ਇਹ ਲਾਵਾਰਸ ਨਹੀਂ, ਆਪਣੇ ਹੀ ਹਨ – humanity: ‘ਇਨਸਾਨੀਅਤ’ ਮਾਨਸਿਕ ਤੌਰ ’ਤੇ ਕਮਜ਼ੋਰ ਲੋਕਾਂ ਲਈ ਡੇਰਾ ਸੱਚਾ ਸੌਦਾ ਦੀ ਸ਼ਲਾਘਾਯੋਗ ਮੁਹਿੰਮ

ਪਰਿਵਾਰਕ ਚਿੰਤਾਵਾਂ ਦੇ ਚੱਲਦਿਆਂ ਮਾਨਸਿਕ ਤਣਾਅ ’ਚੋਂ ਲੰਘ ਰਹੇ ਲੋਕ ਕਈ ਵਾਰ ਆਪਣਿਆਂ ਤੋਂ ਬਹੁਤ ਦੂਰ ਚਲੇ ਜਾਂਦੇ ਹਨ ਜਾਂ ਫਿਰ ਕਈ ਵਾਰ ਮਾਨਸਿਕ ਪ੍ਰੇਸ਼ਾਨੀ ਕਾਰਨ ਵੀ ਕੁਝ ਲੋਕ ਦੁਨੀਆਂ ਦੀ ਭੀੜ ’ਚ ਕਿਤੇ ਗੁਆਚ ਜਾਂਦੇ ਹਨ, ਜਿਨ੍ਹਾਂ ਨੂੰ ਅਕਸਰ ਲਾਵਾਰਸ ਜਾਂ ਗੁੰਮਸ਼ੁਦਾ ਦਾ ਨਾਂਅ ਦੇ ਦਿੱਤਾ ਜਾਂਦਾ ਹੈ ਪਰ ਅਜਿਹੇ ਲੋਕਾਂ ਦਾ ਪਰਿਵਾਰ ਤੋਂ ਵਿੱਛੜਣਾ ਦੁੱਖਾਂ ਦਾ ਸਬੱਬ ਬਣ ਜਾਂਦਾ ਹੈ ਇਲਾਜ ਸੁਵਿਧਾ ਤੇ ਰੋਟੀ, ਕੱਪੜਾ ਤੇ ਮਕਾਨ ਆਦਿ ਬੁਨਿਆਦੀ ਮੁੱਖ ਲੋੜਾਂ ਦੀ ਥੋੜ ਕਾਰਨ ਉਨ੍ਹਾਂ ਦਾ ਜੀਵਨ ਜਿਉਂਦੇ ਜੀਅ ਨਰਕ ਬਣ ਜਾਂਦਾ ਹੈ ਨਾ ਖਾਣ-ਪੀਣ ਦੀ ਹੋਸ਼ ਤੇ ਨਾ ਰਹਿਣ-ਸਹਿਣ ਲਈ ਕੋਈ ਟਿਕਾਣਾ ਅਤੇ ਨਾ ਹੀ ਕੋਈ ਸਿਹਤ ਪੱਖੋਂ ਸਾਂਭ-ਸੰਭਾਲ ਤਾਂ ਅਜਿਹੇ ਅਨੇਕਾਂ ਲੋਕ ਪਾਗਲਾਂ ਵਾਂਗ ਸੜਕਾਂ ’ਤੇ ਭਟਕਦੇ ਅਤੇ ਅਕਸਰ ਗੰਦਗੀ ’ਚੋਂ ਭੋਜਨ ਦੀ ਭਾਲ ਕਰਦੇ ਦਿਖਾਈ ਦਿੰਦੇ ਹਨ

