102ਵੇਂ ਪਾਵਨ ਅਵਤਾਰ ਦਿਵਸ (25 ਜਨਵਰੀ) ’ਤੇ ਵਿਸ਼ੇਸ਼ ਭਾਗਾਂ ਭਰੀ ਯੇ 25 ਜਨਵਰੀ ਸਤਿਗੁਰੂ ਸ਼ਾਹ ਸਤਿਨਾਮ ਜੀ ਪਧਾਰੇ Satsang dera sacha suda
ਸੰਤਾਂ ਦਾ ਸ੍ਰਿਸ਼ਟੀ ’ਤੇ ਆਗਮਨ ਅਤਿ ਸੁਖਦਾਈ ਹੈ ਸੰਤ ਪਰਮ ਪਿਤਾ ਪਰਮੇਸ਼ਵਰ ਦਾ ਹੁਕਮ ਲੈ ਕੇ ਸ੍ਰਿਸ਼ਟੀ ਉੱਧਾਰ ਲਈ ਜਗਤ ਵਿੱਚ ਆਉਂਦੇ ਹਨ ਰੂਹਾਨੀ ਫਿਲਾਸਫੀ ਅਨੁਸਾਰ ਸੰਤਾਂ ਦਾ ਸ੍ਰਿਸ਼ਟੀ ’ਤੇ ਆਗਮਨ ਪਰਮ ਪਿਤਾ ਪਰਮੇਸ਼ਵਰ ਦੀ ਰਜ਼ਾ ਅਨੁਸਾਰ ਹੁੰਦਾ ਹੈ
ਵੈਸੇ ਬਾਹਰੀ ਤੌਰ ’ਤੇ ਦੇਖਣ ਵਿੱਚ ਉਹ ਸਾਡੀ ਤਰ੍ਹਾਂ ਇੱਕ ਇਨਸਾਨ ਹੀ ਲੱਗਦੇ ਹਨ ਪਰ ਅੰਤਰਮੁੱਖ ਉਹ ਪਰਮੇਸ਼ਵਰ ਸਵਰੂਪ ਹੁੰਦੇ ਹਨ ਅਤੇ ਕੋਈ ਭਾਗਾਂ ਵਾਲੀ ਅੱਖ ਹੀ ਹੁੰਦੀ ਹੈ ਜੋ ਉਹਨਾਂ ਨੂੰ ਪਛਾਣ ਸਕਦੀ ਹੈ ਸੰਤ ਆਪਣਾ ਭੇਤ ਜ਼ਾਹਿਰਾ ਤੌਰ ’ਤੇ ਕਿਸੇ ਦੇ ਅੱਗੇ ਨਹੀਂ ਦੱਸਦੇ ਕੋਈ ਅੰਨ੍ਹਾ ਵਿਅਕਤੀ ਕਿਸੇ ਸੁਜਾਖੇ (ਅੱਖਾਂ ਵਾਲੇ) ਨੂੰ ਕਿਵੇਂ ਵੇਖ ਸਕਦਾ ਹੈ ਜਦ ਤੱਕ ਉਹ ਖੁਦ ਉਸ ਨੂੰ ਦੱਸੇ ਨਾ ਜਾਂ ਅਹਿਸਾਸ ਨਾ ਕਰਾ ਦੇਵੇ ਕਿ ਮੈਂ ਤਾਂ ਤੇਰੇ ਸਾਹਮਣੇ ਹਾਂ ਇਹੀ ਸਥਿਤੀ ਇੱਕ ਆਮ ਇਨਸਾਨ ਅਤੇ ਪੂਰਨ ਸ ੰਤਾਂ ਦੇ ਦਰਮਿਆਨ ਹੁੰਦੀ ਹੈ
ਉਦਾਹਰਨ ਦੇ ਤੌਰ ’ਤੇ ਇੱਕ ਪਾਗਲਖਾਨਾ ਹੈ ਉੱਥੇ ਪਾਗਲ ਲੋਕ ਆਪਣਾ ਇਲਾਜ ਕਰਵਾਉਣ ਲਈ ਰਹਿੰਦੇ ਹਨ ਅਤੇ ਡਾਕਟਰ ਵੀ ਜਾਂਦੇ ਹਨ ਜੋ ਉਹਨਾਂ ਦਾ ਇਲਾਜ ਕਰਦੇ ਹਨ ਭਾਵ ਦੋਵੇਂ ਹੀ ਇੱਕ ਜਗ੍ਹਾ ’ਤੇ ਰਹਿੰਦੇ ਹਨ ਇਸ ਦੇ ਹੀ ਅਨੁਰੂਪ ਸੰਤ ਮਹਾਂਪੁਰਸ਼ ਵੀ ਮਨ ਮਾਇਆ, ਵਿਸ਼ੇ ਵਾਸ਼ਨਾਵਾਂ ਵਿੱਚ ਪਾਗਲ ਹੋਏ ਜੀਵਾਂ ਨੂੰ ਸਦਮਾਰਗ ’ਤੇ ਲਿਆਉਣ ਲਈ ਸੰਸਾਰੀ ਜੀਵਾਂ ਵਿੱਚ ਵਿਚਰਦੇ ਹਨ ਇੱਕ ਹੋਰ ਸਟੀਕ ਉਦਾਹਰਨ ਰਾਹੀਂ ਅਸੀਂ ਜੀਵ ਅਤੇ ਸਤਿਗੁਰੂ ਦੇ ਦਰਮਿਆਨ ਦੀ ਸਥਿਤੀ ਨੂੰ ਹੋਰ ਭਲੀ ਪ੍ਰਕਾਰ ਸਮਝ ਸਕਦੇ ਹਾਂ ਪੀਟਰ ਰਾਜਾ ਆਪਣੇ ਦੇਸ਼ ਰੂਸ ਤੋਂ ਕੱਢੇ ਗਏ ਲੋਕਾਂ ਨੂੰ ਵਾਪਸ ਆਪਣੇ ਦੇਸ਼ ਲਿਆਉਣ ਲਈ ਹਾਲੈਂਡ ਮੁਲਕ ਵਿੱਚ ਜਹਾਜ਼ਰਾਣੀ ਦਾ ਕੰਮ ਸਿੱਖਣ ਦੇ ਬਹਾਨੇ ਚਲਾ ਗਿਆ ਜਿੱਥੇ ਉਹ ਲੋਕ ਵੀ ਉੱਥੇ ਮਜ਼ਦੂਰੀ ਦਾ ਕੰਮ ਕਰਦੇ ਸਨ ਰਾਜਾ ਨੇ ਵੀ ਉਹਨਾਂ ਵਾਂਗ ਮਜ਼ਦੂਰ ਦਾ ਰੂਪ ਧਾਰਨ ਕੀਤਾ ਹੋਇਆ ਸੀ
ਰਾਜਾ ਉਹਨਾਂ ਕੋਲ ਆਪਣੇ ਦੇਸ਼ ਦੀ ਉਪਮਾ ਕਰੇ, ਆਪਣੇ ਦੇਸ਼ ਦੀਆਂ ਉਹਨਾਂ ਨਾਲ ਗੱਲਾਂ ਕਰੇ ਸੁਣ ਕੇ ਉਹਨਾਂ ਦਾ ਦਿਲ ਵੀ ਆਪਣੇ ਵਤਨ ਜਾਣ ਨੂੰ ਕਰ ਆਇਆ ਪਰ ਕਹਿਣ ਲੱਗੇ ਕਿ ਸਾਨੂੰ ਤਾਂ ਦੇਸ਼ ਨਿਕਾਲਾ ਮਿਲਿਆ ਹੋਇਆ ਹੈ, ਸਾਨੂੰ ਤਾਂ ਦੇਸ਼ ਵਿੱਚੋਂ ਕੱਢਿਆ ਗਿਆ ਹੈ, ਅਸੀਂ ਕਿਵੇਂ ਉੱਥੇ ਜਾ ਸਕਦੇ ਹਾਂ? ਰਾਜਾ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉੱਥੋਂ ਦਾ ਰਾਜਾ ਮੇਰਾ ਖਾਸ ਦੋਸਤ ਹੈ ਮੈਨੂੰ ਯਕੀਨ ਹੈ ਕਿ ਉਹ ਮੇਰੀ ਗੱਲ ਮੰਨ ਲਵੇਗਾ ਅਤੇ ਤੁਹਾਨੂੰ ਉੱਥੇ ਰਹਿਣ ਦੀ ਆਗਿਆ ਦੇ ਦੇਵੇਗਾ
ਜਿਹਨਾਂ ਨੂੰ ਉਸ ਦੀ ਗੱਲ ’ਤੇ ਯਕੀਨ ਆਇਆ, ਉਹ ਉਸ ਦੇ ਨਾਲ ਚੱਲ ਪਏ ਅਤੇ ਜਿਹਨਾਂ ਨੂੰ ਯਕੀਨ ਨਹੀਂ ਆਇਆ ਕਿ ਸਾਡੀ ਤਰ੍ਹਾਂ ਮਜ਼ਦੂਰ ਹੈ, ਇਸ ਦੀ ਰਾਜਾ ਨਾਲ ਕਿਵੇਂ ਦੋਸਤੀ ਹੋ ਸਕਦੀ ਹੈ, ਉਹ ਇਨ੍ਹਾਂ ਗੱਲਾਂ ਵਿੱਚ ਹੀ ਉਲਝੇ ਰਹੇ ਰਾਜਾ ਆਪਣੀ ਰਾਜਧਾਨੀ ਵਿੱਚ ਦਾਖਲ ਹੋਇਆ ਸਭ ਲੋਕ ਸਤਿਕਾਰ ਕਰਨ ਦੇਖ ਕੇ ਉਹਨਾਂ ਮਜ਼ਦੂਰਾਂ ਨੂੰ ਹੌਂਸਲਾ ਹੋਇਆ ਕਿ ਵਾਕਿਆ ਹੀ ਇਹ ਕੋਈ ਵੀ.ਆਈ.ਪੀ. ਵਿਅਕਤੀ ਰਾਜਾ ਦਾ ਖਾਸ ਮਿੱਤਰ ਹੋ ਸਕਦਾ ਹੈ ਰਾਜਾ ਜਦੋਂ ਸਾਹਮਣੇ ਤਖਤ ’ਤੇ ਬਿਰਾਜਮਾਨ ਹੋਇਆ, ਤਾਂ ਇਹ ਦੇਖ ਕੇ ਮਜ਼ਦੂਰ ਰਾਜਾ ਦਾ ਕੋਟਿ-ਕੋਟਿ ਧੰਨਵਾਦ ਕਰਨ ਕਿ ਸਾਨੂੰ ਵਾਪਸ ਲਿਆਉਣ ਲਈ ਸਾਡੀ ਤਰ੍ਹਾਂ ਮਜ਼ਦੂਰ ਬਣ ਕੇ ਰਿਹਾ ਦਿਲ ਵੈਰਾਗ ਨਾਲ ਭਰ ਗਿਆ ਕਿ ਸਾਨੂੰ ਕੀ ਪਤਾ ਸੀ ਕਿ ਇਹ ਖੁਦ ਹੀ ਸਾਡਾ ਬਾਦਸ਼ਾਹ ਹੈ ਇਹੀ ਸਥਿਤੀ ਸੰਤ ਸਤਿਗੁਰੂ ਦੀ ਸੰਸਾਰੀ ਜੀਵਾਂ ਦੇ ਦਰਮਿਆਨ ਹੈ
ਜੋ ਅਧਿਕਾਰੀ ਰੂਹਾਂ ਸੰਤਾਂ ’ਤੇ ਭਰੋਸਾ ਕਰਕੇ ਉਹਨਾਂ ਅਨੁਸਾਰ ਆਚਰਨ ਕਰਦੀਆਂ ਹਨ ਸਤਿਗੁਰੂ ਉਹਨਾਂ ਨੂੰ ਸੱਚਖੰਡ, ਸਤਿਲੋਕ, ਨਿੱਜਧਾਮ ਲੈ ਜਾਂਦੇ ਹਨ ਗੱਲ ਹੈ ਸੰਤਾਂ ਦੇ ਬਚਨ ’ਤੇ ਦ੍ਰਿੜ੍ਹ ਵਿਸ਼ਵਾਸ ਲਿਆਉਣ ਦੀ ਸੰਤ-ਸਤਿਗੁਰੂ ਮਨੁੱਖੀ ਚੋਲ਼ਾ ਧਾਰਨ ਕਰਕੇ ਸੰਸਾਰੀ ਜੀਵਾਂ ਵਿੱਚ ਵਿਚਰਦੇ ਹਨ ਉਹ ਸਤਿਲੋਕ, ਸੱਚਖੰਡ ਅਨਾਮੀ ਦੇ ਵੈਦ-ਡਾਕਟਰ ਹੁੰਦੇ ਹਨ ਜੋ ਮਨ-ਮਾਇਆ ’ਚ ਪਗਲਾਏ ਜੀਵਾਂ ਦਾ ਪੱਕਾ ਇਲਾਜ ਕਰਦੇ ਹਨ, ਜੀਵਾਂ ਦੇ ਅਧਿਕਾਰ ਦੇ ਅਨੁਸਾਰ ਉਹਨਾਂ ਨੂੰ ਮਨ-ਮਾਇਆ ਦੇ ਬੰਧਨ ਤੋਂ ਮੁਕਤ ਕਰਦੇ ਹਨ ਜੋ ਕੋਈ ਉਹਨਾਂ ’ਤੇ ਆਪਣਾ ਵਿਸ਼ਵਾਸ ਲਿਆਉਂਦੇ ਹਨ, ਪੀਟਰ ਰਾਜਾ ਵਾਂਗ ਉਹ ਉਹਨਾਂ ਨੂੰ ਆਪਣੇ ਵਤਨ, ਨਿੱਜ਼ ਮੁਕਾਮ ’ਚ ਲੈ ਜਾਂਦੇ ਹਨ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸਮਾਜ ’ਤੇ ਜੀਵੋਂ-ਉੱਧਾਰ ਲਈ ਆਪਣੇ ਆਪ ਨੂੰ ਮਾਨਵਤਾ, ਸਮਾਜ ਦੇ ਸਮਰਪਿਤ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਇੱਕ ਭਜਨ ਵਿੱਚ ਲਿਖਿਆ ਹੈੈ ‘‘ਚਾਹੇ ਕੁਛ ਭੀ ਕਰੇਂ ਯਤਨ ਵਾਪਿਸ ਤੁਮ੍ਹੇਂ ਲੇ ਜਾਏਂਗੇ, ਕਾਲ ਸੇ ਤੁਮ੍ਹੇਂ ਛੁਡਾਏਂਗੇ’’ ਉੁਪਰੋਕਤ ਉਦਾਹਰਨ ਦੇ ਅਨੁਰੂਪ ਪੂਜਨੀਕ ਪਰਮ ਪਿਤਾ ਜੀ ਨੇ ਜੀਵਾਂ ਨੂੰ ਸਮਝਾਉਣ ਲਈ ਦਿਨ-ਰਾਤ ਇੱਕ ਕੀਤਾ ਕਦੇ ਆਪਣੇ ਸੁੱਖ-ਆਰਾਮ ਦੀ ਪਰਵਾਹ ਨਹੀਂ ਕੀਤੀ ਸਰਦੀ ਹੈ ਜਾਂ ਗਰਮੀ, ਵਰਖਾ ਹੈ ਜਾਂ ਹਨ੍ਹੇਰੀ, ਜੀਵੋਂ-ਉੱਧਾਰ ਲਈ ਆਪ ਜੀ ਦਾ ਅਪਾਰ ਰਹਿਮੋ-ਕਰਮ, ਹਮਦਰਦੀ ਤੇ ਦਇਆ ਭਾਵਨਾ ਦਾ ਦਰਿਆ ਨਿਰੰਤਰ ਵਹਿੰਦਾ ਰਿਹਾ ਅਤੇ ਜਿਉਂ ਦਾ ਤਿਉਂ ਹੁਣ ਵੀ ਡੇਰਾ ਸੱਚਾ ਸੌਦਾ ਵਿੱਚ ਵਹਿ ਰਿਹਾ ਹੈ ਅਤਿ ਨਸੀਬਾਂ, ਭਾਗਾਂ ਵਾਲੇ ਜੀਵ ਹਨ ਜੋ ਅੱਜ ਵੀ ਆਪ ਜੀ ਦੇ ਅਪਾਰ ਦਇਆ, ਰਹਿਮੋ-ਕਰਮ ਦੇ ਸਾਗਰ ਵਿੱਚ ਡੁਬਕੀਆਂ ਲਾ ਰਹੇ ਹਨ ਆਪ ਜੀ ਦੇ ਅਪਾਰ ਰਹਿਮੋ-ਕਰਮ ਦੀਆਂ ਖੁਸ਼ੀਆਂ ਹਾਸਲ ਕਰ ਰਹੇ ਹਨ
Table of Contents
ਪਾਵਨ ਜੀਵਨ ਚਰਿੱਤਰ:-
ਰੂਹਾਂ ਦੇ ਸਰਤਾਜ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਨਾਂਅ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਸਿੱਧੂ ਅਤੇ ਪੂਜਨੀਕ ਮਾਤਾ ਜੀ ਦਾ ਨਾਂਅ ਪੂਜਨੀਕ ਮਾਤਾ ਆਸ ਕੌਰ ਜੀ ਸੀ ਆਪ ਜੀ ਦੇ ਪੂਜਨੀਕ ਦਾਦਾ ਸਰਦਾਰ ਹੀਰਾ ਸਿੰਘ ਜੀ ਸਿੱਧੂ ਪਿੰਡ ਦੇ ਜ਼ੈਲਦਾਰ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਪਿੰਡ ਦੇ ਬਹੁਤ ਵੱਡੇ ਜ਼ਿੰਮੀਦਾਰ (ਜ਼ਮੀਨ-ਜਾਇਦਾਦ ਦੇ ਮਾਲਕ) ਸਨ ਪੂਜਨੀਕ ਮਾਤਾ-ਪਿਤਾ ਜੀ ਬਹੁਤ ਧਾਰਮਿਕ ਖਿਆਲਾਂ ਵਾਲੇ ਸਨ ਉਹ ਸਾਧੂ, ਸੰਤਾਂ, ਮਹਾਤਮਾਂ ਦੀ ਬਹੁਤ ਜ਼ਿਆਦਾ ਸੇਵਾ ਕਰਿਆ ਕਰਦੇ ਸਨ ਅਤੇ ਮਾਲਕ ਪਰਮ ਪਿਤਾ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਇਸ ਸਾਧਨ ਸੰਪੰਨ ਪਰਿਵਾਰ ਵਿੱਚ ਹਰ ਦੁਨਿਆਵੀ ਵਸਤੂ ਹਮੇਸ਼ਾ ਭਰਪੂਰ ਰਹਿੰਦੀ ਸੀ ਕਿਸੇ ਵੀ ਸੰਸਾਰਕ ਵਸਤੂ ਦੀ ਘਰ ਵਿੱਚ ਕਮੀ ਨਹੀਂ ਸੀ, ਪਰ ਸੰਤਾਨ ਪ੍ਰਾਪਤੀ ਦੀ ਕਾਮਨਾ ਪੂਜਨੀਕ ਮਾਤਾ-ਪਿਤਾ ਜੀ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਸੀ ਸਾਰਾ ਪਿੰਡ ਹੀ ਇਸ ਪਰਿਵਾਰ ਦੀ ਮਾਲਕ ਪ੍ਰਤੀ ਅਪਾਰ ਸ਼ਰਧਾ ਤੇ ਦੀਨ-ਦੁਖੀਆਂ ਪ੍ਰਤੀ ਦਇਆ, ਹਮਦਰਦੀ ਦੀ ਸੱਚੀ ਭਾਵਨਾ ਤੋਂ ਜਾਣੂ ਸੀ ਸਭ ਲੋਕ ਇਸ ਲਈ ਵੀ ਇਸ ਨੇਕ ਦਿਲ ਪਰਿਵਾਰ ਪ੍ਰਤੀ ਸੱਚੇ ਸਤਿਕਾਰ ਦੀ ਭਾਵਨਾ ਰੱਖਦੇ ਸਨ
ਉਹਨੀਂ ਦਿਨੀਂ ਇੱਕ ਮਸਤ ਮੌਲਾ ਫਕੀਰ ਬਾਬਾ ਦਾ ਪਿੰਡ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਉਣਾ ਹੋਇਆ ਉਹ ਮਾਲਕ ਦਾ ਸੱਚਾ ਫਕੀਰ ਸੀ ਜੋ ਲੋਕਾਂ ਨੂੰ ਮਾਲਕ ਦੀ ਭਗਤੀ ਲਈ ਪ੍ਰੇਰਿਤ ਕਰਦਾ ਸੀ ਪੂਜਨੀਕ ਮਾਤਾ-ਪਿਤਾ ਜੀ ਨੇ ਉਸ ਫਕੀਰ ਬਾਬਾ ਨੂੰ ਆਪਣੇ ਘਰ ਸੱਦਾ ਦਿੱਤਾ ਪੂਜਨੀਕ ਮਾਤਾ-ਪਿਤਾ ਜੀ ਨੇ ਉਸ ਫਕੀਰ ਬਾਬਾ ਦਾ ਸੱਚੇ ਦਿਲੋਂ ਸੁਆਗਤ ਕੀਤਾ ਉਹ ਫਕੀਰ ਬਾਬਾ ਕਈ ਦਿਨਾਂ ਤੱਕ ਪਿੰਡ ਸ੍ਰੀ ਜਲਾਲਆਣਾ ਸਾਹਿਬ ਵਿੱਚ ਰਹੇ ਜਿੰਨੇ ਦਿਨ ਵੀ ਉਹ ਪਿੰਡ ਵਿੱਚ ਰਹੇ, ਦੁੱਧ, ਭੋਜਨ, ਪਾਣੀ ਉਹ ਪੂਜਨੀਕ ਸਰਦਾਰ ਵਰਿਆਮ ਸਿੰਘ ਜੀ ਦੇ ਘਰੋਂ ਹੀ ਲਿਆ ਕਰਦੇ ਸਨ ਪੂਜਨੀਕ ਮਾਤਾ-ਪਿਤਾ ਜੀ ਉਸ ਫਕੀਰ ਬਾਬਾ ਨੂੰ ਸਨਮਾਨ ਪੂਰਵਕ ਬਿਠਾਉਂਦੇ ਅਤੇ ਆਪਣੇ ਹੱਥਾਂ ਨਾਲ ਉਹਨਾਂ ਨੂੰ ਭੋਜਨ-ਪਾਣੀ ਕਰਵਾਉਂਦੇ, ਸੱਚੇ ਦਿਲੋਂ ਉਹਨਾਂ ਦੀ ਸੇਵਾ ਕਰਦੇ
