ਮਨ ’ਚ ਜੋ ਹੈ, ਕਹਿ ਦਿਓ ਅੱਜ ਜਦੋਂ ਦੋ ਅਜ਼ਨਬੀ ਆਪਸ ’ਚ ਮਿਲਦੇ ਹਨ ਅਤੇ ਵਿਆਹ ਦੇ ਬੰਧਨ ’ਚ ਬੱਝਦੇ ਹਨ ਤਾਂ ਜ਼ਿੰਦਗੀ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਂਦੇ ਹਨ ਸ਼ੁਰੂਆਤ ’ਚ ਵਿਆਹ ਦਾ ਇਹ ਬੰਧਨ ਕਾਫ਼ੀ ਦਿਲਚਸਪ ਮਹਿਸੂਸ ਹੁੰਦਾ ਹੈ
ਪਰ ਹੌਲੀ-ਹੌਲੀ ਬੋਰਿੰਗ ਜਿਹਾ ਲੱਗਣ ਲੱਗਦਾ ਹੈ ਕੁਝ ਸਮੇਂ ਬਾਅਦ ਪਤੀ-ਪਤਨੀ ਭਾਵਨਾਵਾਂ ਨੂੰ ਬਿਆਨ ਕਰਨਾ ਭੁੱਲਣ ਲੱਗਦੇ ਹਨ ਪਤੀ-ਪਤਨੀ ਜੀਵਨ ਨੂੰ ਮਧੁਰ ਬਣਾਉਣ ਲਈ ਭਾਵਨਾਵਾਂ ਪ੍ਰਗਟ ਕਰਨ
Also Read :-
Table of Contents
ਗੁੱਡ ਮਾਰਨਿੰਗ ਅਤੇ ਗੁੱਡ ਨਾਈਟ:-
ਦਿਨ ਦੀ ਸ਼ੁਰੂਆਤ ਗੁੱਡ ਮਾਰਨਿੰਗ ਕਹਿ ਕੇ ਕਰੋ ਅਤੇ ਰਾਤ ਨੂੰ ਗੁੱਡ ਨਾਈਟ ਕਹਿ ਕੇ ਸੋਵੋ ਇੱਕ ਪਿਆਰਾ ਜਿਹਾ ਗੁੱਡ ਮਾਰਨਿੰਗ ਤੁਹਾਡੇ ਜੀਵਨਸਾਥੀ ਦੇ ਪੂਰੇ ਦਿਨ ਨੂੰ ਖੁਸ਼ੀਆਂ ਨਾਲ ਭਰ ਸਕਦਾ ਹੈ ਜਦੋਂ ਤੁਸੀਂ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਕਹਿੰਦੇ ਹੋ ਤਾਂ ਜੀਵਨਸਾਥੀ ਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਲਈ ਅੱਜ ਵੀ ਤੁਹਾਡਾ ਸਾਥ ਉਨ੍ਹਾਂ ਦੀ ਪਹਿਲੀ ਪਹਿਲ ਹੈ ਜੇਕਰ ਤੁਸੀਂ ਕੁਝ ਸਮੇਂ ਲਈ ਕਿਤੇ ਹੋਰ ਜਾ ਰਹੇ ਤਾਂ ਵੀ ਆਪਣੇ ਜੀਵਨਸਾਥੀ ਨੂੰ ਫੋਨ ਕਾੱਲ ਜਾਂ ਮੈਸਜ਼ ਜ਼ਰੀਏ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਜ਼ਰੂਰ ਕਹੋ
ਤੁਹਾਡਾ ਦਿਨ ਕਿਵੇਂ ਲੰਘਿਆ:-
