ਕਿਸ ਤੋਂ ਕੀ ਮੰਗੀਏ
ਅੱਜ ਜੇਕਰ ਇਸ ਗੱਲ ’ਤੇ ਚਰਚਾ ਕਰੀਏ ਕਿ ਅਸੀਂ ਕਿਸ ਤੋਂ ਕੀ ਮੰਗੀਏ ਤਾਂ ਤੁਸੀਂ ਸਭ ਸ਼ਾਇਦ ਮੈਨੂੰ ਪਾਗਲ ਕਹੋਗੇ ਇਹ ਕਹਿਣਾ ਚਾਹੋਗੇ ਕਿ ਸਾਡੇ ਕੋਲ ਸਭ ਕੁਝ ਹੈ ਤਾਂ ਸਾਨੂੰ ਕਿਸੇ ਤੋਂ ਮੰਗਣ ਦੀ ਜ਼ਰੂਰਤ ਨਹੀਂ ਹੈ ਸਾਡੇ ਵੱਡੇ-ਬਜ਼ੁਰਗ ਕਿਹਾ ਕਰਦੇ ਸਨ ਕਿ ਸੌਂ ਦੰਦਾਸੇ ਨੂੰ ਵੀ ਇੱਕ ਦਾਂਦੀਏ ਦੀ ਜ਼ਰੂਰਤ ਪੈ ਜਾਂਦੀ ਹੈ
ਭਾਵ ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਜਿਸਦੇ ਕੋਲ ਸੌ ਬਲਦ ਹਨ ਅਜਿਹੇ ਖੁਸ਼ਹਾਲ ਵਿਅਕਤੀ ਨੂੰ ਵੀ ਇੱਕ ਬਲਦ ਵਾਲੇ ਤੋਂ ਉਸਦਾ ਬਲਦ ਉੱਧਾਰ ਮੰਗਣਾ ਪੈ ਜਾਂਦਾ ਹੈ ਅਸੀਂ ਸਾਰੇ ਦੁਨੀਆਂ ਦੀ ਹਰ ਵਸਤੂ ਪਾਉਣਾ ਚਾਹੁੰਦੇ ਹਾਂ ਉਸਦੇ ਲਈ ਜੀ ਤੋੜ ਮਿਹਨਤ ਵੀ ਕਰਦੇ ਹਾਂ ਜਦੋਂ ਅਸੀਂ ਆਪਣਾ ਮਨਚਾਹਿਆ ਪ੍ਰਾਪਤ ਕਰ ਲੈਂਦੇ ਹਾਂ ਤਾਂ ਸਾਡੀ ਖੁਸ਼ੀ ਦਾ ਠਿਕਾਣਾ ਨਹੀਂ ਰਹਿੰਦਾ ਸਾਨੂੰ ਅਜਿਹਾ ਲੱਗਦਾ ਹੈ ਕਿ ਸਾਡੇ ਤੋਂ ਜ਼ਿਆਦਾ ਕਿਸਮਤਵਾਲਾ ਹੋਰ ਦੁਨੀਆਂ ’ਚ ਕੋਈ ਨਹੀਂ ਹੈ
ਇਸ ਤੋਂ ਉਲਟ ਜੇਕਰ ਅਸੀਂ ਆਪਣੀ ਕਾਮਨਾ ਦੀ ਪੂਰਤੀ ’ਚ ਅਸਫਲ ਹੋ ਜਾਂਦੇ ਹਾਂ ਤਾਂ ਥੱਕ ਹਾਰ ਕੇ ਉਦਾਸ ਹੋ ਜਾਂਦੇ ਹਾਂ ਉਸ ਸਮੇਂ ਸਾਨੂੰ ਅਜਿਹਾ ਲੱਗਦਾ ਹੈ ਕਿ ਸਾਡੇ ਵਰਗਾ ਬਦਕਿਸਮਤ ਕੋਈ ਹੋਰ ਇਨਸਾਨ ਨਹੀਂ ਹੈ ਅਸੀਂ ਨਿਰਾਸ਼ਾ ਦੀ ਗਹਿਰਾਈ ’ਚ ਡੁੱਬਣ ਲੱਗਦੇ ਹਾਂ ਅਜਿਹੀ ਸਥਿਤੀ ’ਚ ਅਸੀਂ ਈਸ਼ਵਰ ਨੂੰ ਦੋਸ਼ ਦਿੰਦੇ ਹਾਂ ਉਸਨੂੰ ਕੋਸਦੇ ਹਾਂ ਕਿ ਉਹ ਸਾਨੂੰ ਖੁਸ਼ੀਆਂ ਨਹੀਂ ਦੇਣਾ ਚਾਹੁੰਦਾ ਪਤਾ ਨਹੀਂ ਕਿਸ ਜਨਮ ਦਾ ਬਦਲਾ ਸਾਡੇ ਤੋਂ ਲੈ ਰਿਹਾ ਹੈ ਵਿਚਾਰ ਕਰਨ ਯੋਗ ਗੱਲ ਇਹ ਹੈ ਕਿ ਉਹ ਪ੍ਰਭੂ ਬਹੁਤ ਹੀ ਨਿਆਂਕਾਰੀ ਹੈ ਕਿਸੇ ਨਾਲ ਵੀ ਅਨਿਆ ਨਹੀਂ ਕਰਦਾ ਸਾਡੇ ਇਸ ਜਨਮ ਅਤੇ ਪਿਛਲੇ ਜਨਮ ਦੇ ਕਰਮਾਂ ਅਨੁਸਾਰ ਦੇਰ-ਸਵੇਰ ਸਾਨੂੰ ਜ਼ਰੂਰ ਦੇ ਦਿੰਦਾ ਹੈ ਇਸ ਲਈ ਕਹਿੰਦੇ ਹਨ-
ਉਸਦੇ ਘਰ ’ਚ ਦੇਰ ਹੈ ਅੰਧੇਰ ਨਹੀਂ
ਸਾਡੇ ਸਾਹਮਣੇ ਸਵਾਲ ਇਹ ਉੱਠਦਾ ਹੈ ਕਿ ਅਸੀਂ ਆਪਣੀਆਂ ਕਾਮਨਾਵਾਂ ਦੀ ਪੂਰਤੀ ਕਰਨ ਲਈ ਕਿਸ ਤੋਂ ਮੰਗੀਏ? ਜੇਕਰ ਸੰਸਾਰਿਕ ਰਿਸ਼ਤੇ-ਨਾਤਿਆਂ ਤੋਂ ਮੰਗਾਂਗੇ ਤਾਂ ਉਹ ਆਪਣੀ ਸਮਰੱਥਾ ਅਨੁਸਾਰ ਇੱਕ-ਅੱਧੀ ਵਾਰ ਮੱਦਦ ਕਰਨਗੇ ਹਰ ਇਨਸਾਨ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਹਨ ਉਨ੍ਹਾਂ ਹੱਦਾਂ ’ਚ ਰਹਿ ਕੇ ਹੀ ਉਹ ਮੱਦਦ ਕਰ ਸਕਦਾ ਹੈ ਇੱਥੇ ਵੀ ਭੇਦਭਾਵ ਦੇਖ ਸਕਦੇ ਹਾਂ
ਜਿਸ ਨਾਲ ਉਨ੍ਹਾਂ ਨੂੰ ਭਵਿੱਖ ’ਚ ਕੁਝ ਪਾਉਣ ਦੀ ਉਮੀਦ ਹੁੰਦੀ ਹੈ, ਉਨ੍ਹਾਂ ਦੀ ਮੱਦਦ ਅਣਗਿਣਤ ਵਾਰ ਕਰ ਸਕਦੇ ਹਾਂ ਵੈਸੇ ਜਿਨ੍ਹਾਂ ’ਚੋਂ ਉਨ੍ਹਾਂ ਨੂੰ ਸਵਾਰਥ ਸਿੱਧ ਹੋਣ ਦੀ ਉਮੀਦ ਨਹੀਂ ਹੁੰਦੀ ਉਸਦੀ ਇੱਕ ਵਾਰ ਹੀ ਮੱਦਦ ਕਰਕੇ ਪਤਾ ਨਹਂੀ ਕਿੰਨੀ ਵਾਰ ਅਹਿਸਾਨ ਜਤਾਵਾਂਗੇ ਜੇਕਰ ਵਿਆਜ ’ਤੇ ਪੈਸਾ ਲੈਣ ਦੀ ਸੋਚੋ ਤਾਂ ਪੂਰਾ ਜੀਵਨ ਉਸਨੂੰ ਚੁਕਾਉਣ ’ਚ ਬੀਤ ਜਾਂਦਾ ਹੈ
ਬੈਂਕਾਂ ਤੋਂ ਜੇਕਰ ਮੱਦਦ ਲੈਣ ਦੀ ਸੋਚਾਂਗੇ ਤਾਂ ਉੱਥੇ ਵੀ ਆਸਾਨੀ ਨਾਲ ਕੰਮ ਨਹੀਂ ਹੁੰਦੇ ਉੱਥੇ ਵੀ ਸੌ ਅੜਿੱਕੇ ਲਗਾਏ ਜਾਂਦੇ ਹਨ ਉਹ ਵੀ ਉਨ੍ਹਾਂ ਲੋਕਾਂ ਦੇ ਵਾਰ-ਵਾਰ ਸਹਾਇਕ ਬਣਦੇ ਹਨ ਜਿੱਥੋਂ ਕੁਝ ਪ੍ਰਾਪਤੀ ਹੁੰਦੀ ਹੈ ਭਾਵੇਂ ਉਹ ਉਨ੍ਹਾਂ ਦਾ ਦਿੱਤਾ ਹੋਇਆ ਪੈਸਾ ਵਾਪਸ ਕਰਨ ਜਾਂ ਨਹੀਂ