ਇੱਕ ਦਿਨ ਉਸ ਫਕੀਰ ਬਾਬਾ ਨੇ ਪ੍ਰਸੰਨ ਹੋ ਕੇ ਪੂਜਨੀਕ ਮਾਤਾ-ਪਿਤਾ ਜੀ ਨੂੰ ਕਿਹਾ, ਭਾਈ-ਭਗਤੋ, ਆਪਦਾ ਮਾਲਕ ਪ੍ਰਤੀ ਭਗਤੀ-ਭਾਵ, ਪ੍ਰੇਮ, ਸੇਵਾ, ਸਤਿਕਾਰ ਬਹੁਤ ਹੀ ਸਲਾਉਣਯੋਗ ਹੈ ਆਪ ਦੀ ਸੰਤਾਨ ਪ੍ਰਾਪਤੀ ਦੀ ਇੱਛਾ ਪਰਮੇਸ਼ਵਰ ਜ਼ਰੂਰ ਪੂਰੀ ਕਰਨਗੇ ਆਪਦੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ ਉਪਰੰਤ ਫਕੀਰ-ਬਾਬਾ ਕੁਝ ਦਿਨਾਂ ਬਾਅਦ ਪਿੰਡ ਤੋਂ ਚਲੇ ਗਏ ਪਰਮ ਪਿਤਾ ਪਰਮਾਤਮਾ ਦੀ ਅਪਾਰ ਰਹਿਮਤ ਅਤੇ ਫਕੀਰ ਬਾਬਾ ਦੀਆਂ ਦੁਆਵਾਂ ਨਾਲ ਪੂਜਨੀਕ ਮਾਤਾ-ਪਿਤਾ ਜੀ ਨੂੰ 18 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਰੂਪ ਵਿੱਚ ਆਪਣੇ ਖਾਨਦਾਨ ਦਾ ਵਾਰਸ, ਸੰਤਾਨ-ਸੁੱਖ ਦੀ ਪ੍ਰਾਪਤੀ ਹੋਈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਜਨਮ 25 ਜਨਵਰੀ 1919 ਨੂੰ ਹੋਇਆ ਆਪ ਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਸਨ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ, ਉਪਰੰਤ ਪੂਜਨੀਕ ਸਾਈਂ ਮਸਤਾਨਾ ਜੀ ਨੇ ਆਪ ਦਾ ਨਾਂਅ ਬਦਲ ਕੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ
ਆਪ ਜੀ ਦੇ ਸ੍ਰਿਸ਼ਟੀ ’ਤੇ ਸ਼ੁੱਭ ਆਗਮਨ ਦਾ ਪਵਿੱਤਰ ਸੰਦੇਸ਼ ਜਿਵੇਂ ਹੀ ਪਿੰਡ ਵਾਸੀਆਂ, ਰਿਸ਼ਤੇਦਾਰਾਂ, ਸੰਬੰਧੀਆਂ ਨੂੰ ਮਿਲਿਆ, ਸਭ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ ਹਰ ਪ੍ਰਾਣੀ, ਹਰ ਜੀਵ ਜੰਤੂ, ਹਰ ਵਿਅਕਤੀ ਖੁਸ਼ੀਆਂ ਨਾਲ ਭਰ ਗਿਆ ਅਜਿਹਾ ਮਨੋਰਮ ਦ੍ਰਿਸ਼ ਬਣਿਆ ਕਿ ਜਿਵੇਂ ਪੂਰੀ ਪ੍ਰਕਿਰਤੀ ਸਵਰ ਲਹਿਰੀਆਂ ਵਿੱਚ ਝੂਮ ਉੱਠੀ ਹੋਵੇ, ਜਿਵੇਂ ਚਾਰੇ ਪਾਸੇ ਈਸ਼ਵਰੀ ਮਸਤੀ ਛਾ ਗਈ ਹੋਵੇ ਇਸ ਤਰ੍ਹਾਂ ਹੋਵੇ ਕਿਉਂ ਨਾ, ਕੁੱਲ ਮਾਲਕ ਪਰਮ ਪਿਤਾ ਖੁਦ ਪੂਜਨੀਕ ਸ਼ਾਹ ਸਤਿਨਾਮ ਜੀ ਦੇ ਰੂਪ ਵਿੱਚ ਧੁਰਧਾਮ ਤੋਂ ਜੋ ਉਤਰ ਕੇ ਧਰਤ ’ਤੇ ਪਧਾਰੇ ਸਨ ਆਪ ਜੀ ਦੇ ਅਵਤਾਰ ਧਾਰਨ ਕਰਨ ’ਤੇ ਸ਼ਹਿਨਸ਼ਾਹੀ ਪਰਿਵਾਰ ਨੂੰ ਹਰ ਪਾਸਿਓਂ ਵਧਾਈਆਂ, ਸ਼ੁੱਭ ਕਾਮਨਾਵਾਂ ਮਿਲਣ ਲੱਗੀਆਂ
ਪ੍ਰਚੱਲਤ ਰੀਤੀ-ਰਿਵਾਜ਼ ਅਨੁਸਾਰ ਪੂਰੇ ਪਿੰਡ ਵਿੱਚ ਥਾਲ ਭਰ-ਭਰ ਕੇ ਸ਼ੱਕਰ, ਗੁੜ, ਮਠਿਆਈਆਂ, ਪਤਾਸੇ, ਅਨਾਜ ਜਿਸ ਤਰ੍ਹਾਂ ਦਾ ਉਸ ਸਮੇਂ ਰਿਵਾਜ਼ ਸੀ, ਖੁਸ਼ੀਆਂ ਵੰਡੀਆਂ ਗਈਆਂ ਗਰੀਬਾਂ ਦੀਆਂ ਝੋਲੀਆਂ ਅਨਾਜ ਨਾਲ ਭਰ ਦਿੱਤੀਆਂ ਗਈਆਂ ਜਨ-ਜਨ ਨੇ, ਪਿੰਡ ਦੇ ਹਰ ਪ੍ਰਾਣੀ ਨੇ ਆਪ ਜੀ ਦੇ ਅਵਤਾਰ ਧਾਰਨ ਕਰਨ ’ਤੇ ਵਾਹਿਗੁਰੂ, ਪਰਮਾਤਮਾ ਨੂੰ ਕੋਟਿ-ਕੋਟਿ ਨਮਨ ਕਰਕੇ ਧੰਨਵਾਦ ਕੀਤਾ
ਈਸ਼ਵਰੀ ਬਾਲ ਸਰੂਪ:-
ਈਸ਼ਵਰੀ ਬਾਲ ਸਵਰੂਪ ਵਿੱਚ ਪੂਜਨੀਕ ਪਰਮ ਪਿਤਾ ਜੀ ਕੁੱਲ ਮਾਲਕ ਦੇ ਧਰਤੀ ’ਤੇ ਪ੍ਰਗਟ ਹੋਣ ਦਾ ਸ਼ੁੱਭ ਸਮਾਚਾਰ ਪਾ ਕੇ ਫਕੀਰ ਬਾਬਾ ਵੀ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਨੂੰ ਆ ਕੇ ਮਿਲਿਆ ਅਤੇ ਸ਼ੁੱਭ ਕਾਮਨਾਵਾਂ, ਵਧਾਈਆਂ ਦਿੱਤੀਆਂ ਫਕੀਰ ਬਾਬਾ ਨੇ ਰਹੱਸ ਦਾ ਭੇਤ ਖੋਲ੍ਹਦੇ ਹੋਏ ਕਿਹਾ, ਇਹ (ਆਪ ਦਾ ਵਾਰਸ) ਕੋਈ ਆਮ ਬੱਚਾ ਨਹੀਂ ਹੈ, ਖੁਦ ਪਰਮੇਸ਼ਵਰ ਆਪ ਦੇ ਘਰ ਆਏ ਹਨ ਇਹ ਆਪ ਦੇ ਕੋਲ ਲਗਭਗ ਚਾਲੀ ਸਾਲ ਤੱਕ ਰਹਿਣਗੇ ਅਤੇ ਉਸ ਤੋਂ ਬਾਅਦ ਪਰਮੇਸ਼ਵਰ ਦੇ ਕਾਰਜ, ਸ੍ਰਿਸ਼ਟੀ ਉੱਧਾਰ ਦੇ ਜਿਸ ਕਾਰਜ ਲਈ ਇਹ ਆਏ ਹਨ ਆਪਣੇ ਉਸੇ ਉਦੇਸ਼ ਲਈ ਉਹਨਾਂ ਕੋਲ ਚਲੇ ਜਾਣਗੇ, ਜਿਹਨਾਂ ਨੇ ਇਹਨਾਂ ਨੂੰ ਆਪ ਦੀ ਸੰਤਾਨ ਬਣਾ ਕੇ ਭੇਜਿਆ ਹੈ
ਪੂਤ ਕੇ ਪਾਂਵ ਪਾਲਨੇ ਮੇਂ ਹੀ ਪਹਿਚਾਣੇ ਜਾਤੇ ਹੈਂ ਜੋ ਵੀ ਦੇਖਦਾ ਬਸ ਦੇਖਦਾ ਹੀ ਰਹਿ ਜਾਂਦਾ ਨੂਰਾਨੀ ਬਾਲ ਮੁੱਖ ਤੋਂ ਨਜ਼ਰਾਂ ਹਟਾਉਣ ਨੂੰ ਦਿਲ ਨਾ ਕਰਦਾ ਉਹ ਝੀਂਵਰ ਭਾਈ ਜੋ ਘਰ ਵਿੱਚ ਪੀਣ ਦਾ ਪਾਣੀ ਭਰਿਆ ਕਰਦਾ ਸੀ, ਇੱਕ ਦਿਨ ਪਾਣੀ ਭਰ ਕੇ ਜਦੋਂ ਵਾਪਸ ਜਾਣ ਲੱਗਿਆ, ਅਚਾਨਕ ਉਸ ਦੀ ਨਿਗ੍ਹਾ ਜਿਵੇਂ ਹੀ ਉੱਥੇ ਪਾਲਣੇ ਵਿੱਚ ਲੇਟੇ ਬਾਲ ਰੂਪ ਪੂਜਨੀਕ ਪਰਮ ਪਿਤਾ ਜੀ ਦੇ ਮੁਸਕਰਾਉਂਦੇ ਚਿਹਰੇ ’ਤੇ ਪਈ ਤਾਂ ਉਹ ਆਪਣੀ ਸੁਧ-ਬੁਧ ਖੋ ਕੇ ਬਿਨਾਂ ਪਲਕ ਝਪਕਾਏ ਪੂਜਨੀਕ ਪਰਮ ਪਿਤਾ ਜੀ ਨੂੰ ਨਿਹਾਰਨ ਲੱਗਿਆ ਅਚਾਨਕ ਪੂਜਨੀਕ ਮਾਤਾ ਜੀ ਦੀ ਨਿਗਾਹ ਉਸ ਝੀਂਵਰ ਭਾਈ ’ਤੇ ਪਈ ਕਿ ਇਹ ਇਸ ਤਰ੍ਹਾਂ ਮੇਰੇ ਲਾਲ ਨੂੰ ਕਿਉਂ ਦੇਖ ਰਿਹਾ ਹੈ!
