Winter Tour ਸਰਦੀ ਦਾ ਟੂਰ ਪਲਾਨ ਬਣ ਜਾਵੇ ਯਾਦਗਾਰ
ਗਰਮੀਆਂ ’ਚ ਤਾਂ ਅਕਸਰ ਸਾਰੇ ਲੋਕ ਘੁੰਮਣ ਜਾਂਦੇ ਹਨ ਉਸ ਸਮੇਂ ਟਰੈਵਲ ’ਤੇ ਖਰਚਾ ਵੀ ਬਹੁਤ ਹੁੰਦਾ ਹੈ ਟੂਰ ਪੈਕੇਜ਼ ਕਾਰਨ ਅੱਜ-ਕੱਲ੍ਹ ਤਾਂ ਗਰਮੀ, ਸਰਦੀ, ਬਰਸਾਤ ਸਾਰੇ ਮੌਸਮਾਂ ’ਚ ਲੋਕ ਘੁੰਮਣ ਜਾਣ ਦੇ ਇੱਛੁਕ ਰਹਿੰਦੇ ਹਨ ਗਰਮੀਆਂ ’ਚ ਤਾਂ ਕਿਸੇ ਵੀ ਥਾਂ ਜਾਓ, ਤੁਹਾਨੂੰ ਭੀੜ ਹੀ ਭੀੜ ਮਿਲੇਗੀ ਜੇਕਰ ਤੁਸੀਂ ਉਸ ਵਿਸ਼ੇਸ਼ ਥਾਂ ’ਤੇ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਸਰਦੀ ’ਚ ਜਾਓ ਤੁਸੀਂ ਕੁਦਰਤ ਦੇ ਨੇੜੇ ਰਹੋਗੇ।
Table of Contents
ਆਓ! ਤੁਹਾਨੂੰ ਕੁਦਰਤ ਦੇ ਨਜ਼ਾਰਿਆਂ ਨਾਲ ਰੂਬਰੂ ਕਰਵਾਈਏ, ਜੋ ਜ਼ਿੰਦਗੀ ਭਰ ਤੁਹਾਡੀਆਂ ਯਾਦਾਂ ’ਚ ਸੁਰੱਖਿਅਤ ਰਹਿਣਗੇ।
ਸ਼ਿਲਾਂਗ ਪੀਕ
ਇਹ ਸ਼ਿਲਾਂਗ ਦੀ ਸਭ ਤੋਂ ਉੱਚੀ ਪਹਾੜੀ ਹੈ ਇੱਥੋਂ ਤੁਸੀਂ ਪੂਰੇ ਸ਼ਿਲਾਂਗ ਸ਼ਹਿਰ ਦਾ ਮਨਮੋਹਕ ਨਜ਼ਾਰਾ ਦੇਖ ਸਕਦੇ ਹੋ ਦੇਸ਼-ਵਿਦੇਸ਼ ਤੋਂ ਹਰ ਸਾਲ ਇਸਨੂੰ ਦੇਖਣ ਲਈ ਲੱਖਾਂ ਸੈਲਾਨੀ ਆਉਂਦੇ ਹਨ ਇੱਥੋਂ ਦੇ ਸਥਾਨਕ ਜਨਜਾਤੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇੇ ਦੇਵਤਾ ਲੀਸ਼ਿਲਾਂਗ ਇਸ ਪਹਾੜੀ ’ਤੇ ਰਹਿੰਦੇ ਹਨ।
ਸਪਰੈਡ ਈਗਲ ਫਾੱਲ
