ਕੀੜਾਜੜੀ ਦੇ ਮਾਹਰ ਯਸ਼ਪਾਲ ਸਿਹਾਗ ਨੇ ਵਖਾਈ ਨਵੀਂ ਰਾਹ -ਡਾ. ਸੰਦੀਪ ਸਿੰਘਮਾਰ
ਦੇਸ਼ ਦੀ ਕੇਂਦਰ ਤੇ ਹਰਿਆਣਾ ਸਰਕਾਰਾਂ ਚਾਹੇ ਕਿਸਾਨਾਂ ਦੀ ਆਮਦਨੀ 2022 ਤੱਕ ਦੁੱਗਣਾ ਕਰਨ ਦੀ ਦਿਸ਼ਾ ‘ਚ ਕੰਮ ਕਰ ਰਹੀਆਂ ਹਨ, ਪਰ ਪਰੰਪਰਾਗਤ ਕਿਸਾਨੀ ਛੱਡ ਆਧੁਨਿਕ ਖੇਤੀ ਕਰਨ ਵਾਲਿਆਂ ਲਈ ਮਾਡਰਨ ਕਿਸਾਨ ਸਿਵਾਨੀ ਬੋਲਾਨ (ਹਿਸਾਰ) ਨਿਵਾਸੀ ਯਸ਼ਪਾਲ ਸਿਹਾਗ ਆਧੁਨਿਕ ਖੇਤੀ ‘ਚ ਰੋਲ ਮਾਡਲ ਸਾਬਤ ਹੋ ਸਕਦੇ ਹਨ
ਕਦੇ ਸਿੱਖਿਆ ਅਤੇ ਟੈਕਨਾਲੋਜੀ ਦੇ ਖੇਤਰ ‘ਚ ਦੇਸ਼ ਭਰ ‘ਚ ਝੰਡਾ ਗੱਡਣ ਵਾਲੇ ਯਸ਼ਪਾਲ ਸਿਹਾਗ ਨੇ ਸਮੁੰਦਰ ਤਲ ਤੋਂ 11500 ਫੁੱਟ ਤੋਂ ਜ਼ਿਆਦਾ ਉੱਚਾਈ ‘ਤੇ ਹਿਮਾਲਿਆਈ ਖੇਤਰ ‘ਚ ਮਿਲਣ ਵਾਲੀ ਕੀੜਾ ਜੜੀ (ਯਾਰਸਾਗੁੰਬਾ) ਨੂੰ ਹਿਸਾਰ ‘ਚ ਆਪਣੀ ਲੈਬ ‘ਚ ਪੈਦਾ ਕਰਕੇ ਕਿਸਾਨਾਂ ਲਈ ਨਵੀਂ ਉਮੀਦ ਜਗਾਈ ਹੈ ਕਰੀਬ ਦੋ ਸਾਲ ਪਹਿਲਾਂ ਯਸ਼ਪਾਲ ਸਿਹਾਗ ਨੇ ਵਿਗਿਆਨਕ ਖੋਜ ਜ਼ਰੀਏ ਹਿਸਾਰ-ਤੋਸ਼ਾਮ ਰੋਡ ‘ਤੇ ਦਸ ਬਾਈ ਦਸ ਦੇ ਤਿੰਨ ਕਮਰਿਆਂ ‘ਚ ਲੈਬ ਬਣਾ ਕੇ ਕੀੜਾਜੜੀ ਦਾ ਵਪਾਰਕ ਉਤਪਾਦਨ ਸ਼ੁਰੂ ਕੀਤਾ ਉਸ ਤੋਂ ਬਾਅਦ ਤੋਂ ਹੁਣ ਤੱਕ ਉਹ ਇਸ ਦੀ ਹਰ ਸਾਲ ਤਿੰਨ ਫਸਲਾਂ ਪੈਦਾ ਕਰਦੇ ਹਨ ਉਹ ਇਸ ਤੋਂ ਹਰ ਸਾਲ 25 ਤੋਂ 30 ਲੱਖ ਰੁਪਏ ਕਮਾ ਰਹੇ ਹਨ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਟੀਚਾ ਲੈਬ ਤੋਂ ਸਾਲਾਨਾ ਦਸ ਕਰੋੜ ਰੁਪਏ ਦੀ ਕੀੜਾਜੜੀ ਦਾ ਉਤਪਾਦਨ ਕਰਨਾ ਹੈ
Also Read :-