ਕਿਤੇ ਇਹਦੀ ਨੀਅਤ ਵਿੱਚ ਕੋਈ ਖੋਟ ਤਾਂ ਨਹੀਂ! ਕਿਤੇ ਮੇਰੇ ਲਾਲ ਨੂੰ ਨਜ਼ਰ ਹੀ ਨਾ ਲਾ ਦੇਵੇ! ਦੌੜ ਕੇ ਆਪਣੇ ਲਾਲ ਨੂੰ ਗੋਦ ਵਿੱਚ ਲੈ ਲਿਆ ਮਾਤਾ ਦਾ ਆਪਣੇ ਲਾਲ ਪ੍ਰਤੀ ਇਹ ਸਨੇਹ ਦੇਖ ਕੇ ਉਹ ਭਾਈ ਮੁਸਕਰਾਉਂਦੇ ਹੋਏ ਕਹਿਣ ਲੱਗਿਆ, ਮਾਂ ਜੀ, ਮੈਂ ਇੱਕ ਟਕ ਆਪ ਦੇ ਲਾਲ ਨੂੰ ਇਸ ਲਈ ਵੇਖ ਰਿਹਾ ਸੀ, ਕਿਉਂਕਿ ਇਹਨਾਂ ਵਿੱਚੋਂ ਮੈਨੂੰ ਸਾਡੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਸਨ ਮੈਨੂੰ ਸਾਡੇ ਪੂਜਨੀਕ ਅਵਤਾਰ ਦੀ ਝਲਕ ਆਪ ਦੇ ਲਾਲ ਵਿੱਚ ਦਿੱਸ ਰਹੀ ਸੀ ਪੂਜਨੀਕ ਮਾਤਾ ਜੀ ਨੇ ਝਟ ਦੇਣੇ ਇੱਕ ਕਾਲਾ ਟਿੱਕਾ ਆਪਣੇ ਲਾਲ ਨੂੰ ਲਾਉਂਦੇ ਹੋਏ ਕਿਹਾ, ਮੇਰਾ ਬੱਚਾ ਵੀ ਆਮ ਬੱਚਿਆਂ ਵਾਂਗ ਹੀ ਤਾਂ ਹੈ! ਐੈਵੇਂ ਹੀ ਲੋਕ ਕਹਿੰਦੇ ਹਨ ਕਿਤੇ ਕਿਸੇ ਦੀ ਬੁਰੀ ਨਜ਼ਰ ਹੀ ਨਾ ਲੱਗ ਜਾਵੇ
ਦਿਆਲਤਾ ਭਾਵ:-
ਪੂਜਨੀਕ ਪਰਮ ਪਿਤਾ ਜੀ ਬਚਪਨ ਤੋਂ ਹੀ ਦਿਆਲਤਾ ਦੇ ਸਮੁੰਦਰ ਸਨ ਇਹ ਸੱਚਾਈ ਪੂਰੇ ਇਲਾਕੇਭਰ ਵਿੱਚ ਪ੍ਰਸਿੱਧ ਹੈ ਕਿ ਜੋ ਵੀ ਕੋਈ ਗਰੀਬ ਜਾਂ ਜ਼ਰੂਰਤਮੰਦ ਦਰ ’ਤੇ ਆਇਆ, ਆਪ ਜੀ ਨੇ ਉਸ ਨੂੂੰ ਕਦੇ ਖਾਲੀ ਨਹੀਂ ਮੋੜਿਆ ਸੀ ਸਮੇਂ ਅਤੇ ਸਥਿਤੀ ਅਨੁਸਾਰ ਆਪ ਜੀ ਉਹਨਾਂ ਦੀਆਂ ਝੋਲੀਆਂ ਉਹਨਾਂ ਦੀਆਂ ਮਨੋਕਾਮਨਾਵਾਂ ਅਨੁਸਾਰ ਆਪਣੇ ਰਹਿਮੋ-ਕਰਮ, ਆਪਣੇ ਪਰਉਪਕਾਰਾਂ ਨਾਲ ਭਰ ਦਿਆ ਕਰਦੇ ਇੱਕ ਵਾਰ ਇਲਾਕੇ ਵਿੱਚ ਜ਼ਬਰਦਸਤ ਸੋਕਾ (ਅਕਾਲ) ਪੈ ਗਿਆ ਉਸ ਹਾਲਤ ਵਿੱਚ ਜਦੋਂ ਹਰ ਕੋਈ ਮਜ਼ਬੂਰ ਸੀ, ਕੌਣ ਕਿਸੇ ਦੀ ਮੱਦਦ ਕਰੇ ਅਜਿਹੇ ਸਮੇਂ ਵਿੱਚ ਵੀ ਇਸ ਸ਼ਹਿਨਸ਼ਾਹੀ ਪਰਿਵਾਰ ਨੇ ਹਰ ਜ਼ਰੂਰਤਮੰਦ ਦੀ ਮੱਦਦ ਕੀਤੀ ਜੋ ਵੀ ਸਵਾਲੀ ਬਣ ਕੇ ਆਇਆ
ਅਜਿਹੀ ਹੀ ਸਥਿਤੀ ਵਿੱਚ ਇੱਕ ਪਰਿਵਾਰ ਪੂਜਨੀਕ ਮਾਤਾ ਜੀ ਦੇ ਕੋਲ ਕੁਝ ਆਰਥਿਕ ਮੱਦਦ ਲੈਣ ਲਈ ਆਇਆ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਸ਼ਾਦੀ ਵਿੱਚ ਸਿਰਫ ਕੁਝ ਹੀ ਦਿਨ ਬਾਕੀ ਸਨ ਆਪ ਜੀ ਬਾਲ ਅਵਸਥਾ ਵਿੱਚ ਆਪਣੀ ਪੂਜਨੀਕ ਮਾਤਾ ਜੀ ਦੇ ਕੋਲ ਬੈਠੇ ਹੋਏ ਸਨ ਉਹਨਾਂ ਦੀ ਮਜ਼ਬੂਰੀ ਦੀ ਪੀੜਾ ਸੁਣ ਕੇ ਆਪ ਜੀ ਨੇ ਪੂਜਨੀਕ ਮਾਤਾ ਜੀ ਨੂੰ ਕਿਹਾ, ਮਾਤਾ ਜੀ, ਉਹਨਾਂ ਦੀ ਮੱਦਦ ਜ਼ਰੂਰ ਕਰੋ ਪੈਸੇ ਦਾ ਤਦ ਬੜਾ ਮੁੱਲ ਸੀ ਆਪ ਜੀ ਨੇ ਕਿਹਾ, ਮਾਤਾ ਜੀ, ਇਹਨਾਂ ਨੂੰ ਸੌ ਰੁਪਏ ਦੀ ਜ਼ਰੂਰਤ ਹੈ ਤਾਂ ਡੇਢ ਸੌ ਦੇ ਦਿਓ, ਦੋ ਸੌ ਦੇ ਦਿਓ ਮੰਨ ਲਓ, ਇਹ ਮੇਰੀ ਭੈਣ ਦੀ ਹੀ ਸ਼ਾਦੀ ਹੈ
ਭੁੱਖੇ ਨੂੰ ਭੋਜਨ, ਪਿਆਸੇ ਨੂੰ ਪਾਣੀ, ਮੰਨ ਲੈਂਦੇ ਹਾਂ ਇਹ ਆਮ ਗੱਲ ਹੈ ਲੋਕਾਂ ਦੀ ਨਜ਼ਰ ਵਿੱਚ ਪਰ ਅਜਿਹਾ ਪੁੰਨ ਦਾ ਕਾਰਜ ਕਰਦਾ ਕੌਣ ਹੈ? ਆਮ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੋਕ ਦਰਵਾਜ਼ੇ ’ਤੇ ਆਏ ਕਿਸੇ ਜ਼ਰੂਰਤਮੰਦ ਨੂੰ ਦੁਰਕਾਰ ਦਿੰਦੇ ਹਨ, ਪਾਣੀ ਦਾ ਘੁੱਟ ਵੀ ਨਹੀਂ ਦੇ ਸਕਦੇ, ਪਰ ਆਪ ਜੀ ਨੇ ਕਿਸੇ ਪਸ਼ੂ ਨੂੰ ਵੀ ਆਪਣੇ ਖੇਤ ਵਿੱਚੋਂ ਨਹੀਂ ਹਟਾਇਆ ਸੀ ਸਗੋਂ ਆਪਣੀ ਪਾਵਨ ਮੌਜ਼ੂਦਗੀ ਵਿੱਚ ਵੀ ਜੇਕਰ ਕੋਈ ਪਸ਼ੂ ਖੇਤ ਵਿੱਚ ਵੜ੍ਹ ਕੇ ਫਸਲ ਚਰ ਰਿਹਾ ਹੁੰਦਾ ਤਾਂ ਵੀ ਆਪ ਜੀ ਨੇ ਉਸ ਨੂੰ ਕਦੇ ਬਾਹਰ ਨਹੀਂ ਕੱਢਿਆ ਸੀ
ਇੱਕ ਵਾਰ ਅਜਿਹਾ ਹੀ ਹੋਇਆ ਆਪ ਜੀ ਆਪਣੇ ਖੇਤ ਵਿੱਚ ਨਿਗਰਾਨੀ ’ਚ ਬੈਠੇ ਹੋਏ ਸਨ ਰੋਜ਼ਾਨਾ ਇੱਕ ਝੋਟਾ ਆਉਂਦਾ ਅਤੇ ਫਸਲ ਚਰਨ ਲੱਗ ਜਾਂਦਾ ਉਸ ਸਮੇਂ ਖੇਤਾਂ ਵਿੱਚ ਛੋਲਿਆਂ ਦੀ ਫਸਲ ਲਹਿਲਹਾ ਰਹੀ ਸੀ ਆਪ ਜੀ ਨੇ ਉਸ ਨੂੰ ਨਹੀਂ ਹਟਾਇਆ