ਇਹ ਸ਼ਿਲਾਂਗ ਦਾ ਸਭ ਤੋਂ ਚੌੜਾ ਝਰਨਾ ਹੈ ਬਾਜ ਵਰਗਾ ਦ੍ਰਿਸ਼ ਦੇਣ ਦੀ ਵਜ੍ਹਾ ਨਾਲ ਇਸ ਝਰਨੇ ਦਾ ਨਾਂਅ ਸਪਰੈਡ ਈਗਲ ਫਾੱਲ ਪਿਆ ਸ਼ਿਲਾਂਗ ਦੀ ਖਾਸੀ ਜਨਜਾਤੀ ਇਸ ਝਰਨੇ ਨੂੰ ‘ਉਰਕਾਲੀਅਰ ਝਰਨਾ’ ਆਖਦੀ ਹੈ।
ਐਲੀਫੈਂਟ ਝਰਨਾ
ਸ਼ਿਲਾਂਗ ਸ਼ਹਿਰ ਤੋਂ 8 ਕਿਲੋਮੀਟਰ ਦੂਰੀ ’ਤੇ ਸਥਿਤ ਐਲੀਫੈਂਟ ਫਾੱਲ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ ਇਸ ਝਰਨੇ ਦਾ ਸਥਾਨਕ ਨਾਂਅ ਕਸ਼ੈਦ ਲਾਈ ਪਾਤੇਂਗ ਖੋਹਸਿਊ ਹੈ ਇਸਦਾ ਮਤਲਬ ਤਿੰਨ ਪੜਾਅ ’ਚ ਪਾਣੀ ਦਾ ਡਿੱਗਣਾ ਹੁੰਦਾ ਹੈ ਇੱਥੋਂ ਦੀਆਂ ਖੂਬਸੂਰਤ ਸੜਕਾਂ ਦਾ ਨਜ਼ਾਰਾ ਦੇਖ ਕੇ ਤੁਸੀਂ ਮੰਤਰਮੁਗਧ ਹੋ ਜਾਓਗੇ।
ਮਾਲਸ਼ੇਜ ਘਾਟ
ਤਿੱਬਤੀਅਨ ਖੁਸ਼ਬੂ ਅਤੇ ਕਾਂਗੜਾ ਹਵਾ ਇਸ ਹਿੱਲ ਸਟੇਸ਼ਨ ਨੂੰ ਹੋਰ ਹਿੱਲ ਸਟੇਸ਼ਨਾਂ ਤੋਂ ਅਲੱਗ ਕਰ ਦਿੰਦੀ ਹੈ ਜ਼ਰਾ ਸੋਚੋ ਕਿ ਅਜਿਹੇ ਹਿੱਲ ਸਟੇਸ਼ਨਾਂ ’ਤੇ ਸਰਦੀ ਦੇ ਮੌਸਮ ’ਚ ਕਿੰਨਾ ਅਨੰਦ ਆਵੇਗਾ, ਜਿੱਥੇ ਸਰਦੀ ਦੀ ਠੰਢੀ ਹਵਾ ਤੇਜੀ ਨਾਲ ਤੁਹਾਡੇ ਸਰੀਰ ਨੂੰ ਛੂੰਹਦੀ ਹੋਈ ਚਲੀ ਜਾਵੇ ਅਤੇ ਤੁਸੀਂ ਤਾਜ਼ਗੀ ਨਾਲ ਭਰ ਜਾਓ।
ਲਾਜਵਾਬ ਸ਼ਹਿਰ ਕੁਰਗ, ਕਰਨਾਟਕ
ਭਾਰਤ ਦੇ ਕਰਨਾਟਕ ਸੂਬੇ ’ਚ ਸਥਿਤ ਇਸ ਛੋਟੇ ਜਿਹੇ ਹਿੱਲ ਸਟੇਸ਼ਨ ’ਚ ਆਪਣੀਆਂ ਛੁੱਟੀਆਂ ਦਾ ਮਜ਼ਾ ਲੈਣ ਲਈ ਹਰ ਸਾਲ ਕਈ ਸੈਲਾਨੀ ਆਉਂਦੇ ਹਨ ਇੱਥੋਂ ਤੁਸੀਂ ਕੌਫੀ ਦੇ ਬਗਾਨ, ਪਹਾੜੀਆਂ ਅਤੇ ਜੰਗਲੀ ਜੀਵਨ ਦਾ ਲੁਤਫ ਲੈ ਸਕਦੇ ਹੋ ਇਸ ਤੋਂ ਇਲਾਵਾ ਕੁਰਗ ਸ਼ਹਿਰ ਦਾ ਅੱਬੀ ਝਰਨਾ ਵੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ।
ਮਹਾਂਰਾਸ਼ਟਰ ਦਾ ਸਵਿੱਟਜ਼ਰਲੈਂਡ
ਸਰਦੀ ਦੇ ਮੌਸਮ ’ਚ ਕੁਦਰਤ ਦੀ ਖੂਬਸੂਰਤੀ ਨੂੰ ਨੇੜਿਓਂ ਮਹਿਸੂਸ ਕਰਨ ਲਈ ਤੁਸੀਂ ‘ਲੋਨਾਵਲਾ’ ਵੀ ਜਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇੱਥੇ ਫੇਮਸ ਟਾਈਗਰ ਪੁਆਇੰਟ ਤੋਂ ਖੂਬਸੂਰਤ ਲੋਨਾਵਲਾ ਵਿਊ ਅਤੇ ਟੇਸਟੀ ਖਾਣੇ ਦਾ ਮਜ਼ਾ ਲੈ ਸਕਦੇ ਹੋ ਇਹ ਮੁੰਬਈ ਦੇ ਨੇੜੇ ਹੈ, ਇਸ ਲਈ ਲੋਕ ਇੰਜੁਆਏ ਕਰਨ ਲਈ ਆਪਣੀ ਪਹਿਲੀ ਪਸੰਦ ਲੋਨਾਵਲਾ ਨੂੰ ਹੀ ਮੰਨਦੇ ਹਨ ਲੋਨਾਵਲਾ ’ਚ ਅਕਸਰ ਫਿਲਮਾਂ ਦੀ ਸ਼ੂਟਿੰਗ ਹੁੰਦੀ ਦੇਖੀ ਜਾ ਸਕਦੀ ਹੈ ਮੁੰਬਈ ਅਤੇ ਪੂਨੇ ਪ੍ਰਵੇਸ਼ ਦੁਆਰ ਕਹੇ ਜਾਣ ਵਾਲੇ ਲੋਨਾਵਲਾ ਨੂੰ ਮਹਾਂਰਾਸ਼ਟਰ ਦਾ ਸਵਿੱਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਸਰਦੀ ’ਚ ਤੁਸੀਂ ਵੀ ਇੱਥੇ ਜ਼ਰੂਰ ਜਾਓ, ਇੱਥੇ ਸਰਦੀ ’ਚ ਬਿਤਾਏ ਪਲ ਤੁਹਾਡੀ ਜ਼ਿੰਦਗੀ ਦੇ ਯਾਦਗਾਰ ਪਲ ਬਣ ਜਾਣਗੇ।
ਸਰਦੀ ਟਰੈਵਲ ’ਤੇ ਜਾਓ ਤਾਂ ਇਹ 6 ਚੀਜ਼ਾਂ ਲਿਜਾਣਾ ਨਾ ਭੁੱਲੋ
