Liquid Diet

Liquid Diet ਲਿਕਵਿਡ ਡਾਈਟ ਲੈ ਕੇ ਤੁਸੀਂ ਵੀ ਰਹਿ ਸਕਦੇ ਹੋ ਫਿੱਟ -ਪਿਛਲੇ ਇੱਕ-ਦੋ ਦਹਾਕਿਆਂ ’ਚ ਭੱਜ-ਨੱਠ ਐਨੀ ਵੱਧ ਗਈ ਹੈ ਕਿ ਸਾਰੇ ਨੰਬਰ ਵਨ ਦੀ ਰੇਸ ਵਿਚ ਰਹਿਣਾ ਚਾਹੁੰਦੇ ਹਨ ਭਾਵੇਂ ਉਸ ਲਈ ਸਿਹਤ ਦਾ ਹਾਲ ਕਿਵੇਂ ਦਾ ਵੀ ਰਹੇ ਖਾਣਾ ਕਦੋਂ ਖਾਧਾ ਹੈ, ਕਿਵੇਂ ਖਾਧਾ ਹੈ, ਪੌਸ਼ਟਿਕ ਹੈ ਜਾਂ ਨਹੀਂ, ਇਸ ਦੀ ਪਰਵਾਹ ਉਨ੍ਹਾਂ ਨੂੰ ਨਹੀਂ ਹੈ ਜਦੋਂ ਭੁੱਖ ਲੱਗੇ ਤਾਂ ਕੁਝ ਵੀ ਕੈਂਟੀਨ ਤੋਂ ਲੈ ਕੇ ਖਾ ਲੈਂਦੇ ਹਨ ਅਤੇ ਆਪਣੀ ਭੁੱਖ ਸ਼ਾਂਤ ਕਰ ਲੈਂਦੇ ਹਨ ਨਤੀਜਨ ਹੌਲੀ-ਹੌਲੀ ਸਰੀਰ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ ਅਤੇ ਸਰੀਰ ਓਨੀ ਭੱਜਦੌੜ ਬਰਦਾਸ਼ਤ ਨਹੀਂ ਕਰ ਸਕਦਾ

ਫਾਸਟ ਲਾਈਫ ਵਾਲੇ ਜੀਵਨ ’ਚ ਬੱਸ ਇੱਕ ਹੀ ਚੀਜ਼ ਹੈ ਉਨ੍ਹਾਂ ਕੋਲ, ਫਾਸਟ ਫੂਡ ਦਾ ਖਾਣਾ ਅਤੇ ਦੂਜਿਆਂ ਤੋਂ ਅੱਗੇ ਰਹਿਣਾ ਉਨ੍ਹਾਂ ਕੋਲ ਨਾ ਤਾਂ ਘਰ ’ਚ ਖਾਣਾ ਬਣਾਉਣ ਦਾ ਸਮਾਂ ਹੈ, ਨਾ ਆਰਾਮ ਨਾਲ ਖਾਣਾ ਖਾਣ ਦਾ ਸਮਾਂ ਅਤੇ ਨਾ ਹੀ ਆਪਣਿਆਂ ਨਾਲ ਗੱਲ ਕਰਨ ਦਾ ਸਮਾਂ ਹੈ ਉਨ੍ਹਾਂ ਕੋਲ ਸਵੇਰੇ ਉੱਠਦੇ ਹੀ ਆਫਿਸ ਜਾਣ ਦੀ ਕਾਹਲੀ ’ਚ ਬੱਸ ਥੋੜ੍ਹਾ-ਬਹੁਤ ਕੰਮ ਨਿਪਟਾ ਕੇ ਭੱਜਦੇ ਹਨ ਇਸ ਭੱਜ-ਨੱਠ ’ਚ ਉਨ੍ਹਾਂ ਕੋਲ ਬਰੇਕਫਾਸਟ ਦਾ ਵੀ ਸਮਾਂ ਨਹੀਂ ਹੁੰਦਾ ਸੈਂਡਵਿਚ ਨਾਲ ਲੈ ਕੇ ਰਸਤੇ ’ਚ ਖਾਂਦੇ ਜਾਣਗੇ

ਜਾਂ ਆਫਿਸ ਜਾ ਕੇ ਆਰਡਰ ਕਰਨਗੇ ਜੇਕਰ ਸਿਹਤ ਠੀਕ ਰੱਖਣੀ ਹੈ ਤਾਂ ਖਾਣੇ ਦਾ ਸਮਾਂ ਅਤੇ ਕਸਰਤ ਦਾ ਸਮਾਂ ਤਾਂ ਕੱਢਣਾ ਹੀ ਪਵੇਗਾ ਜੇਕਰ ਅਜਿਹਾ ਕਰ ਸਕਣ ’ਚ ਵੀ ਅਸਮਰੱਥ ਹੋ ਤਾਂ ਹਫਤੇ ’ਚ ਇੱਕ ਵਾਰ ਲਿਕਵਿਡ ਆਹਾਰ ਲਓ ਤਾਂ ਕਿ ਤੁਹਾਡੇ ਸਰੀਰ ਨੂੰ ਊਰਜਾ ਮਿਲ ਸਕੇ ਲਿਕਵਿਡ ਡਾਈਟ ’ਚ ਤੁਸੀਂ ਤਾਜ਼ੇ ਫਲਾਂ ਦਾ ਰਸ, ਤਾਜੀਆਂ ਸਬਜ਼ੀਆਂ ਦਾ ਰਸ, ਸਬਜ਼ੀਆਂ ਦਾ ਸੂਪ, ਨਿੰਬੂ ਸ਼ਹਿਦ ਪਾਣੀ, ਨਾਰੀਅਲ ਪਾਣੀ, ਹਰਬਲ ਟੀ ਲੈ ਸਕਦੇ ਹੋ

  • ਸਵੇਰ ਦੀ ਸ਼ੁਰੂਆਤ ਲੰਮੀ ਸੈਰ ਤੋਂ ਬਾਅਦ ਇੱਕ ਗਲਾਸ ਕੋਸੇ ਪਾਣੀ ’ਚ ਅੱਧਾ ਨਿੰਬੂ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਕਰੋ ਫਿਰ ਆਪਣੇ ਰੂਟੀਨ ਨਾਲ ਨਜਿੱਠਣ ਤੋਂ ਬਾਅਦ ਆਫਿਸ ਜਾਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਲੈ ਸਕਦੇ ਹੋ ਜੇਕਰ ਦੁੱਧ ਨਹੀਂ ਪੀਂਦੇ ਹੋ ਤਾਂ ਆਂਵਲਾ ਰਸ ਸ਼ਹਿਦ ਮਿਲਾ ਕੇ ਲੈ ਸਕਦੇ ਹੋ ਤਾਜ਼ੇ ਫਲਾਂ ਦਾ ਰਸ ਵੀ ਨਾਸ਼ਤੇ ’ਚ ਬਹੁਤ ਉੱਤਮ ਹੁੰਦਾ ਹੈ ਫਲਾਂ ਦਾ ਰਸ ਤੁਹਾਨੂੰ ਇੰਸਟੈਂਟ ਐਨਰਜ਼ੀ ਦੇਵੇਗਾ ਆਂਵਲੇ ਦਾ ਰਸ ਤੁਹਾਡੀਆਂ ਅੱਖਾਂ, ਵਾਲਾਂ ਤੇ ਚਮੜੀ ਲਈ ਲਾਹੇਵੰਦ ਸਾਬਿਤ ਹੋਵੇਗਾਲ 10-12 ਪੱਤੇ ਤੁਲਸੀ ਦੇ ਮਿਕਸੀ ’ਚ ਥੋੜ੍ਹਾ ਪਾਣੀ ਮਿਲਾ ਕੇ ਪੀਸ ਲਓ ਉਸ ’ਚ ਨਿੰਬੂ, ਸ਼ਹਿਦ ਅਤੇ ਕੋਸਾ ਪਾਣੀ ਅੱਧਾ ਗਲਾਸ ਮਿਲਾ ਕੇ ਲਓ ਸਰਦੀ ਜ਼ੁਕਾਮ ਅਤੇ ਸਾਹ ਦੀ ਤਕਲੀਫ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ
  • ਦਿਨੇ ਆਫਿਸ ’ਚ ਤੁਸੀਂ ਤਾਜ਼ੀਆਂ ਸਬਜ਼ੀਆਂ ਦਾ ਜੂਸ ਲੈ ਸਕਦੇ ਹੋ ਗਾਜਰ, ਪਾਲਕ, ਅਦਰਕ, ਟਮਾਟਰ, ਖੀਰਾ, ਚੁਕੰਦਰ ਆਦਿ ਸਬਜ਼ੀਆਂ ਦਾ ਜੂਸ ਲੈ ਸਕਦੇ ਹੋ ਮੂਲੀ ਦਾ ਰਸ ਵੀ ਲੈ ਸਕਦੇ ਹੋ ਉਸ ’ਚ ਨਮਕ ਅਤੇ ਨਿੰਬੂ ਮਿਲਾ ਕੇ ਲਓ ਮੋਟਾਪਾ ਵੀ ਘੱਟ ਹੋਵੇਗਾ ਬਾਕੀ ਸਬਜ਼ੀਆਂ ਦੇ ਜੂਸ ’ਚ ਵੀ ਕਾਫੀ ਮਿਨਰਲਸ ਅਤੇ ਵਿਟਾਮਿਨਸ ਹੁੰਦੇ ਹਨ ਜੋ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ ਜੇਕਰ ਨਾਸ਼ਤੇ ਅਤੇ ਲੰਚ ਦਰਮਿਆਨ ਕੁਝ ਲੈਣ ਦਾ ਮਨ ਕਰੇ ਤਾਂ ਨਾਰੀਅਲ ਪਾਣੀ ਜਾਂ ਇੱਕ ਕੱਪ ਹਰਬਲ ਟੀ ਬਿਨਾ ਦੁੱਧ ਵਾਲੀ ਲੈ ਸਕਦੇ ਹੋ
  • ਦੁਪਹਿਰ ਅਤੇ ਰਾਤ ਦਰਮਿਆਨ ਸ਼ਾਮ ਨੂੰ ਵੀ ਤੁਸੀਂ ਇੱਕ ਕੱਪ ਹਰਬਲ ਟੀ ਬਿਨਾਂ ਦੁੱਧ ਵਾਲੀ ਲੈ ਸਕਦੇ ਹੋ
  • ਰਾਤ ਨੂੰ ਤਾਜ਼ੀਆਂ ਸਬਜ਼ੀਆਂ ਦਾ ਸੂਪ ਲੈ ਸਕਦੇ ਹੋ ਕੋਸ਼ਿਸ਼ ਕਰਕੇ ਸੂਪ ਇੱਕ ਹੀ ਸਬਜ਼ੀ ਦਾ ਬਣਾਓ ਉਸ ਵਿੱਚ ਪੁੰਗਰੀ ਦਾਲ ਦੀ ਮੁੱਠ ਜਾਂ ਮੂੰਗ ਸਾਬਤ, ਸਾਬਤ ਮਸਰ ਦੀ ਇੱਕ ਮੁੱਠ ਮਿਲਾ ਕੇ ਸੂਪ ਤਿਆਰ ਕਰਕੇ ਪੀਓ ਦਾਲ ਪਾਉਣ ਨਾਲ ਸੂਪ ਕੁਝ ਗਾੜ੍ਹਾ ਹੋੋ ਜਾਵੇਗਾ ਪੇਟ ਵੀ ਭਰੇਗਾ ਤੇ ਐਨਰਜੀ ਵੀ ਮਿਲੇਗੀ ਸੂਪ ’ਚ ਹਲਕਾ ਨਮਕ, ਪੀਸੀ ਕਾਲੀ ਮਿਰਚ, ਭੁੰਨਿ੍ਹਆ ਜੀਰਾ ਮਿਲਾ ਕੇ ਉਸਦੇ ਸਵਾਦ ਨੂੰ ਵਧਾ ਸਕਦੇ ਹੋ
  • ਸੂਪ ਨਾਲ ਤੁਹਾਨੂੰ ਵਿਟਾਮਿਨਸ ਅਤੇ ਭਰਪੂਰ ਪੌਸ਼ਟਿਕ ਤੱਤ ਵੀ ਮਿਲਣਗੇ ਇਹ ਡਾਈਟ ਤੁਸੀਂ ਹਫਤੇ ’ਚ ਇੱਕ ਦਿਨ ਜਾਂ 10 ਦਿਨ ’ਚ ਇੱਕ ਦਿਨ ਲਈ ਲੈ ਸਕਦੇ ਹੋ ਇਸ ਨਾਲ ਪੇਟ ਦੀ ਐਸੀਡਿਟੀ ਤੋਂ ਛੁਟਕਾਰਾ ਮਿਲੇਗਾ, ਚਮੜੀ ’ਚ ਚਮਕ ਬਣੀ ਰਹੇਗੀ, ਚਮੜੀ ਦੀਆਂ ਝੁਰੜੀਆਂ ਅਤੇ ਕਿੱਲ-ਮੁੰਹਾਸੇ ਦੂਰ ਹੋਣਗੇ ਫਲਾਂ ’ਚ ਚੀਕੂ, ਕੇਲਾ, ਅੰਬ ਦੀ ਵਰਤੋਂ ਨਾ ਕਰੋ ਕਿਉਂਕਿ ਇਨ੍ਹਾਂ ਫਲਾਂ ਤੋਂ ਵਾਧੂ ਕੈਲਰੀਜ ਮਿਲਦੀ ਹੈ -ਨੀਤੂ ਗੁਪਤਾ
Also Read:  Dussehra: ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ ਦੁਸਹਿਰਾ