spiritual-satsang

ਕੁਛ ਭੀ ਨਾ ਸੋਚੇ, ਕੁਛ ਭੀ ਨਾ ਸਮਝੇ,|  ਕੈਸਾ ਬਨਾ ਅਨਜਾਨ, ਜੈਸੇ ਨਾਦਾਨ ਹੈ ਜੀ || ਰੂਹਾਨੀ ਸਤਿਸੰਗ: ? ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਜੋ ਵੀ ਸਾਧ-ਸੰਗਤ ਆਪਣੇ ਕੀਮਤੀ ਸਮੇਂ ’ਚੋਂ ਸਮਾਂ ਕੱਢ ਕੇ, ਮਨ ਦਾ ਸਾਹਮਣਾ ਕਰਦੇ ਹੋਏ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਯਾਦ ’ਚ ਆ ਕੇ ਬੈਠੀ ਹੈ, ਆਪ ਸਭ ਦਾ ਸਤਿਸੰਗ ’ਚ ਪਧਾਰਨ ਦਾ ਤਹਿ ਦਿਲ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ
ਅੱਜ ਤੁਹਾਡੀ ਸੇਵਾ ’ਚ ਜਿਸ ਭਜਨ ’ਤੇ ਸਤਿਸੰਗ ਹੋਣ ਜਾ ਰਿਹਾ ਹੈ, ਉਹ ਭਜਨ ਹੈ:-

‘ਕੁਛ ਭੀ ਨਾ ਸੋਚੇ, ਕੁਛ ਭੀ ਨਾ ਸਮਝੇ, ਕੈਸਾ ਬਨਾ ਅਨਜਾਨ ਜੈਸੇ ਨਾਦਾਨ ਹੈ ਜੀ’

ਇਹ ਘੋਰ ਕਲਿਯੁਗ ’ਚ ਇਨਸਾਨ ਸਭ ਕੁਝ ਸਮਝਦੇ ਹੋਏ ਵੀ ਨਾ-ਸਮਝ ਬਣਿਆ ਹੋਇਆ ਹੈ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਇਨਸਾਨ ਚੰਗੀ ਤਰ੍ਹਾਂ ਸਮਝਦਾ ਹੈ ਜਿਵੇਂ ਹਰ ਕੋਈ ਜਾਣਦਾ ਹੈ ਕਿ ਸੰਸਾਰ ’ਚੋਂ ਕੁਝ ਵੀ ਨਾਲ ਨਹੀਂ ਜਾਏਗਾ ਫਿਰ ਵੀ ਹੈਰਾਨੀ ਦੀ ਗੱਲ ਹੈ ਕਿ ਲੋਕ ਧਨ-ਦੌਲਤ, ਜ਼ਮੀਨ-ਜਾਇਦਾਦ, ਰੁਪਏ-ਪੈਸੇ ਲਈ ਪਾਪ-ਗੁਨਾਹ ਕਰਦੇ ਨਜ਼ਰ ਆਉਂਦੇ ਹਨ ਅਤੇ ਇਹ ਵੀ ਜਾਣਦੇ ਹਨ ਕਿ ਜਦੋਂ ਇਸ ਸੰਸਾਰ ਤੋਂ ਜਾਂਦੇ ਹਾਂ ਤਾਂ ਨਾਲ ਇਹ ਸਰੀਰ ਵੀ ਨਹੀਂ ਜਾਂਦਾ ਕਈ ਲੋਕਾਂ ਨੇ ਆਪਣੇ ਹੱਥਾਂ ਨਾਲ ਆਪਣੇ ਬਜ਼ੁਰਗਾਂ ਦਾ ਦਾਹ-ਸਸਕਾਰ ਕੀਤਾ ਹੋਇਆ ਹੁੰਦਾ ਹੈ, ਫਿਰ ਵੀ ਇਨਸਾਨ ਇਹ ਹੀ ਸੋਚਦਾ ਹੈ, ਉਸ ਦਾ ਮਨ ਇਹੀ ਕਹਿਲਾਉਂਦਾ ਹੈ ਕਿ ਜਾਣ ਵਾਲੇ ਗਏ, ਤੂੰ ਦੁਨਿਆਵੀ ਧੰਦਿਆਂ ’ਚ ਫਸਿਆ ਰਹਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਉਸ ਦੀ ਚਰਚਾ ਕਰਨ ਵਾਲੇ ਪੀਰ-ਫਕੀਰ ਕਿਸੇ ਨੂੰ ਕੁਝ ਵੀ ਸਮਝਾਉਣ ਅਮਲ ਕਰਨ ਵਾਲੇ ਦਿਨ-ਬ-ਦਿਨ ਘੱਟ ਹੁੰਦੇ ਜਾ ਰਹੇ ਹਨ ਸੁਣਦੇ ਹਨ,

ਸਿਰ ਝੁਕਾਉਂਦੇ ਹਨ ਪਰ ਜਦੋਂ ਮੰਨਣ ਦੀ ਗੱਲ ਆਉਂਦੀ ਹੈ ਤਾਂ ਮੰਨਦੇ ਉਹ ਹਨ ਜੋ ਮਨ ਕਹਿੰਦਾ ਹੈ ਲੋਕ ਮਨ ਦੇ ਕਹੇ ਅਨੁਸਾਰ ਚਲਦੇ ਹਨ ਅਤੇ ਮਨ ਨੈਗੇਟਿਵ ਪਾਵਰ ਦਾ ਏਜੰਟ ਹੈ, ਵਕੀਲ ਹੈ ਇਹ ਬੁਰੇ ਖਿਆਲਾਤ ਦਿੰਦਾ ਹੈ, ਬੁਰੇ ਵਿਚਾਰ ਦਿੰਦਾ ਹੈ, ਹਮੇਸ਼ਾ ਬੁਰੀ ਦਲੀਲ ਦਿੰਦਾ ਹੈ ਅਤੇ ਇਨਸਾਨ ਕਿਸੇ ਨਾ ਕਿਸੇ ਬੁਰਾਈ ’ਚ ਤਾਂ ਪੈ ਹੀ ਜਾਂਦਾ ਹੈ ਸਭ ਕੁਝ ਜਾਣਦੇ ਹੋਏ, ਸਮਝਦੇ ਹੋਏ ਅਨਜਾਣ ਬਣਦਾ ਹੈ ਬਹੁਤ ਸਾਰੇ ਲੋਕ ਸਤਿਸੰਗ ਸੁਣਦੇ ਰਹਿੰਦੇ ਹਨ ਫਿਰ ਵੀ ਬਹਾਨੇਬਾਜੀ ਨਾਲ ਕੋਈ ਨਾ ਕੋਈ ਤਰੀਕਾ ਸੋਚ ਕੇ ਰਾਮ-ਨਾਮ ’ਚ ਸਮਾਂ ਲਾਉਣ ਦੀ ਬਜਾਏ ਉਸੇ ਸਮੇਂ ਨੂੰ ਬੁਰੀ ਤੇ ਗਲਤ ਸੋਚ ’ਚ ਲਾਉਣਾ ਪਸੰਦ ਕਰਦੇ ਹਨ ਅਤੇ ਨਾਲ ਵਾਲਿਆਂ ਨੂੰ ਬਹਾਨਾ ਕਿ ਸਾਨੂੰ ਤਾਂ ਦੁੱਖ, ਪ੍ਰੇਸ਼ਾਨੀ ਹੈ, ਸਾਨੂੰ ਚਿੰਤਾ ਹੈ, ਅਸੀਂ ਬਿਮਾਰ ਹਾਂ, ਅਸੀਂ ਜਾ ਨਹੀਂ ਸਕਾਂਗੇ ਅਜਿਹਾ ਬਹੁਤ ਸਾਰੀਆਂ ਥਾਵਾਂ ’ਤੇ ਹੋ ਰਿਹਾ ਹੈ

ਕਿ ਉਹ ਬਹਾਨੇ ਨਾਲ ਰਾਮ-ਨਾਮ ਤੋਂ ਟਲ ਜਾਂਦੇ ਹਨ ਅਤੇ ਬੁਰੇ ਕਰਮਾਂ ਵਿੱਚ ਫਸ ਜਾਂਦੇ ਹਨ ਰਾਮ-ਨਾਮ ਦੀ ਯਾਦ ’ਚ ਬੈਠਣਾ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਯਾਦ ’ਚ ਬੈਠਣਾ ਉਨ੍ਹਾਂ ਨੂੰ ਗਵਾਰਾ ਨਹੀਂ ਪਰ ਉਹ ਹੀ ਸਮਾਂ ਵਿਸ਼ੇ-ਵਿਕਾਰ, ਬੁਰੇ ਵਿਚਾਰ, ਬੁਰੀ ਸੋਚ ’ਚ ਬੈਠਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਬਹੁਤ ਸਾਰੇ ਸਤਿਸੰਗੀ ਵੀ ਕਈ ਵਾਰ ਮਨਮਤੇ ਚੱਲਣ ਵਾਲੇ ਲੋਕਾਂ ਦੇ ਹੱਥੇ ਚੜ੍ਹ ਜਾਂਦੇ ਹਨ ਚੰਗੀ ਭਗਤੀ ਦਾ ਮਾਰਗ ਅਪਣਾਇਆ ਹੁੰਦਾ ਹੈ, ਰਾਮ-ਨਾਮ ਦੇ ਰਸਤੇ ’ਤੇ ਚੱਲ ਵੀ ਰਹੇ ਹੁੰਦੇ ਹਨ ਪਰ ਮਨ ਦੇ ਹੱਥੋਂ ਮਜ਼ਬੂਰ ਹੋ ਕੇ ਰਾਮ-ਨਾਮ ਦਾ ਸੰਗ ਛੱਡ ਕੇ ਬੁਰਾਈ ਦੇ ਸੰਗ ’ਚ ਬੈਠਣਾ ਜ਼ਿਆਦਾ ਚੰਗਾ ਸਮਝਦੇ ਹਨ ਕਿਸੇ ਦਾ ਕੁਝ ਵੀ ਨਹੀਂ ਜਾਂਦਾ ਬਲਕਿ ਅਜਿਹਾ ਕਰਨ ਵਾਲਾ ਖੁਦ ਦੁਖੀ, ਪ੍ਰੇਸ਼ਾਨ, ਗੰਮਗੀਨ ਹੁੰਦਾ ਹੈ ਓਮ, ਹਰੀ, ਅੱਲ੍ਹਾ, ਰਾਮ ਨੂੰ ਮਖੌਲ ਸਮਝ ਰੱਖਿਆ ਹੈ

ਕਿ ਉਹ ਕੁਝ ਵੀ ਨਹੀਂ ਜਾਣਦਾ ਭਾਈ! ਦੁਨੀਆ ਨੂੰ ਬੁੱਧੂ ਬਣਾਇਆ ਜਾ ਸਕਦਾ ਹੈ ਢੌਂਗ, ਬਹਾਨੇਬਾਜ਼ੀ, ਦਿਖਾਵਾ ਕਰਕੇ ਪਰ ਉਹ ਜੋ ਮਾਲਕ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ ਹੈ ਉਹ ਤਾਂ ਪਲ-ਪਲ ਦੀ ਖਬਰ ਰਖਦਾ ਹੈ ਕਿ ਤੁਸੀਂ ਕਦੋਂ ਕੀ ਕਰ ਰਹੇ ਹੋ, ਕਦੋਂ ਕਿੱਥੇ ਜਾ ਰਹੇ ਹੋ ਹਰ ਛਿਣ, ਹਰ ਪਲ ਹਰ ਕਿਸੇ ਦੇ ਉਹ ਨਾਲ ਹੈ, ਪਰ ਫਿਰ ਵੀ ਇਨਸਾਨ ਅਨਜਾਣ ਜਿਹਾ ਬਣ ਜਾਂਦਾ ਹੈ, ਨਾਦਾਨ ਬਣ ਜਾਂਦਾ ਹੈ ਅਤੇ ਉਸ ’ਤੇ ਸੰਤਾਂ ਦੇ ਬਚਨਾਂ ਦਾ ਕੋਈ ਅਸਰ ਨਹੀਂ ਪੈਂਦਾ ਭਾਈ! ਬੁਰਾ ਕਰਮ ਨਾ ਕਰੋ, ਜਾਣਦੇ ਹੋਏ ਅਜਿਹਾ ਕਰਦੇ ਹੋ ਬਹੁਤ ਵੱਡੇ ਗੁਨਾਹਗਾਰ ਬਣਦੇ ਹੋ ਅਤੇ ਆਉਣ ਵਾਲੇ ਸਮੇਂ ’ਚ ਤੁਹਾਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ ਇਹ ਸੌ ਪ੍ਰਤੀਸ਼ਤ ਸੱਚ ਹੈ

