…ਸਾਡੇ ਭਰਮ ਮੁਕਾ ਦਿੱਤੇ ਪੂਜਨੀਕ ਪਰਮ ਪਿਤਾ ਜੀ ਦੇ ਪਰ-ਉਪਕਾਰਾਂ ਦੀ ਗਿਣਤੀ ਨਹੀਂ ਹੋ ਸਕਦੀ -ਸੰਪਾਦਕੀ
ਜਦੋਂ ਤੱਕ ਜੀਵ-ਆਤਮਾ ਇਸ ਮਾਤ-ਲੋਕ (ਮ੍ਰਿਤ-ਲੋਕ) ਇਸ ਸੰਸਾਰ ਵਿੱਚ ਰਹੇ ਅਤੇ ਜਦੋਂ ਇੱਥੋਂ ਵਿਦਾ ਲਵੇ, ਨਾ ਉਹ ਇੱਥੇ ਦੁੱਖ, ’ਚ ਤੜਫੇ ਅਤੇ ਨਾ ਮੌਤ ਦੇ ਸਮੇਂ ਤੇ ਮੌਤ ਤੋਂ ਬਾਅਦ ਕਿਸੇ ਤਰ੍ਹਾਂ ਦਾ ਡਰ-ਭੈਅ ਉਸ ਨੂੰ ਨਾ ਸਤਾਵੇ, ਸਗੋਂ ਪਰਮ ਪਿਤਾ ਪਰਮਾਤਮਾ ’ਚ ਸਮਾ ਕੇ ਉਹ ਪਰਮਾਨੰਦ ਨੂੰ ਹਾਸਲ ਕਰੇ ਪਰਮ ਪਿਤਾ ਪਰਮਾਤਮਾ ਦੇ ਸੱਚੇ ਸੰਤ ਪੀਰ-ਫਕੀਰ ਧੁਰ-ਦਰਗਾਹ ਤੋਂ ਜੀਵਾਂ (ਜੀਵ-ਆਤਮਾ) ਦੇ ਮੌਕਸ਼-ਮੁਕਤੀ ਲਈ ਹੀ ਸੰਸਾਰ ’ਤੇ ਆ ਕੇ ਇਹ ਪਰ-ਉਪਕਾਰੀ ਕਰਮ ਕਰਦੇ ਹਨ
ਬੇਸ਼ੱਕ ਦੁਨੀਆਂ ’ਤੇ ਅਨੇਕਾਂ ਪਰਉਪਕਾਰੀ ਇਨਸਾਨ ਮਿਲ ਜਾਣਗੇ ਜੋ ਦੂਜਿਆਂ, ਗਰੀਬ ਜ਼ਰੂਰਤਮੰਦਾਂ ਦੀ ਤਨ-ਮਨ-ਧਨ ਨਾਲ ਸਹਾਇਤਾ ਕਰਦੇ ਹਨ ਬਿਮਾਰਾਂ ਦਾ ਇਲਾਜ, ਭੁੱਖਿਆਂ-ਪਿਆਸਿਆਂ ਲਈ ਅੰਨ-ਪਾਣੀ, ਕੱਪੜੇ-ਲੀੜੇ ਦਾ ਪ੍ਰਬੰਧ ਕਰਨਾ ਅਤੇ ਲੋਕ ਅਜਿਹਾ ਕਰ ਵੀ ਰਹੇ ਹੋਣਗੇ, ਪਰ ਅਜਿਹਾ ਸ਼ਖ਼ਸ ਮਿਲਣਾ ਅਸੰਭਵ ਹੈ ਜੋ ਦੂਜਿਆਂ ਦਾ ਦੁੱਖ ਆਪ ਲਵੇ ਅਤੇ ਉਹਨਾਂ ਨੂੰ ਸਦਾ ਸੁੱਖ ਪ੍ਰਦਾਨ ਕਰੇ ਅਜਿਹੇ ਪਰ-ਉੁਪਕਾਰੀ ਮਹਾਨ ਸੰਤ ਹੀ ਹੋ ਸਕਦੇ ਹਨ ਪਰਮ ਪੂਜਨੀਕ ਪਰਮ ਪਿਤਾ ਜੀ ਜੀਵ ਸ੍ਰਿਸ਼ਟੀ ਦੇ ਉੱਧਾਰ ਲਈ ਅੱਜ ਦੇ ਯੁੱਗ ’ਚ ਪਰ-ਉੁਪਕਾਰਾਂ ਦੀ ਮਿਸਾਲ ਬਣ ਕੇ ਆਏ
