sachi shiksha gift

ਸੱਚੀ ਸਿਕਸ਼ਾ ਅਤੇ ਸੱਚ ਕਹੂੰ ਨੇ ਕੱਢਿਆ ਬੰਪਰ ਲੱਕੀ ਡ੍ਰਾ, ਪਾਠਕਾਂ ਦੀ ਬੱਲੇ-ਬੱਲੇ
ਪਿਆਰੇ ਸਤਿਗੁਰੂ ਦਾ ਸਾਡੇ ’ਤੇ ਸੱਚ ਕਹੂੰ ਅਤੇ ਸੱਚੀ ਸ਼ਿਕਸ਼ਾ ਇੱਕ ਵੱਡਾ ਉਪਕਾਰ: ਭੈਣ ਗੁਰਚਰਨ ਇੰਸਾਂ

ਹਮੇਸ਼ਾ ਸੱਚ ’ਤੇ ਚੱਲਣ ਅਤੇ ਘਰ-ਘਰ ’ਚ ਪੜ੍ਹੀ ਜਾਣ ਵਾਲੀ ਮਾਸਿਕ ਪੱਤ੍ਰਿਕਾ ਸੱਚੀ ਸਿਕਸ਼ਾ ਅਤੇ ਇਨਸਾਨੀਅਤ ਦਾ ਪਹਿਰੇਦਾਰ ਸੱਚ ਕਹੂੰ ਅਖਬਾਰ ਵੱਲੋਂ 23 ਜਨਵਰੀ 2021, ਦਿਨ ਸ਼ਨਿੱਚਰਵਾਰ ਨੂੰ ਪਾਠਕਾਂ ਦੇ ਲਈ ਬੰਪਰ ਲੱਕੀ ਡ੍ਰਾ ਕੱਢਿਆ ਗਿਆ ਇਸ ਦੌਰਾਨ ਸੱਚੀ ਸਿਕਸ਼ਾ ਵੱਲੋਂ ਹਰਿਆਣਾ ਅਤੇ ਪੰਜਾਬ ਦੇ ਦੋ-ਦੋ ਪਹਿਲੇ ਪੁਰਸਕਾਰ ਦੇ ਖੁਸ਼ਕਿਸਮਤ ਵਿਜੇਤਾ ਐਲਾਨ ਕੀਤੇ ਗਏ ਹਰਿਆਣਾ ਤੋਂ ਹੇਮਰਾਜ ਬਾਬੈਨ (ਕੁਰੂਕਸ਼ੇਤਰ) ਤੇ ਸਤਿਨਾਮ ਸਿੰਘ ਗੁਹਲਾ ਅਤੇ ਪੰਜਾਬ ਦੇ ਜਗਰੂਪ ਸਿੰਘ ਮਲੋਟ ਤੇ ਬੂਟਾ ਸਿੰਘ ਬੋਹਾ (ਮਾਨਸਾ) ਖੁਸ਼ਕਿਸਮਤ ਵਿਜੇਤਾ ਬਣੇ ਪ੍ਰੋਗਰਾਮ ’ਚ ਤਾੜੀਆਂ ਦੀ ਗੜਗੜਾਹਟ ਦੇ ਵਿੱਚ ਇਨਾਮਾਂ ਦਾ ਐਲਾਨ ਕੀਤਾ ਗਿਆ ਪ੍ਰੋਗਰਾਮ ’ਚ ਮੁੱਖ ਮਹਿਮਾਨ ਦੇ ਰੂਪ ਸੱਚੀ ਸਿਕਸ਼ਾ ਦੇ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ, ਸੱਚ ਕਹੂੰ ਦੇ ਪ੍ਰਬੰਧ ਸੰਪਾਦਕ ਪ੍ਰਕਾਸ਼ ਸਿੰਘ ਸਲਵਾਰਾ, ਪੰਜਾਬੀ ਸੱਚ ਕਹੂੰ ਦੇ ਸੰਪਾਦਕ ਤਿਲਕ ਰਾਜ, ਸੱਚੀ ਸਿਕਸ਼ਾ ਜਿੰਮੇਵਾਰ ਅਤੇ ਯੂਥ 45 ਮੈਂਬਰ ਭੈਣ ਗੁਰਚਰਨ ਕੌਰ ਇੰਸਾਂ, ਭੈਣ ਗੁਰਜੀਤ ਕੌਰ ਇੰਸਾਂ ਤੇ ਸੁਖਵਿੰਦਰ ਕੌਰ ਇੰਸਾਂ ਮੌਜੂਦ ਰਹੇ ਮੰਚ ਦਾ ਸੰਚਾਲਨ ਸੱਚੀ ਸਿਕਸ਼ਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਮਲਕੀਤ ਇੰਸਾਂ ਨੇ ਬਾਖੂਬੀ ਨਾਲ ਕੀਤਾ