ਜੈਸੇ ਕਰਮ ਇਨਸਾਨ ਕਰਦਾ ਹੈ, ਆਉਣ ਵਾਲੇ ਸਮੇਂ ’ਚ ਉਨ੍ਹਾਂ ਨੂੰ ਭਰਦਾ ਜ਼ਰੂਰ ਹੈ ਤਾਂ ਕੋਈ ਵੀ ਅਜਿਹਾ ਕਰਮ ਨਾ ਕਰੋ ਜਿਸ ਨਾਲ ਤੁਹਾਨੂੰ ਦੁੱਖ ਝੱਲਣਾ ਪਵੇ ਪਰ ਫਿਰ ਵੀ ਕਈ ਲੋਕ ਬਾਜ ਨਹੀਂ ਆਉਂਦੇ, ਮੰਨਦੇ ਨਹੀਂ ਤਾਂ ਹੇ ਇਨਸਾਨ! ਤੇਰਾ ਕਰਨ ਵਾਲਾ ਕੰਮ ਈਸ਼ਵਰ, ਅੱਲ੍ਹਾ ਦੀ ਭਗਤੀ ਇਬਾਦਤ, ਉਸ ਦੀ ਬਣਾਈ ਸ੍ਰਿਸ਼ਟੀ ਦੀ ਸੇਵਾ ਇਹੀ ਤੇਰਾ ਅਸਲੀ ਕਰਤੱਵ ਸੀ ਹੇ ਭੋਲ਼ੇ, ਨਾਦਾਨ ਇਨਸਾਨ! ਇਸ ਲਕਸ਼ ਤੋਂ ਭਟਕ ਕੇ ਮਨ ਦੀ ਗ੍ਰਿਫ਼ਤ ’ਚ ਕੈਦ ਹੋ ਕੇ ਕਿਉਂ ਗੁੰਮਰਾਹ ਹੋ ਰਿਹਾ ਹੈ, ਕਿਉਂ ਆਪਣੇ ਅੱਲ੍ਹਾ, ਰਾਮ, ਮਾਲਕ ਤੋਂ ਦੌੜ ਰਿਹਾ ਹੈ ਤਾਂ ਭਾਈ! ਤੁਸੀਂ ਕਦੇ ਵੀ ਬੁਰੇ ਕਰਮਾਂ ’ਚ ਨਾ ਪਓ ਤੁਸੀਂ ਜਾਣਦੇ ਹੋ, ਪਹਿਚਾਣਦੇ ਹੋ, ਫਿਰ ਵੀ ਖੂਹ ’ਚ ਡਿੱਗਦੇ ਹੋ ਤਾਂ ਗਲਤ ਗੱਲ ਹੈ ਕਿਤੇ ਹਨ੍ਹੇਰਾ ਹੈ ਅਤੇ ਤੁਹਾਡੇ ਹੱਥ ’ਚ ਲਾਇਟ ਹੈ ਬਿਨਾਂ ਕਿਨਾਰੇ ਦਾ ਖੂਹ ਹੈ, ਜੇਕਰ ਤੁਸੀਂ ਉਸ ’ਚ ਡਿੱਗ ਜਾਂਦੇ ਹੋ ਤਾਂ ਤੁਸੀਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਹੋ ਕਿ ਮੈਂ ਫਲਾਂ ਆਦਮੀ ਦੀ ਵਜ੍ਹਾ ਨਾਲ ਖੂਹ ’ਚ ਡਿੱਗਿਆ ਹਾਂ ਇਹ ਬਿਲਕੁਲ ਗਲਤ ਹੈ ਤੁਸੀਂ ਕਿਸੇ ਦੀ ਵਜ੍ਹਾ ਨਾਲ ਨਹੀਂ ਸਗੋਂ ਇਨਸਾਨ ਆਪਣੇ ਖੁਦ ਦੀ ਵਜ੍ਹਾ ਨਾਲ ਦੁਖੀ ਹੈ, ਤੁਸੀਂ ਆਪਣੇ ਖੁਦ ਦੀ ਵਜ੍ਹਾ ਨਾਲ ਖੂਹ ’ਚ ਡਿੱਗ ਰਹੇ ਹੋ ਹੱਥ ’ਚ ਦੀਪਕ ਯਾਨੀ ਤੁਹਾਨੂੰ ਗਿਆਨ ਹੈ ਕਿ ਇਹ ਗਲਤ ਗੱਲ ਹੈ,

ਇਹ ਬੁਰੀ ਗੱਲ ਹੈ ਅਜਿਹਾ ਨਹੀਂ ਕਰਨਾ ਹੈ ਇਹ ਤੁਹਾਡੇ ਹੱਥ ’ਚ ਦੀਪਕ ਹੈ ਸਤਿਸੰਗ ਰੂਪੀ ਦੀਪਕ, ਸੰਤ, ਪੀਰ-ਫਕੀਰਾਂ ਦਾ ਦਿੱਤਾ ਗਿਆਨ ਰੂਪੀ ਦੀਪਕ ਤੁਹਾਡੇ ਹੱਥ ’ਚ ਹੈ ਉਹ ਤੁਹਾਡਾ ਮਾਰਗ-ਦਰਸ਼ਨ ਕਰਦਾ ਹੈ ਫਿਰ ਵੀ ਤੁਸੀਂ ਬੁਰਾਈ ’ਚ, ਵਿਸ਼ੇ-ਵਿਕਾਰਾਂ ’ਚ, ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ’ਚ ਫਸਦੇ ਹੀ ਚਲੇ ਜਾਂਦੇ ਹੋ ਤਾਂ ਜਦੋਂ ਤੁਹਾਡਾ ਖੁਦ ਦਾ ਅਕਾਜ਼ ਹੁੰਦਾ ਹੈ ਤਾਂ ਫਿਰ ਦੋਸ਼ ਸੰਤ-ਫਕੀਰਾਂ ਨੂੰ ਨਾ ਦਿਓ ਦੋਸ਼ ਤੁਹਾਡਾ ਆਪਣਾ ਹੈ ‘ਹਾਥ ਦੀਪਕ ਕੂਏਂ ਪਰੇ ਕਾਹੇ ਕੀ ਕੁਸਲਾਤ’ ਕਿਸ ਗੱਲ ਦੀ ਕੁਸ਼ਲਤਾ ਹੈ ਜੋ ਤੂੰ ਇਹ ਸਮਝਦਾ ਹੈਂ ਕਿ ਦੁਨੀਆਂ ਦੀਆਂ ਅੱਖਾਂ ’ਚ ਘੱਟਾ ਝੋਕ ਰਿਹਾ ਹੈਂ ਬਹਾਨੇ ਨਾਲ ਕਿ ਮੈਨੂੰ ਪਤਾ ਹੀ ਨਹੀਂ ਕਿਸੇ ਨੂੰ ਕੁਝ ਅਜਿਹਾ ਕਰਨ ਹੀ ਨਹੀਂ ਦਿੰਦਾ ਕਿਸੇ ਨੂੰ ਅਹਿਸਾਸ ਹੋਣ ਹੀ ਨਹੀਂ ਦਿੰਦਾ ਹੇ ਇਨਸਾਨ! ਤੂੰ ਆਪਣੇ ਪੈਰਾਂ ’ਤੇ ਕੁਲਹਾੜਾ ਮਾਰ ਰਿਹਾ ਹੈ ਹੇ ਭੋਲ਼ੇ ਇਨਸਾਨ! ਅਜਿਹਾ ਨਾ ਕਰ ਜੋ ਅਜਿਹਾ ਜਾਣਬੁੱਝ ਕੇ ਕਰਦੇ ਹਨ ਉਹ ਦੁੱਖਾਂ ਦੇ, ਪ੍ਰੇਸ਼ਾਨੀਆਂ ਦੇ ਅਧਿਕਾਰੀ ਬਣਦੇ ਚਲੇ ਜਾਂਦੇ ਹਨ ਆਉਣ ਵਾਲੇ ਸਮੇਂ ’ਚ ਦੁੱਖ, ਗ਼ਮ, ਚਿੰਤਾ, ਪ੍ਰੇਸ਼ਾਨੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੇ

ਕੁਛ ਭੀ ਨਾ ਸੋਚੇ, ਕੁਛ ਭੀ ਨਾ ਸਮਝੇ, ਕੈਸਾ ਬਨਾ ਅਨਜਾਨ ਜੈਸੇ ਨਾਦਾਨ ਹੈ ਜੀ

ਅਜਿਹਾ ਲੱਗਦਾ ਹੈ ਕਿ ਇਹ ਤਾਂ ਵਿਚਾਰਾ ਨਾਦਾਨ ਹੈ, ਇਸ ਨੂੰ ਤਾਂ ਕੁਝ ਪਤਾ ਹੀ ਨਹੀਂ ਜਦਕਿ ਸਭ ਕੁਝ ਪਤਾ ਹੁੰਦੇ ਹੋਏ ਲੋਕ ਬੁਰੇ ਕਰਮ ਕਰਦੇ ਹਨ ਤਾਂ ਉਹ ਲੋਕ ਆਪਣੀ ਬੇੜੀ ’ਚ ਵੱਟੇ ਪਾਉਂਦੇ ਹਨ ਉਹ ਖੁਦ ਤਾਂ ਡੁੱਬਣਗੇ ਅਤੇ ਜੋ ਉਨ੍ਹਾਂ ਦੇ ਸੰਗ ’ਚ ਆਏਗਾ ਉਸ ਨੂੰ ਵੀ ਡੁਬੋਣਗੇ ਤਾਂ ਭਾਈ! ਪੀਰ-ਫਕੀਰਾਂ ਦੇ ਬਚਨਾਂ ’ਤੇ ਧਿਆਨ ਦਿਓ, ਸੋਚੋ ਅਤੇ ਅਮਲ ਕਰੋ ਚਾਹੇ ਉਹ ਸਖ਼ਤ ਅਲਫਾਜ਼ ਹੋਣ ਪਰ ਉਸ ਨੂੰ ਸੋਚੋ, ਵਿਚਾਰੋ, ਸਮਝੋ ਕਿ ਉਹ ਸਖ਼ਤ ਅਲਫਾਜ਼ ਕਿਸ ਦੇ ਲਈ ਹਨ ਅਤੇ ਕਿਉਂ ਹਨ, ਤਾਂ ਕਿ ਇਨਸਾਨੀਅਤ ਦਾ ਭਲਾ ਹੋਵੇ ਇੱਕ ਉਦਾਹਰਨ ਦੇ ਤੌਰ ’ਤੇ ਜੋ ਗਰਮ ਪਾਣੀ ਹੁੰਦਾ ਹੈ ਉਹ ਕਦੇ ਘਰਾਂ ਨੂੰ ਜਲਾਉਂਦਾ ਨਹੀਂ ਜਦਕਿ ਅੱਗ ਜਲਾ ਦਿੰਦੀ ਹੈ ਪਹਿਲਾਂ ਲੋਕ ਗਰਮ ਪਾਣੀ ’ਚ ਨਿੰਮ ਦੇ ਪੱਤੇ ਪਾ ਕੇ ਜ਼ਖ਼ਮ ’ਤੇ ਲਾਉਂਦੇ ਸਨ ਜਿਸ ਨਾਲ ਜ਼ਖ਼ਮ ਠੀਕ ਹੋ ਜਾਇਆ ਕਰਦਾ ਸੀ

ਅੱਜ ਵੀ ਬਹੁਤ ਸਾਰੇ ਲੋਕ ਗਰਮ ਪਾਣੀ ਨਾਲ ਸੇਕਦੇ ਹਨ, ਗਰਾਰੇ ਕਰਦੇ ਹਨ ਇਸ ਲਈ ਗਰਮ ਪਾਣੀ ਚੰਗਾ ਹੀ ਕਰਦਾ ਹੈ, ਬੁਰਾ ਨਹੀਂ ਕਰਦਾ ਪਰ ਅੱਗ ਜਲਾਉਣ ਦੇ ਹੀ ਕੰਮ ਆਏਗੀ ਇਹ ਨਹੀਂ ਹੈ ਕਿ ਤੁਸੀਂ ਉਸ ’ਤੇ ਬੈਠ ਜਾਓਗੇ ਅਤੇ ਉਸ ਨਾਲ ਕੋਈ ਫਾਇਦਾ ਹੋ ਜਾਏਗਾ ਇਤਿਹਾਸ ਗਵਾਹ ਹੈ ਕਿ ਸੰਤ, ਪੀਰ-ਫਕੀਰ ਜਿੰਨੇ ਵੀ ਆਏ ਉਨ੍ਹਾਂ ਨੇ ਸਖ਼ਤ ਅਲਫਾਜ਼ਾਂ ਯਾਨੀ ਗਰਮ ਪਾਣੀ ਦਾ ਇਸਤੇਮਾਲ ਕੀਤਾ ਤਾਂ ਕਿ ਇਨਸਾਨ ਸਮਝ ਜਾਵੇ, ਉਸ ਨੂੰ ਅਕਲ ਆ ਜਾਵੇ ਅਤੇ ਉਹ ਬੁਰਾਈਆਂ ਛੱਡ ਦੇਵੇ ਜਿਸ ਨੇ ਵੀ ਮੰਨ ਲਿਆ ਉਸ ਦੇ ਜ਼ਖ਼ਮ ਭਰ ਗਏ ਅਤੇ ਜਿਸ ਨੇ ਨਹੀਂ ਮੰਨਿਆ, ਉਹ ਦੁਖੀ ਹੁੰਦਾ ਰਹਿੰਦਾ ਹੈ ਤਾਂ ਭਾਈ! ਤੁਸੀਂ ਸੋਚੋ, ਵਿਚਾਰੋ, ਸਮਝੋ ਪੀਰ-ਫਕੀਰ ਜੋ ਕਹਿੰਦੇ ਹਨ ਸਾਰਿਆਂ ਦੇ ਭਲੇ ਲਈ ਕਹਿੰਦੇ ਹਨ ਕਿਸੇ ਦੇ ਬੁਰੇ ਲਈ ਨਹੀਂ ਕਹਿੰਦੇ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ,

ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੁੰਦਾ ਉਹ ਤਾਂ ਸਾਰਿਆਂ ਨੂੰ ਪ੍ਰੇਮ ਦਾ ਪਾਠ ਪੜ੍ਹਾਉਂਦੇ ਹਨ, ਨੇਕੀ ਦੇ ਮਾਰਗ ’ਤੇ ਚਲਾਉਣਾ ਚਾਹੁੰਦੇ ਹਨ ਅਤੇ ਹਰ ਕਿਸੇ ਦਾ ਭਲਾ ਕਰਨ ਦਾ ਉਪਦੇਸ਼ ਦਿੰਦੇ ਹਨ ਇਸ ਬਾਰੇ ’ਚ ਸੰਤ, ਪੀਰ-ਫਕੀਰਾਂ ਦੀ ਗੱਲ ਦੱਸੀ ਗਈ ਕਿ ਹਰ ਇੱਕ ਇਲਮ ਬਾਰੇ ਇਨਸਾਨ ਜਾਣਦਾ ਹੈ ਪਰ ਆਪਣੀ ਆਤਮਾ ਬਾਰੇ ਜਿਸ ਦੇ ਆਧਾਰ ਕਰਕੇ ਸਭ ਇਲਮਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਰੀਰ, ਮਨ ਅਤੇ ਬੁੱਧੀ ਦਾ ਸਾਰਾ ਕਾਰਜ-ਵਿਹਾਰ ਚੱਲ ਰਿਹਾ ਹੈ, ਅਸੀਂ ਕੁਝ ਨਹੀਂ ਜਾਣਦੇ ਆਪਣੀ ਕੀਮਤ ਨਾ ਜਾਣਨ ਦੀ ਵਜ੍ਹਾ ਨਾਲ ਇਨਸਾਨ ਬੇਵਕੂਫ ਬਣਿਆ ਹੋਇਆ ਹੈ ਇਨਸਾਨ ਦੁਨੀਆਂ ਦੇ ਸਭ ਪਦਾਰਥਾਂ ’ਤੇ ਕਬਜ਼ਾ ਵੀ ਕਰ ਲਵੇ ਪਰ ਜੇਕਰ ਉਹ ਆਪਣੀ ਰੂਹ ਬਾਰੇ ਕੁਝ ਨਹੀਂ ਜਾਣਦਾ ਤਾਂ ਉਸ ਦਾ ਸਾਰਾ ਜੀਵਨ ਨਿਸ਼ਫਲ ਚਲਿਆ ਜਾਂਦਾ ਹੈ
ਨਾਲ-ਨਾਲ ਭਜਨ-ਸ਼ਬਦ ਚੱਲੇਗਾ, ਨਾਲ-ਨਾਲ ਤੁਹਾਡੀ ਸੇਵਾ ’ਚ ਅਰਜ਼ ਕਰਦੇ ਚੱਲਾਂਗੇ ਚਲੋ ਭਾਈ:-

ਟੇਕ:- ਕੁਛ ਭੀ ਨਾ ਸੋਚੇ, ਕੁਛ ਭੀ ਨਾ ਸਮਝੇ,

ਕੈਸਾ ਬਨਾ ਅਨਜਾਨ, ਜੈਸੇ ਨਾਦਾਨ ਹੈ ਜੀ
1. ਦੁਰਲੱਭ ਜਨਮ ਮਿਲਾ ਹੈ ਕੈਸਾ,
ਸਾਰੀ ਚੌਰਾਸੀ ਮੇਂ ਨਹੀਂ ਕੋਈ ਐਸਾ
ਹਾਥ ਸੇ ਜਾਏ ਫਿਰ ਜਲਦੀ ਨਾ ਆਏ,
ਕੋਈ ਨਾ ਇਸਕੋ ਗਿਆਨ ਹੈ ਜੀ
ਕੁਛ ਭੀ ਨਾ….

2. ਦੇਵੀ-ਦੇਵਤੇ ਇਸਕੋ ਤਰਸੇਂ,
ਇਸਕੋ ਪਾਨੇ ਮੇਂ ਲਗਤੇ ਬਰਸੇਂ
ਇਸਕੋ ਪਾਏਂ ਔਰ ਨਾਮ ਧਿਆਏੇਂ
ਹੋ ਜਾਏ ਕਲਿਆਣ ਹੈ ਜੀ’ ਕੁਛ ਭੀ ਨਾ….

3. ਪਰ ਜੀਵ ਇਸਕੀ ਕਦਰ ਨਾ ਜਾਣੇ,
ਮਾਂਸ ਸ਼ਰਾਬ ਲਗਾ ਹੈ ਐਸ਼ ਉਡਾਨੇ
ਪੀਓ ਔਰ ਖਾਓ ਜੀ ਐਸ਼ ਉਡਾਓ
ਦੁਨੀਆਂ ਕਾ ਯਹ ਫਰਮਾਨ ਹੈ ਜੀ’
ਕੁਛ ਭੀ ਨਾ….

4. ਸਾਰੀ ਚੌਰਾਸੀ ਮੇਂ ਚੱਕਰ ਲਗਾਏ,
ਜਨਮ-ਮਰਨ ਦੁੱਖ ਉਠਾਏ
ਬੈਲ ਬਣਾਇਆ, ਗੱਡਾ ਹੱਲ ਵਾਹਿਆ,
ਬੋਲ ਸਕੇ ਨਾ ਬੇਜੁਬਾਨ ਹੈ ਜੀ’
ਕੁਛ ਭੀ ਨਾ….

ਭਜਨ ਦੇ ਸ਼ੁਰੂ ’ਚ ਆਇਆ ਹੈ:-
ਦੁਰਲੱਭ ਜਨਮ ਮਿਲਾ ਹੈ ਕੈਸਾ,
ਸਾਰੀ ਚੌਰਾਸੀ ਮੇਂ ਨਹੀਂ ਕੋਈ ਐਸਾ
ਹਾਥ ਸੇ ਜਾਏ ਫਿਰ ਜਲਦੀ ਨਾ ਆਏ,

ਕੋਈ ਨਾ ਇਸਕੋ ਗਿਆਨ ਹੈ ਜੀ

ਇਸ ਨੂੰ ਦੁਰਲੱਭ ਇਸ ਲਈ ਕਿਹਾ ਗਿਆ ਹੈ ਕਿ ਇਹ ਕਿਸੇ ਵੀ ਮੁੱਲ ’ਤੇ, ਕਿਸੇ ਵੀ ਬਾਜ਼ਾਰ ਤੋਂ ਨਹੀਂ ਖਰੀਦਿਆ ਜਾ ਸਕਦਾ ਸਰੀਰ ਤਾਂ ਸਾਰੇ ਅਜਿਹੇ ਹਨ ਜ਼ਿਆਦਾਤਰ ਇੱਕ ਵਾਰ ਖ਼ਤਮ ਹੁੰਦੇ ਹਨ ਤਾਂ ਦੁਬਾਰਾ ਉਹ ਸਹੀ ਨਹੀਂ ਹੋ ਪਾਉਂਦੇ ਪਰ ਇਨਸਾਨ ਨੂੰ ਦੁਰਲੱਭ ਇਸ ਲਈ ਕਿਹਾ ਗਿਆ ਹੈ ਕਿ ਇਨਸਾਨ ਦੇ ਸਰੀਰ ’ਚ ਭਗਵਾਨ ਨੇ ਇਹ ਅਧਿਕਾਰ ਦਿੱਤੇ ਹਨ ਕਿ ਇਨਸਾਨ ਅੱਲ੍ਹਾ, ਵਾਹਿਗੁਰੂ ਨੂੰ ਇਸ ਜਹਾਨ ’ਚ ਰਹਿੰਦਾ ਹੋਇਆ ਦੇਖ ਸਕਦਾ ਹੈ ਜੋ ਵੀ ਆਤਮਾ ਇਨਸਾਨੀ ਸਰੀਰ ’ਚ ਆਉਂਦੀ ਹੈ ਉਹ ਖੁਦ-ਮੁਖਤਿਆਰ ਹੈ, ਉਸ ਨੂੰ ਇਹ ਅਧਿਕਾਰ ਹੈ ਕਿ ਉਹ ਖੰਡ-ਬ੍ਰਹਿਮੰਡ ਪਾਰ ਕਰਕੇ ਜਿਉਂਦੇ ਜੀਅ ਆਪਣੇ ਨਿਜ-ਮੁਕਾਮ ਨੂੰ ਦੇਖ ਸਕਦੀ ਹੈ ਕਿਵੇਂ ਸ੍ਰਿਸ਼ਟੀ ਦੀ ਰਚਨਾ ਹੋਈ ਇਸ ਨੂੰ ਪਹਿਚਾਣ ਸਕਦੀ ਹੈ ਮਾਲਕ ਨੇ ਕੀ-ਕੀ ਰਚ ਰੱਖਿਆ ਹੈ, ਇਸ ਨੂੰ ਜਾਣ ਸਕਦੀ ਹੈ ਅਤੇ ਉਹ ਉਦੋਂ ਸੰਭਵ ਹੈ ਜਦੋਂ ਬਕਾਇਦਾ ਸਹੀ ਢੰਗ ਨਾਲ, ਸੱਚੀ ਤੜਫ ਨਾਲ ਅੱਲ੍ਹਾ, ਰਾਮ, ਵਾਹਿਗੁਰੂ ਦੀ ਯਾਦ ’ਚ ਸਮਾਂ ਲਾਇਆ ਜਾਵੇ ਕਿੰਨੇ ਦਿਨਾਂ ’ਚ ਉਹ ਸਭ ਨਜ਼ਰ ਆਏਗਾ ਉਹ ਤੁਹਾਡੀ ਭਾਵਨਾ ’ਤੇ ਨਿਰਭਰ ਹੈ ਕਦੋਂ ਤੁਸੀਂ ਇਕਾਗਰਤਾ ਲਿਆ ਸਕੋਂਗੇ, ਕਦੋਂ ਤੁਹਾਡੇ ਵਿਚਾਰ ਕੇਂਦਰ ਬਿੰਦੂ ’ਤੇ ਜੰਮ ਜਾਣਗੇ, ਸਹੀ ਰਸਤਾ ਹੋਵੇ ਅਭਿਆਸ ਕਰੋ ਤਾਂ ਤੁਸੀਂ ਆਤਮਿਕ ਤਰੰਗਾਂ ਦੇ ਰਾਹੀਂ ਉੱਥੋਂ ਦੀ ਸੈਰ ਕਰ ਸਕੋਂਗੇ, ਉੱਥੇ ਪਹੁੰਚ ਜਾਓਂਗੇ ਜਿੱਥੇ ਮਨੋਤਰੰਗ ਜਾਂ ਅਕਲ-ਚਤੁਰਾਈ ਨਾਲ ਨਹੀਂ ਜਾ ਸਕਦੇ ਦੁਰਲੱਭ ਜਨਮ ਅਜਿਹਾ ਜਨਮ ਚੁਰਾਸੀ ਲੱਖ ਸਰੀਰਾਂ ’ਚ ਆਤਮਾ ਨੂੰ ਹੋਰ ਨਹੀਂ ਮਿਲਦਾ, ਇਸ ਸਰੀਰ ਦਾ ਮੁਕਾਬਲਾ ਹੋਰ ਕਿਸੇ ਸਰੀਰ ਨਾਲ ਨਹੀਂ ਹੋ ਸਕਦਾ

ਹਾਥ ਸੇ ਜਾਏ ਫਿਰ ਜਲਦੀ ਨਾ ਆਏ,
ਕੋਈ ਨਾ ਇਸਕੋ ਗਿਆਨ ਹੈ ਜੀ’

ਹੱਥ ’ਚੋਂ ਇਹ ਚਲਿਆ ਜਾਂਦਾ ਹੈ ਤਾਂ ਫਿਰ ਜਲਦੀ ਨਾਲ ਹਾਸਲ ਨਹੀਂ ਹੁੰਦਾ ਪੁਨਰ-ਜਨਮ ਹੁੰਦਾ ਹੈ ਪਰ ਉਹ ਕਰੋੜਾਂ ’ਚ ਕੋਈ ਇੱਕ ਹੀ ਹੁੰਦਾ ਹੈ ਅਤੇ ਉਹ ਵੀ ਇਸ ਲਈ ਕਿ ਉਸ ਇਨਸਾਨ ਦੇ ਅੰਦਰ ਮਾਲਕ ਦੀ ਯਾਦ ਸੀ, ਮਾਲਕ ਨੂੰ ਮਿਲਣ ਦੀ ਤੜਫ਼ ਸੀ ਅਤੇ ਉਹ ਤੜਫ਼ ਪੂਰੀ ਨਹੀਂ ਹੋ ਸਕੀ ਅਤੇ ਏਨੇ ’ਚ ਮੌਤ ਹੋ ਗਈ ਤਾਂ ਉਸ ਨੂੰ ਮਾਲਕ ਆਪਣੇ ਮਿਲਣ ਦਾ ਇੱਕ ਹੋਰ ਮੌਕਾ ਯਾਨੀ ਮਨੁੱਖ ਦਾ ਸਰੀਰ ਦਿੰਦੇ ਹਨ ਜਾਂ ਕੋਈ ਅਜਿਹੇ ਰੂਹਾਨੀ ਪੀਰ-ਪੈਗੰਬਰ ਜੋ ਮਾਲਕ ਨਾਲ ਇੱਕ ਹੋ ਚੁੱਕੇ ਹਨ ਉਸ ਨੂੰ ਦੇਖ ਲੈਂਦਾ ਹੈ ਅਤੇ ਚਾਹ ਪੈਦਾ ਹੁੰਦੀ ਹੈ ਕਿ ਉਹ ਵੀ ਅੱਲ੍ਹਾ, ਰਾਮ ਨਾਲ ਮਿਲੇ ਅਤੇ ਮੌਤ ਹੋ ਜਾਂਦੀ ਹੈ ਉਸ ’ਤੇ ਹੋ ਸਕਦਾ ਹੈ ਮਾਲਕ ਦਇਆ-ਮਿਹਰ, ਰਹਿਮਤ ਕਰੇ, ਉਸ ਨੂੰ ਫਿਰ ਤੋਂ ਇਨਸਾਨ ਦਾ ਜਨਮ ਦੇ ਦੇਵੇ ਅਜਿਹਾ ਕਿਤੇ ਕਰੋੜਾਂ ’ਚ ਇੱਕ-ਅੱਧਾ ਜਾਂ ਦੋ-ਚਾਰ ਹੀ ਗਿਣਤੀ ’ਚ ਆਉਂਦੇ ਹਨ ਇਹ ਨਹੀਂ ਹੈ ਕਿ ਹਰ ਕਿਸੇ ਦੇ ਨਾਲ ਅਜਿਹਾ ਹੋਵੇ ਜੋ ਆਉਂਦਾ ਹੈ ਆਤਮਾ ਰੂਪੀ ਜੀਵ ਚੁਰਾਸੀ ਲੱਖ ਸਰੀਰਾਂ ’ਚ ਚੱਕਰ ਲਾਉਂਦਾ ਹੈ, ਭਰਮਦਾ ਹੈ ਭ੍ਰਮਦੇ-ਭ੍ਰਮਦੇ ਹੀ ਇਨਸਾਨ ਦਾ ਸਰੀਰ ਮਿਲਦਾ ਹੈ ਅਤੇ ਉਸ ’ਚ ਜੇਕਰ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਯਾਦ ਕਰੇ ਤਾਂ ਆਵਾਗਮਨ ਤੋਂ ਮੌਕਸ਼-ਮੁਕਤੀ ਮਿਲ ਸਕਦੀ ਹੈ ਨਹੀਂ ਤਾਂ ਫਿਰ ਜਨਮ-ਮਰਨ ਦੇ ਚੱਕਰ ’ਚ ਚਲਿਆ ਜਾਂਦਾ ਹੈ

