makes banana leaf super healthy to eat -sachi shiksha punjabi

ਕੇਲੇ ਦਾ ਪੱਤਾ ਬਣਾਉਂਦਾ ਹੈ ਖਾਣੇ ਨੂੰ ਸੁਪਰ ਹੈਲਦੀ

ਦੱਖਣੀ ਭਾਰਤ ’ਚ ਅੱਜ ਵੀ ਕੇਲੇ ਦੇ ਪੱਤਿਆਂ ’ਤੇ ਭੋਜਨ ਖਾਣ ਦੀ ਪਰੰਪਰਾ ਹੈ। ਕੇਲੇ ਦੇ ਪੱਤਿਆਂ ’ਤੇ ਖਾਣਾ ਖਾਣ ਨਾਲ ਸਰੀਰ ਤੰਦਰੁਸਤ ਅਤੇ ਰੋਗ ਮੁਕਤ ਰਹਿੰਦਾ ਹੈ। ਦੱਖਣੀ ਭਾਰਤੀ ਪਕਵਾਨਾਂ ਲਈ ਮਸ਼ਹੂਰ ਕੁਝ ਰੈਸਟੋਰੈਂਟਾਂ ਵਿੱਚ ਕੇਲੇ ਦੇ ਪੱਤਿਆਂ ’ਤੇ ਖਾਣਾ ਪਰੋਸਿਆ ਜਾਂਦਾ ਹੈ।

Also Read :-

ਆਓ ਜਾਣੀਏ, ਕੇਲੇ ਦੇ ਪੱਤਿਆਂ ’ਤੇ ਖਾਣਾ ਖਾਣ ਦੇ ਫਾਇਦੇ:-

ਭਾਰਤ ਵਿੱਚ ਕੇਲੇ ਦੇ ਪੱਤਿਆਂ ’ਤੇ ਭੋਜਨ ਖਾਣ ਦੀ ਪੁਰਾਤਨ ਪਰੰਪਰਾ ਹੈ। ਖਾਸ ਤੌਰ ’ਤੇ ਦੱਖਣੀ ਭਾਰਤ ਵਿਚ ਲੋਕ ਅਜੇ ਵੀ ਕੇਲੇ ਦੇ ਪੱਤਿਆਂ ’ਤੇ ਖਾਣਾ ਖਾਂਦੇ ਹਨ। ਇੱਥੇ ਸਟੀਲ ਦੀ ਪਲੇਟ ਦੀ ਬਜਾਏ ਕੇਲੇ ਦੇ ਪੱਤੇ ’ਤੇ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਦੱਖਣੀ ਭਾਰਤ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ’ਚ ਇਹ ਪਰੰਪਰਾ ਲਗਭਗ ਅਲੋਪ ਹੋ ਚੁੱਕੀ ਹੈ।
ਪੁਰਾਣੇ ਜ਼ਮਾਨੇ ’ਚ, ਲੋਕ ਆਪਣੀ ਸਿਹਤ ਲਈ ਬਹੁਤ ਫਿਕਰਮੰਦ ਸਨ, ਜਿਸ ਲਈ ਉਹ ਇੱਕ ਸਿਹਤਮੰਦ ਰੁਟੀਨ ਦੀ ਪਾਲਣਾ ਕਰਦੇ ਸਨ ਉਹਨਾਂ ਦਾ ਪੂਰਾ ਧਿਆਨ ਸਾਫ ਅਤੇ ਤਾਜੇ ਭੋਜਨ ’ਤੇ ਸੀ। ਇਸ ਨਾਲ ਸਰੀਰ ਤੰਦਰੁਸਤ ਅਤੇ ਰੋਗ ਮੁਕਤ ਰਹਿੰਦਾ ਸੀ। ਇਸੇ ਕਰਕੇ ਪੁਰਾਣੇ ਸਮਿਆਂ ਵਿਚ ਕੇਲੇ ਦੇ ਪੱਤਿਆਂ ’ਤੇ ਖਾਣਾ ਖਾਣ ਦਾ ਰਿਵਾਜ਼ ਸੀ।