ਅਜਿਹੇ ਮਾਨਸਿਕ ਪ੍ਰੇਸ਼ਾਨ ਲੋਕਾਂ ਦੀ ਸਾਰ ਲੈਣ ਲਈ ਡੇਰਾ ਸੱਚਾ ਸੌਦਾ ਰਾਹੀਂ ਪੂਜਨੀਕ ਗੁਰੂ ਡਾ. ਐੱਮਐੱਸਜੀ ਨੇ ਅਨੋਖੀ ਮੁਹਿੰਮ ‘ਇਨਸਾਨੀਅਤ’ ਚਲਾਈ ਹੋਈ ਹੈ, ਜੋ ਉਨ੍ਹਾਂ ਨੂੰ ਆਪਣਿਆਂ ਵਰਗਾ ਪਿਆਰ, ਦੁਲਾਰ, ਸੰਭਾਲ ਅਤੇ ਪਰਿਵਾਰ ਨਾਲ ਮੇਲ-ਮਿਲਾਪ ਕਰਵਾਉਂਦੀ ਹੈ ਡੇਰਾ ਸੱਚਾ ਸੌਦਾ ਦੇ ਸੰਗਰੀਆ (ਰਾਜਸਥਾਨ) ਬਲਾਕ ਦੇ ਸੇਵਾਦਾਰ ਮਾਨਸਿਕ ਰੋਗ ਤੋਂ ਪੀੜਤ ਅਜਿਹੇ ਲੋਕਾਂ ਲਈ ਉਮੀਦ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆਏ ਹਨ ਇਹ ਸੇਵਾਦਾਰ ਪਿਛਲੇ 11 ਸਾਲਾਂ ’ਚ ਹਰਿਆਣਾ, ਪੰਜਾਬ, ਰਾਜਸਥਾਨ, ਓੜੀਸਾ, ਦਿੱਲੀ, ਅਸਾਮ, ਬਿਹਾਰ, ਉੱਤਰ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੱਕ ਕਰੀਬ 70,000 ਕਿਲੋਮੀਟਰ ਦਾ ਸਫਰ ਖੁਦ ਦੇ ਖਰਚ ’ਤੇ ਤੈਅ ਕਰਕੇ ਬੇਸਹਾਰਾ ਮੰਦਬੁੱਧੀਆਂ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰੀਬ 200 ਜਣਿਆਂ ਦੀ ਸਾਰ-ਸੰਭਾਲ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਚੁੱਕੇ ਹਨ ਇਸ ਨਿਹਸਵਾਰਥ ਸੇਵਾ ਲਈ ਇਹ ਸੇਵਾਦਾਰ ਕਈ ਵਾਰ ਪ੍ਰਸ਼ਾਸਨਿਕ ਪੱਧਰ ’ਤੇ ਵੀ ਸਨਮਾਨਿਤ ਹੋ ਚੁੱਕੇ ਹਨ

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ  ਬਲਾਕ ਸੰਗਰੀਆ ਦੇ ਜ਼ਿੰਮੇਵਾਰ ਲਾਲ ਚੰਦ ਇੰਸਾਂ ਨੇ ‘ਸੱਚੀ ਸਿਕਸ਼ਾ’ ਨਾਲ ਖਾਸ ਗੱਲਬਾਤ ਰਾਹੀਂ ਦੱਸਿਆ ਕਿ ਮਨੁੱਖ ਦੇ ਉੱਧਾਰ ਲਈ ਤਿੰਨ ਗੱਲਾਂ ਬਹੁਤ ਜ਼ਰੂਰੀ ਹਨ ਇੱਕ ਤਾਂ ਨਿਸ਼ਕਾਮ ਕਰਮ, ਦੂਜਾ ਭਗਤੀ ਮਾਰਗ ਤੇ ਤੀਜਾ ਆਤਮਗਿਆਨ ਭਗਤੀ ਕਰਨ ਲਈ ਮਨ ਦਾ ਸਥਿਰ ਹੋਣਾ ਬਹੁਤ ਜ਼ਰੂਰੀ ਹੈ, ਪਰ ਆਧੁਨਿਕਤਾ ਦੇ ਦੌਰ ’ਚ ਮਨ ਬੜਾ ਚੰਚਲ ਹੋ ਚੁੱਕਾ ਹੈ ਆਤਮਗਿਆਨ ਤਾਂ ਹੋਰ ਵੀ ਔਖਾ  ਰਸਤਾ ਹੈ, ਪਰ ਜੇਕਰ ਨਿਸ਼ਕਾਮ ਕਰਮ ਕੀਤਾ ਜਾਵੇ ਤਾਂ ਉਸ ਨਾਲ ਨਾ ਸਿਰਫ ਆਤਮਿਕ-ਸ਼ਾਂਤੀ ਮਿਲਦੀ ਹੈ, ਸਗੋਂ ਲੋਕਾਂ ਦੀਆਂ ਮੁੱਖ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ ਇਸ ਦੇ ਨਾਲ ਹੀ ਇਸ ਵਿਚਾਰਧਾਰਾ ਦੇ ਨਾਲ ਸੇਵਾ ਦੇ ਖੇਤਰ ’ਚ ਕਦਮ ਰੱਖਿਆ ਅਤੇ ਇਹ ਕਾਰਵਾਂ ਉਮਰ ਦੇ ਚੌਥੇ ਪੜਾਅ ’ਚ ਵੀ ਜਾਰੀ ਹੈ

ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਸੱਦੇ ’ਤੇ ਸੰਗਰੀਆ ਬਲਾਕ ਦੇ ਸੇਵਾਦਾਰਾਂ ਨੇ ਮਈ 2014 ਤੋਂ ਇਨਸਾਨੀਅਤ ਮੁਹਿੰਮ ਦੇ ਤਹਿਤ ਸੇਵਾ ਦੀ ਸ਼ੁਰੂਆਤ ਕੀਤੀ, ਜਿਸ ’ਚ ਸੜਕਾਂ, ਚੌਰਾਹਿਆਂ, ਗਲੀਆਂ ’ਚ ਬੇਸਹਾਰਾ ਘੁੰਮਣ ਵਾਲੇ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀਆਂ ਦੀ ਸਾਂਭ-ਸੰਭਾਲ ਕਰਨ ਦਾ ਬੀੜਾ ਚੁੱਕਿਆ ਹੈ ਇਸ ਵਿੱਚ ਸੇਵਾਦਾਰਾਂ ਦੀ ਪੂਰੀ ਟੀਮ ਹੈ ਇਸ ਟੀਮ ’ਚ 15 ਮੈਂਬਰ ਕਮੇਟੀ ਸੇਵਾਦਾਰ ਪ੍ਰਬਲ ਗੋਇਲ ਇੰਸਾਂ, ਸੁਰਜੀਤ ਖੋਸਾ ਇੰਸਾਂ, ਰੌਕੀ ਗਰਗ ਇੰਸਾਂ, ਲਵਲੀ ਗਰਗ ਇੰਸਾਂ, ਗੁਰਚਰਨ ਖੋਸਾ ਇੰਸਾਂ, ਬਲਾਕ ਪ੍ਰੇਮੀ ਸੇਵਕ ਓਮਪ੍ਰਕਾਸ਼ ਬੁਡਾਨੀਆ ਇੰਸਾਂ, ਸੁਰਿੰਦਰ ਜੱਗਾ ਇੰਸਾਂ, ਮਹੇਸ਼ ਗੋਇਲ ਇੰਸਾਂ, ਰਵਿੰਦਰ ਖੋਸਾ ਇੰਸਾਂ, ਪਵਨ ਇੰਸਾਂ, ਵਿਜੈ ਇੰਸਾਂ, ਸੁਭਾਸ਼ ਗੋਦਾਰਾ ਇੰਸਾਂ, ਵਿਨੋਦ ਹਾਂਡਾ ਇੰਸਾਂ, ਨਿੰਦੀ ਸੋਨੀ ਇੰਸਾਂ, ਸੰਦੀਪ ਬਾਘਲਾ ਇੰਸਾਂ, ਮੋਨੂੰ ਗੋਇਲ ਇੰਸਾਂ, ਅਮਰਾਰਾਮ ਇੰਸਾਂ, ਸੁਖਦੇਵ ਇੰਸਾਂ ਸਮੇਤ ਸੰਗਰੀਆ ਬਲਾਕ ਦੀ ਸਮੁੱਚੀ ਸਾਧ-ਸੰਗਤ ਅਤੇ ਪੁਲਿਸ ਪ੍ਰਸ਼ਾਸਨ ਇਸ ਪਰਉਪਕਾਰ ਕਾਰਜ ਵਿੱਚ ਭਰਪੂਰ ਸਹਿਯੋਗ ਕਰਦੇ ਹਨ

ਅਜਿਹੇ ਲੋਕਾਂ ਨੂੰ ਸਰੀਰਕ ਹੀ ਨਹੀਂ, ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬਣਾਉਂਦੇ ਹਨ ਸੇਵਾਦਾਰ