ਦੇਵੀ-ਦੇਵਤੇ ਇਸਕੋ ਤਰਸੇਂ,
ਇਸਕੋ ਪਾਨੇ ਮੇਂ ਲਗਤੇ ਬਰਸੇਂ
ਇਸਕੋ ਪਾਏਂ ਔਰ ਨਾਮ ਧਿਆਏਂ
ਹੋ ਜਾਏ ਕਲਿਆਣ ਹੈ ਜੀ’

ਇਸ ਬਾਰੇ ’ਚ ਕਬੀਰ ਸਾਹਿਬ ਦੀ ਬਾਣੀ ’ਚ ਦੱਸਿਆ ਹੈ:-

‘ਗੁਰ ਸੇਵਾ ਤੇ ਭਗਤਿ ਕਮਾਈ
ਤਬ ਇਹ ਮਾਨਸ ਦੇਹੀ ਪਾਈ
ਇਸ ਦੇਹੀ ਕੋ ਸਿਮਰਹਿ ਦੇਵ
ਸੋ ਦੇਹੀ ਭਜੁ ਹਰਿ ਕੀ ਸੇਵ
ਭਜਹੁ ਗੋੁਬਿੰਦ ਭੂਲਿ ਮਤਿ ਜਾਹੁ
ਮਾਨਸ ਜਨਮ ਕਾ ਏਹੀ ਲਾਹੁ

ਇਸ ਸਰੀਰ ਲਈ ਦੇਵੀ-ਦੇਵਤਾ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਜਲਦੀ ਮਿਲੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਆਵਾਗਮਨ ਤੋਂ ਮੌਕਸ਼-ਮੁਕਤੀ ਇਨਸਾਨੀ ਸਰੀਰ ’ਚ ਸੰਭਵ ਹੈ ਕਬੀਰ ਜੀ ਕਹਿੰਦੇ ਹਨ ਕਿ ਸਰੀਰ ਤੁਹਾਨੂੰ ਤਾਂ ਮਿਲ ਗਿਆ, ਦੇਵੀ-ਦੇਵਤਾ ਤਾਂ ਇਸ ਲਈ ਸਿਮਰਨ ਕਰਦੇ ਹਨ ਪਰ ਤੁਸੀਂ ਉਲਟਾ ਕੰਮ ਚਲਾ ਰੱਖਿਆ ਹੈ ਤੁਸੀਂ ਉਨ੍ਹਾਂ ਦਾ ਸਿਮਰਨ ਕਰਦੇ ਹੋ, ਉਹ ਤੁਹਾਡੇ ਸਰੀਰ ਦਾ ਸਿਮਰਨ ਕਰਦੇ ਹਨ ਤਾਂ ਭਾਈ! ਇਹ ਉਲਟੇ ਬਾਂਸ ਬਰੇਲੀ ਨੂੰ ਹੈ ਉਲਟਾ ਹੀ ਕੰਮ ਚੱਲਿਆ ਹੋਇਆ ਹੈ

ਹੋਣਾ ਤਾਂ ਇਹ ਚਾਹੀਦਾ ਕਿ ਤੁਸੀਂ ਉਸ ਨੂੰ ਯਾਦ ਕਰੋ ਜਿਸ ਦੇ ਲਈ ਸਰੀਰ ਬਣਿਆ ਹੈ, ਜਿਸ ਦੇ ਲਈ ਦੇਵੀ-ਦੇਵਤਾ ਵੀ ਤਰਸਦੇ ਹਨ ਇਹ ਦੋਨੋਂ ਜਹਾਨ ਦਾ ਮਾਲਕ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਹੈ ਉਸ ਦੀ ਯਾਦ ’ਚ ਇਨਸਾਨੀ ਸਰੀਰ ’ਚ ਹੀ ਆਤਮਾ ਮਾਲਕ ਨੂੰ ਪਾ ਸਕਦੀ ਹੈ ਹੋਰ ਕਿਸੇ ਸਰੀਰ ’ਚ ਨਹੀਂ ਪਾ ਸਕਦੀ ਇਹ ਹੀ ਕਬੀਰ ਜੀ ਨੇ ਦੱਸਿਆ, ‘ ਕਿ ਤੁਸੀਂ ਸਿਮਰਨ ਕਰੋ’ ਮਾਲਕ ਦੀ ਸ੍ਰਿਸ਼ਟੀ ਦੀ ਸੇਵਾ ਕਰੋ, ਇਹੀ ਇਨਸਾਨੀ ਸਰੀਰ ਦਾ ਸਭ ਤੋਂ ਵੱਡਾ ਲਾਭ ਹੈ

‘ਪਰ ਜੀਵ ਇਸਕੀ ਕਦਰ ਨਾ ਜਾਣੇ,
ਮਾਸ ਸ਼ਰਾਬ ਲਗਾ ਹੈ ਐਸ਼ ਉਡਾਣੇ
ਪੀਓ ਔਰ ਖਾਓ ਜੀ, ਐਸ਼ ਉਡਾਓ,
ਦੁਨੀਆ ਕਾ ਯਹ ਫਰਮਾਨ ਹੈ ਜੀ’

ਦੁਨੀਆ ਵਾਲੇ ਕਹਿੰਦੇ ਹਨ ਕਿ ਖਾਓ-ਪੀਓ, ਐਸ਼ ਉਡਾਓ, ਇਹ ਜਗ ਮਿੱਠਾ ਹੈ ਅਗਲਾ ਕਿਸ ਨੇ ਦੇਖਿਆ ਹੈ ਕੋਈ ਕਿਤੇ ਵੀ ਜਾਂਦਾ ਹੈ, ਮੰਨ ਲਓ ਕੋਈ ਸਹੁਰੇ ਜਾਂਦਾ ਹੈ, ਕਿਤੇ ਰਿਸ਼ਤੇਦਾਰੀ ’ਚ ਜਾਂਦਾ ਹੈ, ਖੂਬ ਉਸ ਦੀ ਮਹਿਮਾਨ-ਨਵਾਜ਼ੀ ਕਰਦੇ ਹਨ ਹਲਵਾ ਬਣਾਉਂਦੇ ਹਨ, ਖੀਰ ਬਣਾਈ, ਦੁੱਧ ਜੋ ਵੀ ਉਹ ਆਪਣੇ ਹਿਸਾਬ ਨਾਲ ਕਰ ਸਕਦੇ ਹਨ ਉਹ ਕਰਦੇ ਹਨ, ਖੂਬ ਸੇਵਾ ਕਰਦੇ ਹਨ ਪਰ ਉਹ ਜਾਣ ਵਾਲਾ ਮਹਿਮਾਨ ਸ਼ਰਾਬ ਪੀਣ ਵਾਲਾ ਹੈ, ਮਾਸ-ਅੰਡਾ ਖਾਣ ਵਾਲਾ ਹੈ ਜਦੋਂ ਵਾਪਸ ਆਉਂਦਾ ਹੈ ਤਾਂ ਯਾਰ-ਦੋਸਤ ਪੁੱਛਦੇ ਹਨ ਕਿ ਯਾਰ! ਸੁਣਾ ਕਿਹੋ ਜਿਹੀ ਸੇਵਾ ਹੋਈ? ਉਹ ਕਹਿਣ ਲੱਗਿਆ ਕਿ ਸੇਵਾ ਬਾਰੇ ਸੁਣੋ, ਘਾਹ ਵਰਗੀ ਰਸੋਈ ਸੀ, ਮੂੰਗ ਦੀ ਦਾਲ ਖਾਣ ਵਾਲੇ ਸਨ ਉਹ ਖੁਵਾ ਦਿੱਤੀ ਇਨਸਾਨ ਮਾਸ ਤੋਂ ਬਿਨਾਂ ਹੋਰ ਸਭ ਪਦਾਰਥਾਂ ਨੂੰ ਤਾਂ ਘਾਹ ਸਮਝਦਾ ਹੈ ਸ਼ਰਾਬ ਨੂੰ ਪੀਣਾ ਬਿਹਤਰ ਸਮਝਦਾ ਹੈ ਜਦਕਿ ਦੁੱਧ, ਘਿਓ ਕੁਝ ਵੀ ਖੁਵਾਓ ਕਹਿੰਦਾ ਹੈ ਕਿ ਕੁਝ ਵੀ ਨਹੀਂ ਖੁਵਾਇਆ ਤਾਂ ਭਾਈ! ਇਹ ਸ਼ਰਾਬ ਇਨਸਾਨ ਦਾ ਬਹੁਤ ਬੁਰਾ ਹਸ਼ਰ ਕਰਦੀ ਹੈ ਬੇਇੱਜ਼ਤੀ ਕਰਵਾਉਂਦੀ ਹੈ, ਨਰਕਾਂ ’ਚ ਲੈ ਕੇ ਜਾਂਦੀ ਹੈ, ਹਰ ਧਰਮ ’ਚ ਇਸ ਨੂੰ ਰੋਕਿਆ ਗਿਆ ਹੈ

ਮਾਂਸ ਮਛੁਰੀਆ ਖਾਤ ਹੈ, ਸੁਰਾ ਪਾਨ ਕੇ ਹੇਤ
ਤੇ ਨਰ ਜੜ੍ਹ ਸੇ ਜਾਏਂਗੇ, ਜਿਉਂ ਮੂਰੀ ਕਾ ਖੇਤ’

ਭਾਵ ਗਾਜ਼ਰ, ਮੂਲੀ ਕੱਢਦੇ ਹਨ ਤਾਂ ਉਹ ਜੜ੍ਹ ਤੋਂ ਨਿਕਲਦੀ ਹੈ ਖੇਤ ’ਚ ਉਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਰਹਿੰਦਾ ਵੈਸੇ ਹੀ ਇਹ ਜੋ ਕੰਮ ਕਰਦੇ ਹਨ ਉਨ੍ਹਾਂ ਦਾ ਹਸ਼ਰ ਵੀ ਵੈਸਾ ਹੀ ਹੁੰਦਾ ਹੈ ਨਰਕਾਂ ’ਚ ਅੱਡਾ ਲੱਗ ਜਾਂਦਾ ਹੈ, ਤੜਫਦੇ ਰਹਿੰਦੇ ਹਨ ਅਤੇ ਮਾਲਕ ਦੀ ਦਇਆ-ਮਿਹਰ ਨੂੰ ਹਾਸਲ ਨਹੀਂ ਕਰ ਸਕਦੇ ਤਾਂ ਭਾਈ! ਇਹ ਬੁਰਾਈਆਂ ਹਨ, ਇਨ੍ਹਾਂ ਤੋਂ ਦੂਰ ਰਹੋ ਨਹੀਂ ਤਾਂ ਤੜਫਨਾ ਪਵੇਗਾ ਮਾਸ-ਸ਼ਰਾਬ ਕਦੇ ਨਾ ਪੀਓ, ਨਸ਼ਿਆਂ ਤੋਂ ਪਰਹੇਜ਼ ਕਰੋ

ਭਜਨ ’ਚ ਅੱਗੇ ਆਇਆ ਹੈ:-

ਸਾਰੀ ਚੌਰਾਸੀ ਮੇਂ ਚੱਕਰ ਲਗਾਏ,
ਜਨਮ-ਮਰਨ ਦੁੱਖ ਉਠਾਏ
ਬੈਲ ਬਣਾਇਆ, ਗੱਡਾ ਹਲਵਾਇਆ,
ਬੋਲ ਸਕੇ ਨਾ ਬੇਜ਼ੁਬਾਨ ਹੈ ਜੀ’

ਇਸ ਬਾਰੇ ’ਚ ਦੱਸਿਆ ਹੈ ਜੋ ਰੂਹਾਂ ਨਰਕਾਂ ’ਚੋਂ ਨਿਕਲਦੀਆਂ ਹਨ, ਉਹ ਪਹਿਲਾਂ ਰੁੱਖਾਂ ’ਚ ਪ੍ਰਵੇਸ਼ ਕਰਦੀਆਂ ਹਨ , ਫਿਰ ਕੀੜੇ-ਮਕੌੜਿਆਂ ’ਚ, ਫਿਰ ਬਨਸਪਤੀਆਂ ’ਚ, ਫਿਰ ਪਸ਼ੂਆਂ ’ਚ ਅਤੇ ਫਿਰ ਮਨੁੱਖ ਦਾ ਜਨਮ ਲੈਂਦੀਆਂ ਹਨ

