ਖੂਨਦਾਨ ਕਰੋ, ਮਹਾਨ ਬਣੋ
ਕਿਸੇ ਵੀ ਹਾਦਸੇ ’ਚ ਭਿਆਨਕ ਬਿਮਾਰੀ ਕਾਰਨ ਜਾਂ ਹੋਰ ਕਈ ਕਾਰਨਾਂ ਕਰਕੇ ਵਿਅਕਤੀ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਇਸ ਖੂਨ ਦੀ ਪੂਰਤੀ ਕੋਈ ਦੂਜਾ ਵਿਅਕਤੀ ਹੀ ਕਰ ਸਕਦਾ ਹੈ ਅਜਿਹੇ ’ਚ ਜੇਕਰ ਜਾਗਰੂਕ ਵਿਅਕਤੀ ਖੂਨਦਾਨ ਕਰਦਾ ਹੈ, ਤਾਂ ਉਹ ਉਸ ਜ਼ਿੰਦਗੀ ਨੂੰ ਬਚਾ ਸਕਦਾ ਹੈ, ਜੋ ਸਿਰਫ ਖੂਨ ਦੀ ਕਮੀ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਸਕਦਾ ਹੈ ਖੂਨਦਾਨ ਨੂੰ ਮਹਾਂਦਾਨ ਕਿਹਾ ਗਿਆ ਹੈ
ਡੇਰਾ ਸੱਚਾ ਸੌਦਾ ਦਾ ਖੂਨਦਾਨ ’ਚ ਜ਼ਿਕਰਯੋਗ ਯੋਗਦਾਨ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸਮਾਜ ’ਚ ਖੂਨਦਾਨ ਪ੍ਰਤੀ ਜਾਗਰੂਕਤਾ ਆਈ ਹੈ ਲੋਕ ਹੁਣ ਬੇ-ਝਿਜਕ ਖੂਨਦਾਨ ਵੱਲ ਵਧਣ ਲੱਗੇ ਹਨ
Also Read :-
- ਖੂਨਦਾਨ ਕਰਕੇ ਮਾਨਵਤਾ ਦੇ ਹਿੱਤ ’ਚ ਕੰਮ ਕਰੋ
- 3710 ਯੂਨਿਟ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਦਿੱਤੀ ਸ਼ਰਧਾਂਜਲੀ-ਪਰਮਾਰਥੀ ਦਿਵਸ 5 ਅਕਤੂਬਰ
- ਪਰਮਾਰਥੀ ਬੇਲਾ ਦੇ ਰੂਪ ‘ਚ ਮਨਾਇਆ 30ਵਾਂ ਪਾਵਨ ਗੁਰਗੱਦੀਨਸ਼ੀਨੀ ਦਿਵਸ
- ਸੇਵਾ ਸਾਡਾ ਧਰਮ ਹੈ
ਤੁਸੀਂ ਚੱਲਦਾ-ਫਿਰਦਾ ਹਸਪਤਾਲ ਤਾਂ ਬਹੁਤ ਸੁਣਿਆ ਹੋਵੇਗਾ, ਪਰ ਕਦੇ ਚੱਲਦਾ-ਫਿਰਦਾ ਬਲੱਡ ਬੈਂਕ ਨਹੀਂ ਸੁਣਿਆ ਹੋਵੇਗਾ ਜੀ ਹਾਂ, ਦੁਨੀਆਂਭਰ ’ਚ ਇੱਕ ਅਜਿਹਾ ਬਲੱਡ ਬੈਂਕ ਵੀ ਹੈ ਜੋ ਖੁਦ ਚੱਲਕੇ ਮਰੀਜ਼ ਕੋਲ ਪਹੁੰਚਦਾ ਹੈ ਇੱਥੇ ਗੱਲ ਹੋ ਰਹੀ ਹੈ ਡੇਰਾ ਸੱਚਾ ਸੌਦਾ ਦੀ, ਇੱਥੇ ਸੇਵਾਦਾਰਾਂ ਦੀ, ਸਮਾਜ ਦੇ ਪ੍ਰਤੀ ਉਨ੍ਹਾਂ ਦੇ ਨਜ਼ਰੀਏ, ਤਾਂ ਹੋਰ ਗੱਲਾਂ ਦੀ ਪਰਵਾਹ ਕੀਤੇ ਬਿਨਾਂ ਤੁਰੰਤ ਮਰੀਜ਼ ਨੂੰ ਖੂਨ ਦੇਣ ਲਈ ਪਹੁੰਚ ਜਾਂਦੇ ਹਨ ਦੁਨੀਆਂਭਰ ’ਚ ਖੂਨਦਾਨ ਦੇ ਖੇਤਰ ’ਚ ਕਈ ਕੀਰਤੀਮਾਨ ਸਥਾਪਿਤ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਚੱਲਦੇ-ਫਿਰਦੇ ਬਲੱਡ ਬੈਂਕ ਦੀ ਸੰਗਿਆ ਦਿੱਤੀ ਹੈ
ਵਾਕਈ ’ਚ ਸੇਵਾਦਾਰਾਂ ਦਾ ਖੂਨਦਾਨ ਪ੍ਰਤੀ ਜ਼ਜ਼ਬਾ ਕਮਾਲ ਦਾ ਹੈ ਇਹ ਲੋਕ ਕਦੇ ਇਹ ਨਹੀਂ ਦੇਖਦੇ ਕਿ ਮਰੀਜ਼ ਕਿਸ ਧਰਮ, ਕਿਸ ਜਾਤ ਜਾਂ ਪਾਤ ਦਾ ਹੈ, ਇਨ੍ਹਾਂ ਦਾ ਮਕਸਦ ਸਿਰਫ ਇੱਕ ਹੀ ਹੁੰਦਾ ਹੈ ਕਿ ਖੂਨ ਦੀ ਕਮੀ ਨਾਲ ਮਰੀਜ਼ ਦੀ ਜਾਨ ਨਹੀਂ ਜਾਣ ਦੇਣੀ ਇਹ ਅਜਿਹੇ ਸੇਵਾਦਾਰ ਹਨ ਜੋ ਜ਼ਰੂਰਤ ਪੈਣ ’ਤੇ ਹਜ਼ਾਰਾਂ ਕਿੱਲੋਮੀਟਰ ਦਾ ਸਫਰ ਕਰਕੇ ਵੀ ਖੂਨਦਾਨ ਕਰਨ ਲਈ ਪਹੁੰਚ ਜਾਂਦੇ ਹਨ ਪੂਜਨੀਕ ਗੁਰੂ ਜੀ ਨੇ ਖੂਨਦਾਨ ਨੂੰ ਮਹਾਂਦਾਨ ਦੱਸਦੇ ਹੋਏ ਸ਼ਰਧਾਲੂਆਂ ’ਚ ਖੂਨਦਾਨ ਪ੍ਰਤੀ ਬੇਮਿਸਾਲ ਜ਼ਜ਼ਬਾ ਭਰਿਆ ਹੈ ਉਨ੍ਹਾਂ ਦੀ ਪਾਵਨ ਪੇ੍ਰਰਣਾ ਨਾਲ 119669 ਸ਼ਰਧਾਲੂ ਲਗਾਤਾਰ ਖੂਨਦਾਨ ਲਈ ਫਾਰਮ ਭਰਕੇ ਸੰਕਲਪ ਕਰ ਚੁੱਕੇ ਹਨ, ਜੋ ਇਸ ਮਹਾਂਦਾਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ
ਆਮਤੌਰ ’ਤੇ ਦੇਖਿਆ ਜਾਂਦਾ ਹੈ ਕਿ ਸ਼ਰਧਾਲੂਆਂ ਵੱਲੋਂ ਹਰ ਰੋਜ ਕਿਤੇ ਨਾ ਕਿਤੇ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਜਾ ਰਿਹਾ ਹੈ ਕਿਤੇ ਉਹ ਜ਼ਖਮੀਆਂ ਲਈ ਅਤੇ ਕਿਤੇ ਗਰਭਵਤੀ ਮਹਿਲਾਵਾਂ ਲਈ ਖੂਨਦਾਨ ਕਰਕੇ ਉਨ੍ਹਾਂ ਦੀ ਮੱਦਦ ਕਰ ਰਹੇ ਹਨ ਦੂਜੇ ਪਾਸੇ ਸ਼ਰਧਾਲੂਆਂ ਵੱਲੋਂ ਥੈਲੀਸੀਮੀਆ ਦੇ ਮਰੀਜ਼ਾਂ ਲਈ ਲਗਾਤਾਰ ਖੂਨਦਾਨ ਕੀਤਾ ਜਾ ਰਿਹਾ ਹੈ, ਜੋ ਅਨੁਕਰਣੀ ਹੈ ਇਹ ਮੁਹਿੰਮ ਪੂਰੇ ਦੇਸ਼ ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਚਲਾਈ ਜਾ ਰਹੀ ਹੈ ਡੇਰਾ ਸੱਚਾ ਸੌਦਾ ਵੱਲੋਂ ਖੂਨਦਾਨ ਦੇ ਖੇਤਰ ’ਚ ਕੀਤੇ ਜਾ ਰਹੇ ਇਸ ਅਤੁੱਲ ਯੋਗਦਾਨ ਲਈ ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ’ ਵੱਲੋਂ 3 ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ
14 ਜੂਨ ਨੂੰ ਪੂਰੇ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ’ਚ ਹਰ ਸਾਲ ਵਿਸ਼ਵ ਖੂਨਦਾਤਾ ਦਿਵਸ ਮਨਾਇਆ ਜਾਂਦਾ ਹੈ ਇਸਨੂੰ ਹਰ ਸਾਲ 14 ਜੂਨ ਨੂੰ 1868 ’ਚ ਪੈਦਾ ਹੋਏ ਕਾਰਲ ਲੈਂਡਸਟੇਨਰ ਦੇ ਜਨਮਦਿਨ ’ਤੇ ਮਨਾਇਆ ਜਾਂਦਾ ਹੈ ਸਿਹਤਮੰਦ ਵਿਅਕਤੀ ਵੱਲੋਂ ਸਫਾਈ ਨਾਲ ਅਤੇ ਬਿਨਾਂ ਪੈਸੇ ਦੇ ਸੁਰੱਖਿਅਤ ਖੂਨਦਾਤਾ (ਇਸਦੇ ਉਤਪਾਦ ਸਮੇਤ) ਦੀ ਜ਼ਰੂਰਤ ਦੇ ਬਾਰੇ ’ਚ ਲੋਕਾਂ ਦੀ ਜਾਗਰੂਕਤਾ ਵਧਾਉਣ ਦੇ ਟੀਚੇ ਨਾਲ ਸਾਲ 2004 ’ਚ ਪਹਿਲੀ ਵਾਰ ਇਸ ਪ੍ਰੋਗਰਾਮ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਖੂਨਦਾਤਾ ਇਸ ਦਿਨ ਇੱਕ ਮੁੱਖ ਭੂਮਿਕਾ ’ਚ ਹੁੰਦਾ ਹੈ, ਕਿਉਂਕਿ ਉਹ ਜ਼ਰੂਰਤਮੰਦ ਵਿਅਕਤੀ ਨੂੰ ਜੀਵਨ ਬਚਾਉਣ ਵਾਲਾ ਖੂਨਦਾਨ ਕਰਦੇ ਹਨ
Table of Contents
ਡੇਰਾ ਸੱਚਾ ਸੌਦਾ ਵੱਲੋਂ ਬਣਾਏ ਗਏ ਵਰਲਡ ਰਿਕਾਰਡ
- 7 ਦਸੰਬਰ 2003 ਨੂੰ 8 ਘੰਟਿਆਂ ’ਚ ਸਭ ਤੋਂ ਜ਼ਿਆਦਾ 15,432 ਯੂਨਿਟ ਖੂਨਦਾਨ