ਅਕਸਰ ਸੜਕ ਕਿਨਾਰੇ ਜਾਂ ਗਲੀਆਂ ’ਚ ਘੁੰਮਦੇ ਲੋਕਾਂ ਨੂੰ ਤੁਸੀਂ ਦੇਖਿਆ ਹੋਵੇਗਾ, ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਨਜ਼ਰ ਅਜਿਹੇ ਲੋਕਾਂ ਨੂੰ ਲੱਭਦੀ ਰਹਿੰਦੀ ਹੈ ਜੋ ਸੜਕ ਕਿਨਾਰੇ ਜਾਂ ਗਲੀਆਂ ’ਚ ਬੇਸੁੱਧ ਹਾਲਤ, ਪਾਟੇ-ਪੁਰਾਣੇ-ਮੈਲੇ ਕੱਪੜਿਆਂ ’ਚ ਅੱਧ ਢਕੇ ਸਰੀਰ ਵਾਲੇ ਬੇਸਹਾਰਾ ਭਟਕ ਰਹੇ ਹੁੰਦੇ ਹਨ ਇਹ ਸੇਵਾਦਾਰ ਅਜਿਹੇ ਲੋਕਾਂ ਨਾਲ ਬੜੇ ਪਿਆਰ-ਇੱਜਤ ਨਾਲ ਪੇਸ਼ ਆਉਂਦੇ ਹਨ ਤਾਂ ਕਿ ਉਨ੍ਹਾਂ ’ਚ ਟੁੱਟ ਚੁੱਕੀ ਜੀਵਨ ਦੀ ਉਮੀਦ ਨੂੰ ਫਿਰ ਤੋਂ ਇੱਕ ਸਕਾਰਾਤਮਕ ਊਰਜਾ ਮਿਲ ਸਕੇ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਉਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ, ਉਨ੍ਹਾਂ ਨੂੰ ਨਵ੍ਹਾਉਣਾ, ਵਾਲਾਂ ਦੀ ਕਟਿੰਗ ਕਰਨਾ, ਨਹੁੰ ਕੱਟਣ ਵਰਗੇ ਰੂਟੀਨ ਦੇ ਕੰਮ ਵੀ ਸੇਵਾਦਾਰ ਤਨ-ਮਨ ਨਾਲ ਕਰਦੇ ਹਨ

Also Read:  Personality: ਰੂਪ ਦੇ ਨਾਲ-ਨਾਲ ਵਿਅਕਤੀਤਵ ਨੂੰ ਵੀ ਨਿਖਾਰੋ

ਅਜਿਹੇ ਲੋਕਾਂ ਨੂੰ ਇੱਕ ਸੱਭਿਆ ਸਮਾਜ ਦੇ ਅਨੁਸਾਰ ਪਹਿਨਣ ਨੂੰ ਚੰਗੇ ਕੱਪੜੇ ਤੇ ਖਾਣਾ ਦਿੱਤਾ ਜਾਂਦਾ ਹੈ ਦੂਜੇ ਪਾਸੇ ਮਾਹਿਰ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਇਲਾਜ ਵੀ ਨਾਲ-ਨਾਲ ਸ਼ੁਰੂ ਕਰ ਦਿੱਤਾ ਜਾਂਦਾ ਹੈ ਸੇਵਾਦਾਰ ਦੱਸਦੇ ਹਨ ਕਿ ਬਹੁਤ ਸਾਰੇ ਅਜਿਹੇ ਲੋਕ ਵੀ ਮਿਲਦੇ ਹਨ ਜਿਨ੍ਹਾਂ ਦੇ ਸਰੀਰ ’ਤੇ ਐਨੇ ਡੂੰਘੇ ਜ਼ਖਮ ਹੋ ਜਾਂਦੇ ਹਨ, ਜਿਨ੍ਹਾਂ ਨੂੰ ਲੋਕ ਦੇਖਣਾ ਵੀ ਪਸੰਦ ਨਹੀਂ ਕਰਦੇ ਇਲਾਜ ਰਾਹੀਂ ਅਜਿਹੇ ਲੋਕਾਂ ਨੂੰ ਰਾਹਤ ਦਿਵਾਈ ਜਾਂਦੀ ਹੈ ਤੇ ਨਾਲ ਹੀ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਕਿ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਾਰੀ ਜੁਟਾਈ ਜਾ ਸਕੇ ਅਜਿਹੇ ਲੋਕਾਂ ਨੂੰ ਸਰੀਰਕ ਤੌਰ ’ਤੇ ਹੀ ਨਹੀਂ, ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਨੈਸ਼ਨਲ ਐਵਾਰਡ ਨਾਲ ਹੋਏ ਸਨਮਾਨਿਤ

