daughters-who-became-the-pride-of-society

ਬੇਟੀਆਂ ਜੋ ਬਣੀਆਂ ਸਮਾਜ ਦਾ ਗੌਰਵ daughters-who-became-the-pride-of-society

ਕਿਸੇ ਨੇ ਸ਼ਾਇਦ ਠੀਕ ਹੀ ਕਿਹਾ ਹੈ ਕਿ ਬੇਟੇ ਜੇਕਰ ਭਾਗਾਂ ਨਾਲ ਮਿਲਦੇ ਹਨ ਤਾਂ ਬੇਟੀਆਂ ਚੰਗੇ ਭਾਗਾਂ ਵਾਲੇ ਨੂੰ ਅਜਿਹੇ ਹੀ ਨਸੀਬ ਵਾਲੇ ਹਨ ਮਹਿਣਾ ਖੇੜਾ (ਜ਼ਿਲ੍ਹਾ ਸਰਸਾ) ਪਿੰਡ ਦੇ ਭਾਗੀਰਥ ਗਰਵਾ, ਜਿਨ੍ਹਾਂ ਦੀਆਂ ਤਿੰਨ ਬੇਟੀਆਂ ਆਪਣੇ ਦਮ ‘ਤੇ ਪੁਰਸ਼ ਪ੍ਰਧਾਨ ਸਮਾਜ ‘ਚ ਮਹਿਲਾ ਸਸ਼ਕਤੀਕਰਨ ਦਾ ਇੱਕ ਉਦਾਹਰਨ ਬਣੀਆਂ ਹਨ ਜਿੱਥੇ ਵੱਡੀ ਬੇਟੀ ਸੁਲੇਖ ਰਾਣੀ ਨੇ ਪਿੰਡ ‘ਚ ਨਵੀਂ ਨਜ਼ੀਰ ਪੇਸ਼ ਕਰਦਿਆਂ ਪਿੰਡ ‘ਚ ਸਭ ਤੋਂ ਪਹਿਲਾਂ ਦਸਵੀਂ, ਬਾਰ੍ਹਵੀਂ ਅਤੇ ਬੀਏ ਤੱਕ ਸਿੱਖਿਆ ਹਾਸਲ ਕਰਨ ਦਾ ਮਾਣ ਹਾਸਲ ਕੀਤਾ,

ਦੂਜੇ ਪਾਸੇ ਵਿਚਕਾਰਲੀ ਬੇਟੀ ਵਿਨੋਦ ਕੁਮਾਰੀ ਅੱਜ ਅਧਿਕਾਰਕ ਰੈਂਕ ‘ਤੇ ਸੇਵਾਵਾਂ ਦੇ ਰਹੀਆਂ ਹਨ ਜਦਕਿ ਸਭ ਤੋਂ ਛੋਟੀ ਬੇਟੀ ਪੰਕਜਾ ਦੇਵੀ ਨੇ ਟ੍ਰੈਕਟਰ ਦਾ ਸਟੇਅਰਿੰਗ ਸੰਭਾਲ ਕੇ ਖੇਤਾਂ ਦੀ ਨੁਹਾਰ ਬਦਲ ਦਿੱਤੀ ਖੇਤਾਂ ‘ਚ ਦੌੜਦੇ ਪਹੀਏ ਦੇਖਦੇ ਹੀ ਦੇਖਦੇ ਸੜਕ ‘ਤੇ ਫਰਾਟੇਦਾਰ ਚਲਦੀ ਬੱਸ ਦੀ ਸ਼ਾਨ ਬਣ ਗਏ ਉਸ ਨੇ ਪਹਿਲੀ ਮਹਿਲਾ ਬੱਸ ਡਰਾਈਵਰ ਬਣ ਕੇ ਜ਼ਿਲ੍ਹਾ ਹੀ ਨਹੀਂ, ਸੂਬੇ ਦਾ ਮਾਣ ਵਧਾਇਆ ਨਾਲ ਹੀ ਬੇਟੀਆਂ ਪ੍ਰਤੀ ਸਮਾਜ ਦੀ ਮਿੱਥਿਆ ਧਾਰਨਾ ਨੂੰ ਵੀ ਬਦਲ ਦਿੱਤਾ ਹਾਲਾਂਕਿ ਪਹਿਲੀ ਮਹਿਲਾ ਬੱਸ ਡਰਾਈਵਰ ਬਣਨ ਵਾਲੀ ਪੰਕਜ ਦੇਵੀ ਲਈ ਇੱਥੋਂ ਤੱਕ ਪਹੁੰਚਣਾ ਏਨਾ ਅਸਾਨ ਨਹੀਂ ਸੀ,

ਪਰ ਉਸ ਨੇ ਕਦੇ ਹੌਂਸਲਾ ਨਹੀਂ ਹਾਰਿਆ ਖੁਦ ਨੂੰ ਸਾਬਤ ਕਰਨ ਦੀ ਜਿੱਦ ਨੇ ਉਸ ਦੇ ਇਰਾਦਿਆਂ ਨੂੰ ਦ੍ਰਿੜ ਬਣਾ ਦਿੱਤਾ ਮਰਦਾਂ ਦੀ ਮਾੜੀ ਨਜ਼ਰ ਅਤੇ ਬੁਰੇ-ਭਲੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪੰਕਜ ਦੇਵੀ ਨੇ ਹੌਂਸਲਾ ਰੂਪੀ ਬੱਸ ਨੂੰ ਕਦੇ ਰੁਕਣ ਨਹੀਂ ਦਿੱਤਾ ਬੱਸ ਦਾ ਸਟੇਅਰਿੰਗ ਫੜ ਕੇ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਭਾਵੇਂ ਰਸਤਿਆਂ ‘ਚ ਕਿੰਨੀਆਂ ਹੀ ਔਕੜਾਂ ਹੋਣ, ਪਰ ਜ਼ਿੰਦਗੀ ਦੀ ਰਫ਼ਤਾਰ ਨੂੰ ਕਦੇ ਘੱਟ ਨਹੀਂ ਹੋਣ ਦੇਣਾ ਚਾਹੀਦਾ ਉਸ ਨੇ ਪਿੰਡਾਂ ਦੀਆਂ ਬੇਟੀਆਂ ਨੂੰ ਏਨਾ ਮਜ਼ਬੂਤ ਬਣਾਇਆ ਕਿ ਉਹ ਸ਼ਹਿਰ ‘ਚ ਬਿਨਾਂ ਕਿਸੇ ਸੰਕੋਚ ਦੇ ਆਪਣੇ ਸਿੱਖਿਆ ਪ੍ਰਾਪਤੀ ਦੇ ਟੀਚੇ ਨੂੰ ਹਾਸਲ ਕਰ ਸਕਣ ਵਿਦਿਆਰਥਣਾਂ ਨੂੰ ਆਤਮ ਸਨਮਾਨ ਦੇ ਨਾਲ ਜਿਉਣ ਦੀ ਸਿੱਖਿਆ ਵੀ ਦਿੱਤੀ ਪੰਕਜ ਦੇਵੀ ਮਾੜੇ ਅਨਸਰਾਂ ਨੂੰ ਸਬਕ ਸਿਖਾਉਣ ਲਈ ਇੱਕ ਮਜ਼ਬੂਤ ਔਰਤ ਦੇ ਰੂਪ ‘ਚ ਪ੍ਰਸਿੱਧ ਹੋਈ ਪੰਕਜ ਦੇਵੀ ਦੱਸਦੇ ਹਨ