- 10 ਅਕਤੂਬਰ 2004 ਨੂੰ 17921 ਯੂਨਿਟ ਖੂਨਦਾਨ
- 8 ਅਗਸਤ 2010 ਨੂੰ ਸਿਰਫ 8 ਘੰਟਿਆਂ ’ਚ 43, 732 ਯੂਨਿਟ
ਖੂਨਦਾਨ ਕੌਣ ਕਰ ਸਕਦਾ ਹੈ:
- ਸਿਹਤ ਤੰਦਰੁਸਤ ਹੋਣੀ ਚਾਹੀਦੀ ਹੈ ਅਤੇ ਉਮਰ 18 ਸਾਲ ਤੋਂ 60 ਸਾਲ ਦਰਮਿਆਨ ਹੋਣੀ ਚਾਹੀਦੀ ਹੈ
- ਭਾਰ 50 ਕਿਲੋਗ੍ਰਾਮ ਜਾਂ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ
- ਹੀਮੋਗਲੋਬਿਨ ਦਾ ਪੱਧਰ 12.5 ਜੀਐੱਮ/ਡੀਐੱਲ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ
- ਦਿਲ ਦੀ ਧੜਕਨ 50 ਤੋਂ 100 ਦਰਮਿਆਨ ਹੋਣੀ ਚਾਹੀਦੀ ਹੈ, ਜੋ ਰੈਗੂਲਰ ਹੋਵੇ
- ਬਲੱਡ ਪ੍ਰੈਸ਼ਰ ਨਾਰਮਲ ਹੋਣਾ ਚਾਹੀਦਾ ਹੈ
- ਸਰਦੀ, ਖੰਘ, ਬੁਖਾਰ ਆਦਿ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਹੋਵੇ
- ਪਿਛਲੀ ਵਾਰ ਖੂਨਦਾਨ ਕੀਤੇ ਨੂੰ ਤਿੰਨ ਮਹੀਨੇ ਹੋ ਜਾਣੇ ਚਾਹੀਦੇ ਹਨ
ਖੂਨਦਾਨ ਕੌਣ ਨਹੀਂ ਕਰ ਸਕਦਾ:
- ਅਜਿਹਾ ਵਿਅਕਤੀ ਜੋ ਐੱਚਆਈਵੀ ਪਾਜ਼ੀਟਿਵ ਹੋਵੇ
- ਅਜਿਹਾ ਵਿਅਕਤੀ ਜਿਸ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਹੈ, ਹਾਈ ਬਲੱਡ ਪ੍ਰੈਸ਼ਰ ਹੋਵੇ, ਕਿਡਨੀ ਨਾਲ ਸਬੰਧਿਤ ਰੋਗ ਹੋਵੇ ਜਾਂ ਡਾਇਬਿਟੀਜ਼ ਹੋਵੇ
- ਪਿਛਲੇ ਛੇ ਮਹੀਨਿਆਂ ਦੌਰਾਨ ਕੰਨ ਵਿੰਨ੍ਹੇ ਹੋਣ ਜਾਂ ਸਰੀਰ ’ਤੇ ਕਿਤੇ ਟੈਟੂ ਬਣਵਾਇਆ ਹੋਵੇ
- ਪਿਛਲੇ ਛੇ ਮਹੀਨੇ ਦੌਰਾਨ ਕਿਸੇ ਬਿਮਾਰੀ ਤੋਂ ਬਚਣ ਲਈ ਵੈਕਸੀਨ ਲਾਈ ਹੋਵੇ, ਜਿਵੇਂ ਹੈਪੇਟਾਈਟਿਸ-ਬੀ ਦੀ ਵੈਕਸੀਨ ਆਦਿ ਜਾਂ ਰੈਬੀਜ਼ ਦਾ ਇਲਾਜ ਹੋਇਆ ਹੋਵੇ