ਮੈਡੀਕਲ ਸਾਇੰਸ ‘ਚ ਆਯੂਰਵੈਦਿਕ ਵਰਤੋਂ ਕੀੜਾਜੜੀ ਨੂੰ ਵੱਖ-ਵੱਖ ਰੂਪ ਤੇ ਸਵਰੂਪਾਂ ‘ਚ ਉਪਯੋਗ ਕੀਤਾ ਜਾਂਦਾ ਹੈ ਮੁੱਖ ਤੌਰ ‘ਤੇ ਖੂਨ ਸ਼ੂਗਰ ਨੂੰ ਕੰਟਰੋਲ ਕਰਨ, ਸਾਹ ਪ੍ਰਣਾਲੀ ਨੂੰ ਬਿਹਤਰ ਬਣਾਉਣ, ਕਿਡਨੀ ਤੇ ਲੀਵਰ ਸਬੰਧਿਤ ਰੋਗਾਂ ਤੋਂ ਬਚਾਉਣ ‘ਚ, ਸਰੀਰ ‘ਚ ਆਕਸੀਜਨ ਦੀ ਮਾਤਰਾ ਵਧਾਉਣ, ਪੁਰਸ਼ ਅਤੇ ਔਰਤਾਂ ‘ਚ ਪ੍ਰਜਨਨ ਸਮਰੱਥਾ ਤੇ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ‘ਚ ਉਪਯੋਗੀ ਹੈ ਇਸ ਤੋਂ ਇਲਾਵਾ ਰੋਗ ਪ੍ਰਤੀਰੋਧਕ ਪ੍ਰਣਾਲੀ ਮਜ਼ਬੂਤ ਕਰਨ, ਲੀਵਰ, ਫੇਫੜਿਆਂ ਅਤੇ ਗੁਰਦੇ ਨੂੰ ਮਜ਼ਬੂਤ ਕਰਨ ਤੇ ਇਸ ਨਾਲ ਖੂਨ ਅਤੇ ਬੋਨ ਮੈਰੋ ਦੇ ਨਿਰਮਾਣ ‘ਚ ਮੱਦਦ ਮਿਲਦੀ ਹੈ ਇਸ ਤੋਂ ਇਲਾਵਾ ਇਹ ਵਿਅਕਤੀ ਦਾ ਕੰਮ ਸਮਰੱਥਾ ਤੇ ਪੁਰਸ਼ਾਂ ਦੇ ਗੁਪਤ ਰੋਗਾਂ ਤੇ ਜੀਵਨ ਰੱਖਿਅਕ ਦਵਾਈਆਂ ‘ਚ ਵੀ ਵਰਤੋਂ ਕੀਤਾ ਜਾਂਦਾ ਹੈ
Table of Contents
680 ਪ੍ਰਜਾਤੀਆਂ ਹਨ ਕੀੜਾਜੜੀ ਦੀਆਂ
ਰਾਹ ਗਰੁੱਪ ਫਾਊਡੇਸ਼ਨ ਦੇ ਬੈਸਟ ਫਾਰਮਰ ਦਾ ਐਵਾਰਡ ਪ੍ਰਾਪਤ ਕਰ ਚੁੱਕੇ ਮਾਡਰਨ ਕਿਸਾਨ ਯਸ਼ਪਾਲ ਸਿਹਾਗ ਅਨੁਸਾਰ ਕੀੜਾਜੜੀ ਦੀ ਵਿਸ਼ਵ ‘ਚ 680 ਪ੍ਰਜਾਤੀਆਂ ਹਨ ਜਿਨ੍ਹਾਂ ‘ਚ ਕਾਰਡਸੈਪਸ ਮਿਲੀਟ੍ਰਿਸ ਦਾ ਥਾਈਲੈਂਡ, ਵੀਅਤਨਾਮ, ਚੀਨ, ਕੋਰੀਆ ਆਦਿ ਦੇਸ਼ਾਂ ‘ਚ ਜ਼ਿਆਦਾ ਉਤਪਾਦਨ ਹੁੰਦਾ ਹੈ ਇਸ ਦੀ ਅੰਤਰਰਾਸ਼ਟਰੀ ਬਜਾਰ ‘ਚ ਜ਼ਿਆਦਾ ਮੰਗ ਹੈ, ਇਸ ਨਾਲ ਪਾਊਡਰ ਅਤੇ ਕੈਪਸੂਲ ਦੇ ਨਾਲ ਚਾਹ ਵੀ ਤਿਆਰ ਕੀਤੀ ਜਾਂਦੀ ਹੈ ਬਜ਼ਾਰ ‘ਚ ਇਸ ਦੇ ਭਾਅ ਤਿੰਨ ਤੋਂ ਚਾਰ ਲੱਖ ਰੁਪਏ ਪ੍ਰਤੀ ਕਿੱਲੋ ਹੈ
ਕੀ ਹੁੰਦੀ ਹੈ ਕੀੜਾਜੜੀ
