ਗਰਮੀਆਂ ’ਚ ਕਰੋ ਚਮੜੀ ਦੀ ਦੇਖਭਾਲ
ਸਾਡੀ ਚਮੜੀ ਇੱਕ ਤਰ੍ਹਾਂ ਨਾਲ ਸਾਡੇ ਸਰੀਰ ਲਈ ਸੁਰੱਖਿਆ ਕਵੱਚ ਵਾਂਗ ਹੈ ਪਰ ਗਰਮੀਆਂ ਦੇ ਦਿਨਾਂ ’ਚ ਜ਼ਿਆਦਾ ਤਾਪਮਾਨ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਨਾਲ ਸਾਡੀ ਚਮੜੀ ਝੁਲਸ ਜਾਂਦੀ ਹੈ
ਅਤੇ ਟੈਨਿੰਗ, ਐਲਰਜ਼ੀ, ਮੁੰਹਾਸੇ ਅਤੇ ਛਾਈਆਂ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਗਰਮੀਆਂ ਦੇ ਦਿਨਾਂ ’ਚ ਘੱਟ ਤੋਂ ਘੱਟ ਦੋ ਵਾਰ ਨਹਾਓ ਤਾਂ ਕਿ ਪਸੀਨੇ ਦੀ ਬਦਬੂ ਅਤੇ ਉਸ ਦੀ ਵਜ੍ਹਾ ਨਾਲ ਹੋਣ ਵਾਲਾ ਇੰਨਫੈਕਸ਼ਨ ਦੂਰ ਹੋ ਜਾਏ ਜਦੋਂ ਵੀ ਧੁੱਪ ਤੋਂ ਵਾਪਸ
Also Read :-
- ਆ ਗਈ ਗਰਮੀ ਡਾਈਟ ਅਤੇ ਰੂਟੀਨ ’ਚ ਕਰੋ ਬਦਲਾਅ
- ਗਰਮੀਆਂ ’ਚ ਇੰਮਊਨਿਟੀ ਬੂਸਟਰ ਡਾਈਟ
- ਗਰਮੀਆਂ ’ਚ ਲੂ ਤੋਂ ਬਚਾਏਗਾ ਨਿੰਬੂ-ਪਾਣੀ
- ਗਰਮੀਆਂ ’ਚ ਰੋਜ਼ਾਨਾ ਜ਼ਰੂਰ ਖਾਓ ਦਹੀ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
Table of Contents
ਆਓ ਤਾਂ ਕਿਸੇ ਮਾਇਲਡ ਫੇਸ ਕਲੀਂਜਰ ਅਤੇ ਠੰਡੇ ਪਾਣੀ ਨਾਲ ਚਿਹਰਾ ਧੋਵੋ ਇਸ ਨਾਲ ਗਰਮੀ ਦਾ ਪ੍ਰਭਾਵ ਘੱਟ ਹੋਵੇਗਾ
ਚਮੜੀ ਲਈ ਸਮਰ ਫੇਸ਼ਲ:
ਫੈਸ਼ਲ ਡਿਸਾਇਡ ਕਰਨ ਤੋਂ ਪਹਿਲਾਂ ਆਪਣੀ ਸਕਿੱਨ ਦਾ ਟੈਕਸਚਰ ਜਾਂਚ ਲਓ ਫੇਸ਼ਲ ਮਸਾਜ ਲਈ ਤੁਸੀਂ ਆਪਣੇ ਕਿਚਨ ਗਾਰਡਨ ਤੋਂ ਹੀ ਕਈ ਚੀਜ਼ਾਂ ਜੁਟਾ ਸਕਦੇ ਹੋ ਜਿਵੇਂ ਖੀਰੇ ਦਾ ਰਸ, ਐਲੋਵੀਰਾ ਦਾ ਜੂਸ, ਨਿੰਬੂ, ਮਿਲਕ ਪਾਊਡਰ, ਦਹੀ, ਹਲਦੀ, ਚੰਦਨ ਪਾਊਡਰ, ਓਟਮੀਲ, ਗਾਜਰ, ਸ਼ਹਿਦ, ਪੁਦੀਨੇ ਅਤੇ ਤੁਲਸੀ ਦੇ ਪੱਤੇ, ਚਾਂਦੀ ਦਾ ਵਰਕ ਆਦਿ ਇਨ੍ਹਾਂ ਦੀ ਵਰਤੋਂ ਗਰਮੀਆਂ ’ਚ ਚਮੜੀ ਨੂੰ ਰਾਹਤ ਪਹੁੰਚਾਉਂਦੀ ਹੈ
ਸਮਰ ਬਲੀਚ:
ਦੁੱਧ, ਸ਼ਹਿਦ ਅਤੇ ਨਿੰਬੂ ਨੂੰ ਮਿਲਾ ਕੇ ਚਿਹਰੇ ’ਤੇ ਲਾ ਲਓ ਅਤੇ 15 ਮਿੰਟਾਂ ਲਈ ਛੱਡ ਦਿਓ ਇਹ ਕੁਦਰਤੀ ਬਲੀਚ ਹੈ ਅਤੇ ਆਇਲੀ ਸਕਿੱਨ ਲਈ ਇੱਕਦਮ ਸਹੀ
ਸਮਰ ਫੇਸ਼ਲ ਪੈਕਸ:
ਖੀਰੇ ਦੇ ਰਸ ’ਚ ਨਿੰਬੂ, ਹਲਦੀ ਅਤੇ ਚੰਦਨ ਪਾਊਡਰ ਮਿਲਾ ਕੇ ਚਿਹਰੇ ’ਤੇ ਲਾ ਲਓ ਅਤੇ 15 ਮਿੰਟਾਂ ਲਈ ਛੱਡ ਦਿਓ ਪਿੰਪਲਸ ਹਟਾਉਣ ਲਈ ਇਹ ਬੇਹੱਦ ਵਧੀਆ ਫੇਸਪੈਕ ਹੈ ਇਸ ’ਚ ਤੁਲਸੀ ਜਾਂ ਪੁਦੀਨੇ ਦੇ ਪੱਤਿਆਂ ਦਾ ਪਾਊਡਰ ਮਿਲਾਓ ਇਹ ਪ੍ਰਯੋਗ ਠੰਡਕ ਤਾਂ ਦੇਵੇਗਾ ਹੀ, ਡੈੱਡ ਸੈੱਲਸ, ਇੰਫੈਕਸ਼ਨ ਫੈਲਾਉਣ ਵਾਲੇ ਕੀਟਾਣੂ ਆਦਿ ਦੂਰ ਕਰਕੇ ਰੋਮਛਿੱਦਰ ਵੀ ਖੋਲ੍ਹੇਗਾ
ਸਮਰ ਸਕਿੱਨ ਸਕਰੱਬ:
ਡੈੱਡ ਸੈੱਲਸ, ਸੁੱਕਿਆ ਤੇਲੀਆ ਪਸੀਨਾ, ਧੂੜ-ਮਿੱਟੀ ਆਦਿ ਚਮੜੀ ਦੇ ਰੋਮਛਿੱਦਰਾਂ ’ਚ ਇਕੱਠੇ ਹੋ ਕੇ ਰੋਮਛਿੱਦਰਾਂ ਨੂੰ ਬੰਦ ਕਰ ਦਿੰਦੇ ਹਨ ਇਨ੍ਹਾਂ ਨੂੰ ਖੋਲ੍ਹਣ ਲਈ ਓਟਮੀਲ ਪਾਊਡਰ, ਨਿੰਬੂ ਦਾ ਰਸ, ਪੁਦੀਨੇ ਦੇ ਪੱਤੇ, ਦਹੀ, ਕਸੀ ਗਾਜਰ ਆਦਿ ਨਾਲ ਚਮੜੀ ਨੂੰ ਸਕਰੱਬ ਕੀਤਾ ਜਾ ਸਕਦਾ ਹੈ
ਟੋਨਿੰਗ:
ਐਲਕੋਹਲ ਮਿਲੇ ਸਕਿੱਨ ਐਸਿਟਓਜੈਂਟ ਦੀ ਬਜਾਇ ਐਲੋਵੀਰਾ ਜੂਸ ’ਚ ਗੁਲਾਬ ਜਲ ਮਿਲਾ ਕੇ ਲਗਾਓ ਇਹ ਟੈਨਿੰਗ ਅਤੇ ਕਲਾਗਿੰਗ ਦੂਰ ਕਰੇਗਾ ਇਸ ਨਾਲ ਸਕਿੱਨ ਐਲਰਜੀ, ਰੈਸ਼ੇਜ਼ ਅਤੇ ਖੁਜਲੀ ਵੀ ਦੂਰ ਹੁੰਦੀ ਹੈ
ਸਨ ਪ੍ਰੋਟੈਕਸ਼ਨ:
ਧੁੱਪ ’ਚ ਬਾਹਰ ਨਿਕਲਣ ਤੋਂ ਪਹਿਲਾਂ ਮਾਈਲਡ ਸਨ-ਸਕ੍ਰੀਨ ਅਤੇ ਅਲਟਰਾ ਵਾਇਲਟ-ਰੇ ਬਲਾਕਰ ਲਾਓ ਬਾਹਰ ਨਿਕਲਣ ਤੋਂ ਲਗਭਗ 15 ਮਿੰਟ ਪਹਿਲਾਂ ਐੱਸਪੀਐੱਫ 15-20 ਵਾਲਾ ਸਨ ਬਲਾਕ ਲੋਸ਼ਨ ਲਾਓ ਕੈਲਾਮਾਇਨ ਲੋਸ਼ਨ, ਟਾਈਟੇਨਿਅਮ ਡਾਈ-ਆੱਕਸਾਈਡ ਅਤੇ ਜ਼ਿੰਕ-ਆੱਕਸਾਈਡ ਲੋਸ਼ਨ ਵੀ ਚਮੜੀ ਦੀ ਸੁਰੱਖਿਆ ਕਰਦਾ ਹੈ
ਭੋਜਨ:
ਆਪਣੇ ਸਰੀਰ ਨੂੰ ਡੀਟਾੱਕਸੀਫਾਈ ਕਰਨ ਅਤੇ ਪਸੀਨੇ ਕਾਰਨ ਹੋਏ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਜਿਆਦਾ ਤੋਂ ਜ਼ਿਆਦਾ ਪਾਣੀ ਪੀਓ ਇਸ ਦਾ ਇੱਕ ਫਾਇਦਾ ਇਹ ਹੋਵੇਗਾ ਕਿ ਤੁਹਾਡੇ ਚਿਹਰੇ ਦੀ ਚਮੜੀ ਸੁੱਕੀ ਨਹੀਂ ਰਹੇਗੀ ਪਾਣੀ ਦੀ ਕਮੀ ਨਾਲ ਹੀ ਕਈ ਪ੍ਰਕਾਰ ਦੀ ਐਲਰਜੀ, ਝੁਰੜੀਆਂ, ਟੈਨਿੰਗ ਆਦਿ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ
ਖੁੰਜਰੀ ਦੇਵਾਂਗਨ