ਉਹ ਝੋਟਾ ਪੇਟਭਰ ਕੇ ਆਪ ਜੀ ਦੇ ਕੋਲ ਆ ਕੇ ਬੈਠ ਜਾਂਦਾ ਇਸ ਗੱਲ ਦੀ ਪੂਜਨੀਕ ਮਾਤਾ ਜੀ ਕੋਲ ਸ਼ਿਕਾਇਤ ਹੋਈ ਅਗਲੇ ਦਿਨ ਆਪ ਜੀ ਨੇ ਉਸ ਝੋਟੇ ਦੀ ਪਿੱਠ ਨੂੰ ਥਪਥਪਾਉਂਦੇ ਹੋਏ ਕਿਹਾ, ‘ਭਗਤਾ, ਹੁਣ ਤਾਂ ਆਪਣੀ ਸ਼ਿਕਾਇਤ ਹੋ ਗਈ ਹੈ ਹੁਣ ਤੂੰ ਹਿੱਸੇਵਾਰ ਤੁਰ ਫਿਰ ਕੇ ਚਰ ਲਿਆ ਕਰ ਅਤੇ ਸੱਚ ਵਿੱਚ ਹੀ, ਉਸ ਮੌਕੇ ਦੇ ਸਾਰੇ ਪਿੰਡਵਾਸੀ ਵੀ ਇਸ ਸੱਚਾਈ ਦੇ ਗਵਾਹ ਹਨ ਕਿ ਉਸ ਦਿਨ ਤੋਂ ਬਾਅਦ ਕਿਸੇ ਵੀ ਵਿਅਕਤੀ ਨੇ ਉਸ ਝੋਟੇ ਨੂੰ ਇੱਕ ਖੇਤ ਵਿੱਚ ਖੜ੍ਹੇ ਹੋ ਕੇ ਚਰਦਾ ਨਹੀਂ ਦੇਖਿਆ ਸੀ ਸਗੋਂ ਉਸੇ ਤਰ੍ਹਾਂ ਜਿਵੇਂ ਕਿ ਆਪ ਜੀ ਨੇ ਉਸ ਨੂੰ ਸਮਝਾਇਆ ਸੀ ਕਿ ਤੁਰ-ਫਿਰ ਕੇ ਚਰ ਲਿਆ ਕਰ, ਜਦੋਂ ਤੱਕ ਉਹ ਜਿਉਂਦਾ ਰਿਹਾ, ਆਪ ਜੀ ਦੇ ਆਦੇਸ਼ ਅਨੁਸਾਰ ਤੁਰ-ਫਿਰ ਕੇ ਹੀ ਚਰ ਲਿਆ ਕਰਦਾ ਇਸ ਪ੍ਰਕਾਰ ਆਪ ਜੀ ਦੇ ਪਰਉਪਕਾਰਾਂ ਦੀਆਂ ਅਨੇਕ ਮਿਸਾਲਾਂ ਵਰਣਨਯੋਗ ਹਨ
ਵੱਡੇ ਹੋਣ ’ਤੇ ਆਪ ਜੀ ਦੇ ਪਰਉਪਕਾਰਾਂ ਦਾ ਦਾਇਰਾ ਵੀ ਹੋਰ ਵੱਡਾ ਹੋ ਗਿਆ ਆਪ ਜੀ ਪਿੰਡ ਤੇ ਸਮਾਜ ਭਲਾਈ ਅਤੇ ਪਿੰਡ ਦੇ ਸਾਂਝੇ ਕੰਮਾਂ ਵਿੱਚ ਵਧ ਚੜ੍ਹ ਕੇ ਸਹਿਯੋਗ ਕਰਦੇ ਆਪ ਜੀ ਪਿੰਡ ਦੇ ਹਰ ਭਲੇ ਕੰਮ ਵਿੱਚ ਹਮੇਸ਼ਾ ਅੱਗੇ ਰਹਿ ਕੇ ਉਸ ਨੂੰ ਪੂਰਾ ਕਰਵਾਉਂਦੇ ਪਿੰਡ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਦੇ ਨਿਰਮਾਣ ਦੀ ਪਵਿੱਤਰ ਸੇਵਾ ਦਾ ਫੈਸਲਾ ਪੰਚਾਇਤ ਵਿੱਚ ਹੋਇਆ, ਆਪ ਜੀ ਨੇ ਪ੍ਰਮੁੱਖਤਾ ਨਾਲ ਅੱਗੇ ਰਹਿ ਕੇ ਇਸ ਕਾਰਜ ਨੂੰ ਆਪਣੇ ਹਰ ਤਰ੍ਹਾਂ ਦੇ ਸਹਿਯੋਗ (ਤਨ-ਮਨ-ਧਨ) ਨਾਲ ਪੂਰਾ ਕਰਵਾਇਆ
ਈਸ਼ਵਰੀ ਭਗਤੀ ਪਾਵਨ ਸੰਸਕਾਰਾਂ ਵਿੱਚ-ਸਾਈਂ ਸ਼ਾਹ ਮਸਤਾਨਾ ਜੀ ਦਾ ਮਿਲਾਪ:-
ਪੂਜਨੀਕ ਮਾਤਾ ਜੀ ਦੇ ਪਵਿੱਤਰ ਸੰਸਕਾਰਾਂ ਦੇ ਕਾਰਨ ਆਪ ਜੀ ਬਚਪਨ ਤੋਂ ਹੀ ਪਰਮ ਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜੇ ਹੋਏ ਸਨ ਆਪ ਜੀ ਸੁਬ੍ਹਾ-ਸ਼ਾਮ ਪੰਜ ਬਾਣੀਆਂ ਦਾ ਪਾਠ ਕਰਦੇ, ਪਵਿੱਤਰ ਗੁਰਬਾਣੀ ਨੂੰ ਪੂਰੀ ਇਕਾਗਰਤਾ ਨਾਲ ਸੁਣਦੇ ‘ਧੁਰ ਕੀ ਬਾਣੀ ਆਈ ਜਿਨਿ ਸਗਲੀ ਚਿੰਤ ਮਿਟਾਈ’’ ਬਾਰ-ਬਾਰ ਇਸ ਬਾਣੀ ਨੂੰ ਪੜ੍ਹਦੇ, ਗਹਿਰਾਈ ਨਾਲ ਇਸ ’ਤੇ ਵਿਚਾਰ ਵੀ ਕਰਦੇ ਕਿ ਉਹ ਅਜਿਹੀ ਕਿਹੜੀ ਬਾਣੀ ਹੈ ਜੋ ਸਭ ਗਮ-ਫਿਕਰਾਂ ਨੂੰ ਮਿਟਾ ਦੇਵੇ ਆਪ ਜੀ ਨੇ ਅਨੇਕ ਸਾਧੂ-ਮਹਾਂਪੁਰਸ਼ਾਂ ਨਾਲ ਸੰਪਰਕ ਕੀਤਾ, ਉਹਨਾਂ ਦੇ ਪ੍ਰਵਚਨਾਂ ਨੂੰ ਸੁਣਿਆ ਇਸ ਦੌਰਾਨ ਆਪ ਜੀ ਕਈ ਮਹਾਤਮਾਵਾਂ ਨੂੰ ਮਿਲੇ ਆਪ ਜੀ ਜਿਹਨਾਂ ਨੂੰ ਵੀ ਮਿਲਦੇ, ਉਹਨਾਂ ਦੀ ਭਲੀ ਪ੍ਰਕਾਰ ਜਾਂਚ ਕਰਦੇ, ਉਹਨਾਂ ਨੂੰ ਪਰਖਦੇ, ਪਰ ਆਪ ਜੀ ਦੇ ਉਦੇਸ਼ ਦੀ ਪੂਰਤੀ ਨਾ ਹੋ ਸਕੀ ਆਪ ਜੀ ਦੀ ਪੂਰਨ ਤਸੱਲੀ ਨਾ ਹੋ ਸਕੀ
ਸੱਚ ਦੀ ਤਲਾਸ਼ ਵਿੱਚ ਆਪ ਜੀ ਲਗਾਤਾਰ ਲੱਗੇ ਰਹੇ ਇਸ ਦੌਰਾਨ ਆਪ ਜੀ ਦਾ ਮਿਲਾਪ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨਾਲ ਹੋਇਆ ਆਪ ਜੀ ਨੇ ਡੇਰਾ ਸੱਚਾ ਸੌਦਾ ਤੇ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਬਾਰੇ ਵਿੱਚ ਜੋ ਸੁਣ ਰੱਖਿਆ ਸੀ, ਪੂਜਨੀਕ ਸਾਈਂ ਜੀ ਦੇ ਰੂਹਾਨੀ ਸਤਿਸੰਗ ਵਿੱਚ ਹੂ-ਬ-ਹੂ ਅਸਲੀਅਤ ਨੂੰ ਪਾਇਆ ਪੂਜਨੀਕ ਬੇਪਰਵਾਹ ਜੀ ਦੇ ਪਵਿੱਤਰ ਮੁੱਖ ਤੋਂ ਸੱਚੀ ਬਾਣੀ ਨੂੰ ਸੁਣ ਕੇ ਅਤੇ ਹਰ ਸੱਚਾਈ ਨੂੰ ਪਰਖ ਕੇ ਆਪ ਜੀ ਉਸੇ ਪਲ ਤੋਂ ਪੂਜਨੀਕ ਸਾਈਂ ਜੀ ਨੂੰ ਆਪਣਾ ਤਨ-ਮਨ ਅਰਪਿਤ ਕਰਕੇ ਉਹਨਾਂ ਦੇ ਮੁਰੀਦ ਹੋ ਗਏ ਜਿਸ ਸੱਚਾਈ ਦੀ ਆਪ ਜੀ ਨੂੰ ਤਲਾਸ਼ ਸੀ, ਸਭ ਕੁਝ ਆਪ ਜੀ ਦੇ ਰੂ-ਬ-ਰੂ ਸੀ ਅੰਦਰੋਂ-ਬਾਹਰੋਂ ਆਪ ਜੀ ਦੀ ਪੂਰੀ ਤਸੱਲੀ ਹੋ ਗਈ ਸੀ ਆਪ ਜੀ ਤਿੰਨ ਸਾਲ ਤੱਕ ਲਗਾਤਾਰ ਪੂਜਨੀਕ ਸਾਈਂ ਜੀ ਦਾ ਸਤਿਸੰਗ ਸੁਣਦੇ ਰਹੇ ਹਾਲਾਂਕਿ ਆਪ ਜੀ ਨੇ ਇਸ ਦੌਰਾਨ ਨਾਮ-ਸ਼ਬਦ ਲੈਣ ਦੀ ਵੀ ਕਈ ਵਾਰ ਕੋਸ਼ਿਸ਼ ਕੀਤੀ ਪਰ ਬੇਪਰਵਾਹ ਸਾਈਂ ਜੀ ਹਰ ਵਾਰ ਇਹ ਕਹਿ ਕੇ ਉਠਾ ਦਿਆ ਕਰਦੇ ਕਿ ‘ਅਭੀ ਆਪ ਕੋ ਨਾਮ ਲੇਨੇ ਕਾ ਹੁਕਮ ਨਹੀਂ ਹੈ ਜਬ ਸਮਾਂ ਆਇਆ ਖੁਦ ਬੁਲਾਕਰ, ਅਵਾਜ਼ ਦੇਕਰ ਨਾਮ ਦੇਂਗੇ, ਤਬ ਤੱਕ ਆਪ ਸਤਿਸੰਗ ਕਰਤੇ ਰਹੋ, ਸੰਗਤ ਮੇਂ ਆਤੇ ਰਹੋ ਆਪਕੋ ਕਾਲ ਨਹੀਂ ਬੁਲਾਏਗਾ ਅਸੀਂ ਆਪ ਕੇ ਖੁਦ ਜ਼ਿੰਮੇਵਾਰ ਹੈਂ’
