ਬੱਚੇ ਦਾ ਟਿਫਨ ਹੋਵੇ ਪੋਸ਼ਕ ਤੱਤਾਂ ਨਾਲ ਭਰਪੂਰ
ਅੱਜ ਜਿਆਦਾਤਰ ਮਾਪੇ ਪ੍ਰੇਸ਼ਾਨ ਹਨ ਆਪਣੇ ਬੱਚਿਆਂ ਦੇ ਆਹਾਰ ਨੂੰ ਲੈ ਕੇ ਬੱਚੇ ਘਰ ਤੋਂ ਟਿਫਨ ਲੈ ਕੇ ਜਾਣਾ ਹੀ ਨਹੀਂ ਚਾਹੁੰਦੇ ਉਨ੍ਹਾਂ ਨੂੰ ਸਕੂਲ ਕੈਨਟੀਨ ’ਚ ਉਪਲੱਬਧ ਨਿਊਡਲਜ਼, ਪੀਜ਼ਾ, ਬਰਗਰ ਆਦਿ ਖਾਣਾ ਹੀ ਪਸੰਦ ਹੈ ਜੇਕਰ ਬੱਚੇ ਘਰ ਤੋਂ ਟਿਫਨ ਲੈ ਕੇ ਜਾਂਦੇ ਵੀ ਹਨ ਤਾਂ ਉਸ ’ਚ ਵੀ ਬਰੈੱਡ ਜਾਂ ਉਨ੍ਹਾਂ ਦਾ ਮਨਪਸੰਦ ਭੋਜਨ ਹੋਣਾ ਚਾਹੀਦਾ ਹੈ ਜਿਸ ’ਚ ਪੌਸ਼ਟਿਕਤਾ ਦੀ ਕਮੀ ਹੁੰਦੀ ਹੈ ਜੇਕਰ ਬੱਚੇ ਨੂੰ ਭੋਜਨ ’ਚ ਪੋਸ਼ਕ ਤੱਤ ਹੀ ਨਹੀਂ ਮਿਲਣਗੇ ਤਾਂ ਉਸ ਦੇ ਸਰੀਰ ਅਤੇ ਮਾਨਸਿਕ ਵਿਕਾਸ ਬਾਰੇ ਕੀ ਕਿਹਾ ਜਾ ਸਕਦਾ ਹੈ ਅਜਿਹੇ ਬੱਚੇ ਐਕਟਿਵ ਅਤੇ ਬੁੱਧੀਮਾਨ ਕਿਵੇਂ ਬਣਨਗੇ?
ਬੱਚੇ ਦਾ ਵਾਧੇ ਅਤੇ ਵਿਕਾਸ ਲਈ ਪੋਸ਼ਕ ਤੱਤਾਂ ਨਾਲ ਯੁਕਤ ਜਿਸ ਟਾੱਨਿਕ ਦੀ ਉਨ੍ਹਾਂ ਨੂੰ ਜ਼ਰੂਰਤ ਹੈ, ਉਹ ਉਨ੍ਹਾਂ ਨੂੰ ਬਿਲਕੁਲ ਨਹੀਂ ਮਿਲ ਰਹੀ ਹੈ ਜਦਕਿ ਇਸ ਸਮੇਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਪੋਸ਼ਕ ਤੱਤਾਂ ਦੀ ਹੁੰਦੀ ਹੈ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੀ ਅੱਜ ਛੋਟੇ-ਛੋਟੇ ਬੱਚਿਆਂ ਨੂੰ ਕਈ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ’ਚ ਸ਼ੁਰੂ ਤੋਂ ਹੀ ਖਾਣੇ ਦੀਆਂ ਸਹੀ ਆਦਤਾਂ ਦਾ ਵਿਕਾਸ ਕਰੋ ਜਿਸ ਨਾਲ ਉਹ ਬਾਹਰ ਦੇ ਖਾਣੇ ਦੇ ਪ੍ਰਤੀ ਘੱਟ ਆਕਰਸ਼ਿਤ ਹੋਣ ਅਤੇ ਘਰ ’ਚ ਵੀ ਅਜਿਹੇ ਭੋਜਨ ਪਦਾਰਥਾਂ ਨੂੰ ਬਣਾਓ, ਜਿਸ ’ਚ ਪੋਸ਼ਕ ਤੱਤ ਤਾਂ ਭਰਪੂਰ ਮਾਤਰ ’ਚ ਹੋਣ ਹੀ, ਨਾਲ ਹੀ ਭੋਜਨ ਨੂੰ ਆਕਰਸ਼ਕ ਢੰਗ ਨਾਲ ਪੇਸ਼ ਵੀ ਕਰੋ
