Experiences of Satsangis

ਮੈਨੂੰ ਪੰਜਵੇਂ ਦਿਨ ਨੂੰ ਗਿਆਰਾਂ ਵਜੇ ਲੈ ਕੇ ਜਾਣਗੇ – ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪ੍ਰੇਮੀ ਕਬੀਰ ਦਾਸ, ਵਾਸੀ ਪਿੰਡ ਮਹਿਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ ਪ੍ਰੇਮੀ ਜੀ ਨੇ ਆਪਣੇ ਸਤਿਗੁਰੂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਵਰਣਨ ਲਿਖਤ ’ਚ ਇਸ ਤਰ੍ਹਾਂ ਦੱਸਿਆ ਹੈ

ਸੰਨ 1978 ਦੀ ਗੱਲ ਹੈ ਉਸ ਦਿਨ ਮੇਰੀ ਪਤਨੀ ਨਾਨਕ ਕੌਰ ਨੇ ਮੈਨੂੰ ਦੱਸਿਆ ਕਿ ਸਾਈਂ ਮਸਤਾਨਾ ਜੀ ਮਹਾਰਾਜ ਦੇ ਮੈਨੂੰ ਸਾਖਸ਼ਾਤ (ਪ੍ਰਤੱਖ) ਦਰਸ਼ਨ ਹੋਏ ਬੇਪਰਵਾਹ ਜੀ ਨੇ ਫਰਮਾਇਆ ਹੈ ਕਿ ਉਹ ਅੱਜ ਤੋਂ ਪੰਜਵੇਂ ਦਿਨ ਮੈਨੂੰ ਗਿਆਰਾਂ ਵਜੇ ਲੈ ਕੇ ਜਾਣਗੇ ਮੈਂ ਆਪਣੀ ਪਤਨੀ ਤੋਂ ਪੁੱਛਿਆਂ ਕਿ ਤੈਨੂੰ ਕਿੱਥੇ ਲੈ ਕੇ ਜਾਣਗੇ ਉਹ ਬੋਲੀ, ਸਤਿਗੁਰੂ ਜੀ ਸਚਖੰਡ ਲੈ ਕੇ ਜਾਣਗੇ ਉਹ ਪੂਜਨੀਕ ਸ਼ਹਿਨਸ਼ਾਹ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਸੀ ਮੈਂ ਉਕਤ ਸਾਰੀ ਗੱਲ ਸਾਧ-ਸੰਗਤ ’ਚ ਦੱਸ ਦਿੱਤੀ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਮਹਿਮਦਪੁਰ ਰੋਹੀ ’ਚ ਅਤੇ ਦਰਬਾਰ ਦੇ ਆਸਪਾਸ ਦੇ ਪਿੰਡਾਂ-ਸ਼ਹਿਰਾਂ ਅਤੇ ਢਾਣੀਆਂ ਦੀ ਸਾਰੀ ਸਾਧ-ਸੰਗਤ ਨੂੰ ਵੀ ਉਕਤ ਘਟਨਾ ਦਾ ਪਤਾ ਲੱਗ ਗਿਆ

ਕੁਝ ਪ੍ਰੇਮੀਆਂ ਨੇ ਆਪਸ ’ਚ ਵਿਚਾਰ-ਮਸ਼ਵਰਾ ਕੀਤਾ ਕਿ ਆਪਣੇ ਡੇਰਾ ਸੱਚਾ ਸੌਦਾ ਜਾ ਕੇ ਪੂਜਨੀਕ ਦੂਜੇ ਪਾਤਸ਼ਾਹ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਚਰਨਾਂ ’ਚ ਅਰਜ ਕਰਦੇ ਹਾਂ ਕਿ ਬੀਬੀ ਨਾਨਕ ਕੌਰ ਦੀ ਉਮਰ ਵਧਾ ਦਿਓ ਜੀ ਜੇਕਰ ਸਤਿਗੁਰੂ ਚਾਹੇ ਤਾਂ ਉਮਰ ਵਧਾ ਸਕਦੇ ਹਨ ਇਸ ਸਬੰਧੀ ਪਿੰਡ ਮਹਿਮਦਪੁਰ ਰੋਹੀ, ਬੀਘੜ ਅਤੇ ਫਤਿਆਬਾਦ ਸ਼ਹਿਰ ਦੀ ਕੁਝ ਸਾਧ-ਸੰਗਤ ਕੈਂਟਰ ਭਰ ਕੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਪਹੁੰਚੀ ਉਹ ਦਿਨ ਨਾਨਕ ਕੌਰ ਦਾ ਪੰਜਵਾਂ ਅਤੇ ਅਖੀਰਲਾ ਦਿਨ ਸੀ ਸਾਧ-ਸੰਗਤ ਪੂਜਨੀਕ ਬੇਪਰਵਾਹ ਜੀ ਨੂੰ ਮਿਲੀ ਬੀਘੜ ਪਿੰਡ ਦੇ ਇੱਕ ਪ੍ਰੇਮੀ ਚੰਨਣ ਸਿੰਘ ਨੇ ਸਰਵ-ਸਾਮਰੱਥ ਦਾਤਾ ਸ਼ਹਿਨਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ Çੰਸਘ ਜੀ ਮਹਾਰਾਜ ਦੇ ਪਵਿੱਤਰ ਚਰਨਾਂ ’ਚ ਉਕਤ ਸਾਰੀ ਗੱਲਬਾਤ ਦੱਸਦਿਆਂ ਅਰਜ਼ ਕੀਤੀ ਕਿ ਪਿਤਾ ਜੀ, ਇਸ ਭੈਣ (ਨਾਨਕ ਕੌਰ) ਨੂੰ ਦਸ-ਵੀਹ ਸਾਲ ਹੋਰ ਬਖ਼ਸ਼ ਦਿਓ ਜੀ

