ਆਪਣੇ ਘਰ ਲਈ ਚੁਣੋ ਸਹੀ ਫਰਨੀਚਰ
ਟਰੈਂਡੀ ਸੋਫਾ ਸੈੱਟ ਲੈਣਾ ਹੋਵੇ ਸਟਾਈਲਿਸ਼ ਟੇਬਲ-ਕੁਰਸੀਆਂ, ਕੰਫਰਟੇਬਲ ਬੈੱਡ ਹੋਵੇ ਜਾਂ ਫਿਰ ਸ਼ਾਨਦਾਰ ਅਲਮਾਰੀ, ਗੱਲ ਜਦੋਂ ਫਰਨੀਚਰ ਖਰੀਦਣ ਦੀ ਆਉਂਦੀ ਹੈ, ਤਾਂ ਕਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਵੇਂ ਸਟਾਇਲ, ਰੰਗ, ਮਟੀਰੀਅਲ, ਡਿਜ਼ਾਇਨ ਅਤੇ ਸਾਈਜ਼
Also Read :-
Table of Contents
ਇਸ ਵਾਰ ਤੁਸੀਂ ਵੀ ਫਰਨੀਚਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ’ਤੇ ਧਿਆਨ ਦਿਓ ਅਤੇ ਯਕੀਨ ਮੰਨੋ ਤੁਹਾਡੇ ਮਹਿਮਾਨ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਣਗੇ
ਬੈੱਡ ਸਿਲੈਕਸ਼ਨ ਟਿਪਸ:
ਬੈੱਡ ਲੈਂਦੇ ਸਮੇਂ ਆਪਣੇ ਬੈੱਡਰੂਮ ਦੇ ਸਾਈਜ਼ ਦਾ ਧਿਆਨ ਰੱਖੋ, ਕਿਉਂਕਿ ਬੈੱਡ ਰੱਖਣ ਤੋਂ ਬਾਅਦ ਵੀ ਐਨੀ ਜਗ੍ਹਾ ਬਚਣੀ ਚਾਹੀਦੀ ਹੈ ਕਿ ਅਲਮਾਰੀ ਆਦਿ ਰੱਖਣ ਲਈ ਲੋਂੜੀਦੀ ਜਗ੍ਹਾ ਹੋਵੇ ਬੈੱਡ ਲੈਣਾ ਚਾਹੁੰਦੇ ਹੋ, ਤਾਂ ਸਿਰਫ ਬੈੱਡ ਲੈਣ ਦੀ ਬਜਾਇ ਤੁਸੀਂ ਸੋਫਾ ਕਮ ਬੈੱਡ ਲੈ ਸਕਦੇ ਹੋ, ਜੋ ਘੱਟ ਜਗ੍ਹਾ ’ਚ ਵੀ ਤੁਹਾਡੇ ਓਨੇ ਹੀ ਕੰਮ ਆਏਗਾ, ਬੈੱਡ ਅਜਿਹਾ ਲਓ, ਜਿਸ ਦੇ ਹੇਠਲੇ ਹਿੱਸੇ ਨੂੰ ਤੁਸੀਂ ਸਟੋਰੇਜ਼ ਵਾਂਗ ਵੀ ਇਸਤੇਮਾਲ ਕਰ ਸਕੋ ਇਸ ’ਚ ਤੁਸੀਂ ਆਪਣਾ ਜ਼ਰੂਰੀ ਸਮਾਨ ਰੱਖ ਸਕਦੇ ਹੋ ਸਭ ਤੋਂ ਜ਼ਰੂਰੀ ਗੱਲ ਜੋ ਧਿਆਨ ’ਚ ਰੱਖਣੀ ਹੈ ਉਹ ਇਹ ਕਿ ਤੁਹਾਡਾ ਬੈੱਡ ਕੰਫਰਟੇਬਲ ਹੋਵੇ ਤਾਂ ਕਿ ਤੁਹਾਨੂੰ ਸਕੂਨ ਦੀ ਨੀਂਦ ਆਏ ਤੁਹਾਡੇ ਬੈੱਡ ਸਟਾਇਲ ਅਤੇ ਕੰਮਫਰਟ ਦਾ ਕਾੱਮਬੀਨੇਸ਼ਨ ਹੋਣਾ ਚਾਹੀਦਾ ਹੈ ਤੁਸੀਂ ਕਿਸ ਤਰ੍ਹਾਂ ਦਾ ਗੱਦਾ ਇਸਤੇਮਾਲ ਕਰਦੇ ਹੋ, ਉਹ ਵੀ ਧਿਆਨ ’ਚ ਰੱਖੋ ਸਪਰਿੰਗ ਜਾਂ ਫੋਮ ਦੇ ਮੈਟ੍ਰੇਸੈੱਸ ਲਈ ਬੈੱਡ ਵੱਖ-ਵੱਖ ਹੋਣੇ ਚਾਹੀਦੇ ਹਨ