ਆਮ ਤੌਰ ‘ਤੇ ਸਮਝੋ ਤਾਂ ਇਹ ਇੱਕ ਤਰ੍ਹਾਂ ਦਾ ਜੰਗਲੀ ਮਸ਼ਰੂਮ ਹੈ ਜੋ ਇੱਕ ਖਾਸ ਕੀੜੇ ਦੀਆਂ ਝੱਲੀਆਂ ਭਾਵ ਕੈਟਰਪਿਲਰਜ਼ ਨੂੰ ਮਾਰ ਕੇ ਉਸ ‘ਤੇ ਪੈਦਾ ਹੁੰਦਾ ਹੈ ਇਸ ਜੜੀ ਦਾ ਵਿਗਿਆਨਕ ਨਾਂਅ ਹੈ ਅਤੇ ਅੱਧਾ ਜੜੀ ਹੈ ਅਤੇ ਚੀਨ-ਤਿੱਬਤ ‘ਚ ਇਸ ਨੂੰ ਯਾਰਸਗੁੰਬਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ
ਵਿਸ਼ਵ ਦੀ ਸਭ ਤੋਂ ਮਹਿੰਗੀ ਮਸ਼ਰੂਮ ਦੀ ਕਿਸਮ
ਸਾਧਾਰਨ ਭਾਸ਼ਾ ‘ਚ ਕਹੋ, ਤਾਂ ਵਿਸ਼ਵ ਦੀ ਸਭ ਤੋਂ ਮਹਿੰਗੀ ਮਸ਼ਰੂਮ ਦੀਆਂ ਕਿਸਮਾਂ ‘ਚੋਂ ਇੱਕ ਕੀੜਾਜੜੀ ਵੀ ਇੱਕ ਮਸ਼ਰੂਮ ਦੀ ਹੀ ਕਿਸਮ ਹੈ ਕੋਈ ਵੀ ਕਿਸਾਨ ਚਾਹੇ ਤਾਂ ਸਿਰਫ ਇੱਕ ਛੋਟੇ ਜਿਹੇ ਕਮਰੇ ‘ਚ ਇਸ ਦੀ ਖੇਤੀ ਸ਼ੁਰੂ ਕਰ ਸਕਦਾ ਹੈ ਜ਼ਿਕਰਯੋਗ ਹੈ ਕਿ ਯਸ਼ਪਾਲ ਸਿਹਾਗ ਨੇ ਵੀ ਪਹਿਲਾਂ ਇੱਕ ਹੀ ਲੈਬ ਬਣਾਈ ਸੀ ਹੁਣ ਉਹ ਆਪਣੀਆਂ ਤਿੰਨ ਲੈਬਾਂ ‘ਚ ਇਸ ਦਾ ਉਤਪਾਦਨ ਕਰ ਰਹੇ ਹਨ
7 ਤੋਂ 10 ਲੱਖ ਰੁਪਏ ਆਉਂਦਾ ਹੈ ਖਰਚ
ਯਸ਼ਪਾਲ ਸਿਹਾਗ ਮੁਤਾਬਕ, ਜੇਕਰ ਕੋਈ ਕਿਸਾਨ ਇਸ ਲੈਬ ਨੂੰ ਘੱਟੋ-ਘੱਟ 10*10 ਦੇ ਕਮਰੇ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਇਸ ‘ਚ ਤਕਰੀਬਨ 7 ਤੋਂ 10 ਲੱਖ ਰੁਪਏ ਦਾ ਖਰਚ ਆਏਗਾ ਉਨ੍ਹਾਂ ਮੁਤਾਬਕ ਵਿਸ਼ੇਸ਼ ਤਰ੍ਹਾਂ ਦੀ ਲੈਬ ਬਣਾਉਣ ਤੋਂ ਬਾਅਦ ਕਿਸਾਨ 3 ਮਹੇਨੇ ‘ਚ ਇੱਕ ਵਾਰ ਭਾਵ ਕਿ ਇੱਕ ਸਾਲ ‘ਚ ਤਿੰਨ ਤੋਂ ਚਾਰ ਵਾਰ ਕੀੜਾਜੜੀ ਦੀ ਫਸਲ ਅਸਾਨੀ ਨਾਲ ਲੈ ਸਕਦੇ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.