ਸਦਾ ਚੁਸਤੀ ਫੁਰਤੀ ਨਾਲ ਜਿਉਣਾ ਸਿੱਖੋ
Table of Contents
ਹੇਠ ਲਿਖੇ ਕੁਝ ਕੁ ਨਿਯਮਾਂ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਅਮਲ ਕਰਕੇ ਅਸੀਂ ਚੁਸਤੀ-ਫੁਰਤੀ ਪ੍ਰਾਪਤ ਕਰ ਸਕਦੇ ਹਾਂ:-
ਭੁੱਖ ਲੱਗਣ
‘ਤੇ ਹੀ ਖਾਓ ਚੁਸਤੀ-ਫੁਰਤੀ ਲਈ ਖਾਣਾ ਉਦੋਂ ਖਾਓ ਜਦੋਂ ਤੁਸੀਂ ਭੁੱਖ ਮਹਿਸੂਸ ਕਰੋ ਭੁੱਖ ਨਾ ਹੋਣ ‘ਤੇ ਜ਼ਬਰਦਸਤੀ ਭੋਜਨ ਨਾ ਖਾਓ ਇਸ ਨਾਲ ਸਰੀਰ ਆਲਸੀ ਬਣ ਜਾਂਦਾ ਹੈ ਅਤੇ ਪੇਟ ਵੀ ਖਰਾਬ ਰਹਿੰਦਾ ਹੈ ਯਾਦ ਰੱਖੋ ਕਿ ਭੁੱਖ ਲੱਗਣ ‘ਤੇ ਨਾ ਖਾਣ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ
ਖੂਬ ਪਾਣੀ ਪੀਓ:
ਸਰੀਰ ਦੀ ਚੁਸਤੀ-ਫੁਰਤੀ ਲਈ ਦਿਨ ‘ਚ ਸਾਫ਼ ਪਾਣੀ ਦੇ 10-12 ਗਿਲਾਸ ਪੀਓ ਜੋ ਸਰੀਰ ਦੀ ਸਫ਼ਾਈ, ਪਾਚਣ-ਕਿਰਿਆ ਲਈ ਜ਼ਰੂਰੀ ਹੈ
ਸਵੇਰੇ ਜਲਦੀ ਉੱਠੋ:
ਖੁਦ ਨੂੰ ਚੁਸਤ ਬਣਾਈ ਰੱਖਣ ਲਈ ਘੱਟੋ-ਘੱਟ 5-6 ਘੰਟਿਆਂ ਦੀ ਨੀਂਦ ਲੈਣ ਤੋਂ ਬਾਅਦ ਸਵੇਰੇ ਜਲਦੀ ਉੱਠ ਜਾਓ ਅਤੇ ਜ਼ਰੂਰੀ ਕੰਮਾਂ ਨੂੰ ਨਿਪਟਾਓ ਇਸ ਨਾਲ ਦਿਨ ਭਰ ਸਰੀਰ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ ਨੀਂਦ ਨਾ ਖੁੱਲ੍ਹਣ ‘ਤੇ ਅੰਗੜਾਈਆਂ ਲੈਂਦੇ ਹੋਏ ਉੱਠੋ ਇਸ ਨਾਲ ਖੂਨ-ਸੰਚਾਰ ਬਿਹਤਰ ਹੁੰਦਾ ਹੈ ਅਤੇ ਨੀਂਦ ਨੂੰ ਵੀ ਭਜਾਉਣ ‘ਚ ਮੱਦਦ ਮਿਲਦੀ ਹੈ ਅਤੇ ਸਰੀਰ ਲਚਕੀਲਾ ਬਣਦਾ ਹੈ
ਖੁੱਲ੍ਹ ਕੇ ਹੱਸੋ:
ਜ਼ਰਾ ਜਿਹੀ ਖੁਸ਼ੀ ਹੋਣ ‘ਤੇ ਖਿੜਖਿੜਾ ਕੇ ਹੱਸੋ, ਜਿਵੇਂ ਤੁਸੀਂ ਹੱਸਣ ਦਾ ਬਹਾਨਾ ਲੱਭ ਰਹੇ ਹੋ ਖੁੱਲ੍ਹ ਕੇ ਹੱਸਣ ਨਾਲ ਕਈ ਬਿਮਾਰੀਆਂ ‘ਤੇ ਕੰਟਰੋਲ ਹੁੰਦਾ ਹੈ ਕਿਉਂਕਿ ਹੱਸਣ ਨਾਲ ਅਜਿਹੇ ਹਾਰਮੋਨਸ ਪੈਦਾ ਹੁੰਦੇ ਹਨ ਜੋ ਸਰੀਰ ਨੂੰ ਚੁਸਤ ਰੱਖਦੇ ਹਨ ਹੱਸਣ ਲਈ ਪੁਰਾਣੀਆਂ ਚੰਗੀਆਂ ਯਾਦਾਂ ਨੂੰ ਤਾਜ਼ਾ ਕਰੋ, ਚੁਟਕਲੇ ਪੜ੍ਹੋ, ਬੱਚਿਆਂ ਦੀਆਂ ਪਿਆਰੀਆਂ ਸ਼ਰਾਰਤ ਭਰੀਆਂ ਹਰਕਤਾਂ ‘ਤੇ ਧਿਆਨ ਦਿਓ ਭਾਵੇਂ ਹੌਲੀ-ਹੌਲੀ ਹੱਸੋ ਜਾਂ ਜ਼ੋਰ ਨਾਲ, ਪਰ ਹੱਸੋ ਜ਼ਰੂਰ
ਰੋਵੋ ਵੀ:
ਤਣਾਅ ਘੱਟ ਕਰਨ ਲਈ ਰੋਣਾ ਇੱਕ ਚੰਗੀ ਕਸਰਤ ਹੈ ਜੋ ਲੋਕ ਦੁਖੀ ਮੌਕਿਆਂ ‘ਤੇ ਰੋਂਦੇ ਹਨ, ਉਪਰੰਤ ਉਹ ਆਪਣੇ-ਆਪ ਨੂੰ ਤਣਾਅ ਰਹਿਤ ਮਹਿਸੂਸ ਕਰਦੇ ਹਨ ਇਸ ਨਾਲ ਉਹ ਜ਼ਿਆਦਾ ਸਹਿਣਸ਼ੀਲ ਅਤੇ ਘੱਟ ਤਣਾਅਗ੍ਰਸਤ ਬਣਦੇ ਹਨ ਅਤੇ ਲੰਮੀ ਉਮਰ ਪਾਉਂਦੇ ਹਨ ਰੋਣਾ ਇੱਕ ਅਜਿਹੀ ਕਿਰਿਆ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ ਅਤੇ ਬਾਹਰ ਕੱਢਦੀ ਹੈ ਹੰਝੂਆਂ ਨੂੰ ਕਦੇ ਰੋਕੋ ਨਾ, ਵਗਣ ਦਿਓ ਰੋ ਲੈਣ ਤੋਂ ਬਾਅਦ ਤੁਸੀਂ ਖੁਦ ਨੂੰ ਹਲਕਾ ਮਹਿਸੂਸ ਕਰਦੇ ਹੋ
ਮਾਲਸ਼ ਕਰੋ ਜਾਂ ਕਰਵਾਓ
ਮਾਲਸ਼ ਖੁਦ ਕਰੋ ਜਾਂ ਦੂਜੇ ਤੋਂ ਕਰਵਾਓ ਅਜਿਹਾ ਕਰਨ ਨਾਲ ਸਰੀਰ ‘ਚ ਚੁਸਤੀ ਆਉਂਦੀ ਹੈ ਮਾਲਸ਼ ਨਾਲ ਤਣਾਅ ਘੱਟ ਹੁੰਦਾ ਹੈ, ਥਕਾਵਟ ਦੂਰ ਹੁੰਦੀ ਹੈ, ਦਰਦ ‘ਚ ਅਰਾਮ ਮਿਲਦਾ ਹੈ, ਚਮੜੀ ਚਮਕਦਾਰ ਬਣਦੀ ਹੈ ਅਤੇ ਪਾਚਣ-ਕਿਰਿਆ ਠੀਕ ਹੁੰਦੀ ਹੈ ਮਾਲਸ਼ ਨਾਲ ਸੰਤੋਸ਼ ਮਿਲਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ ਸਰਦ ਰੁੱਤ ‘ਚ ਤੇਲ ਕੋਸਾ ਕਰਕੇ ਮਾਲਸ਼ ਕਰ ਸਕਦੇ ਹੋ
ਸੰਗੀਤ ਸੁਣੋ ਅਤੇ ਨੱਚੋ
ਆਪਣੀ ਪਸੰਦ ਦਾ ਸੰਗੀਤ ਸੁਣ ਕੇ ਤੁਸੀਂ ਤਣਾਅ ਘੱਟ ਕਰ ਸਕਦੇ ਹੋ ਵੱਧ ਥਕਾਵਟ ਹੋਣ ‘ਤੇ ਹਲਕਾ ਸੰਗੀਤ ਥਕਾਵਟ ਨੂੰ ਦੂਰ ਕਰਦਾ ਹੈ ਸੰਗੀਤ ਸੁਣਨ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਸੰਗੀਤ ਦੇ ਨਾਲ-ਨਾਲ ਤੁਹਾਡਾ ਮਨ ਨੱਚਣ ਨੂੰ ਕਰੇ ਤਾਂ ਉਸ ਭਾਵਨਾ ਨੂੰ ਰੋਕੋ ਨਾ ਅਨੰਦ ਉਠਾਓ ਨੱਚਣਾ ਕਸਰਤ ਦਾ ਇੱਕ ਸੌਖਾ ਤੇ ਉੱਤਮ ਤਰੀਕਾ ਹੈ ਇਸ ਨਾਲ ਇਮਊਨ ਸਿਸਟਮ ਬਿਹਤਰ ਹੁੰਦਾ ਹੈ, ਮਨ ਪ੍ਰਸੰਨ ਹੁੰਦਾ ਹੈ ਤੇ ਵਾਧੂ ਚਰਬੀ ਘੱਟ ਹੁੰਦੀ ਹੈ
ਆਪਣੀ ਰੁਚੀ ਅਨੁਸਾਰ ਕੰਮ ਕਰੋ
ਦਿਨ-ਭਰ ‘ਚ ਕੁਝ ਸਮਾਂ ਨਿਸ਼ਚਿਤ ਰੱਖੋ ਆਪਣੇ ਲਈ ਜਦੋਂ ਤੁਸੀਂ ਆਪਣੀ ਇੱਛਾ ਨਾਲ ਜੋ ਕਰਨਾ ਚਾਹੋ ਕਰੋ ਆਪਣੇ ਸ਼ੌਂਕ ਦੀ ਮਹੱਤਤਾ ਨੂੰ ਘੱਟ ਨਾ ਹੋਣ ਦਿਓ ਜਿਵੇਂ ਪੜ੍ਹਨਾ, ਲਿਖਣਾ, ਅਰਾਮ ਕਰਨਾ, ਸਿਲਾਈ-ਕਢਾਈ ਕਰਨਾ, ਸਵੈਟਰ ਬੁਣਨਾ, ਪੇਂਟਿੰਗ ਬਣਾਉਣਾ, ਬਾਗਬਾਨੀ ਕਰਨਾ, ਵਿੰਡੋ ਸ਼ਾਪਿੰਗ ਕਰਨਾ ਆਦਿ ਇਸ ਆਦਤ ਨਾਲ ਤੁਸੀਂ ਖੁਦ ਨੂੰ ਸੰਤੁਸ਼ਟ ਕਰ ਸਕਦੇ ਹੋ ਅਤੇ ਚੰਗਾ ਸਮਾਂ ਗੁਜ਼ਾਰ ਸਕਦੇ ਹੋ
– ਨੀਤੂ ਗੁਪਤਾ