ਐਂਟੀ-ਆਕਸੀਡੈਂਟ ਭੋਜਨ ਨੂੰ ਸਿਹਤਮੰਦ ਬਣਾਉਂਦੇ ਹਨ

ਕੇਲੇ ਦੇ ਪੱਤਿਆਂ ਵਿੱਚ ਐਪੀਗੈਲੋਕੇਟੈਚਿਨ ਗੈਲੇਟ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਇਮਿਊਨਿਟੀ ਪਾਵਰ ਵਧਾਉਂਦੇ ਹਨ ਅਤੇ ਭੋਜਨ ਦਾ ਪੋਸ਼ਣ ਨੂੰ ਵਧਾਉਂਦੇ ਹਨ। ਕੇਲੇ ਦੇ ਪੱਤਿਆਂ ’ਤੇ ਰੱਖਿਆ ਭੋਜਨ ਪੋਸ਼ਣ ਨੂੰ ਸੋਖ ਲੈਂਦਾ ਹੈ ਅਤੇ ਇਸ ਨੂੰ ਬਹੁਤ ਸਿਹਤਮੰਦ ਬਣਾਉਂਦਾ ਹੈ।

ਕੇਲੇ ਦੇ ਪੱਤਿਆਂ ਵਿੱਚ ਪਾਏ ਜਾਂਦੇ ਹਨ ਐਂਟੀ ਬੈਕਟੀਰੀਅਲ ਤੱਤ

ਵਿਗਿਆਨ ਮੁਤਾਬਕ ਕੇਲੇ ਦੇ ਪੱਤਿਆਂ ਵਿੱਚ ਐਂਟੀ-ਬੈਕਟੀਰੀਅਲ ਤੱਤ ਪਾਏ ਜਾਂਦੇ ਹਨ। ਇਹ ਭੋਜਨ ਵਿੱਚ ਮੌਜ਼ੂਦ ਬੈਕਟੀਰੀਆ ਨੂੰ ਮਾਰ ਦਿੰਦਾ ਹੈ। ਇਹ ਤੁਹਾਡੇ ਬਿਮਾਰ ਹੋਣ ਦੇ ਜੋਖਮ ਨੂੰ ਘਟਾਉਂਦਾ ਹੈ।

ਕੇਲੇ ਦੇ ਪੱਤਿਆਂ ਨਾਲ ਭੋਜਨ ਸਾਫ ਰਹਿੰਦਾ ਹੈ

ਜੇਕਰ ਤੁਸੀਂ ਸਟੀਲ ਦੇ ਭਾਂਡਿਆਂ ’ਚ ਖਾਣਾ ਖਾਂਦੇ ਹੋ ਤਾਂ ਉਨ੍ਹਾਂ ਨੂੰ ਖਾਣਾ ਖਾਣ ਤੋਂ ਬਾਅਦ ਸਾਬਣ ਜਾਂ ਸਰਫ ਨਾਲ ਧੋਣਾ ਪੈਂਦਾ ਹੈ ਤੇ ਕਈ ਵਾਰ ਕੈਮੀਕਲ ਨਾਲ ਭਰੇ ਸਾਬਣ ਦੇ ਨਿਸ਼ਾਨ ਬਰਤਨਾਂ ’ਚ ਰਹਿ ਜਾਂਦੇ ਹਨ। ਫਿਰ ਜਦੋਂ ਅਸੀਂ ਉਸੇ ਭਾਂਡੇ ਵਿਚ ਖਾਣਾ ਖਾਂਦੇ ਹਾਂ ਤਾਂ ਭੋਜਨ ਦੇ ਨਾਲ ਹੀ ਇਹ ਰਸਾਇਣ ਸਾਡੇ ਸਰੀਰ ਵਿਚ ਚਲਾ ਜਾਂਦਾ ਹੈ, ਜਿਸ ਨਾਲ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਕੇਲੇ ਦੇ ਪੱਤਿਆਂ ਨੂੰ ਤਾਜ਼ੇ ਪਾਣੀ ਨਾਲ ਧੋ ਕੇ ਵੀ ਵਰਤਿਆ ਜਾ ਸਕਦਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