ਯੇ ਰੱਬ ਕੀ ਪੈੜ ਹੈ:- ਇੱਕ ਵਾਰ ਸਾਈਂ ਮਸਤਾਨਾ ਜੀ ਮਹਾਰਾਜ ਨੇ ਇੱਕ ਪੈੜ (ਪੈਰ ਦਾ ਨਿਸ਼ਾਨ) ਨੂੰ ਆਪਣੀ ਡੰਗੋਰੀ ਨਾਲ ਘੇਰਾ ਬਣਾ ਕੇ ਆਪਣੇ ਨਾਲ ਜਾ ਰਹੇ ਸੇਵਾਦਾਰਾਂ ਨੂੰ ਕਿਹਾ, ‘ਆਓ ਭਈ ਤੁਮ੍ਹੇਂ ਰਬ ਕੀ ਪੈੜ ਦਿਖਾਏਂ’’ ਉਹਨਾਂ ਵਿੱਚੋਂ ਇੱਕ ਸੇਵਾਦਾਰ ਭਾਈ ਨੇ ਕਿਹਾ (ਉਹ ਜਾਣਦਾ ਸੀ ਕਿ ਪੈਰ ਦਾ ਇਹ ਨਿਸ਼ਾਨ ਪੂਜਨੀਕ ਪਰਮ ਪਿਤਾ ਜੀ ਦਾ ਹੈ) ਇਹ ਪੈੜ ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਜੀ ਦਾ ਬਚਪਨ ਦਾ ਨਾਂਅ) ਦੀ ਹੈ ਇਸ ’ਤੇ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੰਗੋਰੀ ਜ਼ਮੀਨ ’ਤੇ ਠੋਕ ਕੇ ਕਿਹਾ ਕਿ ‘ਅਸੀਂ ਕਿਸੀ ਜੈਲਦਾਰ ਕੋ ਨਹੀਂ ਜਾਨਤੇ ਅਸੀਂ ਤੋ ਇਹ ਜਾਨਤੇ ਹੈਂ ਕਿ ਯੇ ਪੈੜ ਰੱਬ ਕੀ ਹੈ’
ਜਿੰਦਾਰਾਮ (ਰੂਹਾਨੀਅਤ) ਦਾ ਲੀਡਰ:-
ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਘੂਕਿਆਂਵਾਲੀ ਦਰਬਾਰ ਵਿੱਚ ਸਤਿਸੰਗ ਫਰਮਾਇਆ ਸਤਿਸੰਗ ਦੇ ਬਾਅਦ ਪੂਜਨੀਕ ਸਾਈਂ ਜੀ ਨੇ ਆਪ ਜੀ ਨੂੰ ਆਵਾਜ਼ ਮਾਰ ਕੇ ਬੁਲਾਇਆ ਅਤੇ ਫਰਮਾਇਆ, ‘ਆਜ ਆਪ ਜੀ ਕੋ ਨਾਮ ਸ਼ਬਦ ਲੇਨੇ ਦਾ ਹੁਕਮ ਹੂਆ ਹੈ ਆਪ ਅੰਦਰ ਚੱਲ ਕੇ ਹਮਾਰੇ ਮੂਹੜੇ ਕੇ ਪਾਸ ਬੈਠੋ ਅਸੀਂ ਭੀ ਅਭੀ ਆ ਰਹੇ ਹੈਂ’ ਆਪ ਜੀ ਨੇ ਅੰਦਰ ਜਾ ਕੇ ਵੇਖਿਆ, ਨਾਮ ਲੈਣ ਵਾਲੇ ਕਾਫੀ ਜੀਵ ਬੈਠੇ ਹੋਏ ਸਨ ਅਤੇ ਮੂਹੜੇ ਕੋਲ ਜਗ੍ਹਾ ਖਾਲੀ ਨਹੀਂ ਸੀ ਇਸ ਲਈ ਆਪ ਜੀ ਨਾਮ ਵਾਲਿਆਂ ਵਿੱਚ ਪਿੱਛੇ ਹੀ ਬੈਠ ਗਏ ਪੂਜਨੀਕ ਸਾਈਂ ਜੀ ਜਦੋਂ ਅੰਦਰ ਆਏ
ਅਤੇ ਆਪ ਜੀ ਨੂੰ ਬੁਲਾ ਕੇ ਆਪਣੇ ਮੂਹੜੇ ਕੋਲ ਬਿਠਾਇਆ ਬੇਪਰਵਾਹ ਜੀ ਨੇ ਫਰਮਾਇਆ ਕਿ ‘ਆਪ ਕੋ ਇਸ ਲੀਏ ਪਾਸ ਬਿਠਾਕਰ ਨਾਮ ਦੇਤੇ ਹੈਂ ਕਿ ਆਪਸੇ ਕੋਈ ਕਾਮ ਲੇਨਾ ਹੈ ਆਪ ਕੋ ਜ਼ਿੰਦਾਰਾਮ (ਰੂਹਾਨੀਅਤ) ਕਾ ਲੀਡਰ ਬਨਾਏਂਗੇ ਜੋ ਦੁਨੀਆਂ ਕੋ ਨਾਮ ਜਪਾਏਗਾ’ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਘੂਕਿਆਂਵਾਲੀ ਵਿੱਚ ਨਾਮ ਸ਼ਬਦ ਦੇ ਬਹਾਨੇ ਮਾਲਕ ਦੀ ਅਸਲ ਸੱਚਾਈ ਨੂੰ ਜ਼ਾਹਿਰ ਕੀਤਾ ਕਿ ਆਪ ਜੀ ਖੁਦ ਕੁਲ ਮਾਲਕ ਖੁਦ-ਖੁਦਾ ਦੇ ਰੂਪ ਵਿੱਚ ਜੀਵ ਸ੍ਰਿਸ਼ਟੀ ਦੇ ਉੱਧਾਰ ਹਿੱਤ ਮਾਨਵਤਾ ਦਾ ਸਹਾਰਾ ਬਣ ਕੇ ਆਏ ਹਨ
ਪ੍ਰੀਖਿਆ ’ਤੇ ਪ੍ਰੀਖਿਆ:-
ਪੂਜਨੀਕ ਪਰਮ ਪਿਤਾ ਜੀ ਜਦੋਂ ਤੋਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੀ ਪਾਵਨ ਦ੍ਰਿਸ਼ਟੀ ਵਿੱਚ ਆਏ, ਉਸੇ ਦਿਨ ਤੋਂ ਹੀ ਬੇਪਰਵਾਹ ਸਾਈਂ ਜੀ ਨੇ ਆਪ ਜੀ ਨੂੰ ਆਪਣਾ ਭਾਵੀ ਉੱਤਰ-ਅਧਿਕਾਰੀ ਮੰਨ ਲਿਆ ਸੀ ਅਤੇ ਉਸੇ ਦਿਨ ਤੋਂ ਆਪ ਜੀ ਲਈ ਪ੍ਰੀਖਿਆ ’ਤੇ ਪ੍ਰੀਖਿਆ ਵੀ ਨਾਲ-ਨਾਲ ਲੈਂਦੇ ਰਹੇ ਇਹਨਾਂ ਰੂਹਾਨੀ ਪ੍ਰੀਖਿਆਵਾਂ ਦੇ ਚੱਲਦੇ ਇੱਕ ਵਾਰ ਪੂਜਨੀਕ ਸਾਈਂ ਜੀ ਲਗਾਤਾਰ 18 ਦਿਨ ਤੱਕ ਸ੍ਰੀ ਜਲਾਲਆਣਾ ਸਾਹਿਬ ਦਰਬਾਰ ਵਿੱਚ ਰਹੇ ਇਸੇ ਦੌਰਾਨ ਕਦੇ ਗਦਰਾਣਾ ਦਾ ਡੇਰਾ ਗਿਰਵਾ ਦਿੱਤਾ ਅਤੇ ਕਦੇ ਚੋਰਮਾਰ ਦਾ ਡੇਰਾ ਗਿਰਵਾ ਦਿੱਤਾ ਇੱਧਰ ਡੇਰਿਆਂ ਨੂੰ ਗਿਰਵਾਈ ਜਾ ਰਹੇ ਸਨ, ਉੱਧਰ ਗਿਰਾਏ ਗਏ ਡੇਰਿਆਂ ਦਾ ਮਲਬਾ ਲੱਕੜ-ਬਾਲਾ, ਸ਼ਤੀਰ, ਲੋਹੇ ਦੇ ਗਾਡਰ, ਜੰਗਲੇ, ਦਰਵਾਜ਼ੇ ਆਦਿ ਸਮਾਨ ਸ੍ਰੀ ਜਲਾਲਆਣਾ ਸਾਹਿਬ ਡੇਰੇ ਵਿੱਚ ਇਕੱਠਾ ਕਰਨ ਦਾ ਹੁਕਮ ਫਰਮਾਇਆ ਪੂਜਨੀਕ ਸਾਈਂ ਜੀ ਨੇ ਆਪ ਜੀ ਦੀ ਡਿਊਟੀ ਗਦਰਾਣਾ ਡੇਰੇ ਦਾ ਮਲਬਾ ਢੋਣ ਦੀ ਲਾਈ ਹੋਈ ਸੀ ਇੱਧਰ ਗਿਰਾਏ ਗਏ ਡੇਰਿਆਂ ਦਾ ਸਮਾਨ ਢੋਇਆ ਜਾ ਰਿਹਾ ਸੀ
ਤਾਂ ਉੱਧਰ ਇਕੱਠਾ ਕੀਤਾ ਗਿਆ ਸਮਾਨ ਘੂਕਿਆਂਵਾਲੀ ਦਰਬਾਰ ਲਈ ਸੇਵਾਦਾਰਾਂ ਨੂੰ ਚੁਕਵਾ ਦਿੱਤਾ ਆਪ ਜੀ ਅਜੇ ਗਦਰਾਣਾ ਡੇਰੇ ਦਾ ਸਮਾਨ ਚੁਕਵਾਉਣ ਵਿੱਚ ਲੱਗੇ ਹੋਏ ਸਨ, ਇਸੇ ਦੌਰਾਨ ਸਾਈਂ ਜੀ ਨੇ ਗਦਰਾਣਾ ਦਾ ਡੇਰਾ ਫਿਰ ਤੋਂ ਬਣਾਉਣ ਦੀ ਸੇਵਾਦਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਕੁੱਲ ਮਾਲਕ ਦਾ ਇਹ ਅਜੀਬ ਖੇਡ ਅਸਲ ਵਿੱਚ ਆਪ ਜੀ ਦੀਆਂ ਪ੍ਰੀਖਿਆਵਾਂ ਵਿੱਚ ਹੀ ਸ਼ੁਮਾਰ ਸੀ, ਆਪ ਜੀ ਦੀ ਹੀ ਪ੍ਰੀਖਿਆ ਸੀ ਪਰ ਆਪ ਜੀ ਤਾਂ ਪਹਿਲੇ ਦਿਨ ਤੋਂ ਹੀ ਆਪਣੇ ਆਪ ਨੂੰ ਆਪਣੇ ਪੀਰੋ-ਮੁਰਸ਼ਦ ਦੇ ਅਰਪਣ ਕਰ ਚੁੱਕੇ ਸਨ ਆਪ ਜੀ ਨੇ ਆਪਣੇ ਮੁਰਸ਼ਿਦ ਪਿਆਰੇ ਦੇ ਹਰ ਹੁਕਮ ਨੂੰ ਸਤਿਬਚਨ ਕਹਿ ਕੇ ਮੰਨਿਆ ਇਸ ਤਰ੍ਹਾਂ ਇਹਨਾਂ ਪ੍ਰੀਖਿਆਵਾਂ ਦੀ ਲੜੀ ਦੇ ਦੁਆਰਾ ਪੂਜਨੀਕ ਸਾਈਂ ਜੀ ਨੇ ਆਪ ਜੀ ਨੂੰ ਹਰ ਤਰ੍ਹਾਂ ਨਾਲ ਯੋਗ ਪਾ ਕੇ ਇੱਕ ਦਿਨ ਅਸਲੀਅਤ ਨੂੰ ਪ੍ਰਗਟ ਕਰਦੇ ਹੋਏ ਫਰਮਾਇਆ, ‘ਅਸੀਂ ਸਰਦਾਰ ਹਰਬੰਸ ਸਿੰਘ ਜੀ ਦਾ ਇਮਤਿਹਾਨ ਲਿਆ ਪਰ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ
ਹੋਰ ਸਖ਼ਤ ਪ੍ਰੀਖਿਆ, ਮਕਾਨ ਗਿਰਾਇਆ:-
ਇੱਕ ਦਿਨ ਬੇਪਰਵਾਹ ਸਾਈਂ ਜੀ ਨੇ ਆਪ ਜੀ ਨੂੰ ਆਪਣੀ ਹਵੇਲੀ ਨੁਮਾ ਮਕਾਨ ਨੂੰ ਢਾਉਣ, ਮਕਾਨ ਨੂੰ ਤੋੜਨ ਅਤੇ ਘਰ ਦਾ ਸਾਰਾ ਸਾਮਾਨ ਡੇਰੇ ਵਿਚ ਲਿਆਉਣ ਦਾ ਆਦੇਸ਼ ਫਰਮਾਇਆ ਬਾਹਰੀ ਨਿਗਾਹ, ਦੁਨੀਆਂਦਾਰੀ ਦੇ ਹਿਸਾਬ ਨਾਲ ਬੇਸ਼ੱਕ ਇਹ ਸਖ਼ਤ ਇਮਤਿਹਾਨ ਸੀ, ਪਰ ਆਪ ਜੀ ਨੇ ਦੁਨੀਆਂ ਦੀ ਲੋਕਲਾਜ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ ਆਪ ਜੀ ਨੇ ਆਪਣੇ ਖੁਦਾ ਦੇ ਬਚਨ ’ਤੇ ਫੁੱਲ ਚੜ੍ਹਾਉਂਦੇ ਹੋਏ ਆਪਣੀ ਹਵੇਲੀ ਨੂੰ ਖੁਦ ਆਪਣੇ ਹੱਥਾਂ ਨਾਲ ਤੋੜ ਦਿੱਤਾ, ਇੱਟ-ਇੱਟ ਕਰ ਦਿੱਤੀ ਅਤੇ ਬੇਪਰਵਾਹੀ ਹੁਕਮ ਅਨੁਸਾਰ ਹਵੇਲੀ ਦਾ ਸਾਰਾ ਮਲਬਾ (ਇੱਟਾਂ ਇੱਕ-ਇੱਕ ਕੰਕਰ, ਗਾਡਰ, ਸ਼ਤੀਰ, ਲੱਕੜ-ਬਾਲਾ) ਅਤੇ ਘਰ ਦਾ ਸਾਰਾ ਸਮਾਨ ਟਰੱਕਾਂ, ਟਰੈਕਟਰ ਟਰਾਲੀਆਂ ਵਿੱਚ ਭਰ ਕੇ ਆਪਣੇ ਪਿਆਰੇ ਖੁਦਾ ਦੀ ਹਜ਼ੂਰੀ ਵਿੱਚ ਡੇਰਾ ਸੱਚਾ ਸੌਦਾ ਸਰਸਾ ਵਿੱਚ ਲਿਆ ਕੇ ਰੱਖ ਦਿੱਤਾ
ਦਰਬਾਰ ਵਿੱਚ ਮਹੀਨੇਵਾਰੀ ਸਤਿਸੰਗ ਦਾ ਦਿਨ ਸੀ ਸ਼ਨੀਵਾਰ ਅੱਧੀ ਰਾਤ ਨੂੰ ਪੂਜਨੀਕ ਸਾਈਂ ਜੀ ਬਾਹਰ ਆਏ ਸਮਾਨ ਦਾ ਬਹੁਤ ਵੱਡਾ ਢੇਰ ਦਰਬਾਰ ਵਿੱਚ ਦੇਖ ਕੇ ਹੁਕਮ ਫਰਮਾਇਆ, ‘ਯੇ ਸਮਾਨ ਕਿਸਕਾ ਹੈ? ਅਭੀ ਬਾਹਰ ਨਿਕਾਲੋ ਕੋਈ ਹਮਸੇ ਆਕਰ ਪੂਛੇ ਤੋਂ ਅਸੀ ਕਿਆ ਜਵਾਬ ਦੇਂਗੇ ਜਿਸਕਾ ਭੀ ਸਮਾਨ ਹੈ ਆਪਣੇ ਸਮਾਨ ਕੀ ਆਪ ਹੀ ਰਖਵਾਲੀ ਕਰੇ’ ਸਖ਼ਤ ਸਰਦੀ ਦਾ ਮੌਸਮ ਸੀ ਅਤੇ ਉੱਪਰੋਂ ਬੂੰੰਦਾਂ-ਬਾਂਦੀ ਅਤੇ ਸ਼ੀਤ ਲਹਿਰ ਵੀ ਚੱਲ ਰਹੀ ਸੀ ਜਿਸ ਨਾਲ ਪੂਰਾ ਵਾਤਾਵਰਨ ਇੱਕਦਮ ਸ਼ੀਤਮਈ ਬਣਿਆ ਹੋਇਆ ਸੀ ਐਨੀ ਜ਼ਬਰਦਸਤ ਠੰਡ ਸੀ ਕਿ ਸਰੀਰ ਸੁੰਨ ਹੋ ਰਿਹਾ ਸੀ ਆਪ ਜੀ ਆਪਣੇ ਪਿਆਰੇ ਸਤਿਗੁਰੂ ਦੇ ਹੁਕਮ ਵਿੱਚ ਪੂਰੀ ਰਾਤ-ਭਰ ਖੁੱਲ੍ਹੇ ਅਸਮਾਨ ਦੇ ਥੱਲੇ ਆਪਣੇ ਸਮਾਨ ਦੇ ਕੋਲ ਬੈਠ ਕੇ ਬੇਪਰਵਾਹੀ ਅਲੌਕਿਕ ਆਨੰਦ ਦਾ ਲੁਤਫ ਲੈਂਦੇ ਰਹੇ ਸੁਬ੍ਹਾ ਹੁੰਦੇ ਹੀ ਸਾਰਾ ਸਮਾਨ ਇੱਕ-ਇੱਕ ਕਰਕੇ ਆਈ ਹੋਈ ਸੰਗਤ ਵਿੱਚ ਆਪਣੇ ਹੱਥਾਂ ਨਾਲ ਵੰਡ ਦਿੱਤਾ ਅਤੇ ਆਪਣੇ ਮੁਰਸ਼ਦ ਪਿਆਰੇ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਬੈਠ ਗਏ ਅਤੇ ਸ਼ਹਿਨਸ਼ਾਹੀ ਖੁਸ਼ੀਆਂ ਨੂੰ ਹਾਸਲ ਕੀਤਾ
ਗੁਰਗੱਦੀ ਬਖਸ਼ਿਸ਼:- ਸਤਿਨਾਮ (ਆਪਣਾ ਸਵਰੂਪ) ਬਣਾਇਆ:-
ਮਿਤੀ 28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਜੀ ਦੇ ਹੁਕਮ ਅਨੁਸਾਰ ਆਪ ਜੀ ਨੂੰ ਸਿਰ ਤੋਂ ਪੈਰਾਂ ਤੱਕ ਨਵੇਂ-ਨਵੇਂ ਨੋਟਾਂ ਦੇ ਲੰਬੇ-ਲੰਬੇ ਹਾਰ ਪਹਿਨਾਏ ਗਏ ਉਪਰੰਤ ਆਪ ਜੀ ਨੂੰ ਇੱਕ ਖੁਲ੍ਹੀ ਜੀਪ ਵਿੱਚ ਸਵਾਰ ਕਰਕੇ ਪੂਰੇ ਸਰਸਾ ਸ਼ਹਿਰ ਵਿੱਚ ਇੱਕ ਸ਼ਾਹੀ ਜਲੂਸ ਕੱਢਿਆ ਗਿਆ, ਜਿਸ ਵਿੱਚ ਆਸ਼ਰਮ ਦਾ ਬੱਚਾ-ਬੱਚਾ ਸ਼ਾਮਲ ਸੀ ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਪੂਜਨੀਕ ਸਾਈਂ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜ਼ੈਲਦਾਰ ਸਰਦਾਰ ਹਰਬੰਸ ਸਿੰਘ ਜੀ ਨੂੰ ਆਪਣਾ ਉੱਤਰ-ਅਧਿਕਾਰੀ ਬਣਾ ਲਿਆ ਹੈ ਸ਼ਾਹੀ ਜਲੂਸ ਵਾਪਸ ਆਸ਼ਰਮ ਦੇ ਗੇਟ ’ਤੇ ਹੀ ਪਹੁੰਚਿਆ ਸੀ ਕਿ ਪੂਜਨੀਕ ਸਾਈਂ ਜੀ ਨੇ ਖੁਦ ਆਪ ਜੀ ਦਾ ਸੁਆਗਤ ਕੀਤਾ ਬੇਪਰਵਾਹ ਜੀ ਨੇ ਸ਼ਰੇਆਮ ਬਚਨ ਫਰਮਾਇਆ, ‘ਆਜ ਸੇ ਸਰਦਾਰ ਹਰਬੰਸ ਸਿੰਘ ਜੀ ਕੋ ਸਤਿਨਾਮ, ਕੁਲ ਮਾਲਕ, ਆਤਮਾ ਸੇ ਪਰਮਾਤਮਾ ਕਰ ਦੀਆ ਹੈ ਯੇ ਵੋ ਸਤਿਨਾਮ ਹੈ ਜਿਸ ਕੇ ਸਹਾਰੇ ਸਭ ਖੰਡ ਬ੍ਰਹਿਮੰਡ ਖੜੇ ਹੈਂ’
