experiences of satsangis

ਆਪਦੇ ਘਰ ਲੜਕਾ ਹੋਵੇਗਾ, ਜੋ ਸਭ ਤੋਂ ਅਲੱਗ ਹੀ ਹੋਵੇਗਾ! -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਪ੍ਰੇਮੀ ਪ੍ਰਕਾਸ਼ ਇੰਸਾਂ ਸਪੁੱਤਰ ਸ੍ਰੀ ਬਨਵਾਰੀ ਲਾਲ ਇੰਸਾਂ ਪਿੰਡ ਡਾਬੜੀ ਤਹਿਸੀਲ ਭਾਦਰਾ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜ.) ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-

ਪ੍ਰੇਮੀ ਜੀ ਦੱਸਦੇ ਹਨ ਕਿ ਮੇਰੇ ਕੋਲ ਇੱਕ ਲੜਕਾ ਤੇ ਇੱਕ ਲੜਕੀ ਸੀ ਲੜਕਾ ਜਨਮ ਤੋਂ ਹੀ ਬਿਮਾਰ ਅਰਥਾਤ ਥੋੜਾ ਭੋਲਾ ਹੈ ਜਦੋਂ ਤੀਜੇ ਬੱਚੇ ਨੇ ਜਨਮ ਲੈਣਾ ਸੀ ਤਾਂ ਅਸੀਂ ਕਿਰਾਏ ਦੀ ਗੱਡੀ (ਟੈਕਸੀ) ਲੈ ਕੇ ਹਿਸਾਰ ਹਸਪਤਾਲ ਵਿੱਚ ਪਹੁੰਚੇ ਪਤਨੀ ਦੇ ਬੱਚਾ ਹੋਣ ਦੇ ਬਾਅਦ ਨਰਸ ਨੇ ਬਾਹਰ ਆ ਕੇ ਮੈਨੂੰ ਦੱਸਿਆ ਕਿ ਤੁਹਾਡੇ ਲੜਕੀ ਹੋਈ ਹੈ ਇਹ ਸੁਣ ਕੇ ਮੈਨੂੰ ਟੈਨਸ਼ਨ ਹੋ ਗਈ ਗੱਡੀ ਦੇ ਡਰਾਇਵਰ ਨੇ ਮੈਥੋਂ ਪੁੱਛਿਆ ਕਿ ਪ੍ਰਕਾਸ਼, ਕੀ ਗੱਲ ਹੈ? ਤੂੰ ਐਨਾ ਉਦਾਸ ਕਿਉਂ ਹੈ? ਮੈਂ ਕਿਹਾ ਕਿ ਲੜਕੀ ਹੋਈ ਹੈ ਤਾਂ ਡਰਾਇਵਰ ਨੇ ਕਿਹਾ ਕਿ ਚਿੰਤਾ ਕਰਨ ਦੀ ਕੀ ਗੱਲ ਹੈ? ਹਰ ਕੋਈ ਆਪਣੀ ਕਿਸਮਤ ਲਿਖਵਾ ਕੇ ਲਿਆਉਂਦਾ ਹੈ ਮੇੇਰੇ ਵੀ ਤਾਂ ਤਿੰਨ ਲੜਕੀਆਂ ਹਨ ਉਸ ਦੀਆਂ ਗੱਲਾਂ ਨਾਲ ਮੈਨੂੰ ਕੁਝ ਹੌਂਸਲਾ ਹੋਇਆ

