life-is-all-about-managing-and-moving-on-with-situations-and-circumstances

ਹਾਲਾਤਾਂ ਨਾਲ ਜੂਝਣਾ ਹੀ ਜੀਵਨ ਹੈ

ਜੀਵਨ ਹੈ ਤਾਂ ਨਿੱਤ ਨਵੇਂ ਮੌਕੇ, ਨਵੀਆਂ ਚੁਣੌਤੀਆਂ ਵੀ ਹੋਣਗੀਆਂ ਹੀ ਜ਼ਰੂਰੀ ਨਹੀਂ ਹਾਲਾਤ ਹਮੇਸ਼ਾ ਸਾਡੇ ਅਨੁਕੂਲ ਹੀ ਹੋਣ ਕਿਸੇ ਦੇ ਪਿਤਾ ਜੀ ਬਹੁਤ ਅਨੁਸ਼ਾਸਨ ਪਸੰਦ ਹਨ

ਤਾਂ ਕਿਤੇ ਸਕੂਲ ‘ਚ ਅਧਿਆਪਕ ਬਿਨਾਂ ਦੰਡ ਦੇ ਗੱਲ ਹੀ ਨਾ ਕਰਨ ਵਾਲੇ ਅਕਸਰ ਦਫ਼ਤਰਾਂ ‘ਚ ਸਖ਼ਤ ਬਾੱਸ ਤਾਂ ਸਭ ਨੂੰ ਮਿਲਦਾ ਹੈ ਜਦੋਂ ਮੁਖੀਆ ਦਾ ਵਿਹਾਰ ਕਠੋਰ ਹੋਵੇ ਭਾਵ ਸਾਡੀ ਬਰਦਾਸ਼ਤ ਸੀਮਾ ਤੋਂ ਵਧ ਕੇ ਹੋਵੇ ਤਾਂ ਕੀ ਅਸੀਂ ਬਿਹਤਰੀ ਦੀ ਉਮੀਦ ਨੂੰ ਪੈਦਾ ਹੀ ਨਾ ਹੋਣ ਦੇਈਏ? ਨਹੀਂ, ਪ੍ਰਤੀਕੂਲ ਵਾਤਾਵਰਨ ਦਾ ਅਰਥ ਹੈ,

ਸਾਨੂੰ ਹੋਰ ਜ਼ਿਆਦਾ ਸਾਵਧਾਨ ਅਤੇ ਸੁਚੇਤ ਰਹਿਣਾ ਪਵੇਗਾ ਆਪਣੀ ਇੱਛਾ ਦੇ ਉਲਟ ਜਾ ਕੇ ਵੀ ਆਪਣੇ ਵਿਹਾਰ ‘ਚ ਉਹ ਗੁਣ ਵਿਕਸਤ ਕਰਨੇ ਪੈਣਗੇ ਜੋ ਦੂਜਿਆਂ ਨੂੰ ਸਾਡੇ ਕੰਮ ਤੋਂ ਸ਼ਿਕਾਇਤ ਦੇ ਘੱਟ ਤੋਂ ਘੱਟ ਮੌਕੇ ਪ੍ਰਦਾਨ ਕਰਨ ਇਸ ਦੇ ਲਈ ਸਾਨੂੰ ਖੁਦ ਨੂੰ ਪ੍ਰਸ਼ੰਸਾ ਅਤੇ ਨਿੰਦਿਆਂ ਤੋਂ ਨਿਰਪੱਖ ਹੋ ਕੇ ਇਮਾਨਦਾਰੀ ਨਾਲ ਆਪਣੇ ਕਰਤੱਵ ਪਾਲਣ ਦਾ ਅਭਿਆਸ ਬਣਾਉਣਾ ਪਵੇਗਾ ਸਾਡੇ ਜੀਵਨ ‘ਚ ਜਿੰਨੀਆਂ ਵੀ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਹਨ ਉਨ੍ਹਾਂ ਨੂੰ ਸੁਲਝਾਉਣ ਦੀ ਪ੍ਰਕਿਰਿਆ ‘ਚ ਅਸੀਂ ਓਨਾ ਹੀ ਜ਼ਿਆਦਾ ਸਿੱਖਦੇ ਹਾਂ ਤੇ ਅੱਗੇ ਵਧਣ ਦੇ ਸਾਡੇ ਮੌਕੇ ਹੋਰ ਜ਼ਿਆਦਾ ਵਧਦੇ ਹਨ

ਹਰ ਚੁਣੌਤੀ ਸਾਡੇ ਅਨੁਮਾਨ, ਸਾਡੀ ਸਮਰੱਥਾ ਅਤੇ ਉਸ ਮੌਕੇ ਵਿਸ਼ੇਸ਼ ‘ਤੇ ਸਾਡੀ ਪ੍ਰਤੀਕਿਰਿਆ ਅਨੁਸਾਰ ਹੀ ਹੋਵੇ ਅਤੇ ਨਤੀਜਾ ਸਾਡੀ ਉਮੀਦ ਅਨੁਸਾਰ ਹੀ ਹੋਵੇ ਅਸਲ ‘ਚ ਪ੍ਰਤੀਕੂਲਤਾਵਾਂ ਜੀਵਨ ਨੂੰ ਨਿਖਾਰਦੀਆਂ ਹਨ ਜਿਸ ਨੂੰ ਹਾਲਾਤਾਂ ਨਾਲ ਜੂਝਣ ਤੋਂ ਡਰ ਲੱਗਦਾ ਹੈ ਉਹ ਆਪਣੀ ਪਛਾਣ ਖੋਹ ਕੇ ਆਪਣੇ ਭਵਿੱਖ ਨੂੰ ਆਪਣੇ ਹੀ ਹੱਥੋਂ ਨਸ਼ਟ ਕਰਦਾ ਹੈ ਪਰ ਜੋ ਪ੍ਰਤੀਕੂਲ ਹਾਲਾਤਾਂ ਦਾ ਸਵਾਗਤ ਕਰਦਾ ਹੈ ਉਸ ਨੂੰ ਹਰ ਵਾਰ ਬਹੁਮੁੱਲ ਅਨੁਭਵ ਮਿਲਦਾ ਹੈ ਜੋ ਪ੍ਰਤੀਕੂਲਤਾਵਾਂ ਨੂੰ ਲਗਾਤਾਰ ਸਰਲ ਬਣਾ ਕੇ ਸਫ਼ਲਤਾ ਨੂੰ ਉਸ ਦੇ ਨੇੜੇ ਲਿਆਉਂਦਾ ਹੈ

ਸੰਕਟ ਭਰੇ ਹਾਲਾਤਾਂ ਨਾਲ ਜੂਝਣ ਲਈ ਆਤਮਵਿਸ਼ਵਾਸ ਦਾ ਬਹੁਤ ਮਹੱਤਵ ਹੁੰਦਾ ਹੈ ਆਤਮਵਿਸ਼ਵਾਸ ਨਾਲ ਹੌਂਸਲਾ ਪੈਦਾ ਹੁੰਦਾ ਹੈ, ਜੋ ਸਫਲ ਹੋਣ ਦੇ ਸੰਕਲਪ ਨੂੰ ਪ੍ਰਬਲ ਬਣਾਉਂਦਾ ਹੈ ਇੱਕ ਯੋਗ ਵਿਅਕਤੀ ਜਿੱਥੇ ਵੀ ਨੌਕਰੀ ਲਈ ਜਾਂਦਾ, ਕੋਈ ਭਾਅ ਨਹੀਂ ਦਿੰਦਾ ਇੱਕ ਦਿਨ ਮਨ ‘ਚ ਵਿਚਾਰ ਆਇਆ ਕਿ ‘ਯੋਗਤਾ ਹੁੰਦੇ ਹੋਏ ਵੀ ਸਫਲਤਾ ਨਹੀਂ ਮਿਲ ਰਹੀ ਤਾਂ ਜ਼ਰੂਰ ਕੁਝ ਅਜਿਹਾ ਹੈ ਜੋ ਮੇਰੇ ‘ਚ ਨਹੀਂ ਸ਼ਾਇਦ ਮੇਰੀ ਪੇਸ਼ਕਾਰੀ ਅਤੇ ਗੱਲ ਕਰਨ ਦਾ ਢੰਗ ਗਰਿਮਾ ਦੇ ਉਲਟ ਨਾ ਹੋਵੇ’ ਉਸ ਨੇ ਖੁਦ ਨੂੰ ਹੋਰ ਬਿਹਤਰ ਬਣਾਉਣ ਦਾ ਯਤਨ ਕੀਤਾ ਅਗਲੇ ਹੀ ਇੰਟਰਵਿਊ ‘ਚ ਉਸ ਨੂੰ ਸਫਲਤਾ ਮਿਲ ਗਈ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਸ ਨੂੰ ‘ਰਿਜੈਕਟ’ ਕਰਨ ਵਾਲੇ ਉਸ ਨਾਲ ਨੇੜਤਾ ਚਾਹੁਣ ਲੱਗੇ