Also Read :-
ਆਓ ਜਾਣੀਏ ਕੁਝ ਪੋਸ਼ਕ ਤੱਤਾਂ ਨਾਲ ਭਰਪੂਰ ਅਤੇ ਆਕਰਸ਼ਕ ਭੋਜਨ ਪਦਾਰਥਾਂ ਬਾਰੇ :
- ਬਰੈੱਡ ਬੱਚਿਆਂ ਨੂੰ ਵਧੀਆ ਲਗਦੀ ਹੈ ਪਰ ਮੈਦੇ ਨਾਲ ਬਣੀ ਬਰੈੱਡ ਬੱਚੇ ਦੀ ਸਿਹਤ ਲਈ ਸਹੀ ਨਹੀਂ, ਇਸ ਲਈ ਬਰਾਊਨ ਬਰੈੱਡ ਦੀ ਵਰਤੋਂ ਕਰੋ ਬਰੈੱਡ ’ਚ ਪਨੀਰ, ਖੀਰਾ, ਟਮਾਟਰ ਆਦਿ ਪਾ ਕੇ ਸੈਂਡਵਿਚ ਟਿਫਨ ’ਚ ਦਿਓ
- ਬੱਚੇ ਰੋਟੀ ਖਾਣੇ ’ਚ ਬਹੁਤ ਜਿਦ ਕਰਦੇ ਹਨ ਇਸ ਲਈ ਤੁਸੀਂ ਰੋਟੀ ਨੂੰ ਥੋੜ੍ਹੇ ਆਕਰਸ਼ਕ ਢੰਗ ਨਾਲ ਪੇਸ਼ ਕਰੋ ਜਿਵੇਂ ਰੋਟੀ ਰੋਲ ਬਣਾ ਕੇ ਇਸ ਰੋਲ ’ਚ ਤੁਸੀਂ ਪਨੀਰ, ਸਬਜ਼ੀ ਆਦਿ ਭਰੋ ਅਤੇ ਇਸ ਨੂੰ ਫੋਲਡ ਕਰਕੇ ਤਵੇ ’ਤੇ ਹਲਕੇ ਜਿਹੇ ਮੱਖਣ ’ਚ ਗਰਮ ਕਰਕੇ ਪਰੋਸੋ ਅਸੀਂ ਸਭ ਇੱਕ ਹੀ ਚੀਜ਼ ਖਾ ਕੇ ਬੋਰ ਹੋ ਜਾਂਦੇ ਹਾਂ ਤਾਂ ਬੱਚੇ ਵੀ ਅਜਿਹਾ ਹੀ ਮਹਿਸੂਸ ਕਰਦੇ ਹਨ ਉਸੇ ਚੀਜ਼ ਨੂੰ ਥੋੜ੍ਹਾ ਜਿਹਾ ਨਵਾਂਪਣ ਦੇ ਕੇ ਤੁਸੀਂ ਉਸ ਦੇ ਸਵਾਦ ’ਚ ਬਦਲਾਅ ਲਿਆ ਸਕਦੇ ਹੋ ਅਤੇ ਬੱਚੇ ਦੀ ਪਸੰਦ ਬਣਾ ਸਕਦੇ ਹੋ
- ਕਦੇ-ਕਦੇ ਬੱਚੇ ਨੂੰ ਤੁਸੀਂ ਟਿਫਨ ’ਚ ਇਡਲੀ ਬਣਾ ਕੇ ਦੇ ਸਕਦੇ ਹੋ ਇਡਲੀ ਦੇ ਨਾਲ ਤੁਸੀਂ ਸਾਂਬਰ ਦਿਓ ਜਿਸ ਨੂੰ ਤੁਸੀਂ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਬਣਾ ਸਕਦੇ ਹੋ