ਯੂਥ ਦੀ 45 ਮੈਂਬਰ ਭੈਣ ਗੁਰਚਰਨ ਕੌਰ ਇੰਸਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਾਡੇ ਸਤਿਗੁਰੂ ਜੀ ਨੇ ਸੱਚ ਕਹੂੰ ਅਤੇ ਸੱਚੀ ਸਿਕਸ਼ਾ ਪੱਤਰਿਕਾ ਦੇ ਰੂਪ ’ਚ ਸਾਡੇ ’ਤੇ ਬਹੁਤ ਵੱਡਾ ਉਪਕਾਰ ਕੀਤਾ ਹੈ, ਕਿਉਂਕਿ ਅੱਜ ਦੇ ਸਮੇਂ ’ਚ ਮੀਡੀਆ ਜਗਤ ’ਚ ਜੋ ਉੱਥਲ-ਪੁੱਥਲ ਮੱਚੀ ਹੋਈ ਹੈ, ਅਜਿਹੇ ’ਚ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਆਪਣੇ ਆਪ ’ਚ ਵੱਡੀ ਗੱਲ ਹੈ ਸੱਚੀ ਸਿਕਸ਼ਾ ਨੇ ਸਮਾਜ ’ਚ ਨਵੀਂ ਕ੍ਰਾਂਤੀ ਲਿਆਉਣ ਦਾ ਯਤਨ ਕੀਤਾ ਹੈ, ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਸਾਹਿਤ ਤੋਂ ਆਮ ਜਨਤਾ ਨੂੰ ਰੂਬਰੂ ਕਰਵਾਉਣ ’ਚ ਸੱਚ ਕਹੂੰ ਵੀ ਅਹਿਮ ਰੋਲ ਅਦਾ ਕਰ ਰਿਹਾ ਹੈ

ਉੱਥੇ ਹੀ ਭੈਣ ਗੁਰਜੀਤ ਕੌਰ ਇੰਸਾਂ ਨੇ ਕਿਹਾ ਕਿ ਸੱਚ ਕਹੂੰ ਤੇ ਸੱਚੀ ਸਿਕਸ਼ਾ ਪੱਤ੍ਰਿਕਾ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਜਿੱਥੇ ਹਰ ਦਿਨ ਸੱਚ ਕਹੂੰ ਦੇ ਲਈ ਤੇ ਹਰ ਮਹੀਨੇ ਸੱਚੀ ਸਿਕਸ਼ਾ ਦੇ ਅੰਕ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ, ਕਿਉਂਕਿ ਇਹ ਸਾਫ਼ ਸਾਹਿਤ ਨੂੰ ਸੰਜੋ ਕੇ ਉਸਨੂੰ ਪਾਠਕਾਂ ਤੱਕ ਪਹੁੰਚਾਉਂਦੇ ਹਨ, ਇਹ ਹਰ ਵਰਗ ਦੀ ਪਸੰਦ ਹੈ, ਚਾਹੇ ਉਹ ਮਹਿਲਾਵਾਂ ਹੋਣ ਜਾਂ ਫਿਰ ਬੱਚੇ ਉਨ੍ਹਾਂ ਨੇ ਪਾਠਕਾਂ ਨੂੰ ਪੱਤ੍ਰਿਕਾ ਅਤੇ ਅਖਬਾਰ ਦੇ ਪ੍ਰਚਾਰ-ਪ੍ਰਸਾਰ ’ਚ ਵਧ-ਚੜ੍ਹਕੇ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ

punjab
ਪ੍ਰੋਗਰਾਮ ’ਚ ਭੈਣ ਸੱਤਿਆ ਇੰਸਾਂ, ਭੈਣ ਸੰਜੂ ਇੰਸਾਂ, 45 ਮੈਂਬਰ ਭਾਈ ਮਾਸ਼ਾ ਇੰਸਾਂ, ਕੁਲਵੰਤ ਪਟਿਆਲਾ, ਮੋਹਨ ਇੰਸਾਂ, ਬਲਰਾਜ ਗੋਦਾਰਾ ਇੰਸਾਂ, ਸਹਿਦੇਵ ਇੰਸਾਂ, ਮਨੋਜ ਇੰਸਾਂ, ਰਾਕੇਸ਼ ਬਜਾਜ ਇੰਸਾਂ, ਗੋਪਾਲ ਇੰਸਾਂ, ਚਿਮਨ ਲਾਲ ਇੰਸਾਂ, ਦਾਤਾਰਾਮ ਇੰਸਾਂ, ਮੈਨਪਾਲ ਇੰਸਾਂ, ਮਾ. ਸੁਰਜੀਤ ਸਿੰਘ, ਸੱਚ ਕਹੂੰ ਟੀਮ ਮੈਂਬਰ ਭੋਲਾ ਇੰਸਾਂ, ਭੈਣ ਮੀਨਾ ਇੰਸਾਂ, ਭੈਣ ਮੀਨਾਕਸ਼ੀ ਇੰਸਾਂ, ਭੈਣ ਨੀਲਮ ਇੰਸਾਂ, ਵੱਖ-ਵੱਖ ਸੂਬਿਆਂ ਦੇ 45 ਮੈਂਬਰ ਭਾਈ-ਭੈਣਾਂ ਅਤੇ ਵੱਡੀ ਗਿਣਤੀ ’ਚ ਪਾਠਕ ਹਾਜ਼ਰ ਸਨ

ਹਰਿਆਣਾ ਰਾਜ ਤੋਂ ਬਲਾਕ ਕਲਿਆਣ ਨਗਰ, ਸਰਸਾ ਤੋਂ ਜੇਤੂ ਰਹੀ ਸੁਸ਼ਮਾ ਪਤਨੀ ਯਸਪਾਲ ਇੰਸਾਂ ਦੇ ਬੇਟੇ ਦਵਿੰਦਰ ਇੰਸਾਂ ਨੂੰ ਦੂਜਾ ਲੱਕੀ ਇਨਾਮ ਫਰਿੱਜ਼ ਦੇ ਕੇ ਸਨਮਾਨਿਮਤ ਕਰਦੇ ਹੋਏ ਸੱਚੀ ਸ਼ਿਕਸਾ ਦੇ ਮੁੱਖ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ ਅਤੇ ਸੱਚ ਕਹੂੰ ਦੇ ਪ੍ਰਬੰਧ ਸੰਪਾਦਕ ਸ੍ਰੀ ਪ੍ਰਕਾਸ਼ ਸਿੰਘ ਸਲਵਾਰਾ ਫੋਟੋ: ਸੁਸ਼ੀਲ ਇੰਸਾਂ