ਖੁਦ ਨੂੰ ਮਜ਼ਬੂਤ ਰੱਖਦੇ ਹੋਏ ਹੀ ਅਸੀਂ ਪੂਰੀ ਟੀਮ ਤੋਂ ਵੀ ਜਿੱਤ ਸਕਦੇ ਹਾਂ ਇਸ ਦੇ ਲਈ ਸਭ ਤੋਂ ਪਹਿਲਾਂ ਆਪਣੀ ਕਿਸਮਤ ਨੂੰ ਸ਼ਲਾਘੋ ਕਿ ਤੁਹਾਡਾ ਵਿਰੋਧੀ ਮਜ਼ਬੂਤ ਹੈ ਹਾਰ-ਜਿੱਤ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਸਰਵੋਤਮ ਕਰਨ ਦਾ ਯਤਨ ਕਰੋ ਜ਼ਰੂਰ ਕੁਝ ਅਸਾਧਾਰਨ ਹੋਵੇਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਸਮੱਸਿਆ ਦਾ ਕੋਈ ਹੱਲ ਹੋ ਹੀ ਨਹੀਂ ਸਕਦਾ ਤਾਂ ਇਸ ਦਾ ਸਿਰਫ਼ ਇੱਕ ਹੀ ਅਰਥ ਹੈ, ‘ਤੁਹਾਡੀ ਸਿੱਖਿਆ ਕਮਜ਼ੋਰ ਹੈ ਅਨੁਭਵਹੀਨਤਾ ਹੈ ਚੁਣੌਤੀਆਂ ਨੂੰ ਪਾਰ ਪਾਉਣ ਦਾ ਸੰਕਲਪ ਹਿੱਲਿਆ ਹੋਇਆ ਹੈ’ ਯਾਦ ਰਹੇ, ਮੁਸ਼ਕਲਾਂ ਤੇ ਰੁਕਾਵਟਾਂ ਦਾ ਉਦੇਸ਼ ਤੁਹਾਨੂੰ ਨਸ਼ਟ ਕਰਨਾ ਨਹੀਂ ਸਗੋਂ ਮਜ਼ਬੂਤ ਕਰਨਾ ਹੈ ਉਹ ਤੁਹਾਡੇ ਉਸ ਕੌਸ਼ਲ ਨੂੰ ਪ੍ਰਗਟ ਕਰਨ ‘ਚ ਮੱਦਦ ਕਰਦੀ ਜੋ ਆਮ ਅਵਸਥਾ ‘ਚ ਸ਼ਾਇਦ ਡੀ-ਐਕਟਿਵ ਹੀ ਰਹਿ ਜਾਂਦਾ ਜੇਕਰ ਜੀਵਨ ‘ਚ ਚੁਣੌਤੀਆਂ ਜ਼ਿਆਦਾ ਹਨ ਤਾਂ ਖੁਦ ‘ਤੇ ਮਾਣ ਕਰਨਾ ਚਾਹੀਦਾ ਹੈ ਕਿਉਂਕਿ ਵੱਡੇ ਟੀਚੇ ਸਾਧਾਰਨ ਯੋਧਾ ਨੂੰ ਨਹੀਂ ਦਿੱਤੇ ਜਾਂਦੇ ਮੁਸ਼ਕਲ ਚੁਣੌਤੀਆਂ ਦਾ ਅਰਥ ਹੈ

ਹਾਲਾਤ ਸਾਨੂੰ ਨਿਖਾਰਨ, ਸੰਵਾਰਨ ਲਈ ਸਿੱਖਿਆ ਦੇਣਾ ਚਾਹੁੰਦੇ ਹਨ ਤਾਂ ਕਿ ਅਸੀਂ ਵੱਡੀ ਭੂਮਿਕਾ ਦੇ ਪਾਤਰ ਬਣ ਸਕੀਏ ਆਖਰ ਸਾਧਾਰਨ ਫੌਜੀ ਅਤੇ ਕਮਾਂਡੋ ਦੀ ਸਿੱਖਿਆ ‘ਚ ਅੰਤਰ ਤਾਂ ਹੁੰਦਾ ਹੀ ਹੈ ਜ਼ਿੰਦਗੀ ਹੈ ਤਾਂ ਧੁੱਪ-ਛਾਂ ਵੀ ਰਹੇਗੀ ਫੁੱਲਾਂ ਨਾਲ ਕੰਡਿਆਂ ਦਾ ਹੋਣਾ ਫੁੱਲ ਦੀ ਸੁਗੰਧ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਪਰ ਹਾਂ, ਮੌਕਾ ਆਉਣ ‘ਤੇ ਉਸ ਦੀ ਸੁਰੱਖਿਆ ਜ਼ਰੂਰ ਕਰਦਾ ਹੈ ਕਦਮ-ਕਦਮ ‘ਤੇ ਚਿੰਤਤ ਦੁਖੀ ਹੋਣ ਦੀ ਬਜਾਇ ਸਖ਼ਤ ਮਿਹਨਤ ਨਾਲ ਪ੍ਰਾਪਤ ਸਫਲਤਾ ਦੇ ਆਨੰਦ ਦੀ ਕਲਪਨਾ ਕਰੋ ਜੀਵਨ ਨੂੰ ਆਪਣੇ ਢੰਗ ਨਾਲ ਜਿਉਣ ਦੀ ਇੱਛਾ ਸਭ ਦੀ ਹੁੰਦੀ ਹੈ ਕਈ ਸੁਨਹਿਰੇ ਸੁਫਨੇ ਹੁੰਦੇ ਹਨ ਅਥਾਹ ਆਕਾਸ਼ ‘ਚ ਉੱਡਣ ਦੀ ਚਾਹ ਹੈ ਮਨੁੱਖੀ ਸੁਭਾਅ ਹੈ ਪਰ ਕਈ ਵਾਰ ਹਾਲਾਤ ਆਪਣੇ ਖੰਭ ਸਮੇਟਣ ਨੂੰ ਮਜ਼ਬੂਰ ਕਰ ਦਿੰਦੇ ਹਨ