ਤੁਸੀਂ ਆਪਣੇ ਸਰਦੀ ਦੇ ਟਰੈਵਲ ਨੂੰ ਹਮੇਸ਼ਾ ਲਈ ਆਪਣੀਆਂ ਯਾਦਾਂ ’ਚ ਜਿਉਂਦਾ ਰੱਖ ਸਕਦੇ ਹੋ ਅੱਜ ਸਾਡੇ ਵੱਲੋਂ ਦੱਸੇ ਗਏ ਇਹ ਟਿਪਸ ਜਿੱਥੇ ਇੱਕ ਪਾਸੇ ਬਹੁਤ ਹੀ ਬੇਸਿਕ ਹਨ, ਤਾਂ ਉੱਥੇ ਦੂਜੇ ਪਾਸੇ ਸਰਦੀ ’ਚ ਟਰੈਵਲ ਕਰਨ ਵਾਲੇ ਟਰੈਵਲਰਾਂ ਲਈ ਇਹ ਬੇਹੱਦ ਖਾਸ ਅਤੇ ਆਪਣਾ ਵੱਖਰਾ ਮਹੱਤਵ ਰੱਖਦੇ ਹਨ।
ਸਰਦੀ ਦੇ ਮੌਸਮ ’ਚ ਟਰੈਵਲਿੰਗ ’ਚ ਹੇਠ ਲਿਖੀਆਂ ਗੱਲਾਂ ਦਾ ਖਾਸ ਖਿਆਲ ਰੱਖੋ। Winter Tour
ਗਰਮ ਕੱਪੜੇ ਜ਼ਰੂਰ ਲਿਜਾਓ
ਟੂਰ ’ਤੇ ਜਾਣ ਲਈ ਤੁਸੀਂ ਭਾਵੇਂ ਭਾਰੀ ਸਵੈਟਰ ਨਾ ਲਓ, ਪਰ ਥਰਮਲ ਜ਼ਰੂਰ ਰੱਖੋ ਜਾਣ ਤੋਂ ਪਹਿਲਾਂ ਉੱਥੋਂ ਦੇ ਵਾਤਾਵਰਨ, ਤਾਪਮਾਨ ਆਦਿ ਬਾਰੇ ਡੂੰਘਾਈ ਨਾਲ ਜਾਣਕਾਰੀ ਇਕੱਠੀ ਕਰ ਲਓ ਜ਼ੁਰਾਬਾਂ, ਟੋਪੀ ਆਦਿ ਜ਼ਰੂਰ ਲਓ ਅਤੇ ਐਕਸਟ੍ਰਾ ਲਓ ਸੂਜ਼ ਪਹਿਨ ਕੇ ਗਏ ਹੋ, ਤਾਂ ਵੀ ਚੱਪਲ ਜ਼ਰੂਰ ਲਿਜਾਓ।
ਮੈਡੀਕਲ ਕਿੱਟ
ਯਾਤਰਾ ਦੌਰਾਨ ਹਲਕੀ ਖੰਘ, ਜ਼ੁਕਾਮ ਹੋਣਾ ਆਮ ਗੱਲ ਹੈ ਪਰ ਕਦੇ-ਕਦੇ ਨਵੀਂ ਥਾਂ ਅਤੇ ਮੌਸਮ ’ਚ ਬਦਲਾਅ ਦੇ ਚੱਲਦਿਆਂ ਵਿਅਕਤੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਇਸ ਲਈ ਯਾਤਰਾ ’ਤੇ ਜਾਓ, ਤਾਂ ਇੱਕ ਮੈਡੀਕਲ ਕਿੱਟ ਜ਼ਰੂਰ ਨਾਲ ਰੱਖੋ।
ਬੈਗਪੈਕ
ਟਰਿੱਪ ’ਤੇ ਜਾਣ ਦੌਰਾਨ ਜ਼ਿਆਦਾ ਸਾਮਾਨ ਹਮੇਸ਼ਾ ਹੀ ਪੇ੍ਰਸ਼ਾਨੀ ਦਾ ਕਾਰਨ ਬਣਦਾ ਹੈ ਇਸ ਲਈ ਜਦੋਂ ਵੀ ਤੁਸੀਂ ਯਾਤਰਾ ’ਤੇ ਜਾਓ, ਤਾਂ ਉਸ ਸਮੇਂ ਆਪਣੇ ਨਾਲ ਕੈਨਵਸ ਦਾ ਇੱਕ ਛੋਟਾ ਜਿਹਾ ਬੈਗ ਜ਼ਰੂਰ ਰੱਖੋ ਇਨ੍ਹਾਂ ਬੈਗਾਂ ’ਚ ਤੁਸੀਂ ਆਪਣੀ ਰੂਟੀਨ ਦੀਆਂ ਅਜਿਹੀਆਂ ਚੀਜ਼ਾਂ ਰੱਖ ਸਕਦੇ ਹੋ, ਜੋ ਤੁਹਾਡੀ ਯਾਤਰਾ ਨੂੰ ਸੌਖਾ ਬਣਾ ਦੇਣਗੀਆਂ।