ਬਲਾਕ ਹਕੁਮਤ ਸਿੰਘ ਵਾਲਾ ਜ਼ਿਲ੍ਹਾ ਫਿਰੋਜਪੁਰ (ਪੰਜਾਬ) ਤੋਂ ਦੂਜੇ ਲੱਕੀ ਇਨਾਮ ਦੀ ਵਿਜੇਤਾ ਜਸਵੀਰ ਕੌਰ ਦੇ ਪਿਤਾ ਜੋਗਿੰਦਰ ਸਿੰਘ ਨੂੰ ਫਰਿੱਜ਼ ਦੇ ਕੇ ਸਨਮਾਨਿਤ ਕਰਦੇ ਹੋਏ ਬਲਾਕ ਦੇ ਜਿੰਮੇਵਾਰ ਭੈਣਾਂ ਅਤੇ ਵੀਰ

ਪੰਜਾਬ ਰਾਜ ਤੋਂ ਦੂਜੇ ਲੱਕੀ ਇਨਾਮ ਦੇ ਵਿਜੇਤਾ ਦਲੀਪ ਸਿੰਘ, ਨਿਵਾਸੀ ਲਾਲੜੂ (ਮੋਹਾਲੀ) ਨੂੰ ਫਰਿੱਜ਼ ਦੇ ਕੇ ਸਨਮਾਨਿਤ ਕਰਦੇ ਹੋਏ ਸੱਚੀ ਸ਼ਿਕਸ਼ਾ ਦੇ ਜਿੰਮੇਵਾਰ ਭੈਣਾਂ ਅਤੇ ਵੀਰ

*
ਸਾਲ 2020-21 ਦੇ ਲੱਕੀ ਡ੍ਰਾ ਸਕੀਮ ਦੇ ਤਹਿਤ ਸੱਚੀ ਸਿਕਸ਼ਾ ਦੇ ਪਾਠਕਾਂ ਨੂੰ ਮਿਲੇ ਪੁਰਸਕਾਰ

23 ਜਨਵਰੀ 2021 ਨੂੰ ਕੱਡੇ ਗਏ ਸੱਚੀ ਸ਼ਿਕਸ਼ਾ ਦੇ ਲੱਕੀ ਡ੍ਰਾ ਤਹਿਤ ਪਹਿਲੇ ਇਨਾਮ ਦੇ ਵਿਜੇਤਾ ਬੂਟਾ ਸਿੰਘ ਬਲਾਕ ਬੋਹਾ ਜ਼ਿਲ੍ਹਾ ਮਾਨਸਾ ਅਤੇ ਜਗਰੂਪ ਸਿੰਘ ਬਲਾਕ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਏਸੀ ਭੇਂਟ ਕਰਦੇ ਹੋਏ ਜ਼ਿੰਮੇਵਾਰ
ਦੂਜੇ ਇਨਾਮ ਦੇ ਵਿਜੇਤਾ ਮੋਹਿਤ ਬਲਾਕ ਬਠਿੰਡਾ ਜ਼ਿਲ੍ਹਾ ਬਠਿੰਡਾ ਅਤੇ ਨਵਪ੍ਰੀਤ ਸਿੰਘ ਬਲਾਕ ਭੀਖੀ ਜ਼ਿਲ੍ਹਾ ਮਾਨਸਾ ਨੂੰ ਫਰਿੱਜ਼ ਦੇ ਕੇ ਸਨਮਾਨਿਤ ਕਰਦੇ ਹੋਏ ਜ਼ਿੰਮੇਵਾਰ
ਕਬਰਵਾਲਾ ਲੰਬੀ
ਭੀਖੀ ਬਠਿੰਡਾ
ਸੱਚੀ ਸ਼ਿਕਸ਼ਾ ਲੱਕੀ ਡ੍ਰਾ ਸਕੀਮ ਦੇ ਤਹਿਤ ਵਿਜੇਤਾਵਾਂ ਨੂੰ ਸਨਮਾਨਿਤ ਕਰਦੇ ਹੋਏ ਜ਼ਿੰਮੇਵਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!