ਸਮਾਰਟਫੋਨ ’ਚ ਗੁੰਮ ਹੁੰਦਾ ਬਚਪਨ, ਛੁਡਾਓ ਲਤ
ਇੱਕ ਟਾਈਮ ਸੀ ਜਦੋਂ ਮੋਬਾਇਲ ਫੋਨ ਦੀ ਵਰਤੋਂ ਇੱਕ ਦੂਜੇ ਨਾਲ ਗੱਲ ਕਰਨ ਜਾਂ ਦੂਜੇ ਤੱਕ ਮੈਸਜ ਪਹੁੰਚਾਉਣ ਲਈ ਹੁੰਦਾ ਸੀ ਫਿਰ ਸਮਾਂ ਬਦਲਦਾ ਗਿਆ ਅਤੇ ਫੋਨ ਦੀ ਜਗ੍ਹਾ ਸਮਾਰਟਫੋਨ ਨੇ ਲੈ ਲਈ ਬਹੁਤ ਸਾਰੇ ਫੀਚਰਾਂ ਨੂੰ ਆਪਣੇ ਆਪ ’ਚ ਸਮੇਟੇ ਹੋਏ ਸਮਾਰਟਫੋਨ ਜਲਦੀ ਹੀ ਲੋਕਾਂ ਦੀਆਂ ਜ਼ਰੂਰਤਾਂ ’ਚ ਸ਼ੁਮਾਰ ਹੋ ਗਿਆ
ਲੋਕਾਂ ਨੂੰ ਸਮਾਰਟਫੋਨ ਦੀ ਲਤ ਅਜਿਹੀ ਲੱਗੀ ਕਿ ਉਨ੍ਹਾਂ ਦਾ ਕੋਈ ਕੰਮ ਇਸ ਦੇ ਬਿਨਾਂ ਹੋ ਹੀ ਨਹੀਂ ਸਕਦਾ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਪੇਰੈਂਟਸ ਆਪਣੇ ਕੰਮ ’ਚ ਬਿਜ਼ੀ ਹੁੰਦੇ ਹਨ ਤਾਂ ਬੱਚਿਆਂ ਨੂੰ ਸਮਾਰਟਫੋਨ ਫੜਾ ਦਿੰਦੇ ਹਨ ਤਾਂ ਕਿ ਉਹ ਉਨ੍ਹਾਂ ਨੂੰ ਡਿਸਟਰਬ ਨਾ ਕਰਨ
Also Read :-
- ਸਮਾਰਟ ਫੋਨ ਖਰੀਦਣ ਦੀ ਨਾ ਕਰੋ ਜਲਦੀ, ਖੁਦ ਇੰਜ ਵਧਾਓ ਮੋਬਾਇਲ ਦੀ ਲਾਇਫ਼
- ਡਿਜੀਟਲ ਖੇਤਰ ’ਚ ਬਣਾਓ ਕਰੀਅਰ | ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ
- ਮੋਬਾਇਲ ਐਪ ਡਿਵੈਲਪਮੈਂਟ ਹੈ ਬਿਹਤਰੀਨ ਕਰੀਅਰ ਬਦਲ
- ਘਰ ਬੈਠੇ-ਬੈਠੇ ਫੋਨ ‘ਤੇ ਸਿੱਖੋ ਸ਼ਾਨਦਾਰ ਫੋਟੋਗ੍ਰਾਫੀ ਦੇ ਟਿਪਸ
Table of Contents
ਪਰ ਕੀ ਤੁਸੀਂ ਜਾਣਦੇ ਹੋ ਕਿ ਸਮਾਰਟਫੋਨ ਬੱਚਿਆਂ ਲਈ ਕਿੰਨਾ ਖਤਰਨਾਕ ਸਾਬਤ ਹੋ ਰਿਹਾ ਹੈ?
