ਪਾਕਿਸਤਾਨ ਦੀ ਮੱਦਦ ਵਾਸਤੇ ਅੱਗੇ ਆਏ ਟੋਰੰਟੋ ਦੇ ਡੇਰਾ ਸੱਚਾ ਸੌਦਾ ਸ਼ਰਧਾਲੂ ਹੜ੍ਹ ਪੀੜਤਾਂ ਦੇ ਜ਼ਖ਼ਮਾਂ ’ਤੇ ਇਨਸਾਨੀਅਤ ਦੀ ਮਲ੍ਹੱਮ
ਇਨਸਾਨੀਅਤ ਭਲਾਈ ਲਈ ਗਠਿਤ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਭਾਰਤ ’ਚ ਹੀ ਨਹੀਂ, ਸਗੋਂ ਦੁਨੀਆਂ ਭਰ ’ਚ ਆਫ਼ਤ ਪੀੜਤਾਂ ਲਈ ਮਦਦਗਾਰ ਬਣਕੇ ਕੰਮ ਕਰ ਰਹੀ ਹੈ ਇਸਦੀ ਇੱਕ ਉਦਾਹਰਨ ਬੀਤੇ ਦਿਨੀਂ ਪਾਕਿਸਤਾਨ ’ਚ ਆਏ ਹੜ੍ਹ ਦੌਰਾਨ ਵੇਖਣ ਨੂੰ ਮਿਲੀ ਭਾਰੀ ਮੀਂਹ ਨਾਲ ਪਾਕਿਸਤਾਨ ’ਚ ਆਏੇ ਹੜ੍ਹ ਦੇ ਭਿਆਨਕ ਹਾਲਾਤਾਂ ’ਚ ਫਸੇ ਲੋਕਾਂ ਦੀ ਮੱਦਦ ਲਈ ਕੈਨੇਡਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਹੱਥ ਅੱਗੇ ਵਧਾਇਆ
ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਿਖਾਏ ਇਨਸਾਨੀਅਤ ਦੇ ਮਾਰਗ ’ਤੇ ਹਮੇਸ਼ਾ ਦ੍ਰਿੜ੍ਹਤਾ ਨਾਲ ਚੱਲਣ ਵਾਲੀ ਟੋਰੰਟੋ (ਕੈਨੇਡਾ) ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਕੈਨੇਡੀਅਨ ਡਿਜਾਸਟਰ ਮੈਨੇਜ਼ਮੈਂਟ ਆਰਗੇਨਾਈਜੇਸ਼ਨ ਗਲੋਬਲ ਮੈਡਿਕ ਨਾਲ ਮਿਲਕੇ ਹੜ੍ਹ ਪੀੜਤਾਂ ਲਈ ਐਮਰਜੈਂਸੀ ਕਿੱਟਾਂ ਪੈਕ ਕੀਤੀਆਂ ਇਸ ਰਸਦ ਸਮੱਗਰੀ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ
Also Read :-
- ਕੋਰੋਨਾ ਕਾਲ ‘ਚ ਡੇਰਾ ਸੱਚਾ ਸੌਦਾ ਬਣਿਆ ਵਾਤਾਵਰਨ ਦਾ ਸੁਰੱਖਿਆ ਕਵੱਚ
- ਵਧਦੀ ਆਬਾਦੀ ਵਾਤਾਵਰਨ ਅਤੇ ਵਿਸ਼ਵ ਲਈ ਖ਼ਤਰਾ
- 5 ਮਿੰਟਾਂ ’ਚ ਲਾਏ53 ਪੌਦੇ | ਨੇਹਾ ਇੰਸਾਂ ਨੇ ਇਕੱਠੇ ਬਣਾਏ ਦੋ ਰਿਕਾਰਡ
- ਵਾਤਾਵਰਨ ਪ੍ਰਦੂਸ਼ਣ ਰੋਕਣ ’ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ
ਟੋਰੰਟੋ ਦੇ 15 ਮੈਂਬਰ ਵਿਕਰਮ ਮਾਨ ਇੰਸਾਂ ਨੇ ਦੱਸਿਆ ਕਿ ਟੋਰੰਟੋ (ਕੈਨੇਡਾ) ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਕੈਨੇਡੀਅਨ ਡਿਜਾਸਟਰ ਮੈਨੇਜ਼ਮੈਂਟ ਆਰਗੇਨਾਈਜੇਸ਼ਨ ਗਲੋਬਲ ਮੈਡਿਕ ਨਾਲ ਮਿਲਕੇ ਪੂਰੀ ਦੁਨੀਆਂ ’ਚ ਰਾਹਤ ਦੇ ਕੰਮਾਂ ’ਚ ਇਸਤੇਮਾਲ ਕੀਤੀ ਜਾਣ ਵਾਲੀ ਐਮਰਜੈਂਸੀ ਕਿੱਟ ’ਚ ਪਾਣੀ ਨੂੰ ਸਾਫ਼ ਕਰਨ ਵਾਲਾ ਫਿਲਟਰ, ਸੋਲਰ ਲਾਈਟ, ਟੂਥ ਬੁਰੱਸ਼, ਟੂਥ ਪੇਸਟ, ਸਾਬਣ ਅਤੇ ਹੋਰ ਸਮੱਗਰੀ ਹੁੰਦੀ ਹੈ ਕਿੱਟਾਂ ਨੂੰ ਤਿਆਰ ਕੀਤਾ ਇਨ੍ਹਾਂ ਐਮਰਜੈਂਸੀ ਕਿੱਟਾਂ ਨੂੰ ਗਲੋਬਲ ਮੈਡਿਕ ਵੱਲੋਂ ਪਾਕਿਸਤਾਨ ’ਚ ਹੜ੍ਹ ਪੀੜਤਾਂ ਦੀ ਮੱਦਦ ਲਈ ਭੇਜਿਆ ਜਾਵੇਗਾ
ਤਿੰਨ ਘੰਟੇ ਚੱਲੇ ਇਸ ਪੈਕਿੰਗ ਪ੍ਰੋਗਰਾਮ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਮਨ ਸਿੱਧੂ ਇੰਸਾਂ, ਜਸਪ੍ਰੀਤ ਇੰਸਾਂ, ਗੁਰਲੀਨ ਇੰਸਾਂ, ਗਗਨਦੀਪ ਇੰਸਾਂ, ਅਮਰਜੀਤ ਮਸ਼ਾਲ ਇੰਸਾਂ, ਰਾਜ ਮਸ਼ਾਲ ਇੰਸਾਂ, ਸੁਖਦੇਵ ਇੰਸਾਂ, ਜਗਵੀਰ ਇੰਸਾਂ, ਖੁਸ਼ਕਰਨ ਇੰਸਾਂ, ਕਮਲ ਕੱਨ੍ਹਈਆ ਇੰਸਾਂ, ਕੇਵਲ ਕ੍ਰਿਸ਼ਨ ਇੰਸਾਂ ਅਤੇ ਸਾਧ-ਸੰਗਤ ਨੇ 650 ਕਿੱਟਾਂ ਤਿਆਰ ਕੀਤੀਆਂ ਜੋ ਆਪਣੇ ਆਪ ’ਚ ਇੱਕ ਰਿਕਾਰਡ ਹੈ ਦੂਜੇ ਪਾਸੇ ਗਲੋਬਲ ਮੈਡਿਕ ਦੇ ਡਾਇਰੈਕਟਰ ਰਾਹੁਲ ਸਿੰਘ ਨੇ ਦੱਸਿਆ
ਕਿ ਉਨ੍ਹਾਂ ਦੇ ਵਲੰਟੀਅਰ ਤਿੰਨ ਘੰਟਿਆਂ ’ਚ ਆਮ ਤੌਰ ’ਤੇ 300 ਕਿੱਟਾਂ ਹੀ ਤਿਆਰ ਅਤੇ ਪੈਕ ਕਰਦੇ ਹਨ, ਜਦੋਂਕਿ ਸੇਵਾਦਾਰਾਂ ਨੇ ਕਮਾਲ ਦਾ ਜਜ਼ਬਾ ਵਿਖਾਉਂਦੇ ਹੋਏ ਐਨੇ ਹੀ ਸਮੇਂ ’ਚ 650 ਕਿੱਟਾਂ ਤਿਆਰ ਕਰ ਦਿੱਤੀਆਂ ਇਸ ਦੌਰਾਨ ਪਾਕਿਸਤਾਨ ਕਮਿਊਨਿਟੀ ਦੇ ਮੈਂਬਰਾਂ ਨੇ ਸਾਰੇ ਸੇਵਾਦਾਰਾਂ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੋਰਸ ਵਿੰਗ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਇਸ ਨਿਸਵਾਰਥ ਕੰਮ ਦੀ ਭਰਪੂਰ ਪ੍ਰਸੰਸਾ ਵੀ ਕੀਤੀ