ਕਿ ਉਹਨਾਂ ਤਿੰਨ ਭੈਣਾਂ ਤੋਂ ਇਲਾਵਾ ਉਸ ਦਾ ਇੱਕ ਛੋਟਾ ਭਰਾ ਵੀ ਹੈ ਬਚਪਨ ਦੇ ਦਿਨਾਂ ‘ਚ ਮੈਨੂੰ ਅਕਸਰ ਪਿਤਾ ਜੀ ਦੇ ਨਾਲ ਖੇਤਾਂ ‘ਚ ਜਾਣ ਦਾ ਮੌਕਾ ਮਿਲਦਾ ਪਿਤਾ ਜੀ ਨੂੰ ਖੇਤੀ ਦੇ ਕੰਮ ‘ਚ ਮਿਹਨਤ ਕਰਦੇ ਦੇਖਦੀ ਤਾਂ ਮੇਰੇ ਮਨ ‘ਚ ਵੀ ਅਜਿਹਾ ਕੰਮ ਕਰਨ ਦੀ ਇੱਛਾ ਹੁੰਦੀ ਹੌਲੀ-ਹੌਲੀ ਮੈਂ ਖੇਤੀ ਦੇ ਕੰਮ ‘ਚ ਹੱਥ ਵਟਾਉਣ ਲੱਗੀ ਕਹੀ ਲੈ ਕੇ ਪਾਣੀ ਲਾਉਂਦੀ ਉਨ੍ਹਾਂ ਦਿਨਾਂ ‘ਚ ਕਿਰਾਏ ‘ਤੇ ਬਿਜਾਈ ਕਰਵਾਉਂਦੇ ਸਨ ਕਿਰਾਏਦਾਰ ਟ੍ਰੈਕਟਰ ਦੇ ਨਾਲ ਕਈ ਵਾਰ ਪਿੰਡ ਤੋਂ ਖੇਤ ਜਾਣ ਦਾ ਮੌਕਾ ਮਿਲਦਾ ਤਾਂ ਪਿਤਾ ਜੀ ਨੂੰ ਮੈਂ ਟਰੈਕਟਰ ਚਲਾਉਣ ਦੀ ਜਿੱਦ ਕਰਦੀ ਅਤੇ ਪਿਤਾ ਜੀ ਮੰਨ ਵੀ ਜਾਂਦੇ ਕੱਚੇ ਰਸਤੇ ‘ਤੇ ਟਰੈਕਟਰ ਅਕਸਰ ਇੱਧਰ-ਉੱਧਰ ਦੌੜਦਾ, ਪਰ ਮੈਂ ਕਦੇ ਹਾਰ ਨਹੀਂ ਮੰਨੀ ਬਾਅਦ ‘ਚ ਅਸੀਂ ਆਪਣਾ ਟਰੈਕਟਰ ਲੈ ਲਿਆ, ਜਿਸ ਤੋਂ ਬਾਅਦ ਮੈਂ ਪੂਰਾ ਖੇਤੀ ਦਾ ਕੰਮ ਖੁਦ ਕਰਨ ਲੱਗੀ ਦੇਰ ਰਾਤ ਤੱਕ ਬਿਜਾਈ ਕਰਨਾ, ਟਰਾਲੀ ਬੈਕ ਲਾਉਣਾ, ਡਾੱਲੀ ਕਰਾਹਾ ਚਲਾਉਣਾ ਵਰਗੇ ਕੰਮ ਮੇਰੇ ਮਨਪਸੰਦ ਰਹੇ ਹਨ ਹਾਲਾਂਕਿ ਸ਼ੁਰੂਆਤ ‘ਚ ਪਿੰਡ ਦੇ ਲੋਕ ਮੇਰੇ ਮਾਂ-ਬਾਪ ਨੂੰ ਤਾਹਨੇ ਮਾਰਦੇ ਸਨ, ਕਿ ਇਹ ਤਾਂ ਆਪਣੀ ਬੇਟੀ ਤੋਂ ਖੇਤ ਦਾ ਕੰਮ ਕਰਵਾਉਂਦੇ ਹਨ

