MSG Dera Sacha Sauda

‘ਇਹੀ ਜ਼ਿੰਦਗੀ ਹੈ, ਇਹੀ ਬੰਦਗੀ ਹੈ’ ਦੱਸ ਰਹੀਆਂ ਹਨ ਕੰਧਾਂ ਇਹ…

ਖੂਨਦਾਨ, ਸਵੱਛਤਾ, ਨਸ਼ਾ ਮੁਕਤੀ, ਵਾਤਾਵਰਨ ਦੀ ਸੁਰੱਖਿਆ ਪ੍ਰਤੀ ਕੰਧਾਂ ਕਰਵਾ ਰਹੀਆਂ ਨੇ ਜਿੰਮੇਵਾਰੀ ਦਾ ਅਹਿਸਾਸ

ਜਿਸ ਦੇ ਕਣ-ਕਣ ’ਚ ਸੱਚਾਈ ਹੈ, ਪਵਿੱਤਰਤਾ ਹੈ, ਇਕਾਗਰਤਾ ਹੈ, ਜਨੂੰਨ ਹੈ, ਹੌਂਸਲਾ ਹੈ, ਸਮਾਜ ਪ੍ਰਤੀ ਸਕਾਰਾਤਮਕ ਨਜ਼ਰੀਆ ਹੈ, ਅਜਿਹੀਆਂ ਖੂਬੀਆਂ ਨਾਲ ਪਰਿਪੂਰਨ ਡੇਰਾ ਸੱਚਾ ਸੌਦਾ ਦੇ ਪਵਿੱਤਰ ਸ਼ਾਹੀ ਦਰਬਾਰ ਅਤੇ ਐੱਮਐੱਸਜੀ ਮਾਨਵਤਾ ਭਲਾਈ ਕੇਂਦਰ ਨਾਮ ਚਰਚਾ ਘਰ (ਡੇਰਿਆਂ) ਦੀਆਂ ਕੰਧਾਂ ਵੀ ਹੁਣ ਮਾਨਵਤਾ ਭਲਾਈ ਦਾ ਸੰਦੇਸ਼ ਦਿੰਦੇ ਹੋਏ ਪ੍ਰਤੀਤ ਹੋਣਗੀਆਂ ਇਨ੍ਹਾਂ ਕੰਧਾਂ ’ਤੇ ਜਿੱਥੇ ਕਲਾ ਦਾ ਅਦਭੁੱਤ ਨਮੂਨਾ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਕੰਧਾਂ ’ਤੇ ਉਕੇਰੀਆਂ ਗਈਆਂ ਕਲਾ-ਕ੍ਰਿਤੀਆਂ ਉੱਥੋਂ ਲੰਘਣ ਵਾਲਿਆਂ ਨੂੰ ਸਮਾਜ ਭਲਾਈ ਲਈ ਪ੍ਰੇਰਿਤ ਕਰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ।