- ਜੇਕਰ ਬੱਚਾ ਨਿਊਡਲਜ਼ ਪਸੰਦ ਕਰਦਾ ਹੈ ਤਾਂ ਉਸ ’ਚ ਸਬਜ਼ੀਆਂ ਦੀਆਂ ਮਾਤਰਾ ਜ਼ਿਆਦਾ ਪਾ ਕੇ ਬਣਾਓ ਤਾਂ ਕਿ ਬੱਚੇ ਨੂੰ ਸਬਜ਼ੀਆਂ ਦੇ ਰੂਪ ’ਚ ਪੋਸ਼ਕ ਤੱਤਾਂ ਦੀ ਪ੍ਰਾਪਤੀ ਹੋਵੇ ਪਾਸਤਾ ਆਦਿ ਵੀ ਬਣਾ ਕੇ ਦੇ ਸਕਦੇ ਹੋ
- ਬੱਚੇ ਨੂੰ ਟਿਫਨ ’ਚ ਸਪ੍ਰਾਓਟਸ ਵੀ ਦੇ ਸਕਦੇ ਹੋ ਸਪ੍ਰਾਓਟਸ ’ਚ ਉੱਬਲੇ ਹੋਏ ਆਲੂਆਂ ਦੇ ਛੋਟੇ-ਛੋਟੇ ਟੁਕੜੇ, ਸ਼ਿਮਲਾ ਮਿਰਚ, ਟਮਾਟਰ ਆਦਿ ਪਾ ਕੇ ਉੱਪਰੋਂ ਚਾਟ ਮਸਾਲਾ ਪਾਓ ਇਸ ਨਾਲ ਬੱਚੇ ਨੂੰ ਟਿਫਨ ਚਟਪਟਾ ਲੱਗੇਗਾ
- ਬੱਚੇ ਵਿਭਿੰਨਤਾ ਪਸੰਦ ਕਰਦੇ ਹਨ ਇਸ ਲਈ ਟਿਫਨ ’ਚ ਵਿਭਿੰਨਤਾ ਲਿਆਉਣ ਦਾ ਯਤਨ ਕਰੋ ਇਹ ਨਹੀਂ ਕਿ ਬੱਚੇ ਨੂੰ ਇੱਕ ਹੀ ਚੀਜ਼ ਟਿਫਨ ’ਚ ਦਿਓ ਬੱਚੇ ਪੋਹਾ ਵੀ ਪਸੰਦ ਕਰਦੇ ਹਨ ਪੋਹੇ ’ਚ ਤੁਸੀਂ ਮਟਰ, ਪਿਆਜ਼, ਟਮਾਟਰ, ਉੱਬਲੇ ਆਲੂ ਪਾਓ ਇਸ ਨਾਲ ਬੱਚੇ ਨੂੰ ਜ਼ਿਆਦਾ ਪੋਸ਼ਕ ਤੱਤਾਂ ਦੀ ਪ੍ਰਾਪਤੀ ਹੋਵੇਗੀ
- ਪੁਲਾਵ ਵੀ ਬੱਚੇ ਬਹੁਤ ਪਸੰਦ ਕਰਦੇ ਹਨ ਪੁਲਾਵ ’ਚ ਸਬਜ਼ੀਆਂ ਭਰਪੂਰ ਮਾਤਰਾ ’ਚ ਪਾਓ ਉੱਪਰੋਂ ਪਨੀਰ ਦੇ ਛੋਟੇ-ਛੋਟੇ ਟੁਕੜੇ ਵੀ ਪਾਓ
- ਕਦੇ ਬੱਚੇ ਨੂੰ ਨਮਕੀਨ ਦਲੀਆ ਵੀ ਟਿਫਨ ’ਚ ਦੇ ਸਕਦੇ ਹੋ
ਜੇਕਰ ਤੁਸੀਂ ਕੋਸ਼ਿਸ਼ ਕਰੋਂਗੇ ਤਾਂ ਤੁਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਆਸਾਨ ਅਤੇ ਪੌਸ਼ਟਿਕ ਟਿਫਨ ਬੱਚੇ ਨੂੰ ਬਣਾ ਕੇ ਦੇ ਸਕਦੇ ਹੋ
ਇਸ ਨਾਲ ਬੱਚਾ ਕੈਨਟੀਨ ਦਾ ਖਾਣਾ ਨਹੀਂ ਖਾਏਗਾ ਅਤੇ ਉਸ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਸਹੀ ਹੋ ਸਕੇਗਾ