ਖੂਬਸੂਰਤ ਸ਼ਹਿਰ ਵਰਕਲਾ ਦੀ ਸੈਰ Varkala
ਕਿਤੇ ਵੀ ਘੁੰਮਣ ਜਾਣ ਦਾ ਪਲਾਨ ਹੋਵੇ ਤਾਂ ਉਨ੍ਹਾਂ ਥਾਵਾਂ ਦੀ ਚਰਚਾ ਹੁੰਦੀ ਹੈ, ਜਿਨ੍ਹਾਂ ਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਜਾਂ ਫਿਰ ਤੁਸੀਂ ਪਹਿਲਾਂ ਹੀ ਉੱਥੇ ਘੁੰਮ ਚੁੱਕੇ ਹੁੰਦੇ ਹੋ, ਪਰ ਆਪਣੇ ਦੇਸ਼ ’ਚ ਹਾਲੇ ਵੀ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਤੋਂ ਤੁਸੀਂ ਹਾਲੇ ਤੱਕ ਅਣਜਾਣ ਹੋਵੋਗੇ ਧਰਤੀ ’ਤੇ ਕੁਦਰਤ ਦੇ ਤੋਹਫਿਆਂ ਨੂੰ ਦੇਖ ਕੇ ਅਸੀਂ ਸਾਰੇ ਹੈਰਾਨ ਹੋ ਜਾਂਦੇ ਹਾਂ ਤੇ ਅਜਿਹਾ ਹੋਵੇ ਵੀ ਕਿਉਂ ਨਾ, ਕੁਦਰਤ ਦੇ ਤੋਹਫੇ ਹਨ ਹੀ ਐਨੇ ਖੂਬਸੂਰਤ ਕਿ ਉਨ੍ਹਾਂ ਨੂੰ ਦੇਖ ਕੇ ਮਨ ਮੁਗਧ ਹੋ ਉੱਠਦਾ ਹੈ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ
ਕਿ ਦੁਨੀਆਂ ਭਰ ’ਚ ਕਈ ਖੂਬਸੂਰਤ ਥਾਵਾਂ ਹਨ ਜੋ ਆਪਣੀਆਂ-ਆਪਣੀਆਂ ਖਾਸੀਅਤਾਂ ਲਈ ਮਸ਼ਹੂਰ ਹਨ ਪਤਾ ਨਹੀਂ ਅਜਿਹੀਆਂ ਕਿੰਨੀਆਂ ਥਾਵਾਂ ਹਨ, ਜਿਨ੍ਹਾਂ ਨੂੰ ਹੁਣ ਤੱਕ ਤੁਸੀਂ ਨਹੀਂ ਦੇਖਿਆ ਹੋਵੇਗਾ ਅਤੇ ਨਾ ਹੀ ਉਨ੍ਹਾਂ ਬਾਰੇ ਕਦੇ ਸੁਣਿਆ ਹੋਵੇਗਾ ਕੁਝ ਅਜਿਹੀਆਂ ਥਾਵਾਂ ਵੀ ਹਨ ਜੋ ਕਮੱਰਸ਼ੀਅਲ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਦੀ ਪਹੁੰਚ ਤੋਂ ਦੂਰ ਹਨ ਅਜਿਹੀ ਹੀ ਇੱਕ ਜਗ੍ਹਾ ਹੈ ਵਰਕਲਾ, ਜੋ ਸੈਲਾਨੀਆਂ ’ਚ ਬਹੁਤ ਜ਼ਿਆਦਾ ਹਰਮਨਪਿਆਰੀ ਨਹੀਂ ਹੈ ਹਾਲਾਂਕਿ, ਬੇਹੱਦ ਖੂਬਸੂਰਤ ਹੋਣ ਕਾਰਨ ਹੁਣ