ਦਰਅਸਲ, ਡੇਰਾ ਸੱਚਾ ਸੌਦਾ ਆਪਣੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆਂ ’ਚ ਆਪਣੀ ਵੱਖਰੀ ਪਹਿਚਾਣ ਬਣਾਏ ਹੋਏ ਹੈ ਮਾਨਵਤਾ ਭਲਾਈ ਦੇ ਖੇਤਰ ’ਚ ਵਰਲਡ ਰਿਕਾਰਡ ਦਾ ਸੈਂਕੜਾ ਬਣਾਉਣ ਦੇ ਕਰੀਬ ਪਹੁੰਚ ਚੁੱਕੇ ਡੇਰਾ ਸੱਚਾ ਸੌਦਾ ਨੇ ਹੁਣ ਆਮ ਜਨਤਾ ਨੂੰ ਵੀ ਇਨ੍ਹਾਂ ਭਲਾਈ ਕਾਰਜਾਂ ’ਚ ਹਿੱਸੇਦਾਰ ਬਣਾਉਣ ਲਈ ਨਵੀਂ ਪਹਿਲ-ਕਦਮੀ ਕੀਤੀ ਹੈ, ਜਿਸਦੇ ਤਹਿਤ ਦੇਸ਼ਭਰ ’ਚ ਸਥਾਪਿਤ ਸ਼ਾਹੀ ਦਰਬਾਰ ਅਤੇ ਨਾਮ ਚਰਚਾ ਘਰਾਂ ਦੀਆਂ ਕੰਧਾਂ ’ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਅਤੇ ਸਾਧ-ਸੰਗਤ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਨੂੰ ਦਰਸਾਇਆ ਜਾ ਰਿਹਾ ਹੈ ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ ਸਮੇਤ ਹੋਰ ਸੂਬਿਆਂ ਅਤੇ ਵਿਦੇਸ਼ਾਂ ’ਚ ਸਥਾਪਿਤ ਇਨ੍ਹਾਂ ਭਲਾਈ ਕੇਂਦਰਾਂ ਦੀਆਂ ਕੰਧਾਂ ’ਤੇ ਬਣੀਆਂ ਕਲਾ-ਕ੍ਰਿਤੀਆਂ ਅਨੌਖੀ ਬਾਨਗੀ ਪੇਸ਼ ਕਰ ਰਹੀਆਂ ਹਨ।

ਮੂੰਹੋਂ ਬੋਲਦੀਆਂ ਇਹ ਕੰਧਾਂ | MSG Dera Sacha Sauda

ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਹਮੇਸ਼ਾ ਤੋਂ ਹੀ ਮਾਨਵਤਾ ਅਤੇ ਇਨਸਾਨੀਅਤ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਹੁਣ ਇੱਥੋਂ ਦੀਆਂ ਕੰਧਾਂ ਖੂਨਦਾਨ, ਸਵੱਛਤਾ, ਨਸ਼ਾ-ਮੁਕਤੀ, ਵਾਤਾਵਰਨ ਦੀ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਰਹੀਆਂ ਹਨ ਕੰਧ ’ਤੇ ਬਣਾਈ ਗਈ ਸ਼ਾਂਤੀ ਅਤੇ ਮੋਕਸ਼ ਦਾ ਸੰਦੇਸ਼ ਦਿੰਦੀ ਕਲਾਕ੍ਰਿਤੀ ਸਾਨੂੰ ਇਕਾਗਰਚਿੱਤ ਹੋ ਕੇ ਰਾਮ-ਨਾਮ ਜਪਣ ਦਾ ਸੰਦੇਸ਼ ਦਿੰਦੀ ਹੈ ਧਿਆਨ ਦੀ ਮੁਦਰਾ ’ਚ ਬੈਠੇ ਇੱਕ ਜਗਿਆਸੁ ਨੂੰ ਇਸ ਵਿੱਚ ਦਰਸਾਇਆ ਗਿਆ ਹੈ ਸਫਾਈ ਮਹਾਂ-ਅਭਿਆਨ ਦੇ ਪ੍ਰਤੀ ਜਾਗਰੂਕ ਕਰਦੀ ਦੂਜੀ ਕਲਾਕ੍ਰਿਤੀ ਬਹੁਤ ਖਾਸ ਹੈ।