ਮੈਨੂੰ ਮਾਲਕ-ਸਤਿਗੁਰੂ ਹਜ਼ੂਰ ਪਿਤਾ ਜੀ ਨੇ ਅੰਦਰੋਂ ਇਹ ਖਿਆਲ ਦਿੱਤਾ ਕਿ ਅਸੀਂ ਸਾਰਾ ਪਰਿਵਾਰ ਆਪਣੇ ਗੁਰੂ ਹਜੂਰ ਪਿਤਾ ਜੀ ਨੂੰ ਅਰਜ਼ ਕਰਾਂਗੇ ਕਿ ਪਿਤਾ ਜੀ, ਸਾਨੂੰ ਇੱਕ ਲੜਕਾ ਦੇ ਦਿਓ ਜੀ ਮੇਰੇ ਦਿਮਾਗ ਵਿੱਚ ਇਹ ਗੱਲ ਘੁੰਮਣ ਲੱਗੀ ਕਿ ਅਸੀਂ ਸਰਸਾ ਦਰਬਾਰ ਜਾ ਕੇ ਅਰਜ਼ ਕਰਾਂਗੇ ਪਰ ਮੈਨੂੰ ਨਹੀਂ ਪਤਾ ਕਿ ਮਾਲਕ-ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਦੇ ਕੋਲ ਮੇਰੀ ਇਹ ਫਰਿਆਦ ਕਿਵੇਂ ਬਿਨਾਂ ਕਿਸੇ ਚਿੱਠੀ-ਪੱਤਰ ਜਾਂ ਟੈਲੀਫੋਨ ਦੇ ਹੀ ਪਹੁੰਚ ਗਈ ਰਾਤ ਨੂੰ ਸੁਫਨੇ ਵਿੱਚ ਪੂਜਨੀਕ ਪਿਤਾ ਜੀ ਮੇਰੇ ਸਾਹਮਣੇ ਆ ਕੇ ਖੜ੍ਹੇ ਹੋ ਗਏ ਮੈਨੂੰ ਅਸ਼ੀਰਵਾਦ ਦਿੰਦੇ ਹੋਏ ਹਜ਼ੂਰ ਪਿਤਾ ਜੀ ਨੇ ਮੈਨੂੰ ਫਰਮਾਇਆ, ‘‘ਬੇਟਾ! ਚਿੰਤਾ ਮਤ ਕਰੋ ਆਪਦੇ ਘਰ ਇੱਕ ਅਜਿਹਾ ਲੜਕਾ ਹੋਵੇਗਾ,

ਜੋ ਸਭ ਤੋਂ ਅਲੱਗ ਹੀ ਹੋਵੇਗਾ’’ ਪੂਜਨੀਕ ਹਜ਼ੂਰ ਪਿਤਾ ਜੀ ਦੇ ਉਸ ਰਾਤ ਦੇ ਦਰਸ਼ਨਾਂ ਤੇ ਬਚਨਾਂ ਨਾਲ ਮੈਨੂੰ ਐਨੀ ਖੁਸ਼ੀ ਹੋਈ ਕਿ ਜਿਸਦਾ ਬਿਆਨ ਹੀ ਨਹੀਂ ਹੋ ਸਕਦਾ ਪੂਜਨੀਕ ਗੁਰੂ ਜੀ ਦੇ ਬਚਨ ਅਨੁਸਾਰ ਮਿਤੀ 14 ਜੂਨ 2007 ਨੂੰ ਸਾਡੇ ਘਰ ਬੇਟੇ ਨੇ ਜਨਮ ਲਿਆ ਬੇਟੇ ਦਾ ਨਾਂਅ ਪੂਜਨੀਕ ਗੁਰੂ ਜੀ ਤੋਂ ਰਖਵਾਉਣ ਲਈ ਅਸੀਂ ਸਾਰਾ ਪਰਿਵਾਰ ਸਰਸਾ ਦਰਬਾਰ ’ਚ ਗਏ ਅਤੇ ਪੂਜਨੀਕ ਪਿਤਾ ਜੀ ਨੂੰ ਬੱਚੇ ਦਾ ਨਾਂਅ ਰੱਖਣ ਦੀ ਅਰਜ਼ ਕੀਤੀ ਪੂਜਨੀਕ ਪਿਤਾ ਜੀ ਨੇ ਪੁੱਛਿਆ, ਕੌਣ ਹੋ? ਮੈਂ ਅਰਜ਼ ਕੀਤੀ ਕਿ ਪਿਤਾ ਜੀ, ਇੱਕ ਹੀ ਪਰਿਵਾਰ ਹੈ ਜੀ ਕਿ ਇਹ ਮੇਰੇ ਮਾਤਾ ਜੀ, ਬਾਪੂ ਜੀ ਅਤੇ ਅਸੀਂ ਛੇ ਭਰਾ ਅਤੇ ਚਾਰ ਭੈਣਾਂ ਹਾਂ ਜੀ ਅਤੇ ਸਾਰੇ ਹੀ ਆਏ ਹਾਂ ਜੀ