‘ਲੱਖ ਚਓਰਾਸੀਹ ਭ੍ਰਮਤਿਆ
ਦੁਲਭ ਜਨਮ ਪਾਇਓਇ
ਨਾਨਕ ਨਾਮੁ ਸਮਾਲਿ ਤੂੰ
ਸੋ ਦਿਨੁ ਨੇੜਾ ਆਇਓਇ’

ਕਿ ਚੁਰਾਸੀ ਲੱਖ ਸਰੀਰ ’ਚ ਚੱਕਰ ਲਾਉਂਦੇ-ਲਾਉਂਦੇ ਆਖਰ ’ਚ ਇਹ ਮਨੁੱਖ ਦਾ ਜਨਮ ਮਿਲਿਆ ਹੈ ਇਸ ’ਚ ਅਗਰ ਕੋਈ ਪ੍ਰਭੂ, ਅੱਲ੍ਹਾ, ਰਾਮ ਨੂੰ ਯਾਦ ਕਰੇ ਤਾਂ ਆਵਾਗਮਨ ਤੋਂ ਆਜ਼ਾਦੀ ਹੈ ਨਹੀਂ ਤਾਂ ਜਨਮ-ਮਰਨ ’ਚ ਜਾਣਾ ਪੈਂਦਾ ਹੈ ਹਿੰਦੂ ਫਕੀਰ ਵੀ ਇਹੀ ਕਹਿੰਦੇ ਹਨ ਕਿ ਆਤਮਾ ਇੱਕ ਸਰੀਰ ਨੂੰ ਛੱਡ ਕੇ ਦੂਸਰੇ ਸਰੀਰ ’ਚ ਪ੍ਰਵੇਸ਼ ਕਰਦੀ ਹੈ ਅਤੇ ਇਸੇ ਤਰ੍ਹਾਂ ਚੁਰਾਸੀ ਲੱਖ ਸਰੀਰਾਂ ਦਾ ਚੱਕਰ ਚਲਦਾ ਰਹਿੰਦਾ ਹੈ ਤਾਂ ਭਾਈ! ਇਹ ਆਤਮਾ ਅੱਜ ਜੋ ਖੁਦ-ਮੁਖਤਿਆਰ ਇਨਸਾਨੀ ਸਰੀਰ ’ਚ ਬੈਠੀ ਹੈ

ਇੱਕ, ਦਿਨ ਇਸ ਨੇ ਗੰਦਗੀ ਦੇ ਕੀੜੇ ਦਾ ਵੀ ਸਰੀਰ ਧਾਰਨ ਕੀਤਾ ਸੀ ਇਸ ਨੇ ਬਲਦ ਬਣ ਕੇ ਕਿਤੇ ਹਲ ਵੀ ਜੋਤਿਆ ਹੋਵੇਗਾ ਪਤਾ ਨਹੀਂ ਕਿਹੜੇ-ਕਿਹੜੇ ਸਰੀਰ ਜੋ ਅੱਜ ਲਿਖੇ ਵੀ ਨਹੀਂ ਜਾ ਸਕਦੇ, ਉਨ੍ਹਾਂ ਚੁਰਾਸੀ ਲੱਖ ਸਰੀਰਾਂ ’ਚੋਂ ਲੰਘ ਕੇ ਇਹ ਆਤਮਾ ਆਈ ਹੈ ਤਾਂ ਹੁਣ ਜੇਕਰ ਨਾਮ ਜਪੋ ਤਾਂ ਬਚ ਸਕਦੇ ਹੋ, ਨਹੀਂ ਤਾਂ ਫਿਰ ਤੋਂ ਜਨਮ-ਮਰਨ ਦੇ ਚੱਕਰ ’ਚ ਜਾਣਾ ਪਵੇਗਾ ਜਿਵੇਂ ਬਲਦ ਨੂੰ ਡੰਡੇ ਵੀ ਪੈਂਦੇ ਹਨ ਪਰ ਉਹ ਫਿਰ ਵੀ ਬੋਲ ਨਹੀਂ ਸਕਦਾ ਇਸੇ ਤਰ੍ਹਾਂ ਹੋਰ ਜੂਨੀਆਂ ’ਚ ਬੜੇ ਹੀ ਦੁੱਖ ਝੱਲਣੇ ਪੈਂਦੇ ਹਨ

ਜਨਮ-ਮਰਨ ਦੇ ਦੁੱਖ ਬੇਸ਼ੁਮਾਰ ਹਨ ਆਵਾਗਮਨ ਤੋਂ ਮੌਕਸ਼-ਮੁਕਤੀ ਇਨਸਾਨ ਹੀ ਹਾਸਲ ਕਰ ਸਕਦਾ ਹੈ, ਅੱਲ੍ਹਾ, ਰਾਮ ਦੇ ਦਰਸ਼-ਦੀਦਾਰ ਕਰ ਸਕਦਾ ਹੈ ਸਾਰੀ ਸ੍ਰਿਸ਼ਟੀ ਨੂੰ ਦੇਖ ਸਕਦਾ ਹੈ, ਪਹਿਚਾਣ ਸਕਦਾ ਹੈ, ਕਿਵੇਂ ਬਣੀ ਇਹ ਜਾਣ ਸਕਦਾ ਹੈ, ਕੇਵਲ ਇੱਕ ਹੀ ਤਰੀਕੇ ਨਾਲ ਅਤੇ ਉਹ ਤਰੀਕਾ ਹੈ ਰਾਮ ਦਾ ਨਾਮ, ਅੱਲ੍ਹਾ ਦੀ ਇਬਾਦਤ, ਵਾਹਿਗੁਰੂ ਦੀ ਯਾਦ, ਸਹੀ ਢੰਗ ਨਾਲ ਕਰੇ ਤਾਂ ਇਹ ਆਪਣੇ ਆਪ ਦੀ ਹਸਤੀ ਨੂੰ ਪਹਿਚਾਣ ਸਕਦਾ ਹੈ ਅਤੇ ਅੰਦਰ-ਬਾਹਰ ਮਾਲਕ ਦੇ ਦਰਸ਼-ਦੀਦਾਰ ਕਰ ਸਕਦਾ ਹੈ
ਥੋੜ੍ਹਾ ਭਜਨ ਰਹਿ ਰਿਹਾ ਹੈ, ਚਲੋ ਭਾਈ

5. ਪਾਈ-ਪਾਈ ਇਕੱਠੀ ਕਰ ਮਾਇਆ ਜੋੜੀ,
ਤੇੜ ਤੜਾਗੀ ਤੇਰੀ ਲੇਂਗੇ ਤੋੜੀ
ਸਾਥ ਨਾ ਜਾਏ ਯਹਾਂ ਰਹਿ ਜਾਏ,
ਤੁਝੇ ਲੇ ਜਾਏਂ ਸ਼ਮਸ਼ਾਨ ਹੈ ਜੀ’ ਕੁਛ ਭੀ ਨਾ ਸੋਚੇ….

6. ‘ਮਾਨਸ ਜਨਮ ਕਾ ਲਾਭ ਉਠਾ ਲੇ,
ਸਵਾਸ-ਸਵਾਸ ਮੇਂ ਨਾਮ ਧਿਆਲੇ
ਨਾਮ ਜਿਸ ਧਿਆਇਆ ਕਦਰ ਹੈ ਪਾਇਆ,
ਜਗ ਮੇਂ ਸਫਲ ਫਿਰ ਆਨ ਹੈ ਜੀ’
ਕੁਛ ਭੀ….

7. ‘ਸ਼ਾਹ ਸਤਿਨਾਮ ਜੀ’ ਨੇ ਬੜਾ ਸਮਝਾਇਆ,
ਕਾਲ ਨੇ ਤੁਝਕੋ ਹੈ ਬੜਾ ਭੁਲਾਇਆ
ਅਬ ਭੀ ਜਾਗ, ਬਣਾ ਲੇ ਭਾਗ,
ਫਿਰ ਨਾ ਮਨੁੱਸ਼ ਬਣ ਆਣ ਹੈ ਜੀ’
ਕੁਛ ਭੀ….

ਭਜਨ ਦੇ ਆਖਰ ’ਚ ਆਇਆ ਹੈ:-

ਪਾਈ-ਪਾਈ ਇਕੱਠੀ ਕਰ ਮਾਇਆ ਜੋੜੀ,
ਤੇੜ ਤਾਗੜੀ ਤੇਰੀ ਲੇਂਗੇ ਤੋੜੀ
ਸਾਥ ਨਾ ਜਾਏ ਯਹਾਂ ਰਹਿ ਜਾਏ,
ਤੁਝੇ ਲੇ ਜਾਏਂ ਸ਼ਮਸਾਨ ਹੈ ਜੀ’

ਪਾਈ-ਪਾਈ, ਇੱਕ-ਇੱਕ ਪੈਸਾ ਇਨਸਾਨ ਇਕੱਠਾ ਕਰਦਾ ਹੈ, ਤਿਗੜਿਮ ਲੜਾਉਂਦਾ ਹੈ, ਠੱਗੀ ਮਾਰਦਾ ਹੈ, ਬੇਇਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਨਾਲ ਕਮਾਉਂਦਾ ਹੈ, ਰਾਤੋਂ-ਰਾਤ ਅਮੀਰ ਹੋ ਜਾਂਦੇ ਹਨ ਅਤੇ ਲੋਕ ਵਾਹ-ਵਾਹ ਕਰਦੇ ਹਨ ਕਿ ਇਸ ਨੇ ਬੜਾ ਪੈਸਾ ਕਮਾਇਆ ਮਿਹਨਤ, ਹੱਕ-ਹਲਾਲ ਨਾਲ ਅਜਿਹਾ ਸੰਭਵ ਨਹੀਂ ਹੈ ਜ਼ਰੂਰ ਉਹ ਠੱਗੀ, ਬੇਇਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਜਾਂ ਪਾਪ ਨਾਲ ਕਮਾਉਂਦੇ ਹਨ ਮਿਹਨਤ ਏਨੀ ਜਲਦੀ ਅਸਰ ਨਹੀਂ ਕਰਦੀ ਹੱਕ-ਹਲਾਲ, ਮਿਹਨਤ ਨਾਲ ਲੋਕ ਅਮੀਰ ਹੁੰਦੇ ਹਨ ਪਰ ਉਸ ਲਈ ਬਹੁਤ ਸਮਾਂ ਚਾਹੀਦਾ ਹੈ ਜਿਸਦੇ ਕੋਲ ਆਪਣੇ ਬਜ਼ੁਰਗਾਂ ਵੱਲੋਂ ਕਮਾਈ ਗਈ ਚੰਗੀ ਜਾਇਦਾਦ ਹੈ,

ਜ਼ਮੀਨ ਹੈ ਉਹ ਮਿਹਨਤ ਕਰਦਾ ਹੈ ਉਸ ਨੂੰ ਤਾਂ ਇਕੱਠਾ ਕਰਨ ’ਚ ਕੁਝ ਸਮਾਂ ਲੱਗਦਾ ਹੈ ਪਰ ਉਹ ਇਕੱਠੀ ਕੀਤੀ ਗਈ ਦੌਲਤ ਸੁੱਖ, ਸਕੂਨ, ਚੈਨ, ਆਰਾਮ ਦਿੰਦੀ ਹੈ ਪਰ ਜੋ ਠੱਗੀ ਬੇਇਮਾਨੀ ਨਾਲ ਰਾਤੋਂ-ਰਾਤ ਮਹਿਲ ਬਣਾ ਲੈਂਦੇ ਹਨ, ਬਹੁਤ ਕੁਝ ਇਕੱਠਾ ਕਰ ਲੈਂਦੇ ਹਨ ਉਹ ਦੁਨੀਆਂ ਦੀ ਨਜ਼ਰ ’ਚ ਤਾਂ ਵੱਡਾ ਹੋ ਜਾਂਦਾ ਹੈ ਪਰ ਅੱਲ੍ਹਾ, ਰਾਮ, ਮਾਲਕ, ਪਰਮਾਤਮਾ ਤੋਂ ਉਸ ਨੂੰ ਸਜ਼ਾ ਮਿਲਦੀ ਰਹਿੰਦੀ ਹੈ ਇਸ ਲਈ ਭਾਈ! ਕਦੇ ਵੀ ਅਜਿਹਾ ਨਾ ਕਰੋ ਮਾਇਆ ਕਮਾਉਣ ਨਾਲ ਮਾਲਕ ਨਹੀਂ ਮਿਲਦਾ ਜਦੋਂ ਤੂੰ ਸੰਸਾਰ ਤੋਂ ਜਾਏਗਾ ਤੇਰੀ ਤੜਾਗੀ ਵੀ ਤੋੜ ਲੈਣਗੇ ਪੁਰਾਣੇ ਬਜ਼ੁਰਗ ਜੋ ਸਨ ਉਹ ਤੜਾਗੀ ਬੰੰਨਿ੍ਹਆ ਕਰਦੇ ਸਨ,