ਮਨ ਹੀ ਮਨ ਦੁਖੀ ਅਤੇ ਤਨਾਅਗ੍ਰਸਤ ਹੋਣ ਦੀ ਬਜਾਇ ਗਿੱਲੇ ਨਾਰੀਅਲ ਤੋਂ ਕੁਝ ਸਿੱਖਣ ਦਾ ਯਤਨ ਕਰੋ ਜੋ ਆਪਣੇ ਪਾਣੀ ਨੂੰ ਅੰਦਰ-ਅੰਦਰ ਸੋਕ ਲੈਂਦਾ ਹੈ ਅਤੇ ਸੁੱਕਾ ਗੋਲਾ ਬਣ ਕੇ ਨਾਰੀਅਲ ਦੇ ਮਜ਼ਬੂਤ ਖੋਲ੍ਹ ‘ਚ ਸੁਰੱਖਿਅਤ ਰਹਿੰਦਾ ਹੈ ਸੰਯਮਪੂਰਵਕ ਹਾਲਾਤਾਂ ਨਾਲ ਜੂਝਦੇ ਹੋਏ ਜਦੋਂ ਤੁਸੀਂ ਸਭ ਦੇ ਸਾਹਮਣੇ ਆਉਂਦੇ ਹੋ ਤਾਂ ਤੁਹਾਡੀ ਬਹੁਉਪਯੋਗਤਾ ਹੁੰਦੀ ਹੈ, ਕਿਉਂਕਿ ਸੁੱਕੇ ਗੋਲੇ ਵਾਂਗ ਤੁਹਾਡੇ ‘ਚ ਵੀ ‘ਸੰਜਮ’ ਪ੍ਰਗਟ ਹੋ ਜਾਂਦਾ ਹੈ ਜੋ ਤੁਹਾਨੂੰ ਜ਼ਿਆਦਾਤਰ ਸਵੀਕਾਰ ਕਰਨ ਯੋਗ ਬਣਾਉਂਦਾ ਹੈ

ਪੁਰਸ਼ਾਰਥਹੀਣ ਨਹੀਂ, ਪੁਰਸ਼ਾਰਥੀ ਬਣਨਾ ਹੈ ਵਿਦਿਆਰਥੀ ਤਾਂ ਸਦਾ ਰਹਿਣਾ ਹੀ ਹੈ ਕਰਮ ਤੋਂ ਭੱਜਣਾ ਨਹੀਂ, ਗਲਤੀ ਸੁਧਾਰਨ ‘ਚ ਦੇਰੀ ਨਹੀਂ ਕਰਨੀ, ਦੂਜਿਆਂ ਦੀ ਉੱਨਤੀ ਨਾਲ ਈਰਖਾ ਨਹੀਂ ਕਰਨੀ ਆਲਸ ਅਤੇ ਅਗਿਆਨ ਨਾਲ ਨਾਤਾ ਨਹੀਂ ਰੱਖਣਾ’ ਇਸ ਨੂੰ ਆਪਣੇ ਦਿਲੋ-ਦਿਮਾਗ ‘ਚ ਸਥਾਪਿਤ ਕਰਨਾ ਮਾਨਵਤਾ ਹੈ ਹਾਲਾਤਾਂ ਨਾਲ ਜੂਝਣ ਤੋਂ ਇਨਕਾਰ ਕਰਨ ਵਾਲੇ ਕਰਮਹੀਣ ਕਿਸਮਤ ਨੂੰ ਕੋਸ ਕੇ ਆਪਣਾ ਪਾਪ ਛੁਪਾਉਣ ਦਾ ਯਤਨ ਕਰਦੇ ਹਨ ਅਜਿਹੇ ਨਿਰਾਸ਼ ਅਤੇ ਨਿਰਾਸ਼ਾਵਾਦੀ ਸਫਲਤਾ ਦੇ ਸਵਾਦ ਤੋਂ ਵਾਂਝੇ ਰਹਿੰਦੇ ਹਨ
ਡਾ. ਵਿਨੋਦ ਬੱਬਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!