Also Read:  ‘ਮਾਤਾ-ਪਿਤਾ ਸੇਵਾ’ ਮੁਹਿੰਮ ਬਜ਼ੁਰਗਾਂ ਦੀਆਂ ਦੁਆਵਾਂ ਸਾਡੇ ਨਾਲ ਰਹਿਣ -ਸੰਪਾਦਕੀ

ਇਸ ’ਤੇ ਪੂਜ੍ਰਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ ਕਿ ਭਾਈ, ਇਹ ਮ੍ਰਿਤਲੋਕ ਤਾਂ ਕਾਲ ਦਾ ਦੇਸ਼ ਹੈ ਇਸਨੂੰ ਆਪਣੇ ਨਿੱਜਘਰ, ਅਸਲੀ ਘਰ (ਸਚਖੰਡ) ਜਾਣ ਦਿਓ ਖੁਸ਼ੀਆਂ ਐਸ਼ ਬਹਾਰਾਂ ਲੁੱਟਣ ਦਿਓ ਸਤਿਗੁਰੂ ਪਿਆਰੇ ਨੇ ਇਸਦੇ ਨਾਲ ਹੀ ਇੱਕ ਉਦਾਹਰਨ ਦੇ ਕੇ ਵੀ ਸਮਝਾਇਆ ਕਿ ਜਿਸ ਤਰ੍ਹਾਂ ਕਿਸੇ ਇਨਸਾਨ ਨੂੰ ਕਿਸੇ ਜ਼ੁਰਮ ਦੇ ਬਦਲੇ ਵੀਹ ਸਾਲ ਦੀ ਕੈਦ (ਜੇਲ੍ਹ) ਹੋ ਜਾਵੇ ਅਤੇ ਕੈਦ ਦਾ ਸਮਾਂ ਪੂਰਾ ਹੋਣ ’ਤੇ ਜੇਲ੍ਹ ਸੁਪਰਡੈਂਟ ਉਸ ਕੈਦੀ ਨੂੰ ਛੱਡਣ (ਰਿਹਾ ਕਰਨ) ਦਾ ਕਾਰਡ ਦੇ ਦਿੰਦਾ ਹੈ ਅਤੇ ਉਸ ਕੈਦੀ ਨੂੰ ਦੱਸ ਦਿੰਦਾ ਹੈ ਕਿ ਤੇਰੀ ਜੇਲ੍ਹ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਅਤੇ ਤੂੰ ਆਪਣੇ ਘਰ ਜਾ ਸਕਦਾ ਹੈ ਜੇਕਰ ਉਸਦੇ ਨਾਲ ਵਾਲੇ ਕੈਦੀ ਇਹ ਕਹਿਣ ਕਿ ਸੁਪਰਡੈਂਟ ਸਾਹਿਬ, ਇਸਨੂੰ ਦਸ-ਬਾਰ੍ਹਾਂ ਸਾਲ ਸਾਡੇ ਕੋਲ (ਕੈਦ ’ਚ) ਹੋਰ ਰਹਿਣ ਦਿਓ ਤਾਂ ਉਨ੍ਹਾਂ ਕੈਦੀਆਂ ਦੇ ਕਹਿਣ ’ਤੇ ਨਾ ਤਾਂ ਉਹ ਰਹੇਗਾ