ਆਮ ਆਦਮੀ ਦੇ ਤਾਂ ਨੱਕ ’ਚ ਦਮ ਕਰ ਦਿੰਦੇ ਹਨ ਉਨ੍ਹਾਂ ਨੂੰ ਤਾਂ ਦੋ-ਚਾਰ ਹਜ਼ਾਰ ਰੁਪਇਆਂ ਲਈ ਵੀ ਅਦਾਲਤ ’ਚ ਘਸੀਟਣਗੇ, ਉਨ੍ਹਾਂ ਦੇ ਘਰ ਨੀਲਾਮ ਕਰ ਦੇਣਗੇ, ਗੱਡੀ ਚੁੱਕ ਕੇ ਲੈ ਜਾਣਗੇ, ਪਰ ਕਰੋੜਾਂ ਰੁਪਏ ਦਾ ਉਨ੍ਹਾਂ ਦਾ ਬਕਾਇਆ ਨਾ ਚੁਕਾਉਣ ਵਾਲਿਆਂ ਦੀ ਜੀ ਹਜ਼ੂਰੀ ਕਰਦੇ ਹਨ ਕਿਉਂਕਿ ਉਨ੍ਹਾਂ ਤੋਂ ਲਾਭ ਲੈਣੇ ਹੁੰਦੇ ਹਨ
ਇਸ ਲਈ ਮੰਗਣਾ ਹੈ ਤਾਂ ਜਗਤ ਦੇ ਪਿਤਾ ਉਸ ਪ੍ਰਮਾਤਮਾ ਤੋਂ ਮੰਗੋ ਜੋ ਬਿਨਾਂ ਕਹੇ ਹੀ ਸਾਡੀਆਂ ਝੋਲੀਆ ਆਪਣੀਆਂ ਨਿਆਮਤਾਂ ਨਾਲ ਭਰਦਾ ਰਹਿੰਦਾ ਹੈ ਉਹ ਨਿਸਵਾਰਥ ਭਾਵ ਨਾਲ ਆਪਣੇ ਖਜ਼ਾਨੇ ਸਾਡੇ ਸਾਰਿਆਂ ’ਤੇ ਲੁਟਾਉਂਦਾ ਹੈ ਕਦੇ ਵੀ ਕਿਸੇ ’ਤੇ ਆਪਣਾ ਅਹਿਸਾਨ ਨਹੀਂ ਜਤਾਉਂਦਾ, ਨਾ ਹੀ ਉਹ ਸੰਸਾਰਿਕ ਲੋਕਾਂ ਦੀ ਤਰ੍ਹਾਂ ਦੁਨੀਆਂ ’ਚ ਥਾਂ-ਥਾਂ ਗਾਉਂਦਾ ਫਿਰਦਾ ਹੈ ਕਿ ਮੈਂ ਫਲਾਣੇ ਵਿਅਕਤੀ ਦੀ ਮੱਦਦ ਕੀਤੀ ਹੈ ਦੇਖੋ ਮੈਂ ਕਿੰਨਾ ਮਹਾਨ ਹਾਂ?
ਉਹ ਚੁਪਕੇ ਨਾਲ ਸਾਡੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਸਾਡੀ ਮੱਦਦ ਕਰ ਦਿੰਦਾ ਹੈ ਜਾਂ ਕੋਈ ਅਜਿਹਾ ਜ਼ਰੀਆ ਬਣਾ ਦਿੰਦਾ ਹੈ ਕਿ ਬਿਨਾਂ ਕਸ਼ਟ ਦੇ ਸਾਡਾ ਕੰਮ ਹੋ ਜਾਂਦਾ ਹੈ ਅਤੇ ਕਿਸੇ ਨੂੰ ਕੰਨੋ-ਕੰਨ ਪਤਾ ਵੀ ਨਹੀਂ ਲੱਗਦਾ ਮੈਂ ਤਾਂ ਇਸੇ ਸਿੱਟੇ ’ਤੇ ਪਹੁੰਚੀ ਹਾਂ ਕਿ ਮੰਗਣਾ ਹੈ ਤਾਂ ਉਸ ਮਾਲਕ ਤੋਂ ਮੰਗੋ ਜੋ ਦੇ ਕੇ ਪਛਤਾਉਂਦਾ ਨਹੀਂ ਹੈ ਅਸੀਂ ਇੱਕ ਕਦਮ ਉਸਦੇ ਵੱਲ ਵਧਾਉਂਦੇ ਹਾਂ ਤਾਂ ਉਹ ਸਾਡੀ ਮੱਦਦ ਕਰਨ ’ਚ ਕੋਈ ਕਸਰ ਨਹੀਂ ਛੱਡਦਾ ਉਹੀ ਸਾਡਾ ਸੱਚਾ ਸਾਥੀ ਹੈ ਉਸੇ ਦਾ ਪੱਲਾ ਪਕੜ ਲਓ ਤਾਂ ਫਿਰ ਉਦਾਰ ਹੋ ਜਾਵੇਗਾ
ਚੰਦਰ ਪ੍ਰਭਾ ਸੂਦ