- ਜੇਕਰ ਕਦੇ ਮਿਰਗੀ, ਟੀਬੀ, ਅਸਥਮਾ ਜਾਂ ਐਲਰਜ਼ੀ ਆਦਿ ਨਾਲ ਪੀੜਤ ਹੋਵੇ
- ਅਜਿਹੀ ਔਰਤ ਜੋ ਗਰਭਵਤੀ ਹੋਵੇ ਜਾਂ ਆਪਣਾ ਦੁੱਧ ਪਿਆਉਂਦੀ ਹੋਵੇ
- ਪਿਛਲੇ ਇੱਕ ਮਹੀਨੇ ਦੌਰਾਨ ਕਿਸੇ ਤਰ੍ਹਾਂ ਦਾ ਆਪ੍ਰੇਸ਼ਨ ਹੋਇਆ ਹੋਵੇ ਜਾਂ ਦੰਦ ਦਾ ਵੱਡਾ ਇਲਾਜ ਕਰਵਾਇਆ ਹੋਵੇ
ਖੂਨਦਾਨ ਸਮੇਂ ਧਿਆਨ ਰੱਖਣ ਯੋਗ ਗੱਲਾਂ:
- ਖੂਨ ਦੇਣ ਤੋਂ ਪਹਿਲਾਂ ਅਤੇ ਬਾਅਦ ’ਚ ਪਾਣੀ ਖੂਬ ਪੀਣਾ ਚਾਹੀਦਾ ਹੈ
- ਖੂਨਦਾਨ ਸਮੇਂ ਸ਼ਾਂਤ ਰਹਿਣਾ ਚਾਹੀਦਾ ਹੈ ਸੰਗੀਤ ਦਾ ਆਨੰਦ ਲੈ ਸਕਦੇ ਹੋ ਗੱਲਾਂ ਕਰ ਸਕਦੇ ਹੋ
- ਖੂਨਦਾਨ ਕਰਨ ਤੋਂ ਪਹਿਲਾਂ ਜ਼ਿਆਦਾ ਵਸਾ ਵਾਲਾ ਜਾਂ ਤਲਿਆ ਹੋਇਆ ਭੋਜਨ, ਪੀਜ਼ਾ, ਬਰਗਰ, ਆਈਸਕ੍ਰੀਮ ਆਦਿ ਨਹੀਂ ਖਾਣੀ ਚਾਹੀਦੀ ਕਿਉਂਕਿ ਖੂਨ ’ਚ ਕੋਲੇਸਟ੍ਰਾਲ ਦੀ ਮਾਤਰਾ ਵਧਣ ’ਤੇ ਖੂਨ ਦੀ ਜਾਂਚ ਨਹੀਂ ਹੋ ਸਕਦੀ ਅਤੇ ਦਿੱਤਾ ਹੋਇਆ ਖੂਨ ਬੇਕਾਰ ਜਾ ਸਕਦਾ ਹੈ
- ਖੂਨਦਾਨ ਤੋਂ ਬਾਅਦ ਉਸ ਦਿਨ ਬਹੁਤ ਭਾਰੀ ਸਮਾਨ ਨਹੀਂ ਚੁੱਕਣਾ ਚਾਹੀਦਾ ਬਹੁਤ ਸਖਤ ਕਸਰਤ ਨਹੀਂ ਕਰਨੀ ਚਾਹੀਦੀ ਆਮ ਕੰਮ ਕਰ ਸਕਦੇ ਹੋ
‘‘ਖੂਨਦਾਨ ਕਰਕੇ ਜੇਕਰ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ,ਤਾਂ ਇਹ ਬਹੁਤ ਪੁੰਨ ਦਾ ਕੰਮ ਹੈ ਮਾਨਵਤਾ ਦੇ ਨਾਤੇ ਮਨੁੱਖ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਸਰੀਰ ’ਚ ਕੋਈ ਕਮਜ਼ੋਰੀ ਨਹੀਂ ਆਉਂਦੀ,ਸਗੋਂ ਪਹਿਲਾਂ ਦੇ ਮੁਕਾਬਲੇ ਚੰਗਾ ਖੂਨ ਬਣਦਾ ਹੈ ਅਤੇ ਸਰੀਰ ’ਚ ਤਾਜਗੀ ਮਹਿਸੂਸ ਹੁੰਦੀ ਹੈ’’
-ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