਪਾਚਣ ਕਿਰਿਆ ਦਰੁੱਸਤ ਬਣੀ ਰਹਿੰਦੀ ਹੈ ਡਿਟਾਕਸੀਫਿਕੇਸ਼ਨ ਪ੍ਰਕਿਰਿਆ ਦੌਰਾਨ ਖਾਣਾ ਹੌਲਾ ਖਾਓ ਵਜ਼ਨ ਘੱਟ ਹੋਵੇਗਾ ਤੇ ਸਰੀਰ ਦੀ ਊਰਜਾ ਵੀ ਵਧੇਗੀ ਕੋਲੇਸਟਰਾਲ ਅਤੇ ਸ਼ੂਗਰ ਲੇਵਲ ਵੀ ਕੰਟਰੋਲ ’ਚ ਰਹੇਗਾ ਖਾਣੇ ’ਚ ਲਸਣ ਦੀ ਵਰਤੋਂ ਕਰੋ ਤਾਂ ਕਿ ਇਸ ’ਚ ਮੌਜੂਦ ਐਂਟੀਆਕਸੀਡੈਂਟ ਸਰੀਰ ’ਚ ਮੌਜ਼ੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮੱਦਦ ਕਰ ਸਕਣ।
ਖੰਡ ਦੀ ਵਰਤੋਂ ਘੱਟ ਤੋਂ ਘੱਟ ਕਰੋ:- | Detox Your Body
ਖੰਡ ਦੀ ਜ਼ਿਆਦਾ ਵਰਤੋਂ ਸਰੀਰ ਲਈ ਜ਼ਹਿਰ ਦੇ ਬਰਾਬਰ ਹੁੰਦੀ ਹੈ ਜੇਕਰ ਤੁਸੀਂ ਜ਼ਹਿਰ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਖੰਡ-ਸ਼ੱਕਰ ਦੀ ਵਰਤੋਂ ਘੱਟ ਤੋਂ ਘੱਟ ਕਰੋ ਖੰਡ ਘੱਟ ਖਾਣ ਨਾਲ ਸਾਡਾ ਮੈਟਾਬਾਲਿਜ਼ਮ ਵਧਦਾ ਹੈ ਅਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮੱਦਦ ਮਿਲਦੀ ਹੈ। (Detox Your Body)
ਹਰਬਲ ਟੀ ਦੀ ਵਰਤੋਂ ਕਰੋ:- ਹਰਬਲ ਟੀ ਦੀ ਵਰਤੋਂ ਖੂਨ ਦਾ ਸੰਚਾਰ ਵਧਾਉਂਦੀ ਹੈ ਜਿਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿੱਕਲ ਜਾਂਦੇ ਹਨ ਜ਼ਿਆਦਾ ਚਾਹ-ਕੌਫੀ ਦੀ ਵਰਤੋਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਹਰਬਲ ਟੀ ਪਾਚਣ ਤੰਤਰ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦੀ ਹੈ ਦਿਨ ’ਚ ਦੋ ਕੱਪ ਹਰਬਲ ਟੀ ਦੀ ਵਰਤੋਂ ਕਰ ਸਕਦੇ ਹੋ।
ਨੀਂਦ ਪੂਰੀ ਲਓ ਅਤੇ ਖੁਸ਼ ਰਹੋ:- | Detox Your Body
8 ਘੰਟੇ ਦੀ ਨੀਂਦ ਸਰੀਰ ਨੂੰ ਆਲਸ ਅਤੇ ਸੁਸਤੀ ਤੋਂ ਦੂਰ ਰੱਖਦੀ ਹੈ, ਇਸ ਲਈ ਰਾਤ ਨੂੰ ਸਮੇਂ ’ਤੇ ਸੌਂ ਕੇ ਸਵੇਰੇ ਸਮੇਂ ’ਤੇ ਉੱਠੋ ਇਸ ਨਾਲ ਸਰੀਰ ਚੁਸਤ ਰਹੇਗਾ ਖੁਸ਼ ਰਹਿਣ ਦਾ ਯਤਨ ਵੀ ਕਰੋ ਕਿਉਂਕਿ ਮਨ ਦਾ ਪ੍ਰਭਾਵ ਸਾਡੇ ਤਨ ’ਤੇ ਵੀ ਪੈਂਦਾ ਹੈ ਨੈਗੇਟਿਵ ਲੋਕਾਂ ਤੋਂ ਦੂਰ ਰਹੋ, ਸਕਾਰਾਤਮਕ ਅਤੇ ਸਰਗਰਮ ਬਣੇ ਰਹੋ ਖੁਸ਼ਮਿਜਾਜ਼, ਪਾਜ਼ਿਟਿਵ ਲੋਕਾਂ ਦਾ ਸਾਥ ਸਰੀਰ ’ਚ ਫੀਲ ਗੁੱਡ ਹਾਰਮੋਨਸ ਨੂੰ ਸਰਗਰਮ ਕਰਦਾ ਹੈ, ਇਸ ਲਈ ਖੁਸ਼ ਰਹੋ।
ਮਾਲਿਸ਼ ਕਰੋ:- | Detox Your Body
ਮਾਲਿਸ਼ ਸਰੀਰ ’ਚ ਖੂਨ ਦੇ ਸੰਚਾਰ ਨੂੰ ਵਧਾਉਂਦੀ ਹੈ ਇਸ ਨਾਲ ਜ਼ਹਿਰੀਲੇ ਤੱਤ ਬਾਹਰ ਨਿੱਕਲ ਜਾਂਦੇ ਹਨ ਨਿਯਮਿਤ ਮਸਾਜ ਥੈਰੇਪੀ ਅਪਣਾ ਕੇ ਆਪਣੇ-ਆਪ ਨੂੰ ਡਿਟਾਕਸ ਕਰ ਸਕਦੇ ਹੋ।
ਨੀਤੂ ਗੁਪਤਾ