ਪਰ ਪਿਤਾ ਜੀ ਨੇ ਕਦੇ ਸਾਨੂੰ ਇਹ ਅਹਿਸਾਸ ਤੱਕ ਨਹੀਂ ਹੋਣ ਦਿੱਤਾ ਉਲਟਾ ਉਹ ਹਮੇਸ਼ਾਂ ਬੇਟੀਆਂ ਨੂੰ ਬੇਟਾ ਸਮਝ ਕੇ ਹੌਂਸਲਾ ਵਧਾਉਂਦੇ ਰਹੇ ਹਨ ਪੰਕਜ ਦੱਸਦੀ ਹੈ ਕਿ ਮਨ ‘ਚ ਹਮੇਸ਼ਾ ਕੁਝ ਵੱਡਾ ਕਰਨ ਦੀ ਇੱਛਾ ਸੀ ਇੱਕ ਵਾਰ ਚਾਚਾ ਜੀ ਦਾ ਟਰੱਕ ਚਲਾਇਆ ਤਾਂ ਦੇਖਣ ਵਾਲੇ ਸਾਰੇ ਹੈਰਾਨ ਹੋ ਗਏ ਇਸ ਦੌਰਾਨ ਮੇਰਾ ਫੇਫਾਨਾ ਪਿੰਡ ‘ਚ ਵਿਆਹ ਹੋ ਗਿਆ ਸਹੁਰਾ ਪਰਿਵਾਰ ਨੇ ਵੀ ਪੂਰਾ ਸਹਿਯੋਗ ਕੀਤਾ, ਜਿਸ ਦੇ ਚੱਲਦਿਆਂ ਮੈਂ ਡਰਾਈਵਿੰਗ ਲਾਇਸੰਸ ਬਣਾਇਆ ਅਤੇ ਨੌਕਰੀ ਜੁਆਇਨ ਕੀਤੀ ਮੁਸ਼ਕਲਾਂ ਬੜੀਆਂ ਸਨ, ਪਰ ਹੌਂਸਲਾ ਕਦੇ ਨਹੀਂ ਹਾਰਿਆ
ਪੰਕਜ ਦੇਵੀ ਨੂੰ ਬੱਸ ਚਲਾਉਣ ਦੇ ਸ਼ੁਰੂਆਤੀ ਦਿਨਾਂ ‘ਚ ਸਮੱਸਿਆ ਰੂਪੀ ਸੜਕ ਬੜੀ ਉੱਬੜ-ਖਾਬੜ ਸੀ ਮੈਨੂੰ ਮਹਿਲਾ ਕਾਲਜ ‘ਚ 3 ਅਕਤੂਬਰ 2007 ਨੂੰ ਬੱਸ ਡਰਾਈਵਰ ਦੀ ਨੌਕਰੀ ਮਿਲੀ ਮੈਂ ਕਈ ਪਿੰਡਾਂ ‘ਚੋਂ ਪੜ੍ਹਨ ਵਾਲੀਆਂ ਲੜਕੀਆਂ ਨੂੰ ਸ਼ਹਿਰ ‘ਚ ਲੈ ਕੇ ਆਉਣਾ ਹੁੰਦਾ ਹੈ ਸ਼ੁਰੂ ਦੇ ਦਿਨਾਂ ‘ਚ ਦੂਜੇ ਵਾਹਨ ਚਾਲਕ ਮੈਨੂੰ ਬੜਾ ਘੂਰ-ਘੂਰ ਕੇ ਦੇਖਦੇ ਕਿ ਇੱਕ ਲੜਕੀ ਬੱਸ ਚਲਾ ਰਹੀ ਹੈ

ਔਟੂ ਹੈੱਡ ਦੇ ਨਜ਼ਦੀਕ ਅਕਸਰ ਇੱਕ ਡਰਾਈਵਰ ਮੈਨੂੰ ਕਰਾਸ ਕਰਦੇ ਸਮੇਂ ਅਜੀਬ ਜਿਹੀਆਂ ਹਰਕਤਾਂ ਕਰਦਾ ਰਹਿੰਦਾ ਇਸ ਬਾਰੇ ‘ਚ ਜਦੋਂ ਪਿਤਾ ਜੀ ਨਾਲ ਚਰਚਾ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਹੌਂਸਲਾ ਦਿੰਦਿਆਂ ਕਿਹਾ ਬੇਟਾ ਘਬਰਾਉਣਾ ਨਹੀਂ, ਸਗੋਂ ਮੂੰਹ ਤੋੜ ਜਵਾਬ ਦੇਣਾ ਹੈ ਅਗਲੇ ਦਿਨ ਉਸੇ ਥਾਂ ‘ਤੇ ਮੈਂ ਆਪਣੀ ਬੱਸ ਉਸ ਦੀ ਬੱਸ ਦੇ ਅੱਗੇ ਸੜਕ ‘ਤੇ ਲਿਆ ਕੇ ਖੜ੍ਹੀ ਕਰ ਦਿੱਤੀ ਅਤੇ ਸੀਟ ਦੇ ਹੇਠਾਂ ਤੋਂ ਡੰਡਾ ਕੱਢ ਕੇ ਹਵਾ ‘ਚ ਲਹਿਰਾਇਆ ਤਾਂ ਉਹ ਡਰਾਈਵਰ ਮੁਆਫ਼ੀ ਮੰਗਣ ਲੱਗਿਆ ਅਜਿਹੀਆਂ ਹੀ ਕਈ ਘਟਨਾਵਾਂ ਹੋਈਆਂ ਪਰ ਮੈਂ ਕਦੇ ਡਰੀ ਨਹੀਂ ਕਈ ਵਾਰ ਲੜਕੇ ਬੱਸ ‘ਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ, ਪਰ ਮੈਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਇਆ ਕਿ ਹੁਣ ਕੋਈ ਅੱਖ ਚੱਕ ਕੇ ਦੇਖਣ ਦੀ ਹਿੰਮਤ ਨਹੀਂ ਕਰਦਾ

ਡਿਊਟੀ ਪ੍ਰਤੀ ਸਮਰਪਣ ਲਾਜਵਾਬ

ਪੰਕਜ ਦੇਵੀ ਅਨੁਸ਼ਾਸਨ ਪਿਆਰੇ ਇਨਸਾਨ ਹਨ ਉਹ ਆਪਣੀ ਡਿਊਟੀ ‘ਚ ਕਦੇ ਕੋਤਾਹੀ ਨਹੀਂ ਵਰਤਦੀ ਸਗੋਂ ਫਰਜ਼ ਨਿਭਾਉਣ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ 8 ਸਾਲ ਦੀ ਬੇਟੀ ਦੀ ਮਾਂ ਪੰਕਜ ਦੇਵੀ ਦੱਸਦੀ ਹੈ ਕਿ ਮੇਰੀ ਬੇਟੀ ਜਦੋਂ ਪੇਟ ‘ਚ ਪਲ ਰਹੀ ਸੀ, ਉਨ੍ਹਾਂ ਦਿਨਾਂ ‘ਚ ਮੈਂ ਕਦੇ ਛੁੱਟੀ ਨਹੀਂ ਲਈ ਇੱਥੋਂ ਤੱਕ ਜਿਸ ਦਿਨ ਬੇਟੀ ਪੈਦਾ ਹੋਈ ਉਸ ਸਵੇਰ ਵੀ ਉਹ ਬੱਸ ਲੈ ਕੇ ਕਾਲਜ ਪਹੁੰਚੀ ਸੀ ਦੁਪਹਿਰ ਨੂੰ ਥੋੜ੍ਹੀ ਤਬੀਅਤ ਖਰਾਬ ਹੋਈ ਤਾਂ ਉਹ ਸਬੰਧਿਤ ਅਧਿਕਾਰੀ ਕੋਲ ਗਈ ਅਤੇ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਡਾਕਟਰ ਨੇ ਅੱਜ ਡਿਲੀਵਰੀ ਲਈ ਬੋਲਿਆ ਹੈ, ਤਾਂ ਉਸ ਅਧਿਕਾਰੀ ਨੇ ਖੜ੍ਹੀ ਹੋ ਕੇ ਮੈਨੂੰ ਸੈਲਿਊਟ ਕੀਤਾ ਕਿ ਵਾਹ! ਡਿਊਟੀ ਪ੍ਰਤੀ ਅਜਿਹਾ ਸਮਰਪਣ ਕਮਾਲ ਹੈ