ਪਿਤਾ ਜੀ ਨੇ ਪਹਿਲਾਂ ਸਾਰੇ ਪਰਿਵਾਰ ਦੀ ਰਾਜ਼ੀ ਖੁਸ਼ੀ ਪੁੱਛੀ ਕਿ ਬੇਟਾ, ਸਭ ਠੀਕ-ਠਾਕ ਹੋ ਅਸੀਂ ਕਿਹਾ ਜੀ ਪਿਤਾ ਜੀ, ਆਪ ਜੀ ਦੀ ਮਿਹਰ ਹੈ ਪਿਤਾ ਜੀ ਨੇ ਫਿਰ ਪੁੱਛਿਆ ਕਿ ਦਸ ਭਾਈ ਆਪ ਕਿਵੇਂ ਹੋ?’’ ਤਾਂ ਮੈਂ ਅਰਜ਼ ਕੀਤੀ ਕਿ ਪਿਤਾ ਜੀ, ਆਪ ਜੀ ਨੇ ਸਾਨੂੰ ਬੇਟੇ ਦੀ ਦਾਤ ਬਖ਼ਸ਼ੀ ਹੈ, ਆਪ ਹੀ ਇਸਦਾ ਨਾਂਅ ਰੱਖੋ ਜੀ ਪੂਜਨੀਕ ਪਿਤਾ ਜੀ ਨੇ ਸਾਨੂੰ ‘ਇੱਕ ਅੱਖਰ’ ਦੇ ਦਿੱਤਾ ਕਿ ‘ਇਸ ਤੇ ਨਾਂਅ ਰੱਖ ਲਓ’ ਫਿਰ ਅਸੀਂ ਸਾਰੇ ਪਰਿਵਾਰ ਨੇ ਅਰਜ਼ ਕੀਤੀ ਕਿ ਪਿਤਾ ਜੀ, ਆਪ ਜੀ ਹੀ ਪੂਰਾ ਨਾਂਅ ਰੱਖ ਦਿਓ ਜੀ ਕੁੱਲ ਮਾਲਕ-ਸਤਿਗੁਰੂ ਦਾਤਾ ਜੀ ਨੇ ਆਪਣੀ ਅਪਾਰ ਰਹਿਮਤ ਕਰਦੇ ਹੋਏ ਬੇਟੇ ਦਾ ਨਾਂਅ ‘ਸਤਿਆਦੀਪ’ ਰੱਖਿਆ ਅਤੇ ਬੇਟੇ ਨੂੰ ਆਪਣੇ ਕਰ-ਕਮਲਾਂ ਨਾਲ ਇੱਕ ਖਿਡੌਣੇ ਦੀ ਵੀ ਦਾਤ ਬਖ਼ਸ਼ੀ ਅਤੇ ਸਾਨੂੰ ਸਾਰੇ ਪਰਿਵਾਰ ਨੂੰ ਪ੍ਰਸ਼ਾਦ ਵੀ ਦਿੱਤਾ ਅਤੇ ਇਸ ਤਰ੍ਹਾਂ ਦਿਲੀ ਇਛਾ ਨੂੰ ਪੂਰਾ ਕਰਦੇ ਹੋਏ ਸਾਰੇ ਪਰਿਵਾਰ ਨੂੰ ਆਪਣੀਆਂ ਅਪਾਰ ਖੁਸ਼ੀਆਂ ਬਖ਼ਸ਼ੀਆਂ

ਜਿਵੇਂ ਕਿ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਸੀ ਕਿ ਬੇਟਾ! ਆਪ ਦੇ ਘਰ ਅਜਿਹਾ ਲੜਕਾ ਹੋਵੇਗਾ ਜੋ ਸਭ ਤੋਂ ਅਲੱਗ ਹੀ ਹੋਵੇਗਾ ਤਾਂ ਉਸਦੇ ਕੁਝ ਪ੍ਰਮਾਣ ਨਿਮਨ ਅਨੁਸਾਰ ਹਨ:-

