the-only-purpose-of-saints-is-to-bring-happiness-to-the-universe

ਸ੍ਰਿਸ਼ਟੀ ਜਗਤ ਨੂੰ?ਸੁੱਖ ਪਹੁੰਚਾਉਣਾ ਹੀ ਸੰਤਾਂ ਦਾ ਇੱਕੋ-ਇੱਕ ਉਦੇਸ਼…. ਸੰਪਾਦਕੀ the only purpose of saints is to bring happiness to the universe

ਪਵਿੱਤਰ ਗ੍ਰੰਥਾਂ ਵਿੱਚ ਦਰਜ ਧਰਮਾਂ ਦੇ ਉਪਦੇਸ਼ਾਂ ਅਨੁਸਾਰ ਸਮਾਜ ਵਿੱਚ ਬੁਰਾਈਆਂ ਦੀ ਜਦੋਂ ਅੱਤ ਹੋ ਜਾਂਦੀ ਹੈ, ਪਾਪ, ਜ਼ੁਲਮੋਂ-ਸਿਤਮ, ਬੁਰਾਈਆਂ ਜਦੋਂ ਸਮਾਜ ਵਿੱਚ ਵਧ ਜਾਂਦੀਆਂ ਹਨ, ਲੋਕ ਬਲ-ਬੁੱਧੀ ਤੋਂ ਹੀਣ ਹੋ ਜਾਂਦੇ ਹਨ, ਇਨਸਾਨ ਪਰਮਾਤਮਾ ਤੋਂ ਦੂਰ ਹੋਣ ਲੱਗਦਾ ਹੈ, ਈਸ਼ਵਰ ਨੂੰ ਖੁਦ ਕਿਸੇ ਪੂਰਨ ਸੰਤ, ਗੁਰੂ, ਪੀਰ-ਫਕੀਰ ਦੇ ਰੂਪ ਵਿੱਚ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਨਾ ਪੈਂਦਾ ਹੈ ਰੂਹਾਨੀ ਪੀਰ-ਫਕੀਰ ਦਾ ਸ੍ਰਿਸ਼ਟੀ ’ਤੇ ਸ਼ੁੱਭ ਆਗਮਨ ਜੀਵ-ਜਗਤ ਅਤੇ ਹਰ ਪ੍ਰਾਣੀ ਲਈ ਹਮੇਸ਼ਾ ਸੁਖਦਾਈ ਸਿੱਧ ਹੁੰਦਾ ਹੈ ਸੰਤਾਂ ਦਾ ਬਚਨ ਹੈ:-

ਸੁਖ ਦੇਵੇਂ ਦੁਖ ਕੋ ਹਰੇਂ, ਮੇਟੇਂ ਸਭ ਅਪਰਾਧ
ਕਹਿ ਕਬੀਰ ਕਬ ਇਹ ਮਿਲੇਂ, ਪਰਮ ਸਨੇਹੀ ਸਾਧ

ਦੁਨੀਆਂ ਵਿੱਚ ਬੇਸ਼ੱਕ ਹਮਦਰਦ ਤੇ ਪਰਮਾਰਥੀ ਇਨਸਾਨ ਮਿਲ ਜਾਂਦੇ ਹਨ ਕਿਉਂਕਿ ਬੀਜ ਨਾਸ਼ ਤਾਂ ਕਦੇ ਕਿਸੇ ਚੀਜ਼ ਦਾ ਹੁੰਦਾ ਹੀ ਨਹੀਂ, ਜੋ ਆਪਣੀ ਬੁੱਧੀ ਅਤੇ ਸਮਰੱਥਾ ਅਨੁਸਾਰ ਦੂਜਿਆਂ ਪ੍ਰਤੀ ਹਮਦਰਦੀ ਦੇ ਭਾਵ ਰੱਖਦੇ ਹਨ ਅਤੇ ਜਿੱਥੋਂ ਤੱਕ ਸੰਭਵ ਹੋਵੇ ਜ਼ਰੂਰਤਮੰਦਾਂ ਦੀ ਮੱਦਦ ਕਰਦੇ ਹਨ ਕਈ ਅਜਿਹੇ ਵੀ ਭਲੇ ਇਨਸਾਨ ਹਨ ਜੋ ਦੁਖੀਆਂ ਦੇ ਦੁੱਖ ਦੂਰ ਕਰਨ ਦਾ ਉਪਾਅ ਦੱਸਦੇ ਹਨ ਅਤੇ ਜਿੱਥੋਂ ਤੱਕ ਸੰਭਵ ਹੋਵੇ, ਉਹਨਾਂ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਅਜਿਹਾ ਮਿਲਣਾ ਮੁਸ਼ਕਲ ਹੈ ਜੋ ਦੂਜਿਆਂ ਦੇ ਦੁੱਖ ਆਪ ਲੈ ਲਵੇ ਸਿਰਫ ਰੂਹਾਨੀ ਸੰਤਾਂ, ਪੀਰ-ਫਕੀਰਾਂ ਵਿੱਚ ਹੀ ਇਹ ਸਮਰੱਥਾ ਹੈ ਜੋ ਆਪਣੇ ਦਰ ’ਤੇ ਆਏ ਦੁਖੀਆਂ ਦੇ ਦੁੱਖ ਨੂੰ ਹਰ ਹੀ ਨਹੀਂ ਲੈਂਦੇ, ਦੂਰ ਹੀ ਨਹੀਂ ਕਰਦੇ, ਸਗੋਂ ਉਹਨਾਂ ਦੇ ਦੁੱਖ-ਪ੍ਰੇਸ਼ਾਨੀਆਂ ਨੂੰ ਆਪਣੇ ’ਤੇ ਲੈ ਕੇ ਉਹਨਾਂ ਨੂੰ ਜਨਮ-ਮਰਨ ਦੇ ਦੁੱਖ ਸੰਤਾਪ ਤੋਂ ਮੁਕਤ ਕਰਦੇ ਹਨ