ਖੁਦ ਨੂੰ ਏਨਾ ਮਜ਼ਬੂਤ ਬਣਾਓ ਕਿ ਸਮਾਜ ਤੁਹਾਡੇ ਤੋਂ ਆਸ ਰੱਖੇ

ਲੜਕੀਆਂ ਅੱਜ ਉਨ੍ਹਾਂ ਕੰਮਾਂ ਨੂੰ ਕਰਨ ‘ਚ ਵੀ ਗੁਰੇਜ਼ ਨਹੀਂ ਕਰ ਰਹੀਆਂ ਹਨ ਜਿਨ੍ਹਾਂ ‘ਚ ਹਮੇਸ਼ਾ ਪੁਰਸ਼ਾਂ ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ ਪੰਕਜ ਦੇਵੀ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਕਦੇ ਵੀ ਖੁਦ ਨੂੰ ਕਮਜ਼ੋਰ ਜਾਂ ਘੱਟ ਨਹੀਂ ਸਮਝਣਾ ਚਾਹੀਦਾ ਕੋਈ ਸਮੱਸਿਆ, ਪ੍ਰੇਸ਼ਾਨੀ ਆਵੇ ਆਪਣੇ ਮਾਤਾ-ਪਿਤਾ ਨਾਲ ਬਿਨਾ ਸ਼ੱਕ ਚਰਚਾ ਕਰੋ ਖੁਦ ਨੂੰ ਇਸ ਕਾਬਲ ਬਣਾਓ ਕਿ ਸਮਾਜ ਤੁਹਾਡੇ ਤੋਂ ਆਸ ਕਰੇ ਨਾ ਕਿ ਤੁਹਾਡੇ ਤੋਂ ਮੂੰਹ ਮੋੜੇ

ਭਾਈਚਾਰੇ ਦੇ ਸੰਦੇਸ਼ ਲੈ ਕੇ 22 ਸ਼ਹਿਰਾਂ ‘ਚ ਦੌੜੀ ‘ਸੂਫੀਆ’

ਜਦ ਕੋਈ ਸਭ ਦੇ ਹਿੱਤ ਨੂੰ ਧਿਆਨ ‘ਚ ਰੱਖ ਕੇ ਕਿਸੇ ਵੱਡੇ ਮਿਸ਼ਨ, ਕਿਸੇ ਵੱਡੇ ਸੰਕਲਪ ਨਾਲ ਓਤ-ਪ੍ਰੋਤ ਹੋ ਕੇ ਚੱਲ ਪੈਂਦਾ ਹੈ, ਸਭ ਤੋਂ ਅਲੱਗ, ਸਭ ਤੋਂ ਵੱਡਾ ਦਿਸਣ ਲੱਗਦਾ ਹੈ ਅਜਿਹੀ ਹੀ ਸ਼ਖਸੀਅਤ ਬਣ ਚੁੱਕੀ ਹੈ ਅਜਮੇਰ (ਰਾਜਸਥਾਨ) ਦੀ 33 ਸਾਲ ਦੀ ਅਲਟਰਾ ਨਗਰ ਸੂਫੀਆ ਖਾਨ, ਜਿਨ੍ਹਾਂ ਨੇ 87 ਦਿਨਾਂ ‘ਚ 4035 ਕਿਮੀ. ਦੌੜ ਕੇ ਵਰਲਡ ਰਿਕਾਰਡ ਕਾਇਮ ਕਰ ਦਿੱਤਾ ਹੈ ਇਹ ਸਿਰਫ਼ ਰਿਕਾਰਡ ਬਣਾਉਣ ਵਰਗੀ ਗੱਲ ਨਹੀਂ, ਇਸ ਦੇ ਪਿੱਛੇ ਇੱਕ ਵੱਡਾ ਮਕਸਦ ਰਿਹਾ ਹੈ, ਭਾਰਤੀ ਸਮਾਜ ‘ਚ ਭਾਈਚਾਰੇ ਦਾ ਸੰਦੇਸ਼ ਦੇਣਾ ਸੂਫੀਆ ਖਾਨ ਪਿਛਲੀ ਦਿਨੀਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੌੜੀ ਮਕਸਦ ਸੀ ਦੇਸ਼ ਦੇ 22 ਸ਼ਹਿਰਾਂ ‘ਚ ਜਾਣਾ ਅਤੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਨੂੰ ਭਾਈਚਾਰਾ, ਏਕਤਾ, ਸ਼ਾਂਤੀ ਅਤੇ ਸਮਾਨਤਾ ਦਾ ਸੰਦੇਸ਼ ਦੇਣਾ ਮਿਸ਼ਨ ਪੂਰਾ ਕਰਕੇ ਉਨ੍ਹਾਂ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦਾ ਸਰਟੀਫਿਕੇਟ ਵੀ ਮਿਲ ਗਿਆ ਹੈ ਸੂਫੀਆ ਕਹਿੰਦੀ ਹੈ ਕਿ ਉਨ੍ਹਾਂ ਦਾ ਟਾਰਗੇਟ ਦੌੜ ਨੂੰ 100 ਦਿਨ ‘ਚ ਪੂਰਾ ਕਰਨਾ ਸੀ ਪਰ ਉਨ੍ਹਾਂ ਨੇ ਉਸ ਨੂੰ 87 ਦਿਨਾਂ ‘ਚ ਹੀ ਹਾਸਲ ਕਰ ਲਿਆ ਆਪਣੇ ਮਿਸ਼ਨ ‘ਰਨ ਫਾਰ ਹੋਪ’ ਦੌਰਾਨ ਉਹ ਜਿਸ ਵੀ ਸ਼ਹਿਰ ‘ਚੋਂ ਲੰਘੀ, ਉੱਥੇ-ਉੱਥੇ ਲੋਕਾਂ ਨੇ ਸਵਾਗਤ ਕੀਤਾ