ਸਮੇਂ ਨਾਲ ਜੀਵਨ ’ਚ ਨੀਰਸਤਾ ਆ ਜਾਂਦੀ ਹੈ ਅਤੇ ਅਸੀਂ ਆਪਣੇ ਜੀਵਨ ਸਾਥੀ ਬਾਰੇ ’ਚ ਕੁਝ ਵੀ ਜਾਣਨਾ ਛੱਡ ਦਿੰਦੇ ਹਾਂ ਜਦੋਂ ਤੁਸੀਂ ਆਪਣੇ ਜੀਵਨ ਸਾਥੀ ਨੂੰ ਪਹਿਲੀ ਵਾਰ ਮਿਲੇ ਸੀ ਤਾਂ ਹਰ ਵਾਰ ਪੂਰੇ ਦਿਨ ਦੀਆਂ ਘਟਨਾਵਾਂ ਬਾਰੇ ਪੁੱਛਦੇ ਸੀ ਆਪਣੀ ਇਸ ਆਦਤ ਨੂੰ ਬਣਾਈ ਰੱਖੋ ਇਸ ਨਾਲ ਤੁਹਾਨੂੰ ਉਨ੍ਹਾਂ ਦੇ ਮੂੜ ਬਾਰੇ ਪਤਾ ਲੱਗੇਗਾ ਪੂਰੇ ਦਿਨ ਦੀਆਂ ਗੱਲਾਂ ਜਾਣਨ ਨਾਲ ਇੱਕ ਸੰਵਾਦ ਪੈਦਾ ਹੁੰਦਾ ਹੈ ਜੋ ਪਤੀ-ਪਤਨੀ ਦੇ ਰਿਸ਼ਤੇ ਲਈ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਆਪਸ ’ਚ ਪੂਰੇ ਦਿਨ ਦੀਆਂ ਗੱਲਾਂ ਕਰਦੇ ਹੋ ਤਾਂ ਨੇੜਤਾ ਵਧਦੀ ਹੈ
ਮੈਨੂੰ ਤੇਰੇ ’ਤੇ ਮਾਣ ਹੈ:-
ਆਪਣੇ ਜੀਵਨ ਸਾਥੀ ਨੂੰ ਅਹਿਸਾਸ ਕਰਵਾਓ ਕਿ ਤੁਸੀਂ ਉਨ੍ਹਾਂ ਦੀਆਂ ਛੋਟੀਆਂ-ਛੋਟੀਆ ਗੱਲਾਂ ’ਤੇ ਮਾਣ ਕਰਦੇ ਹੋ ਇਸ ਨਾਲ ਸ਼ਾਦੀਸ਼ੁਦਾ ਜ਼ਿੰਦਗੀ ’ਚ ਬਹਾਰ ਆ ਸਕਦੀ ਹੈ ਜ਼ਰੂਰੀ ਨਹੀਂ ਕਿ ਕੁਝ ਵੱਡਾ ਹੋਣ ’ਤੇ ਹੀ ਤੁਸੀਂ ਉਨ੍ਹਾਂ ਨੂੰ ਮਾਣ ਦਾ ਅਹਿਸਾਸ ਕਰਵਾਓ ਜੇਕਰ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਹੱਲ ਕਰਕੇ ਜੀਵਨ ਨੂੰ ਸੌਖਾ ਬਣਾ ਰਹੇ ਹੋ ਤਾਂ ਇਹ ਵੀ ਮਾਣ ਦਾ ਵਿਸ਼ਾ ਹੈ ਇਸ ਨਾਲ ਜੀਵਨ ਸਾਥੀ ਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਉਸਦੇ ਕੰਮਾਂ ’ਤੇ ਨਜ਼ਰ ਰੱਖਦੇ ਹੋ ਅਤੇ ਪੂਰਾ ਮਹੱਤਵ ਦਿੰਦੇ ਹੋ
ਤੁਹਾਡਾ ਕੀ ਵਿਚਾਰ ਹੈ:-
ਸ਼ਾਦੀ ਕੋਈ ਤਾਨਾਸ਼ਾਹੀ ਨਹੀਂ ਹੈ ਤੁਸੀਂ ਆਪਣੇ ਜੀਵਨ ਸਾਥੀ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋ ਤੁਸੀਂ ਆਪਣੇ ਜੀਵਨ ’ਚ ਕੋਈ ਵੀ ਫੈਸਲਾ ਲਓ, ਉਨ੍ਹਾਂ ’ਚ ਆਪਣੇ ਜੀਵ ਨਸਾਥੀ ਨੂੰ ਜ਼ਰੂਰ ਸ਼ਾਮਲ ਕਰੋ ਉਨ੍ਹਾਂ ਨੂੰ ਆਪਣੀ ਸੋਚ ਦੱਸੋ ਅਤੇ ਉਨ੍ਹਾਂ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰੋ ਭਾਵੇਂ ਬਾਹਰ ਡਿੱਨਰ ’ਤੇ ਜਾਣਾ ਹੋਵੇ ਜਾਂ ਕੋਈ ਸਮਾਨ ਖਰੀਦਣਾ ਹੋਵੇ, ਪਹਿਲਾਂ ਜੀਵਨ ਸਾਥੀ ਨਾਲ ਵਿਚਾਰ ਕਰ ਲਓ
ਤੁਹਾਡੇ ਤੋਂ ਮੈਨੂੰ ਖੁਸ਼ੀ ਮਿਲਦੀ ਹੈ:-
ਇਹ ਸਹੀ ਹੈ ਕਿ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਖੁਸ਼ੀ ਮਿਲਦੀ ਹੈ ਪਰ ਇਸਦਾ ਇਜ਼ਹਾਰ ਕਰਨਾ ਵੀ ਜ਼ਰੂਰੀ ਹੈ ਜਦੋਂ ਤੁਸੀਂ ਆਪਣੇ ਜੀਵਨ ਸਾਥੀ ਨੂੰ ਕਹਿੰਦੇ ਹੋ ਕਿ ਤੁਹਾਡੇ ਕਾਰਨ ਮੈਂ ਖੁਸ਼ ਹਾਂ ਤਾਂ ਉਹ ਤੁਹਾਡੇ ਲਈ ਖੁਸ਼ੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਬੁਣਨ ਲੱਗਦੇ ਹਨ ਜ਼ਿਆਦਾਤਰ ਸਫਲ ਪਤੀ-ਪਤਨੀ ਆਪਣੇ ਵਿਵਾਹਿਕ ਜੀਵਨ ਦਾ ਇਹੀ ਰਾਜ ਦੱਸਦੇ ਹਨ ਕਿ ਉਹ ਇੱਕ ਦੂਜੇ ਨੂੰ ਆਪਣੀਆਂ ਖੁਸ਼ੀਆਂ ਦਾ ਕਾਰਕ ਮੰਨਦੇ ਹਨ ਜੇਕਰ ਤੁਸੀਂ ਆਪਣੇ ਜੀਵਨ ਸਾਥੀ ਨੂੰ ਆਪਣੀਆਂ ਖੁਸ਼ੀਆਂ ਦਾ ਕ੍ਰੇਡਿਟ ਦੇਣਾ ਸ਼ੁਰੂ ਕਰ ਦਿਓ ਤਾਂ ਤੁਹਾਡਾ ਜੀਵਨ ਬਦਲ ਜਾਵੇਗਾ
ਪਲੀਜ਼ ਅਤੇ ਥੈਂਕਸ:-
ਪ੍ਰੋਫੈਸ਼ਨਲ ਜ਼ਿੰਦਗੀ ’ਚ ਅਸੀਂ ਸਭ ਪਲੀਜ਼ ਅਤੇ ਥੈਂਕਸ ਵਰਗੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ ਪਰ ਆਪਣੇ ਜੀਵਨ ਸਾਥੀ ਨੂੰ ਇਨ੍ਹਾਂ ਸ਼ਬਦਾਂ ਨੂੰ ਕਹਿਣ ਤੋਂ ਬਚਦੇ ਹਾਂ ਜੇਕਰ ਤੁਸੀਂ ਆਪਣੇ ਜੀਵਨ ਸਾਥੀ ਤੋਂ ਕੋਈ ਕੰਮ ਕਰਵਾਉਣਾ ਹੈ ਤਾਂ ਉਸ ਕੰਮ ਦੇ ਅੱਗੇ ਪਲੀਜ਼ ਸ਼ਬਦ ਜ਼ਰੂਰ ਜੋੜੋ ਕੰਮ ਕਰਨ ’ਤੇ ਥੈਂਕਸ ਬੋਲੋ
ਖੁੰਜਰੀ ਦੇਵਾਂਗਨ