ਅਤੇ ਨਾ ਹੀ ਉਹ ਰੱਖ ਸਕਦੇ ਹਨ ਇਸੇ ਤਰ੍ਹਾਂ ਭਾਈ ਇਸ ਬੀਬੀ ਦੀ ਜੇਲ੍ਹ ਭਾਵ ਚੌਰਾਸੀ ਲੱਖ ਜੂਨੀਆਂ ਦਾ ਚੱਕਰ ਖ਼ਤਮ ਹੋ ਚੁੱਕਿਆ ਹੈ ਉਸਦੀ ਆਤਮਾ ਨੂੰ ਸਚਖੰਡ ਜਾਣ ਦਿਓ ਇਸਦੇ ਰਸਤੇ ’ਚ ਰੋੜੇ ਨਾ ਅਟਕਾਓ ਪੂਜਨੀਕ ਸ਼ਹਿਨਸ਼ਾਹ ਜੀ ਨੇ ਫਰਮਾਇਆ ਕਿ ਹੁਣ ਤੁਸੀਂ ਘਰ ਜਾਓ ਉਹ ਬੀਬੀ ਨਾਅਰਾ ਬੋਲਣ ਵਾਲੀ ਹੈ ਤਾਂ ਅਸੀਂ  ਸਾਰੇ (ਸੰਗਤ) ਉਸੇ ਸਮੇਂ ਆਗਿਆ ਲੈ ਕੇ ਵਾਪਸ ਆਪਣੇ ਘਰ ਵੱਲ ਚੱਲ ਪਏ ਉਦੋਂ ਤੱਕ ਹਨੇ੍ਹਰਾ ਲਗਭਗ ਹੋ ਗਿਆ ਸੀ ਘਰ ਪਹੁੰਚ ਕੇ ਅਸੀਂ ਹਾਲੇ ਚਾਹ-ਪਾਣੀ ਹੀ ਲਿਆ ਸੀ ਕਿ ਐਨੇ ’ਚ ਮੇਰੀ ਪਤਨੀ ਨੇ ਇਸ਼ਾਰੇ ਨਾਲ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਆ ਗਏ ਹਨ ਅਤੇ ਮੈਂ ਆਪਣੇ ਘਰ (ਸਚਖੰਡ) ਆਪਣੇ ਸਤਿਗੁਰੂ ਦੀ ਗੋਦ ’ਚ ਬੈਠ ਕੇ ਜਾ ਰਹੀ ਹਾਂ ਅਤੇ ਐਨਾ ਕਹਿ ਕੇ ਉਸਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲਿਆਂ ਅਤੇ ਬੇਪਰਵਾਹ ਜੀ ਵੱਲੋਂ ਦਿੱਤੇ ਗਏ ਸਮੇਂ ਅਤੇ ਬਚਨਾਂ ਅਨੁਸਾਰ ਉਸਨੇ ਆਪਣਾ ਚੋਲਾ ਛੱਡ ਦਿੱਤਾ ਅਤੇ ਇਸ ਤਰ੍ਹਾਂ ਆਪਣੇ ਸਤਿਗੁਰੂ ਨਾਲ ਓੜ ਨਿਭਾ ਗਈ

Also Read:  ਆਓ ਰੁੱਖਾਂ ਨੂੰ ਬਚਾਈਏ

ਸਤਿਗੁਰੂ ਜੀ ਆਪਣੀਆਂ ਪਿਆਰੀਆਂ ਤੇ ਸੰਸਕਾਰੀਆਂ ਰੂਹਾਂ ਨੂੰ ਇੰਜ ਹੀ ਲੈ ਜਾਂਦੇ ਹਨ, ਜਿਵੇਂ ਬੀਬੀ ਨਾਨਕ ਕੌਰ ਨੂੰ ਲੈ ਗਏ ਸਰੀਰ ਛੱਡਦੇ ਸਮੇਂ ਅਜਿਹੀਆਂ ਰੂਹਾਂ ਨੂੰ ਨਾ ਕੋਈ ਦੁੱਖ ਹੁੰਦਾ ਹੈ ਅਤੇ ਨਾ ਕੋਈ ਰੰਜੋ-ਗਮ ਅਜਿਹੀਆਂ ਰੂਹਾਂ ਖੁਸ਼ੀ-ਖੁਸ਼ੀ ਆਪਣੇ ਮਾਲਕ ਸਤਿਗੁਰੂ ਦੇ ਨਾਲ ਆਪਣੇ ਅਸਲੀ ਘਰ ਸਤਿਲੋਕ ਸੱਚਖੰਡ ਚਲੀਆਂ ਜਾਂਦੀਆਂ ਹਨ