ਅੱਜ-ਕੱਲ੍ਹ ਕੰਨਾਂ ਵਿੱਚ ਰਿੰਗ ਪਹਿਨਿਆ ਕਰਦੇ ਹਨ ਪਤਾ ਨਹੀਂ ਲੱਗਦਾ ਲੜਕਾ ਹੈ ਜਾਂ ਲੜਕੀ ਇਹ ਰੀਤ ਹੈ ਪਹਿਲਾਂ ਤੜਾਗੀ ਬੰਨਿ੍ਹਆ ਕਰਦੇ ਸਨ, ਅੱਜ-ਕੱਲ੍ਹ ਰਿੰਗ ਪਹਿਨਿਆ ਕਰਦੇ ਹਨ ਤਾਂ ਜਦੋਂ ਮੌਤ ਹੋ ਜਾਂਦੀ ਹੈ ਤਾਂ ਮੁਰਦੇ ਨੂੰ ਨਹਾਉਂਦੇ ਹਨ ਨਹਾਉਣ ਦਾ ਇੱਕ ਹੀ ਮਤਲਬ ਹੈ ਕਿ ਇਸ ਬਹਾਨੇ ਮੁੰਦਰੀ, ਘੜੀ, ਗਲੇ ’ਚ ਪਾਈ ਹੋਈ ਚੈਨ ਜਾਂ ਤੜਾਗੀ ਆਦਿ ਬੰਨ੍ਹੀ ਹੁੰਦੀ ਤਾਂ ਤੋੜ ਲੈਂਦੇ ਹਨ ਨਹਾਉਣ ਨਾਲ ਉਨ੍ਹਾਂ ਨੂੰ ਤੋੜਨਾ ਆਸਾਨ ਹੋ ਜਾਂਦਾ ਹੈ ਅਸੀਂ ਕਈ ਬਜ਼ੁਰਗਾਂ ਤੋਂ ਪੁੱਛਿਆ ਕਿ ਤੁਸੀਂ ਇਨ੍ਹਾਂ ਦੀ ਘੜੀ ਕਿਉਂ ਖੋਲ ਰਹੇ ਹੋ? ਉਹ ਕਹਿਣ ਲੱਗੇ ਕਿ ਇਸ ’ਚ ਪਾਣੀ ਪੈ ਜਾਏਗਾ ਅਸੀਂ ਕਿਹਾ ਕਿ ਮੁਰਦੇ ’ਚ ਪਾਣੀ ਪੈ ਗਿਆ ਤਾਂ ਇਸ ’ਚ ਪੈ ਜਾਏਗਾ ਤਾਂ ਕੀ ਹੋ ਜਾਏਗਾ ਮੁਰਦੇ ਨੇ ਕਿਹੜਾ ਟਾਈਮ ਦੇਖਣਾ ਕਿ ਮੈਂ 12 ਵਜੇ ਸ਼ਮਸ਼ਾਨ ’ਚ ਜਾਊਂਗਾ ਉਸ ਨੂੰ ਤਾਂ ਤੁਸੀਂ ਹੀ ਕਰਨਾ ਹੈ ਨਹਾਉਂਗੇ ਤਾਂ ਵੀ ਤੁਹਾਡੇ ਵੱਸ ਇੱਧਰ ਹੱਥ ਛੱਡੋਂਗੇ ਤਾਂ ਉੱਧਰ ਅਤੇ ਉੱਧਰ ਹੱਥ ਛੱਡੋਂਗੇ ਤਾਂ ਇੱਧਰ ਹੋ ਜਾਏਗਾ ਉਹ ਤਾਂ ਤੁਹਾਡੇ ਸਹਾਰੇ ਹੈ

ਪਰ ਘੜੀ ’ਚ ਪਾਣੀ ਨਹੀਂ ਪੈਣਾ ਚਾਹੀਦਾ ਕਿਉਂਕਿ ਘਰ ’ਚ ਕੰਮ ਲੈਣਗੇ ਥੋੜ੍ਹੇ ਅਮੀਰ ਹੋ ਤਾਂ ਗਰੀਬਾਂ ਨੂੰ ਦੇ ਕੇ ਧੌਂਸ ਜਮਾਉਗੇ ਅਸੀਂ ਦੇਖਿਆ ਕਿ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਕਿੰਨਾ ਕੁਝ ਦਾਨ ਦਿੱਤਾ ਜਾਂਦਾ ਹੈ, ਜਿਉਂਦੇ ਜੀਅ ਚਾਹੇ ਉਨ੍ਹਾਂ ਨੂੰ ਸੁੱਕੀ ਰੋਟੀ ਨਾ ਦਿੱਤੀ ਹੋਵੇ ਕਿਉਂਕਿ ਬਜ਼ੁਰਗ ਜ਼ਿਆਦਾ ਬੜਬੜ ਕਰਦੇ ਸਨ ਕਹਿੰਦਾ ਹੈ ਜਦੋਂ ਵੀ ਗੱਲ ਕਰਦਾ ਹਾਂ ਆਪਣੇ ਜ਼ਮਾਨੇ ਦੀ ਗੱਲ ਲੈ ਕੇ ਬੈਠ ਜਾਂਦਾ ਹੈ ਅਰੇ, ਤੁਸੀਂ ਪੁਰਾਣੇ ਜ਼ਮਾਨੇ ਦੇ ਹੋ ਅਤੇ ਮੈਂ ਨਵੇਂ ਜ਼ਮਾਨੇ ਦਾ ਹਾਂ ਅਰੇ! ਜਨਮਿਆ ਤਾਂ ਉਸੇ ਜ਼ਮਾਨੇ ਦਾ ਹੈਂ, ਕੀ ਹੋਇਆ ਜੇਕਰ ਨਵਾਂ ਪੁਰਾਣਾ ਹੋ ਗਿਆ ਪਰ ਕੋਈ ਪਰਵਾਹ ਨਹੀਂ ਤਾਂ ਭਾਈ! ਸਭ ਕੁਝ ਲੈ ਲੈਂਦੇ ਹਨ ਵਧੀਆ ਤੋਂ ਵਧੀਆ ਕੱਪੜੇ ਵੀ ਉਤਾਰ ਲੈਂਦੇ ਹਨ ਸਸਤਾ ਜਿਹਾ ਖਾਦੀ ਜਾਂ ਲੱਠਾ ਲਿਆਉਂਦੇ ਹਨ ਕਈ ਥਾਵਾਂ ’ਤੇ ਪੂਰਾ ਸਿਲਾਉਂਦੇ ਹੀ ਨਹੀਂ ਕੱਪੜੇ ਨੂੰ ਇੱਕ ਜਗ੍ਹਾ ਤੋਂ ਕੱਟ ਕੇ ਗਲਾ ਬਣਾ ਲਿਆ,

ਸਾਇਡਾਂ ਤੋਂ ਬਾਹਾਂ ਕੱਢ ਲਈਆਂ ਇਹ ਵੀ ਨਹੀਂ ਕਿ ਕੋਈ ਵਧੀਆ ਜਿਹਾ ਕੱਪੜਾ ਪਹਿਨਾਓਗੇ ਅਤੇ ਏ. ਸੀ. ਗੱਡੀ ’ਚ ਨਹੀਂ ਚਾਰ ਜਣਿਆਂ ਦੇ ਮੋਢੇ ’ਤੇ ਲੈ ਜਾਇਆ ਜਾਂਦਾ ਹੈ ਉਹ ਦੁੱਖ ਦੇ ਮਾਰੇ ਨਹੀਂ ਸਗੋਂ ਉਨ੍ਹਾਂ ਦਾ ਮੋਢਿਆ ਦਰਦ ਹੋਣ ਲਗਦਾ ਹੈ ਇਸ ਲਈ ਬਦਲਦੇ ਹਨ ਇਹ ਰੀਤ ਬਣੀ ਹੋਈ ਹੈ ਪਹਿਲਾਂ ਸ਼ਮਸ਼ਾਨ ਦੂਰ ਹੋਇਆ ਕਰਦੇ ਸਨ, ਉਦੋਂ ਇਹ ਰੀਤ ਬਣਾ ਲਈ ਕਿ ਜਿਸ ਨੂੰ ਦੁੱਖ ਹੈ ਤਾਂ ਉਹ ਮੋਢਾ ਦੇਵੇ ਦੁੱਖ ਤਾਂ ਹੁੰਦਾ ਹੀ ਹੈ ਇਹ ਗੱਲ ਮੰਨੀ ਪਰ ਉਹ ਦੁੱਖ ਕੁਝ ਹੀ ਦੇਰ ਤੱਕ ਹੁੰਦਾ ਹੈ ਪਰ ਮੋਢਾ ਤਾਂ ਸਿਰਫ਼ ਇਸ ਲਈ ਬਦਲਦੇ ਹਨ ਕਿਉਂਕਿ ਵਜ਼ਨ ਕਾਫ਼ੀ ਹੁੰਦਾ ਹੈ ਅੱਜ-ਕੱਲ੍ਹ ਤਾਂ ਕੈਂਟਰ ਵੀ ਬਣ ਗਏ ਹਨ ਟ੍ਰੈਕਟਰ, ਗੱਡੀਆਂ ਆਦਿ ’ਚ ਪਾ ਦਿੰਦੇ ਹਨ ਅਤੇ ਸ਼ਮਸ਼ਾਨ ’ਚ ਜਾ ਕੇ ਉਤਾਰ ਲੈਂਦੇ ਹਨ ਇੱਕ ਹੀ ਚਬੂਤਰੇ ’ਤੇ ਰੱਖਦੇ ਹਨ, ਜਦਕਿ ਪਹਿਲਾਂ ਤਾਂ ਢਾਈ ਗਜ਼ ਜਗ੍ਹਾ ਹੁੰਦੀ ਸੀ

ਪਰ ਹੁਣ ਤਾਂ ਉਹ ਵੀ ਗਈ ਹੱਥ ’ਚੋਂ ਇੱਕ ਨੂੰ ਜਲਾਇਆ, ਸਾਫ਼ ਕੀਤਾ ਅਤੇ ਦੂਜੇ ਲਈ ਤਿਆਰ ਹੋ ਜਾਂਦਾ ਹੈ ਸਭ ਕੁਝ ਚਲਿਆ ਗਿਆ, ਕੁਝ ਵੀ ਨਹੀਂ ਰਿਹਾ ਭਾਈ! ਉੱਥੇ ਕੋਈ ਮਖਮਲ ਦੇ ਗੱਦਿਆਂ ’ਤੇ ਨਹੀਂ, ਅਜਿਹੀਆਂ ਲੱਕੜੀਆਂ ਜੋ ਕਿਸੇ ਹੋਰ ਕੰਮ ਨਹੀਂ ਆਉਂਦੀਆਂ, ਉਹ ਤੇਰੇ ਕੰਮ ਆਉਣਗੀਆਂ ਜੇਕਰ ਉਹ ਲੱਕੜੀਆਂ ਕਿਸੇ ਹੋਰ ਕੰਮ ਆਉਂਦੀਆਂ ਤਾਂ ਤੇਰੇ ਲਈ ਥੋੜੇ੍ਹ ਹੀ ਸਨ ਟੁੱਟੀਆਂ ਹੋਈਆਂ, ਟੇਢੀਆਂ-ਤਿਰਛੀਆਂ ਅਤੇ ਉਸ ’ਤੇ ਤੈਨੂੰ ਲਿਟਾ ਕੇ ਫਿਰ ਜਲਾ ਦਿੱਤਾ ਜਾਏਗਾ ਹਾਂ, ਜੋ ਥੋੜ੍ਹੇ ਅਮੀਰ ਹਨ ਉਹ ਚੰਦਨ ਦੀ ਲੱਕੜੀ ਦਾ ਇੰਤਜ਼ਾਮ ਕਰ ਲੈਣਗੇ ਤਾਂ ਕਿ ਲੋਕ ਉਨ੍ਹਾਂ ਦੀ ਵਾਹ-ਵਾਹੀ ਕਰਨ ਪਰ ਜਲਾਇਆ ਤਾਂ ਸਰੀਰ ਹੀ ਜਾਏਗਾ ਚਾਹੇ ਚੰਦਨ ਨਾਲ ਜਲਾਓ ਜਾਂ ਮਿੱਟੀ ਦੇ ਤੇਲ ਨਾਲ ਜਲਾਓ ਅਤੇ ਘਿਓ ਪਾਓ ਜਾਂ ਕੁਝ ਵੀ ਕਰੋ ਹੇ ਇਨਸਾਨ! ਤੇਰਾ ਇਹ ਹਸ਼ਰ ਹੋਵੇਗਾ ਫਿਰ ਕਿਉਂ ਨਹੀਂ ਸੋਚਦਾ ਕਿ ਕੁਝ ਅਜਿਹਾ ਬਣਾਇਆ ਜਾਵੇ ਜਿਸ ਨੂੰ ਚਿਤਾ ਦੀ ਅੱਗ ਵੀ ਨਾ ਜਲਾ ਸਕੇ, ਜਿਸ ਨੂੰ ਕੋਈ ਤੇਰੇ ਤੋਂ ਖੋਹ ਨਹੀਂ ਸਕਦਾ ਅਤੇ ਉਹ ਇੱਕ ਹੀ ਧਨ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਉਹ ਹੀ ਇੱਕ ਅਜਿਹਾ ਧਨ ਜਿਸ ਨੂੰ ਚੋਰ-ਉਚੱਕਾ ਨਹੀਂ ਚੁਰਾਉਂਦਾ, ਚਿਤਾ ਦੀ ਅੱਗ ਨਹੀਂ ਜਲਾਉਦੀ, ਪਾਣੀ ਡੁਬੋ ਨਹੀਂ ਸਕਦਾ ਜਿੰਨਾ ਧਨ ਕਮਾਓਂਗੇ, ਲਗਾਓਂਗੇ, ਖਰਚ ਕਰੋਂਗੇ ਓਨਾ ਹੀ ਧਨ ਵਧਦਾ ਚਲਿਆ ਜਾਏਗਾ ਓਨਾ ਹੀ ਤੁਹਾਨੂੰ ਆਨੰਦ, ਚੈਨ, ਸਕੂਨ ਮਿਲੇਗਾ
ਭਜਨ ’ਚ ਅੱਗੇ ਆਇਆ ਹੈ:-

‘ਮਾਨਸ ਜਨਮ ਕਾ ਲਾਭ ਉਠਾ ਲੇ,
ਸਵਾਸ-ਸਵਾਸ ਮੇਂ ਨਾਮ ਧਿਆਲੇ
ਨਾਮ ਜਿਸ ਧਿਆਇਆ ਕਦਰ ਹੈ ਪਾਇਆ,
ਜਗ ਮੇਂ ਸਫਲ ਫਿਰ ਆਨ ਹੈ ਜੀ’