  • ਜਦੋਂ ਬੇਟਾ ਸਤਿਆਦੀਪ ਡੇਢ ਸਾਲ ਦਾ ਹੋਇਆ ਤਾਂ ਸੁਬਹ ਉੱਠਦੇ ਹੀ ਹਰ ਰੋਜ਼ ਕਹਿੰਦਾ, ਪਿਤਾ ਜੀ ਦੀ ਕੈਸਟ ਲਗਾਓ, ਮੈਂ ਤਾਂ ਸ਼ਬਦ ਸੁਣੂੰਗਾ ਹਰ ਰੋਜ਼ ਸ਼ਬਦਾਂ ਦੀ ਕੈਸਟ ਲਗਵਾਉਂਦਾ ਅਤੇ ਸ਼ਬਦ ਸੁਣਦਾ
  • ਫਰਵਰੀ 2010 ਵਿੱਚ ਅਸੀਂ ਹਿਸਾਰ ਤੋਂ ਫਤਿਆਬਾਦ ਜਾ ਰਹੇ ਸੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਕਿਸੇ ਟਾਈਮ ਫਤਿਆਬਾਦ ਵਿੱਚ ਜਿਸ ਸਥਾਨ ’ਤੇ ਸਤਿਸੰਗ ਕੀਤਾ ਸੀ ਅਤੇ ਉਹ ਥਾਂ ਆਉਂਦੇ ਹੀ ਬੇਟਾ ਆਪਣੀ ਮੰਮੀ ਨੂੰ ਕਹਿਣ ਲੱਗਾ ਕਿ ਮੰਮੀ, ਇਸ ਜਗ੍ਹਾ ’ਤੇ ਪਿਤਾ ਜੀ ਨੇ ਸਤਿਸੰਗ ਕੀਤਾ ਸੀ ਅਤੇ ਅਸੀਂ ਵੀ ਉਸ ਸਤਿਸੰਗ ’ਤੇ ਆਏ ਸੀ! ਜਦੋਂ ਕਿ ਹਜ਼ੂਰ ਪਿਤਾ ਜੀ ਨੇ ਫਤਿਆਬਾਦ ਵਿੱਚ ਜਦੋਂ ਸਤਿਸੰਗ ਕੀਤਾ ਸੀ ਤਾਂ ਉਸ ਸਮੇਂ ਸਤਿਆਦੀਪ ਪੈਦਾ ਹੀ ਨਹੀਂ ਹੋਇਆ ਸੀ ਇਹ ਤਾਂ ਉਸਦੇ ਜਨਮ  ਤੋਂ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ
  • ਜਦੋਂ ਉਹ ਤਿੰਨ ਸਾਲ ਦਾ ਹੋਇਆ ਤਾਂ ਕਹਿਣ ਲੱਗਾ ਕਿ ਮੈਂ ਤਾਂ ਨਾਮ ਲੈਣਾ ਹੈ ਅਤੇ ਜਾਮ ਪੀਣਾ ਹੈ ਹਰ ਸਤਿਸੰਗ ਤੇ ਜਿੱਦ ਕਰਦਾ ਕਿ ਮੈਂ ਨਾਮ ਲੈਣਾ ਹੈ ਤੇ ਜਾਮ ਵੀ ਪੀਣਾ ਹੈ
  • ਜਦੋਂ ਪੰਜ ਸਾਲ ਦਾ ਹੋਇਆ ਯਾਨੀ 15 ਅਗਸਤ 2012 ਨੂੰ ਤਾਂ ਅਸੀਂ ਉਸਨੂੰ ਨਾਮ ਦਿਵਾ ਦਿੱਤਾ ਅਤੇ ਜਾਮ ਵੀ ਪਿਲਵਾ ਦਿੱਤਾ ਨਾਮ ਲੈਂਦੇ ਹੀ ਉਹ ਆਪਣੀ ਮੰਮੀ ਨੂੰ ਕਹਿਣ ਲੱਗਾ ਕਿ ਇਹ ਨਾਮ ਤਾਂ ਮੈਨੂੰ ਪਹਿਲਾਂ ਤੋਂ ਹੀ ਯਾਦ ਸੀ

ਸਾਡੇ ਸਾਰੇ ਪਰਿਵਾਰ ਦੀ ਪੂਜਨੀਕ ਹਜ਼ੂਰ ਸਤਿਗੁਰੂ ਪਿਤਾ ਜੀ ਦਾਤਾਰ ਰਹਿਬਰ ਦੇ ਪਵਿੱਤਰ ਚਰਨ-ਕਮਲਾਂ ਵਿੱਚ ਹੱਥ ਜੋੜ ਕੇ ਇਹੀ ਅਰਦਾਸ ਹੈ ਕਿ ਸਾਡੇ ਸਾਰੇ ਪਰਿਵਾਰ ’ਤੇ ਇਸੇ ਤਰ੍ਹਾਂ ਆਪਣੀ ਦਇਆ-ਮਿਹਰ ਵਰਸਾਉਂਦੇ ਰਹਿਣਾ ਜੀ ਅਤੇ ਅਸੀਂ ਹਰ ਸਾਹ, ਹਰ ਦਮ-ਦਮ ਨਾਲ ਆਪਜੀ ਦੁਆਰਾ ਬਖਸ਼ੇ ਨਾਮ, ਗੁਰਮੰਤਰ ਦਾ ਹਮੇਸ਼ਾ ਜਾਪ ਕਰਦੇ ਰਹੀਏ ਅਤੇ ਆਪ ਜੀ ਦੇ ਦਰਸਾਏ ਸੱਚ ਦੇ ਮਾਰਗ ’ਤੇ ਬੇਰੋਕ ਤੇ ਬੇਟੋਕ ਚੱਲਦੇ ਹੀ ਜਾਈਏ ਜੀ