ਸ਼ਾਹੀ ਸਟੇਜ਼ ਸਜਾਈ ਗਈ ਸੀ ਬੇਪਰਵਾਹ ਸਾਈਂ ਜੀ ਨੇ ਸ਼ਾਹੀ ਗੁਫਾ (ਤੇਰਾਵਾਸ) ਜੋ ਵਿਸ਼ੇਸ਼ ਤੌਰ ’ਤੇ ਆਪ ਜੀ ਦੇ ਲਈ ਤਿਆਰ ਕਰਵਾਈ ਗਈ ਸੀ, ਤੋਂ ਆਪ ਜੀ ਨੂੰ ਬੁਲਾ ਕੇ ਆਪਣੇ ਨਾਲ ਸ਼ਾਹੀ ਸਟੇਜ ’ਤੇ ਬਿਰਾਜਮਾਨ ਕੀਤਾ ਅਤੇ ਸੰਗਤ ਵਿੱਚ ਆਪਣੇ ਪਵਿੱਤਰ ਮੁੱਖ ਤੋਂ ਬਚਨ ਫਰਮਾਇਆ, ‘ਆਜ ਸੇ ਅਸੀਂ ਸਰਦਾਰ ਸਤਿਨਾਮ ਸਿੰਘ ਜੀ ਕੋ ਅਪਨਾ ਸਵਰੂਪ ਬਨਾ ਲੀਆ ਹੈ ਯੇ ਵੋ ਹੀ ਸਤਿਨਾਮ ਹੈ ਜਿਸੇ ਦੁਨੀਆਂ ਜਪਦੀ-ਜਪਦੀ ਮਰ ਗਈ ਅਸੀਂ ਇਨ੍ਹੇਂ ਆਪਣੇ ਦਾਤਾ ਸਾਵਣ ਸ਼ਾਹ ਸਾਈਂ ਕੇ ਹੁਕਮ ਸੇ ਅਰਸ਼ੋਂ ਸੇ ਲਾਕਰ ਤੁਮ੍ਹਾਰੇ ਸਾਹਮਣੇ ਬਿਠਾ ਦੀਆ ਹੈ ਜੋ ਇਨਕੇ ਪੀਠ ਪੀਛੇ ਸੇ ਭੀ ਦਰਸ਼ਨ ਕਰ ਲੇਗਾ ਵੋ ਨਰਕੋਂ ਮੇਂ ਨਹੀਂ ਜਾਏਗਾ ਉਸ ਕਾ ਭੀ ਉੱਧਾਰ ਯੇ ਅਪਨੀ ਰਹਿਮਤ ਸੇ ਕਰੇਂਗੇ’
ਪੂਜਨੀਕ ਪਰਮ ਪਿਤਾ ਜੀ ਡੇਰਾ ਸੱਚਾ ਸੌਦਾ ਵਿੱਚ ਬਤੌਰ ਦੂਜੇ ਪਾਤਸ਼ਾਹ:-
ਪੂਜਨੀਕ ਪਰਮ ਪਿਤਾ ਜੀ ਡੇਰਾ ਸੱਚਾ ਸੌਦਾ ਵਿੱਚ ਬਤੌਰ ਦੂਜੇ ਪਾਤਸ਼ਾਹ 28 ਫਰਵਰੀ 1960 ਨੂੰ ਬਿਰਾਜ਼ਮਾਨ ਹੋਏ ਆਪ ਜੀ ਨੇ 31 ਸਾਲ ਤੋਂ ਵੱਧ ਸਮੇਂ ਤੱਕ ਡੇਰਾ ਸੱਚਾ ਸੌਦਾ ਰੂਪੀ ਫੁਲਵਾੜੀ ਨੂੰ ਆਪਣੇ ਅੰਤਰ ਹਿਰਦੇ ਦਾ ਅਥਾਹ ਪਿਆਰ ਬਖ਼ਸ਼ਿਆ ਆਪ ਜੀ ਦੇ ਅਪਾਰ ਰਹਿਮੋ-ਕਰਮ ਦੇ ਅੰਮ੍ਰਿਤ ਨੂੰ ਪਾਨ ਕਰਕੇ ਸਾਧ-ਸੰਗਤ ਤਨ-ਮਨ-ਧਨ ਨਾਲ ਡੇਰਾ ਸੱਚਾ ਸੌਦਾ ਦੀਆਂ ਪਾਵਨ ਸਿੱਖਿਆਵਾਂ ਪ੍ਰਤੀ ਸਮਰਪਿਤ ਹੈ ਜੋ ਸਾਧ-ਸੰਗਤ ਪਹਿਲਾਂ ਸੈਂਕੜਿਆਂ ਵਿੱਚ ਸੀ, ਆਪ ਜੀ ਦੇ ਅਪਾਰ ਪਿਆਰ ਨੂੰ ਪਾ ਕੇ ਵਧ ਕੇ ਹਜ਼ਾਰਾਂ ਤੇ ਹਜ਼ਾਰਾਂ ਤੋਂ ਵਧ ਕੇ ਲੱਖਾਂ ਵਿੱਚ ਡੇਰਾ ਸੱਚਾ ਸੌਦਾ ਵਿੱਚ ਆਉਣ ਲੱਗੀ
ਆਪ ਜੀ ਨੇ ਆਪਣਾ ਰਹਿਮੋ-ਕਰਮ ਬਖਸ਼ਦੇ ਹੋਏ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਆਦਿ ਰਾਜਾਂ ਵਿੱਚ ਦਿਨ-ਰਾਤ ਇੱਕ ਕਰਦੇ ਹੋਏ ਹਜ਼ਾਰਾਂ ਸਤਿਸੰਗ ਕੀਤੇ ਆਪ ਜੀ ਦੀ ਰਹਿਮਤ ਨਾਲ ਰਾਮ-ਨਾਮ ਦਾ ਜ਼ਿਕਰ ਘਰ-ਘਰ ਵਿੱਚ ਹੋਣ ਲੱਗਿਆ ਆਪ ਜੀ ਨੇ 11 ਲੱਖ ਤੋਂ ਜ਼ਿਆਦਾ ਜੀਵਾਂ ਨੂੰ ਰਾਮ-ਨਾਮ ਰਾਹੀਂ ਉਹਨਾਂ ਨੂੰ ਬੁਰਾਈਆਂ ਤੋਂ ਮੁਕਤ ਕਰਕੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਾਇਆ ਆਪ ਜੀ ਨੇ ਅਤਿ ਸਰਲ ਭਾਸ਼ਾ ਵਿੱਚ ਸੈਂਕੜੇ ਭਜਨ-ਸ਼ਬਦਾਂ ਦੀ ਰਚਨਾ ਕੀਤੀ ਜੋ ਅੱਜ ਵੀ ਸਾਧ-ਸੰਗਤ ਨੂੰ ਪਾਵਨ ਸਿੱਖਿਆਵਾਂ ਨਾਲ ਜੋੜੇ ਹੋਏ ਹੈ
ਪੂਜਨੀਕ ਪਰਮ ਪਿਤਾ ਜੀ ਦਾ ਰਹਿਮੋ-ਕਰਮ:-
ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਡੇਰਾ ਸੱਚਾ ਸੌਦਾ ਵਿੱਚ ਬਤੌਰ ਤੀਜੇ ਪਾਤਸ਼ਾਹ ਗੁਰਗੱਦੀ ’ਤੇ ਬਿਰਾਜ਼ਮਾਨ ਕੀਤਾ ਆਪ ਜੀ ਦਾ ਇਹ ਅਪਾਰ ਰਹਿਮੋ-ਕਰਮ ਸਾਧ-ਸੰਗਤ ਕਦੇ ਭੁਲਾ ਨਹੀਂ ਸਕਦੀ ਆਪ ਜੀ ਦੀਆਂ ਪਾਵਨ ਸਿੱਖਿਆਵਾਂ ਦਾ ਪ੍ਰਸਾਰ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਰੂਹਾਨੀਅਤ ਦੇ ਨਾਲ-ਨਾਲ ਸਮਾਜ ਤੇ ਮਾਨਵਤਾ ਭਲਾਈ ਦੇ ਕੰਮਾਂ ਨਾਲ ਡੇਰਾ ਸੱਚਾ ਸੌਦਾ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਪੂਜਨੀਕ ਗੁਰੂ ਜੀ ਦੀਆਂ ਪਾਵਨ ਪਰਮਾਰਥੀ ਸਿੱਖਿਆਵਾਂ ਨੂੰ ਅੱਜ ਦੇਸ਼ ਤੇ ਦੁਨੀਆਂ ਦੇ ਕਰੋੜਾਂ ਸ਼ਰਧਾਲੂ ਆਪਣਾ ਉਦੇਸ਼ ਮੰਨਦੇ ਹਨ
ਆਪ ਜੀ ਨੇ ਡੇਰਾ ਸੱਚਾ ਸੌਦਾ ਵਿੱਚ ਮਾਨਵਤਾ ਤੇ ਸਮਾਜ ਭਲਾਈ ਦੇ 134 ਕਾਰਜ ਚਲਾਏ ਹੋਏ ਹਨ ਅਤੇ ਸਾਧ-ਸੰਗਤ ਤੇ ਸੇਵਾਦਾਰ ਇਹਨਾਂ ਕਾਰਜਾਂ ਦੇ ਮਾਧਿਅਮ ਰਾਹੀਂ ਦੀਨ-ਦੁਖੀਆਂ ਦੀ ਮੱਦਦ ਕਰਨ ਵਿੱਚ ਲੱਗੇ ਹੋਏ ਹਨ ਪੂਜਨੀਕ ਗੁਰੂ ਜੀ ਦੀਆਂ ਪਾਵਨ ਪ੍ਰੇਰਨਾਵਾਂ ਨਾਲ ਡੇਰਾ ਸੱਚਾ ਸੌਦਾ ਦਾ ਨਾਂਅ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ
**********
ਪਾਵਨ ਅਵਤਾਰ ਦਿਵਸ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