ਪੂਜਨੀਕ ਪਰਮ ਪਿਤਾ ਜੀ ਦੇ ਇਹਨਾਂ ਹੀ ਪਰਉਪਕਾਰਾਂ ਕਾਰਨ, ਜੋ ਉਹਨਾਂ ਨੇ ਉਹਨਾਂ ਜੀਵਾਂ ’ਤੇ ਆਪਣਾ ਰਹਿਮੋ-ਕਰਮ ਕੀਤਾ, ਆਪਸੀ ਦੁਸ਼ਮਣੀਆਂ ਕਾਰਨ ਜਿਨ੍ਹਾਂ ਦੇ ਚੁੱਲ੍ਹੇ ਵੀ ਨਹੀਂ ਬਲਦੇ ਸਨ, ਜ਼ਮੀਨਾਂ, ਘਰ-ਬਾਰ ਉਜਾੜ ਹੋ ਗਏ ਸਨ, ਸੱਚੇ ਦਾਤਾ ਨੇ ਉਹਨਾਂ ਨੂੰ ਅਜਿਹਾ ਪ੍ਰੇਮ-ਪਿਆਰ ਦਾ ਸਬਕ ਪੜ੍ਹਾਇਆ, ਅਜਿਹੀ ਉਹਨਾਂ ’ਤੇ ਰਹਿਮਤ ਵਰਸਾਈ ਕਿ ਉਹ ਅੱਜ ਸਤਿਗੁਰੂ ਦੀਆਂ ਰਹਿਮਤਾਂ ਦੇ ਗੁਣ ਗਾਉਂਦੇ ਨਹੀਂ ਥੱਕਦੇ ਉਹ ਲੋਕ, ਮਾਲਕ ਦੇ ਅਜਿਹੇ ਚੋਟੀ ਦੇ ਭਗਤ ਬਣ ਗਏ,
ਜੋ ਅੱਜ ਸਵਰਗ ਜੰਨੰਤ ਤੋਂ ਵੱਧ ਆਪਣਾ ਖੁਸ਼ੀ ਪੂਰਵਕ ਜੀਵਨ ਜੀਅ ਰਹੇ ਹਨ ਪੂਜਨੀਕ ਪਰਮ ਪਿਤਾ ਜੀ ਨੇ ਲੋਕਾਂ ਦੇ ਦੈਵਿਕ, ਸਰੀਰਕ, ਮਾਨਸਿਕ, ਆਤਮਿਕ ਆਦਿ ਹਰ ਤਰ੍ਹਾਂ ਦੇ ਤਾਪਾਂ ਨੂੰ ਹਰ ਲਿਆ, ਉਹਨਾਂ ਦੇ ਹਰ ਤਰ੍ਹਾਂ ਦੇ ਦੁੱਖਾਂ ਦਾ ਹੱਲ ਕਰਕੇ ਉਹਨਾਂ ਨੂੰ ਸੁਖਮਈ ਜੀਵਨ ਜਿਉਣ ਦਾ ਸਰਲ ਤੇ ਸਿੱਧਾ ਰਸਤਾ ਦਿਖਾਇਆ ਸਿਰਫ਼ ਰਸਤਾ ਦਿਖਾਇਆ ਹੀ ਨਹੀਂ, ਸਗੋਂ ਉਸ ਸੁਖਮਈ ਰਸਤੇ ’ਤੇ ਸਫਲਤਾਪੂਰਵਕ ਚੱਲਣ ਲਈ ਉਹਨਾਂ ਦਾ ਖੁਦ ਮਾਰਗ-ਦਰਸ਼ਨ ਵੀ ਕੀਤਾ ਪੂਜਨੀਕ ਪਰਮ ਪਿਤਾ ਜੀ ਦਾ ਸਾਧ-ਸੰਗਤ ਪ੍ਰਤੀ ਸਭ ਤੋਂ ਵੱਡਾ ਪਰਉਪਕਾਰ ਕਿ ਸੱਚੇ ਦਾਤਾ ਜੀ ਨੇ ਆਪਣੇ ਸਵਰੂਪ ਨੂੰ ਹਮੇਸ਼ਾ ਸਾਧ-ਸੰਗਤ ਦੇ ਸਾਹਮਣੇ ਰੱਖਿਆ ਹੈ