ਅਤੇ ਉਹਨਾਂ ਨੂੰ ਸੁੱਖ ਪ੍ਰਦਾਨ ਕਰਦੇ ਹਨ ਇਤਿਹਾਸ ਵਿੱਚ ਇਸ ਸੱਚਾਈ ਦੇ ਅਨੇਕ ਉਦਾਹਰਨ ਹਨ ਮਹਾਂਪੁਰਸ਼ਾਂ ਦੇ ਰੂਹਾਨੀ ਪ੍ਰਤਾਪ ਨਾਲ ਚੋਰ, ਠੱਗ, ਡਾਕੂ, ਕੌਡਾ ਰਾਖ਼ਸ਼, ਗਣਕਾ ਵੇਸਵਾ ਆਪਣੀ ਬੁਰੀ ਪ੍ਰਵਿਰਤੀ ਨੂੰ ਛੱਡ ਕੇ ਈਸ਼ਵਰ ਦੇ ਭਗਤ ਬਣ ਗਏ ਅਸਲ ਵਿੱਚ ਸੱਚੇ ਸੰਤ, ਪੀਰ-ਫਕੀਰ ਸ੍ਰਿਸ਼ਟੀ ’ਤੇ ਆਉਂਦੇ ਹੀ ਜੀਵ ਸ੍ਰਿਸ਼ਟੀ ਨੂੰ ਸੁੱਖ ਪਹੁੰਚਾਉਣ ਲਈ ਹਨ

ਮਾਲਕ ਸਵਰੂਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਜਿਹੇ ਦੋ, ਚਾਰ ਨਹੀਂ, ਲੱਖਾਂ ਜੀਵਾਂ ਨੂੰ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਨਿਵਾਜ਼ ਕੇ ਦੇਵਤਿਆਂ ਤੋਂ ਵੱਡਾ ਦਰਜਾ ਪ੍ਰਦਾਨ ਕੀਤਾ ਹੈ ਆਪਣੇ ਪੀਰੋ ਮੁਰਸ਼ਿਦੇ-ਕਾਮਲ ਦਾ ਪਾਵਨ ਅਵਤਾਰ ਦਿਵਸ ਸਾਧ-ਸੰਗਤ, ਮੁਰੀਦਾਂ ਲਈ ਬੇਇੰਤਹਾ ਖੁਸ਼ੀਆਂ ਦਾ ਸੰਚਾਰ ਕਰਦਾ ਹੈ ਗੁਰੂ, ਮੁਰਸ਼ਿਦ ਦਾ ਪਾਵਨ ਅਵਤਾਰ ਦਿਵਸ ਸਾਧ-ਸੰਗਤ ਲਈ ਢੇਰਾਂ ਖੁਸ਼ੀਆਂ ਲੈ ਕੇ ਆਉਂਦਾ ਹੈ ਮੁਰੀਦਾਂ ਦੇ ਚਿਹਰੇ ਖੁਸ਼ੀਆਂ ਨਾਲ ਖਿੜ ਉੱਠਦੇ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਇਸ ਪਵਿੱਤਰ ਮਹੀਨੇ ਵਿੱਚ ਸ੍ਰਿਸ਼ਟੀ ਉੱਧਾਰ ਲਈ ਸ਼ੁੱਭ ਆਗਮਨ ਹੋਇਆ ਪੂਜਨੀਕ ਸਤਿਗੁਰੂ ਪਰਮ ਪਿਤਾ ਜੀ ਦੇ ਸ਼ੁੱਭ ਆਗਮਨ ’ਤੇ ਅਧਿਕਾਰੀ ਰੂਹਾਂ ਨੇ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਦਾ ਕੋਟਿ-ਕੋਟਿ ਧੰਨਵਾਦ ਕੀਤਾ

ਕਿਉਂਕਿ ਉਹਨਾਂ ਦੇ ਉੱਧਾਰ ਦਾ ਸਮਾਂ ਆ ਗਿਆ ਸੀ ਪੂਜਨੀਕ ਪਰਮ ਪਿਤਾ ਜੀ ਨੇ ਸ੍ਰਿਸ਼ਟੀ ਜਗਤ ਲਈ ਜੋ ਆਪਣਾ ਰਹਿਮੋ-ਕਰਮ ਕੀਤਾ, ਤਮਾਮ ਜੀਵ ਸ੍ਰਿਸ਼ਟੀ ਜਗਤ ਸਤਿਗੁਰੂ ਦਾ ਅਭਾਰੀ ਹੈ ਅਤੇ ਰਹੇਗਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਪੂਜਨੀਕ ਪਿਤਾ ਜ਼ੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ ਸ੍ਰੀ ਜਲਾਲਆਣਾ ਸਾਹਿਬ ’ਚ ਅਵਤਾਰ ਧਾਰਨ ਕੀਤਾ ਆਪ ਜੀ ਪੂਜਨੀਕ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ, ਉਪਰੰਤ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਂਅ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ) ਰੱਖ ਦਿੱਤਾ

ਆਪ ਜੀ ਨੇ ਡੇਰਾ ਸੱਚਾ ਸੌਦਾ ਵਿੱਚ ਗੁਰਗੱਦੀ ’ਤੇ 28 ਫਰਵਰੀ 1960 ਨੂੰ ਬਤੌਰ ਦੂਜੇ ਪਾਤਸ਼ਾਹ ਬਿਰਾਜ਼ਮਾਨ ਹੋ ਕੇ 31 ਸਾਲਾਂ ਤੋਂ ਵਧ ਸਮੇਂ ਤੱਕ ਜੀਵੋ-ਉੱਧਾਰ ਦਾ ਪਵਿੱਤਰ ਕਾਰਜ ਕੀਤਾ ਆਪ ਜੀ ਨੇ ਲੱਖਾਂ ਰੂਹਾਂ ਦਾ ਉੱਧਾਰ ਕੀਤਾ, ਉਹਨਾਂ ਨੂੰ ਬੁਰਾਈਆਂ ਤੋਂ ਮੁਕਤ ਕੀਤਾ ਆਪ ਜੀ ਨੇ ਸਮਾਜਿਕ ਬੁਰਾਈਆਂ, ਰੂੜੀਵਾਦੀ ਕੁਰੀਤੀਆਂ ਪ੍ਰਤੀ ਸੁਚੇਤ ਕਰਕੇ ਸਾਧ-ਸੰਗਤ ਦਾ ਇਹਨਾਂ ਤੋਂ ਪਿੱਛਾ ਛੁਡਾਇਆ ਆਪ ਜੀ ਦੇ ਪਰਉਪਕਾਰ ਸਾਧ-ਸੰਗਤ ਭੁਲਾ ਨਹੀਂ ਸਕਦੀ ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬਤੌਰ ਤੀਜੇ ਪਾਤਸ਼ਾਹ ਡੇਰੇ ਸੱਚਾ ਸੌਦਾ ਵਿੱਚ ਆਪਣੇ ਪਵਿੱਤਰ ਕਰ-ਕਮਲਾਂ ਨਾਲ ਬਿਰਾਜ਼ਮਾਨ ਕੀਤਾ ਮੌਜ਼ੂਦਾ ਪੂਜਨੀਕ ਹਜ਼ੂਰ ਗੁਰੂ ਜੀ ਨੇ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦੇਸ਼ ਤੇ ਦੁਨੀਆਂ ਦੇ ਕਰੋੜਾਂ ਲੋਕਾਂ ਤੱਕ ਪਹੁੰਚਾਇਆ ਹੈ

ਪੂਜਨੀਕ ਗੁਰੂ ਜੀ ਦੀਆਂ ਪਾਕ-ਪਵਿੱਤਰ ਪ੍ਰੇਰਨਾਵਾਂ ਸਦਕਾ ਡੇਰਾ ਸੱਚਾ ਸੌਦਾ ਦਾ ਨਾਂਅ ਰੂਹਾਨੀਅਤ ਦੇ ਨਾਲ-ਨਾਲ ਮਾਨਵਤਾ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵਿਸ਼ਵ ਪ੍ਰ੍ਰਸਿੱਧ ਹੈ

ਨਵੇਂ ਸਾਲ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਾਵਨ ਅਵਤਾਰ ਮਹੀਨੇ, ਅਵਤਾਰ ਦਿਵਸ ਦੀਆਂ ਸਾਰੀ ਸਾਧ-ਸੰਗਤ ਨੂੰ ਵਧਾਈਆਂ ਹੋਣ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!