ਮਹਿਲਾ ਦੇ ਨਾਂਅ ਤੋਂ ਹੁੰਦੀ ਘਰ ਦੀ ਪਹਿਚਾਣ

ਮਹਿਲਾ ਸਸ਼ਕਤੀਕਰਨ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਹਿੰਮਤਪੁਰਾ ਪਿੰਡ ਨੇ ਜੋ ਮਿਸਾਲ ਪੇਸ਼ ਕੀਤੀ ਹੈ, ਉਸ ਦਾ ਕੋਈ ਸਾਨ੍ਹੀ ਨਹੀਂ ਹੈ ਇਸ ਪਿੰਡ ‘ਚ ਔਰਤਾਂ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਕਿਉਂਕਿ ਇੱਥੇ ਹਰ ਘਰ ਦੀ ਪਹਿਚਾਣ ਉਨ੍ਹਾਂ ਦੀਆਂ ਔਰਤਾਂ ਦੇ ਨਾਂਅ ਤੋਂ ਹੀ ਹੈ ਬਠਿੰਡਾ ਜ਼ਿਲ੍ਹੇ ਦਾ ਇਹ ਅਜਿਹਾ ਆਦਰਸ਼ ਪਿੰਡ ਹੈ ਕਿ ਪੂਰੇ ਪਿੰਡ ‘ਚ ਹਰ ਘਰ ਦੇ ਬਾਹਰ ਆਦਮੀਆਂ ਦਾ ਨਾਂਅ ਲਿਖਣ ਦੀ ਬਜਾਇ ਔਰਤਾਂ ਦੇ ਨਾਂਅ ਦੀ ਨੇਮ ਪਲੇਟ ਲੱਗੀ ਹੋਈ ਹੈ ਇਸ ਪਿੰਡ ਦੀਆਂ ਸੜਕਾਂ ਅਤੇ ਗਲੀਆਂ ਦਾ ਨਾਂਅ ਵੀ ਔਰਤਾਂ ਦੇ ਨਾਂਅ ‘ਤੇ ਰੱਖਿਆ ਗਿਆ ਹੈ ਹਿੰਮਤਪੁਰਾ ਦੇ ਲੋਕਾਂ ਦੀ ਹਿੰਮਤ ਹੁਣ ਹੋਰ ਪੰਚਾਇਤਾਂ ਲਈ ਵੀ ਪ੍ਰੇਰਨਾ-ਸ੍ਰੋਤ ਬਣ ਰਹੀ ਹੈ ਬਠਿੰਡਾ ਤੋਂ 30 ਕਿਲੋਮੀਟਰ ਦੂਰ ਬੱਸਾਂ ਇਸ ਪਿੰਡ ‘ਚ ਦਾਖਲ ਕਰਦੇ ਹੀ ਗਲੀਆਂ ‘ਚ ਘਰਾਂ ਦੀਆਂ ਕੰਧਾਂ ‘ਤੇ ‘ਧੀਆਂ ਦਾ ਸਤਿਕਾਰ ਕਰੋ’, ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੇ ਸਲੋਗਨ ਲਿਖੇ ਦਿਖਾਈ ਦਿੰਦੇ ਹਨ

ਹਰ ਘਰ ਦੇ ਬਾਹਰ ਪਰਿਵਾਰ ਦੀ ਸਭ ਤੋਂ ਬਜ਼ੁਰਗ ਔਰਤ ਦੇ ਨਾਂਅ ਦੀ ਨੇਮ ਪਲੇਟ ਲੱਗੀ ਹੈ ਇੱਕ ਗਲੀ ਦਾ ਨਾਂਅ ਪਹਿਲੀ ਔਰਤ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਂਅ ‘ਤੇ ਰੱਖਿਆ ਗਿਆ ਹੈ ਇੱਕ ਹੋਰ ਗਲੀ ਦਾ ਨਾਂਅ ਮਸ਼ਹੂਰ ਸਾਹਿਤਕਾਰ ਦਲੀਪ ਕੌਰ ਟਿਵਾਣਾ ਦੇ ਨਾਂਅ ‘ਤੇ ਰੱਖਿਆ ਗਿਆ ਹੈ ਦਲੀਪ ਕੌਰ ਨੂੰ ਸਾਹਿਤ ਤੇ ਸਿੱਖਿਆ ਦੇ ਖੇਤਰ ‘ਚ ਸ਼ਲਾਘਾਯੋਗ ਕੰਮ ਲਈ 2004 ‘ਚ ਪਦਮਸ੍ਰੀ ਸਨਮਾਨ ਨਾਲ ਵੀ ਨਵਾਜਿਆ ਗਿਆ ਇਹੀ ਨਹੀਂ, ਇਸ ਪਿੰਡ ‘ਚ ਹਰ ਲੜਕੀ ਨੂੰ ਸਕੂਲ ਭੇਜਣਾ ਜ਼ਰੂਰੀ ਬਣਾਇਆ ਗਿਆ ਹੈ ਇਸ ਪਿੰਡ ‘ਚ ਕੁਝ ਖਾਸ ਨਿਯਮ ਵੀ ਬਣਾਏ ਗਏ ਹਨ ਜਿਸ ‘ਚ ਔਰਤ ਨੂੰ ਅਪਸ਼ਬਦ ਕਹਿਣ ‘ਤੇ 500 ਰੁਪਏ ਜ਼ੁਰਮਾਨਾ ਲਾਇਆ ਜਾਂਦਾ ਹੈ, ਦੂਜੇ ਪਾਸੇ ਬੇਟੀ ਦੇ ਪੈਦਾ ਹੋਣ ਅਤੇ ਸ਼ਾਦੀ ਤੋਂ ਬਾਅਦ ਵਿਦਾਈ ਤੋਂ ਪਹਿਲਾਂ ਪੌਦਾ ਲਾਉਣ ਦਾ ਰਿਵਾਜ਼ ਹੈ