ਇਸ ਥਾਂ ਦੀ ਲੋਕਪ੍ਰਿਅਤਾ ਸੈਲਾਨੀਆਂ ’ਚ ਵਧਣ ਲੱਗੀ ਹੈ ਵਰਕਲਾ ਇੱਕ ਸ਼ਾਂਤ ਸ਼ਹਿਰ ਹੈ, ਜੋ ਕੇਰਲ ਸੂਬੇ ਦੇ ਤਿਰੁਵੰਤਪੁਰਮ ਜ਼ਿਲ੍ਹੇ ਦੇ ਬਾਹਰੀ ਇਲਾਕੇ ’ਚ ਸਥਿਤ ਹੈ ਉਂਜ ਤਾਂ ਭਾਰਤ ’ਚ ਕਈ ਸਮੁੰਦਰ ਸਥਿਤ ਹਨ, ਪਰ ਤੁਸੀਂ ਨੈਚੁਰਲ ਬਿਊਟੀ ਨਾਲ ਕੁਝ ਐਡਵੈਂਚਰ ਕਰਨਾ ਚਾਹੁੰਦੇ ਹੋ, ਤਾਂ ਕੇਰਲ ਸਥਿਤ ਵਰਕਲਾ ਆਉਣਾ ਬਣਦਾ ਹੈ ਇਹ ਇੱਕ ਕੰਢੀ ਇਲਾਕਾ ਹੈ, ਜੋ ਅਰਬ ਸਾਗਰ ਦੇ ਕੋਲ ਸਥਿਤ ਹੈ ਜਿਨ੍ਹਾਂ ਲੋਕਾਂ ਨੂੰ ਅਕਸਰ ਛੁੱਟੀਆਂ ਦੀ ਦਿੱਕਤ ਰਹਿੰਦੀ ਹੈ, ਤਾਂ ਆਉਣਾ-ਜਾਣਾ ਮਿਲਾ ਕੇ ਕੁੱਲ 4 ਦਿਨਾਂ ’ਚ ਵਰਕਲਾ ਦੀ ਸੈਰ ਕੀਤੀ ਜਾ ਸਕਦੀ ਹੈ ਭਾਵੇਂ ਤੁਸੀਂ ਕੁਦਰਤ ਪ੍ਰੇਮੀ ਹੋ, ਇਤਿਹਾਸ ਦੇ ਸ਼ੌਕੀਨ ਹੋ ਜਾਂ ਅਤੀਤ ਦੀਆਂ ਕਹਾਣੀਆਂ ’ਚ ਗੁਆਚ ਜਾਣਾ ਪਸੰਦ ਕਰਦੇ ਹੋ, ਜਾਂ ਫਿਰ ਬੱਸ ਥੱਕੇ ਹੋਏ ਹੋ ਜੋ ਤਰੋ-ਤਾਜ਼ਾ ਹੋਣਾ ਚਾਹੁੰਦੇ ਹੋ, ਹਰ ਕਿਸੇ ਲਈ ਇੱਥੇ ਕੁਝ ਨਾ ਕੁਝ ਹੈ ਅਸਲ ’ਚ, ਵਰਕਲਾ ਦਾ ਨਜ਼ਾਰਾ ਜ਼ਰੂਰ ਦੇਖਣ ਲਾਇਕ ਹੈ
Table of Contents
ਵਰਕਲਾ ਸਮੁੰਦਰੀ ਕੰਢਾ:
ਵਰਕਲਾ ਸਮੁੰਦਰੀ ਕੰਢਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਜੋ ਆਪਣੇ ਮਹਿਮਾਨਾਂ ਨੂੰ ਜਗਮਗਾਉਂਦੇ ਸੁਨਹਿਰੇ ਸਮੁੰਦਰ ਕੰਢੇ, ਸਾਫ ਨੀਲੇ ਪਾਣੀ ਤੇ ਉੱਚੀਆਂ ਚੱਟਾਨਾਂ ਨਾਲ ਮੋਹ ਲੈਂਦਾ ਹੈ ਭਾਵੇਂ ਤੁਸੀਂ ਸਰਫਿੰਗ ਵਰਗੀਆਂ ਗਤੀਵਿਧੀਆਂ ’ਚ ਰੋਮਾਂਚ ਦੀ ਤਲਾਸ਼ ਕਰਨ ਵਾਲੇ ਹੋ ਜਾਂ ਫਿਰ ਤੁਹਾਨੂੰ ਸ਼ਾਂਤੀਪੂਰਨ ਸਮੁੰਦਰੀ ਕੰਢੇ ਦੀ ਸੈਰ ਦਾ ਆਨੰਦ ਲੈਣਾ ਪਸੰਦ ਹੋਵੇ, ਇਹ ਸਥਾਨ ਸ਼ਹਿਰ ਦੀ ਚਹਿਲ-ਪਹਿਲ ਤੋਂ ਦੂਰ ਇੱਕਦਮ ਸਹੀ ਸਥਾਨ ਹੈ
ਵਰਕਲਾ ਕਲਿੱਫ:
ਵਰਲਕਾ ਕਲਿੱਫ ਸਮੁੰਦਰ ਵੱਲੋਂ ਆਪਣੇ ਸੁੰਦਰ ਵਿਸਥਾਰ ਦੇ ਨਾਲ ਦੇਖਣ ਲਾਇਕ ਇੱਕ ਨਜ਼ਾਰਾ ਹੈ, ਜੋ ਪੂਰੇ ਭਾਰਤ ’ਚ ਅਣਗਿਣਤ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਇਸ ਸਥਾਨ ’ਤੇ ਤੁਹਾਨੂੰ ਆਕਰਸ਼ਕ ਭੋਜਨ, ਯੋਗ ਰਿਟਰੀਟ ਮਿਲਣਗੇ, ਜੋ ਇੱਕ ਸ਼ਾਂਤ ਆਸਰਾ ਦਿੰਦੇ ਹਨ, ਜਿੱਥੇ ਤੁਸੀਂ ਆਰਾਮ ਕਰ ਸਕਦੇ ਹੋ, ਦਿਨ ਲਈ ਤਾਜਾ ਸਵਾਦ ਭੋਜਨ ਦਾ ਅਨੰਦ ਲੈ ਸਕਦੇ ਹੋ ਅਤੇ ਯੋਗ ਦਾ ਅਭਿਆਸ ਕਰ ਸਕਦੇ ਹੋ
ਜਨਾਰਦਨ ਸਵਾਮੀ ਮੰਦਰ:
ਜਨਾਰਦਨ ਸਵਾਮੀ ਮੰਦਰ ਇੱਕ ਬੇਸ਼ਕੀਮਤੀ ਇਤਿਹਾਸਕ ਖਜ਼ਾਨਾ ਹੈ, ਜੋ ਹਰ ਕਿਸੇ ਦੇ ਦਿਲ ਨੂੰ ਮੋਹਣ ’ਚ ਕਾਮਯਾਬ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਮੂਲ ਦੇ ਹੋਣ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਇਹ ਪਵਿੱਤਰ ਨਿਵਾਸ ਮੂਰਤੀਆਂ ਅਤੇ ਚਿੱਤਰਾਂ ਨਾਲ ਇੱਕ ਸ਼ਾਂਤ ਵਾਤਾਵਰਨ ਨੂੰ ਖੂਬਸੂਰਤੀ ਨਾਲ ਜੋੜਦਾ ਹੈ, ਜੋ ਇੱਕ ਆਕਰਸ਼ਣ ਤਿਆਰ ਕਰਦਾ ਹੈ ਅਤੇ ਆਉਣ ਵਾਲਿਆਂ ਨੂੰ ਸ਼ਾਂਤੀ ਨਾਲ ਭਰ ਦਿੰਦਾ ਹੈ
