ਵਰਕ ਫਰੋਮ ਹੋਮ ਨਾ ਬਣੇ ਸਿਰਦਰਦੀ
ਇੱਕ ਵਾਰ ਫਿਰ ਤੋਂ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ ਭਾਰਤ ਸਮੇਤ ਵਿਸ਼ਵਭਰ ’ਚ ਤੇਜ਼ੀ ਨਾਲ ਇਸ ਦੇ ਮਾਮਲੇ ਵਧ ਰਹੇ ਹਨ ਅਜਿਹੇ ’ਚ ਫਿਰ ਤੋਂ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਦੇ ਆਦੇਸ਼ ਜਾਰੀ ਹੋਣ ਲੱਗੇ ਹਨ ਵਰਕ ਫਰੋਮ ਹੋਮ ’ਚ ਲੋਕ ਅੱਠ ਘੰਟਿਆਂ ਤੋਂ ਜ਼ਿਆਦਾ ਸਮੇਂ ਸਕ੍ਰੀਨ ’ਤੇ ਲੰਘ ਰਹੇ ਹਨ,
ਜਿਸ ਕਾਰਨ ਉਨ੍ਹਾਂ ਦੀ ਸਰੀਰਕ ਗਤੀਵਿਧੀਆਂ ਘੱਟ ਹੋ ਗਈਆਂ ਹਨ ਇਸ ਦੇ ਨਤੀਜੇ ਵਜੋਂ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਮੋਟਾਪਾ ਇੱਕ ਅਜਿਹੀ ਸਮੱਸਿਆ ਹੈ, ਜੋ ਆਪਣੇ ਨਾਲ ਦਸ ਹੋਰ ਬਿਮਾਰੀਆਂ ਲੈ ਕੇ ਆਉਂਦੀ ਹੈ ਅਜਿਹੇ ’ਚ ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੇ ਉਪਾਅ ਬਾਰੇ ਸੋਚਣਾ ਚਾਹੀਦਾ ਹੈ
Also Read :-
- ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
- ਘੰਟਿਆਂ ਤੱਕ ਮੋਬਾਇਲ ‘ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ
Table of Contents
ਇਸ ਲੇਖ ’ਚ ਅਸੀਂ ਤੁਹਾਨੂੰ ਘਰ ਤੋਂ ਕੰਮ (ਵਰਕ ਫਰੋਮ ਹੋਮ) ਕਰਨ ਦੌਰਾਨ ਕਿਵੇਂ ਆਪਣੇ ਵਜ਼ਨ ਨੂੰ ਕੰਟਰੋਲ ’ਚ ਰੱਖਣਾ ਹੈ, ਜੋ ਤੁਹਾਡੇ ਲਈ ਸਹਾਇਕ ਸਾਬਤ ਹੋਣਗੇ
ਵੇਟ ਲਾੱਸ ਅਤੇ ਸਿਟਿੰਗ ਆੱਵਰਸ:
ਕੁਝ ਲੋਕ ਕੰਮ ’ਚ ਏਨੇ ਰੁੱਝ ਜਾਂਦੇ ਹਨ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦਾ ਧਿਆਨ ਹੀ ਨਹੀਂ ਰਹਿੰਦਾ ਉਹ ਜਦੋਂ ਤੱਕ ਕੰਮ ਨੂੰ ਪੂਰਾ ਨਹੀਂ ਕਰ ਲੈਂਦੇ, ਆਪਣੀ ਜਗ੍ਹਾ ਤੋਂ ਉੱਠਦੇ ਨਹੀਂ ਹਨ ਹੋ ਸਕਦਾ ਹੈ ਕਿ ਤੁਹਾਡੀ ਇਸ ਆਦਤ ਨੂੰ ਲੋਕ ਤੁਹਾਡੇ ਕੰਮ ਪ੍ਰਤੀ ਭਵਨਾ ਅਤੇ ਸਮਰਪਣ ਦੀ ਤਰ੍ਹਾਂ ਦੇਖਣ ਅਤੇ ਤਾਰੀਫ ਕਰਨ ਇਹ ਆਦਤ ਤੁਹਾਡੀ ਪ੍ਰੋਫੈਸ਼ਨਲ ਲਾਈਫ ਲਈ ਤਾਂ ਸਹੀ ਹੈ ਪਰ ਤੁਹਾਡੀ ਸਿਹਤ ਲਈ ਬਹੁਤ ਖ਼ਤਰਨਾਕ ਸਾਬਤ ਹੋਣ ਵਾਲੀ ਹੈ ਇਹ ਤੁਹਾਡੀ ਸਿਹਤ ’ਤੇ ਬਹੁਤ ਬੁਰਾ ਅਸਰ ਪਾ ਸਕਦੀ ਹੈ ਇਸ ਲਈ ਯਤਨ ਕਰੋ ਕਿ ਤੁਸੀਂ ਹਰ ਅੱਧੇ ਤੋਂ ਇੱਕ ਘੰਟੇ ਦਰਮਿਆਨ ’ਚ ਇੱਕ ਵਾਰ ਆਪਣੀ ਸੀਟ ਤੋਂ ਜ਼ਰੂਰ ਉੱਠੋ ਭਲੇ ਹੀ ਤੁਸੀਂ ਆਪਣੇ ਲੀਵਿੰਗ ਏਰੀਆ ’ਚ ਥੋੜ੍ਹੀ ਜਿਹੀ ਚਹਿਲਕਦਮੀ ਕਰੋ, ਪਰ ਸੀਟ ਤੋਂ ਉੱਠਣਾ ਬੇਹੱਦ ਜ਼ਰੂਰੀ ਹੈ
ਕੁਰਸੀ ’ਤੇ ਬੈਠੇ ਹੋਏ ਐਕਸਰਸਾਈਜ਼:
ਵਰਕ ਫਰਾੱਮ ਹੋਮ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਇਹ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਐਕਸਰਸਾਈਜ਼ ਕਰਨ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ ਇਸ ਸਬੰਧੀ ਤੁਹਾਨੂੰ ਏਨਾ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਕੁਰਸੀ ’ਤੇ ਬੈਠੇ-ਬੈਠੇ ਕੁਝ ਐਕਸਰਸਾਈਜ਼ ਕਰ ਸਕਦੇ ਹੋ, ਜਿਵੇਂ:- ਸਟਰੇਚਿੰਗ, ਸਿਰ ਨੂੰ ਖੱਬੇ-ਸੱਜੇ ਉੱਪਰ ਹੇਠਾਂ ਕਰ ਸਕਦੇ ਹੋ, ਆਪਣੇ ਹੱਥਾਂ ਨੂੰ ਕਲਾੱਕ ਵਾਈਜ਼ ਘੁੰਮਾ ਸਕਦੇ ਹੋ, ਪੈਰਾਂ ਨੂੰ ਕੁਰਸੀ ’ਤੇ ਬੈਠੇ ਅੱਗੇ ਪਿੱਛੇ ਕਰ ਸਕਦੇ ਹੋ ਇੰਜ ਹੀ ਹੋਰ ਐਕਸਰਸਾਈਜ਼ਾਂ ਹਨ, ਜਿਸ ਨੂੰ ਤੁਸੀਂ ਪੰਜ ਮਿੰਟਾਂ ਲਈ ਕੁਰਸੀ ’ਤੇ ਬੈਠੇ ਹੀ ਕਰ ਸਕਦੇ ਹੋ