ਪਿੰਡ ਦੀ ਬੇਟੀ ਬਣੀ ਯੋਗਾ ‘ਚ ਗੋਲਡ ਮੈਡਲਿਸਟdaughters-who-became-the-pride-of-society

ਜੋ ਲੋਕ ਸੋਚਦੇ ਹਨ ਕਿ ਲੜਕੀਆਂ ਕੁਝ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਚੁੱਲ੍ਹਾ-ਚੌਂਕਾ ਹੀ ਸੰਭਾਲਣਾ ਚਾਹੀਦਾ ਹੈ, ਤਾਂ ਹਰਿਆਣਾ ਸੂਬੇ ਦੇ ਪੱਛਮੀ ਕੋਨੇ ‘ਤੇ ਪੰਜਾਬ ਦੀ ਹੱਦ ਨਾਲ ਲੱਗਦੇ ਪਿੰਡ ਪੰਨੀਵਾਲਾ ਮੋਰਿਕਾ ਦੀ ਬੇਟੀ ਕਿਰਨਜੀਤ ਕੌਰ ਅਜਿਹੇ ਲੋਕਾਂ ਦੇ ਮੂੰਹ ‘ਤੇ ਥਪੇੜ ਹੈ ਕਿਰਨਜੀਤ ਕੌਰ ਨੇ ਮਲੇਸ਼ੀਆ ‘ਚ ਯੋਗਾ ਮੁਕਾਬਲੇ ‘ਚ ਗੋਲਡ ਮੈਡਲ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਮਾਮਲੇ ‘ਚ ਕਿਸੇ ਤੋਂ ਵੀ ਘੱਟ ਨਹੀਂ ਹਨ ਦਰਅਸਲ ਕਿਰਨਜੀਤ ਕੌਰ ਇੱਕ ਕਿਸਾਨ ਦੀ ਬੇਟੀ ਹੈ ਅਤੇ ਘਰ-ਪਰਿਵਾਰ ਵੀ ਬਿਲਕੁਲ ਸਾਧਾਰਨ ਹੈ ਪਰ ਕਿਰਨਜੀਤ ਇੱਕ ਬੁਲੰਦ ਹੌਂਸਲੇ ਵਾਲੀ ਮਜ਼ਬੂਤ ਲੜਕੀ ਹੈ, ਜੋ ਆਪਣੇ ਦਮ ‘ਤੇ ਸਫਲਤਾ ਹਾਸਲ ਕਰਦੀ ਹੈ ਉਸ ਨੂੰ ਪਰਿਵਾਰ ਦਾ ਭਰਪੂਰ ਸਹਿਯੋਗ ਮਿਲਦਾ ਹੈ, ਪਰ ਫਿਰ ਵੀ ਉਹ ਖੇਡ, ਪੜ੍ਹਾਈ ਦੇ ਨਾਲ-ਨਾਲ ਘਰੇਲੂ ਕੰਮ-ਧੰਦਿਆਂ ‘ਚ ਵੀ, ਆਪਣੀ ਮਾਂ ਤੇ ਮਾਸੀ ਦਾ ਖੂਸ ਸਾਥ ਦਿੰਦੀ ਹੈ ਇਹੀ ਨਹੀਂ, ਆਪਣੇ ਛੋਟੇ ਭਰਾ ਨੂੰ ਪੜ੍ਹਾਉਣ ਦਾ ਸਮਾਂ ਵੀ ਉਹ ਕੱਢ ਹੀ ਲੈਂਦੀ ਹੈ ਕਿਰਨਜੀਤ ਕੌਰ ਦਾ ਜਨਮ 9 ਅਕਤੂਬਰ 2000 ‘ਚ ਹੋਇਆ ਸੀ ਅਤੇ ਕਰੀਬ 19 ਸਾਲ ਦੀ ਕਿਰਨਜੀਤ ਕੌਰ ਨੇ ਦੱਸਿਆ ਕਿ ਹੁਣ ਉਸ ਦਾ ਟੀਚਾ ਦੇਸ਼ ਵੱਲੋਂ ਖੇਡਣਾ ਤੇ ਆਈਪੀਐੱਸ ਬਣ ਕੇ ਬੇਟੀਆਂ ਲਈ ਪ੍ਰੇਰਣਾ ਬਣਨਾ ਹੈ

ਸਫਲਤਾ ਦੀ ਕਹਾਣੀ

ਰਨਜੀਤ ਕੌਰ ਪੜ੍ਹਾਈ ਦੌਰਾਨ ਤੋਂ ਹੀ ਸਕੂਲ ‘ਚ ਪੀਟੀਆਈ ਨੀਲਮ ਰਾਣੀ ਤੇ ਅਨਿਲ ਕੁਮਾਰ ਦੀ ਮੱਦਦ ਨਾਲ ਯੋਗਾ ਲਈ ਉਤਸ਼ਾਹਿਤ ਹੋਈ ਉਹ ਸਕੂਲ ਗੇਮਾਂ ‘ਚ ਰਾਸ਼ਟਰੀ ਪੱਧਰ ‘ਤੇ ਦੋ ਵਾਰ ਖੇਡ ਚੁੱਕੀ ਹੈ ਸਾਲ 2018 ‘ਚ ਉਸ ਨੇ ਪੰਜਾਬ ਦੀ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ‘ਚ ਬੀਐੱਸਸੀ ਦੀ ਪੜ੍ਹਾਈ ‘ਚ ਦਾਖਲਾ ਲਿਆ ਹੈ ਪੜ੍ਹਾਈ ਦੇ ਨਾਲ-ਨਾਲ ਯੋਗਾ ‘ਤੇ ਵੀ ਪੂਰਾ ਧਿਆਨ ਰੱਖਿਆ ਅਤੇ ਕਾਲਜ ਪੱਧਰ ‘ਤੇ ਪੰਜਾਬ ਵੱਲੋਂ ਹਿੱਸਾ ਲੈਂਦੀ ਰਹੀ ਜਦਕਿ ਹੋਰ ਫੈਡਰੇਸ਼ਨ ਤੇ ਫਾਊਂਡੇਸ਼ਨ ਅਤੇ ਚੈਂਪੀਅਨਸ਼ਿਪ ਗੇਮਾਂ ‘ਚ ਹਰਿਆਣਾ ਵੱਲੋਂ ਖੇਡਦੇ ਹੋਏ ਰਾਸ਼ਟਰੀ ਪੱਧਰ ‘ਤੇ ਕਈ ਮੁਕਾਬਲਿਆਂ ‘ਚ ਹਿੱਸਾ ਲੈ ਚੁੱਕੀ ਹੈ ਇਸ ਵਾਰ ਉਸ ਨੇ 9 ਤੋਂ 11 ਫਰਵਰੀ ਤੱਕ ਮਲੇਸ਼ੀਆ ‘ਚ ਹੋਈ ਇੰਟਰਨੈਸ਼ਨਲ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਹੈ ਅਤੇ ਉਸ ‘ਚ ਯੋਗਾ ਮੁਕਾਬਲਿਆਂ ‘ਚ ਇੰਟਰਨੈਸ਼ਨਲ ਪੱਧਰ ‘ਤੇ ਗੋਲਡ ਮੈਡਲ ਹਾਸਲ ਕਰਨ ਦਾ ਸੁਫਨਾ ਪੂਰਾ ਕੀਤਾ ਹੈ