ਇਸ ਬਾਰੇ ’ਚ ਲਿਖਿਆ ਹੈ:-

ਸਫਲ ਬਣਾ ਲੇ ਜਨਮ ਮਨੁੱਖ ਦਾ
ਹਰੀ ਕਾ ਨਾਮ ਧਿਆਲੈ ਤੂੰ,
ਸੰਤੋਂ ਕੇ ਚਰਨੋਂ ਮੇਂ ਆਪਣਾ ਪ੍ਰੇਮ-ਪਿਆਰ
ਲਗਾ ਲੈ ਤੂੂੰ
ਕਰ ਅਰਜੋਈ ਮਾਲਿਕ ਦੇ ਅੱਗੇ,
ਮਾਫ ਕਸੂਰ ਕਰਾ ਲੈ ਤੂੰ
ਸਤਿਸੰਗ ਕਰ ਸੰਤੋਂ ਕਾ ਭਾਈ,
ਨਾਮ ਪਦਾਰਥ ਪਾ ਲੈ ਤੂੰ
ਸਵਾਸ-ਸਵਾਸ ਮੇਂ ਸੁਮਿਰਨ ਕਰਕੇ,
ਹਿਰਦਾ ਸ਼ੁੱਧ ਬਣਾ ਲੇ ਤੂ

ਕਈ ਕਹਿੰਦੇ ਹਨ ਕਿ ਅਸੀਂ ਬਚਪਨ ’ਚ ਨਾਮ ਕਿਵੇਂ ਜਪ ਲਈਏ, ਕੋਈ ਕਹਿੰਦਾ ਹੈ ਕਿ ਬਜ਼ੁਰਗ ਅਵਸਥਾ ’ਚ ਕਲੰਕ ਦਾ ਟਿੱਕਾ ਕਿਵੇਂ ਲਗਾਈਏ, ਉਹ ਲੋਕ ਰਾਮ-ਨਾਮ ਨੂੰ ਕਲੰਕ ਦਾ ਟਿੱਕਾ ਸਮਝਦੇ ਹਨ ਇੱਕ ਫਕੀਰ ਨੇ ਲਿਖਿਆ ਹੈ ‘ਵਿੱਚ ਜਵਾਨੀ ਢੱਗੇ ਚਾਰੇ,

ਵੱਡਾ ਹੋ ਕੇ ਹਲ ਵਾਹਿਆ
ਵਿੱਚ ਬੁਢਾਪੇ ਵੜਿਆ ਮਸੀਤੀਂ,
ਰੱਬਾ ਤੇਰਾ ਉਲਾਂਭਾ ਲਾਹਿਆ

ਕਈ ਅਜਿਹੇ ਵੀ ਦੇਖੇ ਹਨ ਕਿ ਬਿਲਕੁਲ ਜਦੋਂ ਸਭ ਕੁਝ ਹਿੱਲਣ ਲੱਗ ਜਾਂਦਾ ਹੈ, ਜਦੋਂ ਸਭ ਕੁਝ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਉਦੋਂ ਕਹਿੰਦਾ ਹੈ ਕਿ ਹੁਣ ਮੈਂ ਭਗਤੀ ਕਰਨ ਆਇਆ ਹਾਂ ਅਰੇ! ਭਗਤੀ ਕੀ ਖਾਕ ਕਰੇਂਗਾ ਬੋਲਿਆ ਤਾਂ ਢੰਗ ਨਾਲ ਜਾਂਦਾ ਨਹੀਂ ਕੀ ਨਾਮ ਜਪੇਂਗਾ ਉੱਪਰ ਤੋਂ ਰੋਬ੍ਹ ਅਲੱਗ ਤੋਂ ਮਾਰਦੇ ਹਨ ਕਿ ਮੈਂ ਤਾਂ ਸਭ ਤਿਆਗ ਕੇ ਆਇਆ ਹਾਂ ਤਿਆਗ ਕਰਕੇ ਕੀ ਖਾਕ ਆਇਆ ਹੈ ਪੈਦਾ ਕਰ ਲਿਆ, ਉਨ੍ਹਾਂ ਲਈ ਬਣਾ ਦਿੱਤਾ ਅਤੇ ਜਦੋਂ ਰਿਟਾਇਰ ਹੋ ਗਿਆ ਤਾਂ ਕਹਿੰਦਾ ਹੈ ਕਿ ਮੈਂ ਭਗਤ ਬਣ ਗਿਆ ‘ਵਿੱਚ ਬੁਢਾਪੇ ਵੜਿਆ ਮਸੀਤੀਂ, ਰੱਬਾ ਤੇਰਾ ਉਲਾਂਭਾ ਲਾਹਿਆ’ ਇਹ ਦੂਜਿਆਂ ਤੋਂ ਫਿਰ ਵੀ ਚੰਗੇ ਹਨ ਜੋ ਖੁੰਡ-ਚਰਚਾ ਕਰਦੇ ਹਨ

ਪੰਜਾਬ ਜਾਂ ਰਾਜਸਥਾਨ ਦੇ ਪਿੰਡਾਂ ’ਚ ਅਸੀਂ ਦੇਖਿਆ ਕਿ ਕੋਈ ਸਾਂਝੀ ਜਗ੍ਹਾ ਹੁੰਦੀ ਹੈ ਉੱਥੇ ਇਹ ਰਿਟਾਇਰਮੈਂਟ ਵਾਲੇ ਬੈਠੇ ਹੁੰਦੇ ਹਨ ਅਤੇ ਫਿਰ ਤਾਸ਼ ਦੇ ਪੱਤੇ, ਦੇ ਤੇਰੇ ਕੀ, ਲੇ ਤੇਰੇ ਕੀ, ਨਾਲ ਚੁਗਲੀ-ਨਿੰਦਾ ਕਰਦੇ ਰਹਿੰਦੇ ਹਨ ਇਨ੍ਹਾਂ ਤੋਂ ਤਾਂ ਉਹ ਚੰਗੇ ਹਨ ਜੋ ਮਾਲਕ ਦੀ ਯਾਦ ’ਚ ਤਾਂ ਆ ਗਏ ਸਿਮਰਨ ਕਰਨ ਤਾਂ ਮਾਲਕ ਫਿਰ ਵੀ ਦਇਆ-ਮਿਹਰ, ਰਹਿਮਤ ਕਰਨਗੇ, ਆਵਾਗਮਨ ਤੋਂ ਮੁਕਤੀ ਵੀ ਮਿਲੇਗੀ ਪਰ ਆਪਣੇ ਆਪ ਨੂੰ ਇਹ ਕਹਿਣਾ ਕਿ ਮੈਂ ਬਹੁਤ ਵੱਡਾ ਭਗਤ ਬਣ ਗਿਆ, ਇਹ ਹੋ ਗਿਆ, ਉਹ ਹੋ ਗਿਆ ਇਨਸਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਾਰੀ ਉਮਰ ਕੀ-ਕੀ ਗੁਲ ਖਿਲਾਏ, ਕੀ-ਕੀ ਕਰਦੇ ਰਹੇ ਉਹ ਪਤਾ ਨਹੀਂ ਕਿਉਂ ਭੁੱਲ ਜਾਂਦੇ ਹਨ

ਤਾਂ ਭਾਈ! ਇਹ ਸੱਚ ਹੀ ਕਿਹਾ ਫਕੀਰ ਨੇ ਕਿ ਸਾਰੀ ਉਮਰ ਦੁਨਿਆਵੀ ਧੰਦੇ ਕਰਦਾ ਰਿਹਾ, ਵਿਸ਼ੇ-ਵਿਕਾਰਾਂ ’ਚ ਪਿਆ ਰਿਹਾ ਅਤੇ ਆਖਰ ’ਚ ਮਾਲਕ ਦੀ ਚੌਖਟ ’ਤੇ ਆ ਕੇ ਥੋੜ੍ਹਾ ਸਜਦਾ ਕੀਤਾ ਕਿ ਮਾਲਕ ਦੇਖ, ਮੈਂ ਤੇਰੀ ਚੌਖਟ ’ਤੇ ਆ ਗਿਆ ਹਾਂ, ਤੂੰ ਨਾਰਾਜ਼ ਨਾ ਹੋ ਜਾਣਾ ਇਹ ਬੜੀ ਹੀ ਅਜੀਬੋ-ਗਰੀਬ ਗੱਲ ਹੈ ਕਈ ਲੋਕ ਸਾਰਾ ਦਿਨ ਠੱਗੀਆਂ ਮਾਰਦੇ ਹਨ ਅਤੇ ਸਵੇਰੇ ਨਹਾ-ਧੋ ਕੇ ਮਾਲਕ ਦੇ ਅੱਗੇ ਗੋਡੇ ਟੇਕ ਦਿੰਦੇ ਹਨ ਕਿ ਲੈ ਮਾਲਕ ਇਹ ਪੈਸਾ ਲੈ ਲੈਣਾ ਅਤੇ ਮੈਨੂੰ ਮੁਆਫ ਕਰ ਦੇਣਾ ਸਾਰੀ ਉਮਰ ਠੱਗੀਆਂ ਮਾਰ ਕੇ ਫਿਰ ਕਿਤੇ-ਨਾ ਕਿਤੇ ਜਾ ਕੇ ਨਹਾ ਆਉਂਦੇ ਹਨ ਕਿਸੇ ਤੀਰਥ ਸਥਾਨ ’ਤੇ ਜਾਂ ਕਈ ਥਾਵਾਂ ’ਤੇ ਜਾਂਦੇ ਹਨ ਆਪਣੇ-ਆਪਣੇ ਸਾਰੇ ਧਰਮਾਂ ’ਚ ਜਗ੍ਹਾ ਹੈ, ਉੱਥੇ ਜਾ ਕੇ ਸਿਰ ਝੁਕਾ ਦਿੱਤਾ ਅਤੇ ਮੈਂ ਇਹ ਬਣ ਗਿਆ, ਮੈਂ ਉਹ ਬਣ ਗਿਆ ਆਦਿ ਇਹ ਹੰਕਾਰ ਆ ਗਿਆ ਅਤੇ ਹੋਰ ਕੁਝ ਵੀ ਨਹੀਂ ਹੁੰਦਾ ਪਹਿਲਾਂ ਘੱਟ ਹੰਕਾਰੀ ਸੀ ਹੁਣ ਜਿਆਦਾ ਹੰਕਾਰੀ ਹੋ ਗਿਆ ਫਾਇਦਾ ਤਾਂ ਉਦੋਂ ਹੈ ਜਦੋਂ ਤੁਸੀਂ ਆਪਣੇ ਅੰਦਰ ਦੀ ਮੈਲ ਨੂੰ ਧੋ ਦਿਓ ਅਤੇ ਇਹ ਰਾਮ-ਨਾਮ, ਅੱਲ੍ਹਾ, ਗੌਡ, ਖੁਦਾ, ਰੱਬ ਦੇ ਸਹਾਰੇ, ਉਸ ਦੀ ਭਗਤੀ-ਇਬਾਦਤ ਦੇ ਸਹਾਰੇ ਹੀ ਸੰਭਵ ਹੈ

‘ਮਾਨਸ ਜਨਮ ਕਾ ਲਾਭ ਉਠਾ ਲੇ,
ਸਵਾਸ-ਸਵਾਸ ਮੇਂ ਨਾਮ ਧਿਆਲੇ
ਨਾਮ ਜਿਸ ਧਿਆਇਆ, ਕਦਰ ਹੈ ਪਾਇਆ,
ਜਗ ਮੇਂ ਸਫਲ ਫਿਰ ਆਨ ਹੈ ਜੀ’

ਉਸੇ ਦਾ ਜਗ ’ਚ ਆਉਣਾ ਸਫਲ ਹੋ ਜਾਂਦਾ ਹੈ ਜੋ ਮਾਲਕ ਦਾ ਨਾਮ ਲੈਂਦੇ ਹਨ, ਪ੍ਰਭੂ ਦੀ ਭਗਤੀ ਕਰਦੇ ਹਨ
ਭਜਨ ਦੇ ਆਖਰ ਵਿੱਚ ਆਇਆ ਹੈ:-

‘ਸ਼ਾਹ ਸਤਿਨਾਮ ਜੀ’ ਨੇ ਬੜਾ ਸਮਝਾਇਆ,
ਕਾਲ ਨੇ ਤੁਝਕੋ ਬੜਾ ਹੈ ਭੁਲਾਇਆ
ਅਬ ਭੀ ਜਾਗ, ਬਣਾ ਲੇ ਭਾਗ,
ਫਿਰ ਨਾ ਮਨੁੱਸ਼ ਬਣ ਆਨ ਹੈ ਜੀ’
ਇਸ ਬਾਰੇ ’ਚ ਲਿਖਿਆ ਹੈ:-

ਕਾਲ ਦਾ ਇਹ ਕੰਮ ਹੈ ਕਿ ਉਹ ਕਿਸੇ ਨੂੰ ਵੀ ਆਪਣੇ ਦਾਇਰੇ ਤੋਂ ਬਾਹਰ ਨਹੀਂ ਜਾਣ ਦਿੰਦਾ ਇਸ ਨੇ ਜੀਵਾਂ ਨੂੰ ਇੱਕ ਤਰ੍ਹਾਂ ਦਾ ਜਾਦੂ ਕਰਕੇ ਫਰੇਬ ਨਾਲ ਕਾਬੂ ਕਰਕੇ ਰੱਖਿਆ ਹੋਇਆ ਹੈ ਅਤੇ ਅਸੀਂ ਆਪਣੇ ਨਿੱਜਘਰ ਨੂੰ ਭੁੱਲ ਬੈਠੇ ਹਾਂ ਅਤੇ ਦਰ-ਬਦਰੀ ਸਾਡੇ ਭਾਗਾਂ ’ਚ ਲਿਖੀ ਗਈ ਹੈ