ਪੜ੍ਹਾਈ ਲਈ ਸਮਾਰਟਫੋਨ ’ਤੇ ਨਿਰਭਰ ਹੋਣਾ:
ਅੱਜ ਕੱਲ੍ਹ ਦੇ ਬੱਚੇ ਆਪਣੀ ਪੜ੍ਹਾਈ ਲਈ ਵੀ ਪੂਰੀ ਤਰ੍ਹਾਂ ਸਮਾਰਟਫੋਨ ’ਤੇ ਨਿਰਭਰ ਹੁੰਦੇ ਜਾ ਰਹੇ ਹਨ ਇਸੇ ਵਜ੍ਹਾ ਨਾਲ ਉਹ ਕਿਸੇ ਸਵਾਲ ਦਾ ਉੱਤਰ ਕਿਤਾਬਾਂ ’ਚ ਲੱਭਣ ਦੀ ਥਾਂ ਗੂਗਲ ’ਤੇ ਲੱਭਦੇ ਹਨ ਇਸ ਆਦਤ ਦੀ ਵਜ੍ਹਾ ਨਾਲ ਬੱਚਿਆਂ ਦੀਆਂ ਕਿਤਾਬਾਂ ਪੜ੍ਹਨ ਦੀ ਆਦਤ ਘੱਟ ਹੁੰਦੀ ਜਾ ਰਹੀ ਹੈ
ਯਾਦਦਾਸ਼ਤ ਸ਼ਕਤੀ ਨੂੰ ਨੁਕਸਾਨ:
ਪਹਿਲਾਂ ਲੋਕ ਕੋਈ ਵੀ ਨੰਬਰ ਜਾਂ ਐਕਟੀਵਿਟੀ ਧਿਆਨ ਰੱਖਦੇ ਸਨ ਅਤੇ ਕੋਈ ਵੀ ਵੱਡੀ ਤੋਂ ਵੱਡੀ ਕੈਲਕੁਲੇਸ਼ਨ ਵੀ ਉਂਗਲਾਂ ਜਾਂ ਪੇਪਰ ’ਚ ਕਰ ਲੈਂਦੇ ਸਨ ਇਸ ਤੋਂ ਇਲਾਵਾ ਲੋਕਾਂ ਨੂੰ ਜਨਮ ਦਿਨ ਜਾਂ ਐਨੀਵਰਸਿਰੀ ਦੀ ਮਿਤੀ ਆਦਿ ਵੀ ਆਸਾਨੀ ਨਾਲ ਯਾਦ ਰਹਿੰਦੀ ਸੀ ਪਰ ਹੁਣ ਸਭ ਕੁਝ ਸਮਾਰਟਫੋਨ ਕਰਦਾ ਹੈ ਅਤੇ ਬੱਚਿਆਂ ਨੂੰ ਆਪਣਾ ਦਿਮਾਗ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਜਿਸ ਨਾਲ ਉਨ੍ਹਾਂ ਦੀ ਯਾਦ ਸ਼ਕਤੀ ਦੀ ਸਮੱਰਥਾ ਵੀ ਘੱਟ ਹੁੰਦੀ ਜਾ ਰਹੀ ਹੈ
ਲੋਂੜੀਦੀ ਨੀਂਦ ਨਾ ਲੈਣਾ:
ਬੱਚਿਆਂ ਨੂੰ ਗ੍ਰੋਥ ਅਤੇ ਬਰੇਨ ਡਿਵੈਲਪਮੈਂਟ ਲਈ ਲੋਂੜੀਦੀ ਨੀਂਦ ਲੈਣੀ ਜ਼ਰੂਰੀ ਹੈ ਪਰ ਸਮਾਰਟਫੋਨ ਦੀ ਲਤ ਦੀ ਵਜ੍ਹਾ ਨਾਲ ਬੱੱਚੇ ਦੇਰ ਰਾਤ ਤੱਕ ਪੇਰੈਂਟਸ ਤੋਂ ਛੁਪ ਕੇ ਸਮਾਰਟਫੋਨ ’ਚ ਗੇਮਾਂ ਖੇਡਦੇ ਹਨ ਜਿਸ ਨਾਲ ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੋ ਪਾਉਂਦੀ ਨਾਲ ਹੀ ਉਨ੍ਹਾਂ ਦੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ
ਸੁਭਾਅ ’ਚ ਬਦਲਾਅ:
ਸਮਾਰਟਫੋਨ ਦੇ ਲਤ ਲੱਗੇ ਬੱਚਿਆਂ ’ਚ ਬਦਲਾਅ ਦੇਖਣ ਨੂੰ ਮਿਲਦਾ ਹੈ ਜਿਵੇਂ ਕਿ ਬੱਚੇ ਜ਼ਿਆਦਾ ਚਿੜਚਿੜ੍ਹੇ ਹੋ ਜਾਂਦੇ ਹਨ ਉਹ ਆਪਣੀ ਹੀ ਦੁਨੀਆਂ ’ਚ ਮਸਤ ਰਹਿੰਦੇ ਹਨ ਅਤੇ ਪੇਰੈਂਟਸ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਨ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸਮਾਰਟਫੋਨ ਤੋਂ ਥੋੜ੍ਹੀ ਦੇਰ ਬੱਚਿਆਂ ਨੂੰ ਦੂਰ ਰੱਖਣ ’ਤੇ ਉਹ ਗੁੱਸੇ ’ਚ ਆ ਕੇ ਹਮਲਾਵਰ ਰੂਪ ਧਾਰਨ ਕਰ ਲੈਂਦੇ ਹਨ
ਘੱਟ ਉਮਰ ’ਚ ਹੀ ਮੈਚਿਓਰ ਹੋ ਜਾਂਦੇ ਹਨ:
ਸਮਾਰਟਫੋਨ ਦੀ ਵਰਤੋਂ ਬੱਚਿਆਂ ਦਾ ਬਚਪਨ ਖੋਹ ਲੈਂਦਾ ਹੈ ਉਨ੍ਹਾਂ ਨੂੰ ਉਮਰ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਗੱਲਾਂ ਪਤਾ ਚੱਲ ਜਾਂਦੀਆਂ ਹਨ ਸਮਾਰਟਫੋਨ ’ਚ ਕਈ ਤਰ੍ਹਾਂ ਦੇ ਐਪ ਡਾਊਨਲੋਡ ਕਰਨ ਦੇ ਨਾਲ ਯੂਟਿਊਬ ’ਤੇ ਵੀ ਵੀਡਿਓ ਦੇਖ ਸਕਦੇ ਹੋ ਅਜਿਹੇ ’ਚ ਬੱਚਿਆਂ ਨੂੰ ਜੋ ਚੀਜ਼ਾਂ ਇੱਕ ਉਮਰ ’ਚ ਜਾਣਨੀਆਂ ਚਾਹੀਦੀਆਂ ਉਹ ਉਨ੍ਹਾਂ ਨੂੰ ਘੱਟ ਉਮਰ ’ਚ ਹੀ ਪਤਾ ਲੱਗ ਜਾਂਦੀਆਂ ਹਨ ਜਿਸ ਦਾ ਉਨ੍ਹਾਂ ਦੇ ਦਿਮਾਗ ’ਤੇ ਵੀ ਅਸਰ ਹੁੰਦਾ ਹੈ
ਤਣਾਅ ’ਚ ਚਲੇ ਜਾਣਾ:
ਕਈ ਵਾਰ ਅਜਿਹੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਹਨ ਕਿਸੇ ਕਾਰਨ ਨਾਲ ਬੱਚਾ ਖੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ ਅਤੇ ਸਮਾਰਟਫੋਨ ਦਾ ਸਹਾਰਾ ਲੈਂਦਾ ਹੈ ਕਈ ਅਜਿਹੀਆਂ ਵੀ ਗੇਮਾਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਹਿੰਸਕ ਤੱਕ ਹੋ ਜਾਂਦਾ ਹੈ ਅਤੇ ਤਣਾਅ ’ਚ ਚਲਿਆ ਜਾਂਦਾ ਹੈ
ਕਿਵੇਂ ਛੁਡਾਈਏ ਸਮਾਰਟਫੋਨ ਦੀ ਲਤ:
- ਬੱਚਿਆਂ ਦੀ ਇਹ ਲਤ ਛਡਾਉਣ ਲਈ ਤੁਹਾਨੂੰ ਖੁਦ ਵੀ ਇਸ ਦੀ ਵਰਤੋਂ ਘੱਟ ਕਰਨੀ ਹੋਵੇਗੀ ਅਤੇ ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਓ ਜਿਸ ਨਾਲ ਉਹ ਸਮਾਰਟਫੋਨ ਤੋਂ ਦੂੂਰ ਰਹਿ ਸਕਣ ਘਰ ’ਚ ਬੱਚਿਆਂ ਨਾਲ ਉਨ੍ਹਾਂ ਦੀ ਪੜ੍ਹਾਈ ਬਾਰੇ ਗੱਲ ਕਰੋ ਅਤੇ ਜਿੰਨਾ ਸਮਾਂ ਘਰ ’ਚ ਰਹੋ ਬੱਚਿਆਂ ਨਾਲ ਕਿਸੇ ਨਾ ਕਿਸੇ ਗਤੀਵਿਧੀ ’ਚ ਲੱਗੇ ਰਹੋ ਇਸ ਨਾਲ ਬੱਚੇ ਹੌਲੀ-ਹੌਲੀ ਸਮਾਰਟਫੋਨ ਤੋਂ ਦੂਰ ਹੋਣ ਲੱਗਣਗੇ ਅਤੇ ਤੁਹਾਡੇ ਨਾਲ ਸਮਾਂ ਬਿਤਾਉਣਾ ਉਨ੍ਹਾਂ ਨੂੰ ਚੰਗਾ ਲੱਗੇਗਾ
- ਬੱਚੇ ਦੀ ਰੁਚੀ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਅਤੇ ਉਸ ਦੀ ਰੁਚੀ ਅਨੁਸਾਰ ਡਾਂਸ ਕਲਾਸ, ਸਪੋਰਟ ਕਲਾਸ, ਮਿਊਜ਼ਿਕ ਕਲਾਸ, ਪੇਂਟਿੰਗ ਕਲਾਸ ਜਾਂ ਹੋਰ ਕਈ ਐਕਟੀਵਿਟੀਆਂ ’ਚ ਇਨਵਾੱਲਵ ਕਰਨ ਦੀ ਕੋਸ਼ਿਸ਼ ਕਰੋ
- ਬੱਚਿਆਂ ਨੂੰ ਆਊਟਡੋਰ ਗੇਮਾਂ ਖੇਡਣ ਲਈ ਉਤਸ਼ਾਹਿਤ ਕਰੋ ਅਤੇ ਉਨ੍ਹਾਂ ਨਾਲ ਖੁਦ ਵੀ ਖੇਡੋ ਜਿਵੇਂ ਕਿ ਬੈਡਮਿੰਟਨ, ਟੈਨਿਸ, ਕ੍ਰਿਕਟ ਵਰਗੀਆਂ ਗੇਮਾਂ ਖੇਡ ਸਕਦੇ ਹੋ ਇਸ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਹੋਣ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੋਵੇਗਾ
- ਬੱਚਿਆਂ ਦੇ ਘਰ ਦੇ ਰੋਜ਼ਾਨਾ ਦੇ ਕੰਮਾਂ ’ਚ ਇਨਵਾੱਲਵ ਕਰੋ ਇਸ ਨਾਲ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਹੋਵੇਗਾ ਅਤੇ ਕੰਮ ’ਚ ਬੀਜ਼ੀ ਹੋਣ ਦੀ ਵਜ੍ਹਾ ਨਾਲ ਸਮਾਰਟਫੋਨ ਤੋਂ ਦੂਰ ਰਹਿਣਗੇ
- ਬਾਹਰ ਜਾਂਦੇ ਸਮੇਂ ਬੱਚਿਆਂ ਦੇ ਸੰਪਰਕ ’ਚ ਰਹਿਣ ਲਈ ਜੇਕਰ ਫੋਨ ਦੇਣਾ ਜ਼ਰੂਰੀ ਹੈ ਤਾਂ ਉਨ੍ਹਾਂ ਨੂੰ ਸਮਾਰਟਫੋਨ ਦੇਣ ਦੀ ਬਜਾਇ ਸਾਧਾਰਨ ਫੋਨ ਦਿਓ