ਸਮਾਜਸੇਵੀ ਸੰਸਥਾ ਭਾਈਚਾਰਾ ਵੈੱਲਫੇਅਰ ਆਰਗੇਨਾਈਜੇਸ਼ਨ ਵੱਲੋਂ ਹਨੂੰਮਾਨਗੜ੍ਹ ਦੀ ਐੱਸਕੇਡੀ ਯੂਨੀਵਰਸਿਟੀ ਦੇ ਗੁੱਡ ਡੇਅ ਡਿਫੈਂਸ ਸਕੂਲ ’ਚ ਨੈਸ਼ਨਲ ਐਵਾਰਡ ਸੈਰੇਮਨੀ ਦਾ ਆਯੋਜਨ ਹੋਇਆ, ਜਿਸ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਸਾਊਦੀ ਅਰਬ, ਬੰਗਲਾਦੇਸ਼, ਨੇਪਾਲ ਅਤੇ ਭੂਟਾਨ ਦੀਆਂ ਲਗਭਗ 185 ਤੋਂ ਵੱਧ ਸੰਸਥਾਵਾਂ ਨੂੰ ਮਨੁੱਖੀ ਸੇਵਾ ਨਾਲ ਜੁੜੇ ਵੱਖ-ਵੱਖ ਖੇਤਰ ’ਚ ਵਧੀਆ ਕੰਮ ਕਰਨ ’ਤੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੀ ਸੰਗਰੀਆ ਇਕਾਈ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰੋਗੀਆਂ ਦੀ ਸੰਭਾਲ ਕਰਨ, ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਘਰ ਤੱਕ ਪਹੁੰਚਾਉਣ,

ਉਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨਾਲ ਮਿਲਾਉਣ ਦੀ ਉੱਤਮ ਸੇਵਾ ਕਰਨ ’ਤੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਪ੍ਰੋਗਰਾਮ ’ਚ ਸ਼ਰਾਬਬੰਦੀ ਅੰਦੋਲਨ ਦੀ ਰਾਸ਼ਟਰੀ ਪ੍ਰਧਾਨ ਪੂਨਮ ਅੰਕੁਰ ਛਾਬੜਾ ਨੇ ਸ਼ਾਹ ਸਤਿਨਾਮ ਜੀ ਗਰੀਸ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਮਾਨਵਤਾ ਭਲਾਈ ਦੇ ਕੰਮਾਂ ਦੀ ਖੁੱਲ੍ਹੇ ਦਿਲੋਂ ਪ੍ਰਸ਼ੰਸਾ ਕੀਤੀ ਜ਼ਿਕਰਯੋਗ ਹੈ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਇਸ ਪੁੰਨ ਦੇ ਕੰਮ ਲਈ ਤਿੰਨ ਵਾਰ ਤਹਿਸੀਲ ਪੱਧਰ ’ਤੇ ਅਤੇ ਦੋ ਵਾਰ ਸੂਬਾ ਪੱਧਰ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ

Also Read:  ਸੁਖਦ ਅਹਿਸਾਸ ਹੈ ਪਰਿਵਾਰ ਦੇ ਨਾਲ ਖਾਣਾ

ਸ਼ਾਬਾਸ਼ ਬੇਟਾ! ਸ਼ਾਬਾਸ਼!  ਸੰਗਰੀਆ ਇਸ ਮਾਮਲੇ ’ਚ ਨੰਬਰ ਵਨ ਹੈ

ਮੰਦਬੁੱਧੀ ਭਾਵ ਮਾਨਸਿਕ ਤੌਰ ’ਤੇ ਪੀੜਤ ਲੋਕਾਂ ਦੀ ਸਾਰ-ਸੰਭਾਲ ’ਚ ਸੰਗਰੀਆ ਬਲਾਕ ਹਮੇਸ਼ਾ ਦੁਨੀਆਂਭਰ ’ਚ ਅਵੱਲ ਰਹਿੰਦਾ ਹੈ ਪਵਿੱਤਰ ਅਵਤਾਰ ਮਹੀਨੇ ਜਨਵਰੀ ਦੇ ਐੱਮਐੱਸਜੀ ਅਵਤਾਰ ਭੰਡਾਰੇ ਦੇ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਸੇਵਾਦਾਰਾਂ ਦਾ ਹੌਂਸਲਾ ਵਧਾਉਂਦੇ ਹੋਏ ਫ਼ਰਮਾਇਆ, ‘‘ਸ਼ਾਬਾਸ਼!  ਬੇਟਾ ਸ਼ਾਬਾਸ਼!!  ਸੰਗਰੀਆ ਇਸ ਮਾਮਲੇ ’ਚ ਨੰਬਰ ਵਨ ਹੈ ਬਹੁਤ ਸਾਰੇ ਮੰਦਬੁੱਧੀਆਂ ਦਾ ਇਲਾਜ ਕਰਵਾ ਕੇ ਤੁਸੀਂ ਉਨ੍ਹਾਂ ਨੂੰ ਆਪਣੇ ਘਰਾਂ ’ਚ ਭੇਜਿਆ ਹੈ ਸੋ ਤੁਹਾਡੇ ਘਰਾਂ ’ਚ ਖੁਸ਼ੀਆਂ ਆਉਣ, ਮਾਲਕ ਨਾਲ ਪਿਆਰ ਵਧੇ ਜਿੰਨੇ ਵੀ ਲੋਕਾਂ ਨੇ ਸੰਭਾਲ ਕੀਤੀ ਬਹੁਤ-ਬਹੁਤ ਅਸ਼ੀਰਵਾਦ’’ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਸੇਵਾਦਾਰਾਂ ਨੂੰ ਪ੍ਰੇਮ ਨਿਸ਼ਾਨੀ ਦੇ ਰੂਪ ’ਚ ਸ਼ੀਲਡ ਪ੍ਰਦਾਨ ਕਰ ਨਵਾਜਿਆ ਅਤੇ ਸੰਗਰੀਆ ਬਲਾਕ ਨੂੰ ਨੰਬਰ ਵਨ ਦਾ ਖਿਤਾਬ ਦਿੱਤਾ

