‘ਹਮ ਆਪਕੇ ਗਾਂਵ ਮੇਂ ਸਤਿਸੰਗ ਕਰੇਂਗੇ, ਪੂਰੇ ਲਾਮ-ਲਸ਼ਕਰ ਕੇ ਸਾਥ ਆਏਂਗੇ’
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਬਜ਼ੁਰਗ ਪ੍ਰੇਮੀ ਮਿਸਤਰੀ ਭੰਵਰਲਾਲ ਇੰਸਾਂ, ਜਿਨ੍ਹਾਂ ਦਾ ਪਿਛਲਾ ਪਿੰਡ ਰਾਮਗੜ੍ਹ ਸੇਠਾਂਵਾਲਾ ਜ਼ਿਲ੍ਹਾ ਸੀਕਰ (ਰਾਜਸਥਾਨ) ਹੈ ਅਤੇ ਜੋ ਅੱਜ-ਕੱਲ੍ਹ ਕਲਿਆਣ ਨਗਰ ਸਰਸਾ ਵਿਚ ਰਹਿੰਦੇ ਹਨ, ਉਹਨਾਂ ਨੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਉਪਰੋਕਤ ਬਚਨਾਂ ਬਾਰੇ ਦੱਸਿਆ ਕਿ ਮੈਂ ਅਤੇ ਮੇਰਾ ਵੱਡਾ ਭਰਾ ਮਨੀਰਾਮ ਜੀ ਇੰਸਾਂ (ਅਸੀਂ ਦੋਵੇਂ ਭਰਾ ਪੂਜਨੀਕ ਬੇਪਰਵਾਹ ਜੀ ਦੇ ਸਮੇਂ ਤੋਂ ਹੀ ਦਰਬਾਰ ਵਿਚ ਚਿਣਾਈ ਦੀ ਸੇਵਾ ਕਰਦੇ ਆ ਰਹੇ ਹਾਂ) ਸੰਨ 1957 ਤੋਂ ਹੀ ਡੇਰਾ ਸੱਚਾ ਸੌਦਾ ਵਿਚ ਆ ਰਹੇ ਹਾਂ 1957 ਵਿਚ ਪਹਿਲੀ ਵਾਰ ਜਦੋਂ ਅਸੀਂ ਡੇਰਾ ਸੱਚਾ ਸੌਦਾ ਵਿਚ ਆਏ, ਅਸੀਂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੁਣਿਆ ਅਤੇ ਨਾਮ ਲੈ ਲਿਆ ਤੇ ਬਤੌਰ ਚਿਣਾਈ-ਮਿਸਤਰੀ ਅਸੀਂ ਦੋਵੇਂ ਭਰਾ ਡੇਰਾ ਸੱਚਾ ਸੌਦਾ ਵਿਚ ਸੇਵਾ ਕਰਨ ਲੱਗੇ।
ਸੰਨ 1959 ਦੀ ਗੱਲ ਹੈ, ਜਦੋਂ ਸ਼ਾਹ ਮਸਤਾਨਾ ਜੀ ਧਾਮ ਵਿਚ ਅਨਾਮੀ ਗੋਲ ਗੁਫਾ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ, ਮੈਂ ਤੇ ਮੇਰਾ ਭਰਾ ਮਨੀਰਾਮ ਉੱਥੇ ਸੇਵਾ ਕਰ ਰਹੇ ਸੀ ਇੱਕ ਦਿਨ ਸ਼ਹਿਨਸ਼ਾਹ ਜੀ ਨੂੰ ਇੱਕਲਿਆ ਬੈਠੇ ਦੇਖ ਕੇ, ਮੈਂ ਮਨੀਰਾਮ ਨੂੰ ਨਾਲ ਲੈ ਕੇ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿਚ ਅਰਜ਼ ਕੀਤੀ, ਕਿ ‘ਤੁਸੀਂ ਦੁਨੀਆਂ ਨੂੰ ਤਾਰ ਰਹੇ ਹੋ, ਸਾਡੇ ਪਿੰਡ ਵਿਚ ਵੀ ਸਤਿਸੰਗ ਕਰੋ, ਉਸ ਨੂੰ ਵੀ ਤਾਰੋ!’ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਇੱਕ ਪਲ ਲਈ ਆਪਣੇ ਧਿਆਨ ਵਿਚ ਮਗਨ ਹੋ ਗਏ ਫਿਰ ਸਾਨੂੰ ਮੁਖਾਤਿਬ ਹੁੰਦੇ ਹੋਏ ਫ਼ਰਮਾਇਆ, ‘‘ਹਮ ਆਪਕੇ ਗਾਂਵ ਮੇਂ ਸਤਿਸੰਗ ਕਰੇਂਗੇ ਜਬ ਸਭ ਸਾਮਾਨ ਅਪਨਾ ਹੋਗਾ, ਅਪਨੀ ਗਾੜੀਆਂ, ਅਪਨੇ ਤੰਬੂ, ਅਪਨੀ ਰੌਸ਼ਨੀ (ਜਨਰੇਟਰ ਸੈੱਟ ਆਦਿ)।