ਕਪਿੱਲ ਝੀਲ:
ਪਹਾੜੀਆਂ ਅਤੇ ਨਾਰੀਅਲ ਦੇ ਦਰੱਖਤਾਂ ਨਾਲ ਘਿਰੀ ਕਪਿੱਲ ਝੀਲ ਕੁਦਰਤ ਨਾਲ ਪਿਆਰ ਕਰਨ ਵਾਲਿਆਂ ਲਈ ਇੱਕ ਆਕਰਸ਼ਕ ਜਗ੍ਹਾ ਹੈ ਇਸਦੇ ਪਾਣੀ ’ਤੇ ਸ਼ਾਂਤੀਪੂਰਨ ਕਿਸ਼ਤੀ ਦੀ ਸਵਾਰੀ ਲੈ ਕੇ ਕਿਨਾਰੇ ’ਤੇ ਪੰਛੀਆਂ ਨੂੰ ਦੇਖਣ ਜਾਂ ਸ਼ਾਂਤ ਵਾਤਾਵਰਨ ’ਚ ਵੱਸਣ ਤੱਕ, ਇਹ ਰੋਜ਼ਾਨਾ ਦੀ ਜ਼ਿੰਦਗੀ ਦੇ ਸ਼ੋਰ ਤੋਂ ਇੱਕਦਮ ਸਹੀ ਬਰੇਕ ਦਿੰਦੀ ਹੈ
ਅੰਜੇਂਗੋ ਕਿਲ੍ਹਾ:
ਅਰਬ ਸਾਗਰ ਦੇ ਕਿਨਾਰੇ, ਵਰਕਲਾ ’ਚ ਅੰਜੇਂਗੋ ਕਿਲ੍ਹਾ ਰਾਜਸੀ ਰੂਪ ਨਾਲ ਖੜ੍ਹਾ ਹੈ, ਜੋ ਆਪਣੇ ਅਤੀਤ ਦੀ ਯਾਦ ਦਿਵਾਉਂਦਾ ਹੈ 17ਵੀਂ ਸਦੀ ’ਚ ਈਸਟ ਇੰਡੀਆ ਕੰਪਨੀ ਵੱਲੋਂ ਬ੍ਰਿਟਿਸ਼ ਵਪਾਰ ਲਈ ਇੱਕ ਸੁਰੱਖਿਆਤਮਕ ਉਪਾਅ ਦੇ ਰੂਪ ’ਚ ਬਣਿਆ ਕਿਲ੍ਹਾ ਹੁਣ ਆਪਣੀ ਕਿਲੇਬੰਦੀ, ਸਮੇਂ-ਸਮੇਂ ’ਤੇ ਬਣੀ ਵਾਸਤੂ ਕਲਾ ਅਤੇ ਮਨਮੋਹਣੇ ਨਜ਼ਾਰਿਆਂ ਜ਼ਰੀਏ ਆਪਣੀ ਭਾਵੁਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਾ ਹੈ, ਜੋ ਸਾਰੇ ਵਰਕਲਾ ਸਮਾਜ ’ਚ ਬੀਤੇ ਦਿਨਾਂ ਦੀਆਂ ਕਹਾਣੀਆਂ ਨੂੰ ਬਿਆਨ ਕਰਦੇ ਹਨ
ਪੋਨੁੰਮਥੁਰੁਥੁ ਦੀਪ:
ਵਰਕਲਾ ਦੇ ਬੈਕਵਾਟਰ ’ਚ ਛੁਪਿਆ ਹੋਇਆ ਪੋਨੁੰਮਥੁਰੁਥੁ ਦੀਪ ਦਾ ਛੁਪਿਆ ਹੋਇਆ ਰਤਨ, ਜਿੱਥੇ ਸਿਰਫ ਕਿਸ਼ਤੀ ਜ਼ਰੀਏ ਹੀ ਪਹੁੰਚਿਆ ਜਾ ਸਕਦਾ ਹੈ ਇੱਥੇ ਤਾੜ ਦੇ ਦਰੱਖਤ ਪਵਿੱਤਰ ਸ਼ਿਵ-ਪਾਰਬਤੀ ਮੰਦਰ ਨੂੰ ਘੇਰੇ ਹੋਏ ਹਨ ਜੋ ਲੋਕ ਇੱਥੇ ਆਉਂਦੇ ਹਨ ਉਹ ਕਿਸ਼ਤੀ ਦੀ ਅਨੰਦਮਈ ਯਾਤਰਾ ਦਾ ਅਨੰਦ ਲੈ ਸਕਦੇ ਹਨ, ਹਰੀਆਂ-ਭਰੀਆਂ ਬਨਸਪਤੀਆਂ ’ਚ ਗੁਆਚ ਸਕਦੇ ਹਨ ਤੇ ਮੰਦਰ ਦੇ ਪੂਜਾ ਪ੍ਰੋਗਰਾਮਾਂ ’ਚ ਸ਼ਾਮਲ ਹੋ ਕੇ ਇਸ ਸਥਾਨ ਦੀ ਡੂੰਘੀ ਪ੍ਰਮਾਣਿਕਤਾ ਦਾ ਅਨੁਭਵ ਕਰ ਸਕਦੇ ਹਨ
ਵਰਕਲਾ ਆਉਣ ਦਾ ਸਹੀ ਸਮਾਂ:
ਇਹ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਸਾਲ ਭਰ ਕੁਦਰਤ ਆਪਣੀ ਸੁੰਦਰਤਾ ਬਿਖੇਰਦੀ ਰਹਿੰਦੀ ਹੈ ਹਾਲਾਂਕਿ ਇੱਥੇ ਆਉਣ ਦਾ ਸਭ ਤੋਂ ਬਿਹਤਰੀਨ ਸਮਾਂ ਅਕਤੂਬਰ ਤੋਂ ਲੈ ਕੇ ਮਾਰਚ ਦੇ ਅੰਤ ਤੱਕ ਹੈ ਇਸ ਦੌਰਾਨ ਇੱਥੋਂ ਦਾ ਮੌਸਮ ਬੇਹੱਦ ਸੁਹਾਵਣਾ ਰਹਿੰਦਾ ਹੈ
ਕਿਵੇਂ ਪਹੁੰਚੀਏ:
ਵਰਕਲਾ ਨੈਸ਼ਨਲ ਹਾਈਵੇ 66 ਦੇ ਜ਼ਰੀਏ ਚੰਗੀ ਤਰ੍ਹਾਂ ਆਪਣੇ ਨਿੱਜੀ ਵਾਹਨ ਜਾਂ ਬੱਸ ਰਾਹੀਂ ਪਹੁੰਚਿਆਂ ਜਾ ਸਕਦਾ ਹੈ ਟੇ੍ਰਨ ਲਈ ਵਰਕਲਾ ਦਾ ਖੁਦ ਦਾ ਰੇਲਵੇ ਸਟੇਸ਼ਨ ਹੈ ਵਰਕਲਾ ਸ਼ਿਵਗਿਰੀ ਤ੍ਰਿਵੇਂਦਰਮ ਅਤੇ ਕੋਚੀ ਤੋਂ ਇੱਥੋਂ ਲਈ ਨਿਯਮਤ ਟ੍ਰੇਨ ਉਪਲੱਬਧ ਹੋ ਜਾਂਦੀ ਹੈ ਦੂਜੇ ਪਾਸੇ ਜੇਕਰ ਹਵਾਈ ਮਾਰਗ ਦੀ ਗੱਲ ਕਰੀਏ ਤਾਂ ਇੱਥੋਂ ਦਾ ਨਜ਼ਦੀਕੀ ਏਅਰਪੋਰਟ ਤ੍ਰਿਵੇਂਦਰਮ ਹੈ, ਜੋ ਇੱਥੋਂ ਲਗਭਗ 36 ਕਿਲੋਮੀਟਰ ਦੂਰ ਹੈ
































