ਗੁੰਮਸ਼ੁਦਾ ਅਤੇ ਮੰਦਬੁੱਧੀ ਵਿਅਕਤੀਆਂ ਦੀ ਦੇਖਭਾਲ ਕਰਨਾ ਬਹੁਤ ਵੱਡੀ ਸੇਵਾ ਹੈ ਬਲਾਕ ਸੰਗਰੀਆ ਦੇ ਸੇਵਾਦਾਰ ਇਨਸਾਨੀਅਤ ਦੀ ਅਨੋਖੀ ਮਿਸਾਲ ਪੇਸ਼ ਕਰ ਰਹੇ ਹਨ ਸੇਵਾਦਾਰਾਂ ਦੇ ਇਸ ਜ਼ਜ਼ਬੇ ਅਤੇ ਹੌਂਸਲੇ ਨਾਲ ਸੈਂਕੜੇ ਲੋਕਾਂ ਨੂੰ ਫਾਇਦਾ ਮਿਲਿਆ ਹੈ, ਜੋ ਕਿਸੇ ਕਾਰਨ ਆਪਣੇ ਪਰਿਵਾਰਾਂ ਤੋਂ ਦੂਰ ਹੋ ਗਏ ਸਨ, ਇਹ ਵੀ ਬੜਾ ਮਾਣ ਦਾ ਵਿਸ਼ਾ ਹੈ ਕਿ ਇਹ ਸੇਵਾਦਾਰ ਆਪਣੇ ਖਰਚ ’ਤੇ ਹਜ਼ਾਰਾਂ ਕਿਲੋਮੀਟਰ ਦਾ ਸਫਰ ਕਰਕੇ ਅਜਿਹੇ ਲੋਕਾਂ ਨੂੰ ਆਪਣਿਆਂ ਨਾਲ ਮਿਲਵਾਉਂਦੇ ਹਨ, ਲਾਜਵਾਬ ਸੇਵਾ ਹੈ! ਸੈਲਿਊਟ ਹੈ!
-ਪ੍ਰਮੋਦ ਡੇਲੂ, ਭਾਜਪਾ ਜ਼ਿਲ੍ਹਾ ਪ੍ਰਧਾਨ
ਹਨੂੰਮਾਨਗੜ੍ਹ (ਰਾਜਸਥਾਨ)
———————————-
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਯੋਧੇ ਮਾਨਵਤਾ ਭਲਾਈ ਦੇ ਕੰਮ ਇਮਾਨਦਾਰੀ ਨਾਲ ਕਰਦੇ ਹਨ ਜਿਸ ਨਾਲ ਸਮਾਜ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ ਜੋ ਲੋਕ ਮਾਨਸਿਕ ਪੀੜਾ ਦੇ ਚੱਲਦਿਆਂ ਪਰਿਵਾਰ ਤੋਂ ਦੂਰ ਚਲੇ ਜਾਂਦੇ ਹਨ ਜਾਂ ਲਾਪਤਾ ਹੋ ਜਾਂਦੇ ਹਨ ਜਾਂ ਦੁਨੀਆਂ ਉਨ੍ਹਾਂ ਨੂੰ ਪਾਗਲ ਸਮਝ ਕੇ ਉਨ੍ਹਾਂ ਤੋਂ ਮੂੰਹ ਮੋੜ ਲੈਂਦੀ ਹੈ, ਅਜਿਹੀ ਮਾੜੀ ਅਤੇ ਤਰਸਯੋਗ ਹਾਲਤ ’ਚ ਘੁੰਮ ਰਹੇ ਮੰਦਬੁੱਧੀ ਲੋਕਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਕੰਮ ਸੰਗਰੀਆ ਦੇ ਡੇਰਾ ਸ਼ਰਧਾਲੂਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ, ਇਨ੍ਹਾਂ ਸੇਵਾਦਾਰਾਂ ਨੂੰ ਅਸੀਂ ਦਿਲੋਂ ਸੈਲਿਊਟ ਕਰਦੇ ਹਾਂ
-ਰਾਧਾ ਕ੍ਰਿਸ਼ਨ ਕੜਵਾਸਰਾ, ਵਿਕਾਸ ਅਧਿਕਾਰੀ ਪੰਚਾਇਤ ਸਮਿਤੀ, ਸੰਗਰੀਆ
———————————-
ਅੱਜ ਦੇ ਸਵਾਰਥੀ ਯੁੱਗ ’ਚ ਜਿੱਥੇ ਲੋਕ ਆਪਣੇ ਬਜ਼ੁਰਗ ਮਾਂ-ਬਾਪ ਜਾਂ ਘਰ ਦੇ ਕਿਸੇ ਲਾਚਾਰ ਮੈਂਬਰ ਦੀ ਸੇਵਾ ਕਰਨ ਨੂੰ ਬੋਝ ਸਮਝਦੇ ਹਨ, ਅਜਿਹੇ ’ਚ ਸੰਗਰੀਆ ਦੇ ਸੇਵਾਦਾਰ ਪੀੜਤ ਲੋਕਾਂ ਦੀ ਸੇਵਾ ’ਚ ਆਪਣੇ ਜੀਵਨ ਨੂੰ ਸਮਰਪਿਤ ਕਰ ਰਹੇ ਹਨ

ਦਿਨ-ਰਾਤ ਇਨਸਾਨੀਅਤ ਦੀ ਸੇਵਾ ’ਚ ਲੱਗੇ ਹੋਏ ਹਨ ਪ੍ਰੇਸ਼ਾਨ, ਬਿਮਾਰ ਅਤੇ ਲਾਚਾਰ ਲੋਕਾਂ ਦੀ ਸਾਂਭ-ਸੰਭਾਲ ਕਰਕੇ ਉਨ੍ਹਾਂ ਨੂੰ ਘਰ ਹੀ ਨਹੀਂ ਪਹੁੰਚਾ ਰਹੇ, ਸਗੋਂ ਇਲਾਜ ਕਰਵਾ ਕੇ ਉਨ੍ਹਾਂ ਦੇ ਜੀਵਨ ਨੂੰ ਖੁਸ਼ਹਾਲ ਬਣਾ ਰਹੇ ਹਨ ਸੇਵਾ ਦੇ ਇਸ ਜ਼ਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ
-ਪ੍ਰਮੋਦ ਸਿੰਘ ਐੱਸਆਈ, ਪੁਲਿਸ ਥਾਣਾ ਸੰਗਰੀਆ