ਕਿਰਨਜੀਤ ਉਸ ਸਮੇਂ ਛੇਵੀਂ ਕਲਾਸ ‘ਚ ਪੜ੍ਹਦੀ ਸੀ ਅਤੇ ਘਰ ‘ਚ ਕਿਤੇ ਉਸ ਨੇ ਮਾਂ-ਬਾਪ ਨੂੰ ਗੱਲਾਂ ਕਰਦੇ ਸੁਣ ਲਿਆ ਕਿ ਇਹ ਤਾਂ ਵੈਸੇ ਹੀ ਪੈਦਾ ਹੋ ਗਈ, ਜੇਕਰ ਮਰ ਜਾਂਦੀ ਤਾਂ ਚੰਗਾ ਸੀ ਇਸ ਗੱਲ ਨੂੰ ਲੈ ਕੇ ਉਹ ਦੋ-ਤਿੰਨ ਦਿਨ ਪ੍ਰੇਸ਼ਾਨ ਜਿਹੀ ਰਹੀ ਜਦੋਂ ਮੈਂ ਖਾਮੋਸ਼ ਰਹਿਣ ਦਾ ਕਾਰਨ ਪੁੱਛਿਆ ਤਾਂ ਉਹ ਮੇਰੇ ਕੋਲ ਆ ਕੇ ਰੋਣ ਲੱਗੀ ਅਤੇ ਉਸ ਨੇ ਆਪਬੀਤੀ ਮੈਨੂੰ ਦੱਸੀ ਤੇ ਕਿਹਾ ਕਿ ਮੈਂ ਵੀ ਕੁਝ ਕਰ ਦਿਖਾਉਣਾ ਚਾਹੁੰਦੀ ਹਾਂ ਉਸ ਦੀ ਲਗਨ ਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਉਸ ਨੂੰ ਯੋਗਾ ਦੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਉਸ ਨੇ ਇਹ ਸਫਲਤਾ ਹਾਸਲ ਕੀਤੀ ਹੈ -ਨੀਲਮ ਰਾਣੀ, ਯੋਗਾ ਟੀਚਰ

ਇੱਕ ਪਰਿਵਾਰ, ਤਿੰਨ ਬੇਟੀਆਂ ਅਤੇ ਤਿੰਨੇ ਹੀ ਸ਼ਾਨਦਾਰ ਖਿਡਾਰੀ

ਕਹਿੰਦੇ ਹਨ ਕਿ ਔਲਾਦ ਚੰਗੀ ਹੋਵੇ ਤਾਂ ਬਾਪ ਦਾ ਸਿਰ ਮਾਣ ਨਾਲ ਹਮੇਸ਼ਾ ਉੱਚਾ ਰਹਿੰਦਾ ਹੈ, ਪਰ ਜਿਸ ਬਾਪ ਦੀਆਂ ਤਿੰਨ ਬੇਟੀਆਂ ਹੋਣ ਅਤੇ ਤਿੰਨੇ ਹੀ ਇੱਕ ਤੋਂ ਵਧ ਕੇ ਇੱਕ ਖਿਡਾਰੀ ਹੋਣ, ਤਾਂ ਸੋਚੋ ਉਸ ਬਾਪ ਦਾ ਸੀਨਾ ਮਾਣ ਨਾਲ ਕਿੰਨਾ ਚੌੜਾ ਹੋਵੇਗਾ ਜੀ ਹਾਂ, ਬੇਟੀਆਂ ਨੇ ਬਾਪ ਨੂੰ ਇਸ ਮਾਣ ਨਾਲ ਨਵਾਜ਼ਿਆ ਹੈ ਅਤੇ ਸਮਾਜ ‘ਚ ਉਦਾਹਰਨ ਪੇਸ਼ ਕੀਤਾ ਹੈ ਕਿ ਬੇਟੀਆਂ ਨੂੰ ਚੰਗੀ ਪਰਵਰਿਸ਼ ਤੇ ਸਿੱਖਿਆ ਦਿੱਤੀ ਜਾਵੇ ਤਾਂ ਬੇਟੀਆਂ ਹਰ ਚੰਗੇ ਨੇਕ ਕੰਮ ‘ਚ ਅੱਗੇ ਵਧ ਸਕਦੀਆਂ ਹਨ ਰਾਜਸਥਾਨ ਸੂਬੇ ਦੇ ਪਿੰਡ ਸ੍ਰੀ ਗੁਰੂਸਰ ਮੋਡੀਆ ‘ਚ ਰਹਿਣ ਵਾਲੀ ਗੁਰਵਿੰਦਰ ਕੌਰ, ਅਕਵੀਰ ਕੌਰ ਤੇ ਕੰਚਨਜੀਤ ਕੌਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਵੀ ਆਪਣੀ ਸਫਲਤਾ ਦੇ ਝੰਡੇ ਗੱਡ ਰਹੀ ਹੈ ਇਨ੍ਹਾਂ ਦਾ ਇਕਲੌਤਾ ਭਰਾ ਸੁਖਦੀਪ ਸਿੰਘ ਕ੍ਰਿਕਟ ‘ਚ ਜ਼ਿਲ੍ਹਾ ਪੱਧਰ ‘ਤੇ ਆਪਣਾ ਹੁਨਰ ਦਿਖਾ ਚੁੱਕਿਆ ਹੈ

ਤਿੰਨੇ ਲੜਕੀਆਂ ਪਿੰਡ ਦੇ ਹੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਹਨ ਪਹਿਲੀ ਬੇਟੀ ਗੁਰਵਿੰਦਰ ਕੌਰ ਹੈਂਡਬਾਲ ਦੀ ਖਿਡਾਰੜ ਹੈ ਸਕੂਲੀ ਪੱਧਰ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ‘ਤੇ ਉਹ ਕਈ ਵਾਰ ਖੇਡ ਚੁੱਕੀਆਂ ਹਨ ਅਤੇ ਜਦੋਂ ਉਹ 12ਵੀਂ ਜਮਾਤ ‘ਚ ਸਨ, ਤਦ ਪੜ੍ਹਾਈ ਦੇ ਨਾਲ-ਨਾਲ ਰਾਸ਼ਟਰੀ ਪੱਧਰ ‘ਤੇ ਹੈਂਡਬਾਲ ਮੁਕਾਬਲਿਆਂ ‘ਚ ਹਿੱਸਾ ਲਿਆ ਤੇ ਸਿਲਵਰ ਮੈਡਲ ਹਾਸਲ ਕੀਤਾ ਦੂਜੀ ਬੇਟੀ ਅਕਵੀਰ ਕੌਰ ਬਾਸਕਿਟਬਾਲ ਦੀ ਬਿਹਤਰੀਨ ਖਿਡਾਰਨ ਹੈ ਉਹ ਕਈ ਵਾਰ ਜ਼ਿਲ੍ਹਾ ਪੱਧਰ ਦੇ ਮੁਕਾਬਿਲਆਂ ‘ਚ ਹਿੱਸਾ ਲੈ ਕੇ ਆਪਣੇ ਸਕੂਲ ਤੇ ਪਿੰਡ ਦਾ ਨਾਂਅ ਰੌਸ਼ਨ ਕਰ ਚੁੱਕੀ ਹੈ ਸਭ ਤੋਂ ਛੋਟੀ ਬੇਟੀ ਕੰਚਨਜੀਤ ਕੌਰ ਦੀ ਬਚਪਨ ਤੋਂ ਹੀ ਤੀਰਅੰਦਾਜੀ ‘ਚ ਰੁਚੀ ਰਹੀ ਹੈ ਬੀਤੇ ਦਿਨੀਂ ਝਾਰਖੰਡ ਦੇ ਰਾਂਚੀ ‘ਚ 65ਵੀਂ ਨੈਸ਼ਨਲ ਚੈਂਪੀਅਨਸ਼ਿਪ ‘ਚ ਚੌਥਾ ਸਥਾਨ ਹਾਸਲ ਕਰਕੇ ਉਸ ਨੇ ਆਪਣੇ ਮਾਂ- ਬਾਪ ਦੇ ਨਾਲ-ਨਾਲ ਸਕੂਲ, ਪਿੰਡ ਤੇ ਗੁਰੂਜਨਾਂ ਦਾ ਨਾਂਅ ਰੌਸ਼ਨ ਕੀਤਾ