ਇਸ ਵਿੱਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਹੱਥਾਂ ’ਚ ਝਾੜੂ ਚੁੱਕੀ ਦਿਖਾਇਆ ਗਿਆ ਹੈ ਸਫਾਈ ਅਭਿਆਨਾਂ ’ਚ ਵਿਸ਼ਵਭਰ ’ਚ ਮੋਹਰੀ ਡੇਰਾ ਸੱਚਾ ਸੌਦਾ ਦਾ ਸਫਾਈ ਮਹਾਂ-ਅਭਿਆਨ ਦਾ ਸਲੋਗਨ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਨੂੰ ਪੂਰਾ ਕਰਨ ਲਈ ਦੇਸ਼-ਦੁਨੀਆਂ ’ਚ ਲੱਖਾਂ ਡੇਰਾ ਸ਼ਰਧਾਲੂਆਂ ਨੇ ਹੁਣ ਤੱਕ ਵੱਡੇ ਸ਼ਹਿਰਾਂ (ਮਹਾਂਨਗਰਾਂ) ਸਮੇਤ ਕਰੀਬ 32 ਸ਼ਹਿਰਾਂ ਨੂੰ ਸਫਾਈ ਦੀ ਸੌਗਾਤ ਦਿੱਤੀ ਹੈ ਇਸ ਮਹਾਂ-ਅਭਿਆਨ ’ਚ ਪੂਰਾ ਹਰਿਆਣਾ ਅਤੇ ਪੂਰਾ ਰਾਜਸਥਾਨ ਪ੍ਰਦੇਸ਼ ਵੀ ਸ਼ਾਮਲ ਹੈ ‘ਖੂਨਦਾਨ ਮਹਾਂਦਾਨ’ ਸਿਰਲੇਖ ਹੇਠ ਵੀ ਇੱਕ ਕਲਾਕ੍ਰਿਤੀ ਬਣਾਈ ਗਈ ਹੈ ਇਸ ’ਚ ਵੀ ਇੱਕ ਖੂਨਦਾਨੀ ਸੇਵਾਦਾਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਵਰਦੀ ’ਚ ਖੂਨਦਾਨ ਕਰਦਾ ਹੋਇਆ।

 

ਦਿਖਾਈ ਦੇ ਰਿਹਾ ਹੈ ਜ਼ਿਕਰਯੋਗ ਹੈ ਕਿ ਖੂਨਦਾਨ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ਸਮੇਤ ਲਿਮਕਾ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੱਕ ਪਵਿੱਤਰ ਸੱਦੇ ’ਤੇ ਐੱਮਐੱਸਜੀ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਲੱਖਾਂ ਸ਼ਰਧਾਲੂ ਖੂਨਦਾਨ ਕਰਨ ਲਈ ਲਾਈਨਾਂ ’ਚ ਖੜ੍ਹੇ ਹੋ ਜਾਂਦੇ ਹਨ ਅਸੀਂ ਸਾਰੇ ਹੀ ਇਸ ਸੱਚਾਈ ਤੋਂ ਜਾਣੂ ਹਾਂ ਕਿ ਡੇਰਾ ਸੱਚਾ ਸੌਦਾ ਵੱਲੋਂ ਖੂਨਦਾਨ ਕੈਂਪੇਨ ਚਲਾਉਣ ਤੋਂ ਬਾਅਦ ਆਮ ਜਨਤਾ ’ਚ ਵੀ ਵੱਡੇ ਪੱਧਰ ’ਤੇ ਜਾਗਰੂਕਤਾ ਆਈ ਹੈ।