ਸੋਫਾ ਸਿਲੈਕਸ਼ਨ ਟਿਪਸ:
ਸੋਫਾ ਖਰੀਦਣ ਸਮੇਂ ਲੰਬਾਈ-ਚੌੜਾਈ ਦੇ ਨਾਲ-ਨਾਲ ਗਹਿਰਾਈ ਦਾ ਵੀ ਧਿਆਨ ਰੱਖੋ, ਕਿਉਂਕਿ ਲੰਬੇ ਲੋਕਾਂ ਲਈ ਸੋਫੇ ’ਚ ਜ਼ਿਆਦਾ ਗਹਿਰਾਈ ਹੋਣੀ ਚਾਹੀਦੀ ਹੈ ਜਦਕਿ ਛੋਟੇ ਕੱਦ ਦੇ ਲੋਕਾਂ ਲਈ ਜ਼ਿਆਦਾ ਗਹਿਰਾਈ ਸਹੀ ਨਹੀਂ ਸੋਫੇ ਦੀ ਉੱਚਾਈ ਦਾ ਵੀ ਧਿਆਨ ਰੱਖੋ ਸੋਫੇ ’ਤੇ ਬੈਠਦੇ ਸਮੇਂ ਪੈਰਾਂ ਨੂੰ ਜ਼ਮੀਨ ’ਤੇ ਵਧੀਆ ਸਪੋਰਟ ਮਿਲਣੀ ਚਾਹੀਦੀ ਹੈ ਸੋਫੇ ਦਾ ਕਵਰ ਫਿਕਸ ਹੈ ਜਾਂ ਰਿਮੂਵੇਬਲ ਇਹ ਵੀ ਦੇਖੋ, ਕਿਉਂਕਿ ਰਿਮੂਵੇਬਲ ਕਵਰ ਨੂੰ ਸਾਫ਼ ਕਰਨਾ ਬੇਹੱਦ ਆਸਾਨ ਹੋ ਜਾਂਦਾ ਹੈ ਸੋਫੇ ਦੇ ਆਰਮ ਬਹੁਤ ਮੋਟੇ ਨਹੀਂ ਹੋਣੇ ਚਾਹੀਦੇ, ਨਹੀਂ ਤਾਂ ਉਹ ਕੰਮਫਰਟੇਬਲ ਨਹੀਂ ਹੁੰਦੇ ਸਟਾਇਲ ਦੇ ਨਾਲ-ਨਾਲ ਕਲਰ ਦਾ ਵੀ ਖਾਸ ਖਿਆਲ ਰੱਖੋ ਗੱਦੀ ਅਤੇ ਪਿੱਲੋ ਕਿਸ ਮਟੀਰੀਅਲ ਦੇ ਮਿਲ ਰਹੇ ਹਨ, ਉਨ੍ਹਾਂ ਦਾ ਵੀ ਧਿਆਨ ਰੱਖੋ
ਚੇਅਰ ਸਿਲੈਕਸ਼ਨ ਟਿਪਸ:
ਅੱਜ-ਕੱਲ੍ਹ ਮਾਰਕਿਟ ’ਚ ਵੁਡੇਨ ਤੋਂ ਲੈ ਕੇ ਫਾਈਬਰ, ਪਲਾਸਟਿਕ ਅਤੇ ਮੈਟਲ ਦੀਆਂ ਕਈ ਵਰਾਇਟੀਆਂ ਦੀਆਂ ਕੁਰਸੀਆਂ ਮਿਲਦੀਆਂ ਹਨ ਮੈਟਲ ਦੀਆਂ ਕੁਰਸੀਆਂ ’ਚ ਕੁਝ ਸਮੇਂ ਬਾਅਦ ਜੰਗ ਲੱਗ ਜਾਂਦੀ ਹੈ, ਜਿਸ ਨਾਲ ਉਹ ਵਧੀਆ ਨਹੀਂ ਦਿਸਦੀਆਂ, ਇਸ ਲਈ ਇਨ੍ਹਾਂ ਨੂੰ ਅਵਾੱਇਡ ਕਰੋ ਫਾਈਬਰ ਦੀਆਂ ਕੁਰਸੀਆਂ ਮਜ਼ਬੂਤ ਅਤੇ ਲਾਈਟਵੇਟ ਹੁੰਦੀਆਂ ਹਨ, ਇਸ ਲਈ ਜ਼ਿਆਦਾਤਰ ਲੋਕਾਂ ਦੀ ਪਸੰਦ ਇਹੀ ਹੁੰਦੀ ਹੈ ਜੇਕਰ ਘਰ ’ਚ ਬੱਚੇ ਹਨ, ਤਾਂ ਵੁਡੇਨ ਸਭ ਤੋਂ ਸੇਫ ਆਈਡੀਆ ਹੈ ਫਾਈਬਰ ਦੀਆਂ ਹਲਕੀਆਂ ਕੁਰਸੀਆਂ ਤੋਂ ਬੱਚੇ ਡਿੱਗ ਵੀ ਸਕਦੇ ਹਨ, ਇਸ ਲਈ ਵੁਡੇਨ ਹੀ ਬੈਸਟ ਹੈ
