What are the advantages and disadvantages of eating in a metal box?

ਕਿਹੜੀ ਧਾਤੂ ਦੇ ਭਾਂਡੇ ’ਚ ਭੋਜਨ ਕਰਨ ਨਾਲ ਕੀ ਕੀ ਲਾਭ ਤੇ ਹਾਨੀ ਹੁੰਦੀ ਹੈ

Also Read: 

ਸੋਨਾ:-

ਸੋਨਾ ਇੱਕ ਗਰਮ ਧਾਤੂ ਹੈ ਸੋਨੇ ਦੇ ਭਾਂਡੇ ’ਚ ਭੋਜਨ ਬਣਾਉਣ ਤੇ ਖਾਣ ਨਾਲ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਹਿੱਸੇ ਮਜ਼ਬੂਤ, ਬਲਵਾਨ, ਤਾਕਤਵਰ ਬਣਦੇ ਹਨ ਅਤੇ ਨਾਲੇ ਸੋਨਾ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ

ਚਾਂਦੀ:-

ਚਾਂਦੀ ਇੱਕ ਠੰਢੀ ਧਾਤੂ ਹੈ, ਜੋ ਸਰੀਰ ਨੂੰ ਅੰਦਰੂਨੀ ਠੰਢਕ ਪਹੁੰਚਾਉਂਦੀ ਹੈ ਸਰੀਰ ਨੂੰ ਸ਼ਾਂਤ ਰੱਖਦੀ ਹੈ ਇਸ ਦੇ ਭਾਂਡੇ ਵਿੱਚ ਭੋਜਨ ਬਣਾਉਣ ਤੇ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ, ਅੱਖਾਂ ਤੰਦਰੁਸਤ ਰਹਿੰਦੀਆਂ ਹਨ, ਅੱਖਾਂ ਦੀ ਰੌਸ਼ਨੀ ਵਧਦੀ ਹੈ ਅਤੇ ਇਸ ਤੋਂ ਇਲਾਵਾ ਤੇਜ਼ਾਬ, ਕਫ ਤੇ ਗੈਸ ਨੂੰ ਕੰਟਰੋਲ ਰੱਖਦਾ ਹੈ

ਕਾਂਸਾ:-

ਕਾਂਸੇ ਦੇ ਭਾਂਡੇ ’ਚ ਖਾਣਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ, ਖੂਨ ’ਚ ਸ਼ੁੱਧਤਾ ਆਉਂਦੀ ਹੈ, ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਅਤੇ ਭੁੱਖ ਵਧਦੀ ਹੈ ਪਰ ਕਾਂਸੇ ਦੇ ਭਾਂਡੇ ਵਿੱਚ ਖੱਟੀਆਂ ਚੀਜ਼ਾਂ ਨਹੀਂ ਪਰੋਸਣੀ ਚਾਹੀਦੀਆਂ ਖੱਟੀਆਂ ਚੀਜ਼ਾਂ ਇਸ ਧਾਤੂ ਨਾਲ ਮਿਲਕੇ ਜ਼ਹਿਰੀਲੀਆਂ ਹੋ ਜਾਂਦੀਆਂ ਹਨ ਜੋ ਨੁਕਸਾਨ ਪਹੁੰਚਾਉਂਦੀਆਂ ਹਨ ਕਾਂਸੇ ਦੇ ਭਾਂਡੇ ’ਚ ਖਾਣਾ ਬਣਾਉਣ ਨਾਲ ਸਿਰਫ ਤਿੰਨ ਫੀਸਦੀ ਹੀ ਪੋਸ਼ਕ ਤੱਤ ਨਸ਼ਟ ਹੁੰਦੇ ਹਨ

ਤਾਂਬਾ:-

ਤਾਂਬੇ ਦੇ ਭਾਂਡੇ ’ਚ ਰੱਖਿਆ ਪਾਣੀ ਪੀਣ ਨਾਲ ਵਿਅਕਤੀ ਰੋਗ ਮੁਕਤ ਬਣਦਾ ਹੈ, ਖੂਨ ਸਾਫ਼ ਹੁੰਦਾ ਹੈ, ਯਾਦਦਾਸ਼ਤ ਸ਼ਕਤੀ ਚੰਗੀ ਹੁੰਦੀ ਹੈ, ਲਿਵਰ ਸੰਬੰਧੀ ਸਮੱਸਿਆ ਦੂਰ ਹੁੰਦੀ ਹੈ ਤਾਂਬੇ ਦਾ ਪਾਣੀ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਖਤਮ ਕਰ ਦਿੰਦਾ ਹੈ ਇਸ ਲਈ ਇਸ ਦੇ ਭਾਂਡੇ ’ਚ ਰੱਖਿਆ ਪਾਣੀ ਸਿਹਤ ਲਈ ਉੱਤਮ ਹੁੰਦਾ ਹੈ ਤਾਂਬੇ ਦੇ ਭਾਂਡੇ ’ਚ ਦੁੱਧ ਨਹੀਂ ਪੀਣਾ ਚਾਹੀਦਾ, ਇਸ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ

ਪਿੱਤਲ

ਪਿੱਤਲ ਦੇ ਭਾਂਡੇ ਵਿੱਚ ਭੋਜਨ ਪਕਾਉਣ ਅਤੇ ਖਾਣ ਨਾਲ ਕੀਟਨਾਸ਼ਕ ਰੋਗ, ਕਫ ਤੇ ਗੈਸ ਦੀ ਬਿਮਾਰੀ ਨਹੀਂ ਹੁੰਦੀ ਪਿੱਤਲ ਦੇ ਭਾਂਡੇ ਵਿੱਚ ਖਾਣਾ ਬਣਾਉਣ ਨਾਲ ਸਿਰਫ ਸੱਤ ਫੀਸਦੀ ਪੋਸ਼ਕ ਤੱਤ ਨਸ਼ਟ ਹੁੰਦੇ ਹਨ

ਲੋਹਾ:

ਲੋਹੇ ਦੇ ਭਾਂਡੇ ’ਚ ਬਣਿਆ ਭੋਜਨ ਖਾਣ ਨਾਲ ਸਰੀਰ ਦੀ ਸ਼ਕਤੀ ਵਧਦੀ ਹੈ ਲੋਹ ਤੱਤ ਸਰੀਰ ਵਿੱਚ ਜ਼ਰੂਰੀ ਪੋਸ਼ਕ ਤੱਤਾਂ ਨੂੰ ਵਧਾਉਂਦਾ ਹੈ ਲੋਹਾ ਕਈ ਰੋਗਾਂ ਨੂੰ ਖਤਮ ਕਰਦਾ ਹੈ, ਪੇਟ ਰੋਗ ਮਿਟਾਉਂਦਾ ਹੈ, ਸਰੀਰ ’ਚ ਸੋਜ ਅਤੇ ਪੀਲਾਪਣ ਨਹੀਂ ਆਉਣ ਦਿੰਦਾ, ਛਾਤੀ ਦੇ ਰੋਗ ਨੂੰ ਖਤਮ ਕਰਦਾ ਹੈ ਅਤੇ ਪੀਲੀਏ ਦੇ ਰੋਗ ਨੂੰ ਦੂਰ ਰੱਖਦਾ ਹੈ ਪਰ ਲੋਹੇ ਦੇ ਭਾਂਡੇ ’ਚ ਖਾਣਾ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਸ ’ਚ ਖਾਣਾ ਖਾਣ ਨਾਲ ਬੁੱਧੀ ਘੱਟ ਹੁੰਦੀ ਹੈ ਅਤੇ ਦਿਮਾਗ ਦਾ ਨਾਸ਼ ਹੁੰਦਾ ਹੈ ਲੋਹੇ ਦੇ ਭਾਂਡੇ ਵਿੱਚ ਦੁੱਧ ਪੀਣਾ ਚੰਗਾ ਹੁੰਦਾ ਹੈ

ਸਟੀਲ

ਸਟੀਲ ਦੇ ਭਾਂਡੇ ਨੁਕਸਾਨਦਾਇਕ ਨਹੀਂ ਹੁੰਦੇ ਕਿਉਂਕਿ ਇਹ ਨਾ ਤਾਂ ਗਰਮ ਵਸਤੂ ਨਾਲ ਕਿਰਿਆ ਕਰਦੇ ਹਨ ਅਤੇ ਨਾ ਹੀ ਅਮਲ ਨਾਲ, ਇਸ ਲਈ ਨੁਕਸਾਨ ਨਹੀਂ ਹੁੰਦਾ ਹੈ ਇਸ ’ਚ ਖਾਣਾ ਬਣਾਉਣ ਅਤੇ ਖਾਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ

ਐਲੂਮੀਨੀਅਮ

ਐਲੂਮੀਨੀਅਮ ਵਿੱਚ ਬਣੇ ਖਾਣੇ ਨਾਲ ਸਰੀਰ ਨੂੰ ਸਿਰਫ ਨੁਕਸਾਨ ਹੁੰਦਾ ਹੈ ਇਹ ਆਇਰਨ ਅਤੇ ਕੈਲਸ਼ੀਅਮ ਨੂੰ ਸੋਖਦਾ ਹੈ ਇਸ ਲਈ ਇਸ ਨਾਲ ਬਣੇ ਭਾਂਡੇ ਦਾ ਉਪਯੋਗ ਨਹੀਂ ਕਰਨਾ ਚਾਹੀਦਾ ਇਸ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਮਾਨਸਿਕ ਬਿਮਾਰੀਆਂ ਹੁੰਦੀਆਂ ਹਨ, ਲਿਵਰ ਤੇ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਦਾ ਹੈ ਉਸ ਦੇ ਨਾਲ-ਨਾਲ ਕਿਡਨੀ ਫੇਲ੍ਹ ਹੋਣਾ, ਟੀਬੀ, ਸਾਹ, ਦਮਾ, ਤੇਜ਼ਾਬ ਰੋਗ, ਸ਼ੂਗਰ ਜਿਹੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਹਨ ਐਲੂਮੀਨੀਅਮ ਦੇ ਪ੍ਰੈਸ਼ਰ ਕੁੱਕਰ ਵਿੱਚ ਖਾਣਾ ਬਣਾਉਣ ਨਾਲ 87 ਫੀਸਦੀ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ

ਮਿੱਟੀ:

ਮਿੱਟੀ ਦੇ ਭਾਂਡਿਆਂ ’ਚ ਖਾਣਾ ਪਕਾਉਣ ਨਾਲ ਅਜਿਹੇ ਪੋਸ਼ਕ ਤੱਤ ਮਿਲਦੇ ਹਨ, ਜੋ ਹਰ ਬਿਮਾਰੀ ਨੂੰ ਸਰੀਰ ਤੋਂ ਦੂਰ ਰੱਖਦੇ ਹਨ ਇਸ ਗੱਲ ਨੂੰ ਹੁਣ ਆਧੁਨਿਕ ਵਿਗਿਆਨ ਵੀ ਸਾਬਤ ਕਰ ਚੁੱਕੀ ਹੈ ਕਿ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਬਣਾਉਣ ਨਾਲ ਸਰੀਰ ਦੇ ਕਈ ਤਰ੍ਹਾਂ ਦੇ ਰੋਗ ਠੀਕ ਹੋ ਜਾਂਦੇ ਹਨ ਆਯੁਰਵੈਦ ਅਨੁਸਾਰ ਜੇਕਰ ਭੋਜਨ ਨੂੰ ਪੌਸ਼ਟਿਕ ਤੇ ਸਵਾਦਿਸ਼ਟ ਬਣਾਉਣਾ ਹੈ ਤਾਂ ਉਸ ਨੂੰ ਹੌਲੀ-ਹੌਲੀ ਹੀ ਪਕਾਉਣਾ ਚਾਹੀਦਾ ਹੈ ਭਾਵੇਂ ਹੀ ਮਿੱਟੀ ਦੇ ਭਾਂਡਿਆਂ ’ਚ ਖਾਣਾ ਬਣਨ ’ਚ ਸਮਾਂ ਥੋੜ੍ਹਾ ਜ਼ਿਆਦਾ ਲੱਗਦਾ ਹੈ ਪਰ ਇਸ ਨਾਲ ਸਿਹਤ ਨੂੰ ਪੂਰਾ ਲਾਭ ਮਿਲਦਾ ਹੈ ਦੁੱਧ ਤੇ ਦੁੱਧ ਨਾਲ ਬਣੇ ਪਦਾਰਥਾਂ ਲਈ ਸਭ ਤੋਂ ਸਹੀ ਹੈ ਮਿੱਟੀ ਦੇ ਭਾਂਡੇ ਮਿੱਟੀ ਦੇ ਭਾਂਡੇ ਵਿੱਚ ਖਾਣਾ ਬਣਾਉਣ ਨਾਲ ਪੂਰੇ 11 ਫੀਸਦੀ ਪੋਸ਼ਕ ਤੱਤ ਮਿਲਦੇ ਹਨ ਅਤੇ ਜੇਕਰ ਮਿੱਟੀ ਦੇ ਭਾਂਡੇ ’ਚ ਖਾਣਾ ਖਾਧਾ ਜਾਵੇ ਤਾਂ ਉਸ ਦਾ ਅਲੱਗ ਤੋਂ ਸਵਾਦ ਵੀ ਆਉਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!