ਕਿਉਂ ਗਾਫਿਲ ਹੋ ਕੇ ਸੋਇਆ ਹੈ,
ਅੱਖਾਂ ਮੀਚ ਕੇ ਐ ਇਨਸਾਨ
ਜਾਗ ਕੇ ਅਪਣਾ ਕਾਮ ਮੁਕਾ ਲੈ,
ਜਿਸ ਲਈ ਆਇਆ ਹੈ ਜਹਾਨ,
ਇਹ ਸਮਾਂ ਫਿਰ ਹੱਥ ਨਹੀਂ ਆਉਣਾ,
ਤੂੰ ਪਛਤਾਏਂਗਾ ਅਨਜਾਣ
ਇਸ ਦੁਨੀਆਂ ਦੇ ਅੰਦਰ ਬੰਦੇ,
ਚਾਰ ਦਿਨਾਂ ਦਾ ਤੂੰ ਮਹਿਮਾਨ
ਮਨੁੱਸ਼ ਜਨਮ ਅਮੋਲਕ ਪਾਇਆ,
ਇਸ ਦਾ ਮਿਲਣਾ ਨਹੀਂ ਆਸਾਨ

ਅੱਗੇ ਭਜਨ ’ਚ ਆਇਆ ਹੈ:-

‘ਸ਼ਾਹ ਸਤਿਨਾਮ ਜੀ’ ਨੇ ਬੜਾ ਸਮਝਾਇਆ,
ਕਾਲ ਨੇ ਤੁਝਕੋ ਬੜਾ ਹੈ ਭੁਲਾਇਆ
ਅਬ ਭੀ ਜਾਗ, ਬਣਾ ਲੇ ਭਾਗ,
ਫਿਰ ਨਾ ਮਨੁੱਸ਼ ਬਣ ਆਨ ਹੈ ਜੀ

ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਉਨ੍ਹਾਂ ਨੇ ਸਾਨੂੰ ਰੂਹਾਨੀਅਤ ਦਾ, ਇਨਸਾਨੀਅਤ ਦਾ ਪਾਠ ਪੜ੍ਹਾਇਆ, ਉਨ੍ਹਾਂ ਦੀ ਦਇਆ-ਮਿਹਰ ਨਾਲ ਅਸੀਂ ਤੁਹਾਡੀ ਸੇਵਾ ’ਚ ਇਹ ਸਭ ਅਰਜ਼ ਕਰਦੇ ਹਾਂ ਅਸੀਂ? ਤਾਂ ਸੇਵਾਦਾਰ, ਚੌਂਕੀਦਾਰ ਹਾਂ, ਕਰਨ-ਕਰਵਾਉਣ ਵਾਲੇ ਤਾਂ ਸੱਚੇ ਮੁਰਸ਼ਿਦੇ-ਕਾਮਲ ਸਤਿਗੁਰੂ-ਮੁਰਸ਼ਿਦ ਹਨ, ਜਿਨ੍ਹਾਂ ਨੇ ਇਹ ਰਾਹ ਦਿਖਾਇਆ ਹੈ ਜੋ ਇਸ ਰਾਹ ’ਤੇ ਚਲਾ ਰਹੇ ਹਨ ਅਤੇ ਹਮੇਸ਼ਾ ਚਲਾਉਂਦੇ ਰਹਿਣਗੇ ਉਨ੍ਹਾਂ ਦੀ ਦਇਆ-ਮਿਹਰ ਦੀ ਬਦੌਲਤ ਅਸੀਂ ਤੁਹਾਡੀ ਸੇਵਾ ’ਚ ਅਰਜ਼ ਕਰਦੇ ਹਾਂ ਕਿ ਕਾਲ, ਬੁਰੇ ਵਿਚਾਰ ਤੁਹਾਨੂੰ ਗੁੰਮਰਾਹ ਕਰਦੇ ਹਨ ਤੁਹਾਨੂੰ ਆਪਣੇ ਰਸਤੇ ਤੋਂ ਹਟਾ ਰਹੇ ਹਨ ਅਰੇ, ਜਾਗ ਜਾਓ! ਫਿਰ ਨਾ ਕਹਿਣਾ ਕਿ ਹੁਸ਼ਿਆਰ ਨਹੀਂ ਕੀਤਾ ਹਰ ਤਰ੍ਹਾਂ ਤੈਨੂੰ ਜਗਾ ਕੇ ਦੇਖ ਲਿਆ, ਹਰ ਤਰ੍ਹਾਂ ਤੈਨੂੰ ਸਮਝਾ ਕੇ ਦੇਖ ਲਿਆ ਫਿਰ ਵੀ ਅਗਰ ਤੂੰ ਬਾਜ ਨਹੀਂ ਆਉਂਦਾ ਤਾਂ ਆਪਣੇ ਕਰਮਾਂ ਦੀ ਸਜ਼ਾ ਭੋਗਣ ਲਈ ਤਿਆਰ ਹੋ ਜਾ ਫਿਰ ਨਾ ਕਹਿਣਾ ਕਿ ਮੈਂ ਪੀਰ-ਫਕੀਰ ਵਾਲਾ ਹੁੰਦੇ ਹੋਏ ਵੀ ਮੇਰੇ ਨਾਲ ਅਜਿਹਾ ਕਿਉਂ ਹੋਇਆ ਪੀਰ-ਫਕੀਰ ਕਿਸੇ ਦੀ ਹਾਮੀ ਕਦੇ ਨਹੀਂ ਭਰਦੇ ਜੋ ਉਨ੍ਹਾਂ ਦੇ ਬਚਨਾਂ ’ਤੇ ਅਮਲ ਨਹੀਂ ਕਰਦੇ ਸੰਤ ਕਹਿੰਦੇ ਹਨ

ਕਿ ਠੱਗੀ ਨਾ ਮਾਰ ਕਹਿੰਦੇ ਹਨ ਕਿ ਠੱਗੀ ਤਾਂ ਮਾਰੂੰਗਾ ਪਰ ਇੱਕ ਲੱਖ ’ਚੋਂ ਪੰਜ ਹਜ਼ਾਰ ਸੇਵਾ ’ਚ ਲਾ ਦੇਵਾਂਗਾ ਪਚਾਨਵੇਂ ਹਜ਼ਾਰ ਖੁਦ ਰਗੜ ਜਾਊਂਗਾ ਕੀ ਫਕੀਰਾਂ ਨੇ ਇਹ ਕੰਮ ਦੱਸਿਆ ਹੈ? ਬਿਮਾਰ ਦਾ ਇਲਾਜ ਕਰਵਾਉਣਾ, ਕਿਸੇ ਭੁੱਖੇ ਨੂੰ ਖਾਣਾ ਖਿਲਾਉਣਾ, ਪਿਆਸੇ ਨੂੰ ਪਾਣੀ ਪਿਲਾਉਣਾ, ਕੋਈ ਬੇਘਰ ਹੈ, ਤੜਫ ਰਹੇ ਹਨ, ਉਸ ਦੇ ਬੱਚੇ ਰੋ ਰਹੇ ਹਨ ਉਨ੍ਹਾਂ ਨੂੰ ਘਰ ਬਣਾ ਕੇ ਦੇਣਾ ਉਹ ਸੋਚਦਾ ਹੈ ਕਿ ਕੁਝ ਇੱਧਰ ਪਾ ਦਿੰਦਾ ਹਾਂ ਸ਼ਾਇਦ ਕੁਝ ਫਾਇਦਾ ਹੋਵੇਗਾ

ਭਾਈ! ਇਸ ਨਾਲੋਂ ਤਾਂ ਚੰਗਾ ਹੈ ਕਿ ਤੂੰ ਪੰਜ ਰੁਪਏ ਹੀ ਉਨ੍ਹਾਂ ਦੀ ਸੇਵਾ ’ਚ ਲਾ ਦੇ, ਜ਼ਰੂਰੀ ਨਹੀਂ ਹੈ ਕਿ ਪੰਜ ਹਜ਼ਾਰ ਰੁਪਏ ਲਗਾਏਂ ਪਰ ਉਹ ਪੰਜ ਰੁਪਏ ਸਿਰਫ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ’ਚੋਂ ਲਾਉਣਾ ਦੇਖਣਾ ਫਿਰ ਉਹ ਪੰਜ ਹਜ਼ਾਰ ਤੈਨੂੰ ਕੁਝ ਵੀ ਨਹੀਂ ਦੇ ਸਕਣਗੇ ਅਤੇ ਉਹ ਪੰਜ ਰੁਪਏ ਤੈਨੂੰ ਮਾਲਾ-ਮਾਲ ਕਰ ਸਕਦੇ ਹਨ ਤਾਂ ਦਸਾਂ ਨਹੁੰਆਂ ਦੀ ਕਿਰਤ ਕਮਾਈ, ਹੱਕ-ਹਲਾਲ, ਮਿਹਨਤ ਨਾਲ ਜੋ ਕਮਾਉਂਦੇ ਹੋ ਉਸ ’ਚੋਂ ਜੋ ਦਾਨ ਕਰਦੇ ਹੋ, ਉਸ ’ਚੋਂ ਦਾਨ ਕਰੋਂਗੇ ਤਾਂ ਉਸੇ ਦਾ ਫਾਇਦਾ ਹੈ ਜੋ ਕਿਸੇ ਦੂਜੇ ਦੇ ਸਹਾਰੇ ਬੈਠ ਜਾਂਦੇ ਹਨ ਕਿ ਫਲਾਂ ਆਦਮੀ ਤੋਂ ਲਵਾਂਗਾ, ਫਲਾਂ ਆਦਮੀ ਦੇ ਦੇਵੇਗਾ, ਅਜਿਹਾ ਕਦੋਂ ਤੱਕ ਚੱਲੇਗਾ ਕਦੋਂ ਤੱਕ ਕੋਈ ਦੇੇਵੇਗਾ, ਕਦੋਂ ਤੱਕ ਕੋਈ ਲਵੇਗਾ ਇੱਕ ਦਿਨ ਸਭ ਰਾਸਤੇ ਬੰਦ ਹੋ ਜਾਣਗੇ ਮਿਹਨਤ ਕਰੋ,

ਹੱਕ-ਹਲਾਲ ਨਾਲ ਖਾਓ, ਕਿਰਤ ਕਮਾਈ ਕਰੋ ਸ਼ੇਖ-ਚਿੱਲੀ ਨਾ ਬਣੋ ਸ਼ੇਖ-ਚਿੱਲੀ ਦੀ ਤਰ੍ਹਾਂ ਸੁਫਨੇ ਦੇਖਦੇ ਹੋ ‘ ਉੱਚੀ ਦੁਕਾਨ ਫੀਕਾ ਪਕਵਾਨ’ ਸੁਫਨੇ ਵੱਡੇ-ਵੱਡੇ ਪਰ ਕਰਨਾ-ਕਰਵਾਉਣਾ ਕੁਝ ਵੀ ਨਹੀਂ ਦੁਕਾਨ ਬਹੁਤ ਵੱਡੀ, ਉਸ ਦੇ ਅੰਦਰ ਬਹੁਤ ਕੁਝ ਸਮਾਨ ਬਣਿਆ ਪਰ ਜਦੋਂ ਖਾ ਕੇ ਦੇਖਿਆ ਤਾਂ ਉਸ ’ਚ ਨਾ ਖੰਡ, ਨਾ ਘਿਓ, ਕੁਝ ਵੀ ਨਹੀਂ! ਬਿਲਕੁਲ ਫਿੱਕਾ ਤਾਂ ਉਹੀ ਗੱਲ ਹੈ ਕਿ ਨਾ ਕੋਈ ਮਿਹਨਤ ਕਰੇ, ਨਾ ਹੀ ਕੋਈ ਹਿੰਮਤ ਕਰਦਾ ਹੈ ਅਤੇ ਜਦੋਂ ਸਫਲ ਨਹੀਂ ਹੁੰਦਾ ਤਾਂ ਫਿਰ ਮਾਲਕ ਨੂੰ ਦੋਸ਼ ਦਿੰਦਾ ਹੈ ਦੋਸ਼ ਤਾਂ ਦੇਵੇਗਾ ਹੀ ਕਿਉਂਕਿ ਮਾਲਕ ਨੇ ਕਿਹੜਾ ਤੈਨੂੰ ਆ ਕੇ ਕਹਿ ਦੇਣਾ ਹੈ ਕਿ ਮੈਨੂੰ ਦੋਸ਼ ਕਿਉਂ ਦਿੰਦਾ

ਏਂ ਕਿਸੇ ਆਦਮੀ ਨੂੰ ਕਹਿ ਕੇ ਦੇਖ, ਤੈਨੂੰ ਪਤਾ ਚੱਲ ਜਾਏਗਾ ਲੜਾਈ ਨਾ ਹੋ ਜਾਵੇ ਤਾਂ ਕਹਿਣਾ ਪਰ ਕਿਸੇ ਆਦਮੀ ਨੂੰ ਨਹੀਂ ਕਹਿੰਦਾ ਮਾਲਕ ਨੂੰ ਕਹਿਣਾ ਆਸਾਨ ਹੈ ਕਿਉਂਕਿ ਉਹ ਕਿਸੇ ਨੂੰ ਕੁਝ ਕਹਿੰਦਾ ਨਹੀਂ ਪਰ ਤੁਸੀਂ ਆਪਣੇ ਲਈ ਅਕਾਜ਼ ਕਰਦੇ ਹੋ ਅਜਿਹਾ ਕਹਿ-ਕਹਿ ਕੇ ਤਾਂ ਤੁਸੀਂ ਮਾਲਕ ਦਾ ਨਾਮ ਜਪੋ, ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ ਬੁਰੇ ਕਰਮਾਂ ਤੋਂ ਪਰਹੇਜ਼ ਕਰੋ ਤਾਂ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣੋਂਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!