ਪੂਜਨੀਕ ਪਰਮ ਪਿਤਾ ਜੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪ੍ਰਤੱਖ ਨੌਜਵਾਨ ਸਵਰੂਪ ਵਿੱਚ ਅੱਜ ਵੀ ਸਾਧ-ਸੰਗਤ ਨੂੰ ਆਪਣਾ ਪਵਿੱਤਰ ਰੂਹਾਨੀ ਆਸਰਾ ਪ੍ਰਦਾਨ ਕਰ ਰਹੇ ਹਨ ਅਤੇ ਦੁਨੀਆਂ ਭਰ ’ਚ ਕਰੋੜਾਂ ਲੋਕ ਸਤਿਗੁਰੂ ਪਿਆਰੇ ਦੀ ਇਸ ਅਨਮੋਲ ਬਖਸ਼ਿਸ਼ ਨਾਲ ਮਾਲਾਮਾਲ ਹੋ ਰਹੇ ਹਨ
ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ 23 ਸਤੰਬਰ 1990 ਨੂੰ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਕੇ ਲਗਭਗ 15 ਮਹੀਨੇ ਖੁਦ ਵੀ ਆਪਣੇ ਦੇਹ ਸਰੂਪ ਵਿੱਚ ਸਾਥ ਦਿੱਤਾ ਪੂਜਨੀਕ ਪਰਮ ਪਿਤਾ ਜੀ ਦਾ ਸਾਧ-ਸੰਗਤ ਦੇ ਪ੍ਰਤੀ ਇਹ ਮਹਾਨ ਕਰਮ ਸਾਧ-ਸੰਗਤ ਕਦੇ ਵੀ ਨਹੀਂ ਭੁਲਾ ਸਕਦੀ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਇੱਕ ਭਜਨ ਵਿੱਚ ਆਪਣੇ ਸਤਿਗੁਰੂ ਮੌਲਾ ਪਰਮ ਪਿਤਾ ਜੀ ਦੇ ਮਹਾਨ ਉਪਕਾਰਾਂ ਬਾਰੇ ਇੱਕ ਸ਼ਬਦ ਵਿੱਚ ਫਰਮਾਉਂਦੇ ਹਨ:-
ਫਿਕਰ ਚਿੰਤਾ ਮਿਟਾ ਦਿੱਤੇ ਕਿ ਸਾਡੇ ਭਰਮ ਮੁਕਾ ਦਿੱਤੇ, ਬੇਅੰਤ ਉਪਕਾਰ ਨੇ ਕੀਤੇ
ਸੱਚੇ ਰਹਿਬਰ ਦਾਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਉਪਕਾਰਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ
ਧੰਨ-ਧੰਨ ਸੱਚੇ ਦਾਤਾ ਰਹਿਬਰ ਨੂੰ ਕੋਟਿ-ਕੋਟਿ ਨਮਨ -ਸੰਪਾਦਕ