ਮੱਛਰ ਤੋਂ ਬਚਾਉਣ ਵਾਲੀ ਕਰੀਮ
ਤੁਸੀਂ ਆਪਣੀ ਯਾਤਰਾ ਦੌਰਾਨ ਆਪਣੇ ਲਗੇਜ਼ ’ਚ ਮੱਛਰਾਂ ਤੋਂ ਬਚਾਉਣ ਵਾਲੀ ਕਰੀਮ ਜ਼ਰੂਰ ਰੱਖੋ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਉੱਥੇ ਜ਼ਿਆਦਾ ਮੱਛਰ ਤੁਹਾਡੀ ਟਰਿੱਪ ਅਤੇ ਤੁਹਾਡੇ ਹੈਂਗਆਊਟ ਦਾ ਮਜ਼ਾ ਕਿਰਕਿਰਾ ਕਰ ਦਿੰਦੇ ਹਨ ਤਾਂ ਅਗਲੀ ਵਾਰ ਜਦੋਂ ਵੀ ਤੁਸੀਂ ਕਿਤੇ ਜਾ ਰਹੇ ਹੋਵੋ, ਤਾਂ ਮੱਛਰਾਂ ਨੂੰ ਭਜਾਉਣ ਦਾ ਇੰਤਜਾਮ ਪਹਿਲਾਂ ਹੀ ਕਰ ਲਓ।
ਪੋਰਟੇਬਲ ਮਿਊਜ਼ਿਕ ਪਲੇਅਰ
ਉਂਜ ਸਾਰਿਆਂ ਨੂੰ ਡਰਾਈਵ ਕਰਦੇ ਹੋਏ ਮਿਊਜ਼ਿਕ ਸੁਣਨ ਦੀ ਆਦਤ ਹੁੰਦੀ ਹੈ ਮਿਊਜ਼ਿਕ ਤੁਹਾਡੀ ਰੋਡ ਟਰਿੱਪਸ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੰਦਾ ਹੈ ਯਾਤਰਾ ਦੌਰਾਨ ਇੱਕ ਵਧੀਆ ਮਿਊਜ਼ਿਕ ਪਲੇਅਰ ਤੇ ਲੰਮੀ ਬੈਟਰੀ ਦੇ ਨਾਲ ਹੈੱਡਫੋਨ ਬੇਹੱਦ ਜ਼ਰੂਰੀ ਹੁੰਦੇ ਹਨ।
ਚਾਰਜਰਸ ਪਾਵਰ
ਅਸੀਂ ਡਿਜ਼ੀਟਲ ਯੁੱਗ ’ਚ ਰਹਿ ਰਹੇ ਹਾਂ, ਜਿੱਥੇ ਜੇਕਰ ਸਭ ਤੋਂ ਜ਼ਿਆਦਾ ਮਹੱਤਵ ਕਿਸੇ ਦਾ ਹੈ ਤਾਂ ਉਹ ਹੈ ਗੈਜੇਟਸ ਦਾ ਜੇਕਰ ਤੁਸੀਂ ਇੱਕ ਲੰਬੀ ਰੋਡ ਟਰਿੱਪ ਪਲਾਨ ਕਰ ਰਹੇ ਹੋ, ਤਾਂ ਆਪਣੇ ਨਾਲ ਚਾਰਜਰ, ਪਾਵਰ ਬੈਂਕ ਪੂਰੀ ਤਰ੍ਹਾਂ ਚਾਰਜ ਕਰਕੇ ਰੱਖਣਾ ਕਦੇ ਨਾ ਭੁੱਲੋ।