ਮੀਲ ਪਲਾਨਿੰਗ ਕਰੋ:
ਵਰਕ ਫਰਾੱਮ ਹੋਮ ’ਚ ਵਜ਼ਨ ਵਧਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਖਾਣ-ਪੀਣ ਦਾ ਸਮਾਂ ਤੈਅ ਨਹੀਂ ਹੁੰਦਾ ਹੈ, ਜਿਸਦੇ ਕਾਰਨ ਮੇਟਾਬਾੱਲਜੀਅਮ ਪ੍ਰਭਾਵਿਤ ਹੁੰਦਾ ਹੈ ਅਜਿਹੇ ’ਚ ਸਭ ਤੋਂ ਵੱਡਾ ਉਪਾਅ ਹੈ ਕਿ ਤੁਸੀਂ ਖਾਣ-ਪੀਣ ਦਾ ਜੋ ਸਮਾਂ ਹੈ ਉਸ ਨੂੰ ਪਲਾਨ ਕਰ ਲਓ ਜੇਕਰ ਤੁਸੀਂ ਪਰਿਵਾਰ ਦੇ ਨਾਲ ਨਹੀਂ ਸਗੋਂ ਇਕੱਲੇ ਰਹਿੰਦੇ ਹੋ ਤਾਂ ਥੋੜ੍ਹੀ ਜਲਦੀ ਉੱਠਣ ਦਾ ਯਤਨ ਕਰੋ, ਜਿਸ ਨਾਲ ਤੁਸੀਂ ਮੀਲ ਦੀ ਤਿਆਰੀ ਕਰ ਸਕੋ ਇਸ ਨਾਲ ਤੁਹਾਡੇ ਵਜ਼ਨ ਦਾ ਸੰਤੁਲਨ ਬਣਿਆ ਰਹੇਗਾ
ਵੇਟ ਲਾੱਸ ਲਈ ਕਰੋ ਹੈਲਦੀ ਸਨੈਕਿੰਗ:
ਵਰਕ ਫਰਾੱਮ ਹੋਮ ਦੌਰਾਨ ਸਨੈਕਸ ਦਾ ਸੇਵਨ ਜ਼ਿਆਦਾ ਕਰਨ ਨਾਲ ਵੀ ਵਜ਼ਨ ਪ੍ਰਭਾਵਿਤ ਹੋ ਸਕਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਸਨੈਕਸ ਖਾਣ ਦਾ ਗਲਤ ਤਰੀਕਾ ਵਜ਼ਨ ਵਧਣ ਅਤੇ ਘੱਟਣ ਦਾ ਕਾਰਨ ਬਣ ਸਕਦਾ ਹੈ ਆਮ ਤੌਰ ’ਤੇ ਦੇਖਣ ’ਚ ਆਉਂਦਾ ਹੈ ਕਿ ਵਰਕ ਫਰਾੱਮ ਹੋਮ ਦੌਰਾਨ ਲੋਕ ਲੰਮੇ ਸਮੇਂ ਤੱਕ ਕੰਮ ’ਚ ਲੱਗੇ ਰਹਿੰਦੇ ਹਨ ਅਤੇ ਖਾਣੇ ’ਤੇ ਧਿਆਨ ਨਹੀਂ ਦਿੰਦੇ ਹਨ ਅਜਿਹੇ ’ਚ ਜਦੋਂ ਉਨ੍ਹਾਂ ਨੂੰ ਭੁੱਖ ਲਗਦੀ ਹੈ, ਤਾਂ ਉਹ ਕੁਝ ਵੀ ਖਾ ਲੈਂਦੇ ਹਨ, ਜਿਵੇਂ ਨਮਕੀਨ, ਬਿਸਕੁਟ, ਚਿਪਸ ਆਦਿ ਇਨ੍ਹਾਂ ਨੂੰ ਖਾਣ ਦੀ ਬਜਾਇ ਦਹੀ, ਲੱਸੀ, ਫਲ ਜਾਂ ਨਾਰੀਅਲ ਪਾਣੀ ਆਦਿ ਸਿਹਤ ਆਹਾਰ ਲਓ
ਵੇਟ ਲਾੱਸ ਅਤੇ ਵਾਟਰ ਇਨਟੇਕ:
ਵਰਕ ਫਰਾੱਮ ਹੋਮ ਦੌਰਾਨ ਜ਼ਿਆਦਾਤਰ ਲੋਕ ਇੱਕ ਗਲਤੀ ਕਰ ਬੈਠਦੇ ਹਨ ਉਹ ਆਪਣੇ ਖਾਣ-ਪੀਣ ’ਤੇ ਤਾਂ ਧਿਆਨ ਦਿੰਦੇ ਹਨ, ਪਰ ਪਾਣੀ ਵੱਲ ਉਨ੍ਹਾਂ ਦਾ ਧਿਆਨ ਹੀ ਨਹੀਂ ਜਾਂਦਾ ਜਦਕਿ ਵਾਟਰ ਇਨਟੇਕ ਵਜ਼ਨ ਘੱਟ ਕਰਨ ’ਚ ਮੱਦਦਗਾਰ ਸਾਬਤ ਹੁੰਦਾ ਹੈ ਇਹ ਬਾੱਡੀ ਤੋਂ ਟਾਕਿਸਨਸ ਨੂੰ ਬਾਹਰ ਕਰਦਾ ਹੈ, ਜਿਸ ਨਾਲ ਪਾਚਣ-ਤੰਤਰ ਬਿਹਤਰ ਹੁੰਦਾ ਹੈ ਇਸ ਤੋਂ ਇਲਾਵਾ, ਜੇਕਰ ਸਰੀਰ ’ਚ ਹਾਈਡ੍ਰੇਸ਼ਨ ਲੇਵਲ ਘੱਟ ਹੁੰਦਾ ਹੈ, ਤਾਂ ਇਹ ਕੰਮ ਦਰਮਿਆਨ ਸਿਰਦਰਦ ਅਤੇ ਥਕਾਣ ਦੀ ਵਜ੍ਹਾ ਵੀ ਬਣ ਸਕਦਾ ਹੈ ਇਸ ਲਈ ਕੰਮ ਦਰਮਿਆਨ ਹਰ ਥੋੜ੍ਹੀ-ਥੋੜ੍ਹੀ ਦੇਰ ’ਚ ਪਾਣੀ ਪੀਂਦੇ ਰਹੋ
ਵੇਟ ਲਾੱਸ ਅਤੇ ਪੋਰਸ਼ਨ ਕੰਟਰੋਲ:
ਕੁਝ ਲੋਕਾਂ ਦਾ ਇਹ ਵੀ ਮੰਨਣਾ ਹੁੰਦਾ ਹੈ ਕਿ ਜੇਕਰ ਉਹ ਵਰਕ ਫਰਾੱਮ ਹੋਮ ਦੌਰਾਨ ਹੈਲਦੀ ਫੂਡ ਖਾ ਰਹੇ ਹਨ ਤਾਂ ਉਸ ਦੀ ਕਿੰਨੀ ਵੀ ਮਾਤਰਾ ਲੈ ਸਕਦੇ ਹੋ, ਪਰ ਅਸਲ ’ਚ ਅਜਿਹਾ ਨਹੀਂ ਹੈ ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਕੈਲੋਰੀ ਕਾਊਂਟ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਵਰਕ ਫਰਾੱਮ ਹੋਮ ਦੌਰਾਨ ਤੁਸੀਂ ਫਿਜੀਕਲ ਐਕਟੀਵਿਟੀ ਘੱਟ ਕਰ ਰਹੇ ਹੋ ਤਾਂ ਅਜਿਹੇ ’ਚ ਵਜ਼ਨ ਘੱਟ ਕਰਨ ਲਈ ਤੁਸੀਂ ਆਪਣੇ ਕੈਲੋਰੀ ਕਾਊਂਟ ਨੂੰ ਕੁਝ ਘੱਟ ਕਰ ਸਕਦੇ ਹੋ ਅਤੇ ਇਸ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਆਪਣੀ ਪਲੇਟ ਨੂੰ ਬੈਲੰਸ ਕਰੋ ਜੇਕਰ ਤੁਸੀਂ ਪੋਰਸ਼ਨ ਕੰਟਰੋਲ ਕਰਕੇ ਆਹਾਰ ਲੈਂਦੇ ਹੋ, ਤਾਂ ਇਸ ਨਾਲ ਤੁਹਾਨੂੰ ਵਜ਼ਨ ਘੱਟ ਕਰਨ ’ਚ ਕਾਫ਼ੀ ਮੱਦਦ ਮਿਲੇਗੀ