ਪਿਤਾ ਦਾ ਜਜ਼ਬਾ ਕਾਬਿਲੇ-ਤਾਰੀਫ:

ਚਾਰੇ ਬੱਚਿਆਂ ਦੇ ਪਿਤਾ 50 ਸਾਲ ਦੇ ਜਸਵੀਰ ਸਿੰਘ ਬਚਪਨ ਤੋਂ ਹੀ ਡੇਰਾ ਸੱਚਾ ਸੌਦਾ ਨਾਲ ਜੁੜੇ ਹਨ ਪਹਿਲਾਂ ਉਹ ਪਿੰਡ ‘ਚ ਕੱਪੜੇ ਸਿਲਾਈ ਦਾ ਕੰਮ ਕਰਦੇ ਸਨ, ਪਰ ਬਾਅਦ ‘ਚ ਆਪ੍ਰੇਸ਼ਨ ਹੋ ਜਾਣ ਦੇ ਚੱਲਦਿਆਂ ਸਿਲਾਈ ਦਾ ਕੰਮ ਛੱਡ ਦਿੱਤਾ ਅਤੇ ਹੁਣ ਇੱਕ ਦੁਕਾਨ ਕਰਕੇ ਮਿਹਨਤ-ਮਜ਼ਦੂਰੀ ਕਰਕੇ ਬੱਚਿਆਂ ਦੀ ਪਰਵਰਿਸ਼ ਤੇ ਪੜ੍ਹਾਈ ਕਰਵਾ ਰਹੇ ਹਨ ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਦੇ ਬਾਵਜ਼ੂਦ ਵੀ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ‘ਚ ਕੋਈ ਕਮੀ ਨਹੀਂ ਆਉਣ ਦਿੱਤੀ ਨਾਲ ਹੀ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਵੀ ਮਿਹਨਤ-ਮਜ਼ਦੂਰੀ ਕਰਕੇ ਘਰ-ਬਾਰ ਚਲਾਉਂਦੀ ਹੈ ਦੋਵੇਂ ਮਾਂ-ਬਾਪ ਇਸ ਗੱਲ ਦੀ ਮਿਸਾਲ ਹਨ ਕਿ ਬੇਟੀਆਂ ਕਦੇ ਵੀ ਮਾਂ-ਬਾਪ ‘ਤੇ ਬੋਝ ਨਹੀਂ ਹੁੰਦੀਆਂ, ਬਸ ਜ਼ਰੂਰਤ ਹੈ

ਉਨ੍ਹਾਂ ਨੂੰ ਸਹੀ ਦਿਸ਼ਾ ਅਤੇ ਸਿੱਖਿਆ ਦੇਣ ਦੀ ਪੂਜਨੀਕ ਗੁਰੂ ਜੀ ਤੋਂ ਮਿਲੀ ਪ੍ਰੇਰਨਾ ਤਿੰਨੇ ਲੜਕੀਆਂ ਦਾ ਕਹਿਣਾ ਹੈ ਕਿ ਉਹ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਹਨ ਪੂਜਨੀਕ ਗੁਰੂ ਜੀ ਜਦੋਂ ਕਦੇ ਵੀ ਸਕੂਲ ‘ਚ ਆਉਂਦੇ ਤਾਂ ਸਕੂਲੀ ਬੱਚਿਆਂ ਤੋਂ ਗੇਮ ਬਾਰੇ ਸਪੈਸ਼ਲੀ ਗੱਲਾਂ ਕਰਦੇ ਅਤੇ ਬੱਚਿਆਂ ਨੂੰ ਗੇਮ ਪ੍ਰਤੀ ਨਵੇਂ-ਨਵੇਂ ਟਿਪਸ ਦੱਸਦੇ ਉਨ੍ਹਾਂ ਨੂੰ ਫਾਲੋ ਕਰਕੇ ਉਹ ਖੇਡਾਂ ‘ਚ ਅੱਗੇ ਵਧਦੀਆਂ ਰਹੀਆਂ ਕੰਚਨਜੀਤ ਕਾਫੀ ਸਮੇਂ ਤੋਂ ਤੀਰਅੰਦਾਜ਼ੀ ਦੀ ਟ੍ਰੇਨਿੰਗ ਲੈ ਰਹੀ ਹੈ ਅਤੇ ਕਦੇ ਕੋਈ ਨਿਸ਼ਾਨਾ ਖੁੰਝ ਜਾਂਦਾ ਤਾਂ ਉਹ ਜਿਦ ਕਰ ਬੈਠ ਜਾਂਦੀ ਸੀ ਕਿ ਸਰ ਅਜਿਹਾ ਕਿਉਂ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਟਿਪਸ ਦੱਸ ਕੇ ਕਰਨ ਨੂੰ ਕਹਿੰਦੇ ਤਾਂ ਉਹ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੀ ਜਿਸ ਦੀ ਬਦੌਲਤ ਉਸ ਨੇ ਕਈ ਜਗ੍ਹਾਵਾਂ ਤੋਂ ਗੇਮ ਜਿੱਤੇ ਅਤੇ 65 ਨੈਸ਼ਨਲ ਚੈਂਪੀਅਨਸ਼ਿਪ ‘ਚ ਚੌਥਾ ਸਥਾਨ ਹਾਸਲ ਕਰਕੇ ਸਕੂਲ, ਪਿੰਡ ਆਪਣੇ ਮਾਂ-ਬਾਪ ਦੇ ਨਾਲ-ਨਾਲ ਗੁਰੂਜਨਾਂ ਦਾ ਵੀ ਨਾਂਅ ਰੌਸ਼ਨ ਕੀਤਾ -ਵਿਨੇਸ਼ ਕੁਮਾਰ, ਪੀਟੀਆਈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!