ਅਪਨੇ ਸਪੀਕਰ, ਅਪਨਾ ਰਾਸ਼ਨ ਆਦਿ ਸਭ ਸਾਮਾਨ ਅਪਨਾ ਹੋਗਾ ਮੌਜ ਕਿਸੀ ਕੀ ਮੁਹਤਾਜ਼ ਨਹੀਂ ਹੋਗੀ ਫੌਜ ਕੇ ਕਾਫਿਲੇ ਕੀ ਤਰ੍ਹਾਂ ਚਲੇਂਗੇ ਅਪਨਾ ਪੂਰਾ ਲਾਮ-ਲਸ਼ਕਰ ਸਾਥ ਲੇਕਰ ਆਏਂਗੇ’’। ਸਮਾਂ ਬੀਤਿਆ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ਵਿਚ ਬਤੌਰ ਦੂਜੇ ਪਾਤਸ਼ਾਹ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਅਤੇ ਉਸ ਤੋਂ ਦੋ ਮਹੀਨੇ ਬਾਅਦ ਭਾਵ 18 ਅਪਰੈਲ 1960 ਨੂੰ ਖੁਦ ਜੋਤੀ-ਜੋਤ ਸਮਾ ਗਏ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਵਿਚ ਆਪਣੇ ਸੱਚੇ ਸਤਿਗੁਰੂ ਰਹਿਬਰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ 30-31 ਸਾਲ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਆਦਿ ਰਾਜਾਂ ਦੇ ਹਜ਼ਾਰਾਂ ਪਿੰਡਾਂ।
ਸ਼ਹਿਰਾਂ ਤੇ ਕਸਬਿਆਂ ਵਿਚ ਆਪਣੇ ਅਣਗਿਣਤ ਰੂਹਾਨੀ ਸਤਿਸੰਗ ਲਾ ਕੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਰੂਹਾਨੀਅਤ, ਰਾਮ-ਨਾਮ ਦਾ ਖੂਬ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਅਤੇ 12 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਨ੍ਹਾਂ ਦੀਆਂ ਗੰਦੀਆਂ ਆਦਤਾਂ-ਮਾਸ, ਸ਼ਰਾਬ ਆਦਿ ਬੁਰਾਈਆਂ ਨੂੰ ਛੁਡਵਾ ਕੇ ਰਾਮ-ਨਾਮ ਨਾਲ ਜੋੜਿਆ ਪਰ ਪੂਜਨੀਕ ਪਰਮ ਪਿਤਾ ਜੀ ਸਾਡੇ ਪਿੰਡ ਨਹੀਂ ਗਏ ਉਪਰੰਤ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਵਿਚ ਬਤੌਰ ਤੀਜੇ ਗੁਰੂ ਦੇ ਰੂਪ ਵਿਚ ਗੱਦੀਨਸ਼ੀਨ ਕੀਤਾ ਸਾਡਾ ਸਾਰਾ ਪਰਿਵਾਰ ਸੰਨ 1957 ਤੋਂ ਹੀ ਪਹਿਲਾਂ ਦੀ ਤਰ੍ਹਾਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੋ ਬਚਨ ਕੀਤਾ ਸੀ।
ਕਿ ‘ਗੁਰੂ ਕੇ ਦਰ ਕੋ ਨਹੀਂ ਛੋੜਨਾ’, ਅੱਜ ਵੀ ਅਸੀਂ ਉਹਨਾਂ ਬਚਨਾਂ ’ਤੇ ਦ੍ਰਿੜ੍ਹ ਹਾਂ ਸਾਡੇ ਲਈ ਤਿੰਨੋਂ ਪਾਤਸ਼ਾਹੀਆਂ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਹੀ ਸਰੂਪ ਹਨ ਅਤੇ ਉਹਨਾਂ ਦਾ ਹੀ ਨੂਰ ਹਨ ਉਕਤ ਸੰਦਰਭ ਵਿਚ ਲਗਭਗ ਛੱਤੀ ਸਾਲ ਬਾਅਦ ਭਾਵ ਸੰਨ 1995 ਵਿਚ ਅਸੀਂ ਦੋਹਾਂ ਭਰਾਵਾਂ ਨੇ ਪੂਜਨੀਕ ਮੌਜ਼ੂਦਾ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨਾਂ ਵਿਚ ਆਪਣੀ ਉਹੀ ਭਾਵ ਆਪਣੇ ਪਿੰਡ ’ਚ ਸਤਿਸੰਗ ਕਰਨ ਵਾਲੀ ਬੇਨਤੀ ਦੁਹਰਾਈ, ਕਿ ਪਿਤਾ ਜੀ, ਸਾਡੇ ਪਿੰਡ ਰਾਮਗੜ੍ਹ ਸੇਠਾਂਵਾਲਾ ’ਚ ਸਤਿਸੰਗ ਕਰੋ ਜੀ ਆਪ ਜੀ ਨੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਰੂਪ ਵਿਚ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਪਿੰਡ ਵਿਚ ਸਤਿਸੰਗ ਜ਼ਰੂਰ ਕਰਾਂਗੇ।
ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਸ ਸਮੇਂ ਆਸ਼ਰਮ ਦੇ ਮੁੱਖ ਸੇਵਾਦਾਰਾਂ (ਮੋਹਨ ਲਾਲ, ਦਰਸ਼ਨ ਪ੍ਰਧਾਨ) ਆਦਿ ਨੂੰ ਆਪਣੇ ਕੋਲ ਬੁਲਾਇਆ ਅਤੇ ਸਾਨੂੰ ਬਚਨ ਕੀਤੇ ਕਿ ‘‘ਤੁਸੀਂ ਅੱਗੇ-ਅੱਗੇ, ਅਸੀਂ ਪਿੱਛੇ-ਪਿੱਛੇ, ਜਿੱਥੇ ਤੁਸੀਂ ਕਹੋਗੇ, ਉੱਥੇ ਸਤਿਸੰਗ ਕਰਾਂਗੇ’’ ਉਸੇ ਸਮੇਂ ਹੀ ਪੂਜਨੀਕ ਗੁਰੂ ਜੀ ਨੇ ਸਾਡੀ ਬੇਨਤੀ ਸਵੀਕਾਰ ਕਰਦੇ ਹੋਏ ਸਾਡੇ ਪਿੰਡ ਵਿਚ ਸਤਿਸੰਗ ਮਨਜ਼ੂਰ ਕਰ ਦਿੱਤਾ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਦਾ ਸਕਾਰਾਤਮਕ ਰੂਪ ਕਿ ਪੂਰੇ ਲਾਮ ਲਸ਼ਕਰ ਦੇ ਨਾਲ ਆਵਾਂਗੇ, ਸਭ ਸਾਮਾਨ ਆਪਣਾ ਹੋਵੇਗਾ, ਮੌਜ ਕਿਸੇ ਦੀ ਮੁਹਤਾਜ ਨਹੀਂ ਹੋਵੇਗੀ ਤਾਂ ਉਸ ਸੱਚਾਈ ਨੂੰ ਅਸੀਂ ਅਕਤੂਬਰ 1995 ਵਿਚ ਪ੍ਰਤੱਖ ਦੇਖਿਆ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਪੂਰੇ ਲਾਮ ਲਸ਼ਕਰ ਨਾਲ (ਸਾਡੇ ਪਿੰਡ) ਪਧਾਰੇ।
ਇੱਕ ਅਕਤੂਬਰ ਦੇ ਬਰਨਾਵਾ (ਯੂਪੀ) ਦੇ ਸਤਿਸੰਗ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਤਿੰਨ ਸਤਿਸੰਗ ਕਰਨ ਤੋਂ ਬਾਅਦ ਚੌਥਾ ਸਤਿਸੰਗ ਸਾਡੇ ਪਿੰਡ ਰਾਮਗੜ੍ਹ ਸੇਠਾਂਵਾਲਾ ਵਿਚ ਕੀਤਾ ਜਿਵੇਂ-ਜਿਵੇਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਕੀਤੇ ਸਨ, ਉਸ ਦੌਰਾਨ ਠੀਕ ਉਸੇ ਤਰ੍ਹਾਂ ਹੀ ਸਭ ਕੁਝ ਹੋਇਆ ਉਸ ਸਮੇਂ ਦੌਰਾਨ ਇੱਕ ਹੀ ਵਾਰ ਵਿਚ ਪੂਜਨੀਕ ਗੁਰੂ ਜੀ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸੂਬਿਆਂ ’ਚ 26 ਸਤਿਸੰਗ ਫ਼ਰਮਾਏ ਆਖਰੀ ਸਤਿਸੰਗ 14 ਅਕਤੂਬਰ ਨੂੰ ਕੰਚਨਪੁਰ ਜ਼ਿਲ੍ਹਾ ਆਗਰਾ (ਯੂਪੀ) ਵਿਚ ਸੀ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਪਵਿੱਤਰ ਬਚਨ ਆਪਣੀ ਹੀ ਤੀਜੀ ਬਾਡੀ ਵਿਚ ਪੂਰੇ ਕਰਕੇ ਦਿਖਾ ਦਿੱਤੇ ਅਤੇ ਦਿਖਾ ਰਹੇ ਹਨ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਅੱਜ ਆਪਣੇ ਅੰਮ੍ਰਿਤਮਈ ਰੂਹਾਨੀ ਸਤਿਸੰਗਾਂ ਦੁਆਰਾ ਦੇਸ਼-ਵਿਦੇਸ਼ਾਂ ਦੇ ਕਰੋੜਾਂ ਜੀਵਾਂ ਦਾ ਉੱਧਾਰ ਕਰ ਰਹੇ ਹਨ।