ਕਿਚਨ ਗਾਰਡਨ ਨੂੰ ਬਣਾਓ ਹਰਿਆ-ਭਰਿਆ
ਵੈਸੇ ਤਾਂ ਮਾਨਸੂਨ ‘ਚ ਪੌਦਿਆਂ ਨੂੰ ਪਾਣੀ ਖੂਬ ਮਿਲ ਹੀ ਜਾਂਦਾ ਹੈ ਪਰ ਬਹੁਤਾਤ ਹਰ ਚੀਜ਼ ‘ਚ ਖਰਾਬ ਹੁੰਦੀ ਹੈ ਕੁਝ ਪੌਦੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸੀਮਤ ਪਾਣੀ ਚਾਹੀਦਾ ਹੈ, ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਜ਼ਿਆਦਾ ਅਤੇ ਕੁਝ ਨੂੰ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ
ਆਪਣੇ ਕਿਚਨ ਗਾਰਡਨ ਨੂੰ ਹਰਿਆ-ਭਰਿਆ ਰੱਖਣ ਲਈ ਸੀਜਨ ਅਨੁਸਾਰ ਪੌਦੇ ਲਾਓ ਅਤੇ ਕੁਝ ਪੁਰਾਣੇ ਪੌਦਿਆਂ ਨੂੰ ਛੱਡ ਦਿਓ ਪੁਰਾਣੇ ਪੌਦਿਆਂ ਦੇ ਨਾਲ-ਨਾਲ ਕਾਂਟ-ਛਾਂਟ ਕਰਦੇ ਰਹੋ ਕੁਝ ਪਲਾਂਟਸ ਅਜਿਹੇ ਹੁੰਦੇ ਜੋ ਹਰ ਸੀਜ਼ਨ ‘ਚ ਹਰੇ ਰਹਿੰਦੇ ਹਨ ਉਨ੍ਹਾਂ ਨੂੰ ਆਪਣੇ ਕਿਚਨ ਗਾਰਡਨ ‘ਚ ਜ਼ਰੂਰ ਥਾਂ ਦਿਓ ਜਿਵੇਂ ਐਲੋਵੀਰਾ, ਮਨੀਪਲਾਂਟ, ਗੁਲਫਾਊਦੀ ਆਦਿ Kitchen Gardening Tips in punjabi
ਸੀਜ਼ਨ ਅਨੁਸਾਰ ਕੁਝ ਗਮਲਿਆਂ ‘ਚ ਜਾਂ ਆਂਗਣ ‘ਚ ਕੱਚੀ ਜ਼ਮੀਨ ‘ਤੇ ਸਬਜ਼ੀਆਂ ਵੀ ਲਾਓ, ਜੋ ਹਰਿਆਲੀ ਦੇ ਨਾਲ ਰੰਗ-ਬਿਰੰਗੇ ਫਲ ਵੀ ਦੇਣਗੀਆਂ ਵਰਖਾ ਰੁੱਤ ਤੋਂ ਪਹਿਲਾਂ ਹੀ ਜੋ ਸਬਜ਼ੀਆਂ ਦੇ ਪੌਦੇ ਲਾਉਣੇ ਹੋਣ, ਲਾ ਲਓ ਤਾਂ ਕਿ ਵਰਖਾ ਤੱਕ ਉਨ੍ਹਾਂ ‘ਚ ਫੁੱਲ ਪੈਣੇ ਸ਼ੁਰੂ ਹੋ ਜਾਣ ਟਮਾਟਰ, ਭਿੰਡੀ, ਵੈਂਗਣ, ਤੋਰੀ, ਪੁਦੀਨਾ ਆਦਿ ਲਾਓ ਨਵਾਂ ਪੌਦਾ ਲਾਉਂਦੇ ਸਮੇਂ ਜਦੋਂ ਵੀ ਨਰਸਰੀ ਤੋਂ ਜਾਂ ਮਾਲੀ ਤੋਂ ਪੌਦਾ ਲਓ, ਪੌਦੇ ਦੀਆਂ ਜੜ੍ਹਾਂ ਮਿੱਟੀ ਨਾਲ ਚੰਗੀ ਤਰ੍ਹਾਂ ਢੱਕੀਆਂ ਹੋਣੀਆਂ ਚਾਹੀਦੀਆਂ, ਨਹੀਂ ਤਾਂ ਹਵਾ ਲੱਗਣ ਨਾਲ ਪੌਦਾ ਨਵੇਂ ਗਮਲੇ ‘ਚ ਜੜ੍ਹ ਫੜ ਨਹੀਂ ਸਕਦਾ
ਮਾਨਸੂਨ ‘ਚ ਪੌਦੇ ਖਰੀਦਣ ਅਤੇ ਲਾਉਣ ਤੋਂ ਪਹਿਲਾਂ ਧਿਆਨ ਦਿਓ ਕਿ ਪੌਦੇ ‘ਤੇ ਕੀੜਾ ਨਾ ਲੱਗਿਆ ਹੋਵੇ ਕੀੜਾ ਅਤੇ ਪੌਦਿਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਅਜਿਹੇ ‘ਚ ਮਿੱਟੀ ‘ਚ ਖਾਦ ਮਿਲਾਉਂਦੇ ਸਮੇਂ ਥੋੜ੍ਹਾ ਜਿਹਾ ਕੀਟਨਾਸ਼ਕ ਵੀ ਛਿੜਕ ਦਿਓ ਇਨ੍ਹਾਂ ਸਭ ਨਾਲ ਪੌਦਿਆਂ ਦਾ ਵਿਕਾਸ ਠੀਕ ਹੋਵੇਗਾ ਅਤੇ ਪੌਦੇ ਸਿਹਤਮੰਦ ਵੀ ਰਹਿਣਗੇ ਆਮ ਤੌਰ ‘ਤੇ ਲੋਕ ਸੋਚਦੇ ਹਨ ਕਿ ਮਾਨਸੂਨ ‘ਚ ਪੌਦੇ ਵੈਸੇ ਹੀ ਵਧ ਜਾਂਦੇ ਹਨ, ਪਰ ਅਜਿਹਾ ਨਹੀਂ ਹੈ ਪੌਦਿਆਂ ਨੂੰ ਵਰਖਾ ‘ਚ ਨਾ ਛੱਡੋ ਜ਼ਿਆਦਾ ਪਾਣੀ ਨਾਲ ਪੌਦੇ ਸੜ ਵੀ ਸਕਦੇ ਹਨ ਅਤੇ ਕੁਝ ਪੂਰੀ ਤਰ੍ਹਾਂ ਜੜ੍ਹ ਨਹੀਂ ਫੜ ਪਾਉਂਦੇ ਤਾਂ ਟੁੱਟ ਕੇ ਡਿੱਗ ਜਾਂਦੇ ਹਨ ਪੌਦਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਪਾਣੀ ਨਾ ਮਿਲੇ ਉਨ੍ਹਾਂ ‘ਤੇ ਮਲਮਲ ਦਾ ਕੱਪੜਾ ਬੰਨ੍ਹ ਦਿਓ ਤਾਂ ਕਿ ਉਨ੍ਹਾਂ ਨੂੰ ਤੇਜ਼ ਬਾਰਿਸ਼ ਅਤੇ ਧੁੱਪ ਤੋਂ ਬਚਾਇਆ ਜਾ ਸਕੇ
ਇਨ੍ਹਾਂ ਤੋਂ ਇਲਾਵਾ ਵੀ ਧਿਆਨ ਦਿਓ ਕੁਝ ਹੋਰ ਗੱਲਾਂ ‘ਤੇ:-
- ਪੌਦਿਆਂ ਨੂੰ ਆਸਾਨੀ ਨਾਲ ਪਾਣੀ ਦਿੱਤਾ ਜਾ ਸਕੇ, ਇਸ ਦੇ ਲਈ ਇਸ ਤਰ੍ਹਾਂ ਦੇ ਕੰਟੇਨਰ ਦੀ ਵਰਤੋਂ ਕਰੋ ਜਿਸ ਨਾਲ ਥੋੜ੍ਹਾ ਪਾਣੀ ਨਿਕਲੇ ਪਾਣੀ ਹਮੇਸ਼ਾ ਪੌਦਿਆਂ ਨੂੰ ਨਾ ਦੇ ਕੇ ਜੜ੍ਹਾਂ ਨੂੰ ਦਿਓ ਤੇ ਸਾਵਧਾਨੀ ਵਰਤਦੇ ਹੋਏ ਤਾਂ ਕਿ ਜੜਾਂ ਦੀ ਮਿੱਟੀ ਨਾ ਨਿਕਲ ਸਕੇ
- ਪੌਦੇ ਨੂੰ ਸਹੀ ਗਮਲੇ ਜਾਂ ਜ਼ਮੀਨ ਦੀ ਕਿਆਰੀ ‘ਚ ਲਾਓ ਘਰ ਦੇ ਬਚੇ ਹੋਏ ਡੱਬਿਆਂ, ਸ਼ੀਸ਼ਿਆਂ ‘ਚ ਨਾ ਲਾਓ ਇਨ੍ਹਾਂ ਨਾਲ ਉਨ੍ਹਾਂ ਦਾ ਵਿਕਾਸ ਨਹੀਂ ਹੋ ਸਕੇਗਾ
- ਖੁਦਾਈ ਕਰਨ ਤੋਂ ਪਹਿਲਾਂ ਮਿੱਟੀ ਨੂੰ ਥੋੜ੍ਹਾ ਨਰਮ ਕਰ ਲਓ ਤਾਂ ਕਿ ਖੁਦਾਈ ਆਸਾਨੀ ਨਾਲ ਹੋ ਸਕੇ
- ਸਵੇਰ ਦੇ ਸਮੇਂ ਪਾਣੀ ਘੱਟ ਮਾਤਰਾ ‘ਚ ਦਿਓ
- ਧੁੱਪ ਅਤੇ ਰੌਸ਼ਨੀ ਦਾ ਵੀ ਪੂਰਾ ਧਿਆਨ ਰੱਖੋ ਜ਼ਿਆਦਾ ਧੁੱਪ ਪੈਣ ਵਾਲੀ ਥਾਂ ‘ਤੇ ਗਮਲਿਆਂ ਨੂੰ ਨਾ ਰੱਖੋ ਜਾਂ ਫਿਰ ਉਨ੍ਹਾਂ ਨੂੰ ਵਿੱਚ-ਵਿੱਚ ਦੀ ਛਾਂ ਵਾਲੀ ਥਾਂ ‘ਤੇ ਰੱਖਦੇ ਰਹੋ ਜਾਂ ਗਮਲਿਆਂ ਦੇ ਉੱਪਰ ਕੁਝ ਸ਼ੈੱਡ ਪਵਾ ਲਓ ਤਾਂ ਕਿ ਸਿੱਧੀ ਧੁੱਪ ਨਾ ਪਵੇ ਕਿਉਂਕਿ ਜ਼ਿਆਦਾ ਤੇਜ਼ ਧੁੱਪ ਨਾਲ ਪੌਦਾ ਸੜ ਵੀ ਸਕਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.