-ਪੀਕੇ ਦੱਤ
ਪਹਿਲੀ ਵਾਰ ਹਵਾਈ ਸਫਰ ’ਚ ਰੱਖੋ ਧਿਆਨ
ਅੱਜ-ਕੱਲ੍ਹ ਫਲਾਈਟ ’ਚ ਸਫਰ ਆਮ ਹੈ, ਪਰ ਜੋ ਯਾਤਰੀ ਪਹਿਲੀ ਵਾਰ ਫਲਾਈਟ ਰਾਹੀਂ ਵਿਦੇਸ਼ ’ਚ ਟਰੈਵÇਲੰਗ ਲਈ ਜਾ ਰਹੇ ਹਨ, ਉਹ ਕੁਝ ਗੱਲਾਂ ਜਾਣ ਲੈਣ।
- ਫਲਾਈਟ ’ਚ ਜਾਣ ਤੋਂ ਪਹਿਲਾਂ ਇੰਟਰਨੈੱਟ ’ਤੇ ਆਪਣਾ ਸ਼ੈਡਿਊਲ ਚੈੱਕ ਕਰ ਲਓ ਇਸ ਨਾਲ ਡਿਪਾਰਚਰ ਦੇ ਸਮੇਂ ਹੋਣ ਵਾਲੇ ਬਦਲਾਅ ਲਈ ਤੁਸੀਂ ਪਹਿਲਾਂ ਹੀ ਤਿਆਰ ਰਹੋਗੇ 2 ਘੰਟੇ ਪਹਿਲਾਂ ਹੀ ਏਅਰਪੋਰਟ ’ਤੇ ਜਾਓ।
- ਹਵਾਈ ਯਾਤਰਾ ਕਰਨ ਤੋਂ ਪਹਿਲਾਂ ਫਲਾਈਟ ਟਿਕਟ ਦਾ ਪ੍ਰਿੰਟ ਜ਼ਰੂਰ ਕੱਢਵਾ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਪਾਸਪੋਰਟ, ਪੈਨ ਕਾਰਡ ਅਤੇ ਵੋਟਰ ਕਾਰਡ ਵੀ ਆਪਣੇ ਨਾਲ ਜ਼ਰੂਰ ਰੱਖਣਾ ਚਾਹੀਦਾ ਹੈ।
- ਕਿਸੇ ਵੀ ਏਅਰਲਾਈਨਜ਼ ਦੀ ਫਲਾਈਟ ’ਚ ਸਫਰ ਕਰਨ ਤੋਂ ਪਹਿਲਾਂ ਉੱਥੋਂ ਦੇ ਬੈਗੇਜ਼ ਰੂਲ ਪਹਿਲਾਂ ਤੋਂ ਹੀ ਜਾਣ ਲਓ ਫਲਾਈਟ ਟੇਕਆਫ ਕਰਨ ਤੋਂ ਪਹਿਲਾਂ ਏਅਰਹੋਸਟਸ ਤੁਹਾਨੂੰ ਕੁਝ ਨਿਰਦੇਸ਼ ਦੇੇਣਗੀਆਂ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਕਾਫੀ ਧਿਆਨ ਨਾਲ ਸੁਣੋ ਜੇਕਰ ਜ਼ਰੂਰਤ ਪਈ ਤਾਂ ਉਨ੍ਹਾਂ ਨੂੰ ਫਾਲੋ ਕਰਨਾ ਤੁਹਾਡੇ ਲਈ ਸੌਖਾ ਹੋਵੇਗਾ।