ਦੂਜੇ ਪਾਸੇ ਇੱਕ ਕਲਾਕ੍ਰਿਤੀ ਨਸ਼ਾ ਮੁਕਤ ਸਮਾਜ ‘ਡੈਪਥ ਕੈਂਪੇਨ’ ਨਾਲ ਜੁੜੀ ਹੋਈ ਵੀ ਹੈ ਨਸ਼ੇ ਦੇ ਟੀਕੇ, ਸਿਗਰਟਨੋਸ਼ੀ ਅਤੇ ਤੰਬਾਕੂ ਤੋਂ ਬਣੀਆਂ ਹੋਰ ਚੀਜਾਂ ਦਾ ਪ੍ਰਯੋਗ, ਨਸ਼ੇ ਦੀਆਂ ਗੋਲੀਆਂ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਤੋਂ ਤੌਬਾ ਕਰਨ ਲਈ ਇਸ ਪੇਂਟਿੰਗ ਰਾਹੀਂ ਸੰਦੇਸ਼ ਦਿੱਤਾ ਗਿਆ ਹੈ ਡੇਰਾ ਸੱਚਾ ਸੌਦਾ ਦੇ ਯਤਨਾਂ ਨਾਲ ਅੱਜ ਕਰੋੜਾਂ ਲੋਕ ਨਸ਼ੇ ਦਾ ਤਿਆਗ ਕਰਕੇ ਸੁਖੀ ਜੀਵਨ ਬਤੀਤ ਕਰ ਰਹੇ ਹਨ ਇਹੀ ਇਸ ਅਭਿਆਨ ਦੀ ਸਾਰਥੱਕਤਾ ਹੈ ਵਾਤਾਵਰਨ ਦੀ ਸੁਰੱਖਿਆ ਨੂੰ ਦਰਸਾਉਂਦੀ ਪੇਂਟਿੰਗ ਵੀ ਇਨ੍ਹਾਂ ਕੰਧਾਂ ਦੀ ਸ਼ਾਨ ਬਣੀ ਹੋਈ ਹੈ, ਜਿਸ ’ਚ ਹਰਿਆਲੀ ਨੂੰ ਹੱਲਾਸ਼ੇਰੀ ਦੇਣ ਲਈ ਇੰਦਰਧਨੁਸ਼ ਦੀ ਤਸਵੀਰ ਉਕੇਰੀ ਗਈ ਹੈ ਮੀਂਹ ਦੇ ਮੌਸਮ ’ਚ ਬਣਨ ਵਾਲਾ ਇੰਦਰਧਨੁਸ਼ ਬਹੁਤ ਹੀ ਰੋਮਾਂਚਕਾਰੀ ਹੁੰਦਾ ਹੈ ਅਸਮਾਨ ’ਚ ਰੰਗ-ਬਿਰੰਗੀਆਂ ਲਾਈਨਾਂ ਨਾਲ ਬਣਨ ਵਾਲੇ ਇਸ ਕੁਦਰਤੀ ਨਜ਼ਾਰੇ ਦੀ ਦਿੱਖ ਦੇਖਦੇ ਹੀ ਬਣਦੀ ਹੈ।

3-ਡੀ ਤਕਨੀਕ ਦਾ ਹੋਇਆ ਇਸਤੇਮਾਲ

ਮਾਨਵਤਾ ਭਲਾਈ ਕੇਂਦਰ ਦੀਆਂ ਕੰਧਾਂ ’ਤੇ ਬਣਾਈਆਂ ਗਈਆਂ ਸਾਰੀਆਂ ਕਲਾਕ੍ਰਿਤੀਆਂ 3-ਡੀ ਤਕਨੀਕ ’ਤੇ ਆਧਾਰਿਤ ਹਨ ਕਲਾਕਾਰਾਂ ਵੱਲੋਂ ਮੂੰਹ ਬੋਲਦੀਆਂ ਕਲਾਕ੍ਰਿਤੀਆਂ ਉਕੇਰੀਆਂ ਗਈਆਂ ਹਨ, ਜੋ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਮਾਨਵਤਾ ਭਲਾਈ ਕੇਂਦਰ ਦਾ ਇਹ ਯਤਨ ਆਮ ਜਨਤਾ ਨੂੰ ਬੇਹੱਦ ਪਸੰਦ ਆ ਰਿਹਾ ਹੈ ਮੁੱਖ ਮਾਰਗਾਂ ਦੇ ਆਸ-ਪਾਸ ਸਥਾਪਿਤ ਇਨ੍ਹਾਂ ਮਾਨਵਤਾ ਭਲਾਈ ਕੇਂਦਰਾਂ ਦੀਆਂ ਕੰਧਾਂ ਉੱਥੋਂ ਲੰਘਣ ਵਾਲਿਆਂ ਦਾ ਧਿਆਨ ਬਦੋ-ਬਦੀ ਹੀ ਆਪਣੇ ਵੱਲ ਖਿੱਚ ਲੈਂਦੀਆਂ ਹਨ ਡੇਰਾ ਸੱਚਾ ਸੌਦਾ ਵੱਲੋਂ ਆਮ ਜਨਤਾ ਤੱਕ ਭਲਾਈ ਸੰਦੇਸ਼ ਪਹੁੰਚਾਉਣ ਦਾ ਇਹ ਯਤਨ ਵਾਕਈ ਲਾਜਵਾਬ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!