ਟੇਬਲ ਸਿਲੈਕਸ਼ਨ ਟਿਪਸ:
ਡਾਈਨਿੰਗ ਟੇਬਲ, ਸਟੱਡੀ ਟੇਬਲ ਆਦਿ ਖਰੀਦਦੇ ਸਮੇਂ ਆਪਣੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖੋ ਡਾਈਨਿੰਗ ਟੇਬਲ ਖਰੀਦਦੇ ਸਮੇਂ ਘਰ ’ਚ ਮੈਂਬਰਾਂ ਦੀ ਗਿਣਤੀ ਨੂੰ ਧਿਆਨ ’ਚ ਰੱਖ ਕੇ ਹੀ ਟੇਬਲ ਖਰੀਦੋ ਟੇਬਲ ਅਜਿਹਾ ਹੋਵੇ, ਜਿਸ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕੇ ਇਨ੍ਹਾਂ ਦੇ ਮੈਂਟਨੈਂਸ ’ਚ ਦਿੱਕਤ ਨਾ ਆਏ, ਇਸ ਦਾ ਧਿਆਨ ਰੱਖੋ ਟੇਬਲ ਦਾ ਟਾੱਪ ਵੁਡੇਨ, ਗਲਾਸ, ਫਾਈਬਰ ਕਿਸ ਮਟੀਰੀਅਲ ਦਾ ਹੈ, ਉਹ ਵੀ ਧਿਆਨ ਰੱਖੋ
ਆੱਨ-ਲਾਈਨ ਸਿਲੈਕਸ਼ਨ:
ਅੱਜ-ਕੱਲ੍ਹ ਆੱਨ-ਲਾਈਨ ਅਜਿਹੀਆਂ ਕਈ ਵੈੱਬਸਾਈਟਾਂ ਹਨ, ਜਿਨ੍ਹਾਂ ’ਤੇ ਜਾ ਕੇ ਤੁਸੀਂ ਆਪਣਾ ਮਨਪਸੰਦ ਫਰਨੀਚਰ ਬਸ ਇੱਕ ਕਲਿੱਕ ’ਤੇ ਖਰੀਦ ਸਕਦੇ ਹੋ ਵੈੱਬਸਾਈਟਾਂ ’ਤੇ ਤੁਹਾਨੂੰ ਕਾਫ਼ੀ ਵਧੀਆ ਵਰਾਇਟੀਆਂ ਮਿਲ ਜਾਂਦੀਆਂ ਹਨ, ਜਿਸ ਨਾਲ ਤੁਹਾਡੇ ਲਈ ਸਿਲੈਕਸ਼ਨ ਹੋਰ ਆਸਾਨ ਹੋ ਜਾਂਦੀ ਹੈ ਵੈੱਬਸਾਈਟਾਂ ’ਤੇ ਐਕਸਕਲੂਜ਼ਿਵ ਡਿਜ਼ਾਇਨਰ ਸੈੱਟ ਵੀ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਜਾਂਦੇ ਹਨ ਹੋਮ ਡਿਲੀਵਰੀ ਬਹੁਤ ਵਧੀਆ ਹੁੰਦੀ ਹੈ ਇਸ ਲਈ ਤੁਹਾਨੂੰ ਸੋਚਣਾ ਨਹੀਂ ਪੈਂਦਾ ਫੈਸਟੀਵਲ ਦੌਰਾਨ ਕਾਫੀ ਵਧੀਆ ਡਿਸਕਾਊਂਟ ਅਤੇ ਸੇਲ ਆਦਿ ਰਹਿੰਦੀ ਹੈ, ਜਿਸ ਨਾਲ ਤੁਹਾਨੂੰ ਵਧੀਆ ਆੱਫਰ ਮਿਲ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਕੁਝ ਐਪਾਂ ਡਾਊਨਲੋਡ ਕਰਕੇ ਵੀ ਫਰਨੀਚਰ ਖਰੀਦ ਸਕਦੇ ਹੋ