- ਆਪਣੇ ਡੈਸਟੀਨੇਸ਼ਨ ’ਤੇ ਪਹੁੰਚਣ ਤੋਂ ਬਾਅਦ ਏਅਰਪੋਰਟ ’ਤੇ ਲੱਗੇ ਸਾਈਨ ਬੋਰਡਾਂ ਨੂੰ ਫਾਲੋ ਕਰੋ ਅਤੇ ਬੈਗੇਜ ਕਾਊਂਟਰ ਤੋਂ ਬੈਗ ਲਓ ਧਿਆਨ ਰਹੇ ਕਿ ਇਸ ਦੌਰਾਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਹੋਵੇ।
- ਏਅਰਪੋਰਟ ਕੈਂਪਸ ਜਾਂ ਫਲਾਈਟ ’ਚ ਕੁਝ ਪ੍ਰੇਸ਼ਾਨੀ ਹੋਣ ’ਤੇ ਘਬਰਾਓ ਨਾ ਅਜਿਹੀ ਸਥਿਤੀ ’ਚ ਉੱਥੇ ਮੌਜੂਦ ਗਰਾਊਂਡ ਸਟਾਫ ਜਾਂ ਹੋਰ ਕਰਮਚਾਰੀਆਂ ਤੋਂ ਬੇਝਿਜਕ ਮੱਦਦ ਲਓ ਉਹ ਤੁਹਾਡਾ ਕਨਫਿਊਜ਼ਨ ਦੂਰ ਕਰ ਦੇਣਗੇ ਫਲਾਈਟ ’ਚ ਸਫਰ ਦੌਰਾਨ ਖੂਬ ਪਾਣੀ ਪੀਓ, ਤਾਂ ਕਿ ਤੁਹਾਡੇ ਸਰੀਰ ’ਚ ਪਾਣੀ ਦੀ ਕਮੀ ਨਾ ਹੋਵੇ ਇਸ ਤੋਂ ਇਲਾਵਾ ਫਲਾਈਟ ’ਚ ਭੁੱਖ ਲੱਗਣ ’ਤੇ ਲਾਈਟ ਸਨੈਕਸ ਹੀ ਲਓ ਜਿਵੇਂ ਕਿ ਨਟਸ ਅਤੇ ਡਰਾਈ ਫਰੂਟਸ।
- ਪਲੇਨ ਦੇ ਲੈਂਡ ਹੁੰਦੇ ਹੀ ਤੁਸੀਂ ਸੀਟ ਬੈਲਟ ਖੋਲ੍ਹੋ ਅਤੇ ਟਰਮਿਨਲ ’ਤੇ ਪਹੁੰਚ ਕੇ ਡਿਸਪਲੇਅ ’ਚ ਆਪਣੀ ਫਲਾਈਟ ਡਿਟੇਲ ਦੇਖਣ ਤੋਂ ਬਾਅਦ ਮੂਵਿੰਗ ਬੈਲਟ ਵੱਲ ਜਾਓ ਫਿਰ ਉੱਥੇ ਆਪਣੇ ਬੈਗ ਦਾ ਸਟਿੱਕਰ ਦੇਖ ਕੇ ਉਸਨੂੰ ਲਓ।
- ਕਈ ਫਲਾਈਟਾਂ ’ਚ ਤੁਹਾਨੂੰ ਖਾਣਾ ਅਤੇ ਹੋਰ ਚੀਜ਼ਾਂ ਲਈ ਪੇਮੈਂਟ ਕੇ੍ਰਡਿਟ ਕਾਰਡ ਤੋਂ ਹੀ ਕਰਨੀ ਹੋਵੇਗੀ ਇਸ ਲਈ ਯਾਤਰਾ ਦੌਰਾਨ ਤੁਸੀਂ ਕ੍ਰੇਡਿਟ ਅਤੇ ਡੇਬਿਟ ਕਾਰਡ ਵੀ ਜ਼ਰੂਰ ਰੱਖੋ।